ਸਲੋਕ ਮਃ ੪ ॥
salok mahalaa 4 | Ang 302
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.
ਸਤਿਗੁਰੁ ਧਰਤੀ ਧਰਮ ਹੈ; ਤਿਸੁ ਵਿਚਿ. ਜੇਹਾ ਕੋ ਬੀਜੇ, ਤੇਹਾ ਫਲੁ ਪਾਏ ॥
satigur dharatee dharam hai; tis vich. jehaa ko beeje, tehaa fal paae | Ang 302
Sant Singh KhalsaThe True Guru is the field of Dharma; as one plants the seeds there, so are the fruits obtained.
Manmohan SinghThe True Guru is the field of faith. As a man sows there-in, so does he gather the fruit.
Manmohan Singh (Punjabi)ਸੱਚਾ ਗੁਰੂ ਸ਼ਰਧਾ ਈਮਾਨ ਦੀ ਜ਼ਮੀਨ ਹੈ। ਉਸ ਵਿੱਚ ਜਿਹੋ ਜੇਹਾ ਕੋਈ ਬੀਜਦਾ ਹੈ ਉਹੋ ਜਿਹਾ ਹੀ ਮੇਵਾ ਪਾਉਂਦਾ ਹੈ।
Fareedkot Teekaਜਿਨੋਂ ਸਤਿਗੁਰੋਂ ਮੇਂ ਧਰਤੀ ਕਾ (ਧਰਮੁ) ਸੁਭਾਵ ਹੈ, ਤਿਸ ਕੇ ਬੀਚ ਜੈਸਾ ਕੋਈ ਭਾਵਨਾ ਰੂਪ ਬੀਜ ਬੋਵਤਾ ਹੈ ਤੈਸਾ ਫਲੁ ਪਾਵਤਾ ਹੈ॥
Prof. Sahib Singh(ਧਰਤੀ ਦੇ ਸੁਭਾਵ ਵਾਂਗ) ਸਤਿਗੁਰੂ (ਭੀ) ਧਰਮ ਦੀ ਭੋਏਂ ਹੈ, ਜਿਸ ਤਰ੍ਹਾਂ (ਦੀ ਭਾਵਨਾ) ਦਾ ਬੀਜ ਕੋਈ ਬੀਜਦਾ ਹੈ, ਉਹੋ ਜਿਹਾ ਫਲ ਲੈਂਦਾ ਹੈ।
SikhNet (Spanish)El Verdadero Guru es el campo del Dharma; en él, así como uno siembra, así cosechará.
ਗੁਰਸਿਖੀ ਅੰਮ੍ਰਿਤੁ ਬੀਜਿਆ; ਤਿਨ ਅੰਮ੍ਰਿਤ ਫਲੁ. ਹਰਿ ਪਾਏ ॥
gurasikhee amrit beejiaa; tin amrit fal. har paae | Ang 302
Sant Singh KhalsaThe GurSikhs plant ambrosial nectar, and obtain the Lord as their ambrosial fruit.
Manmohan SinghThe Guru's Sikhs sow Nectar and obtain God as their Necterean fruit.
Manmohan Singh (Punjabi)ਗੁਰੂ ਦੇ ਸਿੱਖ ਆਬਿ-ਹਿਯਾਤ ਬੀਜਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਆਬਿ-ਹਿਯਾਤੀ ਮੇਵੇ ਵਜੋਂ ਪਾਉਂਦੇ ਹਨ।
Fareedkot Teekaਜਿਨ ਗੁਰੋਂ ਕੇ ਸਿਖੋਂ ਨੇ ਸਰਧਾ ਰੂਪੀ ਅੰਮ੍ਰਿਤ ਬੀਜ ਬੀਜਿਆ ਹੈ ਅਰਥਾਤ ਸਰਧਾ ਕਰੀ ਹੈ, ਤਿਨੋਂ ਕੋ ਹਰੀ ਅੰਮ੍ਰਿਤ ਰੂਪ ਫਲ ਕੀ ਪ੍ਰਾਪਤੀ ਹੂਈ ਹੈ॥
Prof. Sahib Singhਜਿਨ੍ਹਾਂ ਗੁਰਸਿੱਖਾਂ ਨੇ ਨਾਮ-ਅੰਮ੍ਰਿਤ ਬੀਜਿਆ ਹੈ ਉਹਨਾਂ ਨੂੰ ਪ੍ਰਭੂ-ਪ੍ਰਾਪਤੀ-ਰੂਪ ਅੰਮ੍ਰਿਤ ਫਲ ਹੀ ਮਿਲ ਗਿਆ ਹੈ।ਪਦ ਅਰਥ ਗੁਰਸਿਖੀ = ਗੁਰੂ ਦੇ ਸਿੱਖਾਂ ਨੇ।
SikhNet (Spanish)Los Gurmukjs siembran la Semilla del Néctar del Señor y prueban la Fruta del Néctar también.
ਓਨਾ ਹਲਤਿ ਪਲਤਿ ਮੁਖ ਉਜਲੇ; ਓਇ ਹਰਿ ਦਰਗਹ ਸਚੀ ਪੈਨਾਏ ॥
onaa halat palat mukh ujale; oe har daragah sachee painaae | Ang 302
Sant Singh KhalsaTheir faces are radiant in this world and the next; in the Court of the Lord, they are robed with honor.
Manmohan SinghTheir faces are bright in this world and the next one. In God's true court they are clothed with robe of honour.
Manmohan Singh (Punjabi)ਇਸ ਲੋਕ ਅਤੇ ਪ੍ਰਲੋਕ ਵਿੱਚ ਉਨ੍ਹਾਂ ਦੇ ਚਿਹਰੇ ਰੋਸ਼ਨ ਹਨ। ਰੱਬ ਦੇ ਸੱਚੇ ਦਰਬਾਰ ਅੰਦਰ ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਾਈ ਜਾਂਦੀ ਹੈ।
Fareedkot Teekaਉਨ ਪੁਰਸ਼ੋਂ ਕੇ ਮੁਖ ਲੋਕ ਪ੍ਰਲੋਕ ਮੇਂ ਉਜਲ ਹੈਂ ਔਰ ਵਹੁ ਹਰੀ ਕੀ ਸਚੀ ਦਹਗਾਹ ਮੇਂ ਪਤਿ ਰੂਪ ਪੌਸ਼ਾਕ ਕਰ ਪੈਨਾਏ ਜਾਤੇ ਹੈਂ॥
Prof. Sahib Singhਇਸ ਸੰਸਾਰ ਵਿਚ ਤੇ ਅਗਲੇ ਜਹਾਨ ਵਿਚ ਉਹ ਸੁਰਖ਼ਰੂ ਹੁੰਦੇ ਹਨ, ਤੇ ਪ੍ਰਭੂ ਦੀ ਸੱਚੀ ਦਰਗਾਹ ਵਿਚ ਉਹਨਾਂ ਦਾ ਆਦਰ ਹੁੰਦਾ ਹੈ।ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਪੈਨਾਏ = ਮੰਨੇ ਜਾਂਦੇ ਹਨ, ਆਦਰ ਦਿੱਤਾ ਜਾਂਦਾ ਹੈ। ਓਇ = (ਲਫ਼ਜ਼ 'ਓਹੁ' ਤੋਂ ਬਹੁ-ਵਚਨ)।
SikhNet (Spanish)Sus semblantes brillan aquí y también aquí después; y son investidos con Honores en la Corte Verdadera del Señor.
ਇਕਨੑਾ ਅੰਦਰਿ ਖੋਟੁ. ਨਿਤ ਖੋਟੁ ਕਮਾਵਹਿ; ਓਹੁ ਜੇਹਾ ਬੀਜੇ, ਤੇਹਾ ਫਲੁ ਖਾਏ ॥
eikanaa andar khott. nit khott kamaaveh; ohu jehaa beeje, tehaa fal khaae | Ang 302
Sant Singh KhalsaSome have cruelty in their hearts - they constantly act in cruelty; as they plant, so are the fruits which they eat.
Manmohan SinghSome have malice in their heart they ever act maliciously. As they plant, so is the fruit they eat.
Manmohan Singh (Punjabi)ਕਈਆਂ ਦੇ ਦਿਲ ਅੰਦਰ ਕਪਟ ਹੈ ਅਤੇ ਉਹ ਸਦੀਵ ਕਪਟ ਹੀ ਕਮਾਉਂਦੇ ਹਨ, ਜਿਸ ਤਰ੍ਹਾਂ ਦਾ ਉਹ ਬੀਜਦੇ ਹਨ, ਓਸੇ ਤਰ੍ਹਾਂ ਦਾ ਹੀ ਫਲ ਖਾਂਦੇ ਹਨ।
Fareedkot Teekaਏਕ ਪੁਰਸ਼ੋਂ ਕੇ ਰਿਦੇ ਮੇਂ ਖੋਟ ਹੈ ਔਰ ਨਿਤ ਖੋਟ ਹੀ ਕਮਾਵਤੇ ਹੈਂ, ਵਹੁ ਜੈਸਾ ਬੀਜਤੇ ਹੈਂ ਤੈਸਾ ਹੀ ਦੁਖ ਰੂਪ ਫਲ ਖਾਵਤੇ ਹੈਂ॥
Prof. Sahib Singhਇਕਨਾਂ ਜੀਵਾਂ ਦੇ ਹਿਰਦੇ ਵਿਚ ਖੋਟ (ਹੋਣ ਕਰਕੇ) ਉਹ ਸਦਾ ਖੋਟੇ ਕਰਮ ਕਰਦੇ ਹਨ। ਐਸਾ ਬੰਦਾ ਉਹੋ ਜਿਹਾ ਫਲ ਹੀ ਖਾਂਦਾ ਹੈ,
SikhNet (Spanish)En los corazones de otros está la maldad; ellos practican la maldad y así, de lo que sea que siembren, de esa fruta comerán.
ਜਾ ਸਤਿਗੁਰੁ ਸਰਾਫੁ, ਨਦਰਿ ਕਰਿ ਦੇਖੈ; ਸੁਆਵਗੀਰ ਸਭਿ ਉਘੜਿ ਆਏ ॥
jaa satigur saraaf, nadar kar dekhai; suaavageer sabh ugharr aae | Ang 303
Sant Singh KhalsaWhen the True Guru, the Tester, observes with His Glance, the selfish ones are all exposed.
Manmohan SinghAll the self-servers are laid bare, when Satguru, the tester, sees with the searching glance.
Manmohan Singh (Punjabi)ਜਦ ਪਾਰਖੂ, ਸਤਿਗੁਰੂ ਗਹੁ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਸਾਰੇ ਮਤਲਬ-ਪ੍ਰਸਤ ਨੰਗੇ ਹੋ ਜਾਂਦੇ ਹਨ।
Fareedkot Teekaਜਬ ਸਰਾਫ ਰੂਪ ਸਤਿਗੁਰੂ ਦ੍ਰਿਸ਼ਟੀ ਕਰ ਕੇ ਦੇਖੇ ਤਬ (ਸੁਆਵ) ਪ੍ਰਜੋਜਨ ਕੇ (ਗੀਰ) ਪਕੜਨੇ ਵਾਲੇ ਸਬ ਜਾਹਰ ਹੋ ਗਏ ਹੈਂ॥
Prof. Sahib Singh(ਕਿਉਂਕਿ) ਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖਦਾ ਹੈ ਤਾਂ ਸਾਰੇ ਖ਼ੁਦਗ਼ਰਜ਼ ਪਰਗਟ ਹੋ ਜਾਂਦੇ ਹਨ (ਭਾਵ, ਲੁਕੇ ਨਹੀਂ ਰਹਿ ਸਕਦੇ)।ਪਦ ਅਰਥ ਸੁਆਵਗੀਰ = ਸੁਆਰਥ ਨੂੰ ਫੜਨ ਵਾਲੇ।
SikhNet (Spanish)Porque cuando el Verdadero Guru, Quien prueba a todos, nos prueba, el egoísmo interior de cada uno es expuesto.
ਓਇ. ਜੇਹਾ ਚਿਤਵਹਿ ਨਿਤ, ਤੇਹਾ ਪਾਇਨਿ; ਓਇ. ਤੇਹੋ ਜੇਹੇ ਦਯਿ ਵਜਾਏ ॥
oe. jehaa chitaveh nit, tehaa paaein; oe. teho jehe day vajaae | Ang 303
Sant Singh KhalsaAs one thinks, so does he receive, and so does the Lord make him known.
Manmohan SinghAs they meditate, so do they, ever, obtain, and so God makes them known.
Manmohan Singh (Punjabi)ਜੇਹੋ ਜੇਹਾ ਉਹ ਆਰਾਧਦੇ ਹਨ, ਸਦੀਵ ਉਹ ਓਹੋ ਜਿਹਾ ਪਾਉਂਦੇ ਹਨ ਅਤੇ ਵਾਹਿਗੁਰੂ ਉਨ੍ਹਾਂ ਨੂੰ ਉਹੋ ਜਿਹਾ ਹੀ ਉਘਾ ਕਰ ਦਿੰਦਾ ਹੈ।
Fareedkot Teekaਵਹੁ ਜੈਸਾ ਚਿਤਵਤੇ ਹੈਂ ਤੈਸਾ ਹੀ ਪਾਵਤੇ ਹੈਂ, ਤੇਹੇ ਜੋਹੇ ਹੀ (ਦਯੁ) ਪਰਮੇਸ੍ਵਰ ਨੇ (ਵਜਾਤੇ) ਪ੍ਰਗਟ ਕਰੇ ਹੈਂ॥
Prof. Sahib Singhਜਿਹੋ ਜਿਹੀ ਉਹਨਾਂ ਦੇ ਹਿਰਦੇ ਦੀ ਭਾਵਨਾ ਹੁੰਦੀ ਹੈ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ, ਤੇ ਖਸਮ ਪ੍ਰਭੂ ਦੀ ਰਾਹੀਂ ਉਹ ਉਸੇ ਤਰ੍ਹਾਂ ਨਸ਼ਰ ਕਰ ਦਿੱਤੇ ਜਾਂਦੇ ਹਨ,ਪਦ ਅਰਥ ਦਯੁ = ਖਸਮ। ਦਯਿ = ਖਸਮ ਨੇ। ਵਜਾਏ = ਪਰਗਟ ਕੀਤੇ।
SikhNet (Spanish)Uno es conocido por lo que es, y así como es la mente de uno, es recompensado por el Señor.
ਨਾਨਕ. ਦੁਹੀ ਸਿਰੀ ਖਸਮੁ ਆਪੇ ਵਰਤੈ; ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥
naanak. duhee siree khasam aape varatai; nit kar kar dekhai chalat sabaae |1| Ang 303
Sant Singh KhalsaO Nanak, the Lord and Master is pervading at both ends; He continually acts, and beholds His own play. ||1||
Manmohan SinghNanak, the Lord Himself pervades both (the good and bad) ends. He ever, enacts and beholds various plays.
Manmohan Singh (Punjabi)ਨਾਨਕ, ਸੁਆਮੀ ਖੁਦ ਦੋਨਾਂ (ਨੇਕ ਤੇ ਬਦ) ਸਿਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਸਦੀਵ ਹੀ ਉਹ ਅਨੇਕਾਂ ਕਉਤਕ ਰਚਦਾ ਤੇ ਦੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਦੁਹੀ ਸਿਰੀ) ਲੋਕ ਪ੍ਰਲੋਕ ਵਾ ਗੁਰਮੁਖ ਔਰ ਮਨਮੁਖੋਂ ਮੇਂ (ਖਸਮੁ) ਮਾਲਕ ਆਪ ਹੀ ਵਰਤ ਰਹਾ ਹੈ, ਨਿਤੰਪ੍ਰਤੀ ਸਭ ਚਰਿਤ੍ਰ ਕਰ ਦੇਖਤਾ ਹੈ॥੧॥
Prof. Sahib Singh(ਪਰ) ਹੇ ਨਾਨਕ! (ਜੀਵ ਦੇ ਕੀਹ ਵੱਸ?) ਇਹ ਸਾਰੇ ਕੌਤਕ ਪ੍ਰਭੂ ਆਪ ਸਦਾ ਕਰ ਕੇ ਵੇਖ ਰਿਹਾ ਹੈ ਤੇ ਦੋਹੀਂ ਪਾਸੀਂ (ਗੁਰਸਿਖਾਂ ਵਿਚ ਤੇ ਸੁਆਵਗੀਰਾਂ ਵਿਚ) ਆਪ ਹੀ ਪਰਮਾਤਮਾ ਮੌਜੂਦ ਹੈ ॥੧॥ਪਦ ਅਰਥ ਸਿਰੀ = ਸਿਰੀਂ, ਪਾਸੀਂ। ਚਲਤ = ਕੌਤਕ। ਸਬਾਏ = ਸਾਰੇ ॥੧॥
SikhNet (Spanish)Dice Nanak, en cualquier lado de la polaridad, el Señor es el Único que actúa, y Sus Milagros Él Mismo los realiza y supervisa.(1)