ੴ

ਸਿੱਖਬਾਣੀ · SikhBani

ਸਤਿ ਬਚਨ ਸਾਧੂ ਉਪਦੇਸ ॥

sat bachan saadhoo upades
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 284, 285 · 10 lines
Translations

ਸਤਿ ਬਚਨ; ਸਾਧੂ ਉਪਦੇਸ ॥

sat bachan; saadhoo upades | Ang 284

Sant Singh KhalsaTrue are the Teachings, and the Instructions of the Holy.
Manmohan SinghTrue are the words and instruction of the saint.
Manmohan Singh (Punjabi)ਸੱਚੇ ਹਨ ਸੰਤ ਦੇ ਸ਼ਬਦ ਅਤੇ ਸਿੱਖਿਆ।
Fareedkot Teekaਸੰਤ ਜਨੋਂ ਕੇ ਉਪਦੇਸ਼ ਕੇ ਬਚਨ ਭੀ ਸਤਿ ਹੈਂ॥
Prof. Sahib Singhਗੁਰੂ ਦਾ ਉਪਦੇਸ਼ ਅਟੱਲ ਬਚਨ ਹਨ,
SikhNet (Spanish)Los Santos nos instruyen en la Palabra Verdadera, porque aquéllos en que Dios habita, son Verdad.

ਸਤਿ ਤੇ ਜਨ; ਜਾ ਕੈ ਰਿਦੈ ਪ੍ਰਵੇਸ ॥

sat te jan; jaa kai ridai praves | Ang 284

Sant Singh KhalsaTrue are those into whose hearts He enters.
Manmohan SinghTrue are the persons, into whose minds the Lord enters.
Manmohan Singh (Punjabi)ਸੱਚੇ ਹਨ ਉਹ ਪੁਰਸ਼ ਜਿਨ੍ਹਾਂ ਦੇ ਅੰਤਰ-ਆਤਮੇ ਸੁਆਮੀ ਦਾਖਲ ਹੁੰਦਾ ਹੈ।
Fareedkot Teekaਸੋ ਬਚਨ ਜਿਨ ਕੇ ਰਿਦੇ ਮੇਂ ਪ੍ਰਵੇਸ ਭਏ ਹੈਂ ਸੋਈ ਪੁਰਸ ਸਤ ਸਰੂਪ ਹੂਏ ਹੈਂ, ਵਾ ਸੋਈ ਸ੍ਰੇਸਟ ਜਨ ਭਏ ਹੈਂ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ (ਇਸ ਉਪਦੇਸ਼ ਦਾ) ਪ੍ਰਵੇਸ਼ ਹੁੰਦਾ ਹੈ, ਉਹ ਭੀ ਅਟੱਲ (ਭਾਵ, ਜਨਮ ਮਰਨ ਤੋਂ ਰਹਿਤ) ਹੋ ਜਾਂਦੇ ਹਨ।
SikhNet (Spanish)Si un hombre llega a conocer el Nombre

ਸਤਿ ਨਿਰਤਿ; ਬੂਝੈ ਜੇ ਕੋਇ ॥

sat nirat; boojhai je koe | Ang 284

Sant Singh KhalsaOne who knows and loves the Truth
Manmohan SinghIf any one knows and greatly loves the Truth,
Manmohan Singh (Punjabi)ਜੇਕਰ ਕੋਈ ਜਣਾ ਸੱਚ ਨੂੰ ਸਮਝੇ ਅਤੇ ਪਰਮ-ਪਿਆਰ ਕਰੇ,
Fareedkot Teekaਜੋ ਕੋਈ ਗੁਰੋਂ ਸੇ ਸਤ ਸ੍ਵਰੂਪ ਕਾ (ਨਿਰਤਿ) ਨਿਰਨਾ ਪੂਛਤਾ ਹੈ॥
Prof. Sahib Singhਜੇ ਕਿਸੇ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਦੀ ਸੂਝ ਆ ਜਾਏ,

ਪਦ ਅਰਥ ਨਿਰਤਿ = {Skt. निरति Strong attachment, fondness, devotion.) ਪਿਆਰ।

SikhNet (Spanish)y se dedica con Devoción a meditar en Él,

ਨਾਮੁ ਜਪਤ; ਤਾ ਕੀ ਗਤਿ ਹੋਇ ॥

naam japat; taa kee gat hoe | Ang 284

Sant Singh Khalsachanting the Naam, he obtains salvation.
Manmohan Singhthen, he obtains salvation by meditating on the Name.
Manmohan Singh (Punjabi)ਤਦ ਉਹ ਨਾਮ ਦਾ ਸਿਮਰਨ ਕਰਨ ਦੁਆਰਾ ਮੁਕਤੀ ਪਾ ਲੈਦਾ ਹੈ।
Fareedkot Teekaਨਾਮ ਕੇ ਜਪਤਿਆਂ ਹੋਇਆਂ ਤਿਸ ਕੀ (ਗਤਿ) ਮੁਕਤਿ ਹੋਇ ਜਾਤੀ ਹੈ॥
Prof. Sahib Singhਤਾਂ ਨਾਮ ਜਪ ਕੇ ਉਹ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ।
SikhNet (Spanish)Alabándole, logrará la Liberación.

ਆਪਿ ਸਤਿ; ਕੀਆ ਸਭੁ ਸਤਿ ॥

aap sat; keea sabh sat | Ang 284

Sant Singh KhalsaHe Himself is True, and all that He has made is true.
Manmohan SinghThe Lord Himself is True and true is everything, He has made.
Manmohan Singh (Punjabi)ਪ੍ਰਭੂ ਖੁਦ ਸੱਚਾ ਹੈ ਅਤੇ ਸੱਚੀ ਹੈ ਹਰ ਵਸਤੂ ਜੋ ਉਸ ਨੇ ਰਚੀ ਹੈ।
Fareedkot Teekaਵਹੁ ਆਪ ਭੀ ਸਤ ਹੈ ਔ ਤਿਸ ਕਾ ਕੀਆ ਹੂਆ ਜਗਤ ਭੀ ਸਤ ਹੈ॥
Prof. Sahib Singhਪ੍ਰਭੂ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜਗਤ ਭੀ ਸੱਚ ਮੁੱਚ ਹੋਂਦ ਵਾਲਾ ਹੈ, (ਭਾਵ, ਮਿਥਿਆ ਨਹੀਂ)
SikhNet (Spanish)Entonces percibirá que Dios es Verdad y que todo lo que Él ha hecho, también es Verdad.

ਆਪੇ ਜਾਨੈ; ਅਪਨੀ ਮਿਤਿ ਗਤਿ ॥

aape jaanai; apanee mit gat | Ang 284

Sant Singh KhalsaHe Himself knows His own state and condition.
Manmohan SinghHe Himself knows His own measure and condition.
Manmohan Singh (Punjabi)ਉਹ ਆਪ ਹੀ ਆਪਣੇ ਅੰਦਾਜ਼ੇ ਅਤੇ ਦਸ਼ਾ ਨੂੰ ਜਾਣਦਾ ਹੈ।
Fareedkot Teekaਵਹੁ ਅਪਨੀ ਮ੍ਰਿਯਾਦਾ ਕੀ ਗਤੀ ਕੋ ਆਪ ਹੀ ਜਾਨਤਾ ਹੈ॥
Prof. Sahib Singhਪ੍ਰਭੂ ਆਪਣੀ ਅਵਸਥਾ ਤੇ ਮਰਯਾਦਾ ਆਪ ਜਾਣਦਾ ਹੈ।

ਪਦ ਅਰਥ ਮਿਤਿ = ਮਿਣਤੀ, ਅੰਦਾਜ਼ਾ। ਗਤਿ = ਪਹੁੰਚ, ਅਵਸਥਾ।

SikhNet (Spanish)Sólo Dios conoce Su Límite y la Magnitud de Su Gozo.

ਜਿਸ ਕੀ ਸ੍ਰਿਸਟਿ; ਸੁ ਕਰਣੈਹਾਰੁ ॥

jis kee srisatt; su karanaihaar | Ang 285

Sant Singh KhalsaHe is the Creator Lord of His world.
Manmohan SinghHe, to whom the world belongs, is the Creator thereof.
Manmohan Singh (Punjabi)ਜਿਸ ਦਾ ਜਹਾਨ ਮਲਕੀਅਤ ਹੈ, ਉਹੀ ਉਸ ਦਾ ਸਿਰਜਣਹਾਰ ਹੈ।
Fareedkot Teekaਜਿਸ ਕੀ ਰਚੀ ਹੋਈ ਇਹ ਸ੍ਰਿਸਟੀ ਹੈ, ਸੋ ਕਰਨੇ ਹਾਰ ਹੈ॥
Prof. Sahib Singhਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਨਾਉਣ ਵਾਲਾ ਹੈ,
SikhNet (Spanish)Él es el Creador de todo lo existente

ਅਵਰ. ਨ ਬੂਝਿ; ਕਰਤ ਬੀਚਾਰੁ ॥

avar. na boojh; karat beechaar | Ang 285

Sant Singh KhalsaNo one else understands Him, although they may try.
Manmohan SinghNone else understands Him think as he may.
Manmohan Singh (Punjabi)ਕੋਈ ਹੋਰ ਉਸ ਨੂੰ ਨਹੀਂ ਸਮਝਦਾ, ਭਾਵੇਂ ਉਹ ਕਿਵੇਂ ਪਿਆ ਸੋਚੇ।
Fareedkot Teekaਔਰ ਕਿਸੀ ਕੌ ਪੂਛ ਕਰ ਕੇ ਵੀਚਾਰ ਨਹੀਂ ਕਰਤਾ ਹੈ, ਭਾਵ ਸੁੰਤਤਰ ਹੈ॥
Prof. Sahib Singhਕਿਸੇ ਹੋਰ ਨੂੰ ਇਸ ਜਗਤ ਦਾ ਖ਼ਿਆਲ ਰੱਖਣ ਵਾਲਾ (ਭੀ) ਨਾਹ ਸਮਝੋ।
SikhNet (Spanish)y nadie, por más que se lo proponga, puede acabar de entenderlo.

ਕਰਤੇ ਕੀ ਮਿਤਿ; ਨ ਜਾਨੈ ਕੀਆ ॥

karate kee mit; na jaanai keea | Ang 285

Sant Singh KhalsaThe created cannot know the extent of the Creator.
Manmohan SinghThe Creator's extent the created cannot know.
Manmohan Singh (Punjabi)ਕਰਤਾਰ ਦਾ ਵਿਸਥਾਰ, ਉਸ ਦਾ ਕੀਤਾ ਹੋਇਆ ਨਹੀਂ ਜਾਣ ਸਕਦਾ।
Fareedkot Teekaਤਿਸ ਕਰਤੇ ਪੁਰਖ ਕੀ (ਮਿਤਿ) ਮ੍ਰਿਯਾਦਾ ਕੋ ਕੀਆ ਹੂਆ ਜੋ ਜੀਵ ਹੈ, ਸੋ ਨਹੀਂ ਜਾਨਤਾ ਹੈ, ਕਿੰਤੂ ਵਹੁ ਆਪ ਹੀ ਜਾਨਤਾ ਹੈ॥
Prof. Sahib Singhਕਰਤਾਰ (ਦੀ ਬਜ਼ੁਰਗੀ) ਦਾ ਅੰਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ।

ਪਦ ਅਰਥ ਕੀਆ = ਪੈਦਾ ਕੀਤਾ ਹੋਇਆ ਜੀਵ।

SikhNet (Spanish)Las criaturas no alcanzan a comprender los Designios del Creador.

ਨਾਨਕ. ਜੋ ਤਿਸੁ ਭਾਵੈ; ਸੋ ਵਰਤੀਆ ॥੭॥

naanak. jo tis bhaavai; so varateea |7| Ang 285

Sant Singh KhalsaO Nanak, whatever pleases Him comes to pass. ||7||
Manmohan SinghNanak whatever pleases Him that alone does prevail.
Manmohan Singh (Punjabi)ਨਾਨਕ ਜਿਹੜਾ ਕੁਝ ਉਸ ਨੂੰ ਭਾਉਂਦਾ ਹੈ, ਕੇਵਲ ਉਹੀ ਪਰਵਿਰਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤਿਸ ਕੌ ਭਾਵਤਾ ਹੈ, ਸੋਈ ਵਰਤਤਾ ਹੈ॥੭॥
Prof. Sahib Singhਹੇ ਨਾਨਕ! ਉਹੀ ਕੁਝ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ ॥੭॥

ਪਦ ਅਰਥ ਵਰਤੀਆ = ਵਰਤਦਾ ਹੈ ॥੭॥

SikhNet (Spanish)Nanak dice, sólo aquello que a Él le place, es lo que llega a ser. (7)
Answers quote the Granth verbatim with Ang citations. AI commentary is not Gurbani and not a religious ruling.