ੴ

ਸਿੱਖਬਾਣੀ · SikhBani

Ang 285

Sri Guru Granth Sahib · Raag Gauree · 8 shabads, 61 lines
Translations
Shabad Guru Arjan Dev Ji Raag Gauree continued from Ang 284

ਜਿਸ ਕੀ ਸ੍ਰਿਸਟਿ; ਸੁ ਕਰਣੈਹਾਰੁ ॥

jis kee srisatt; su karanaihaar |

Sant Singh KhalsaHe is the Creator Lord of His world.
Manmohan SinghHe, to whom the world belongs, is the Creator thereof.
Manmohan Singh (Punjabi)ਜਿਸ ਦਾ ਜਹਾਨ ਮਲਕੀਅਤ ਹੈ, ਉਹੀ ਉਸ ਦਾ ਸਿਰਜਣਹਾਰ ਹੈ।
Fareedkot Teekaਜਿਸ ਕੀ ਰਚੀ ਹੋਈ ਇਹ ਸ੍ਰਿਸਟੀ ਹੈ, ਸੋ ਕਰਨੇ ਹਾਰ ਹੈ॥
Prof. Sahib Singhਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਨਾਉਣ ਵਾਲਾ ਹੈ,
SikhNet (Spanish)Él es el Creador de todo lo existente

ਅਵਰ. ਨ ਬੂਝਿ; ਕਰਤ ਬੀਚਾਰੁ ॥

avar. na boojh; karat beechaar |

Sant Singh KhalsaNo one else understands Him, although they may try.
Manmohan SinghNone else understands Him think as he may.
Manmohan Singh (Punjabi)ਕੋਈ ਹੋਰ ਉਸ ਨੂੰ ਨਹੀਂ ਸਮਝਦਾ, ਭਾਵੇਂ ਉਹ ਕਿਵੇਂ ਪਿਆ ਸੋਚੇ।
Fareedkot Teekaਔਰ ਕਿਸੀ ਕੌ ਪੂਛ ਕਰ ਕੇ ਵੀਚਾਰ ਨਹੀਂ ਕਰਤਾ ਹੈ, ਭਾਵ ਸੁੰਤਤਰ ਹੈ॥
Prof. Sahib Singhਕਿਸੇ ਹੋਰ ਨੂੰ ਇਸ ਜਗਤ ਦਾ ਖ਼ਿਆਲ ਰੱਖਣ ਵਾਲਾ (ਭੀ) ਨਾਹ ਸਮਝੋ।
SikhNet (Spanish)y nadie, por más que se lo proponga, puede acabar de entenderlo.

ਕਰਤੇ ਕੀ ਮਿਤਿ; ਨ ਜਾਨੈ ਕੀਆ ॥

karate kee mit; na jaanai keea |

Sant Singh KhalsaThe created cannot know the extent of the Creator.
Manmohan SinghThe Creator's extent the created cannot know.
Manmohan Singh (Punjabi)ਕਰਤਾਰ ਦਾ ਵਿਸਥਾਰ, ਉਸ ਦਾ ਕੀਤਾ ਹੋਇਆ ਨਹੀਂ ਜਾਣ ਸਕਦਾ।
Fareedkot Teekaਤਿਸ ਕਰਤੇ ਪੁਰਖ ਕੀ (ਮਿਤਿ) ਮ੍ਰਿਯਾਦਾ ਕੋ ਕੀਆ ਹੂਆ ਜੋ ਜੀਵ ਹੈ, ਸੋ ਨਹੀਂ ਜਾਨਤਾ ਹੈ, ਕਿੰਤੂ ਵਹੁ ਆਪ ਹੀ ਜਾਨਤਾ ਹੈ॥
Prof. Sahib Singhਕਰਤਾਰ (ਦੀ ਬਜ਼ੁਰਗੀ) ਦਾ ਅੰਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ।

ਪਦ ਅਰਥ ਕੀਆ = ਪੈਦਾ ਕੀਤਾ ਹੋਇਆ ਜੀਵ।

SikhNet (Spanish)Las criaturas no alcanzan a comprender los Designios del Creador.

ਨਾਨਕ. ਜੋ ਤਿਸੁ ਭਾਵੈ; ਸੋ ਵਰਤੀਆ ॥੭॥

naanak. jo tis bhaavai; so varateea |7|

Sant Singh KhalsaO Nanak, whatever pleases Him comes to pass. ||7||
Manmohan SinghNanak whatever pleases Him that alone does prevail.
Manmohan Singh (Punjabi)ਨਾਨਕ ਜਿਹੜਾ ਕੁਝ ਉਸ ਨੂੰ ਭਾਉਂਦਾ ਹੈ, ਕੇਵਲ ਉਹੀ ਪਰਵਿਰਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤਿਸ ਕੌ ਭਾਵਤਾ ਹੈ, ਸੋਈ ਵਰਤਤਾ ਹੈ॥੭॥
Prof. Sahib Singhਹੇ ਨਾਨਕ! ਉਹੀ ਕੁਝ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ ॥੭॥

ਪਦ ਅਰਥ ਵਰਤੀਆ = ਵਰਤਦਾ ਹੈ ॥੭॥

SikhNet (Spanish)Nanak dice, sólo aquello que a Él le place, es lo que llega a ser. (7)

Open this shabad (10 lines, Angs 284-285) →

Shabad Guru Arjan Dev Ji Raag Gauree

ਬਿਸਮਨ ਬਿਸਮ; ਭਏ ਬਿਸਮਾਦ ॥

bisaman bisam; bhe bisamaad |

Sant Singh KhalsaGazing upon His wondrous wonder, I am wonder-struck and amazed!
Manmohan SinghI am amazed by beholding Lord's astounding wonders.
Manmohan Singh (Punjabi)ਸਾਹਿਬ ਦੇ ਅਦਭੁਤ ਅਚਰਜ ਤੱਕ ਕੇ ਮੈਂ ਹੈਰਾਨ ਹੋ ਗਿਆ ਹਾਂ।
Fareedkot Teekaਜਿਨ ਕਾ ਇਹ (ਬਿਸਮਨ) ਵਿਸੇ ਵਾਸਨਾ ਵਾਲਾ ਜੋ ਮਨ ਥਾ, ਸੋ ਜਬ ਆਤਮਾ ਮੇਂ (ਬਿਸਮ) ਇਸਥਿਤ ਹੂਆ, ਤਬ (ਬਿਸਮਾਦ) ਅਸਚਰਜ ਰੂਪ ਬ੍ਰਹਮ ਭਏ ਹੈਂ॥
Prof. Sahib Singhਜਿਸ ਜਿਸ ਮਨੁੱਖ ਨੇ (ਪ੍ਰਭੂ ਦੀ ਬਜ਼ੁਰਗੀ ਨੂੰ) ਸਮਝਿਆ ਹੈ, ਉਸ ਉਸ ਨੂੰ ਆਨੰਦ ਆਇਆ ਹੈ,

ਪਦ ਅਰਥ ਬਿਸਮਨ ਬਿਸਮ = ਹੈਰਾਨ ਤੋਂ ਹੈਰਾਨ। ਬਿਸਮਾਦ = ਹੈਰਾਨ।

SikhNet (Spanish)Al contemplar las Maravillas de Tu Creación, me veo transportado al Éxtasis.

ਜਿਨਿ ਬੂਝਿਆ; ਤਿਸੁ ਆਇਆ ਸ੍ਵਾਦ ॥

jin boojhiaa; tis aaeaa svaad |

Sant Singh KhalsaOne who realizes this, comes to taste this state of joy.
Manmohan SinghHe who understands the Lord tastes the joy.
Manmohan Singh (Punjabi)ਜੋ ਸੁਆਮੀ ਨੂੰ ਸਮਝਦਾ ਹੈ, ਉਹੀ ਅਨੰਦ ਨੂੰ ਮਾਨਦਾ ਹੈ।
Fareedkot Teekaਜਿਨੋਂ ਨੈ ਇਹ ਸਰੂਪ ਸਮਝਿਆ ਹੈ ਤਿਨੋਂ ਕੋ ਇਸ ਕਾ ਰਸੁ ਆਇਆ ਹੈ॥
Prof. Sahib Singh(ਵਡਿਆਈ ਤੱਕ ਕੇ) ਉਹ ਬੜੇ ਹੈਰਾਨ ਤੇ ਅਸਚਰਜ ਹੁੰਦੇ ਹਨ।

ਪਦ ਅਰਥ ਸ੍ਵਾਦ = ਆਨੰਦ।

SikhNet (Spanish)Aquél que ha concebido en Sí Mismo la Verdad, goza del sabor del Júbilo.

ਪ੍ਰਭ ਕੈ ਰੰਗਿ; ਰਾਚਿ ਜਨ ਰਹੇ ॥

prabh kai rang; raach jan rahe |

Sant Singh KhalsaGod's humble servants remain absorbed in His Love.
Manmohan SinghLord's slaves remain absorbed in His Love.
Manmohan Singh (Punjabi)ਪ੍ਰਭੂ ਦੇ ਗੋਲੇ ਉਸ ਦੇ ਪ੍ਰੇਮ ਅੰਦਰ ਲੀਨ ਰਹਿੰਦੇ ਹਨ।
Fareedkot Teekaਸੋ ਜਨ ਪ੍ਰਭੂ ਕੇ (ਰੰਗਿ) ਪ੍ਰੇਮ ਵਾ ਅਨੰਦ ਮੇਂ ਰਾਚ ਰਹੇ ਹੈਂ॥
Prof. Sahib Singhਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿਚ ਮਸਤ ਰਹਿੰਦੇ ਹਨ,

ਪਦ ਅਰਥ ਰਾਚਿ ਰਹੇ = ਮਸਤ ਰਹਿੰਦੇ ਹਨ।

SikhNet (Spanish)Todos aquéllos que a Ti Te sirven, oh Señor, son inundados por Tu Amor.

ਗੁਰ ਕੈ ਬਚਨਿ; ਪਦਾਰਥ ਲਹੇ ॥

gur kai bachan; padaarath lahe |

Sant Singh KhalsaFollowing the Guru's Teachings, they receive the four cardinal blessings.
Manmohan SinghThrough Guru's instruction they receive the four cardinal boons.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਉਹ ਚਾਰ ਉੱਤਮ ਦਾਤਾਂ ਨੂੰ ਪਰਾਪਤ ਕਰ ਲੈਂਦੇ ਹਨ।
Fareedkot Teekaਗੁਰੋਂ ਕੇ ਉਪਦੇਸ ਰੂਪ ਵਚਨੋਂ ਕਰ ਜਿਨੋਂ ਨੇ ਗਿਆਨ ਆਦੀ ਪਦਾਰਥ ਲਏ ਹੈਂ॥
Prof. Sahib Singhਤੇ ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-) ਪਦਾਰਥ ਹਾਸਲ ਕਰ ਲੈਂਦੇ ਹਨ।
SikhNet (Spanish)Gracias a la Palabra del Guru, logran convertirse en seres compasivos

ਓਇ ਦਾਤੇ; ਦੁਖ ਕਾਟਨਹਾਰ ॥

oe daate; dukh kaattanahaar |

Sant Singh KhalsaThey are the givers, the dispellers of pain.
Manmohan SinghThey are generous and dispeller of pain.
Manmohan Singh (Punjabi)ਉਹੀ ਦਾਨੀ ਅਤੇ ਤਕਲੀਫ ਦੂਰ ਕਰਨ ਵਾਲੇ ਹਨ।
Fareedkot Teekaਵਹੁ ਸੰਤ ਜਨ ਦੁਖੋਂ ਕੇ ਕਾਟਣੇ ਹਾਰੇ ਨਾਮ ਕੇ ਦਾਤਾਰ ਭਏ ਹੈਂ॥
Prof. Sahib Singhਉਹ (ਸੇਵਕ ਖ਼ੁਦ) ਨਾਮ ਦੀ ਦਾਤ ਵੰਡਦੇ ਹਨ, ਤੇ (ਜੀਵਾਂ ਦੇ) ਦੁੱਖ ਕੱਟਦੇ ਹਨ,

ਪਦ ਅਰਥ ਓਇ = ਉਹ ਮਨੁੱਖ (ਜਿਨ੍ਹਾਂ ਨੂੰ ਨਾਮ-ਪਦਾਰਥ ਮਿਲਦਾ ਹੈ)।

SikhNet (Spanish)que alivian el dolor de los demás.

ਜਾ ਕੈ ਸੰਗਿ; ਤਰੈ ਸੰਸਾਰ ॥

jaa kai sang; tarai sansaar |

Sant Singh KhalsaIn their company, the world is saved.
Manmohan SinghIn their association the world is saved.
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ ਜਹਾਨ ਪਾਰ ਉਤਰ ਜਾਂਦਾ ਹੈ।
Fareedkot Teekaਜਿਨੋਂ ਕੈ ਸੰਗ ਕਰ ਕੇ ਇਹੁ ਸੰਸਾਰ ਤਰ ਜਾਤਾ ਹੈ॥
Prof. Sahib Singhਉਹਨਾਂ ਦੀ ਸੰਗਤਿ ਨਾਲ ਜਗਤ ਦੇ ਜੀਵ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।
SikhNet (Spanish)Su Presencia es la Piedra de Toque que tiene el poder de transformar al mundo entero.

ਜਨ ਕਾ ਸੇਵਕੁ; ਸੋ ਵਡਭਾਗੀ ॥

jan kaa sevak; so vaddabhaagee |

Sant Singh KhalsaThe slave of the Lord's servant is so very blessed.
Manmohan SinghHe who is the attendant of Lord's serf is very fortunate.
Manmohan Singh (Punjabi)ਉਹ ਜੋ ਸਾਈਂ ਦੇ ਗੁਮਾਸ਼ਤੇ ਦਾ ਟਹਿਲੂਆ ਹੈ, ਭਾਰੇ ਭਾਗਾਂ ਵਾਲਾ ਹੈ।
Fareedkot Teekaਜੋ ਤਿੰਨ ਸੰਤ ਜਨੋਂ ਕਾ ਸੇਵਕ ਸੋਈ ਵਡਭਾਗੀ ਹੈ॥
Prof. Sahib Singhਇਹੋ ਜਿਹੇ ਸੇਵਕਾਂ ਦਾ ਜੋ ਸੇਵਕ ਬਣਦਾ ਹੈ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ,
SikhNet (Spanish)Afortunados son aquéllos que sirven a los Sirvientes del Señor,

ਜਨ ਕੈ ਸੰਗਿ; ਏਕ ਲਿਵ ਲਾਗੀ ॥

jan kai sang; ek liv laagee |

Sant Singh KhalsaIn the company of His servant, one becomes attached to the Love of the One.
Manmohan SinghIn the society of His serf, man comes to profess love for One Lord.
Manmohan Singh (Punjabi)ਉਸ ਦੇ ਗੁਮਾਸ਼ਤੇ ਦੀ ਸੰਗਤ ਅੰਦਰ, ਇਨਸਾਨ ਦੀ ਪ੍ਰੀਤ ਇਕ ਸਾਈਂ ਨਾਲ ਪੈ ਜਾਂਦੀ ਹੈ।
Fareedkot Teekaਤਿੰਨ ਸੰਤ ਜਨੋਂ ਕੇ ਸੰਗ ਕਰ ਏਕ ਵਾਹਿਗੁਰੂ ਮੇਂ ਤਿਸ ਕੀ ਬ੍ਰਿਤੀ ਲਾਗੀ ਹੈ॥
Prof. Sahib Singhਉਹਨਾਂ ਦੀ ਸੰਗਤਿ ਵਿਚ ਰਿਹਾਂ ਇਕ ਅਕਾਲ ਪੁਰਖ ਨਾਲ ਸੁਰਤ ਜੁੜਦੀ ਹੈ।
SikhNet (Spanish)porque en su Santa Compañía logran apegarse al Uno.

ਗੁਨ ਗੋਬਿਦ; ਕੀਰਤਨੁ ਜਨੁ ਗਾਵੈ ॥

gun gobid; keeratan jan gaavai |

Sant Singh KhalsaHis humble servant sings the Kirtan, the songs of the glory of God.
Manmohan SinghLord's slave sings His excellences and praises.
Manmohan Singh (Punjabi)ਸੁਆਮੀ ਦਾ ਗੋਲਾ ਉਸ ਦੀਆਂ ਖੂਬੀਆਂ ਅਤੇ ਕੀਰਤੀਆਂ ਗਾਇਨ ਕਰਦਾ ਹੈ।
Fareedkot Teekaਜੋ ਜਨੁ ਗੋਬਿੰਦ ਕੇ ਗੁਣੋਂ ਕਾ ਕੀਰਤਨੁ ਗਾਵਤਾ ਹੈ॥
Prof. Sahib Singh(ਪ੍ਰਭੂ ਦਾ) ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ, ਤੇ ਸਿਫ਼ਤ-ਸਾਲਾਹ ਕਰਦਾ ਹੈ।
SikhNet (Spanish)Su humilde Sirviente entona el Kirtan, los Versos de la Gloria de Dios.

ਗੁਰ ਪ੍ਰਸਾਦਿ; ਨਾਨਕ. ਫਲੁ ਪਾਵੈ ॥੮॥੧੬॥

gur prasaad; naanak. fal paavai |8|16|

Sant Singh KhalsaBy Guru's Grace, O Nanak, he receives the fruits of his rewards. ||8||16||
Manmohan SinghBy Guru's favour, he obtains the reward, O Nanak.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਹੇ ਨਾਨਕ! ਉਹ ਇਨਾਮ ਹਾਸਲ ਕਰ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਸੋ ਧਰਮ ਆਦੀ ਸਰਬ ਫਲੋਂ ਕੋ ਪਾਵਤਾ ਹੈ॥੮॥੧੬॥
Prof. Sahib Singhਹੇ ਨਾਨਕ! ਸਤਿਗੁਰੂ ਦੀ ਕਿਰਪਾ ਨਾਲ ਉਹ (ਪ੍ਰਭੂ ਦਾ ਨਾਮ-ਰੂਪੀ) ਫਲ ਪਾ ਲੈਂਦਾ ਹੈ ॥੮॥੧੬॥
SikhNet (Spanish)Por la Gracia del Guru, oh, dice Nanak, obtiene los frutos de su recompensa. (8-16)

Open this shabad →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਆਦਿ ਸਚੁ; ਜੁਗਾਦਿ ਸਚੁ ॥

aad sach; jugaad sach |

Sant Singh KhalsaTrue in the beginning, True throughout the ages,
Manmohan SinghTrue in the Prime, True in the beginning of ages True He is even now
Manmohan Singh (Punjabi)ਪ੍ਰਾਰੰਭ ਵਿੱਚ ਸੱਚਾ ਯੁਗਾਂ ਦੇ ਸ਼ੁਰੂ ਵਿੱਚ ਸੱਚਾ, ਸੱਚਾ ਉਹ ਹੁਣ ਭੀ ਹੈ,
Fareedkot Teekaਅਕਾਲ ਪੁਰਖ ਸਰਬ ਕੀ ਆਦ ਮੇਂ ਭੀ ਸਤ ਸਰੂਪ ਥਾ, ਪੁਨਾ ਜੁਗੋਂ ਕੀ ਆਦ ਮੇਂ ਭੀ ਸਤ ਥਾ॥
Prof. Sahib Singhਪ੍ਰਭੂ ਮੁੱਢ ਤੋਂ ਹੀ ਹੋਂਦ ਵਾਲਾ ਹੈ, ਜੁਗਾਂ ਦੇ ਸ਼ੁਰੂ ਤੋਂ ਮੌਜੂਦ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ, ਹਸਤੀ ਵਾਲਾ। ਆਦਿ = ਮੁੱਢ ਤੋਂ। ਜੁਗਾਦਿ = ਜੁਗਾਂ ਤੋਂ।

SikhNet (Spanish)Dios es Verdad en el principio, Verdad en la era primordial.

ਹੈ ਭਿ ਸਚੁ; ਨਾਨਕ ਹੋਸੀ ਭਿ ਸਚੁ ॥੧॥

hai bhi sach; naanak hosee bhi sach |1|

Sant Singh KhalsaTrue here and now. O Nanak, He shall forever be True. ||1||
Manmohan Singhand True He shall verily be, O Nanak.
Manmohan Singh (Punjabi)ਅਤੇ ਨਿਸਚਿਤ ਹੀ ਉਹ ਸੱਚਾ ਹੋਵੇਗਾ, ਹੇ ਨਾਨਕ!
Fareedkot Teekaਅਬ ਵਰਤਮਾਨ ਮੇਂ ਭੀ ਸਤ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਆਗੇ ਕੌ ਸਤਿ ਸਰੂਪ ਹੋਇਗਾ॥⁽¹⁾
Prof. Sahib Singhਐਸ ਵੇਲੇ ਭੀ ਮੌਜੂਦ ਹੈ, ਹੇ ਨਾਨਕ! ਅਗਾਂਹ ਨੂੰ ਭੀ ਸਦਾ ਕਾਇਮ ਰਹੇਗਾ ॥੧॥

ਪਦ ਅਰਥ ਨਾਨਕ = ਹੇ ਨਾਨਕ! ਹੋਸੀ = ਹੋਵੇਗਾ, ਰਹੇਗਾ ॥੧॥

SikhNet (Spanish)Verdad en el presente y Verdad por siempre será. (1)

Open this shabad →

Shabad Guru Arjan Dev Ji Raag Gauree

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XVII

ਚਰਨ ਸਤਿ; ਸਤਿ ਪਰਸਨਹਾਰ ॥

charan sat; sat parasanahaar |

Sant Singh KhalsaHis Lotus Feet are True, and True are those who touch Them.
Manmohan SinghTrue are the Lord's feet, and true is he, who touches them.
Manmohan Singh (Punjabi)ਸੱਚੇ ਹਨ ਪ੍ਰਭੂ ਦੇ ਪੈਰ ਅਤੇ ਸੱਚਾ ਹੈ ਉਹ ਜੋ ਉਨ੍ਹਾਂ ਨੂੰ ਛੂੰਹਦਾ।
Fareedkot Teekaਤਿਸ ਵਾਹਗੁਰੂ ਕੇ ਚਰਨ ਭੀ ਸਤਿ ਹੈਂ ਔ ਤਿਨ ਚਰਨੋਂ ਕੇ ਪਰਸਨੇ ਹਾਰ ਭੀ ਸਤ ਹੈਂ॥
Prof. Sahib Singhਪ੍ਰਭੂ ਦੇ ਚਰਨ ਸਦਾ-ਥਿਰ ਹਨ, ਚਰਨਾਂ ਨੂੰ ਛੋਹਣ ਵਾਲੇ ਸੇਵਕ ਭੀ ਅਟੱਲ ਹੋ ਜਾਂਦੇ ਹਨ;

ਪਦ ਅਰਥ ਸਤਿ = ਸਦਾ-ਥਿਰ ਰਹਿਣ ਵਾਲੇ, ਅਟੱਲ। ਪਰਸਨਹਾਰ = (ਚਰਨਾਂ ਨੂੰ) ਛੋਹਣ ਵਾਲੇ।

SikhNet (Spanish)Benditos son los Pies del Señor y benditos son aquéllos que los tocan.

ਪੂਜਾ ਸਤਿ; ਸਤਿ ਸੇਵਦਾਰ ॥

poojaa sat; sat sevadaar |

Sant Singh KhalsaHis devotional worship is True, and True are those who worship Him.
Manmohan SinghTrue is His worship and true the worshipper,
Manmohan Singh (Punjabi)ਸੱਚੀ ਹੈ ਉਸ ਦੀ ਉਪਾਸ਼ਨਾ ਅਤੇ ਸੱਚਾ ਹੈ ਉਪਾਸ਼ਨਾ ਕਰਨ ਵਾਲਾ।
Fareedkot Teekaਤਿਸ ਕੀ ਪੂਜਾ ਭੀ ਸਤਿ ਹੈ ਔਰ ਤਿਸ ਪੂਜ ਰੂਪ ਕੇ (ਸੇਵਦਾਰ) ਸੇਵਾ ਕੇ ਕਰਨੇ ਹਾਰੇ ਭੀ ਸਤ ਹੈਂ॥
Prof. Sahib Singhਪ੍ਰਭੂ ਦੀ ਪੂਜਾ ਇਕ ਸਦਾ ਨਿਭਣ ਵਾਲਾ ਕੰਮ ਹੈ, (ਸੋ) ਪੂਜਾ ਕਰਨ ਵਾਲੇ ਸਦਾ ਲਈ ਅਟੱਲ ਹੋ ਜਾਂਦੇ ਹਨ।

ਪਦ ਅਰਥ ਸੇਵਦਾਰ = ਸੇਵਾ ਕਰਨ ਵਾਲੇ, ਪੂਜਾ ਕਰਨ ਵਾਲੇ।

SikhNet (Spanish)Bendita es Su Alabanza y benditos son aquéllos que la cantan.

ਦਰਸਨੁ ਸਤਿ; ਸਤਿ ਪੇਖਨਹਾਰ ॥

darasan sat; sat pekhanahaar |

Sant Singh KhalsaThe Blessing of His Vision is True, and True are those who behold it.
Manmohan SinghTrue is His sight and true the beholder thereof.
Manmohan Singh (Punjabi)ਸੱਚਾ ਹੈ ਉਸ ਦਾ ਦੀਦਾਰ ਅਤੇ ਸੱਚਾ ਉਸ ਨੂੰ ਦੇਖਣ ਵਾਲਾ।
Fareedkot Teekaਤਿਸ ਕਾ ਦਰਸਨ ਭੀ ਸਤ ਹੈ ਔ ਤਿਸ ਕੇ ਦੇਖਣੇ ਹਾਰ ਸੰਤ ਭੀ ਸਤ ਸੂਰਪ ਹੈਂ॥
Prof. Sahib Singhਪ੍ਰਭੂ ਦਾ ਦੀਦਾਰ ਸਤਿ-(ਕਰਮ) ਹੈ, ਦੀਦਾਰ ਕਰਨ ਵਾਲੇ ਭੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ;

ਪਦ ਅਰਥ ਪੇਖਨਹਾਰ = ਵੇਖਣ ਵਾਲੇ।

SikhNet (Spanish)Bendita es Su Visión que vuelve inmortales a Sus Seguidores.

ਨਾਮੁ ਸਤਿ; ਸਤਿ ਧਿਆਵਨਹਾਰ ॥

naam sat; sat dhiaavanahaar |

Sant Singh KhalsaHis Naam is True, and True are those who meditate on it.
Manmohan SinghTrue is His Name and true is he who meditates on it.
Manmohan Singh (Punjabi)ਸੱਚਾ ਹੈ ਉਸ ਦਾ ਨਾਮ ਅਤੇ ਸੱਚਾ ਹੈ ਉਹ ਜੋ ਇਸ ਦਾ ਸਿਮਰਨ ਕਰਦਾ ਹੈ।
Fareedkot Teekaਵਾਹਿਗੁਰੂ ਕਾ ਨਾਮ ਭੀ ਸਤਿ ਹੈ ਔਰ ਤਿਸ ਕੇ ਧਿਆਵਣੇ ਹਾਰ ਭੀ ਸਤਿ ਹੈਂ॥
Prof. Sahib Singhਪ੍ਰਭੂ ਦਾ ਨਾਮ ਸਦਾ ਅਟੱਲ ਹੈ, ਸਿਮਰਨ ਵਾਲੇ ਭੀ ਥਿਰ ਹਨ।
SikhNet (Spanish)Bendito es Su Nombre y bendito aquél que Lo contempla.

ਆਪਿ ਸਤਿ; ਸਤਿ ਸਭ ਧਾਰੀ ॥

aap sat; sat sabh dhaaree |

Sant Singh KhalsaHe Himself is True, and True is all that He sustains.
Manmohan SinghHe himself is True and true is everything that He sustains.
Manmohan Singh (Punjabi)ਉਹ ਖੁਦ ਸੱਚਾ ਹੈ, ਸੱਚੀ ਹੈ ਹਰ ਵਸਤੂ ਜਿਸ ਨੂੰ ਉਸਨੇ ਆਸਰਾ ਦਿੱਤਾ ਹੋਇਆ।
Fareedkot Teekaਆਪਿ ਭੀ ਸਤਿ ਹੈ ਪੁਨਾ ਤਿਸ ਕੀ ਧਾਰਨ ਕਰੀ ਹੋਈ ਸ੍ਰਿਸਟੀ ਭੀ ਸਤ ਹੈ॥
Prof. Sahib Singhਪ੍ਰਭੂ ਆਪ ਸਦਾ ਹੋਂਦ ਵਾਲਾ ਹੈ, ਉਸ ਦੀ ਟਿਕਾਈ ਹੋਈ ਰਚਨਾ ਭੀ ਹੋਂਦ ਵਾਲੀ ਹੈ;

ਪਦ ਅਰਥ ਸਭ = ਸਾਰੀ ਸ੍ਰਿਸ਼ਟੀ। ਧਾਰੀ = ਟਿਕਾਈ ਹੋਈ।

SikhNet (Spanish)Verdad es Él y Verdad es Su Creación.

ਆਪੇ ਗੁਣ; ਆਪੇ ਗੁਣਕਾਰੀ ॥

aape gun; aape gunakaaree |

Sant Singh KhalsaHe Himself is virtuous goodness, and He Himself is the Bestower of virtue.
Manmohan SinghHe Himself is goodness and Himself the Bestower of goodness.
Manmohan Singh (Punjabi)ਉਹ ਆਪ ਹੀ ਚੰਗਿਆਈ ਹੈ ਅਤੇ ਆਪ ਹੀ ਚੰਗਿਆਈ ਦੇਣਹਾਰ।
Fareedkot Teekaਵਹੁ ਆਪ ਹੀ ਗੁਣ ਰੂਪ ਹੈ ਪੁਨਾ ਆਪ ਹੀ ਗੁਣੋਂ ਕੇ ਕਰਨੇ ਹਾਰਾ ਹੈ॥
Prof. Sahib Singhਪ੍ਰਭੂ ਆਪ ਗੁਣ (-ਰੂਪ) ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ।

ਪਦ ਅਰਥ ਗੁਣਕਾਰੀ = ਗੁਣ ਪੈਦਾ ਕਰਨ ਵਾਲਾ।

SikhNet (Spanish)Él es Bondad y Él Mismo nos otorga Sus Dones.

ਸਬਦੁ ਸਤਿ; ਸਤਿ ਪ੍ਰਭੁ ਬਕਤਾ ॥

sabad sat; sat prabh bakataa |

Sant Singh KhalsaThe Word of His Shabad is True, and True are those who speak of God.
Manmohan SinghTrue is the Lord's word and true its utterer.
Manmohan Singh (Punjabi)ਸੱਚੀ ਹੈ, ਸੁਆਮੀ ਦੀ ਬਾਣੀ ਅਤੇ ਸੱਚਾ ਇਸ ਨੂੰ ਉਚਾਰਨ ਕਰਨ ਵਾਲਾ।
Fareedkot Teekaਗੁਰੋਂ ਕਾ ਸਬਦ ਵਾ ਬੇਦੁ ਭੀ ਸਤ ਹੈ ਔਰ ਤਿਨ ਕਾ (ਬਕਤਾ) ਉਚਾਰਨ ਕਰਤਾ ਪ੍ਰਭੂ ਭੀ ਸਤ ਹੈ॥
Prof. Sahib Singh(ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉੱਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ,

ਪਦ ਅਰਥ ਬਕਤਾ = ਉੱਚਾਰਨ ਵਾਲਾ, ਆਖਣ ਵਾਲਾ।

SikhNet (Spanish)Verdad es Su Palabra y Verdad es aquél que La pronuncia.

ਸੁਰਤਿ ਸਤਿ; ਸਤਿ ਜਸੁ ਸੁਨਤਾ ॥

surat sat; sat jas sunataa |

Sant Singh KhalsaThose ears are True, and True are those who listen to His Praises.
Manmohan SinghTrue are the ears that hear the praise of the True One.
Manmohan Singh (Punjabi)ਸੱਚੇ ਹਨ ਕੰਨ ਜੋ ਸਤਿਪੁਰਖ ਦੀ ਕੀਰਤੀ ਸ੍ਰਵਣ ਕਰਦੇ ਹਨ।
Fareedkot Teekaਤਿਸ ਮੇਂ (ਸੁਰਤਿ) ਸ੍ਰੇਸਟ ਪ੍ਰੀਤੀ ਭੀ ਸਤ ਹੈ, ਪੁਨਾ ਤਿਸ ਕੇ ਜਸ ਕੋ ਸ੍ਰਵਨ ਕਰਨੇ ਹਾਰ ਭੀ ਸਤ ਹੈ॥
Prof. Sahib Singhਪ੍ਰਭੂ ਵਿਚ ਸੁਰਤ ਜੋੜਨੀ ਸਤਿ (-ਕਰਮ ਹੈ) ਪ੍ਰਭੂ ਦਾ ਜਸ ਸੁਣਨ ਵਾਲਾ ਭੀ ਸਤਿ ਹੈ।

ਪਦ ਅਰਥ ਸੁਰਤਿ = ਧਿਆਨ। ਜਸੁ = ਸਿਫ਼ਤਿ।

SikhNet (Spanish)Bendita es la mente que se entona en la Alabanza del Señor.

ਬੁਝਨਹਾਰ ਕਉ; ਸਤਿ ਸਭ ਹੋਇ ॥

bujhanahaar kau; sat sabh hoe |

Sant Singh KhalsaAll is True to one who understands.
Manmohan SinghTo him who understands the Lord all is Truth.
Manmohan Singh (Punjabi)ਜੋ ਸਾਹਿਬ ਨੂੰ ਸਮਝਦਾ ਹੈ, ਉਸ ਲਈ ਸਮੂਹ ਸੱਚ ਹੀ ਹੈ।
Fareedkot Teekaਸ੍ਵੈ ਸਰੂਪ ਕੇ ਸਮਝਨੇ ਹਾਰੇ ਕੋ ਸਭੀ ਸਤ ਹੀ ਪ੍ਰਤੀਤ (ਹੋਇ) ਹੋਤਾ ਹੈ॥
Prof. Sahib Singh(ਪ੍ਰਭੂ ਦੀ ਹੋਂਦ) ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਭੀ ਹਸਤੀ ਵਾਲਾ ਦਿੱਸਦਾ ਹੈ (ਭਾਵ, ਮਿਥਿਆ ਨਹੀਂ ਭਾਸਦਾ);
SikhNet (Spanish)Para un hombre de Entendimiento todo es Verdad,

ਨਾਨਕ ਸਤਿ; ਸਤਿ ਪ੍ਰਭੁ ਸੋਇ ॥੧॥

naanak sat; sat prabh soe |1|

Sant Singh KhalsaO Nanak, True, True is He, the Lord God. ||1||
Manmohan SinghNanak True True is He the Lord.
Manmohan Singh (Punjabi)ਨਾਨਕ, ਸੱਚਾ ਹੈ, ਸੱਚਾ ਹੈ ਉਹ ਸੁਆਮੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਬ ਕੋ ਸੱਤਾ ਦੇਣੇ ਹਾਰਾ ਸੋਈ ਪ੍ਰਭੂ ਸਤਿ ਰੂਪ ਹੈ॥
Prof. Sahib Singhਹੇ ਨਾਨਕ! ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ ॥੧॥
SikhNet (Spanish)porque Dios Mismo es la Verdad. (1)

Open this shabad →

Shabad Guru Arjan Dev Ji Raag Gauree

ਸਤਿ ਸਰੂਪੁ; ਰਿਦੈ ਜਿਨਿ ਮਾਨਿਆ ॥

sat saroop; ridai jin maaniaa |

Sant Singh KhalsaOne who believes in the Embodiment of Truth with all his heart
Manmohan SinghHe who in his heart, believes the Embodiment of Truth (God),
Manmohan Singh (Punjabi)ਜੋ ਆਪਣੇ ਦਿਲ ਅੰਦਰ ਸੱਚ ਦੇ ਰੂਪ (ਵਾਹਿਗੁਰੂ) ਉਤੇ ਭਰੋਸਾ ਧਾਰਦਾ ਹੈ,
Fareedkot Teekaਜਿਸ ਨੇ ਤਿਸ ਸਤਿ ਸਰੂਪ ਵਾਹਿਗੁਰੂ ਕੋ ਰਿਦੇ ਬੀਚ ਜਾਨ ਕਰ ਮਨਨ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤਿ ਨੂੰ ਸਦਾ ਮਨ ਵਿਚ ਟਿਕਾਇਆ ਹੈ,

ਪਦ ਅਰਥ ਸਤਿ ਸਰੂਪ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਮੂਰਤਿ। ਜਿਨਿ = ਜਿਸ (ਮਨੁੱਖ) ਨੇ।

SikhNet (Spanish)Aquél que cree de corazón que Dios es Verdad,

ਕਰਨ ਕਰਾਵਨ; ਤਿਨਿ ਮੂਲੁ ਪਛਾਨਿਆ ॥

karan karaavan; tin mool pachhaaniaa |

Sant Singh Khalsarecognizes the Cause of causes as the Root of all.
Manmohan Singhrecognises the cause of causes as the root of all.
Manmohan Singh (Punjabi)ਉਹ ਹੇਤੂਆਂ ਦੇ ਹੇਤੂ ਨੂੰ ਸਭਸ ਦਾ ਮੁੱਢ ਸਮਝਦਾ ਹੈ।
Fareedkot Teekaਤਿਸੀ ਨੇ ਤਿਸ ਕਰਨ ਕਰਾਵਨ ਹਾਰੇ ਸਰਬ ਕੇ ਮੂਲ ਰੂਪ ਕੋ ਪਛਾਨਾ ਹੈ॥
Prof. Sahib Singhਉਸ ਨੇ ਸਭ ਕੁਝ ਕਰਨ ਵਾਲੇ ਤੇ (ਜੀਵਾਂ ਪਾਸੋਂ) ਕਰਾਉਣ ਵਾਲੇ (ਜਗਤ ਦੇ) ਮੂਲ ਨੂੰ ਪਛਾਣ ਲਿਆ ਹੈ।

ਪਦ ਅਰਥ ਮੂਲੁ = ਮੁੱਢ, ਕਾਰਣ।

SikhNet (Spanish)conoce la Esencia del Creador.

ਜਾ ਕੈ ਰਿਦੈ; ਬਿਸ੍ਵਾਸੁ ਪ੍ਰਭ ਆਇਆ ॥

jaa kai ridai; bisvaas prabh aaeaa |

Sant Singh KhalsaOne whose heart is filled with faith in God
Manmohan SinghInto whose heart the faith in the Lord has entered,
Manmohan Singh (Punjabi)ਜਿਸ ਦੇ ਦਿਲ ਅੰਦਰ ਸੁਆਮੀ ਵਿੱਚ ਨਿਸਚਾ ਪ੍ਰਵੇਸ਼ ਕਰ ਗਿਆ ਹੈ,
Fareedkot Teekaਜਿਸ ਕੇ ਰਿਦੇ ਮੇਂ (ਪ੍ਰਭ) ਪਰ ਨਿਸਚਾ ਆਇਆ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ (ਦੀ ਹਸਤੀ) ਦਾ ਯਕੀਨ ਬੱਝ ਗਿਆ ਹੈ,

ਪਦ ਅਰਥ ਬਿਸ੍ਵਾਸੁ = ਸਰਧਾ।

SikhNet (Spanish)Quien es la Causa de todas las causas.

ਤਤੁ ਗਿਆਨੁ; ਤਿਸੁ ਮਨਿ ਪ੍ਰਗਟਾਇਆ ॥

tat giaan; tis man pragattaaeaa |

Sant Singh Khalsathe essence of spiritual wisdom is revealed to his mind.
Manmohan Singhunto the mind of him the essence of Divine knowledge is revealed.
Manmohan Singh (Punjabi)ਬ੍ਰਹਮ ਵੀਚਾਰ ਦਾ ਸਾਰ-ਅੰਸ਼ ਉਸ ਦੇ ਅੰਤਸ਼ ਕਰਣ ਅੰਦਰ ਪਰਤੱਖ ਹੁੰਦਾ ਹੈ।
Fareedkot Teekaਤਿਸੀ ਕੇ ਮਨ ਮੇਂ (ਤਤੁ) ਯਥਾਰਥ ਗਿਆਨ ਪ੍ਰਗਟਾਇਆ ਹੈ॥
Prof. Sahib Singhਉਸ ਦੇ ਮਨ ਵਿਚ ਸੱਚਾ ਗਿਆਨ ਪਰਗਟ ਹੋ ਗਿਆ ਹੈ;
SikhNet (Spanish)Cuando ese hombre alcanza la Fe en Dios,

ਭੈ ਤੇ; ਨਿਰਭਉ ਹੋਇ ਬਸਾਨਾ ॥

bhai te; nirbhau hoe basaanaa |

Sant Singh KhalsaComing out of fear, he comes to live without fear.
Manmohan SinghShedding fear he abides fearlessly,
Manmohan Singh (Punjabi)ਡਰ ਨੂੰ ਤਿਆਗ ਕੇ ਉਹ ਨਿਡੱਰ ਹੋ ਵਸਦਾ ਹੈ,
Fareedkot Teekaਵਹੁ ਭੈ ਸੇ ਨਿਰਭੈ ਹੋ ਕਰ ਸਰੂਪ ਘਰ ਮੇਂ ਬਸਾ ਹੈ॥
Prof. Sahib Singh(ਉਹ ਮਨੁੱਖ) (ਜਗਤ ਦੇ ਹਰੇਕ) ਡਰ ਤੋਂ (ਰਹਿਤ ਹੋ ਕੇ) ਨਿਡਰ ਹੋ ਕੇ ਵੱਸਦਾ ਹੈ,
SikhNet (Spanish)su mente se ve iluminada con la Claridad de lo Real.

ਜਿਸ ਤੇ ਉਪਜਿਆ; ਤਿਸੁ ਮਾਹਿ ਸਮਾਨਾ ॥

jis te upajiaa; tis maeh samaanaa |

Sant Singh KhalsaHe is absorbed into the One, from whom he originated.
Manmohan Singhand is absorbed in Him from whom he sprang.
Manmohan Singh (Punjabi)ਅਤੇ ਜਿਸ ਤੋਂ ਉਹ ਉਤਪੰਨ ਹੋਇਆ ਸੀ, ਉਸੇ ਵਿੱਚ ਹੀ ਲੀਨ ਹੋ ਜਾਂਦਾ ਹੈ।
Fareedkot Teekaਜਿਸ ਵਾਹਿਗੁਰੂ ਸੇ ਵਹੁ ਉਪਜਾ ਥਾ ਤਿਸੀ ਮੇਂ ਸਮਾਯਾ ਹੈ॥
Prof. Sahib Singh(ਕਿਉਂਕਿ) ਉਹ ਸਦਾ ਉਸ ਪ੍ਰਭੂ ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ;
SikhNet (Spanish)Del miedo es conducido al valor

ਬਸਤੁ ਮਾਹਿ ਲੇ ਬਸਤੁ ਗਡਾਈ ॥

basat maeh le basat gaddaaee |

Sant Singh KhalsaWhen something blends with its own,
Manmohan SinghWhen a thing blends with another of its own kind,
Manmohan Singh (Punjabi)ਜਦ ਇਕ ਵਸਤੂ ਆਪਣੀ ਕਿਸਮ ਦੀ ਹੋਰਸ ਨਾਲ ਮਿਲ ਜਾਂਦੀ ਹੈ,
Fareedkot Teekaਜੈਸੇ ਵਸਤੂ ਮੇਂ ਵਸਤੂ, ਭਾਵ ਜਲ ਮੇਂ ਜਲ ਮਿਲ ਜਾਤਾ ਹੈ, ਸੋ ਨਿਆਰਾ ਨਹੀਂ ਕਹਿਆ ਜਾਤਾ ਹੈ, ਤੈਸੇ ਜਬ ਗੁਰੋਂ ਕੀ ਸਿਖ੍ਯਾ ਲੇ ਕਰ ਬ੍ਰਹਮ ਵਸਤੂ ਮੇਂ ਜੀਵ ਵਸਤੂ ਤਿਸ ਨੇ (ਗਡਾਈ) ਅਭੇਦ ਕਰੀ॥
Prof. Sahib Singh(ਜਿਵੇਂ) ਇਕ ਚੀਜ਼ ਲੈ ਕੇ (ਉਸ ਕਿਸਮ ਦੀ) ਚੀਜ਼ ਵਿਚ ਰਲਾ ਦਿੱਤੀ ਜਾਏ (ਤੇ ਦੋਹਾਂ ਦਾ ਕੋਈ ਫ਼ਰਕ ਨਹੀਂ ਰਹਿ ਜਾਂਦਾ,

ਪਦ ਅਰਥ ਬਸਤੁ = ਚੀਜ਼। ਗਡਾਈ = ਮਿਲਾਈ।

SikhNet (Spanish)y entonces logra fundirse en la fuente de su ser,

ਤਾ ਕਉ ਭਿੰਨ; ਨ ਕਹਨਾ ਜਾਈ ॥

taa kau bhin; na kahanaa jaaee |

Sant Singh Khalsait cannot be said to be separate from it.
Manmohan Singhthat cannot be said to be separate from it.
Manmohan Singh (Punjabi)ਤਾਂ ਉਹ ਇਸ ਨਾਲੋਂ ਵੱਖਰੀ ਨਹੀਂ ਆਖੀ ਜਾ ਸਕਦੀ।
Fareedkot Teekaਤਬ ਤਿਸ ਬ੍ਰਹਮ ਸਰੂਪ ਸੇ ਤਿਸ ਕੌ ਭਿੰਨ ਕਹਾ ਨਹੀਂ ਜਾਤਾ ਹੈ॥
Prof. Sahib Singhਤਿਵੇਂ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਲੀਨ ਹੈ) ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ।

ਪਦ ਅਰਥ ਭਿੰਨ = ਵੱਖਰੀ।

SikhNet (Spanish)esto es entendido solo por el pensamiento discernido.

ਬੂਝੈ ਬੂਝਨਹਾਰੁ. ਬਿਬੇਕ ॥

boojhai boojhanahaar. bibek |

Sant Singh KhalsaThis is understood only by one of discerning understanding.
Manmohan SinghOnly an acute discerner understands it.
Manmohan Singh (Punjabi)ਕੇਵਲ ਤੀਬਰ ਵੀਚਾਰਵਾਨ ਹੀ ਇਸ ਨੂੰ ਸਮਝਦਾ ਹੈ।
Fareedkot Teekaਜੋ ਸਮਝਣ ਹਾਰਾ ਜਗ੍ਯਾਸੂ ਇਸ ਬਿਬੇਕ ਕਉ ਸਮਝਤਾ ਹੈ॥
Prof. Sahib Singh(ਪਰ) ਇਸ ਵਿਚਾਰ ਨੂੰ ਵਿਚਾਰਨ ਵਾਲਾ (ਕੋਈ ਵਿਰਲਾ) ਸਮਝਦਾ ਹੈ।

ਪਦ ਅਰਥ ਬਿਬੇਕ = ਵਿਚਾਰ, ਪਰਖ।

SikhNet (Spanish)no puede decirse para ser separado.

ਨਾਰਾਇਨ ਮਿਲੇ. ਨਾਨਕ ਏਕ ॥੨॥

naaraaein mile. naanak ek |2|

Sant Singh KhalsaMeeting with the Lord, O Nanak, he becomes one with Him. ||2||
Manmohan SinghBy meeting the Omnipresent Lord Nanak has become one with him.
Manmohan Singh (Punjabi)ਸਰਬ-ਵਿਆਪਕ ਸੁਆਮੀ ਨੂੰ ਮਿਲ ਕੇ, ਨਾਨਕ ਉਸ ਨਾਲ ਇਕ ਮਿਕ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਨਾਰਾਇਣ ਮੇਂ ਮਿਲ ਕਰ ਏਕ ਰੂਪ ਹੋ ਜਾਤਾ ਹੈ॥੨॥☬ਤਿਸ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ! ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇਕ ਰੂਪ ਹੋ ਗਏ ਹਨ ॥੨॥

ਪਦ ਅਰਥ ਨਾਰਾਇਨ = ਅਕਾਲ ਪੁਰਖ ॥੨॥

SikhNet (Spanish)Pocos son los que logran entender que entonándose en el Señor se vuelven Uno con Él.(2)

Open this shabad →

Shabad Guru Arjan Dev Ji Raag Gauree

ਠਾਕੁਰ ਕਾ ਸੇਵਕੁ; ਆਗਿਆਕਾਰੀ ॥

tthaakur kaa sevak; aagiaakaaree |

Sant Singh KhalsaThe servant is obedient to his Lord and Master.
Manmohan SinghLord's slave is ever obedient to Him.
Manmohan Singh (Punjabi)ਸਾਹਿਬ ਦਾ ਗੋਲਾ ਹਮੇਸ਼ਾਂ ਉਸ ਦਾ ਤਾਬੇਦਾਰ ਹੈ।
Fareedkot Teekaਜੋ ਐਸਾ ਠਾਕਰ ਕਾ ਸੇਵਕੁ ਸਦਾ ਸ੍ਵਾਮੀ ਕੀ ਆਗਿਆ ਮਾਨਣੇ ਵਾਲਾ ਹੈ॥
Prof. Sahib Singhਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ,

ਪਦ ਅਰਥ ਆਗਿਆਕਾਰੀ = ਹੁਕਮ ਮੰਨਣ ਵਾਲਾ।

SikhNet (Spanish)El Sirviente de Dios se encuentra siempre a las órdenes de su Señor

ਠਾਕੁਰ ਕਾ ਸੇਵਕੁ; ਸਦਾ ਪੂਜਾਰੀ ॥

tthaakur kaa sevak; sadaa poojaaree |

Sant Singh KhalsaThe servant worships his Lord and Master forever.
Manmohan SinghLord's slave is ever an adorer of His.
Manmohan Singh (Punjabi)ਸਾਹਿਬ ਦਾ ਗੋਲਾ ਸਦੀਵ ਹੀ ਉਸ ਦਾ ਉਪਾਸ਼ਕ ਹੈ।
Fareedkot Teekaਸੋ ਠਾਕਰ ਕਾ ਸੇਵਕ ਸਦਾ (ਪੂਜਾਰੀ) ਪੂਜਨੇ ਵਾਲਾ, ਵਾ ਪੂਜਨੇ ਯੋਗ ਹੋਤਾ ਹੈ॥
Prof. Sahib Singhਤੇ ਸਦਾ ਉਸ ਦੀ ਪੂਜਾ ਕਰਦਾ ਹੈ।

ਪਦ ਅਰਥ ਪੂਜਾਰੀ = ਪੂਜਾ ਕਰਨ ਵਾਲਾ।

SikhNet (Spanish)y permanentemente Lo alaba.

ਠਾਕੁਰ ਕੇ ਸੇਵਕ ਕੈ; ਮਨਿ ਪਰਤੀਤਿ ॥

tthaakur ke sevak kai; man parateet |

Sant Singh KhalsaThe servant of the Lord Master has faith in his mind.
Manmohan SinghLord's slave has faith within his mind.
Manmohan Singh (Punjabi)ਸਾਹਿਬ ਦੇ ਗੋਲੇ ਦੇ ਚਿੱਤ ਅੰਦਰ ਭਰੋਸਾ ਹੁੰਦਾ ਹੈ।
Fareedkot Teekaਠਾਕੁਰ ਕੇ ਸੇਵਕ ਕੇ ਮਨ ਮੇਂ ਸ੍ਵਾਮੀ ਕੀ ਪ੍ਰਤੀਤ ਹੋਤੀ ਹੈ॥
Prof. Sahib Singhਅਕਾਲ ਪੁਰਖ ਦੇ ਸੇਵਕ ਦੇ ਮਨ ਵਿਚ (ਉਸ ਦੀ ਹਸਤੀ ਦਾ) ਵਿਸ਼ਵਾਸ ਰਹਿੰਦਾ ਹੈ,

ਪਦ ਅਰਥ ਸੇਵਕ ਕੈ ਮਨਿ = ਸੇਵਕ ਦੇ ਮਨ ਵਿਚ। ਪਰਤੀਤਿ = ਸਰਧਾ, ਸਿਦਕ।

SikhNet (Spanish)El sirviente del Señor, Tiene un corazón arrobado de Fe

ਠਾਕੁਰ ਕੇ ਸੇਵਕ ਕੀ; ਨਿਰਮਲ ਰੀਤਿ ॥

tthaakur ke sevak kee; niramal reet |

Sant Singh KhalsaThe servant of the Lord Master lives a pure lifestyle.
Manmohan SinghPure is the way of life of Lord's slave.
Manmohan Singh (Punjabi)ਪਵਿੱਤ੍ਰ ਹੁੰਦੀ ਹੈ ਜੀਵਨ ਰਹੁ-ਰੀਤੀ, ਸਾਹਿਬ ਦੇ ਗੋਲੇ ਦੀ।
Fareedkot Teekaਠਾਕਰ ਕੇ ਸੇਵਕ ਕੀ ਰੀਤੀ ਨਿਰਮਲ ਹੈ॥
Prof. Sahib Singh(ਤਾਹੀਏਂ) ਉਸ ਦੀ ਜ਼ਿੰਦਗੀ ਦੀ ਸੁੱਚੀ ਮਰਯਾਦਾ ਹੁੰਦੀ ਹੈ।

ਪਦ ਅਰਥ ਰੀਤਿ = ਰਹੁ-ਰੀਤ, ਜ਼ਿੰਦਗੀ ਨਿਬਾਹੁਣ ਦਾ ਤਰੀਕਾ।

SikhNet (Spanish)el sirviente del Señor, tiene sus actos son puros.

ਠਾਕੁਰ ਕਉ; ਸੇਵਕੁ ਜਾਨੈ ਸੰਗਿ ॥

tthaakur kau; sevak jaanai sang |

Sant Singh KhalsaThe servant of the Lord Master knows that the Lord is with him.
Manmohan SinghThe slave knows that his Lord is ever with him.
Manmohan Singh (Punjabi)ਗੋਲਾ ਜਾਣਦਾ ਹੈ ਕਿ ਉਸ ਦਾ ਸੁਆਮੀ ਹਮੇਸ਼ਾਂ ਉਸ ਦੇ ਨਾਲ ਹੈ।
Fareedkot Teekaਠਾਕਰ ਕਾ ਸੇਵਕ ਆਪਨੇ ਸ੍ਵਾਮੀ ਕੌ ਸਦਾ ਸਾਥ ਜਾਨਤਾ ਹੈਂ॥
Prof. Sahib Singhਸੇਵਕ ਆਪਣੇ ਮਾਲਕ-ਪ੍ਰਭੂ ਨੂੰ (ਹਰ ਵੇਲੇ ਆਪਣੇ) ਨਾਲ ਜਾਣਦਾ ਹੈ,

ਪਦ ਅਰਥ ਕਉ = ਨੂੰ। ਸੰਗਿ = (ਆਪਣੇ) ਨਾਲ।

SikhNet (Spanish)Siente que el Maestro está siempre a su lado.

ਪ੍ਰਭ ਕਾ ਸੇਵਕੁ; ਨਾਮ ਕੈ ਰੰਗਿ ॥

prabh kaa sevak; naam kai rang |

Sant Singh KhalsaGod's servant is attuned to the Naam, the Name of the Lord.
Manmohan SinghLord's servant abides in love with His name.
Manmohan Singh (Punjabi)ਸੁਆਮੀ ਦਾ ਦਾਸ ਉਸ ਦੇ ਨਾਮ ਦੀ ਪ੍ਰੀਤ ਅੰਦਰ ਵਸਦਾ ਹੈ।
Fareedkot Teekaਪ੍ਰਭੂ ਕਾ ਸੇਵਕ ਨਾਮ ਕੇ ਪ੍ਰੇਮ ਮੇਂ ਅਨੰਦ ਰਹਿਤਾ ਹੈ॥
Prof. Sahib Singhਅਤੇ ਉਸ ਦੇ ਨਾਮ ਦੀ ਮੌਜ ਵਿਚ ਰਹਿੰਦਾ ਹੈ।

ਪਦ ਅਰਥ ਰੰਗਿ = ਪਿਆਰ ਵਿਚ, ਮੌਜ ਵਿਚ।

SikhNet (Spanish)Tal Devoto vive en el Amor del Nombre.

ਸੇਵਕ ਕਉ; ਪ੍ਰਭ ਪਾਲਨਹਾਰਾ ॥

sevak kau; prabh paalanahaaraa |

Sant Singh KhalsaGod is the Cherisher of His servant.
Manmohan SinghOf his servant the Lord is the cherisher.
Manmohan Singh (Punjabi)ਆਪਣੇ ਦਾਸ ਦਾ ਸੁਆਮੀ ਪਾਲਣ-ਪੋਸਣਹਾਰ ਹੈ।
Fareedkot Teekaਅਪਨੇ ਸੇਵਕ ਕੌ ਪ੍ਰਭੂ ਆਪ ਪਾਲਨੇ ਹਾਰਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਨੂੰ ਸਦਾ ਪਾਲਣ ਦੇ ਸਮਰੱਥ ਹੈ,
SikhNet (Spanish)El Maestro cuida de Su Sirviente como parte de Sí Mismo

ਸੇਵਕ ਕੀ; ਰਾਖੈ ਨਿਰੰਕਾਰਾ ॥

sevak kee; raakhai nirankaaraa |

Sant Singh KhalsaThe Formless Lord preserves His servant.
Manmohan SinghThe formless Lord preserves the honour of His slave.
Manmohan Singh (Punjabi)ਅਕਾਰ-ਰਹਿਤ ਪ੍ਰਭੂ ਆਪਣੇ ਨੌਕਰ ਦੀ ਇੱਜ਼ਤ ਰੱਖਦਾ ਹੈ।
Fareedkot Teekaਔਰ ਸੇਵਕ ਕੀ ਲਜਾ ਨਿਰੰਕਾਰ ਆਪ ਰਾਖਤਾ ਹੈ॥
Prof. Sahib Singhਤੇ ਆਪਣੇ ਸੇਵਕ ਦੀ (ਸਦਾ) ਲਾਜ ਰੱਖਦਾ ਹੈ।

ਪਦ ਅਰਥ ਰਾਖੈ = (ਇੱਜ਼ਤ) ਰੱਖਦਾ ਹੈ।

SikhNet (Spanish)y protege su Honor.

ਸੋ ਸੇਵਕੁ; ਜਿਸੁ ਦਇਆ ਪ੍ਰਭੁ ਧਾਰੈ ॥

so sevak; jis deaa prabh dhaarai |

Sant Singh KhalsaUnto His servant, God bestows His Mercy.
Manmohan SinghHe is the servant unto whom the Lord shows mercy.
Manmohan Singh (Punjabi)ਉਹੀ ਨੌਕਰ ਹੈ, ਜਿਸ ਉਤੇ ਸਾਈਂ ਮਿਹਰ ਕਰਦਾ ਹੈ।
Fareedkot Teekaਪਰੰਤੂ ਐਸਾ ਸੇਵਕ ਸੋਈ ਹੋਤਾ ਹੈ ਜਿਸ ਪਰ ਸ੍ਵਾਮੀ ਅਪਨੀ ਦਯਾ ਧਾਰਨ ਕਰਤਾ ਹੈ॥
Prof. Sahib Singh(ਪਰ) ਸੇਵਕ ਉਹੀ ਮਨੁੱਖ (ਬਣ ਸਕਦਾ) ਹੈ ਜਿਸ ਤੇ ਪ੍ਰਭੂ ਆਪ ਮੇਹਰ ਕਰਦਾ ਹੈ;
SikhNet (Spanish)Sólo por Su Gracia

ਨਾਨਕ. ਸੋ ਸੇਵਕੁ; ਸਾਸਿ ਸਾਸਿ ਸਮਾਰੈ ॥੩॥

naanak. so sevak; saas saas samaarai |3|

Sant Singh KhalsaO Nanak, that servant remembers Him with each and every breath. ||3||
Manmohan SinghNanak that slave remembers the Lord at every breath.
Manmohan Singh (Punjabi)ਨਾਨਕ, ਉਹ ਗੋਲਾ ਹਰ ਸਾਹ ਨਾਲ ਸਾਈਂ ਨੂੰ ਯਾਦ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਸੇਵਕ ਤਿਸ ਵਾਹਿਗੁਰੂ ਕੌ ਸ੍ਵਾਸ ਸ੍ਵਾਸ ਸਿਮਰਨ ਕਰਤਾ ਹੈ॥੩॥
Prof. Sahib Singhਹੇ ਨਾਨਕ! ਅਜੇਹਾ ਸੇਵਕ ਪ੍ਰਭੂ ਨੂੰ ਦਮ-ਬ-ਦਮ ਯਾਦ ਰੱਖਦਾ ਹੈ ॥੩॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ, ਦਮ-ਬ-ਦਮ। ਸਮਾਰੈ = ਯਾਦ ਕਰਦਾ ਹੈ ॥੩॥

SikhNet (Spanish)uno se convierte en Su Sirviente y siempre ve hacia Él. (3)

Open this shabad →

Shabad Guru Arjan Dev Ji Raag Gauree

ਅਪੁਨੇ ਜਨ ਕਾ; ਪਰਦਾ ਢਾਕੈ ॥

apune jan kaa; paradaa dtaakai |

Sant Singh KhalsaHe covers the faults of His servant.
Manmohan SinghOf His serf the Lord screens the faults.
Manmohan Singh (Punjabi)ਪ੍ਰਭੂ ਆਪਣੇ ਗੁਮਾਸ਼ਤੇ ਦੇ ਕਸੂਰਾਂ ਨੂੰ ਕੱਜ ਦਿੰਦਾ ਹੈ।
Fareedkot Teekaਸੋ ਵਾਹਿਗੁਰੂ ਅਪਨੇ ਦਾਸ ਕਾ ਪੜਦਾ ਢਕਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਦਾ ਪਰਦਾ ਢੱਕਦਾ ਹੈ,

ਪਦ ਅਰਥ ਪਰਦਾ ਢਾਕੈ = ਲਾਜ ਰੱਖਦਾ ਹੈ, ਔਗੁਣਾਂ ਤੇ ਪਰਦਾ ਪਾਂਦਾ ਹੈ।

SikhNet (Spanish)Dios defiende la Dignidad de Su Sirviente,

ਅਪਨੇ ਸੇਵਕ ਕੀ; ਸਰਪਰ ਰਾਖੈ ॥

apane sevak kee; sarapar raakhai |

Sant Singh KhalsaHe surely preserves the honor of His servant.
Manmohan SinghOf His serf, he assuredly preserves the honour.
Manmohan Singh (Punjabi)ਉਹ ਆਪਣੇ ਗੁਮਾਸ਼ਤੇ ਦੀ ਨਿਸ਼ਚਿਤ ਹੀ ਇੱਜ਼ਤ ਰੱਖਦਾ ਹੈ।
Fareedkot Teekaਔ ਆਪਨੇ ਸੇਵਕ ਕੀ ਪਤਿਸਟਾ (ਸਰਪਰ) ਅਵਸ ਹੀ ਰਾਖਤਾ ਹੈ॥
Prof. Sahib Singhਤੇ ਉਸ ਦੀ ਲਾਜ ਜ਼ਰੂਰ ਰੱਖਦਾ ਹੈ।

ਪਦ ਅਰਥ ਸਰਪਰ = ਜ਼ਰੂਰ। ਰਾਖੈ = (ਲਾਜ) ਰੱਖਦਾ ਹੈ।

SikhNet (Spanish)le ofrece siempre un Refugio

ਅਪਨੇ ਦਾਸ ਕਉ; ਦੇਇ ਵਡਾਈ ॥

apane daas kau; dee vaddaaee |

Sant Singh KhalsaHe blesses His slave with greatness.
Manmohan SinghOn His attendant the Lord bestows glory.
Manmohan Singh (Punjabi)ਆਪਣੇ ਟਹਿਲੂਏ ਤੇ ਸਾਈਂ ਪ੍ਰਭੁਤਾ ਨਿਛਾਵਰ ਕਰਦਾ ਹੈ।
Fareedkot Teekaਅਪਨੇ ਦਾਸ ਕੋ ਵਡਿਆਈ ਦੇਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਨੂੰ ਮਾਣ ਬਖ਼ਸ਼ਦਾ ਹੈ,

ਪਦ ਅਰਥ ਵਡਾਈ = ਵਡਿਆਈ, ਮਾਣ।

SikhNet (Spanish)y le inspira a meditar en el Nombre.

ਅਪਨੇ ਸੇਵਕ ਕਉ; ਨਾਮੁ ਜਪਾਈ ॥

apane sevak kau; naam japaaee |

Sant Singh KhalsaHe inspires His servant to chant the Naam, the Name of the Lord.
Manmohan SinghHe causes His attendant to remember His Name.
Manmohan Singh (Punjabi)ਆਪਣੇ ਟਹਿਲੂਏ ਪਾਸੋਂ ਉਹ ਆਪਣੇ ਨਾਮ ਦਾ ਸਿਮਰਨ ਕਰਵਾਉਂਦਾ ਹੈ।
Fareedkot Teekaਪੁਨਾ ਅਪਨੇ ਸੇਵਕ ਕਉ ਨਾਮ ਜਪਾਵਤਾ ਹੈ॥
Prof. Sahib Singhਤੇ ਉਸ ਨੂੰ ਆਪਣਾ ਨਾਮ ਜਪਾਉਂਦਾ ਹੈ।
SikhNet (Spanish)Inspira a su sirviente cantar las glorias del Señor,

ਅਪਨੇ ਸੇਵਕ ਕੀ; ਆਪਿ ਪਤਿ ਰਾਖੈ ॥

apane sevak kee; aap pat raakhai |

Sant Singh KhalsaHe Himself preserves the honor of His servant.
Manmohan SinghOf His serf He Himself preserves the honour.
Manmohan Singh (Punjabi)ਆਪਣੇ ਨਫਰ ਦੀ ਉਹ ਆਪੇ ਹੀ ਇੱਜ਼ਤ ਰੱਖਦਾ ਹੈ।
Fareedkot Teekaਸੋ ਆਪਣੇ ਸੇਵਕ ਕੀ ਪਤਿ ਆਪ ਹੀ ਰਖਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ,

ਪਦ ਅਰਥ ਪਤਿ = ਇੱਜ਼ਤ।

SikhNet (Spanish)El preserva el honor de su sirviente.

ਤਾ ਕੀ ਗਤਿ ਮਿਤਿ; ਕੋਇ ਨ ਲਾਖੈ ॥

taa kee gat mit; koe na laakhai |

Sant Singh KhalsaNo one knows His state and extent.
Manmohan SinghHis condition and measure no one knows.
Manmohan Singh (Punjabi)ਉਸ ਦੀ ਦਸ਼ਾ ਤੇ ਅੰਦਾਜੇ ਨੂੰ ਕੋਈ ਨਹੀਂ ਜਾਣਦਾ।
Fareedkot Teekaਤਿਸ ਕੀ (ਗਤੀ) ਪ੍ਰਾਪਤੀ ਔ ਮ੍ਰਿਯਾਦਾ ਕੋ ਕੋਈ ਲਖ ਨਹੀਂ ਸਕਤਾ ਹੈ॥
Prof. Sahib Singhਉਸ ਦੀ ਉੱਚ-ਅਵਸਥਾ ਤੇ ਉਸ ਦੇ ਵਡੱਪਣ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ।

ਪਦ ਅਰਥ ਗਤਿ = ਹਾਲਤ, ਅਵਸਥਾ। ਮਿਤਿ = ਮਿਣਤੀ, (ਵਡੱਪਣ ਦਾ) ਅੰਦਾਜ਼ਾ। ਨ ਲਾਖੈ = ਨਹੀਂ ਸਮਝ ਸਕਦਾ।

SikhNet (Spanish)Nadie puede igualar en grandeza al Sirviente de Dios,

ਪ੍ਰਭ ਕੇ ਸੇਵਕ ਕਉ; ਕੋ. ਨ ਪਹੂਚੈ ॥

prabh ke sevak kau; ko. na pahoochai |

Sant Singh KhalsaNo one is equal to the servant of God.
Manmohan SinghNone is equal to Lord's servant.
Manmohan Singh (Punjabi)ਕੋਈ ਭੀ ਸੁਆਮੀ ਦੇ ਦਾਸ ਦੀ ਬਰਾਬਰੀ ਨਹੀਂ ਕਰ ਸਕਦਾ।
Fareedkot Teekaਸ੍ਵਾਮੀ ਕੇ ਸੇਵਕ ਕੌ ਕੋਈ ਨਹੀਂ ਪਹੁੰਚ ਸਕਤਾ ਹੈ॥
Prof. Sahib Singhਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ,

ਪਦ ਅਰਥ ਕੋ ਨ = ਕੋਈ ਮਨੁੱਖ ਨਹੀਂ।

SikhNet (Spanish)él es la más alta cumbre.

ਪ੍ਰਭ ਕੇ ਸੇਵਕ; ਊਚ ਤੇ ਊਚੇ ॥

prabh ke sevak; aooch te aooche |

Sant Singh KhalsaThe servant of God is the highest of the high.
Manmohan SinghLord's slaves are the highest of the high.
Manmohan Singh (Punjabi)ਸਾਹਿਬ ਦੇ ਗੋਲੇ ਉਚਿੱਆਂ ਤੋਂ ਪਰਮ ਉੱਚੇ ਹਨ।
Fareedkot Teekaਸੋ ਪ੍ਰਭੂ ਕੇ ਸੇਵਕ ਸਰਬ ਊਚਿਓਂ ਸੇ ਊਚੇ ਹੈਂ॥
Prof. Sahib Singh(ਕਿਉਂਕਿ) ਪ੍ਰਭੂ ਦੇ ਸੇਵਕ ਉੱਚਿਆਂ ਤੋਂ ਉਚੇ ਹੁੰਦੇ ਹਨ।
SikhNet (Spanish)Aquél a quien Dios elige para Su Servicio,

ਜੋ ਪ੍ਰਭਿ; ਅਪਨੀ ਸੇਵਾ ਲਾਇਆ ॥

jo prabh; apanee sevaa laaeaa |

Sant Singh KhalsaOne whom God applies to His own service, O Nanak
Manmohan SinghHe whom the Lord applies to his service.
Manmohan Singh (Punjabi)ਜਿਸ ਨੂੰ ਸੁਆਮੀ ਆਪਣੀ ਟਹਿਲ ਅੰਦਰ ਜੋੜਦਾ ਹੈ।
Fareedkot Teekaਜੋ ਸੇਵਕ ਪ੍ਰਭੂ ਨੇ ਅਪਨੀ ਸੇਵਾ ਮੇਂ ਲਾਇਆ ਹੈ॥
Prof. Sahib Singh(ਪਰ) ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿਚ ਲਾਇਆ ਹੈ,

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)uno que decide realizar tu servicio, Oh Nanak,

ਨਾਨਕ. ਸੋ ਸੇਵਕੁ; ਦਹ ਦਿਸਿ ਪ੍ਰਗਟਾਇਆ ॥੪॥

naanak. so sevak; deh dis pragattaaeaa |4|

Sant Singh Khalsa- that servant is famous in the ten directions. ||4||
Manmohan SinghNanak that servant is renowned in the ten directions.
Manmohan Singh (Punjabi)ਨਾਨਕ ਉਹ ਟਹਿਲੂਆ ਦੱਸੀ ਪਾਸੀ ਉਘਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸੇਵਕ ਹਰੀ ਨੇ ਦਸੋ ਦਿਸਾ ਮੇਂ ਪ੍ਰਗਟ ਕੀਆ ਹੈ॥੪॥
Prof. Sahib Singhਹੇ ਨਾਨਕ! ਉਹ ਸੇਵਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੪॥

ਪਦ ਅਰਥ ਦਹ = ਦਸ। ਦਿਸਿ = ਪਾਸੇ ॥੪॥

SikhNet (Spanish)alcanza renombre en todas partes. (4)

Open this shabad →

Shabad Guru Arjan Dev Ji Raag Gauree continues on Ang 286

ਨੀਕੀ ਕੀਰੀ ਮਹਿ; ਕਲ ਰਾਖੈ ॥

neekee keeree meh; kal raakhai |

Sant Singh KhalsaHe infuses His Power into the tiny ant;
Manmohan SinghIf God infuses might in the tiny ant,
Manmohan Singh (Punjabi)ਜੇਕਰ ਵਾਹਿਗੁਰੂ ਨਿੱਕੀ ਜੇਹੀ ਕੀੜੀ ਵਿੱਚ ਸੱਤਿਆ ਟਿਕਾ ਦੇਵੇ,
Fareedkot Teekaਜੇ ਕਰ ਵਾਹਿਗੁਰੂ ਛੋਟੀ ਜੈਸੀ ਕੀੜੀ ਮੇਂ ਆਪਣੀ ਕਲਾ ਰਾਖ ਦੇਵੈ॥
Prof. Sahib Singh(ਜਿਸ) ਨਿੱਕੀ ਜਿਹੀ ਕੀੜੀ ਵਿਚ (ਪ੍ਰਭੂ) ਤਾਕਤ ਭਰਦਾ ਹੈ,

ਪਦ ਅਰਥ ਨੀਕੀ = ਨਿੱਕੀ, ਛੋਟੀ। ਕੀਰੀ = ਕੀੜੀ। ਕਲ = ਤਾਕਤ।

SikhNet (Spanish)Si el Señor deposita Su Poder en una pequeña hormiga,

ਭਸਮ ਕਰੈ; ਲਸਕਰ ਕੋਟਿ ਲਾਖੈ ॥

bhasam karai; lasakar kott laakhai |

Sant Singh Khalsait can then reduce the armies of millions to ashes
Manmohan Singhit can reduce to ashes armies of millions of men.
Manmohan Singh (Punjabi)ਤਾਂ ਇਹ ਕ੍ਰੋੜਾਂ ਬੰਦਿਆਂ ਦੀ ਫੌਜ ਨੂੰ ਸੁਆਹ ਬਣਾ ਸਕਦੀ ਹੈ।
Fareedkot Teekaਤਬ ਵਹੁ ਚੀਟੀ ਏਕ ਹੀ ਲਾਖੋਂ ਕ੍ਰੋੜੋਂ ਲਸਕਰੋਂ ਕੌ ਭਸਮ ਕਰ ਦੇਵੈ॥
Prof. Sahib Singh(ਉਹ ਕੀੜੀ) ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦੇਂਦੀ ਹੈ।

ਪਦ ਅਰਥ ਭਸਮ = ਸੁਆਹ। ਕੋਟਿ = ਕਰੋੜ।

SikhNet (Spanish)le da la potencia de aplastar a millones.

ਜਿਸ ਕਾ ਸਾਸੁ; ਨ ਕਾਢਤ ਆਪਿ ॥

jis kaa saas; na kaadtat aap |

Sant Singh KhalsaThose whose breath of life He Himself does not take away
Manmohan SinghWhose breath (life) He Himself likes not to end,
Manmohan Singh (Punjabi)ਜਿਸ ਦੇ ਸੁਆਸ (ਜੀਵਨ) ਸੁਆਮੀ ਖੁਦ ਮੁਕਾਉਣਾ ਨਹੀਂ ਚਾਹੁੰਦਾ,
Fareedkot Teekaਔ ਜਿਸ ਕਾ ਸ੍ਵਾਸ ਵਹੁ ਆਪ ਨਹੀਂ ਨਿਕਾਸਤਾ ਹੈ॥
Prof. Sahib Singhਜਿਸ ਜੀਵ ਦਾ ਸ੍ਵਾਸ ਪ੍ਰਭੂ ਆਪ ਨਹੀਂ ਕੱਢਦਾ,
SikhNet (Spanish)Cuando Dios no quiere que alguien muera, con Su Propia Mano lo conserva.

Open this shabad (10 lines, Angs 285-286) →

Ang 285 of 1430