ੴ

ਸਿੱਖਬਾਣੀ · SikhBani

ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥

panj nivaajaa vakhat panj panjaa panje naau
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 141 · 6 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਪੰਜਿ ਨਿਵਾਜਾ. ਵਖਤ ਪੰਜਿ; ਪੰਜਾ ਪੰਜੇ ਨਾਉ ॥

panj nivaajaa. vakhat panj; panjaa panje naau |

Sant Singh KhalsaThere are five prayers and five times of day for prayer; the five have five names.
Manmohan SinghThere are five prayers, five times for prayers, and the five have five names.
Manmohan Singh (Punjabi)ਪੰਜ ਨਿਮਾਜ਼ਾ ਹਨ, ਨਿਮਾਜ਼ਾ ਲਈ ਪੰਜ ਵੇਲੇ ਹਨ ਅਤੇ ਪੰਜਾਂ ਦੇ ਪੰਜ ਨਾਮ ਹਨ।
Fareedkot Teekaਪਾਂਚ ਨਿਵਾਜਾਂ ਹੈਂ ਪਾਂਚ ਹੀ ਵਖਤ ਹੈਂ ਪਾਂਚੋਂ ਹੀ ਨਾਮ ਹੈਂ॥
Prof. Sahib Singh(ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ।

ਪਦ ਅਰਥ ਵਖਤ = ਵਕਤ, ਸਮੇ।

SikhNet (Spanish)Tú recitas tus oraciones cinco veces, dándoles cinco nombres.

ਪਹਿਲਾ ਸਚੁ ਹਲਾਲ ਦੁਇ; ਤੀਜਾ ਖੈਰ ਖੁਦਾਇ ॥

pahilaa sach halaal due; teejaa khair khudaae |

Sant Singh KhalsaLet the first be truthfulness, the second honest living, and the third charity in the Name of God.
Manmohan SinghThe first is truthfulness, second the honest earning and third charity in God's Name.
Manmohan Singh (Punjabi)ਪਹਿਲੀ ਸੱਚਾਈ, ਦੂਜੀ ਧਰਮ ਦੀ ਕਮਾਈ ਅਤੇ ਤੀਜੀ ਰੱਬ ਦੇ ਨਾਮ ਦਾਨ ਪੁੰਨ ਹੈ।
Fareedkot Teekaਸੁਬਾਹ ਕੀ ਨਿਵਾਜ ਕਾ ਵਖਤ ਦਿਨ ਉਦੇ ਕਾਲ ਸੋ ਈਹਾਂ ਕੌਣ ਹੈ ਪਹਲਾ ਸਚ ਬੋਲਨਾ ਪੇਸੀ ਕੀ ਨਿਵਾਜ ਕਾ ਨਾਮ ਜੁਹਰ ਹੈ, ਵਖਤ ਡੇਢ ਪਹਰ ਦਿਨ ਰਹੇ ਸੋ ਈਹਾਂ ਕੌਣ ਹੈ ਹਲਾਲ ਅਰਥਾਤ ਧਰਮ ਕਾ ਖਾਣਾ ਏਹ ਦੂਜੀ ਹੈ, ਦੀਗਰ ਕੀ ਨਿਮਾਜ ਕਾ ਨਾਮ ਅਸਰ ਹੈ ਵਖਤ ਦੋ ਘੜੀ ਦਿਨ ਰਹੇ ਸਾਥ ਸੋ ਈਹਾਂ ਕੌਣ ਹੈ ਖੁਦਾ ਕੇ ਨਾਮ ਪਰ ਖੈਰ ਦੇਣਾ॥
Prof. Sahib Singh(ਪਰ ਅਸਾਡੇ ਮਤ ਵਿਚ ਅਸਲ ਨਿਮਾਜ਼ਾਂ ਇਉਂ ਹਨ-) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ।

ਪਦ ਅਰਥ ਦੁਇ = ਦੂਜੀ। ਖੈਰ ਖੁਦਾਇ = ਰੱਬ ਤੋਂ ਸਭ ਦਾ ਭਲਾ ਮੰਗਣਾ।

SikhNet (Spanish)Deja que la Verdad sea el primero, el vivir en la Honestidad el segundo, actuar por el Bien de todos el tercero.

ਚਉਥੀ ਨੀਅਤਿ ਰਾਸਿ ਮਨੁ; ਪੰਜਵੀ ਸਿਫਤਿ ਸਨਾਇ ॥

chauthee neeat raas man; panjavee sifat sanaae |

Sant Singh KhalsaLet the fourth be good will to all, and the fifth the praise of the Lord.
Manmohan SinghThe fourth is pure intent and mind and the fifth the Lord's admiration and praise.
Manmohan Singh (Punjabi)ਚੋਥੀ ਪਵਿੱਤ੍ਰ ਸੁਰਤ ਤੇ ਮਨ ਹੈ ਅਤੇ ਪੰਜਵੀ ਸੁਆਮੀ ਦੀ ਕੀਰਤੀ ਤੇ ਮਹਿਮਾਂ।
Fareedkot Teekaਸਾਮ ਕੀ ਨਿਮਾਜ ਕਾ ਨਾਮ ਮਗਰਬ ਹੈ, ਵਕਤ ਦਿਨ ਅਸਤ ਕੇ ਸਾਥ ਸੋ ਈਹਾਂ ਕੌਣ ਹੈ ਚਉਥੀ ਮਨ ਕੀ ਨੀਅਤ ਅਰਥਾਤ ਬਿਰਤੀ ਵਾ ਮਿਰਜਾਦਾ ਸਚੀ ਰੱਖਣੀ, ਖੁਫਤਾਂ ਕੀ ਨਿਵਾਜ ਕਾ ਨਾਮ ਇਸ਼ਾ ਹੈ, ਵਕਤ ਮਗ਼ਰਬ ਸੇ ਬਾਦ ਅੱਧੀ ਰਾਤ ਤਕ ਹੈ, ਸੋ ਈਹਾਂ ਕੌਨ ਹੈ ਪੰਜਵੀਂ ਨਿਮਾਜ ਸਿਫਤੀ ਪਰਮੇਸ੍ਵਰ ਕੀ (ਸਨਾਇ) ਪਛਾਣ ਵਾ ਉਪਮਾ ਕਰਨੀ॥
Prof. Sahib Singhਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ।

ਪਦ ਅਰਥ ਰਾਸਿ = ਰਾਸਤ, ਸਾਫ਼। ਸਨਾਇ = ਵਡਿਆਈ।

SikhNet (Spanish)Deja que la cuarta oración sea la Honestidad en la mente, y la Quinta la Alabanza al Señor.

ਕਰਣੀ ਕਲਮਾ ਆਖਿ ਕੈ; ਤਾ ਮੁਸਲਮਾਣੁ ਸਦਾਇ ॥

karanee kalamaa aakh kai; taa musalamaan sadaae |

Sant Singh KhalsaRepeat the prayer of good deeds, and then, you may call yourself a Muslim.
Manmohan SinghRepeat thou the creed of good deeds and then call thyself a Moslem.
Manmohan Singh (Punjabi)ਤੂੰ ਨੇਕ ਅਮਲਾਂ ਦਾ ਕਲਮਾਂ ਪੜ੍ਹ ਅਤੇ ਤਦ ਆਪਣੇ ਆਪ ਨੂੰ ਮੁਸਲਮਾਨ ਆਖ।
Fareedkot Teekaਜੋ ਬੰਦਗੀ ਮੇਂ ਸਾਵਧਾਨ ਰਹਣ ਰੂਪ ਕਰਣੀ ਹੈ ਏਹ ਕਲਮਾ ਪੜ੍ਹਕੇ ਤਬ ਮੁਸਲਮਾਨ ਆਪ ਕੋ ਕਹਾਉ, ਭਾਵ ਏਹ ਕਿ ਇਤਨੇ ਕਰਮ ਕੀਏ ਬਿਨਾ ਮੁਸਲਮਾਨ ਨਹੀਂ ਹੈ॥
Prof. Sahib Singh(ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)।
SikhNet (Spanish)Pronuncia, te lo ruego, la oración de estas acciones, y serás entonces el verdadero musulmán.

ਨਾਨਕ. ਜੇਤੇ ਕੂੜਿਆਰ; ਕੂੜੈ ਕੂੜੀ ਪਾਇ ॥੩॥

naanak. jete koorriaar; koorrai koorree paae |3|

Sant Singh KhalsaO Nanak, the false obtain falsehood, and only falsehood. ||3||
Manmohan SinghNanak all the liars shall obtain what is altogether false.
Manmohan Singh (Punjabi)ਨਾਨਕ ਸਾਰਿਆਂ ਝੂਠਿਆਂ ਦੇ ਨਿਰਾਪੁਰਾਂ ਝੂਠ ਹੀ ਪੱਲੇ ਪਏਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਤਨੇ ਝੂਠੇ ਹੈਂ ਤਿਨ ਝੂਠਿਓਂ ਕੀ ਝੂਠੀ ਹੀ (ਪਾਇ) ਪਤ ਹੈ॥੩॥
Prof. Sahib Singhਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ ॥੩॥

ਪਦ ਅਰਥ ਪਾਇ = ਪਾਂਇਆਂ, ਇੱਜ਼ਤ ॥੩॥

SikhNet (Spanish)Cualquier otra oración es falsa, y falso es su valor.(3)
Answers quote the Granth verbatim with Ang citations. AI commentary is not Gurbani and not a religious ruling.