ੴ

ਸਿੱਖਬਾਣੀ · SikhBani

Ang 969

Sri Guru Granth Sahib · Raag Raamkalee · 4 shabads, 35 lines
Translations
Shabad Bhagat Kabir Ji Raag Raamkalee continued from Ang 968

ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ; ਕਾਟਿ ਕਾਟਿ ਕਸੁ ਦੀਨੁ ਰੇ ॥੧॥

trisanaa kaam krodh mad matasar; kaatt kaatt kas deen re |1|

Sant Singh KhalsaCut up desire, sexuality, anger, pride and envy, and let them be the fermenting bark. ||1||
Manmohan Singhcutting up desire, lust, wrath, pride and envy, use thou them as thy bark of Acacia arabica, Thus mix thou thy yeast.
Manmohan Singh (Punjabi)ਖਾਹਿਸ਼ਾਂ, ਕਾਮ-ਚੇਸ਼ਟਾ, ਰੋਹ ਹੰਕਾਰ ਅਤੇ ਈਰਖਾ ਨੂੰ ਟੋਟੇ ਟੋਟੇ, ਕਰ ਤੂੰ ਇਸ ਨੂੰ ਆਪਣੇ ਕਿੱਕਰ ਦੇ ਸੱਕ ਵਜੋਂ ਇਸਤਿਮਾਲ ਕਰ, ਇਸ ਤਰ੍ਹਾਂ ਤੂੰ ਆਪਣੇ ਖਮੀਰ ਨੂੰ ਰਲਾ ਮਿਲਾ ਲੈ।
Fareedkot Teekaਹੇ ਭਾਈ! ਤ੍ਰਿਸ਼ਨਾ, ਕਾਮ, ਕ੍ਰੋਧ, ਹੰਕਾਰ ਔ ਈਰਖਾ, ਇਨਾਂ ਬਿਕਾਰੋਂ ਕਾ ਜੋ ਕਾਟਨਾ ਹੈ, ਸੋਈ (ਕਾਟਿ) ਕੁਤਰ ਕੇ (ਕਸੁ) ਸੱਕਮਟੀ ਬੀਚ ਦੀਆ ਹੈ॥੧॥
Prof. Sahib Singhਤ੍ਰਿਸ਼ਨਾ, ਕਾਮ, ਕ੍ਰੋਧ, ਹੰਕਾਰ ਤੇ ਈਰਖਾ ਨੂੰ ਕੱਟ ਕੱਟ ਕੇ ਸੱਕ (ਟੁੱਕ ਟੁੱਕ ਕੇ ਉਸ ਗੁੜ ਵਿਚ) ਰਲਾ ਦਿੱਤਾ ਹੈ ॥੧॥

ਪਦ ਅਰਥ ਮਦ = ਹੰਕਾਰ। ਮਤਸਰ = ਈਰਖਾ। ਕਸੁ = ਸੱਕੇ ॥੧॥

SikhNet (Spanish)deja que la Palabra del Shabd del Guru sea la melaza.(1)

ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ; ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥

koee hai re sant sehaj sukh antar; jaa kau jap tap deo dalaalee re |

Sant Singh KhalsaIs there any Saint, with intuitive peace and poise deep within, unto whom I might offer my meditation and austerities as payment?
Manmohan SinghIs there any such saint, in whose mind poise and peace abide, to whom I may offer my devotion for giving me such a wine?
Manmohan Singh (Punjabi)ਕੀ ਕੋਈ ਐਹੋ ਜੇਹਾ ਸਾਧੂ ਹੈ, ਜਿਸ ਦੇ ਹਿਰਦੇ ਅੰਦਰ ਅਡੋਲਤਾ ਅਤੇ ਆਰਾਮ ਵਸਦੇ ਹਨ, ਐਸੀ ਸ਼ਰਾਬ ਮੈਨੂੰ ਦੇਣ ਦੇ ਲਈ, ਜਿਸ ਨੂੰ ਮੈਂ ਆਪਣੀ ਸ਼ਰਧਾ ਅਤੇ ਤਪੱਸਿਆ ਦਸਤੂਰੀ ਵਜੋਂ ਭੇਟ ਕਰਾਂ?
Fareedkot Teekaਹੇ ਭਾਈ! ਐਸਾ ਕੋਈ ਸੰਤ ਹੈ, ਜੋ ਆਤਮ ਸੁਖ ਕੋ ਆਪਨੇ ਅੰਤਰ ਭੋਗ ਰਹਾ ਹੈ ਜਿਸ ਕੋ ਮੈਂ ਜਪ ਤਪ ਦਲਾਲੀ ਦੇ ਦੇਵਾਂ॥
Prof. Sahib Singhਹੇ ਭਾਈ! ਕੀ ਮੈਨੂੰ ਕੋਈ ਐਸਾ ਸੰਤ ਮਿਲ ਪਵੇਗਾ (ਭਾਵ, ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਐਸਾ ਸੰਤ ਮਿਲ ਪਏ) ਜੋ ਆਪ ਅਡੋਲ ਅਵਸਥਾ ਵਿਚ ਟਿਕਿਆ ਹੋਇਆ ਹੋਵੇ, ਸੁਖ ਵਿਚ ਟਿਕਿਆ ਹੋਵੇ?

ਪਦ ਅਰਥ ਰੇ = ਹੇ ਭਾਈ! ਸਹਜ ਅੰਤਰਿ = ਅਡੋਲ ਅਵਸਥਾ ਵਿਚ ਟਿਕਿਆ ਹੋਇਆ। ਦਲਾਲ = ਉਹ ਮਨੁੱਖ ਜੋ ਦੋ ਧਿਰਾਂ ਵਿਚ ਕਿਸੇ ਚੀਜ਼ ਦਾ ਸੌਦਾ ਕਰਾਉਂਦਾ ਹੈ ਤੇ ਉਸ ਦੇ ਇਵਜ਼ ਵਿਚ ਦੋਹਾਂ ਪਾਸਿਆਂ ਤੋਂ ਜਾਂ ਇੱਕ ਧਿਰ ਤੋਂ ਨੀਯਤ ਰਕਮ ਲੈਂਦਾ ਹੈ, ਉਸ ਰਕਮ ਨੂੰ 'ਦਲਾਲੀ' ਆਖਦੇ ਹਨ।

SikhNet (Spanish)Deja que el deseo, la lujuria y el enojo, el orgullo y la envidia sean desmenuzados y se vuelvan la corteza de fermento.

ਏਕ ਬੂੰਦ ਭਰਿ ਤਨੁ ਮਨੁ ਦੇਵਉ; ਜੋ ਮਦੁ ਦੇਇ ਕਲਾਲੀ ਰੇ ॥੧॥ ਰਹਾਉ ॥

ek boond bhar tan man devau; jo mad dee kalaalee re |1| rahaau |

Sant Singh KhalsaI dedicate my body and mind to whoever gives me even a drop of this wine from such a vat. ||1||Pause||
Manmohan SinghI shall surrender my soul and body to him, who gives me as much as a drop me as much as a drop of wine from such a vat. Pause.
Manmohan Singh (Punjabi)ਮੈਂ ਆਪਣੀ ਜਿੰਦੜੀ ਤੇ ਦੇਹ ਉਸ ਨੂੰ ਸਮਰਪਨ ਕਰ ਦਿਆਂਗਾ ਜਿਹੜਾ ਮੈਨੂੰ ਐਸੇ ਮੱਟ ਵਿਚੋਂ ਇਕ ਕਤਰੇ ਜਿੰਨੀ ਸ਼ਰਾਬ ਪੀ ਦੇਵੇ। ਠਹਿਰਾਉ।
Fareedkot Teekaਜੋ ਮੇਰੇ ਕਉ ਤਿਸ ਆਤਮ ਆਨੰਦ ਰੂਪ ਮਦਰਾ ਕੀ ਏਕ ਬੂੰਦ ਭਰ ਦੇਹ ਰੂਪ (ਕਲਾਲੀ) ਮਟੀ ਕੇ ਬੀਚ ਸੇ ਦੇਵੇ ਤੌ ਮੈਂ ਮਨ ਤਿਸ ਕੋ ਬਖਸੀਸ ਕਰ ਦੇਵੋਂ॥੧॥ ਰਹਾਉ ॥
Prof. Sahib Singhਜੇ ਕੋਈ ਅਜਿਹਾ ਸਾਕੀ (-ਸੰਤ) ਮੈਨੂੰ (ਨਾਮ-ਅੰਮ੍ਰਿਤ-ਰੂਪ) ਨਸ਼ਾ ਪਿਲਾਏ, ਤਾਂ ਮੈਂ ਉਸ ਅੰਮ੍ਰਿਤ ਦੀ ਇਕ ਬੂੰਦ ਦੇ ਬਦਲੇ ਆਪਣਾ ਤਨ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ (ਜੋਗੀਆਂ ਤੇ ਪੰਡਿਤਾਂ ਦੇ ਦੱਸੇ ਹੋਏ) ਜਪ ਤੇ ਤਪ ਉਸ ਸੰਤ ਨੂੰ ਦਲਾਲੀ ਵਜੋਂ ਦੇ ਦਿਆਂ ॥੧॥ ਰਹਾਉ ॥

ਪਦ ਅਰਥ ਭਰਿ = ਦੇ ਬਰਾਬਰ। ਜੋ ਕਲਾਲੀ = ਜੋ ਸਾਕੀ, ਜੋ ਸ਼ਰਾਬ ਪਿਲਾਉਣ ਵਾਲਾ ॥੧॥ ਰਹਾਉ ॥

SikhNet (Spanish)Oh Dios, ¿habrá algún Santo sentado en Paz y Tranquilidad a quien pueda ofrecer mi servicio? Ante él postraría mi ser si me bendijera con una gota de ese vino.(1-Pausa)

ਭਵਨ ਚਤੁਰ ਦਸ ਭਾਠੀ ਕੀਨੑੀ; ਬ੍ਰਹਮ ਅਗਨਿ ਤਨਿ ਜਾਰੀ ਰੇ ॥

bhavan chatur das bhaatthee keenaee; braham agan tan jaaree re |

Sant Singh KhalsaI have made the fourteen worlds the furnace, and I have burnt my body with the fire of God.
Manmohan SinghThe fourteen worlds, I have made my furnace. The realisation of the Lord within my body is fire that I have burnt in the furnace.
Manmohan Singh (Punjabi)ਚੌਦਾਂ ਜਹਾਨਾਂ ਨੂੰ ਮੈਂ ਆਪਣੀ ਭੱਠੀ ਬਣਾਇਆ ਹੈ ਆਪਣੇ ਸਰੀਰ ਅੰਦਰ ਪ੍ਰਭੂ ਦੀ ਅਨੁਭਵਤਾ ਦੀ ਅੱਗ ਮੈਂ ਭੱਠੀ ਵਿੱਚ ਬਾਲੀ ਹੈ।
Fareedkot Teekaਚੌਦਾਂ ਭਵਨ ਜੋ ਨਾਸ ਰੂਪ ਜਾਣਿਆ ਹੈ ਵਾ ਚੌਦਾਂ ਇੰਦ੍ਰੇ ਵਾਲਾ ਤਨੁ ਇਹ ਭਠੀ ਬਨਾਈ ਹੈ ਔਰ ਤਿਸੁ ਮੇਂ ਬ੍ਰਹਮ ਗਿਆਨ ਕਾ ਜੋ ਪ੍ਰਕਾਸ਼ ਹੂਆ ਹੈ ਏਹੀ ਅਗਨੀ ਜਲਾਈ ਹੈ॥
Prof. Sahib Singhਚੌਦਾਂ ਭਵਨਾਂ ਨੂੰ ਮੈਂ ਭੱਠੀ ਬਣਾਇਆ ਹੈ, ਆਪਣੇ ਸਰੀਰ ਵਿਚ ਰੱਬੀ-ਜੋਤਿ ਰੂਪ ਅੱਗ ਬਾਲੀ ਹੈ (ਭਾਵ, ਸਾਰੇ ਜਗਤ ਦੇ ਮੋਹ ਨੂੰ ਮੈਂ ਸਰੀਰ ਵਿਚ ਦੀ ਬ੍ਰਹਮ-ਅਗਨੀ ਨਾਲ ਸਾੜ ਦਿੱਤਾ ਹੈ)।

ਪਦ ਅਰਥ ਭਵਨ ਚਤੁਰ ਦਸ = ਚੌਦਾਂ ਭਵਨਾਂ (ਦਾ ਮੋਹ), ਜਗਤ ਦਾ ਮੋਹ। ਤਨਿ = ਸਰੀਰ ਵਿਚ।

SikhNet (Spanish)De las catorce regiones del Universo haría un horno y lo calentaría con el fuego de Dios,

ਮੁਦ੍ਰਾ ਮਦਕ ਸਹਜ ਧੁਨਿ ਲਾਗੀ; ਸੁਖਮਨ ਪੋਚਨਹਾਰੀ ਰੇ ॥੨॥

mudraa madak sehaj dhun laagee; sukhaman pochanahaaree re |2|

Sant Singh KhalsaMy mudra - my hand-gesture, is the pipe; tuning into the celestial sound current within, the Shushmanaa - the central spinal channel, is my cooling pad. ||2||
Manmohan SinghTo enshrine love for the Lord is my sealing the pitcher to drive the wine into the pot and mental peace is my cooling-pad.
Manmohan Singh (Punjabi)ਮੱਟ ਵਿੱਚ ਸ਼ਰਾਬ ਪੁਚਾਉਣ ਲਈ ਪ੍ਰਭੂ ਨਾਲ ਪ੍ਰੀਤ ਪਾਉਣਾ ਹੀ ਮੇਰਾ ਘੜੇ ਨੂੰ ਮੁੰਦਣਾ ਹੈ ਅਤੇ ਚਿੱਤ ਦੀ ਠੰਡ ਚੈਨ ਮੇਰੀ ਠੰਡਾ ਕਰਨ ਵਾਲੀ ਲੀਰ ਹੈ।
Fareedkot Teekaਊਪਰ ਤੇ ਮਦ ਕਾ ਮੂੰਦਣਾ ਏਹ ਕੀਆ ਹੈ, ਜੋ ਸ਼ਾਂਤਿ ਰੂਪ ਹੋ ਕਰ (ਧੁਨਿ) ਓਅੰ ਮੰਤ੍ਰ ਮੇਂ ਬ੍ਰਿਤੀ ਲਗੀ ਹੈ ਔ (ਸੁਖਮਨ) ਜੋ ਮਨ ਕੋ ਸੁਖ ਦੇਵੈ ਭਗਤੀ ਏਹ ਪੋਚਨ ਹਾਰੀ ਹੈ॥ ਚੋਇਕੇ ਜਿਸ ਘੜੀ ਮੇਂ ਮਦ ਪੜਤਾ ਹੈ, ਉਸ ਊਪਰ ਪੋਚਾ ਫੇਰੀਤਾ ਹੈ, ਈਹਾਂ ਉਸ ਘੜੀ ਦਾ ਨਾਮ ਪੋਚਨਹਾਰੀ ਹੈ॥੨॥
Prof. Sahib Singhਮੇਰੀ ਲਿਵ ਅਡੋਲ ਅਵਸਥਾ ਵਿਚ ਲੱਗ ਗਈ ਹੈ, ਇਹ ਮੈਂ ਉਸ ਨਾਲ ਦਾ ਡੱਟ ਬਣਾਇਆ ਹੈ (ਜਿਸ ਵਿਚੋਂ ਦੀ ਸ਼ਰਾਬ ਨਿਕਲਦੀ ਹੈ)। ਮੇਰੇ ਮਨ ਦੀ ਸੁਖ-ਅਵਸਥਾ ਉਸ ਨਾਲ ਤੇ ਪੋਚਾ ਦੇ ਰਹੀ ਹੈ (ਜਿਉਂ ਜਿਉਂ ਮੇਰਾ ਮਨ ਅਡੋਲ ਹੁੰਦਾ ਹੈ, ਸੁਖ-ਅਵਸਥਾ ਵਿਚ ਅੱਪੜਦਾ ਹੈ, ਤਿਉਂ ਤਿਉਂ ਮੇਰੇ ਅੰਦਰ ਨਾਮ-ਅੰਮ੍ਰਿਤ ਦਾ ਪ੍ਰਵਾਹ ਚੱਲਦਾ ਹੈ) ॥੨॥

ਪਦ ਅਰਥ ਮੁਦ੍ਰਾ = ਢੱਕਣ, ਡੱਟ। ਮਦਕ = ਸ਼ਰਾਬ ਜਾਂ ਅਰਕ ਕੱਢਣ ਵਾਲੀ ਨਾਲ। ਮੁਦ੍ਰਾ ਮਦਕ = ਮਦਕ ਦੀ ਮੁਦ੍ਰਾ, ਨਾਲ ਦਾ ਢੱਕਣ। ਧੁਨਿ = ਲਿਵ। ਸੁਖਮਨ = ਮਨ ਦੀ ਸੁਖ ਵਾਲੀ ਅਵਸਥਾ। ਪੋਚਨਹਾਰੀ = ਨਾਲ ਉੱਤੇ ਪੋਚਾ ਦੇਣ ਵਾਲੀ (ਨਾਲ ਉੱਤੇ ਪੋਚਾ ਦੇਈਦਾ ਹੈ ਤਾਂ ਜੋ ਭਾਪ ਠੰਢੀ ਹੋ ਹੋ ਕੇ ਅਰਕ ਜਾਂ ਸ਼ਰਾਬ ਬਣ ਕੇ ਭਾਂਡੇ ਵਿਚ ਪੈਂਦਾ ਜਾਏ) ॥੨॥

SikhNet (Spanish)y entonado en un Estado de Equilibrio, taparía todas las salidas dejando el único Sendero para enfriar el Shushmana. (2)

ਤੀਰਥ ਬਰਤ ਨੇਮ ਸੁਚਿ ਸੰਜਮ; ਰਵਿ ਸਸਿ ਗਹਨੈ ਦੇਉ ਰੇ ॥

teerath barat nem such sanjam; rav sas gahanai deo re |

Sant Singh KhalsaPilgrimages, fasting, vows, purifications, self-discipline, austerities and breath control through the sun and moon channels - all these I pledge.
Manmohan SinghPilgrimage, fasting, vow purification, self-discipline and austerities at eclipses of the sun and the moon, I would pledge for that wine.
Manmohan Singh (Punjabi)ਉਸ ਸ਼ਰਾਬ ਦੇ ਵਾਸਤੇ ਮੈਂ ਯਾਤ੍ਰਾ, ਉਪਹਾਸ, ਪ੍ਰਤਿੱਗਿਆ, ਪਵਿੱਤਰਤਾ, ਸਵੈ ਜ਼ਬਤ ਤੇ ਸੂਰਜ ਤੇ ਚੰਦ ਤੇ ਗ੍ਰਹਿਣ ਵੇਲੇ ਦੀਆਂ ਤਪਸਿਆਵਾਂ ਗਿਰਵੀ ਕਰ ਦਿਆਂਗਾ।
Fareedkot Teekaਜੋ ਤੀਰਥ ਕੀਏ ਹੈਂ ਔਰ ਸੂਰਜ ਕੇ ਔ ਕ੍ਰਿਸ ਚੰਦ੍ਰਾਇਣ ਆਦੀ ਬਰਤ ਰਾਖੇ ਹੈਂ, ਔ ਨੇਮ ਧਾਰੇ ਹੈਂ, ਪਵਿਤ੍ਰਤਾ ਕਰੀ ਹੈ, ਪੁਨਾ ਜੋ ਇੰਦ੍ਰੇ ਰੋਕੇ ਹੈਂ, ਇਹੁ ਸਭ ਸਾਧਨ ਤਿਸ ਕੇ ਆਗੇ ਗਹਣੇ ਧਰ ਦੇਵੋ। ਵਾ ਏਹ ਭੂਛਣ ਬਖਸ਼ਸ਼ ਮੇਂ ਦੇ ਦੇਵਾਂ, ਭਾਵ ਏਹ ਸਾਧਨ ਕਰ ਕੇ ਉਨ ਕੋ ਅਰਪਣ ਕਰ ਦੇਵੋਂ॥
Prof. Sahib Singhਇਸ ਨਾਮ-ਅੰਮ੍ਰਿਤ ਦੇ ਬਦਲੇ ਮੈਂ (ਪੰਡਿਤਾਂ ਤੇ ਜੋਗੀਆਂ ਦੇ ਦੱਸੇ ਹੋਏ) ਤੀਰਥ ਇਸ਼ਨਾਨ, ਵਰਤ, ਨੇਮ, ਸੁੱਚ, ਸੰਜਮ, ਪ੍ਰਾਣਾਯਾਮ ਵਿਚ ਸੁਆਸ ਚਾੜ੍ਹਨੇ ਤੇ ਉਤਾਰਨੇ-ਇਹ ਸਭ ਕੁਝ ਗਿਰਵੀ ਰੱਖ ਦਿੱਤੇ ਹਨ।

ਪਦ ਅਰਥ ਰਵਿ = ਸੂਰਜ, ਸੱਜੀ ਨਾਸ ਦੀ ਨਾੜੀ, ਪਿੰਗਲਾ ਸੁਰ। ਸਸਿ = ਚੰਦ੍ਰਮਾ, ਖੱਬੀ ਨਾਸ ਦੀ ਨਾੜੀ, ਇੜਾ ਸੁਰ। ਗਹਨੈ = ਗਿਰਵੀ।

SikhNet (Spanish)Me comprometería a los peregrinajes, ayunos, rutinas religiosas, disciplinas, actos piadosos de autocontrol y del control de la respiración.

ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ; ਏਹੁ ਮਹਾ ਰਸੁ ਪੇਉ ਰੇ ॥੩॥

surat piaal sudhaa ras amrit; ehu mahaa ras peo re |3|

Sant Singh KhalsaMy focused consciousness is the cup, and the Ambrosial Nectar is the pure juice. I drink in the supreme, sublime essence of this juice. ||3||
Manmohan SinghMeditation make I the cup and God's ambrosial Name the pure juice, This supreme quintessence do quaff I.
Manmohan Singh (Punjabi)ਸਿਮਰਨ ਨੂੰ ਮੈਂ ਪਿਆਲਾ ਅਤੇ ਰੱਬ ਦੇ ਅੰਮ੍ਰਿਤ ਨਾਮ ਨੂੰ ਪਵਿੱਤਰ ਰਹੁ (ਰਸ) ਬਣਾਉਂਦਾ ਹਾਂ। ਇਸ ਪਰਮ ਰਸ ਨੂੰ ਮੈਂ ਪੀਂਦਾ ਹਾਂ।
Fareedkot Teekaਹੇ ਭਾਈ! ਉਤਮ ਪ੍ਰੀਤੀ ਰੂਪ ਪਿਆਲਾ ਹੈ, (ਸੁਧਾ ਰਸੁ ਅੰਮ੍ਰਿਤੁ) ਅੰਮ੍ਰਤ ਕਾ ਭੀ ਅੰਮ੍ਰਿਤ ਰਸ ਜੋ ਹੈ, ਆਤਮ ਸੁਖ ਸੋ ਏਹ ਮਹਾਂਰਸ ਮਦ ਤਿਸ ਸੇ ਪਾਨ ਕਰ ਲੇਵੋ॥੩॥
Prof. Sahib Singhਪ੍ਰਭੂ-ਚਰਨਾਂ ਵਿਚ ਜੁੜੀ ਹੋਈ ਆਪਣੀ ਸੁਰਤ ਨੂੰ ਮੈਂ ਪਿਆਲਾ ਬਣਾ ਲਿਆ ਹੈ ਤੇ (ਨਾਮ-) ਅੰਮ੍ਰਿਤ ਪੀ ਰਿਹਾ ਹਾਂ। ਇਹ ਨਾਮ-ਅੰਮ੍ਰਿਤ ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ ॥੩॥

ਪਦ ਅਰਥ ਪਿਆਲ = ਪਿਆਲਾ। ਸੁਧਾ = ਅੰਮ੍ਰਿਤ। ਮਹਾ ਰਸੁ = ਸਭ ਤੋਂ ਸ੍ਰੇਸ਼ਟ ਅੰਮ੍ਰਿਤ। ਪੇਉ = ਮੈਂ ਪੀਂਦਾ ਹਾਂ ॥੩॥

SikhNet (Spanish)Todo para poder beber del Néctar del Señor; sí, de la Quintaesencia de la Realidad. (3)

ਨਿਝਰ ਧਾਰ ਚੁਐ ਅਤਿ ਨਿਰਮਲ; ਇਹ ਰਸ ਮਨੂਆ ਰਾਤੋ ਰੇ ॥

nijhar dhaar chuai at niramal; ih ras manooaa raato re |

Sant Singh KhalsaThe pure stream constantly trickles forth, and my mind is intoxicated by this sublime essence.
Manmohan SinghFrom such a still, a very pure stream continually issues and with this elixir my soul is inebriated.
Manmohan Singh (Punjabi)ਇਸ ਭੱਠੀ ਤੋਂ ਇਕ ਪਰਮ ਪਵਿੱਤਰ ਨਦੀ ਲਗਾਤਾਰ ਜਾਰੀ ਹੁੰਦੀ ਹੈ ਅਤੇ ਇਸ ਅਮ੍ਰਿਤ ਨਾਲ ਮੇਰੀ ਆਤਮਾ ਮਤਵਾਲੀ ਹੋਈ ਹੋਈ ਹੈ।
Fareedkot Teekaਹੇ ਭਾਈ! ਇਕ ਰਸ ਧਾਰ ਅਤਿ ਨਿਰਮਲ (ਚੁਐ) ਪ੍ਰਾਪਤਿ ਹੈ ਪੁਨਾ ਇਸ ਰਸ ਮੇਂ ਜਿਸ ਕਾ ਮਨ ਰਾਤਾ ਹੋ॥
Prof. Sahib Singh(ਹੁਣ ਮੇਰੇ ਅੰਦਰ ਨਾਮ-ਅੰਮ੍ਰਿਤ ਦੇ) ਚਸ਼ਮੇ ਦੀ ਬੜੀ ਸਾਫ਼ ਧਾਰ ਪੈ ਰਹੀ ਹੈ। ਮੇਰਾ ਮਨ, ਇਸ ਦੇ ਸੁਆਦ ਵਿਚ ਰਤਾ ਹੋਇਆ ਹੈ।

ਪਦ ਅਰਥ ਨਿਝਰ = (Skt. निभर्त्र्र) ਚਸ਼ਮਾ। ਮਨੂਆ = ਸੁਹਣਾ ਮਨ।

SikhNet (Spanish)El flujo de este Néctar Inmaculado es constante y la mente se embebe de él.

ਕਹਿ ਕਬੀਰ. ਸਗਲੇ ਮਦ ਛੂਛੇ; ਇਹੈ ਮਹਾ ਰਸੁ ਸਾਚੋ ਰੇ ॥੪॥੧॥

keh kabeer. sagale mad chhoochhe; ihai mahaa ras saacho re |4|1|

Sant Singh KhalsaSays Kabeer, all other wines are trivial and tasteless; this is the only true, sublime essence. ||4||1||
Manmohan SinghSays Kabir, all other wines are trifling. This alone is the True great elixir.
Manmohan Singh (Punjabi)ਕਬੀਰ ਜੀ ਆਖਦੇ ਹਨ, ਹੋਰ ਸਾਰੀਆਂ ਸ਼ਰਾਬਾਂ ਤੁੱਛ ਹਨ। ਕੇਵਲ ਇਹ ਹੀ ਸੱਚਾ ਪਰਮ ਅਮ੍ਰਿਤ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਇਸ ਮਨ ਕੇ ਆਗੇ ਸਾਰੇ ਹੀ ਮਦ (ਛੂਛੇ) ਤੁਛ ਹੈਂ। ਇਹ ਜੋ ਮਹਾਰਸ ਹੈ, ਸੋ ਸਾਚੇ ਹੈਂ। ਹਮ ਇਸ ਕੋ ਪਾਨ ਕਰਤੇ ਹੈਂ॥੪॥੧॥☬ਤਬ ਜੋਗੀ ਨੇ ਕਹਾ ਕਿ ਮਹੂਏ ਕਾ ਮਦ ਨਹੀਂ ਪੀਆ ਹੋਗਾ ਆਪਨੇ, ਵਹੁ ਅਤੀ ਸ੍ਰੇਸਟ ਸਮਾਧੀ ਮੇਂ ਬ੍ਰਿਤੀ ਜੋੜਤਾ ਹੈ। ਅਰ ਕਾਮ ਕੇ ਸੁਖ ਮੇਂ ਭੀ ਸਹਾਇਕ ਹੈ। ਤਿਸ ਪਰ ਕਹਿਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਹੋਰ ਸਾਰੇ ਨਸ਼ੇ ਫੋਕੇ ਹਨ, ਇਕ ਇਹੀ ਸਭ ਤੋਂ ਸ੍ਰੇਸ਼ਟ ਰਸ ਸਦਾ ਕਾਇਮ ਰਹਿਣ ਵਾਲਾ ਹੈ ॥੪॥੧॥

ਪਦ ਅਰਥ ਛੂਛੇ = ਥੋਥੇ, ਫੋਕੇ। ਸਾਚੋ = ਸਦਾ ਟਿਕੇ ਰਹਿਣ ਵਾਲਾ ॥੪॥੧॥

* ਸ਼ਬਦ ਦਾ ਭਾਵ: ਸਮਾਧੀਆਂ ਨਾਲੋਂ ਸ੍ਰੇਸ਼ਟ ਚੀਜ਼ ਹੈ ਪਰਮਾਤਮਾ ਦੀ ਯਾਦ ਤੇ ਸਿਮਰਨ, ਜੋ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੋ ਸਕਦਾ ਹੈ। ਸੁਰਤਿ-ਸ਼ਬਦ ਦੀ ਬਰਕਤਿ ਨਾਲ ਤ੍ਰਿਸ਼ਨਾ, ਕਾਮ ਆਦਿਕ ਵਿਕਾਰ ਕੱਟੇ ਜਾਂਦੇ ਹਨ, ਮਨ ਵਿਚ ਸੁਖ-ਅਵਸਥਾ ਬਣਦੀ ਜਾਂਦੀ ਹੈ ਤੇ ਸੁਰਤਿ ਹੋਰ ਹੋਰ 'ਨਾਮ' ਵਿਚ ਜੁੜਦੀ ਹੈ। ਇਸ ਨਾਮ-ਰਸ ਦੇ ਟਾਕਰੇ ਤੇ ਜਪ, ਸਮਾਧੀਆਂ, ਤੀਰਥ ਇਸ਼ਨਾਨ, ਸੁੱਚ ਅਤੇ ਪ੍ਰਾਣਾਯਾਮ ਆਦਿਕ ਦਾ ਕੌਡੀ ਭੀ ਮੁੱਲ ਨਹੀਂ ਹੈ। * ਨੋਟ: ਜੋਗੀ ਲੋਕ ਸ਼ਰਾਬ ਪੀਆ ਕਰਦੇ ਸਨ, ਉਹਨਾਂ ਦਾ ਖ਼ਿਆਲ ਸੀ ਕਿ ਸ਼ਰਾਬ ਪੀ ਕੇ ਸਮਾਧੀ ਲਾਇਆਂ ਸੁਰਤਿ ਚੰਗੀ ਜੁੜਦੀ ਹੈ। ਸ਼ਰਾਬ ਤਿਆਰ ਕਰਨ ਲਈ ਗੁੜ ਤੇ ਸੱਕ ਆਦਿਕ ਇਕ ਮੱਟੀ ਵਿਚ ਚੋਖਾ ਚਿਰ ਪਾ ਕੇ ਤ੍ਰਕਾਈਦਾ ਹੈ, ਤੇ ਫਿਰ ਉਸ ਤ੍ਰਕੇ ਹੋਏ ਖ਼ਮੀਰ ਦਾ ਅਰਕ ਕੱਢ ਲੈਂਦੇ ਹਨ। ਇਕ ਭੱਠੀ ਵਿਚ ਅੱਗ ਬਾਲ ਕੇ ਉਸ ਉੱਤੇ ਮੱਟੀ ਰੱਖ ਦੇਂਦੇ ਹਨ, ਮੱਟੀ ਦੇ ਮੂੰਹ ਉੱਤੇ 'ਨਾਲ' ਰੱਖ ਕੇ ਭਾਂਡੇ ਦੇ ਮੂੰਹ ਨੂੰ ਆਟੇ ਆਦਿਕ ਨਾਲ ਚੰਗੀ ਤਰ੍ਹਾਂ ਬੰਦ ਕਰ ਲੈਂਦੇ ਹਨ। ਅੱਗ ਦੇ ਸੇਕ ਨਾਲ ਮੱਟੀ ਦਾ ਪਾਣੀ ਰਿੱਝ ਕੇ ਭਾਫ ਬਣ ਕੇ 'ਨਾਲ' ਵਿਚ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸ 'ਨਾਲ' ਉੱਤੇ ਠੰਡੇ ਪਾਣੀ ਨਾਲ ਪੋਚਾ ਫੇਰੀ ਜਾਂਦੇ ਹਨ, ਤੇ ਇਸ ਠੰਢਕ ਕਰਕੇ ਉਹ ਭਾਫ ਅਰਕ ਬਣ ਬਣ ਕੇ 'ਨਾਲ' ਦੇ ਦੂਜੇ ਮੂੰਹ ਅੱਗੇ ਰੱਖੇ ਹੋਏ ਬਰਤਨ ਵਿਚ ਪੈਂਦਾ ਜਾਂਦਾ ਹੈ।

SikhNet (Spanish)Dice Kabir, todos los demás vinos son insípidos; sólo esta Esencia Íntegra es Verdadera y Dulce. (4-1)

Open this shabad (12 lines, Angs 968-969) →

Shabad Bhagat Kabir Ji Raag Raamkalee

ਗੁੜੁ ਕਰਿ ਗਿਆਨੁ. ਧਿਆਨੁ ਕਰਿ ਮਹੂਆ; ਭਉ ਭਾਠੀ ਮਨ ਧਾਰਾ ॥

gurr kar giaan. dhiaan kar mahooaa; bhau bhaatthee man dhaaraa |

Sant Singh KhalsaMake spiritual wisdom the molasses, meditation the flowers, and the Fear of God the fire enshrined in your mind.
Manmohan SinghMake gnosis thy molasses, make meditation thy bassia flowers and let Lord's fear enshrined in thy mind, be thy furnace.
Manmohan Singh (Punjabi)ਬ੍ਰਹਮ-ਬੋਧ ਨੂੰ ਆਪਦਾ ਗੁੜ ਬਣ ਸਿਮਰਨ ਨੂੰ ਆਪਣੇ ਧਾਵੇ ਦੇ ਫੁਲ ਬਣਾ ਅਤੇ ਤੇਰੇ ਚਿੱਤ ਅੰਦਰ ਟਿਕਿਆ ਹੋਇਆ ਰੱਬ ਦਾ ਡਰ ਤੇਰੀ ਭੱਠੀ ਹੋਵੇ।
Fareedkot Teekaਬ੍ਰਹਮ ਗਿਆਨ ਜੋ ਹੂਆ ਹੈ ਇਹ ਗੁੜ ਕੀਆ ਹੈ। ਤਿਸ ਬ੍ਰਹਮ ਮੇਂ ਜੋ ਬ੍ਰਿਤੀ ਕਾ ਧਿਆਨ ਲਗ ਰਹਾ ਹੈ ਏਹ ਮਹੂਏ ਕੇ ਫੁਲ ਕੀਏ ਹੈਂ। ਜੋ ਮਨ ਮੇਂ ਭਉ ਧਾਰਿਆ ਹੈ ਇਹੁ ਭਾਠੀ ਕਰੀ ਹੈ॥
Prof. Sahib Singh(ਨਾਮ-ਰਸ ਦੀ ਸ਼ਰਾਬ ਕੱਢਣ ਲਈ) ਮੈਂ ਆਤਮ-ਗਿਆਨ ਨੂੰ ਗੁੜ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ, ਤੇ ਆਪਣੇ ਮਨ ਵਿਚ ਟਿਕਾਏ ਹੋਏ ਪ੍ਰਭੂ ਦੇ ਭਉ ਨੂੰ ਭੱਠੀ ਬਣਾਇਆ ਹੈ।

ਪਦ ਅਰਥ ਗਿਆਨੁ = ਉੱਚਾ ਸਮਝ। ਧਿਆਨੁ = ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤ। ਮਹੂਆ = ਇਕ ਰੁੱਖ ਜਿਸ ਦੇ ਫੁੱਲ ਸ਼ਰਾਬ ਤਿਆਰ ਕਰਨ ਵਾਸਤੇ ਵਰਤੇ ਜਾਂਦੇ ਹਨ। ਭਾਠੀ = ਅੱਗ ਵਾਲੀ ਭੱਠੀ। ਭਉ = ਪ੍ਰਭੂ ਦਾ ਡਰ।

SikhNet (Spanish)Deja que la Sabiduría sea la melaza, la Contemplación las flores de Mayua y la Reverencia al Señor enaltecida en la mente, el horno.

ਸੁਖਮਨ ਨਾਰੀ ਸਹਜ ਸਮਾਨੀ; ਪੀਵੈ ਪੀਵਨਹਾਰਾ ॥੧॥

sukhaman naaree sehaj samaanee; peevai peevanahaaraa |1|

Sant Singh KhalsaThe Shushmanaa, the central spinal channel, is intuitively balanced, and the drinker drinks in this wine. ||1||
Manmohan SinghThe wind pipe, Sukhmana by Name, is merged in equipoise and soul, the drinker, quaffs this wine.
Manmohan Singh (Punjabi)ਸੁਖਮਨਾ ਨਾਮ ਦੀ ਨਾਰੀ, ਅਡੋਲਤਾ ਅੰਦਰ ਲੀਨ ਹੋ ਜਾਂਦੀ ਹੈ ਅਤੇ ਪੀਣ ਵਾਲੀ ਆਤਮਾ ਇਸ ਸ਼ਰਾਬ ਨੂੰ ਪਾਨ ਕਰਦੀ ਹੈ।
Fareedkot Teekaਸੁਖਮਨ ਨਾਰੀ ਭਗਤੀ ਰੂਪ ਘੜੀ ਹੈ, ਤਿਸ ਕਰ (ਸਹਜਿ) ਸ਼ਾਂਤੀ ਮੇਂ ਬੁਧੀ ਸਮਾਈ ਹੈ। ਮਨ ਜੋ ਪੀਵਨਹਾਰ ਹੈ, ਸੋ ਇਸ ਮਦ ਕੋ ਪੀਵਤਾ ਹੈ॥੧॥
Prof. Sahib Singh(ਇਸ ਗਿਆਨ-ਧਿਆਨ ਤੇ ਭਉ ਤੋਂ ਉਪਜਿਆ ਨਾਮ-ਰਸ ਪੀ ਕੇ, ਮੇਰਾ ਮਨ) ਅਡੋਲ ਅਵਸਥਾ ਵਿਚ ਲੀਨ ਹੋ ਗਿਆ ਹੈ (ਜਿਵੇਂ ਜੋਗੀ ਸ਼ਰਾਬ ਪੀ ਕੇ ਆਪਣੇ ਪ੍ਰਾਣ) ਸੁਖਮਨ ਨਾੜੀ ਵਿਚ ਟਿਕਾਉਂਦਾ ਹੈ। ਹੁਣ ਮੇਰਾ ਮਨ ਨਾਮ-ਰਸ ਨੂੰ ਪੀਣ-ਜੋਗਾ ਹੋ ਕੇ ਪੀ ਰਿਹਾ ਹੈ ॥੧॥

ਪਦ ਅਰਥ ਨਾਰੀ = ਨਾੜੀ। ਸਮਾਨੀ = ਲੀਨਤਾ। ਪੀਵਨਹਾਰ = ਪੀਣ-ਯੋਗਾ ਹੋਇਆ ਮਨ ॥੧॥

SikhNet (Spanish)Así el Shushmana descansa en Paz y el Alma bebe de este vino.(1)

ਅਉਧੂ; ਮੇਰਾ ਮਨੁ ਮਤਵਾਰਾ ॥

aaudhoo; meraa man matavaaraa |

Sant Singh KhalsaO hermit Yogi, my mind is intoxicated.
Manmohan SinghO Yogi, with this wine my soul is intoxicated.
Manmohan Singh (Punjabi)ਹੇ ਯੋਗੀ! ਇਸ ਸ਼ਰਾਬ ਨਾਲ ਮੇਰੀ ਆਤਮਾ ਨਸ਼ਈ ਹੋਈ ਹੋਈ ਹੈ।
Fareedkot Teekaਹੇ ਅਉਧੂਤ! ਮੇਰਾ ਮਨੁ ਮਸਤੁ ਹੋ ਰਹਾ ਹੈ॥
Prof. Sahib Singhਹੇ ਜੋਗੀ! ਮੇਰਾ (ਭੀ) ਮਨ ਮਸਤ ਹੋਇਆ ਹੋਇਆ ਹੈ, ਮੈਨੂੰ (ਉੱਚੀ ਆਤਮਕ ਅਵਸਥਾ ਦੀ) ਮਸਤੀ ਚੜ੍ਹੀ ਹੋਈ ਹੈ।

ਪਦ ਅਰਥ ਅਉਧੂ = ਹੇ ਜੋਗੀ! ਮਤਵਾਰਾ = ਮਤਵਾਲਾ, ਮਸਤ।

SikhNet (Spanish)Oh Yogui, mi mente se ha intoxicado con este vino;

ਉਨਮਦ ਚਢਾ. ਮਦਨ ਰਸੁ ਚਾਖਿਆ; ਤ੍ਰਿਭਵਨ ਭਇਆ ਉਜਿਆਰਾ ॥੧॥ ਰਹਾਉ ॥

aunamad chadtaa. madan ras chaakhiaa; tribhavan bheaa ujiaaraa |1| rahaau |

Sant Singh KhalsaWhen that wine rises up, one tastes the sublime essence of this juice, and sees across the three worlds. ||1||Pause||
Manmohan SinghWhen that wine ascends to the brain, man tastes not the relish of another one and then he sees the three worlds clearly. Pause.
Manmohan Singh (Punjabi)ਜਦ ਉਹ ਸ਼ਰਾਬ ਦਮਾਗ ਨੂੰ ਚੜ੍ਹ ਜਾਂਦੀ ਹੈ, ਬੰਦਾ ਹੋਰਸ ਸੰਰਾਬ ਦਾ ਸੁਆਦ ਨਹੀਂ ਚੱਖਦਾ ਅਤੇ ਤਿੰਨਾਂ ਹੀ ਜਹਾਨਾਂ ਨੂੰ ਉਹ ਸਾਫ ਤੌਰ ਤੇ ਵੇਖ ਲੈਂਦਾ ਹੈ। ਠਹਿਰਾਉ।
Fareedkot Teekaਜਬ (ਉਨ) ਉਸ ਸਰਾਬ ਕਾ ਮਦੁ ਚੜਿਆ ਹੈ ਤਬ ਬਾਹਰ ਕੇ ਮਦ ਕਾ ਰਸੁ ਨਹੀਂ ਚਾਖਿਆ ਹੈ; ਵਾ ਕਾਮ ਕਾ ਰਸੁ ਏਹੀ ਚਾਖ੍ਯਾ ਹੈ ਵਾ ਹੰਕਾਰ ਆਦਿ ਵਿਕਾਰੋਂ ਕਾ ਰਸੁ ਨਹੀਂ ਚਾਖਾ ਔ ਹਮ ਕੋ ਤ੍ਰਿਲੋਕੀ ਮੇਂ ਬ੍ਰਹਮ ਕਾ ਪ੍ਰਕਾਸ ਹੂਆ ਹੈ॥੧॥ ਰਹਾਉ ॥
Prof. Sahib Singh(ਪਰ) ਮੈਂ ਮਸਤ ਕਰਨ ਵਾਲਾ (ਨਾਮ-) ਰਸ ਚੱਖਿਆ ਹੈ, (ਉਸ ਦੀ ਬਰਕਤਿ ਨਾਲ) ਸਾਰੇ ਹੀ ਜਗਤ ਵਿਚ ਮੈਨੂੰ ਉਸੇ ਦੀ ਜੋਤ ਜਗ ਰਹੀ ਦਿੱਸਦੀ ਹੈ ॥੧॥ ਰਹਾਉ ॥

ਪਦ ਅਰਥ ਉਨਮਦ = (ਤੁਰੀਆ-ਅਵਸਥਾ ਦੀ) ਮਸਤੀ। ਮਦਨ = ਮਸਤ ਕਰਨ ਵਾਲਾ। ਤ੍ਰਿਭਵਣ = ਤਿੰਨਾਂ ਭਵਨਾਂ ਵਿਚ ॥੧॥ ਰਹਾਉ ॥

SikhNet (Spanish)cuando lo pruebo, soy transportado hasta el Cuarto Estado de Éxtasis y los tres mundos se iluminan con esta Luz. (1-Pausa)

ਦੁਇ ਪੁਰ ਜੋਰਿ. ਰਸਾਈ ਭਾਠੀ; ਪੀਉ ਮਹਾ ਰਸੁ ਭਾਰੀ ॥

due pur jor. rasaaee bhaatthee; peeo mahaa ras bhaaree |

Sant Singh KhalsaJoining the two channels of the breath, I have lit the furnace, and I drink in the supreme, sublime essence.
Manmohan SinghJoining the two regions of God and soul, I have made the furnace and drink I the very supreme elixir.
Manmohan Singh (Punjabi)ਵਾਹਿਗੁਰੂ ਅਤੇ ਆਤਮਾਂ ਦੇ ਦੋਹਾਂ ਖਿੱਤਿਆਂ ਨੂੰ ਜੋੜ ਕੇ, ਮੈਂ ਭੱਠੀ ਬਣਾਈ ਹੈ ਅਤੇ ਮੈਂ ਅਤੀ ਮਹਾਨ ਅੰਮ੍ਰਿਤ ਨੂੰ ਪਾਨ ਕਰਦਾ ਹਾਂ।
Fareedkot Teekaਰਾਰਾ ਮਮਾ ਰਾਮ ਨਾਮ ਰੂਪੁ ਵਾ ਜੀਵ ਈਸਰ ਏਹੁ ਦੁਇ ਪੁੜ ਪਾਸੇ ਜੋੜ ਕੇ ਭਾਠੀ ਰਚਾਈ ਹੈ। ਇਸ ਬ੍ਰਹਮਾਨੰਦ ਭਾਰੀ ਰਸ ਕੋ ਪੀਵਤੇ ਹੈਂ॥
Prof. Sahib Singhਮਾਇਆ ਦੇ ਮੋਹ ਨੂੰ ਵੱਸ ਵਿਚ ਕਰ ਕੇ ਮੈਂ (ਜੋਗੀ ਵਾਲੀ) ਭੱਠੀ ਤਪਾਈ ਹੈ, ਹੁਣ ਮੈਂ ਵੱਡਾ ਮਹਾਨ ਨਾਮ-ਰਸ ਪੀ ਰਿਹਾ ਹਾਂ।

ਪਦ ਅਰਥ ਦੁਇ ਪੁਰ ਜੋਰਿ = ਦੋਵੇਂ ਪੁੜ ਜੋੜ ਕੇ, ਧਰਤੀ ਅਕਾਸ਼ ਨੂੰ ਇਕੱਠਾ ਕਰ ਕੇ, ਸਾਰੇ ਜਗਤ ਦਾ ਮੋਹ ਕਾਬੂ ਕਰਕੇ, ਮਾਇਆ ਦੇ ਮੋਹ ਨੂੰ ਵੱਸ ਵਿਚ ਕਰ ਕੇ। ਰਸਾਇ = ਚਮਕਾਈ, ਮਘਾਈ। ਪੀਉ = ਮੈਂ ਪੀਂਦਾ ਹਾਂ।

SikhNet (Spanish)Si el cielo y la tierra fueran los dos pisos del horno, la Esencia Grandiosa brotaría.

ਕਾਮੁ ਕ੍ਰੋਧੁ ਦੁਇ. ਕੀਏ ਜਲੇਤਾ; ਛੂਟਿ ਗਈ ਸੰਸਾਰੀ ॥੨॥

kaam krodh due. kee jaletaa; chhoott gee sansaaree |2|

Sant Singh KhalsaI have burnt both sexual desire and anger, and I have been emancipated from the world. ||2||
Manmohan SinghBoth lust and wrath I have burnt as fire-wood and have thus escaped from worldliness.
Manmohan Singh (Punjabi)ਸ਼ਹਿਵਤ ਅਤੇ ਰੂਹ ਦੋਨਾਂ ਨੂੰ ਮੈਂ ਬਾਲਣ ਵਜੋਂ ਬਾਲ ਸੁੱਟਿਆ ਹੈ ਤੇ ਐਕੁਰ ਦੁਨੀਆਦਾਰੀ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਕਾਮ ਕ੍ਰੋਧ ਦੋਨੋਂ (ਜਲੇਤਾ) ਲਕੜੀਆਂ ਸਥਾਨੀ ਜਾਲਣੇ ਕੀਏ ਹੈਂ, ਇਸੀ ਤੇ ਸੰਸਾਰੀ ਮਦਰਾ ਛੂਟ ਗਈ ਹੈ॥੨॥
Prof. Sahib Singhਕਾਮ ਤੇ ਕ੍ਰੋਧ ਦੋਹਾਂ ਨੂੰ ਮੈਂ ਬਾਲਣ ਬਣਾ ਦਿੱਤਾ ਹੈ (ਤੇ, ਉਸ ਭੱਠੀ ਵਿਚ ਸਾੜ ਦਿੱਤਾ ਹੈ, ਭਾਵ, ਮੋਹ ਨੂੰ ਵੱਸ ਕੀਤਿਆਂ ਕਾਮ ਕ੍ਰੋਧ ਭੀ ਮੁੱਕ ਗਏ ਹਨ)। ਇਸ ਤਰ੍ਹਾਂ ਸੰਸਾਰ ਵਿਚ ਫਸਣ ਵਾਲੀ ਬਿਰਤੀ ਖ਼ਤਮ ਹੋ ਗਈ ਹੈ ॥੨॥

ਪਦ ਅਰਥ ਜਲੇਤਾ = ਬਾਲਣ। ਸੰਸਾਰੀ = ਸੰਸਾਰ ਵਿਚ ਖਚਿਤ ਹੋਣ ਵਾਲੀ ਬਿਰਤੀ ॥੨॥

SikhNet (Spanish)Si la avaricia y el enojo fueran la madera para el fuego, uno abandonaría todo lo mundano. (2)

ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ; ਸਤਿਗੁਰ ਤੇ ਸੁਧਿ ਪਾਈ ॥

pragatt pragaas giaan gur gamit; satigur te sudh paaee |

Sant Singh KhalsaThe light of spiritual wisdom enlightens me; meeting with the Guru, the True Guru, I have obtained this understanding.
Manmohan SinghThe light of gnosis was manifested unto me. When Meeting my great True Guru, I obtained understanding from him.
Manmohan Singh (Punjabi)ਜਦ ਵਿਸ਼ਾਲ ਸੱਚੇ ਗੁਰਾਂ ਨੂੰ ਮਿਲ ਕੇ ਮੈਨੂੰ ਸੋਚ ਸਮਝ ਪ੍ਰਾਪਤ ਹੋ ਗਈ, ਤਦ ਬ੍ਰਹਮ ਬੋਧ ਦੀ ਰੋਸ਼ਨੀ ਮੇਰੇ ਤੇ ਜ਼ਾਹਰ ਹੋ ਗਈ ਹੈ।
Fareedkot Teeka(ਗੁਰ ਗੰਮਿਤ) ਗੁਰੂ ਜੋ ਹਰੀ ਕੀ ਪ੍ਰਾਪਤੀ ਵਾਲੇ ਹੈਂ, ਜਬ ਤਿਨਾਂ ਤੇ ਸੁਧ ਪਾਈ ਤਬ ਸਤ ਅਰੁ ਸਭ ਤੇ ਬਡਾ ਜੋ ਪ੍ਰਮਾਤਮਾ ਹੈ ਤਿਸ ਕੇ ਗ੍ਯਾਨ ਕਾ (ਪ੍ਰਗਾਸ) ਪ੍ਰਗਟ ਹੂਆ॥
Prof. Sahib Singh(ਪ੍ਰਭੂ ਤਕ) ਪਹੁੰਚ ਵਾਲੇ ਗੁਰੂ ਦੇ ਗਿਆਨ ਦੀ ਬਰਕਤਿ ਨਾਲ ਮੇਰੇ ਅੰਦਰ (ਨਾਮ ਦਾ) ਪਰਕਾਸ਼ ਹੋ ਗਿਆ ਹੈ, ਗੁਰੂ ਤੋਂ ਮੈਨੂੰ (ਉੱਚੀ) ਸਮਝ ਪ੍ਰਾਪਤ ਹੋਈ ਹੈ।

ਪਦ ਅਰਥ ਗੰਮਿਤ = ਪ੍ਰਭੂ ਤਕ ਪਹੁੰਚ ਰੱਖਣ ਵਾਲਾ। ਸੁਧਿ = ਸੂਝ।

SikhNet (Spanish)La Luz de la Sabiduría Espiritual me ilumina, desde que encontré al Verdadero Guru, y mi intuición ha despertado.

ਦਾਸੁ ਕਬੀਰੁ, ਤਾਸੁ ਮਦ ਮਾਤਾ; ਉਚਕਿ ਨ ਕਬਹੂ ਜਾਈ ॥੩॥੨॥

daas kabeer, taas mad maataa; uchak na kabahoo jaaee |3|2|

Sant Singh KhalsaSlave Kabeer is intoxicated with that wine, which never wears off. ||3||2||
Manmohan SinghSlave Kabir is inebriated with that wine, intoxication of which wears off not ever.
Manmohan Singh (Punjabi)ਗੋਲਾ ਕਬੀਰ ਉਸ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ, ਜਿਸ ਦਾ ਨਸ਼ਾ ਕਦਾਚਿਤ ਘਟਦਾ ਨਹੀਂ।
Fareedkot Teekaਕਬੀਰ ਦਾਸ ਜੀ ਕਹਿਤੇ ਹੈਂ: ਤਿਸ ਮਦ ਮੇਂ ਹਮਾਰਾ ਮਨੁ ਮਤਾ ਹੂਆ ਹੈ। (ਉਚਕਿ) ਉਭਰਤਾ ਕਬਹੂ ਨਾਹੀਂ ਵਾ ਮਨ ਕੋ ਇਸ ਮਦ ਤੋ ਉਚਾਟ ਕਬੀ ਨਹੀਂ ਹੋਤੀ, ਭਾਵ ਗਿਲਾਨੀ ਨਹੀਂ ਹੋਤੀ ਹੈ॥੩॥੨॥☬ਬ੍ਰਹਮਨਾ ਨੇ ਕਬੀਰ ਜੀ ਸਾਥ ਚਰਚਾ ਕਰਿ ਕਹਾ: ਹਮ ਬਾਮਨ ਤੁਮ ਜੁਲਾਹੇ ਹੈਂ। ਹੇ ਕਬੀਰ! ਜੇ ਤੂੰ ਗਿਆਨ ਕਰ ਕੇ ਵਡਾ ਮਾਨੇ ਤਬ ਔਰ ਲੋਕੋਂ ਤੁਲ ਕਾਸੀ ਮੇਂ ਮੁਕਤਿ ਲੀਏ ਬੈਠਾ ਹੈਂ। ਤਬ ਕਬੀਰ ਜੀ ਗ੍ਯਾਨ ਭਜਨ ਕੀ ਮਹਤਤਾ ਕੇ ਦਿਖਾਨੇ ਕੋ ਮਗਹਰ ਮੇਂ ਗਏ ਥੇ। ਸਰੀਰ ਅੰਤਸ ਮੇਂ ਤਬ ਭਗਵਾਨ ਨਿਸਚੇ ਕੀ ਪਰੀਖ੍ਯਾ ਵਾਸਤੇ ਦ੍ਰਸ਼ਨ ਦੇ ਕਰ ਕੇ ਸਨਮੁਖ ਹੋਇ ਬਿਸਨੂੰ ਨੇ ਕਹਾ: ਹੇ ਕਬੀਰ! ਮਹਾ ਅਪਵਿਤ੍ਰ ਧਰਤੀ ਮੇਂ ਤੂੰ ਕਿਉਂ ਆਇਆ ਹਛਾ ਨਹੀਂ ਕੀਆ। ਤਿਸ ਪਰ ਕਹਤੇ ਹੈਂ:
Prof. Sahib Singhਪ੍ਰਭੂ ਦਾ ਦਾਸ ਕਬੀਰ ਉਸ ਨਸ਼ੇ ਵਿਚ ਮਸਤ ਹੈ, ਉਸ ਦੀ ਮਸਤੀ ਕਦੇ ਮੁੱਕਣ ਵਾਲੀ ਨਹੀਂ ਹੈ ॥੩॥੨॥

ਪਦ ਅਰਥ ਤਾਸੁ = ਉਸ ਦੇ। ਮਦ = ਨਸ਼ਾ। ਉਚਕਿ ਨ ਜਾਈ = ਟੁੱਟਦਾ ਨਹੀਂ, ਮੁੱਕਦਾ ਨਹੀਂ ॥੩॥੨॥

* ਨੋਟ: ਜੋਗੀ ਗੁੜ, ਮਹੂਏ ਦੇ ਫੁੱਲ ਆਦਿਕ ਰਲਾ ਕੇ ਭੱਠੀ ਵਿਚ ਸ਼ਰਾਬ ਕੱਢਦੇ ਹਨ, ਉਹ ਸ਼ਰਾਬ ਪੀ ਕੇ ਪ੍ਰਾਣਾਯਾਮ ਦੀ ਰਾਹੀਂ ਸੁਖਮਨਾ ਨਾੜੀ ਵਿਚ ਪ੍ਰਾਣ ਟਿਕਾਉਂਦੇ ਹਨ। ਨਾਮ ਦਾ ਰਸੀਆ ਇਹਨਾਂ ਦੇ ਥਾਂ ਉੱਚੀ ਮੱਤ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤ ਤੇ ਪ੍ਰਭੂ ਦਾ ਡਰ-ਇਹਨਾਂ ਦੀ ਸਹਾਇਤਾ ਨਾਲ ਸਹਿਜ ਅਵਸਥਾ ਵਿਚ ਅੱਪੜਦਾ ਹੈ। ਇਸ ਤਰ੍ਹਾਂ ਨਾਮ-ਅੰਮ੍ਰਿਤ ਪੀਣ ਦਾ ਅਧਿਕਾਰੀ ਹੋ ਜਾਂਦਾ ਹੈ।੧। * ਨੋਟ: ਮੁਸਲਮਾਨ ਅਪਣੀ ਬੋਲੀ ਵਿਚ ਆਪਣੇ ਵਾਸਤੇ ਲਫ਼ਜ਼ 'ਦਾਸ' ਨਹੀਂ ਵਰਤਦੇ। ਲਫ਼ਜ਼ 'ਦਾਸ' ਜ਼ਾਹਰ ਕਰਦਾ ਹੈ ਕਿ ਕਬੀਰ ਜੀ ਹਿੰਦੂ ਸਨ।

SikhNet (Spanish)Kabir, el Esclavo del Señor, se ha intoxicado con un vino cuyo efecto no se quita. (3-2)

Open this shabad →

Shabad Bhagat Kabir Ji Raag Raamkalee

ਤੂੰ ਮੇਰੋ. ਮੇਰੁ ਪਰਬਤੁ ਸੁਆਮੀ; ਓਟ ਗਹੀ ਮੈ ਤੇਰੀ ॥

toon mero. mer parabat suaamee; ott gahee mai teree |

Sant Singh KhalsaYou are my Sumayr Mountain, O my Lord and Master; I have grasped Your Support.
Manmohan SinghThou art my Sumer mountain, O Lord. I have grasped Thy protection.
Manmohan Singh (Punjabi)ਤੂੰ ਮੈਡਾਂ ਸੁਮੇਰ ਪਹਾੜ ਹੈ, ਹੇ ਸਾਹਿਬ! ਮੈਂ ਤੇਰੀ ਪਨਾਹ ਪਕੜੀ ਹੈ।
Fareedkot Teekaਹੇ ਸੁਆਮੀ! ਤੂੰ ਮੇਰਾ ਸਿਰੋਮਣੀ ਪ੍ਰਬਤ ਵਤ ਆਸਰਾ ਹੈਂ ਔਰੁ ਮੈਨੇ ਤੇਰੀ ਓਟ ਗ੍ਰਹਣ ਕਰੀ ਹੈ॥
Prof. Sahib Singhਹੇ ਪ੍ਰਭੂ! ਤੂੰ (ਹੀ) ਮੇਰਾ ਸਭ ਤੋਂ ਵੱਡਾ ਆਸਰਾ ਹੈਂ। ਮੈਂ ਤੇਰੀ ਹੀ ਓਟ ਫੜੀ ਹੈ (ਕਿਸੇ ਤੀਰਥ ਉੱਤੇ ਵੱਸਣ ਦਾ ਤਕੀਆ ਮੈਂ ਨਹੀਂ ਤੱਕਿਆ)।

ਪਦ ਅਰਥ ਮੇਰੁ ਪਰਬਤੁ = ਸਭ ਤੋਂ ਉੱਚਾ ਪਰਬਤ, ਸਭ ਤੋਂ ਵੱਡਾ ਆਸਰਾ। ਓਟ = ਆਸਰਾ। ਗਹੀ = ਫੜੀ ਹੈ।

SikhNet (Spanish)Oh Dios, eres mi montaña dorada del Sumayr;

ਨਾ ਤੁਮ ਡੋਲਹੁ. ਨਾ ਹਮ ਗਿਰਤੇ; ਰਖਿ ਲੀਨੀ ਹਰਿ ਮੇਰੀ ॥੧॥

naa tum ddolahu. naa ham girate; rakh leenee har meree |1|

Sant Singh KhalsaYou do not shake, and I do not fall. You have preserved my honor. ||1||
Manmohan SinghThou shakest not, nor do I fall. Thou, O Lord, hast preserved my honour.
Manmohan Singh (Punjabi)ਤੂੰ ਹਿਲਦਾ ਨਹੀਂ, ਨਾਂ ਹੀ ਮੈਂ ਡਿਗਦਾ ਹੈਂ। ਤੂੰ ਹੇ ਸਾਹਿਬ! ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
Fareedkot Teekaਤੁਮ ਡੋਲਤੇ ਨਹੀਂ ਹੋ ਇਸੀ ਤੇ ਹਮ ਭੀ ਗਿਰਤੇ ਨਹੀਂ ਹੈਂ। ਹੇ ਹਰੀ! ਤੁਮਨੇ ਮੇਰੀ ਪ੍ਰਤਗ੍ਯਾ ਵਾ ਪਤ ਰਖ ਲੀਨੀ ਹੈ॥੧॥
Prof. Sahib Singhਤੂੰ ਸਦਾ ਅਡੋਲ ਰਹਿਣ ਵਾਲਾ ਹੈਂ (ਤੇਰਾ ਲੜ ਫੜ ਕੇ) ਮੈਂ ਭੀ ਨਹੀਂ ਡੋਲਦਾ, ਕਿਉਂਕਿ ਹੇ ਹਰੀ! ਤੂੰ ਆਪ ਮੇਰੀ ਲਾਜ ਰੱਖ ਲਈ ਹੈ ॥੧॥

ਪਦ ਅਰਥ ਰਖਿ ਲੀਨੀ = (ਲਾਜ) ਰੱਖ ਲਈ ਹੈ ॥੧॥

SikhNet (Spanish)oh Dios, me he aferrado a Tu Soporte.(1)

ਅਬ ਤਬ ਜਬ ਕਬ; ਤੁਹੀ ਤੁਹੀ ॥

ab tab jab kab; tuhee tuhee |

Sant Singh KhalsaNow and then, here and there, You, only You.
Manmohan SinghNow and then and here and hereafter, there is but Thee.
Manmohan Singh (Punjabi)ਹੁਣ ਅਤੇ ਤਦੋਂ, ਅਤੇ ਏਥੇ ਤੇ ਓਥੇ ਕੇਵਲ ਤੂੰ ਹੀ ਹੈਂ।
Fareedkot Teekaਜਬ ਸਰੀਰ ਕਾ ਅੰਤ ਹੋਨੇ ਲਗੇਗਾ ਤਬ ਭੀ ਔ ਅਬ ਭੀ ਮੈਨੇ ਤਾਂ ਤੂਹੀਂ ਤੂਹੀਂ ਜਾਨਿਆ ਹੈ। ਇਹੁ ਨਿਸਚਾ ਤੌ (ਕਬ) ਕਬੀ ਭੀ ਮੇਰੇ ਮਨ ਤੇ ਨਹੀਂ ਜਾਇਗਾ॥
Prof. Sahib Singhਹੇ ਪ੍ਰਭੂ! ਸਦਾ ਲਈ ਤੂੰ ਹੀ ਤੂੰ ਹੀ ਮੇਰਾ ਸਹਾਰਾ ਹੈਂ।

ਪਦ ਅਰਥ ਅਬ ਤਬ = ਹੁਣ ਤੇ ਤਦੋਂ। ਜਬ ਕਬ = ਜਦ ਕਦੇ।

SikhNet (Spanish)Ni Tú tiemblas, ni yo me caigo; así has conservado mi Honor.

ਹਮ ਤੁਅ ਪਰਸਾਦਿ; ਸੁਖੀ ਸਦ ਹੀ ॥੧॥ ਰਹਾਉ ॥

ham tua parasaad; sukhee sad hee |1| rahaau |

Sant Singh KhalsaBy Your Grace, I am forever in peace. ||1||Pause||
Manmohan SinghBy Thine grace, O my Master, I am ever in peace. Pause.
Manmohan Singh (Punjabi)ਤੇਰੀ ਦਇਆ ਦੁਆਰਾ, ਹੇ ਮੇਰੇ ਮਾਲਕ! ਮੈਂ ਹਮੇਸ਼ਾਂ ਹੀ ਆਰਾਮ ਅੰਦਰ ਵਸਦਾ ਹਾਂ। ਠਹਿਰਾਉ।
Fareedkot Teekaਅਰ ਹਮ ਤੁਮਾਰੀ ਕ੍ਰਿਪਾ ਸੇ ਸਦਾ ਸੁਖੀ ਰਹਿਤੇ ਹੈਂ॥੧॥ ਰਹਾਉ ॥
Prof. Sahib Singhਤੇਰੀ ਮਿਹਰ ਨਾਲ ਮੈਂ ਸਦਾ ਹੀ ਸੁਖੀ ਹਾਂ ॥੧॥ ਰਹਾਉ ॥

ਪਦ ਅਰਥ ਤੁਅ ਪਰਸਾਦ = ਤੇਰੀ ਮਿਹਰ ਨਾਲ ॥੧॥ ਰਹਾਉ ॥

SikhNet (Spanish)Ahora y para siempre, aquí y en el más allá, sólo Tú eres para mí; sí, oh Señor, ahora vivo en Paz por Tu Gracia. (1-Pausa)

ਤੋਰੇ ਭਰੋਸੇ ਮਗਹਰ ਬਸਿਓ; ਮੇਰੇ ਤਨ ਕੀ ਤਪਤਿ ਬੁਝਾਈ ॥

tore bharose magahar basio; mere tan kee tapat bujhaaee |

Sant Singh KhalsaRelying upon You, I can live even in the cursed place of Magahar; You have put out the fire of my body.
Manmohan SinghRelying on Thee, I abide in Maghar and Thou hast quenched the fire of my mind.
Manmohan Singh (Punjabi)ਤੇਰੇ ਉੱਤੇ ਵਿਸਵਾਸ਼ ਧਾਰ, ਮੈਂ ਮਗਹਰ ਵਿੱਚ ਵਸਦਾ ਹਾਂ ਤੇ ਤੂੰ ਮੇਰੇ ਚਿੱਤ ਦੀ ਅੱਗ ਬੁਝਾ ਦਿੱਤੀ ਹੈ।
Fareedkot Teekaਤੇਰੇ ਹੀ ਆਸਰੇ ਮੈਂ ਮਗਹਰ ਬੀਚ ਬਸਿਆ ਹੂੰ, ਮੇਰੇ ਤਨ ਕੀ ਤੁਮ ਨੇ ਸੰਦੇਹ ਰੂਪ ਤਪਤ ਬੁਝਾਈ ਹੈ॥
Prof. Sahib Singh(ਲੋਕ ਆਖਦੇ ਹਨ ਮਗਹਰ ਸਰਾਪੀ ਹੋਈ ਧਰਤੀ ਹੈ, ਪਰ) ਮੈਂ ਤੇਰੇ ਉੱਤੇ ਸ਼ਰਧਾ ਧਾਰ ਕੇ ਮਗਹਰ ਜਾ ਵੱਸਿਆ, (ਤੂੰ ਮਿਹਰ ਕੀਤੀ ਤੇ) ਮੇਰੇ ਸਰੀਰ ਦੀ (ਵਿਕਾਰਾਂ ਦੀ) ਤਪਸ਼ (ਮਗਹਰ ਵਿਚ ਹੀ) ਬੁਝਾ ਦਿੱਤੀ।

ਪਦ ਅਰਥ ਮਗਹਰ = ਗੋਰਖ ਪੁਰ ਦੇ ਪਾਸ ਇਕ ਸ਼ਹਿਰ, ਜਿਸ ਬਾਰੇ ਪੁਰਾਣਾ ਖ਼ਿਆਲ ਹੈ ਕਿ ਇਸ ਥਾਂ ਨੂੰ ਸਰਾਪ ਮਿਲਿਆ ਹੋਇਆ ਹੈ, ਜੋ ਮਨੁੱਖ ਇੱਥੇ ਮਰਦਾ ਹੈ ਉਹ ਖੋਤੇ ਦੀ ਜੂਨੇ ਜਾ ਪੈਂਦਾ ਹੈ।

SikhNet (Spanish)Apoyándome en Ti puedo vivir en Magra, la ciudad de mala reputación, pues has calmado el fuego interior de mis deseos.

ਪਹਿਲੇ ਦਰਸਨੁ. ਮਗਹਰ ਪਾਇਓ; ਫੁਨਿ ਕਾਸੀ ਬਸੇ ਆਈ ॥੨॥

pahile darasan. magahar paaeo; fun kaasee base aaee |2|

Sant Singh KhalsaFirst, I obtained the Blessed Vision of Your Darshan in Magahar; then, I came to dwell at Benares. ||2||
Manmohan SinghFirst I obtained Thy vision in Maghar and afterwards came to live in Banaras.
Manmohan Singh (Punjabi)ਪਹਿਲ ਪ੍ਰਿਥਮੇ ਮੈਨੂੰ ਤੇਰਾ ਦੀਦਾਰ ਮਗਹਰ ਵਿੱਚ ਪ੍ਰਾਪਤ ਹੋਇਆ ਤੇ ਮਗਰੋਂ ਮੈਂ ਬਨਾਰਸ ਆ ਕੇ ਵੱਸ ਪਿਆ।
Fareedkot Teekaਪਹਿਲੇ ਮੈਨੇ ਮਗਹਰ ਕਈ ਦਿਨ ਬਸ ਕੇ ਆਪ ਕਾ ਦਰਸਨ ਪਾਇਆ ਥਾ, ਫੇਰ ਹਮ ਕਾਸੀ ਬੀਚ ਆਇਕੇ ਬਸੇ ਹੈਂ ਪੁਨਾ ਹੁਨਿ ਫੇਰ ਮਗਹਰ ਮੇਂ ਆਏ ਹਾਂ॥੨॥☬ਤਬ ਭਗਵਾਨ ਨੇ ਕਹਾ: ਅਬਿ ਮਗਹਰ ਅਪਵਿਤ੍ਰ ਮੇਂ ਆਏ ਹੋ? ਤਿਸ ਪਰ ਕਹਤੇ ਹੈਂ:
Prof. Sahib Singhਮੈਂ, ਹੇ ਪ੍ਰਭੂ! ਤੇਰਾ ਦੀਦਾਰ ਪਹਿਲਾਂ ਮਗਹਰ ਵਿਚ ਰਹਿੰਦਿਆਂ ਹੀ ਕੀਤਾ ਸੀ, ਤੇ ਫੇਰ ਮੈਂ ਕਾਸ਼ੀ ਵਿਚ ਆ ਵੱਸਿਆ ॥੨॥
SikhNet (Spanish)Primero Te vi en esta ciudad maldita y después fui a Kashi, la ciudad bendita.(2)

ਜੈਸਾ ਮਗਹਰੁ. ਤੈਸੀ ਕਾਸੀ; ਹਮ ਏਕੈ ਕਰਿ ਜਾਨੀ ॥

jaisaa magahar. taisee kaasee; ham ekai kar jaanee |

Sant Singh KhalsaAs is Magahar, so is Benares; I see them as one and the same.
Manmohan SinghAs is Maghar, so is Kanshi, deem them both the same.
Manmohan Singh (Punjabi)ਜੇਹੋ ਜੇਹਾ ਮਗਹਰ ਹੈ ਉਹੋ ਜਿਹੀ ਹੀ ਹੈ ਕਾਂਸ਼ੀ। ਮੈਂ ਉਨ੍ਹਾਂ ਦੋਨਾਂ ਨੂੰ ਇਥ ਸਮਾਨ ਜਾਣਦਾ ਹਾਂ।
Fareedkot Teekaਹਮ ਨੇ ਤਾਂ ਜੈਸਾ ਮਗਹਰੁ ਤੈਸੀ ਕਾਸੀ ਸਮਝੀ ਹੈ। ਕਿਉਂਕਿ ਸਭੁ ਭੂਮਕਾ ਏਕ ਕਰ ਕੇ ਹੀ ਜਾਨੀ ਹੈ, ਭਾਵ ਗਿਆਨੀ ਜਹਾਂ ਸਰੀਰੁ ਤਿਆਗੇ ਹੈ ਗਿਆਨ ਤਹਾਂ ਹੀ ਮੁਕਤੁ ਹੋਤਾ ਹੈ॥
Prof. Sahib Singh(ਹੇ ਪ੍ਰਭੂ ਤੇਰੇ ਆਸਰੇ ਅਤੇ ਨਾਮ ਧਨ ਦੀ ਬਰਕਤਿ ਨਾਲ) ਮੈਂ ਮਗਹਰ ਤੇ ਕਾਸ਼ੀ ਦੋਹਾਂ ਨੂੰ ਇਕੋ ਜਿਹਾ ਹੀ ਸਮਝਿਆ ਹੈ।

ਪਦ ਅਰਥ ਏਕੈ ਕਰਿ = ਇੱਕੋ ਜਿਹੀ।

SikhNet (Spanish)Así como es Magra, así también es Kashi para mí;

ਹਮ ਨਿਰਧਨ. ਜਿਉ ਇਹੁ ਧਨੁ ਪਾਇਆ; ਮਰਤੇ ਫੂਟਿ ਗੁਮਾਨੀ ॥੩॥

ham niradhan. jiau ihu dhan paaeaa; marate foott gumaanee |3|

Sant Singh KhalsaI am poor, but I have obtained this wealth of the Lord; the proud are bursting with pride, and die. ||3||
Manmohan SinghI, the poor man, have obtained this wealth of the Lord, whilst the proud persons are bursting to death.
Manmohan Singh (Punjabi)ਮੈਂ, ਗਰੀਬ ਮਨੁਸ਼ ਨੂੰ ਸਾਈਂ ਦੀ ਇਹ ਦੌਲਤ ਪ੍ਰਾਪਤ ਹੋ ਗਈ ਹੈ, ਜਦ ਕਿ ਹੰਕਾਰੀ ਪੁਰਸ਼ ਪਾਟ ਕੇ ਮਰ ਮੁੱਕ ਰਹੇ ਹਨ।
Fareedkot Teekaਨਿਰਧਨ ਜੈਸੇ ਧਨ ਕੋ ਪਾਇਕੇ ਪ੍ਰਸੰਨ ਹੋਤੇ ਹੈਂ ਤੈਸੇ ਹੀ ਹਮ ਨੇ ਜਬ ਏਕਤਾ ਰੂਪ ਸਤਿਗੁਰੋਂ ਸੇ ਇਹੁ ਧਨੁ ਪਾਇਆ ਹੈ ਤੌ ਅਤ੍ਯੰਤ ਪ੍ਰਸਿੰਨ ਹੂਏ ਹੈਂ। ਜੋ ਬਾਹਰਲੇ ਧਨ ਕੇ (ਗੁਮਾਨੀ) ਹੰਕਾਰੀ ਹੈਂ, ਸੋ (ਫੂਟਿ) ਦੁਖੀ ਹੋ ਕੇ ਮਰਤੇ ਹੈਂ॥੩॥
Prof. Sahib Singhਜਿਵੇਂ ਕਿਸੇ ਕੰਗਾਲ ਨੂੰ ਧਨ ਮਿਲ ਜਾਏ, (ਤਿਵੇਂ) ਮੈਨੂੰ ਕੰਗਾਲ ਨੂੰ ਤੇਰਾ ਨਾਮ ਧਨ ਮਿਲ ਗਿਆ ਹੈ, ਪਰ (ਜਿਨ੍ਹਾਂ ਨੂੰ ਕਾਸ਼ੀ ਤੀਰਥ ਤੇ ਵੱਸਣ ਦਾ ਮਾਣ ਹੈ ਉਹ) ਹੰਕਾਰੀ ਹੰਕਾਰ ਵਿਚ ਦੁੱਖੀ ਹੁੰਦੇ ਹਨ ॥੩॥

ਪਦ ਅਰਥ ਮਰਤੇ ਫੂਟਿ = ਫੁੱਟ ਮਰਦੇ ਹਨ, ਹੰਕਾਰ ਵਿਚ ਦੁਖੀ ਹੁੰਦੇ ਹਨ ॥੩॥

SikhNet (Spanish)yo, un pobre hombre, he obtenido las Riquezas del Señor, mientras que los ricos mueren frustrados a causa de su propio ego. (3)

ਕਰੈ ਗੁਮਾਨੁ. ਚੁਭਹਿ ਤਿਸੁ ਸੂਲਾ; ਕੋ ਕਾਢਨ ਕਉ ਨਾਹੀ ॥

karai gumaan. chubheh tis soolaa; ko kaadtan kau naahee |

Sant Singh KhalsaOne who takes pride in himself is stuck with thorns; no one can pull them out.
Manmohan SinghHe who prides on himself; him prick the thorns and there is none to draw them out.
Manmohan Singh (Punjabi)ਜੋ ਆਪਣੇ ਆਪ ਉੱਤੇ ਹੰਕਾਰ ਕਰਦਾ ਹੈ, ਉਸ ਨੂੰ ਕੰਡੇ ਚੁਭਦੇ ਹਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਵਾਲਾ ਕੋਈ ਨਹੀਂ।
Fareedkot Teekaਜੋ ਹੰਕਾਰ ਕਰਤੇ ਹੈਂ ਤਿਸੁ ਕੋ ਈਰਖਾ ਰੂਪ ਸੂਲਾਂ ਚੁਭਤੀਆਂ ਹੈਂ। ਸੋ ਉਨ ਸੂਲਾਂ ਕੋ ਕੋਈ ਭੀ ਕਢਣੇ ਕੋ ਸਾਮ੍ਰਥ ਨਹੀਂ॥
Prof. Sahib Singhਜੋ ਮਨੁੱਖ ਮਾਣ ਕਰਦਾ ਹੈ (ਮਾਣ ਚਾਹੇ ਕਿਸੇ ਗੱਲ ਦਾ ਹੋਵੇ) ਉਸ ਨੂੰ (ਇਉਂ ਹੁੰਦਾ ਹੈ ਜਿਵੇਂ) ਸੂਲਾਂ ਚੁੱਭਦੀਆਂ ਹਨ। ਕੋਈ ਉਹਨਾਂ ਦੀਆਂ ਇਹ ਸੂਲਾਂ ਪੁੱਟ ਨਹੀਂ ਸਕਦਾ।

ਪਦ ਅਰਥ ਸੂਲਾ = ਚੋਭਾਂ, ਕੰਡੇ।

SikhNet (Spanish)Aquél que se enorgullece de sí mismo, camina sobre espinas, éstas se le clavan y nadie se las puede quitar.

ਅਜੈ ਸੁ ਚੋਭ ਕਉ ਬਿਲਲ ਬਿਲਾਤੇ; ਨਰਕੇ ਘੋਰ ਪਚਾਹੀ ॥੪॥

ajai su chobh kau bilal bilaate; narake ghor pachaahee |4|

Sant Singh KhalsaHere, he cries bitterly, and hereafter, he burns in the most hideous hell. ||4||
Manmohan SinghHere he cries bitterly of prickly-pain and afterwards burns in the frightful hell.
Manmohan Singh (Punjabi)ਏਥੇ ਉਹ ਚੋਭ ਦੀ ਦਰਦ ਨਾਲ ਬੁਰੀ ਤਰ੍ਹਾਂ ਰੋਂਦਾ ਹੈ ਅਤੇ ਮਗਰੋਂ ਭਿਆਨਕ ਦੋਜ਼ਕ ਅੰਦਰ ਸੜਦਾ ਹੈ।
Fareedkot Teekaਅਜੇ ਭੀ ਉਸ ਚੋਭ ਪ੍ਰਾਪਤਿ ਹੂਏ ਹੂਏ ਕੋ ਮਨ ਬਾਣੀ ਕਰ ਕੇ ਬਿਰਲਾਪ ਕਰਤੇ ਹੈਂ। ਈਰਖਾ ਰੂਪ ਚੋਭ ਨਿਕਲਤੀ ਨਹੀਂ, ਇਸੀ ਕਰ ਕੇ ਘੋਰ ਨਰਕ ਮੇਂ ਆਪ ਜਲਤੇ ਹੈਂ ਸੰਗੀਆਂ ਕੋ ਭੀ ਜਾਲਤੇ ਹੈਂ ਵਾ ਆਗੇ ਜਲੇਂ ਹੀ ਗੇ। ਨਰਕ ਨਿੰਦਾ ਕੇ ਫਲ ਭੋਗਨੇ ਕਉ, ਭਾਵ ਹਮ ਕਾਂਸੀ ਛੋਡ ਕੇ ਚਲੇ ਭੀ ਆਏ, ਅਜੇ ਭੀ ਉਨਕੇ ਮਨ ਸੇ ਈਰਖਾ ਨਹੀਂ ਮਿਟੀ ਹੈ॥੪॥☬ਜੇ ਭਗਵਾਨ ਕਹੇ: ਜਿਸ ਪ੍ਰਿਥੀ ਮੇਂ ਬਿਆਸ ਕੇ ਸ੍ਰਾਪ ਤੇ ਜੀਵ ਨਰਕ ਮੇਂ ਜਾਤੇ ਹੈਂ ਤਿਸਮੇਂ ਕਿਉਂ ਬਸੇ ਹੋ? ਤਿਸੁ ਪਰ ਕਹਿਤੇ ਹੈਂ:
Prof. Sahib Singhਸਾਰੀ ਉਮਰ (ਉਹ ਹੰਕਾਰੀ) ਉਹਨਾਂ ਚੋਭਾਂ ਦੇ ਮਾਰੇ ਵਿਲਕਦੇ ਹਨ, ਮਾਨੋ, ਘੋਰ ਨਰਕ ਵਿਚ ਸੜ ਰਹੇ ਹਨ ॥੪॥

ਪਦ ਅਰਥ ਅਜੈ = ਹੁਣ ਤਕ। ਪਚਾਹੀ = ਦੁਖੀ ਹੁੰਦੇ ਹਨ ॥੪॥

SikhNet (Spanish)Ese ser llora de dolor aquí y cae hasta el fondo de su propia oscuridad.(4)

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ; ਸੰਤਨ ਦੋਊ ਰਾਦੇ ॥

kavan narak kiaa surag bichaaraa; santan doaoo raade |

Sant Singh KhalsaWhat is hell, and what is heaven? The Saints reject them both.
Manmohan SinghWhat is hell and what heaven, the poor things. The saints reject both of them.
Manmohan Singh (Punjabi)ਕੀ ਦੋਜ਼ਕ ਹੈ ਅਤੇ ਕੀ ਗਰੀਬੜਾ ਬਹਿਸ਼ਤ। ਸਾਧੂ ਦੋਨਾਂ ਨੂੰ ਹੀ ਰੱਦ ਕਰ ਦਿੰਦੇ ਹਨ।
Fareedkot Teekaਨਰਕ ਕਿਆ ਹੈ ਔ ਸੁਰਗ ਬਿਚਾਰਾ ਕਿਆ ਹੈ, ਸੰਤੋਂ ਨੇ ਤੋ ਦੋਵੇਂ ਹੀ ਰਦ ਕਰ ਦੀਏ ਹੈਂ, ਭਾਵ ਨਖੇਧੇ ਹੈਂ॥
Prof. Sahib Singh(ਇਹ ਲੋਕ ਆਖਦੇ ਹਨ ਕਿ ਕਾਸ਼ੀ ਵਿਚ ਰਹਿਣ ਵਾਲਾ ਸੁਰਗ ਮਾਣਦਾ ਹੈ, ਪਰ) ਨਰਕ ਕੀਹ, ਤੇ, ਵਿਚਾਰਾ ਸੁਰਗ ਕੀਹ? ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ;

ਪਦ ਅਰਥ ਦੋਊ = ਦੋਵੇਂ ਹੀ। ਰਾਦੇ = ਰੱਦ ਕਰ ਦਿੱਤੇ ਹਨ।

SikhNet (Spanish)¿Qué es el cielo, o qué es la oscuridad para mí? Pues yo, el Santo del Señor, he rechazado a ambos de mi ser.

ਹਮ ਕਾਹੂ ਕੀ ਕਾਣਿ. ਨ ਕਢਤੇ; ਅਪਨੇ ਗੁਰ ਪਰਸਾਦੇ ॥੫॥

ham kaahoo kee kaan. na kadtate; apane gur parasaade |5|

Sant Singh KhalsaI have no obligation to either of them, by the Grace of my Guru. ||5||
Manmohan SinghThrough the grace of my Guru, I own not any obligation to either.
Manmohan Singh (Punjabi)ਆਪਣੇ ਗੁਰਦੇਵ ਜੀ ਦੀ ਦਇਆ ਦੁਆਰਾ, ਮੈਂ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦਾ।
Fareedkot Teekaਹਮ ਤੌ ਅਪਨੇ ਗੁਰੋਂ ਕੀ ਕ੍ਰਿਪਾ ਸੇ ਕਿਸੇ ਕੀ ਕਾਣ ਨਹੀਂ (ਕਢਤੇ) ਰਖਤੇ ਹੈਂ॥੫॥
Prof. Sahib Singhਕਿਉਂਕਿ ਸੰਤ ਆਪਣੇ ਗੁਰੂ ਦੀ ਕਿਰਪਾ ਨਾਲ (ਨਾਹ ਸੁਰਗ ਤੇ ਨਾਹ ਨਰਕ) ਕਿਸੇ ਦੇ ਭੀ ਮੁਥਾਜ ਨਹੀਂ ਹਨ ॥੫॥

ਪਦ ਅਰਥ ਕਾਣਿ = ਮੁਥਾਜੀ ॥੫॥

SikhNet (Spanish)Ahora sólo me apoyo en Dios; tal es la Gracia con la que el Guru me ha bendecido. (5)

ਅਬ ਤਉ ਜਾਇ ਚਢੇ ਸਿੰਘਾਸਨਿ; ਮਿਲੇ ਹੈ ਸਾਰਿੰਗਪਾਨੀ ॥

ab tau jaae chadte singhaasan; mile hai saaringapaanee |

Sant Singh KhalsaNow, I have mounted to the throne of the Lord; I have met the Lord, the Sustainer of the World.
Manmohan SinghNow, I have mounted to the Master's Sustainer.
Manmohan Singh (Punjabi)ਹੁਣ ਮੈਂ ਮਾਲਕ ਦੇ ਤਖਤ ਉੱਤੇ ਜਾ ਚੜਿ੍ਹਆ ਹਾਂ ਅਤੇ ਸੰਸਾਰ ਦੇ ਥੰਮਣਹਾਰ ਨਾਲ ਇਕ ਮਿੱਕ ਪਿਆ ਹਾਂ।
Fareedkot Teekaਅਬ ਤੌ ਸਤਿਸੰਗ ਰੂਪ ਸਿੰਘਾਸਨ ਪਰ ਜਾਇ ਚਢੇ ਹੈਂ ਔ (ਸਾਰਿੰਗਪਾਨੀ) ਭਗਵਾਨ ਕੋ ਮਿਲੇ ਹੈਂ॥
Prof. Sahib Singh(ਆਪਣੇ ਗੁਰੂ ਦੀ ਕਿਰਪਾ ਨਾਲ) ਮੈਂ ਹੁਣ ਉੱਚੇ ਆਤਮਕ ਟਿਕਾਣੇ ਤੇ ਅੱਪੜ ਗਿਆ ਹਾਂ, ਜਿੱਥੇ ਮੈਨੂੰ ਪਰਮਾਤਮਾ ਮਿਲ ਪਿਆ ਹੈ।

ਪਦ ਅਰਥ ਸਿੰਘਾਸਨਿ = ਤਖ਼ਤ ਉੱਤੇ, ਦਸਮ ਦੁਆਰ ਵਿਚ, ਉੱਚੀ ਆਤਮਕ ਅਵਸਥਾ ਵਿਚ।

SikhNet (Spanish)He llegado hasta el Trono de Dios y he encontrado al Señor de la Tierra.

ਰਾਮ ਕਬੀਰਾ. ਏਕ ਭਏ ਹੈ; ਕੋਇ. ਨ ਸਕੈ ਪਛਾਨੀ ॥੬॥੩॥

raam kabeeraa. ek bhe hai; koe. na sakai pachhaanee |6|3|

Sant Singh KhalsaThe Lord and Kabeer have become one. No one can tell them apart. ||6||3||
Manmohan SinghThe Pervading God and Kabir have become one and no one can distinguish between them.
Manmohan Singh (Punjabi)ਵਿਆਪਕ ਵਾਹਿਗੁਰੂ ਤੇ ਕਬੀਰ ਐਨ ਇਕ ਹੋ ਗਏ ਹਨ ਅਤੇ ਕੋਈ ਭੀ ਉਨ੍ਹਾਂ ਵਿੱਚ ਪਛਾਣ ਨਹੀਂ ਕੱਢ ਸਕਦਾ।
Fareedkot Teekaਕਬੀਰ ਜੀ ਕਹਿਤੇ ਹੈਂ: ਅਬ ਤੌ ਹੇ ਰਾਮ! ਮੈਂ ਕਬੀਰ ਔਰੁ ਤੂੰ ਮਿਲ ਕੇ ਏਕ ਰੂਪ ਹੂਏ ਹੈਂ, ਕੋਈ ਭਿੰਨ ਕਰ ਪਛਾਨ ਨਹੀਂ ਸਕਤਾ ਹੈ॥੬॥੩॥☬ਪ੍ਰਮੇਸਰ ਨੇ ਪ੍ਰਤਖ ਹੋ ਕੇ ਕਹਾ ਕਿ ਹੇ ਕਬੀਰ! ਤੈਨੂੰ ਵਾਦੀ ਲੋਕ ਦੁਖ ਦੇਤੇ ਹੈਂ, ਇਸਤੇ ਤੈਨੂੰ ਕਟਵਾਲ ਬਨਾਇਕੇ ਕਾਂਸੀ ਕੀ ਕੁਟਵਾਲੀ ਦੇਤੇ ਹੈਂ ਤੂੰ ਪ੍ਰਵਾਨੁ ਕਰਿ। ਤਿਸ ਪਰ ਕਹਿਤੇ ਹੈਂ:
Prof. Sahib Singhਮੈਂ ਕਬੀਰ ਅਤੇ ਮੇਰਾ ਰਾਮ ਇੱਕ-ਰੂਪ ਹੋ ਗਏ ਹਾਂ, ਕੋਈ ਸਾਡੇ ਵਿਚ ਫ਼ਰਕ ਨਹੀ ਦੱਸ ਸਕਦਾ ॥੬॥੩॥

* ਨੋਟ: ਇੱਥੋਂ ਇਹ ਜ਼ਾਹਰ ਹੁੰਦਾ ਹੈ ਕਿ ਕਬੀਰ ਜੀ ਦੋ ਵਾਰੀ ਮਗਹਰ ਜਾ ਕੇ ਰਹੇ ਹਨ। ਦੂਜੀ ਵਾਰੀ ਤਾਂ ਸਰੀਰ ਭੀ ਉੱਥੇ ਹੀ ਤਿਆਗਿਆ।

SikhNet (Spanish)Me he vuelto Uno con mi Dios y nadie puede distinguir quien es quien.(6-3)

Open this shabad →

Shabad Bhagat Kabir Ji Raag Raamkalee continues on Ang 970

ਸੰਤਾ ਮਾਨਉ ਦੂਤਾ ਡਾਨਉ; ਇਹ ਕੁਟਵਾਰੀ ਮੇਰੀ ॥

santaa maanau dootaa ddaanau; ih kuttavaaree meree |

Sant Singh KhalsaI honor and obey the Saints, and punish the wicked; this is my duty as God's police officer.
Manmohan SinghI honour the saints and punish the wicked. This is my duty as the Lord's police officer
Manmohan Singh (Punjabi)ਮੈਂ ਸਾਧੂਆਂ ਦਾ ਆਦਰਮਾਣ ਕਰਦਾ ਹਾਂ ਤੇ ਦੁਸ਼ਟਾਂ ਨੂੰ ਸਜ਼ਾ ਦਿੰਦਾ ਹਾਂ। ਸਾਈਂ ਦੇ ਪੁਲਸ ਅਫਸਰ ਵਜੋਂ ਇਹ ਮੇਰਾ ਫਰਜ਼ ਹੈ।
Fareedkot Teekaਪ੍ਰਤੱਖ ਸੰਤੋਂ ਕੋ ਵਾ ਦੈਵੀ ਗੁਨੋਂ ਕੋ ਮਾਨੋ ਔ (ਦੂਤਾ) ਕਾਮਾਦਿਕਾਂ ਕੋ ਡੰਡ ਦੇਵੋ, ਮੇਰੀ ਏਹੁ ਕੁਟਵਾਰੀ ਬਨੀ ਰਹੇ॥
Prof. Sahib Singhਆਪਣੇ ਇਸ ਸਰੀਰ-ਰੂਪ ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫ਼ਰਜ਼ ਇਹ ਹੈ ਕਿ ਮੈਂ ਭਲੇ ਗੁਣਾਂ ਨੂੰ ਜੀ-ਆਇਆਂ ਆਖਾਂ ਤੇ ਵਿਕਾਰਾਂ ਨੂੰ ਮਾਰ ਕੱਢਾਂ।

ਪਦ ਅਰਥ ਮਾਨਉ = ਮਾਨਉਂ, ਮੈਂ ਆਦਰ ਦੇਂਦਾ ਹਾਂ, ਜੀ-ਆਇਆਂ ਆਖਦਾ ਹਾਂ। ਦੂਤ = ਵਿਕਾਰ। ਡਾਨਉ = ਮੈਂ ਡੰਨ ਦੇਂਦਾ ਹਾਂ, ਮਾਰ ਭਜਾਉਂਦਾ ਹਾਂ। ਕੁਟਵਾਰ = ਕੋਤਵਾਲ, ਸ਼ਹਿਰ ਦਾ ਰਾਖਾ, (ਸਰੀਰ-ਰੂਪ) ਸ਼ਹਿਰ ਦਾ ਰਾਖਾ। ਕੁਟਵਾਰੀ = ਸਰੀਰ-ਰੂਪ ਸ਼ਹਿਰ ਦੀ ਰਾਖੀ ਦਾ ਫ਼ਰਜ਼।

SikhNet (Spanish)Acepto sólo a los Santos y no me fijo en los malvados; así es como realizo los deberes del que guarda la Paz de Dios.

ਦਿਵਸ ਰੈਨਿ ਤੇਰੇ ਪਾਉ ਪਲੋਸਉ; ਕੇਸ ਚਵਰ ਕਰਿ ਫੇਰੀ ॥੧॥

divas rain tere paau palosau; kes chavar kar feree |1|

Sant Singh KhalsaDay and night, I wash Your feet, Lord; I wave my hair as the chauree, to brush away the flies. ||1||
Manmohan SinghDay and night I shampoo Thine feet, O Lord, and wave my hair as fly-brush over Thee.
Manmohan Singh (Punjabi)ਦਿਨ ਰਾਤ ਮੈਂ ਤੇਰੇ ਪੈਰ ਧੋਦਾਂ ਹਾਂ, ਹੇ ਸੁਆਮੀ! ਅਤੇ ਚੌਰੀ ਵਜੋਂ ਆਪਣੇ ਕੇਸ਼ ਤੇਰੇ ਉਤੇ ਝੁਲਾਉਂਦਾ ਹਾਂ।
Fareedkot Teekaਦਿਨੇ ਰਾਤ ਤੇਰੇ ਵਾ ਤੇਰੇ ਸੰਤੋਂ ਕੇ ਚਰਨਾਂ ਕੋ ਮਲੋ ਔ ਕੇਸਾਂ ਕਾ ਚਵਰ ਬਨਾਇ ਕਰ ਸੰਤਨ ਪਰ ਫੇਰੋਂ॥੧॥
Prof. Sahib Singhਦਿਨ ਰਾਤ, ਹੇ ਪ੍ਰਭੂ! ਤੇਰੇ ਚਰਨ ਪਰਸਾਂ ਅਤੇ ਆਪਣੇ ਕੇਸਾਂ ਦਾ ਚੌਰ ਤੇਰੇ ਉੱਤੇ ਝੁਲਾਵਾਂ ॥੧॥

ਪਦ ਅਰਥ ਦਿਵਸ = ਦਿਨ। ਪਲੋਸਉ = ਮੈਂ ਮਲਦਾ ਹਾਂ, ਘੁੱਟਦਾ ਹਾਂ। ਕਰਿ = ਬਣਾ ਕੇ। ਫੇਰੀ = ਫੇਰੀਂ, ਮੈਂ ਫੇਰਦਾ ਹਾਂ ॥੧॥

SikhNet (Spanish)Masajeo Tus Pies noche y día y los acaricio con mi cabello.(1)

ਹਮ ਕੂਕਰ; ਤੇਰੇ ਦਰਬਾਰਿ ॥

ham kookar; tere darabaar |

Sant Singh KhalsaI am a dog at Your Court, Lord.
Manmohan SinghMy Master; I am the dog of Thine court.
Manmohan Singh (Punjabi)ਮੈਂਡੇ ਮਾਲਕ! ਮੈਂ ਤੇਰੀ ਦਰਗਾਹ ਦਾ ਕੁੱਤਾ ਹਾਂ।
Fareedkot Teekaਹਮ ਤੌ ਤੇਰੇ ਦਰਬਾਰ ਕੇ ਕੁਤੇ ਹਾਂ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਦਰ ਤੇ (ਬੈਠਾ ਹੋਇਆ ਇਕ) ਕੁੱਤਾ ਹਾਂ,

ਪਦ ਅਰਥ ਦਰਬਾਰਿ = ਦਰ ਤੇ।

SikhNet (Spanish)Oh Dios, estoy como un perro a Tu Puerta,

ਭਉਕਹਿ; ਆਗੈ ਬਦਨੁ ਪਸਾਰਿ ॥੧॥ ਰਹਾਉ ॥

bhaukeh; aagai badan pasaar |1| rahaau |

Sant Singh KhalsaI open my snout and bark before it. ||1||Pause||
Manmohan SinghOpening my snout I bark before It. Pause.
Manmohan Singh (Punjabi)ਆਪਣੀ ਬੂਥੀ ਟੱਡ ਕੇ ਮੈਂ ਇਸ ਦੇ ਮੂਹਰੇ ਭੌਂਕਦਾ ਹਾਂ। ਠਹਿਰਾਉ।
Fareedkot Teekaਮੁਖ ਕੋ ਪਸਾਰ ਕੇ ਤੇਰੇ ਆਗੇ ਭਉਕਤੇ ਹੈਂ, ਭਾਵ ਤੇਰਾ ਜਸੁ ਕਰਤੇ ਹੈਂ॥੧॥ ਰਹਾਉ ॥
Prof. Sahib Singhਤੇ ਮੂੰਹ ਅਗਾਂਹ ਵਧਾ ਕੇ ਭੌਂਕ ਰਿਹਾ ਹਾਂ {ਭਾਵ, ਤੇਰੇ ਦਰ ਤੇ ਮੈਂ ਜੋ ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ, ਇਹ ਆਪਣੇ ਸਰੀਰ ਨੂੰ ਵਿਕਾਰ-ਕੁੱਤਿਆਂ ਤੋਂ ਬਚਾਉਣ ਲਈ ਹੈ, ਜਿਵੇਂ ਇਕ ਕੁੱਤਾ ਕਿਸੇ ਪਰਾਈ ਗਲੀ ਦੇ ਕੁੱਤਿਆਂ ਤੋਂ ਆਪਣੇ ਆਪ ਦੀ ਰਾਖੀ ਕਰਨ ਲਈ ਭੌਂਕਦਾ ਹੈ। ਇਹੀ ਗੱਲ ਸਤਿਗੁਰੂ ਨਾਨਕ ਦੇਵ ਜੀ ਨੇ ਆਖੀ ਹੈ: ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥੧॥ ਰਹਾਉ ॥

ਪਦ ਅਰਥ ਬਚਨੁ = ਮੂੰਹ। ਪਸਾਰਿ = ਖਿਲਾਰ ਕੇ, ਖੋਲ੍ਹ ਕੇ। ਹਮ = ਅਸੀ, ਮੈਂ ॥੧॥ ਰਹਾਉ ॥

SikhNet (Spanish)abro mi hocico y ladro ante Ti. (1-Pausa)

Open this shabad (12 lines, Angs 969-970) →

Ang 969 of 1430