ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਚਰਣ ਕਮਲ ਕਾ ਆਸਰਾ; ਦੀਨੋ ਪ੍ਰਭਿ ਆਪਿ ॥
charan kamal kaa aasaraa; deeno prabh aap |
Sant Singh KhalsaGod Himself has given me the Support of His Lotus Feet.
Manmohan SinghThe Lord Himself has given me the support of His lotus feet.
Manmohan Singh (Punjabi)ਪ੍ਰਭੂ ਨੇ ਆਪੇ ਹੀ ਆਪਣੇ ਕੰਵਲ ਰੂਪੀ ਪੈਰਾਂ ਦੀ ਟੈਕ ਮੈਨੂੰ ਬਖਸ਼ੀ ਹੈ।
Fareedkot Teekaਸੰਤੋਂ ਕੋ ਅਪਨੇ ਚਰਨ ਕਮਲੋਂ ਕਾ ਆਸਰਾ ਆਪ ਹੀ ਪ੍ਰਭੂ ਨੇ ਦੀਆ ਹੈ॥
Prof. Sahib Singhਹੇ ਭਾਈ! (ਜਿਨ੍ਹਾਂ ਸੇਵਕਾਂ ਨੂੰ ਸਾਧ ਸੰਗਤਿ ਵਿਚ) ਪ੍ਰਭੂ ਨੇ ਆਪ ਆਪਣੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ,ਪਦ ਅਰਥ ਪ੍ਰਭਿ = ਪ੍ਰਭੂ ਨੇ।
SikhNet (Spanish)El Señor me ha bendecido con el Refugio de Sus Pies de Loto.
ਪ੍ਰਭ ਸਰਣਾਗਤਿ ਜਨ ਪਰੇ; ਤਾ ਕਾ ਸਦ ਪਰਤਾਪੁ ॥੧॥
prabh saranaagat jan pare; taa kaa sad parataap |1|
Sant Singh KhalsaGod's humble servants seek His Sanctuary; they are respected and famous forever. ||1||
Manmohan SinghThe Lord's slaves, who seek His shelter, they are ever renowned.
Manmohan Singh (Punjabi)ਸੁਆਮੀ ਦੇ ਗੋਲੇ, ਜੋ ਉਸ ਦੀ ਸ਼ਰਣ ਲੈਂਦੇ ਹਨ, ਉਹ ਹਮੇਸ਼ਾਂ ਹੀ ਨਾਮਵਰ ਹੋ ਜਾਂਦੇ ਹਨ।
Fareedkot Teekaਐਸੇ ਜੋ ਜਨ ਪ੍ਰਭੂ ਕੀ ਸਰਣਿ ਮੇਂ ਆਇ ਪੜੇ ਹੈਂ, ਤਿਨ ਕਾ (ਸਦ) ਸ੍ਰੇਸਟ ਪਰਤਾਪ ਹੈ॥੧॥
Prof. Sahib Singhਉਹ ਸੇਵਕ ਉਸ ਦਾ ਸਦਾ ਕਾਇਮ ਰਹਿਣ ਵਾਲਾ ਪਰਤਾਪ ਵੇਖ ਕੇ ਉਸ ਦੀ ਸਰਨ ਪਏ ਰਹਿੰਦੇ ਹਨ ॥੧॥ਪਦ ਅਰਥ ਤਾ ਕਾ = (ਪ੍ਰਭੂ) ਦਾ ॥੧॥
SikhNet (Spanish)Cuando el Devoto busca Su Refugio, su Gloria se vuelve Eterna.(1)
ਰਾਖਨਹਾਰ ਅਪਾਰ ਪ੍ਰਭ; ਤਾ ਕੀ ਨਿਰਮਲ ਸੇਵ ॥
raakhanahaar apaar prabh; taa kee niramal sev |
Sant Singh KhalsaGod is the unparalleled Savior and Protector; service to Him is immaculate and pure.
Manmohan SinghThe Lord is the Preserver and unequalled. Immaculate is His service.
Manmohan Singh (Punjabi)ਸੁਆਮੀ ਰੱਖਿਅਕ ਅਤੇ ਲਾਸਾਨੀ ਹੈ। ਪਾਵਨ ਪਵਿੱਤਰ ਹੈ ਉਸ ਦੀ ਟਹਿਲ ਸੇਵਾ।
Fareedkot Teekaਸਰਬ ਦੁਖੋਂ ਤੇ ਰਾਖਨੇਹਾਰਾ ਜੋ (ਅਪਾਰ) ਬਿਅੰਤ ਪ੍ਰਭੂ ਹੈ, ਤਿਸ ਕੀ ਸੇਵਾ ਨਿਰਮਲ ਹੈ॥
Prof. Sahib Singhਹੇ ਭਾਈ! ਪ੍ਰਭੂ ਬੇਅੰਤ ਅਤੇ ਰੱਖਿਆ ਕਰਨ ਦੇ ਸਮਰੱਥ ਹੈ, (ਸਾਧ ਸੰਗਤਿ ਵਿਚ ਟਿਕ ਕੇ ਕੀਤੀ ਹੋਈ) ਉਸ ਦੀ ਸੇਵਾ-ਭਗਤੀ (ਜੀਵਨ ਨੂੰ) ਪਵਿੱਤਰ (ਬਣਾ ਦੇਂਦੀ ਹੈ)।ਪਦ ਅਰਥ ਰਾਖਨਹਾਰ = ਰੱਖਿਆ ਕਰਨ ਦੀ ਸਮਰੱਥਾ ਵਾਲਾ। ਤਾ ਕੀ ਸੇਵ = ਉਸ (ਪ੍ਰਭੂ) ਦੀ ਸੇਵਾ-ਭਗਤੀ। ਨਿਰਮਲ = ਪਵਿੱਤਰ।
SikhNet (Spanish)Bendito es el Servicio de nuestro Salvador, de nuestro Señor Infinito.
ਰਾਮ ਰਾਜ. ਰਾਮਦਾਸ ਪੁਰਿ; ਕੀਨੑੇ ਗੁਰਦੇਵ ॥੧॥ ਰਹਾਉ ॥
raam raaj. raamadaas pur; keenae guradev |1| rahaau |
Sant Singh KhalsaThe Divine Guru has built the City of Ramdaspur, the royal domain of the Lord. ||1||Pause||
Manmohan SinghThe Divine Guru has made the city of Ramdas, God's empire. Pause.
Manmohan Singh (Punjabi)ਗੁਰੂ ਪਰਵੇਸ਼ਰ ਨੇ ਰਾਮਦਾਸ ਦੇ ਸ਼ਹਿਰ ਨੂੰ ਵਾਹਿਗੁਰੂ ਦੀ ਪਾਤਿਸ਼ਾਹੀ ਬਣਾਇਆ ਹੈ। ਠਹਿਰਾਉ।
Fareedkot Teekaਤਿਸਤੇ (ਰਾਮਦਾਸ ਪੁਰਿ) ਸ੍ਰੀ ਅੰਮ੍ਰਿਤਸਰ ਜੀ ਵਿਖੇ (ਰਾਮ ਰਾਜ) ਰਾਮ ਕਾ ਹੀ ਰਾਜੁ ਹੁਕਮ ਮੰਨਣੇ ਵਾਲੇ ਦਾਸ ਕੀਏ ਹੈਂ; ਵਾ ਰਾਮ ਕੇ ਦਾਸਾਂ ਕੀ ਪੁਰੀ ਸਤਸੰਗ ਮੇਂ ਰਾਮ ਕੇ (ਰਾਜ) ਪਰਕਾਸ, ਭਾਵ ਗਿਆਨ ਵਾਲੇ ਗੁਰਾਂ ਨੇ ਸੰਤ (ਕੀਨੇ) ਕਰੇ ਹੈਂ॥੧॥ ਰਹਾਉ ॥
Prof. Sahib Singhਗੁਰੂ ਨੇ ਸਾਧ ਸੰਗਤਿ ਵਿਚ ਰੂਹਾਨੀ ਰਾਜ ਕਾਇਮ ਕਰ ਦਿੱਤਾ ਹੈ ॥੧॥ ਰਹਾਉ ॥ਪਦ ਅਰਥ ਰਾਮਦਾਸ ਪੁਰਿ = ਰਾਮ ਦੇ ਦਾਸਾਂ ਦੇ ਸ਼ਹਿਰ ਵਿਚ, ਸਤਸੰਗੀਆਂ ਦੇ ਟਿਕਣ ਵਾਲੇ ਥਾਂ ਵਿਚ, ਸਾਧ ਸੰਗਤਿ ਵਿਚ। ਰਾਮ ਰਾਜ = ਰੂਹਾਨੀ ਰਾਜ ॥੧॥ ਰਹਾਉ ॥
SikhNet (Spanish)Mi Señor ha establecido Su Reino Bendito en la ciudad de Ram Das, ahí en donde se canta Su Nombre. (1-Pausa)
ਸਦਾ ਸਦਾ ਹਰਿ ਧਿਆਈਐ; ਕਿਛੁ ਬਿਘਨੁ. ਨ ਲਾਗੈ ॥
sadaa sadaa har dhiaaeeai; kichh bighan. na laagai |
Sant Singh KhalsaForever and ever, meditate on the Lord, and no obstacles will obstruct you.
Manmohan SinghEver, ever remember thou thy God, thus no obstacle shall befall thee.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਤੂੰ ਆਪਣੇ ਵਾਹਿਗੁਰੂ ਦਾ ਆਰਾਧਨ ਕਰ ਇੰਜ ਤੈਨੂੰ ਕੋਈ ਔਕੜ ਪੇਸ਼ ਨਹੀਂ ਆਵੇਗੀ।
Fareedkot Teekaਤਾਂ ਤੇ (ਸਦਾ ਸਦਾ) ਸਰਬ ਸਮੇਂ ਮੇਂ ਤਿਸ ਹਰੀ ਕੋ ਹੀ ਰਿਦੇ ਮੇਂ ਧਿਆਈਐ, ਜਿਸ ਕੇ ਧਿਆਵਣੇ ਸੇ ਕੋਈ ਬਿਘਨ ਨਹੀਂ ਲਾਗਤਾ ਹੈ॥
Prof. Sahib Singh(ਸਾਧ ਸੰਗਤਿ ਵਿਚ ਟਿਕ ਕੇ) ਸਦਾ ਹੀ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ (ਇਸ ਤਰ੍ਹਾਂ ਜੀਵਨ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।
SikhNet (Spanish)Vivo siempre en Él y no sufro nunca.
ਨਾਨਕ. ਨਾਮੁ ਸਲਾਹੀਐ; ਭਇ ਦੁਸਮਨ ਭਾਗੈ ॥੨॥੩॥੬੭॥
naanak. naam salaaheeai; bhe dusaman bhaagai |2|3|67|
Sant Singh KhalsaO Nanak, praising the Naam, the Name of the Lord, the fear of enemies runs away. ||2||3||67||
Manmohan SinghNanak, by praising the Name, the fear of enemies flees away.
Manmohan Singh (Punjabi)ਨਾਨਕ ਨਾਮ ਦੀ ਸਿਫ਼ਤ ਕਰਨ ਦੁਆਰਾ, ਵੈਰੀਆਂ ਦਾ ਡਰ ਦੌੜ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨਾਮ ਕਉ ਸਦਾ ਸਲਾਹੀਐ ਜਿਸ ਕੇ ਸਲਾਹੁਣੇ ਸੇ ਸਰਬ ਭੈ ਔ ਦੁਸਮਨ ਭਾਗ ਜਾਤੇ ਹੈਂ॥੨॥੩॥੬੭॥☬ਪੁਨਾ ਨਾਮ ਕੇ ਜਪਨਹਾਰੇ ਜਨੋਂ ਕੀ ਸੋਭਾ ਕਹਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਦੀ ਵਡਿਆਈ ਕਰਨੀ ਚਾਹੀਦੀ ਹੈ (ਪ੍ਰਭੂ ਦੇ) ਡਰ ਦੇ ਕਾਰਨ (ਕਾਮਾਦਿਕ) ਸਾਰੇ ਵੈਰੀ ਨੱਸ ਜਾਂਦੇ ਹਨ ॥੨॥੩॥੬੭॥ਪਦ ਅਰਥ ਸਲਾਹੀਐ = ਸਲਾਹੁਣਾ ਚਾਹੀਦਾ ਹੈ। ਭਾਇ = ਭੈ, (ਨਾਮ ਤੋਂ) ਡਰ ਨਾਲ ॥੨॥੩॥੬੭॥
SikhNet (Spanish)Dice Nanak, cuando uno alaba el Nombre del Señor, sólo el temor al poder del Señor deja yerto a los adversarios. (2-3-67)