ੴ

ਸਿੱਖਬਾਣੀ · SikhBani

ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ ॥

kar dhar masatak thaapiaa naam deeno daan
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 817 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਕਰੁ ਧਰਿ ਮਸਤਕਿ. ਥਾਪਿਆ; ਨਾਮੁ ਦੀਨੋ ਦਾਨਿ ॥

kar dhar masatak. thaapiaa; naam deeno daan |

Sant Singh KhalsaPlacing His Hand upon my forehead, God has given me the gift of His Name.
Manmohan SinghPlacing His hand on my forehead, the Lord has established me and has even me the gift of His Name.
Manmohan Singh (Punjabi)ਮੇਰੇ ਮੱਥੇ ਉਤੇ ਆਪਣਾ ਹੱਥ ਰੱਖ, ਪ੍ਰਭੂ ਨੇ ਮੈਨੂੰ ਅਸਥਾਪਨ ਕੀਤਾ ਹੈ ਅਤੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੀ ਹੈ।
Fareedkot Teekaਜਿਨਾਂ ਕੇ ਮਸਤਕ ਪਰ ਹਥ ਕਰ ਕੇ ਸਤਸੰਗ ਮੇਂ (ਥਾਪਿਆ) ਇਸਥਿਤ ਕੀਆ ਹੈ ਔ ਨਾਮ ਦਾਨ ਦੀਆ ਹੈ॥
Prof. Sahib Singhਹੇ ਭਾਈ! (ਪ੍ਰਭੂ ਆਪਣੇ ਭਗਤ ਜਨਾਂ ਦੇ) ਮੱਥੇ ਉੱਤੇ (ਆਪਣਾ) ਹੱਥ ਧਰ ਕੇ ਉਹਨਾਂ ਨੂੰ ਥਾਪਣਾ ਦੇਂਦਾ ਹੈ ਅਤੇ ਬਖ਼ਸ਼ਸ਼ ਦੇ ਤੌਰ ਤੇ (ਉਹਨਾਂ ਨੂੰ ਆਪਣਾ) ਨਾਮ ਦੇਂਦਾ ਹੈ।

ਪਦ ਅਰਥ ਕਰੁ = ਹੱਥ {ਇਕ-ਵਚਨ}। ਧਾਰਿ = ਧਰ ਕੇ। ਮਸਤਕਿ = ਮੱਥੇ ਉੱਤੇ। ਥਾਪਿਆ = ਥਾਪਣਾ ਦਿੱਤੀ। ਦਾਨਿ = ਦਾਨ ਦੇ ਤੌਰ ਤੇ।

SikhNet (Spanish)La Mano Maravillosa del Señor está sobre mi frente; Él me ha bendecido con Su Nombre.

ਸਫਲ ਸੇਵਾ ਪਾਰਬ੍ਰਹਮ ਕੀ; ਤਾ ਕੀ. ਨਹੀ ਹਾਨਿ ॥੧॥

safal sevaa paarabraham kee; taa kee. nahee haan |1|

Sant Singh KhalsaOne who performs fruitful service for the Supreme Lord God, never suffers any loss. ||1||
Manmohan SinghHe, who performs the fruitful service of the Exalted Lord, to him no loss accrues.
Manmohan Singh (Punjabi)ਜੋ ਸੱਚੇ ਸੁਆਮੀ ਦੀ ਫਲਦਾਇਕ ਘਾਲ ਕਮਾਉਂਦਾ ਹੈ; ਉਸ ਕੋਈ ਘਾਟਾ ਨਹੀਂ ਪੈਂਦਾ।
Fareedkot Teekaਤਿਸ ਪਾਰਬ੍ਰਹਮ ਕੀ ਸਫਲ ਰੂਪ ਸੇਵਾ ਕਰੀ ਹੈ, ਤਿਨ ਭਗਤੋਂ ਕੀ ਕਬੀ ਹਾਨੀ ਨਹੀਂ ਹੈ॥੧॥
Prof. Sahib Singhਹੇ ਭਾਈ! ਪਰਮਾਤਮਾ ਦੀ ਕੀਤੀ ਹੋਈ ਸੇਵਾ-ਭਗਤੀ ਜੀਵਨ-ਮਨੋਰਥ ਪੂਰਾ ਕਰਦੀ ਹੈ, ਇਹ ਕੀਤੀ ਹੋਈ ਸੇਵਾ-ਭਗਤੀ ਵਿਅਰਥ ਨਹੀਂ ਜਾਂਦੀ ॥੧॥

ਪਦ ਅਰਥ ਤਾ ਕੀ = ਉਸ (ਸੇਵਾ) ਦਾ। ਹਾਨਿ = ਨੁਕਸਾਨ ॥੧॥

SikhNet (Spanish)Bienaventurado es el Servicio del Señor Supremo, pues en Él no existen los lamentos. (1)

ਆਪੇ ਹੀ ਪ੍ਰਭੁ ਰਾਖਤਾ; ਭਗਤਨ ਕੀ ਆਨਿ ॥

aape hee prabh raakhataa; bhagatan kee aan |

Sant Singh KhalsaGod Himself saves the honor of His devotees.
Manmohan SinghThe Lord Himself saves the honour of His saints.
Manmohan Singh (Punjabi)ਸੁਆਮੀ ਖੁਦ ਹੀ ਆਪਣੇ ਸੰਤਾਂ ਦੀ ਇੱਜ਼ਤ ਰੱਖਦਾ ਹੈ।
Fareedkot Teekaਅਪਨੇ ਭਗਤਾਂ ਕੀ (ਆਨਿ) ਪ੍ਰਤਗ੍ਯਾ ਵਾ ਵਡਿਆਈ ਵਾ ਇਜਤ ਆਪੇ ਹੀ ਪ੍ਰਭੂ ਰਾਖਤਾ ਹੈ॥
Prof. Sahib Singhਹੇ ਭਾਈ! ਆਪਣੇ ਭਗਤਾਂ ਦੀ ਇੱਜ਼ਤ ਪਰਮਾਤਮਾ ਆਪ ਹੀ ਬਚਾਂਦਾ ਹੈ।

ਪਦ ਅਰਥ ਆਪੇ = ਆਪ ਹੀ। ਆਨਿ = ਇੱਜ਼ਤ, ਲਾਜ।

SikhNet (Spanish)El Señor Mismo salva el honor de Sus Devotos;

ਜੋ ਜੋ ਚਿਤਵਹਿ ਸਾਧ ਜਨ; ਸੋ ਲੇਤਾ ਮਾਨਿ ॥੧॥ ਰਹਾਉ ॥

jo jo chitaveh saadh jan; so letaa maan |1| rahaau |

Sant Singh KhalsaWhatever God's Holy servants wish for, He grants to them. ||1||Pause||
Manmohan SinghWhatsoever the holy men wish for, that the Lord grants them. Pause.
Manmohan Singh (Punjabi)ਜਿਹੜਾ ਕੁਛ ਭੀ ਨੇਕ ਬੰਦੇ ਚਾਹੁੰਦੇ ਹਨ, ਉਹ ਕੁਛ ਸਾਹਿਬ ਉਨ੍ਹਾਂ ਨੂੰ ਬਖਸ਼ ਦਿੰਦਾ ਹੈ। ਠਹਿਰਾਉ।
Fareedkot Teekaਜੋ ਜੋ ਸਾਧ ਜਨ ਚਿਤਵਤੇ ਹੈਂ, ਸੋ ਸਭ ਵਾਹਿਗੁਰੂ ਮਾਣ ਲੇਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਭਗਤ ਜੋ ਕੁਝ ਆਪਣੇ ਮਨ ਵਿਚ ਧਾਰਦੇ ਹਨ, ਪਰਮਾਤਮਾ ਉਹੀ ਕੁਝ ਮੰਨ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਚਿਤਵਹਿ = ਚਿਤਵਦੇ ਹਨ, ਮਨ ਵਿਚ ਧਾਰਦੇ ਹਨ। ਲੇਤਾ ਮਾਨਿ = ਮੰਨ ਲੈਂਦਾ ਹੈ ॥੧॥ ਰਹਾਉ ॥

SikhNet (Spanish)al Santo que alaba al Señor le es dada la Gloria.(1-Pausa)

ਸਰਣਿ ਪਰੇ ਚਰਣਾਰਬਿੰਦ; ਜਨ ਪ੍ਰਭ ਕੇ ਪ੍ਰਾਨ ॥

saran pare charanaarabind; jan prabh ke praan |

Sant Singh KhalsaGod's humble servants seek the Sanctuary of His Lotus Feet; they are God's very breath of life.
Manmohan SinghThe Lord's slaves, who seek the refuge of His lotus feet are dear unto Him.
Manmohan Singh (Punjabi)ਸਾਹਿਬ ਦੇ ਗੋਲੇ, ਜੋ ਉਸ ਦੇ ਕੰਵਲ ਰੂਪੀ ਪੈਰਾਂ ਦੀ ਪਨਾਹ ਲੈਂਦੇ ਹਨ, ਉਸ ਨੂੰ ਪਿਆਰੇ ਲੱਗਦੇ ਹਨ।
Fareedkot Teekaਤਿਸ ਕੇ ਚਰਨ ਕਮਲੋਂ ਕੀ ਸਰਣਿ ਪੜੇ ਹੈਂ, ਸੋ ਜਨ ਪ੍ਰਭੂ ਕੇ ਪ੍ਰਾਣ ਰੂਪ, ਭਾਵ ਪਿਆਰੇ ਹੈਂ॥
Prof. Sahib Singhਹੇ ਭਾਈ! ਜੇਹੜੇ ਸੰਤ ਜਨ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ ਨੂੰ ਜਿੰਦ ਵਰਗੇ ਪਿਆਰੇ ਹੋ ਜਾਂਦੇ ਹਨ।

ਪਦ ਅਰਥ ਚਰਣਾਰਬਿੰਦ = {ਚਰਣ-ਅਰਬਿੰਦ। ਅਰਬਿੰਦ = ਕੌਲ-ਫੁੱਲ} ਕੌਲ ਫੁੱਲ ਵਰਗੇ ਸੋਹਣੇ ਚਰਨ। ਪ੍ਰਾਨ = ਜਿੰਦ (ਵਰਗੇ ਪਿਆਰੇ)।

SikhNet (Spanish)El Sirviente del Señor busca el Refugio de Sus Pies de Loto, pues son su respiración vital.

ਸਹਜਿ ਸੁਭਾਇ ਨਾਨਕ ਮਿਲੇ; ਜੋਤੀ ਜੋਤਿ ਸਮਾਨ ॥੨॥੨॥੬੬॥

sehaj subhaae naanak mile; jotee jot samaan |2|2|66|

Sant Singh KhalsaO Nanak, they automatically, intuitively meet God; their light merges into the Light. ||2||2||66||
Manmohan SinghNanak, they automatically meet with the Lord, and their light merges in the Supreme light
Manmohan Singh (Punjabi)ਨਾਨਕ, ਉਹ ਆਪਣੇ ਆਪ ਹੀ ਸਾਹਿਬ ਨਾਲ ਮਿਲ ਜਾਂਦੇ ਹਨ ਅਤੇ ਉਨ੍ਹਾਂ ਦਾ ਨੂਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਸੋ ਜਨ (ਸਹਜਿ ਸੁਭਾਇ) ਨਿਰਜਤਨ ਹੀ ਪਰਮੇਸ੍ਵਰ ਕੋ ਮਿਲੇ ਹੈਂ ਔਰ ਜੋਤੀ ਸਰੂਪ ਮੇਂ ਤਿਨ ਕੀ ਜੋਤਿ ਸਮਾਇ ਗਈ ਹੈ॥੨॥੨॥੬੬॥☬ਸ੍ਰੀ ਅੰਮ੍ਰਤਸਰ ਕੀ ਔ ਸਤਸੰਗ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਸੰਤ ਜਨ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਟਿਕ ਕੇ ਪ੍ਰਭੂ ਨਾਲ ਮਿਲ ਜਾਂਦੇ ਹਨ। ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੨॥੨॥੬੬॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਸਮਾਨ = ਲੀਨ ਹੋ ਜਾਂਦੀ ਹੈ। ਜੋਤੀ = ਪਰਮਾਤਮਾ ॥੨॥੨॥੬੬॥

* ਨੋਟ: ਦੋ ਬੰਦਾਂ ਵਾਲੇ ਸ਼ਬਦਾਂ ਦੇ ਇਸ ਨਵੇਂ ਸੰਗ੍ਰਹ ਦਾ ਇਹ ਦੂਜਾ ਸ਼ਬਦ ਹੈ।

SikhNet (Spanish)El Señor lo encuentra espontáneamente y así su luz se inmerge en la Corriente Infinita de Luz. (2-2-66)
Answers quote the Granth verbatim with Ang citations. AI commentary is not Gurbani and not a religious ruling.