ੴ

ਸਿੱਖਬਾਣੀ · SikhBani

ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥

jogee hovai jogavai bhogee hovai khaae
Guru Nanak Dev Ji ਗੁਰੂ ਨਾਨਕ ਦੇਵ ਜੀ · Raag Soohee · Ang 730 · 10 lines
Translations

ਸੂਹੀ ਮਹਲਾ ੧ ॥

soohee mahalaa 1 |

Sant Singh KhalsaSoohee, First Mehl:
Manmohan SinghSuhi 1st Guru.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ।
SikhNet (Spanish)Suji, Mejl Guru Nanak, Primer Canal Divino.

ਜੋਗੀ ਹੋਵੈ ਜੋਗਵੈ; ਭੋਗੀ ਹੋਵੈ ਖਾਇ ॥

jogee hovai jogavai; bhogee hovai khaae |

Sant Singh KhalsaThe Yogi practices yoga, and the pleasure-seeker practices eating.
Manmohan SinghThe renunciator practises renunciation and the glutton continues eating.
Manmohan Singh (Punjabi)ਤਿਆਗੀ ਤਿਆਗ ਕਮਾਉਂਦਾ ਹੈ ਅਤੇ ਪੇਟੂ ਖਾਈ ਹੀ ਜਾਂਦਾ ਹੈ।
Fareedkot Teekaਜੋ ਜੋਗੀ ਹੋਵੇ ਹੈ ਵਹੁ ਜੋਗ ਕੀ ਕਿਰਿਆ ਕਰਤਾ ਹੈ, ਜੋ ਭੋਗੀ ਹੋਵੈ ਹੈ ਵਹੁ ਖਾਇ ਕਰ ਪ੍ਰਸਿੰਨ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਜੋਗੀ ਬਣ ਜਾਂਦਾ ਹੈ ਉਹ ਜੋਗ ਹੀ ਕਮਾਂਦਾ ਹੈ (ਜੋਗ ਕਮਾਣ ਨੂੰ ਹੀ ਸਹੀ ਰਸਤਾ ਸਮਝਦਾ ਹੈ), ਜੋ ਮਨੁੱਖ ਗ੍ਰਿਹਸਤੀ ਬਣਦਾ ਹੈ ਉਹ ਭੋਗਾਂ ਵਿਚ ਹੀ ਮਸਤ ਹੈ।

ਪਦ ਅਰਥ ਜੋਗਵੈ = ਜੋਗ ਕਮਾਂਦਾ ਹੈ। ਭੋਗੀ = ਮਾਇਕ ਪਦਾਰਥਾਂ ਨੂੰ ਭੋਗਣ ਵਾਲਾ, ਗ੍ਰਿਹਸਤੀ। ਖਾਇ = ਖਾਂਦਾ ਹੈ, ਭੋਗਾਂ ਵਿਚ ਮਸਤ ਹੈ।

SikhNet (Spanish)El Yogui practica Yoga, el hedonista continúa existiendo enfocado en los placeres sensoriales.

ਤਪੀਆ ਹੋਵੈ ਤਪੁ ਕਰੇ; ਤੀਰਥਿ ਮਲਿ ਮਲਿ ਨਾਇ ॥੧॥

tapeea hovai tap kare; teerath mal mal naae |1|

Sant Singh KhalsaThe austere practice austerities, bathing and rubbing themselves at sacred shrines of pilgrimage. ||1||
Manmohan SinghHe who is a penitent practises penance and bathes and rubs himself at the pilgrim-places.
Manmohan Singh (Punjabi)ਜੋ ਤਪੱਸਵੀ ਹੈ, ਉਹ ਤਪੱਸਿਆ ਕਮਾਉਂਦਾ ਹੈ ਅਤੇ ਧਰਮ ਅਸਥਾਨਾਂ ਤੇ ਮਲ ਮਲ ਕੇ ਨਹਾਉਂਦਾ ਹੈ।
Fareedkot Teekaਜੋ ਤਪਸੀਆ ਹੈ, ਸੋ ਤਪ ਕਰਤਾ ਹੈ, ਜੋ ਤੀਰਥ ਜਾਤ੍ਰੀ ਹੈ, ਸੋ ਤੀਰਥੋਂ ਮੇਂ ਮਲ ਮਲ ਨਾਉਤਾ ਹੈ॥੧॥
Prof. Sahib Singhਜੇਹੜਾ ਮਨੁੱਖ ਤਪੀ ਬਣਦਾ ਹੈ ਉਹ (ਸਦਾ) ਤਪ (ਹੀ) ਕਰਦਾ ਹੈ, ਤੇ ਤੀਰਥ ਉਤੇ (ਜਾ ਕੇ) ਮਲ ਮਲ ਕੇ (ਭਾਵ, ਬੜੇ ਸਿਦਕ-ਸਰਧਾ ਨਾਲ) ਇਸ਼ਨਾਨ ਕਰਦਾ ਹੈ ॥੧॥

ਪਦ ਅਰਥ ਤੀਰਥਿ = ਤੀਰਥ ਉਤੇ। ਮਲਿ = ਮਲ ਕੇ। ਨਾਇ = ਇਸ਼ਨਾਨ ਕਰਦਾ ਹੈ ॥੧॥

SikhNet (Spanish)El penitente practica penitencias y lava su cuerpo en los lugares de peregrinaje. (1)

ਤੇਰਾ ਸਦੜਾ ਸੁਣੀਜੈ ਭਾਈ; ਜੇ ਕੋ ਬਹੈ ਅਲਾਇ ॥੧॥ ਰਹਾਉ ॥

teraa sadarraa suneejai bhaaee; je ko bahai alaae |1| rahaau |

Sant Singh KhalsaLet me hear some news of You, O Beloved; if only someone would come and sit with me, and tell me. ||1||Pause||
Manmohan SinghI wish to hear Thine tiding, O Love, if some one sits and utters it to me. Pause.
Manmohan Singh (Punjabi)ਮੈਂ ਤੇਰੀ ਕਣਸੋ ਸੁਣਨਾ ਚਾਹੁੰਦਾ ਹਾਂ, ਹੇ ਪਿਆਰਿਆ! ਜੇਕਰ ਕੋਈ ਬਹਿ ਕੇ ਮੈਨੂੰ ਦੱਸੇ। ਠਹਿਰਾਉ।
Fareedkot Teekaਹੇ ਹਰੀ! ਜੇ ਕੋਈ ਤੇਰਾ ਪ੍ਰੇਮੀ ਤੇਰਾ ਜਸ ਬੈਠਕੇ ਕਹੇ ਤਉ ਮੈਂ ਸੁਣਾਂ॥੧॥ ਰਹਾਉ ॥
Prof. Sahib Singh(ਪਰ) ਹੇ ਪਿਆਰੇ (ਪ੍ਰਭੂ)! ਮੈਂ ਤਾਂ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ ਹੀ ਸੁਣਨਾ ਚਾਹੁੰਦਾ ਹਾਂ, ਜੇ ਕੋਈ (ਮੇਰੇ ਕੋਲ) ਬੈਠ ਜਾਏ ਤੇ ਮੈਨੂੰ ਸੁਣਾਵੇ ॥੧॥ ਰਹਾਉ ॥

ਪਦ ਅਰਥ ਸਦੜਾ = ਸੋਹਣਾ ਸੱਦ, ਸੋਹਣਾ ਸ਼ਬਦ। ਸੁਣੀਜੈ = ਸੁਣਨਾ ਚਾਹੁੰਦਾ ਹਾਂ। ਭਾਈ = ਹੇ ਪਿਆਰੇ! ਕੋ = ਕੋਈ ਮਨੁੱਖ। ਬਹੈ = (ਮੇਰੇ ਕੋਲ) ਬੈਠ ਜਾਏ। ਅਲਾਇ = ਅਲਾਪ ਕਰੇ, ਸੁਣਾਏ ॥੧॥ ਰਹਾਉ ॥

SikhNet (Spanish)Yo sólo busco escuchar Tu Llamado, oh Amor, si sólo alguien Lo recitara para mí. (1-Pausa)

ਜੈਸਾ ਬੀਜੈ ਸੋ ਲੁਣੇ; ਜੋ ਖਟੇ ਸੋੁ ਖਾਇ ॥

jaisaa beejai so lune; jo khatte suo khaae |

Sant Singh KhalsaAs one plants, so does he harvest; whatever he earns, he eats.
Manmohan SinghAs the man sows, so reaps he and whatever he earns, that he eats.
Manmohan Singh (Punjabi)ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ ਅਤੇ ਜਿਹੜਾ ਕੁਛ ਉਹ ਕਮਾਉਂਦਾ ਹੈ, ਉਹੀ ਖਾਂਦਾ ਹੈ।
Fareedkot Teekaਜੈਸਾ ਬੀਜਤਾ ਹੈ ਕਿਸਾਨ ਤੈਸਾ ਹੀ ਅਨਾਜ ਕਾਟਤਾ ਹੈ, ਤੈਸੇ ਹੀ ਜੈਸਾ ਪੁੰਨ ਪਾਪ ਰੂਪ ਕਰਮ ਕੋਈ ਕਰਤਾ ਹੈ ਤੈਸਾ ਹੀ ਅੰਤਸਕਰਣ ਮੇਂ ਅਦ੍ਰਿਸਟ ਰੂਪ ਹੋ ਕੇ ਇਸਥਿਤ ਹੋਤਾ ਹੈ॥
Prof. Sahib Singh(ਮਨੁੱਖ) ਜੇਹੋ ਜੇਹਾ ਬੀਜ ਬੀਜਦਾ ਹੈ ਉਹੋ (ਜੇਹਾ ਫਲ) ਵੱਢਦਾ ਹੈ, ਜੋ ਕੁਝ ਖੱਟੀ-ਕਮਾਈ ਕਰਦਾ ਹੈ, ਉਹੀ ਵਰਤਦਾ ਹੈ (ਜੋਗ ਭੋਗ ਤੇ ਤਪ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਕਮਾਈ ਨਹੀਂ ਹੈ ਪਰ ਪ੍ਰਭੂ ਦੀ ਹਜ਼ੂਰੀ ਵਿਚ ਸਿਫ਼ਤਿ-ਸਾਲਾਹ ਹੀ ਪਰਵਾਨ ਹੈ)।

ਪਦ ਅਰਥ ਲੁਣੇ = ਵੱਢਦਾ ਹੈ। ਜੋ = ਜੋ ਕੁਝ। ਸ = ਉਹੀ ਖੱਟੀ {ਨੋਟ: ਲਫ਼ਜ਼ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਪਾਠ 'ਸੋ' ਹੈ, ਇਥੇ 'ਸੁ' ਪੜ੍ਹਨਾ ਹੈ}। ਖਾਇ = ਖਾਂਦਾ ਹੈ, ਫਲ ਭੋਗਦਾ ਹੈ।

SikhNet (Spanish)Lo que uno siembra, eso cosecha; lo que uno gana, eso come,

ਅਗੈ. ਪੁਛ ਨ ਹੋਵਈ; ਜੇ. ਸਣੁ ਨੀਸਾਣੈ ਜਾਇ ॥੨॥

agai. puchh na hovee; je. san neesaanai jaae |2|

Sant Singh KhalsaIn the world hereafter, his account is not called for, if he goes with the insignia of the Lord. ||2||
Manmohan SinghHereafter, no account is called from him, who goes thither with the Name's flag.
Manmohan Singh (Punjabi)ਏਦੂੰ ਮਗਰੋਂ, ਉਸ ਪਾਸੋਂ ਕੋਈ ਹਿਸਾਬ ਨਹੀਂ ਪੁਛਿਆ ਜਾਂਦਾ, ਜੋ ਉਥੇ ਨਾਮ ਦੇ ਝੰਡੇ ਨਾਲ ਜਾਂਦਾ ਹੈ।
Fareedkot Teekaਸੋ ਇਸ ਜਨਮ ਮੇਂ ਭੋਗਤਾ ਹੈ ਆਗੇ ਜੋ ਧਰਮ ਅਧਰਮ ਖੱਟੇਗਾ, ਭਾਵ ਜਮਾ ਕਰੇਗਾ। ਉਸ ਕਾ ਫਲ੍ਹ ਸੁਖ ਦੁਖ ਜਨਮਾਂਤ੍ਰੋਂ ਮੇਂ ਭੋਗੇਗਾ। ਪਰੰਤੂ ਜੋ ਪੁਰਖ (ਸਣੁ ਨੀਸਾਣੈ) ਸਹਤ ਪਰਵਾਨੇ ਜਾਵੇਗਾ, ਭਾਵ ਨਾਮ ਸੰਯੁਕਤ ਜਾਵੇਗਾ, ਤਿਸ ਕਾ ਪਰਲੋਕ ਮੇਂ ਹਿਸਾਬ ਨਹੀਂ ਪੂਛੀਏਗਾ॥੨॥
Prof. Sahib Singhਜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਪਰਵਾਨਾ ਲੈ ਕੇ (ਇਥੋਂ) ਜਾਏ ਤਾਂ ਅਗਾਂਹ (ਪ੍ਰਭੂ ਦੇ ਦਰ ਤੇ) ਉਸ ਨੂੰ ਰੋਕ-ਟੋਕ ਨਹੀਂ ਹੁੰਦੀ ॥੨॥

ਪਦ ਅਰਥ ਨ ਹੋਵਈ = ਨ ਹੋਵਏ, ਨ ਹੋਵੈ, ਨਹੀਂ ਹੁੰਦੀ। ਸਣੁ = ਸਮੇਤ। ਨੀਸਾਣੁ = ਪਰਵਾਨਾ, ਰਾਹਦਾਰੀ, ਨਾਮ। ਸਣੁ ਨੀਸਾਣੈ = ਸਿਫ਼ਤਿ-ਸਾਲਾਹ ਦੇ ਪਰਵਾਨੇ ਸਮੇਤ ॥੨॥

SikhNet (Spanish)pero no se le pedirán cuentas después a aquél que parte con la Clave del Nombre del Señor. (2)

ਤੈਸੋ ਜੈਸਾ ਕਾਢੀਐ; ਜੈਸੀ ਕਾਰ ਕਮਾਇ ॥

taiso jaisaa kaadteeai; jaisee kaar kamaae |

Sant Singh KhalsaAccording to the actions the mortal commits, so is he proclaimed.
Manmohan SinghAs are the deeds the mortal does, so is he called.
Manmohan Singh (Punjabi)ਜਿਹੋ ਜਿਹੇ ਕਰਮ ਪ੍ਰਾਨੀ ਕਰਦਾ ਹੈ, ਉਹੋ ਜਿਹਾ ਹੀ ਉਹ ਆਖਿਆ ਜਾਂਦਾ ਹੈ।
Fareedkot Teekaਜੈਸਾ ਪੁਰਸ਼ ਕਾਮ ਕਰਤਾ ਹੈ ਤੈਸਾ ਹੀ ਤਿਸ ਕਾ ਨਾਮ ਕਹੀਤਾ ਹੈ॥
Prof. Sahib Singhਮਨੁੱਖ ਜਿਹੋ ਜੇਹੀ ਕਾਰ ਕਮਾਂਦਾ ਹੈ ਉਹੋ ਜੇਹਾ ਉਸ ਦਾ ਨਾਮ ਪੈ ਜਾਂਦਾ ਹੈ (ਆਤਮਕ ਜੀਵਨ ਦੇ ਪੰਧ ਵਿਚ ਭੀ ਇਹੀ ਨਿਯਮ ਹੈ। ਭਗਤ ਉਹੀ ਜੋ ਭਗਤੀ ਕਰਦਾ ਹੈ। ਜੋਗ ਭੋਗ ਜਾਂ ਤਪ ਵਿਚੋਂ ਭਗਤੀ-ਭਾਵ ਪੈਦਾ ਨਹੀਂ ਹੋ ਸਕਦਾ)।

ਪਦ ਅਰਥ ਕਾਢੀਐ = ਕਿਹਾ ਜਾਂਦਾ ਹੈ।

SikhNet (Spanish)Uno es conocido a través de sus acciones

ਜੋ ਦਮੁ. ਚਿਤਿ ਨ ਆਵਈ; ਸੋ ਦਮੁ ਬਿਰਥਾ ਜਾਇ ॥੩॥

jo dam. chit na aavee; so dam birathaa jaae |3|

Sant Singh KhalsaAnd that breath which is drawn without thinking of the Lord, that breath goes in vain. ||3||
Manmohan SinghThe breath, which is drawn without the Lord's meditation; that breath goes in vain.
Manmohan Singh (Punjabi)ਜਿਹੜਾ ਸਾਹ ਸੁਆਮੀ ਦੇ ਸਿਮਰਨ ਦੇ ਬਿਨਾਂ ਲਿਆ ਜਾਂਦਾ ਹੈ ਉਹ ਸਾਹ ਵਿਅਰਥ ਜਾਂਦਾ ਹੈ।
Fareedkot Teekaਹੇ ਪਰਮੇਸ੍ਵਰ! ਪਰੰਤੂ ਤੂੰ ਜਿਸ ਸ੍ਵਾਸ ਮੇਂ ਚਿਤ ਨ ਆਵੈ ਸੋ ਸ੍ਵਾਸ ਬਿ੍ਯਰਥ ਜਾਤਾ ਹੈ॥੩॥
Prof. Sahib Singh(ਮਨੁੱਖ ਦਾ) ਜੇਹੜਾ ਸੁਆਸ (ਕਿਸੇ ਐਸੇ ਉੱਦਮ ਵਿਚ ਲੰਘਦਾ ਹੈ ਕਿ ਪਰਮਾਤਮਾ) ਉਸ ਦੇ ਮਨ ਵਿਚ ਨਹੀਂ ਵੱਸਦਾ ਤਾਂ ਉਹ ਸੁਆਸ ਵਿਅਰਥ ਹੀ ਜਾਂਦਾ ਹੈ ॥੩॥

ਪਦ ਅਰਥ ਚਿਤਿ = ਚਿੱਤ ਵਿਚ। ਨ ਆਵਈ = ਨ ਆਵਏ, ਨ ਆਵੈ, ਨਹੀਂ ਆਉਂਦਾ। ਬਿਰਥਾ = ਵਿਅਰਥ ॥੩॥

SikhNet (Spanish)y todo momento en el que uno no disfruta del Señor, es tiempo perdido.(3)

ਇਹੁ ਤਨੁ ਵੇਚੀ ਬੈ ਕਰੀ; ਜੇ ਕੋ ਲਏ ਵਿਕਾਇ ॥

eihu tan vechee bai karee; je ko le vikaae |

Sant Singh KhalsaI would sell this body, if someone would only purchase it.
Manmohan SinghIf there be some one to purchase it, I shall sell, sell off this body of mine for my Lord.
Manmohan Singh (Punjabi)ਜੇਕਰ ਕੋਈ ਖਰੀਦਣ ਵਾਲਾ ਹੋਵੇ ਤਾਂ ਮੈਂ ਆਪਣੀ ਇਸ ਦੇਹ ਨੂੰ ਆਪਣੇ ਸਾਈਂ ਦੀ ਖਾਤਰ ਵੇਚ, ਵੇਚ ਦੇਵਾਂਗਾ।
Fareedkot Teekaਇਸ ਸਰੀਰ ਕੋ ਵੇਚਾ ਮੁਲ ਕਰ ਕੇ ਜੋ ਕੋਈ ਵਿਕਦੇ ਕੋ ਗੁਰੂ ਸੰਤ ਲਵੇ, ਭਾਵ ਦੇਹ ਅਭਿਮਾਨ ਤੇ ਰਹਤ ਹੋ ਸੇਵਾ ਕਰੇ। ਮੋਲ ਵਿਕੇ ਕਾ ਮਾਨ ਨਹੀਂ ਹੋਤਾ॥
Prof. Sahib Singh(ਇਸ ਵਾਸਤੇ) ਜੇ ਕੋਈ ਮਨੁੱਖ ਮੈਨੂੰ ਪ੍ਰਭੂ ਦਾ ਨਾਮ ਵੱਟੇ ਵਿਚ ਦੇ ਕੇ ਮੇਰਾ ਸਰੀਰ ਲੈਣਾ ਚਾਹੇ ਤਾਂ ਮੈਂ ਇਹ ਸਰੀਰ ਵੇਚਣ ਨੂੰ ਤਿਆਰ ਹਾਂ ਮੁੱਲ ਦੇਣ ਨੂੰ ਤਿਆਰ ਹਾਂ।

ਪਦ ਅਰਥ ਵੇਚੀ = ਮੈਂ ਵੇਚਦਾ ਹਾਂ, ਵੇਚਣ ਨੂੰ ਤਿਆਰ ਹਾਂ। ਬੈ ਕਰੀ = ਕੀਮਤ ਲੈ ਕੇ ਦੇਣ ਨੂੰ ਤਿਆਰ ਹਾਂ। ਵਿਕਾਇ = ਕੀਮਤ ਦੇ ਕੇ।

SikhNet (Spanish)Me pondría en oferta para el Señor, si solamente Él me comprara.

ਨਾਨਕ. ਕੰਮਿ ਨ ਆਵਈ; ਜਿਤੁ ਤਨਿ. ਨਾਹੀ ਸਚਾ ਨਾਉ ॥੪॥੫॥੭॥

naanak. kam na aavee; jit tan. naahee sachaa naau |4|5|7|

Sant Singh KhalsaO Nanak, that body is of no use at all, if it does not enshrine the Name of the True Lord. ||4||5||7||
Manmohan SinghNanak, of no avail is the body, which enshrines not the True Name.
Manmohan Singh (Punjabi)ਨਾਨਕ, ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ, ਜਿਸ ਦੇ ਅੰਦਰ ਸਤਿਨਾਮ ਦਾ ਨਿਵਾਸ ਨਹੀਂ।
Fareedkot Teekaਗੁਰੂ ਜੀ ਕਹਤੇ ਹੈਂ: ਹੇ ਪਰਮੇਸ੍ਵਰ! ਏਹ ਤਨ ਕਿਸੇ ਕੰਮ ਨਹੀਂ ਆਉਤਾ ਜਿਸ ਸਰੀਰ ਮੇਂ ਤੇਰਾ ਸਚਾ ਨਾਮ ਨਹੀਂ॥੪॥੫॥੭॥☬ਸਿਧੋਂ ਨੇ ਗੁਰੂ ਜੀ ਸੇ ਕਹਾ ਆਪ ਕੋਈ ਜੋਗ ਕੀ ਜੁਗਤਿ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ (ਮਨੁੱਖਾ) ਸਰੀਰ ਵਿਚ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਨਹੀਂ ਵੱਸਦਾ ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ (ਉਹ ਸਰੀਰ ਵਿਅਰਥ ਹੀ ਗਿਆ ਸਮਝੋ ॥੪॥੫॥੭॥

ਪਦ ਅਰਥ ਜਿਤੁ = ਜਿਸ ਵਿਚ। ਜਿਤੁ ਤਨਿ = ਜਿਸ ਸਰੀਰ ਵਿਚ ॥੪॥੫॥੭॥

* ਨੋਟ: 'ਘਰੁ ੬' ਦੇ ਇਥੇ ੫ ਸ਼ਬਦ ਮੁੱਕ ਗਏ ਹਨ।

SikhNet (Spanish)Dice Nanak, de nada sirve el cuerpo si en él no se enaltece el Verdadero Nombre del Señor. (4-5-7)
Answers quote the Granth verbatim with Ang citations. AI commentary is not Gurbani and not a religious ruling.