ਸਿਰੀਰਾਗੁ ਮਹਲਾ ੧ ॥
sireeraag mahalaa 1 |
Sant Singh KhalsaSiree Raag, First Mehl:
Manmohan SinghSri Rag. First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਨਾਨਕ. ਬੇੜੀ ਸਚ ਕੀ; ਤਰੀਐ ਗੁਰ ਵੀਚਾਰਿ ॥
naanak. berree sach kee; tareeai gur veechaar |
Sant Singh KhalsaO Nanak, the Boat of Truth will ferry you across; contemplate the Guru.
Manmohan SinghNanak the boat of truth ferries man across through the discerning wisdom of the Guru.
Manmohan Singh (Punjabi)ਨਾਨਕ ਗੁਰਾਂ ਦੀ ਪ੍ਰਬੀਨ ਸਿਆਣਪ ਦੁਆਰਾ, ਸੱਚ ਦੀ ਕਿਸ਼ਤੀ ਇਨਸਾਨ ਨੂੰ ਪਾਰ ਲੈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਮੈਂ ਸੱਤ ਬਚਨਾਦਿ ਸੁਭ ਆਚਾਰ ਜੋ ਪੂਰਬ ਕਥਨ ਕੀਏ ਹੈਂ, ਤਿਨ ਕੀ ਵਾ ਸਚ ਨਾਮ ਕੀ (ਬੇੜੀ) ਨੌਕਾ ਕਰੀਏ, ਤਿਸ ਪਰ ਚਢ ਕਰ ਗੁਰੋਂ ਦ੍ਵਾਰੇ ਸੱਤਾਸੱਤ ਕਾ ਬੀਚਾਰੁ ਕਰੀਏ, ਤਪ ਆਸਾ ਰੂਪੀ ਵਾ ਸੰਸਾਰ ਰੂਪੀ ਨਦੀ ਸੇ ਭਰੀਏ। ਭਾਵ ਏਹਿ ਕਿ ਸੱਚ ਕੀ ਨੌਕਾ ਪਰ ਚਢੇ ਔਰੁ ਪੂਰੇ ਗੁਰੂ ਰੂਪੀ ਮਲਾਹ ਹੋਵੈ ਤਬ ਤਰੀਤਾ ਹੈ॥
Prof. Sahib Singhਹੇ ਨਾਨਕ! (ਸੰਸਾਰ ਇਕ ਅਥਾਹ ਸਮੁੰਦਰ ਹੈ) ਜੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਿਮਰਨ ਦੀ ਬੇੜੀ ਬਣਾ ਲਈਏ ਤਾਂ (ਇਸ ਸੰਸਾਰ ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।ਪਦ ਅਰਥ ਨਾਨਕ = ਹੇ ਨਾਨਕ! ਸਚ = ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ। ਗੁਰ ਵੀਚਾਰਿ = ਗੁਰੂ ਦੀ ਦੱਸੀ ਵਿਚਾਰ ਦੀ ਰਾਹੀਂ, ਗੁਰੂ ਦੇ ਦੱਸੇ ਉਪਦੇਸ਼ ਦਾ ਆਸਰਾ ਲੈ ਕੇ।
SikhNet (Spanish)Dice Nanak, el Barco de la Verdad transporta al hombre a través de la Sabiduría del Discernimiento del Guru.
ਇਕਿ ਆਵਹਿ. ਇਕਿ ਜਾਵਹੀ; ਪੂਰਿ ਭਰੇ ਅਹੰਕਾਰਿ ॥
eik aaveh. ik jaavahee; poor bhare ahankaar |
Sant Singh KhalsaSome come, and some go; they are totally filled with egotism.
Manmohan SinghOf the multitudes of men full of pride, some come and some go.
Manmohan Singh (Punjabi)ਹੰਕਾਰ ਨਾਲ ਪੂਰਤ ਮਨੁੱਖਾਂ ਦੇ ਸਮੁਦਾਇ ਵਿਚੋਂ ਕਈ ਆਉਂਦੇ ਤੇ ਕਈ ਜਾਂਦੇ ਹਨ।
Fareedkot Teekaਜਿਨੋ ਨੈ ਇਨ ਸੁਭ ਗੁਣੋਂ ਕੋ ਛੋਡ ਦੀਆ ਹੈ, ਵਹੁ ਝੂਠ ਰੂਪੀ ਨੌਕਾ ਪਰ ਚਢਤੇ ਹੈਂ। ਤਿਸ ਬੇੜੀ ਕਾ ਮਲਾਹੁ ਹੰਕਾਰੁ ਹੈ। ਐਸੇ ਜੀਵੋਂ ਕੋ ਹੰਕਾਰ ਰੂਪੀ ਮਲਾਹਿ ਨੈ ਪੂਰੋਂ ਕੇ ਪੂਰ, ਭਾਵ ਬਹੁਤੇ ਹੀ ਭਰੇ ਹੈਂ ਵਾ ਹੰਕਾਰੀਆਂ ਕੇ ਪੂਰ ਭਰੇ ਹੈਂ। ਤਿਸ ਮੇਂ ਸੇ ਏਕ ਜਨਮ ਕਰ ਆਵਤੇ ਹੈਂ ਔਰ ਏਕ ਮ੍ਰਿਤ ਹੋ ਕਰ ਚਲੇ ਜਾਤੇ ਹੈਂ॥
Prof. Sahib Singhਪਰ ਅਨੇਕਾਂ ਹੀ ਅਹੰਕਾਰੀ ਜੀਵ ਹਨ (ਜੋ ਆਪਣੀ ਹੀ ਅਕਲ ਦੇ ਮਾਣ ਵਿਚ ਰਹਿ ਕੇ ਕੁਰਾਹੇ ਪੈ ਕੇ) ਜੰਮਦੇ ਹਨ ਤੇ ਮਰਦੇ ਹਨ (ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ)ਪਦ ਅਰਥ ਇਕਿ = ਅਨੇਕਾਂ ਜੀਵ। ਪੂਰ = ਬੇਅੰਤ ਜੀਵ, ਬੇੜੀ ਦੇ ਪੂਰਾਂ ਦੇ ਪੂਰ {ਨੋਟ: ਭਰੀ ਬੇੜੀ ਦੇ ਸਾਰੇ ਮੁਸਾਫ਼ਿਰਾਂ ਦੇ ਸਮੂਹ ਨੂੰ 'ਪੂਰ' ਆਖੀਦਾ ਹੈ}। ਭਰੇ ਅਹੰਕਾਰਿ = ਅਹੰਕਾਰ ਨਾਲ ਭਰੇ ਹੋਏ, ਅਹੰਕਾਰੀ।
SikhNet (Spanish)De las multitudes de hombres llenos de orgullo, algunos van y otros vienen.
ਮਨਹਠਿ ਮਤੀ. ਬੂਡੀਐ; ਗੁਰਮੁਖਿ ਸਚੁ ਸੁ ਤਾਰਿ ॥੧॥
manahatth matee. booddeeai; guramukh sach su taar |1|
Sant Singh KhalsaThrough stubborn-mindedness, the intellect is drowned; one who becomes Gurmukh and truthful is saved. ||1||
Manmohan SinghThrough mind's obstinacy the man of intellect is drowned and through the Guru the true man is saved.
Manmohan Singh (Punjabi)ਮਨੂਏ ਦੀ ਜ਼ਿੱਦ ਰਾਹੀਂ ਅਕਲ ਵਾਲਾ ਆਦਮੀ ਡੁੱਬ ਜਾਂਦਾ ਹੈ ਅਤੇ ਗੁਰਾਂ ਦੇ ਰਾਹੀਂ ਸੱਚਾ ਆਦਮੀ ਬਚ ਜਾਂਦਾ ਹੈ।
Fareedkot Teekaਹੰਕਾਰ ਕਰ ਕੇ ਹਠ ਹੋਤਾ ਹੈ। ਜੋ ਅਪਨੇ ਮਨ ਕੇ ਹਠ ਕੀ (ਮਤੀ) ਸਲਾਹ ਹੈ ਤਿਸ ਕਰ ਕੇ (ਬੂਡੀਐ) ਡੁਬੀਤਾ ਹੈ। ਭਾਵ ਏਹਿ ਕਿ ਜਬ ਹੰਕਾਰ ਹੋਤਾ ਹੈ ਤਬ ਐਸੇ ਹਠ ਹੋਤਾ ਹੈ ਕਿ ਏਹਿ ਮੈਂ ਕਰੂੰਗਾ ਔਰੁ ਏਹਿ ਮੈਂ ਨਹੀਂ ਕਰੂੰਗਾ, ਯਾਂ ਤੇ ਹੰਕਾਰੁ ਹੀ ਡੋਬੂ ਮਲਾਹੁ ਭਯਾ, ਔਰੁ ਜੋ ਗੁਰਮੁਖਿ ਹੈਂ, ਸੋ ਸਚ ਕੋ ਧਾਰ ਕਰ ਆਪ ਕੋ ਤਾਰ ਲੇਤੇ ਹੈਂ॥੧॥
Prof. Sahib Singhਆਪਣੀ ਅਕਲ ਦੇ ਹਠ ਤੇ ਤੁਰਿਆਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬੀਦਾ ਹੀ ਹੈ। ਜੋ ਮਨੁੱਖ ਗੁਰੂ ਦੇ ਰਾਹ ਉਤੇ ਤੁਰਦਾ ਹੈ ਉਸ ਨੂੰ ਪਰਮਾਤਮਾ ਪਾਰ ਲੰਘਾ ਲੈਂਦਾ ਹੈ ॥੧॥ਪਦ ਅਰਥ ਮਨ ਹਠਿ = ਮਨ ਦੇ ਹਠ ਵਿਚ। ਮਨ ਹਠਿ ਮਤੀ = ਹਠੀ ਮਤਿ ਨਾਲ, ਆਪਣੀ ਅਕਲ ਦੇ ਹਠ ਤੇ ਤੁਰਿਆਂ। ਗੁਰਮੁਖਿ = ਉਹ ਮਨੁੱਖ ਜੋ ਗੁਰੂ ਦਾ ਆਸਰਾ ਲੈਂਦਾ ਹੈ। ਤਾਰਿ = ਤਾਰੈ, ਤਾਰ ਲੈਂਦਾ ਹੈ॥੧॥
SikhNet (Spanish)Debido a la obstinación mental, el intelecto del hombre es ahogado y a través de la Verdad el Devoto es salvado. (1)
ਗੁਰ ਬਿਨੁ; ਕਿਉ ਤਰੀਐ ਸੁਖੁ ਹੋਇ ॥
gur bin; kiau tareeai sukh hoe |
Sant Singh KhalsaWithout the Guru, how can anyone swim across to find peace?
Manmohan SinghSans the Guru, how can man swim across and attain peace?
Manmohan Singh (Punjabi)ਗੁਰਾਂ ਦੇ ਬਗੈਰ ਆਦਮੀ ਕਿਸ ਤਰ੍ਹਾਂ ਪਾਰ ਹੋ ਅਤੇ ਆਰਾਮ ਪਰਾਪਤ ਕਰ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰੋਂ ਸੇ ਬਿਨਾ ਕੈਸੇ ਤਰਿਆ ਜਾਵੇ, ਜਬ ਤਕ ਤਰਿਆ ਨਹੀਂ ਜਾਤਾ ਹੈ ਤਬ ਤਕ ਸੁਖ ਕ੍ਯੋਂ ਕਰ ਹੋਵੈ?
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਨਾਹ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ, ਨਾਹ ਹੀ ਆਤਮਕ ਅਨੰਦ ਮਿਲਦਾ ਹੈ।ਪਦ ਅਰਥ ਕਿਉ ਤਰੀਐ = ਨਹੀਂ ਤਰਿਆ ਜਾ ਸਕਦਾ।
SikhNet (Spanish)Sin el Guru ¿cómo podría el hombre nadar a través y encontrar la Paz?
ਜਿਉ ਭਾਵੈ ਤਿਉ ਰਾਖੁ ਤੂ; ਮੈ. ਅਵਰੁ ਨ ਦੂਜਾ ਕੋਇ ॥੧॥ ਰਹਾਉ ॥
jiau bhaavai tiau raakh too; mai. avar na doojaa koe |1| rahaau |
Sant Singh KhalsaAs it pleases You, Lord, You save me. There is no other for me at all. ||1||Pause||
Manmohan SinghAs it pleases Thee so do thou save me. I have no other second (to succour me, O Lord). Pause.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗੇ, ਓਸੇ ਤਰ੍ਹਾਂ ਮੇਰੀ ਰਖਿਆ ਕਰ। (ਹੇ ਸੁਆਮੀ!) ਕੋਈ ਹੋਰ ਦੂਸਰਾ (ਮੇਰੀ ਸਹਾਇਤਾ ਕਰਨ ਵਾਲਾ) ਨਹੀਂ। ਠਹਿਰਾਉ।
Fareedkot Teekaਤਾਂ ਤੇ ਐਸੇ ਬੇਨਤੀ ਕਰਨੀ ਚਾਹੀਏ ਕਿ ਹੇ ਵਾਹਿਗੁਰੂ ਜਿਸ ਪ੍ਰਕਾਰ ਤੁਮ ਕੋ ਭਾਵਤਾ ਹੈ, ਤੈਸੇ ਹੀ ਮੇਰੇ ਕੋ ਰਾਖਿ ਲੇਹੁ। ਤੇਰੇ ਸੇ ਬਿਨਾ ਮੇਰਾ ਔਰੁ ਕੋਈ ਭੀ ਆਸਰਾ ਨਹੀਂ ਹੈ॥੧॥ ਰਹਾਉ ॥☬ਸੰਸਾਰ ਕੇ ਅਸਚਰਜ ਰੂਪ ਕਹਤੇ ਹੈਂ:
Prof. Sahib Singh(ਇਸ ਵਾਸਤੇ, ਹੇ ਮਨ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਵੇਂ ਹੋ ਸਕੇ ਤੂੰ ਮੈਨੂੰ (ਗੁਰੂ ਦੀ ਸਰਨ ਵਿਚ) ਰੱਖ, (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ) ਮੈਨੂੰ ਕੋਈ ਹੋਰ (ਆਸਰਾ) ਨਹੀਂ ਸੁੱਝਦਾ ॥੧॥ ਰਹਾਉ ॥
SikhNet (Spanish)Consérvame, oh Señor, en Tu Voluntad, pues no tengo a nadie más a quien recurrir, más que a Ti. (1-Pausa)
ਆਗੈ ਦੇਖਉ. ਡਉ ਜਲੈ; ਪਾਛੈ. ਹਰਿਓ ਅੰਗੂਰੁ ॥
aagai dekhau. ddau jalai; paachhai. hario angoor |
Sant Singh KhalsaIn front of me, I see the jungle burning; behind me, I see green plants sprouting.
Manmohan SinghIn front I behold the fire of death burning (the mortals) and just behind I see the green plumules.
Manmohan Singh (Punjabi)ਮੂਹਰਲੇ ਬੰਨੇ ਮੈਂ ਮੌਤ ਦੀ ਅੱਗ (ਪ੍ਰਾਣੀਆਂ ਨੂੰ) ਸਾੜਦੀ ਤੱਕਦਾ ਹਾਂ ਅਤੇ ਪਿਛਲੇ ਪਾਸੇ ਮੈਂ ਹਰੀਆਂ ਕਰੂੰਬਲਾ ਵੇਖਦਾ ਹਾਂ।
Fareedkot Teekaਹੇ ਭਾਈ! ਜਬ ਮੈਂ ਆਗੇ ਮਸਾਨ ਭੂੰਮੀ ਕੀ ਓਰ ਦੇਖਤਾ ਹੂੰ ਤੋ ਲੋਗ (ਡਉ) ਚਿਖਾ ਕੀ ਅਗਨੀ ਮੇਂ ਜਲਤੇ ਹੈਂ, ਔਰ ਜੋ ਪੀਛੇ ਸੰਸਾਰ ਕੀ ਓਰ ਦੇਖਤਾ ਹੂੰ ਤੋ ਹੋਰ ਅੰਕੂਰ ਹਰੇ ਹੋਤੇ ਆਵਤੇ ਹੈਂ, ਭਾਵ ਏਹਿ ਕਿ ਔਰ ਜੀਵ ਜਨਮਤੇ ਆਵਤੇ ਹੈਂ⁽¹⁾॥
Prof. Sahib Singh(ਜਗਤ ਇਕ ਜੰਗਲ ਸਮਾਨ ਹੈ ਜਿਸ ਵਿਚ ਅੱਗੇ ਅੱਗੇ ਤਾਂ ਅੱਗ ਲਗੀ ਹੋਈ ਹੈ, ਜੋ ਪਲੇ ਹੋਏ ਵੱਡੇ ਵੱਡੇ ਰੁੱਖਾਂ ਨੂੰ ਸਾੜਦੀ ਜਾਂਦੀ ਹੈ; ਤੇ ਪਿੱਛੇ ਪਿੱਛੇ ਨਵੇਂ ਕੋਮਲ ਬੂਟੇ ਉੱਗਦੇ ਜਾ ਰਹੇ ਹਨ), ਪਿੱਛੇ ਪਿੱਛੇ ਨਵੇਂ ਕੋਮਲ ਬਾਲ ਜੰਮਦੇ ਆ ਰਹੇ ਹਨ।ਪਦ ਅਰਥ ਆਗੈ = ਸਾਹਮਣੇ ਪਾਸੇ। ਡਉ = ਜੰਗਲ ਦੀ ਅੱਗ। ਡਉ ਜਲੈ = ਮਸਾਣਾਂ ਦੀ ਅੱਗ ਬਲ ਰਹੀ ਹੈ, ਬੇਅੰਤ ਜੀਵ ਮਰ ਰਹੇ ਹਨ। ਹਰਿਓ ਅੰਗੂਰ = ਹਰੇ ਨਵੇਂ ਨਵੇਂ ਕੋਮਲ ਬੂਟੇ, ਜੰਮਦੇ ਬਾਲ।
SikhNet (Spanish)Enfrente de mis ojos puedo observar el fuego terrible que consume a los mortales, y por detrás puedo ver los campos verdes.
ਜਿਸ ਤੇ ਉਪਜੈ. ਤਿਸ ਤੇ ਬਿਨਸੈ; ਘਟਿ ਘਟਿ ਸਚੁ ਭਰਪੂਰਿ ॥
jis te upajai. tis te binasai; ghatt ghatt sach bharapoor |
Sant Singh KhalsaWe shall merge into the One from whom we came. The True One is pervading each and every heart.
Manmohan SinghWhence they are born, thence do they merge. The True Lord is fully filling every heart.
Manmohan Singh (Punjabi)ਜਿਥੇ ਉਹ ਜੰਮੇ ਹਨ ਉਥੇ ਹੀ ਉਹ ਲੀਨ ਹੋ ਜਾਂਦੇ ਹਨ। ਸੱਚਾ ਸੁਆਮੀ ਹਰਦਿਲ ਨੂੰ ਪਰੀ-ਪੂਰਨ ਕਰ ਰਿਹਾ ਹੈ।
Fareedkot Teekaਹੇ ਮਨ! (ਜਿਸ ਤੇ) ਜਿਸ ਵਾਹਿਗੁਰੂ ਕੀ ਆਗ੍ਯਾ ਕਰ ਕੇ ਜਗਤ ਕੇ ਜੀਵ ਉਪਜਤੇ ਹੈਂ, ਤਿਸ ਵਹਿਗੁਰੂ ਕੀ ਆਗ੍ਯਾ ਕਰ ਕੇ ਹੀ (ਬਿਨਸੈ) ਮ੍ਰਿਤੁ ਹੋਤੇ ਹੈਂ। ਜੋ ਸਚ ਰੂਪ ਆਤਮਸਤਾ ਹੈ, ਸੋ ਜਨਮ ਮਰਨ ਸੇ ਰਹਤ ਹੋ ਕਰ ਏਕ ਰਸ ਘਟਿ ਘਟਿ ਮੇਂ ਪਰੀਪੂਰਨ ਹੋ ਰਹੀ ਹੈ॥
Prof. Sahib Singhਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿਚ ਨਕਾ-ਨਕ ਮੌਜੂਦ ਹੈ।ਪਦ ਅਰਥ ਜਿਸ ਤੇ = ਜਿਸ ਪਰਮਾਤਮਾ ਤੋਂ। ਸਚੁ = ਸਦਾ-ਥਿਰ ਪ੍ਰਭੂ।
SikhNet (Spanish)Cuando ellos nacen, ahí se funden, pues el Señor Verdadero llena todos los corazones.
ਆਪੇ ਮੇਲਿ ਮਿਲਾਵਹੀ; ਸਾਚੈ ਮਹਲਿ ਹਦੂਰਿ ॥੨॥
aape mel milaavahee; saachai mehal hadoor |2|
Sant Singh KhalsaHe Himself unites us in Union with Himself; the True Mansion of His Presence is close at hand. ||2||
Manmohan SinghGod Himself unites man in His union (and he then), sees the True mansion close-by.
Manmohan Singh (Punjabi)ਵਾਹਿਗੁਰੂ ਖੁਦ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੇ (ਅਤੇ ਤਾਂ ਉਹ) ਸੱਚੇ ਮੰਦਰ ਨੂੰ ਐਨ ਲਾਗੇ ਹੀ ਵੇਖ ਲੈਂਦਾ ਹੈ।
Fareedkot Teekaਜਿਸ ਕੋ ਆਪ (ਮੇਲਿ) ਸਤ ਸੰਗਤਿ ਮੇਂ ਮਿਲਾਵਤਾ ਹੈ, ਸੋਈ ਪੁਰਸ਼ੁ ਸਚ ਸਰੂਪ ਕੋ (ਹਦੂਰਿ) ਪ੍ਰੱਤਖ੍ਯ ਦੇਖਤਾ ਹੈ॥੨॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਤੂੰ ਆਪ ਹੀ ਆਪਣੇ ਸਦਾ-ਥਿਰ ਮਹਲ ਵਿਚ ਹਜ਼ੂਰੀ ਵਿਚ ਰੱਖਦਾ ਹੈਂ ॥੨॥ਪਦ ਅਰਥ ਮਿਲਾਵਹੀ = (ਹੇ ਪ੍ਰਭੂ!) ਤੂੰ ਮਿਲਾ ਲੈਂਦਾ ਹੈਂ। ਮਹਲਿ = ਮਹਲ ਵਿਚ॥੨॥
SikhNet (Spanish)Dios une al hombre Consigo Mismo para que pueda ver la Verdadera Mansión muy cerca. (2)
ਸਾਹਿ ਸਾਹਿ ਤੁਝੁ ਸੰਮਲਾ; ਕਦੇ ਨ ਵਿਸਾਰੇਉ ॥
saeh saeh tujh samalaa; kade na visaareo |
Sant Singh KhalsaWith each and every breath, I dwell upon You; I shall never forget You.
Manmohan SinghWith every breath I meditate in Thee, (O Lord) and never forget Thee.
Manmohan Singh (Punjabi)ਹਰ ਸੁਆਸ ਨਾਲ ਮੈਂ ਤੇਰਾ ਸਿਮਰਨ ਕਰਦਾ ਹਾਂ, (ਹੇ ਸੁਆਮੀ!) ਅਤੇ ਕਦਾਚਿਤ ਭੀ ਤੈਨੂੰ ਨਹੀਂ ਭੁਲਾਉਂਦਾ।
Fareedkot Teekaਪੁਨ: ਐਸੀ ਪ੍ਰੀਤੀ ਪੂਰਬਕ ਬੇਨਤੀ ਕਰੇ: ਕਿ ਹੇ ਪਰਮੇਸ੍ਵਰ! (ਸਾਹਿ ਸਾਹਿ) ਸ੍ਵਾਸ ਸ੍ਵਾਸ ਤੁਝ ਕੋ ਸਿਮਰਣ ਕਰੂੰ ਕਬੀ ਨਹੀਂ ਬਿਸਾਰੂੰ॥
Prof. Sahib Singh(ਹੇ ਪ੍ਰਭੂ! ਮਿਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਰਹਾਂ, ਤੈਨੂੰ ਕਦੇ ਵੀ ਨਾਹ ਭੁਲਾਵਾਂ।ਪਦ ਅਰਥ ਸਾਹਿ = ਸਾਹ ਨਾਲ। ਸਾਹਿ ਸਾਹਿ = ਹਰੇਕ ਸਾਹ ਨਾਲ। ਸੰਮਲਾ = ਸੰਮਲਾਂ, ਮੈਂ ਯਾਦ ਕਰਾਂ।
SikhNet (Spanish)Con cada respiración medito en Ti, oh Señor, y nunca me olvido de Ti.
ਜਿਉ ਜਿਉ ਸਾਹਬੁ ਮਨਿ ਵਸੈ; ਗੁਰਮੁਖਿ ਅੰਮ੍ਰਿਤੁ ਪੇਉ ॥
jiau jiau saahab man vasai; guramukh amrit peo |
Sant Singh KhalsaThe more the Lord and Master dwells within the mind, the more the Gurmukh drinks in the Ambrosial Nectar.
Manmohan SinghThe more the Master abides within my mind the more the Nectar I quaff through the Guru.
Manmohan Singh (Punjabi)ਜਿਨ੍ਹਾਂ ਬਹੁਤਾ ਮਾਲਕ ਮੇਰੇ ਚਿੱਤ ਅੰਦਰ ਵਸਦਾ ਹੈ ਉਨ੍ਹਾਂ ਬਹੁਤਾ ਸੁਧਾ-ਰਸ ਮੈਂ ਗੁਰਾਂ ਦੇ ਰਾਹੀਂ ਪਾਨ ਕਰਦਾ ਹਾਂ।
Fareedkot Teekaਹੇ ਸਾਹਿਬ! ਜਿਉਂ ਜਿਉਂ ਤੂੰ ਮਨੁ ਮੇਂ ਬਸੇਂਗਾ, ਤਿਉਂ ਤਿਉਂ ਗੁਰੋਂ ਦੁਆਰੇ (ਅੰਮ੍ਰਿਤੁ) ਆਤਮ ਅਨੰਦ ਕੋ ਪਾਨ ਕਰੂੰ॥
Prof. Sahib Singh(ਹੇ ਭਾਈ! ਜੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਜਿਉਂ ਜਿਉਂ (ਉਹ) ਮਾਲਕ (ਮੇਰੇ) ਮਨ ਵਿਚ ਟਿਕਿਆ ਰਹੇ, ਮੈਂ ਆਤਮਕ ਜੀਵਨ ਦੇਣ ਵਾਲਾ (ਉਸ ਦਾ) ਨਾਮ-ਜਲ ਪੀਂਦਾ ਰਹਾਂ।ਪਦ ਅਰਥ ਮਨਿ = ਮਨ ਵਿਚ। ਪੇਉ = ਪੇਉਂ, ਮੈਂ ਪੀਆਂ।
SikhNet (Spanish)Mientras más habita el Maestro en mi mente, más Néctar saboreo del Guru.
ਮਨੁ ਤਨੁ ਤੇਰਾ. ਤੂ ਧਣੀ; ਗਰਬੁ ਨਿਵਾਰਿ ਸਮੇਉ ॥੩॥
man tan teraa. too dhanee; garab nivaar sameo |3|
Sant Singh KhalsaMind and body are Yours; You are my Master. Please rid me of my pride, and let me merge with You. ||3||
Manmohan SinghMy soul and body are Thine and Thou art my Master. Rid me of ego and merge me in Thee.
Manmohan Singh (Punjabi)ਮੇਰੀ ਜਿੰਦੜੀ ਤੇ ਜਿਸਮ ਤੈਡੇਂ ਹਨ ਅਤੇ ਤੂੰ ਮੇਰਾ ਮਾਲਕ ਹੈਂ। ਮੇਰਾ ਹੰਕਾਰ ਦੂਰ ਕਰਕੇ ਮੈਨੂੰ ਆਪਣੇ ਵਿੱਚ ਲੀਨ ਕਰ ਲੈ।
Fareedkot Teekaਹੇ ਵਾਹਿਗੁਰੂ! ਮਨੁ ਤਨੁ ਸਭੁ ਤੇਰਾ ਹੈ ਤੂਹੀ (ਧਣੀ) ਸ੍ਵਾਮੀ ਹੈਂ, ਤਾਂ ਤੇ ਮੇਰੇ ਹੰਕਾਰ ਕੋ ਨਿਬ੍ਰਿਤ ਕਰ ਕੇ ਅਪਣੇ ਮੇਂ (ਸਮੇਉ) ਮਿਲਾਇ ਲੀਜੀਏ। ਵਾ ਜਬ (ਗਰਬੁ) ਹੰਕਾਰੁ ਨਿਵਾਰਨ ਕਰੀਏ ਤਬ ਵਾਹਿਗੁਰੂ ਅਪਨੇ ਮੇਂ ਸਮਾਇ ਲੇਤਾ ਹੈ॥੩॥
Prof. Sahib Singh(ਹੇ ਪ੍ਰਭੂ! ਮੇਰਾ) ਮਨ (ਮੇਰਾ) ਤਨ ਤੇਰਾ ਹੀ ਦਿਤਾ ਹੋਇਆ ਹੈ, ਤੂੰ ਹੀ (ਮੇਰਾ) ਮਾਲਕ ਹੈਂ। (ਮਿਹਰ ਕਰ, ਮੈਂ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ (ਤੇਰੀ ਯਾਦ ਵਿਚ) ਲੀਨ ਰਹਾਂ ॥੩॥ਪਦ ਅਰਥ ਧਣੀ = ਮਾਲਕ, ਖਸਮ। ਗਰਬੁ = ਅਹੰਕਾਰ। ਨਿਵਾਰਿ = ਦੂਰ ਕਰ ਕੇ। ਸਮੇਉ = ਸਮਾ ਜਾਵਾਂ, ਲੀਨ ਰਹਾਂ॥੩॥
SikhNet (Spanish)Mi Alma y cuerpo son Tuyos y Tú eres mi Maestro, libérame de mi ego negativo y sumérgeme en Ti. (3)
ਜਿਨਿ. ਏਹੁ ਜਗਤੁ ਉਪਾਇਆ; ਤ੍ਰਿਭਵਣੁ ਕਰਿ ਆਕਾਰੁ ॥
jin. ehu jagat upaaeaa; tribhavan kar aakaar |
Sant Singh KhalsaThe One who formed this universe created the creation of the three worlds.
Manmohan SinghHe who created this universe did make the expanse of the three worlds.
Manmohan Singh (Punjabi)ਜਿਸ ਨੇ ਇਹ ਆਲਮ ਰਚਿਆ ਹੈ, ਉਸੇ ਨੇ ਹੀ ਤਿੰਨਾ ਜਹਾਨਾਂ ਦਾ ਪਸਾਰਾ ਕੀਤਾ ਹੈ।
Fareedkot Teekaਜਿਸ ਵਾਹਿਗੁਰੂ ਨੇ ਇਹੁ ਤ੍ਰਿਭਵਨ ਰੂਪ ਜਗਤੁ ਉਤਪਤਿ ਕਰ ਕੇ ਤਿਸ ਮੇਂ (ਆਕਾਰੁ) ਸਰੀਰ ਕੀਏ ਹੈਂ, ਸ੍ਵਰਗ ਮੇਂ ਦੇਵਤਾ, ਪ੍ਰਿਥ੍ਵੀ ਮੇਂ ਮਾਨੁਖ, ਪਾਤਾਲ ਮੇਂ ਦੈਤ ਵਾ ਨਾਗਾਦਿਕ ਕੀਏ ਹੈਂ॥
Prof. Sahib Singhਜਿਸ (ਜੋਤਿ-ਸਰੂਪ ਪ੍ਰਭੂ) ਨੇ ਇਹ ਜਗਤ ਪੈਦਾ ਕੀਤਾ ਹੈ, ਇਹ ਤ੍ਰਿਭਵਣੀ ਸਰੂਪ ਬਣਾਇਆ ਹੈ,ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਤ੍ਰਿਭਵਣੁ = ਤਿੰਨੇ ਭਵਨ। ਆਕਾਰੁ = ਦਿਸੱਦਾ ਜਗਤ।
SikhNet (Spanish)Él, Quien creó este Universo, también hizo que las tres Gunas se expandieran.
ਗੁਰਮੁਖਿ ਚਾਨਣੁ ਜਾਣੀਐ; ਮਨਮੁਖਿ ਮੁਗਧੁ ਗੁਬਾਰੁ ॥
guramukh chaanan jaaneeai; manamukh mugadh gubaar |
Sant Singh KhalsaThe Gurmukh knows the Divine Light, while the foolish self-willed manmukh gropes around in the darkness.
Manmohan SinghKnow that the good perceive the Divine light and the perverse fools remain in spiritual darkness.
Manmohan Singh (Punjabi)ਜਾਣ ਲੈ ਕਿ ਭਲੇ ਪੁਰਸ਼ ਰੱਬੀ ਰੋਸ਼ਨੀ ਵੇਖਦੇ ਹਨ ਅਤੇ ਪ੍ਰਤੀਕੂਲ ਮੂਰਖ ਆਤਮਕ ਘਨ੍ਹੇਰੇ ਅੰਦਰ ਰਹਿੰਦੇ ਹਨ।
Fareedkot Teekaਜੋ ਗੁਰਮੁਖਿ ਗ੍ਯਾਨਵਾਨ ਹੈਂ ਤਿਨੋ ਨੈਂ ਪ੍ਰਕਾਸ ਸਰੂਪ ਆਤਮਾਂ ਕੋ ਜਾਨਿਆਂ ਹੈ ਔਰੁ ਜੋ ਮਨਮੁਖ ਅਗ੍ਯਾਨੀ ਹੈਂ ਤਿਨ (ਮੁਗਧੁ) ਮੂਰਖੋਂ ਕੋ (ਗੁਬਾਹੁ) ਅਗ੍ਯਾਨ ਰੂਪ ਸਘਨ ਅੰਧੇਰਾ ਹੈ। ਭਾਵ ਏਹਿ ਕਿ ਅਤ੍ਯੰਤ ਸਘਨ ਅਵਿਦ੍ਯਾ ਕਰ ਵਹ ਅਛਾਦਿਤ ਹੋ ਰਹੇ ਹੈਂ, ਪਸੁ ਔਰੁ ਬ੍ਰਿਛਾਦਿਕੋਂ ਵਤ॥
Prof. Sahib Singhਗੁਰੂ ਦੀ ਸਰਨ ਪਿਆਂ ਉਸ ਜੋਤਿ ਨਾਲ ਸਾਂਝ ਬਣਾਈ ਜਾ ਸਕਦੀ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਜੋਤਿ ਨਹੀਂ ਦਿੱਸਦੀ, ਉਸ ਨੂੰ) ਆਤਮਕ ਹਨੇਰਾ ਹੀ ਹਨੇਰਾ ਹੈ।ਪਦ ਅਰਥ ਚਾਨਣੁ = ਜੋਤਿ-ਰੂਪ ਪ੍ਰਭੂ। ਮੁਗਧੁ = ਮੂਰਖ। ਗੁਬਾਰੁ = ਹਨੇਰਾ।
SikhNet (Spanish)Aprende que el bondadoso percibe la Luz Divina y los tontos perversos permanecen en la oscuridad espiritual.
ਘਟਿ ਘਟਿ ਜੋਤਿ ਨਿਰੰਤਰੀ; ਬੂਝੈ ਗੁਰਮਤਿ ਸਾਰੁ ॥੪॥
ghatt ghatt jot nirantaree; boojhai guramat saar |4|
Sant Singh KhalsaOne who sees that Light within each and every heart understands the Essence of the Guru's Teachings. ||4||
Manmohan SinghHe, who perceives God's light within every heart, comes to understand the essence of Guru's teaching.
Manmohan Singh (Punjabi)ਜੋ ਹਰ ਦਿਲ ਅੰਦਰ ਵਾਹਿਗੁਰੂ ਦਾ ਨੂਰ ਵੇਖਦਾ ਹੈ ਉਹ ਗੁਰਾਂ ਦੇ ਉਪਦੇਸ਼ ਦੇ ਤੱਤ ਨੂੰ ਨੂੰ ਸਮਝ ਲੈਂਦਾ ਹੈ।
Fareedkot Teeka(ਜੋਤਿ) ਆਤਮ ਸਤਾ ਘਟਿ ਘਟਿ ਮੇਂ ਨਿਰੰਤਰੀ ਭੇਦ ਰਹਿਤ ਵ੍ਯਾਪਕ ਹੈ, ਭਾਵ ਏਹਿ ਕਿ ਦੇਸ ਕਾਲ ਵਸਤੂ ਕਾ ਜਿਸ ਮੇਂ ਅੰਤਰਾ ਨਹੀਂ ਹੈ॥☬ਨਨੂ: ਜੇ ਕਰ ਆਤਮ ਸੱਤਾ ਘਟ ਘਟ ਮੇਂ ਏਕ ਸੀ ਹੈ, ਤੋ ਸਭ ਕੋਈ ਕ੍ਯੋਂ ਨਹੀਂ ਜਾਨਤਾ ਹੈ?☬ਉਤਰੁ: ਜਿਨ ਕੋ ਸ੍ਰੇਸ੍ਟ ਗੁਰ ਸਿਖ੍ਯਾ ਪ੍ਰਾਪਤ ਭਈ ਹੈ, ਸੋਈ ਪੁਰਸ ਬੂਝਤੇ ਹੈਂ॥੪॥
Prof. Sahib Singh(ਭਾਵੇਂ) ਰੱਬੀ ਜੋਤਿ ਇਕ-ਰਸ ਹਰੇਕ ਸਰੀਰ ਵਿਚ ਵਿਆਪਕ ਹੈ, (ਪਰ) ਗੁਰੂ ਦੀ ਮਤ ਲਿਆਂ ਹੀ (ਇਹ) ਅਸਲੀਅਤ ਸਮਝੀ ਜਾ ਸਕਦੀ ਹੈ ॥੪॥ਪਦ ਅਰਥ ਨਿਰੰਤਰਿ = {ਨਿਰ-ਅੰਤਰ। ਅੰਤਰ = ਵਿੱਥ} ਵਿੱਥ ਤੋਂ ਬਿਨਾ, ਇਕ-ਰਸ। ਸਾਰੁ = ਅਸਲੀਅਤ॥੪॥
SikhNet (Spanish)Aquél que puede percibir la Luz de Dios en cada corazón, entiende la Esencia de la Enseñanza del Guru. (4)
ਗੁਰਮੁਖਿ ਜਿਨੀ ਜਾਣਿਆ; ਤਿਨ ਕੀਚੈ ਸਾਬਾਸਿ ॥
guramukh jinee jaaniaa; tin keechai saabaas |
Sant Singh KhalsaThose who understand are Gurmukh; recognize and applaud them.
Manmohan SinghDo applaud the pious persons who understand the Lord.
Manmohan Singh (Punjabi)ਉਨ੍ਹਾਂ ਪਵਿੱਤਰ ਪੁਰਸ਼ਾਂ ਨੂੰ ਆਫਰੀਨ ਆਖ ਜੋ ਸੁਆਮੀ ਨੂੰ ਸਮਝਦੇ ਹਨ।
Fareedkot Teekaਜਿਨ ਗੁਰਮੁਖੋਂ ਨੇ ਵਾਹਿਗੁਰੂ ਕੋ ਜਾਨਿਆਂ ਹੈ ਤਿਨੋਂ ਕਾ (ਸਾਬਾਸਿ) ਧੰਨਵਾਦੁ ਕਰੀਏ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਸਰਬ-ਵਿਆਪੀ ਜੋਤਿ ਨਾਲ ਸਾਂਝ ਪਾ ਲਈ, ਉਹਨਾਂ ਨੂੰ ਸ਼ਾਬਾਸ਼ੇ ਮਿਲਦੀ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਕੀਚੈ = ਕੀਤੀ ਜਾਂਦੀ ਹੈ, ਮਿਲਦੀ ਹੈ।
SikhNet (Spanish)Aplaudan a las personas piadosas que entienden al Señor.
ਸਚੇ ਸੇਤੀ ਰਲਿ ਮਿਲੇ; ਸਚੇ ਗੁਣ ਪਰਗਾਸਿ ॥
sache setee ral mile; sache gun paragaas |
Sant Singh KhalsaThey meet and merge with the True One. They become the Radiant Manifestation of the Excellence of the True One.
Manmohan SinghThey meet and merge into the True Lord and in them become manifest the excellences of the True Being.
Manmohan Singh (Punjabi)ਉਹ ਸੱਚੇ ਸਾਹਿਬ ਨੂੰ ਭੇਟ ਕੇ ਉਸ ਨਾਲ ਅਭੇਦ ਹੋ ਜਾਂਦੇ ਹਨ ਅਤੇ ਉਨ੍ਹਾਂ ਅੰਦਰ ਸਤਿਪੁਰਖ ਦੀਆਂ ਸਰੇਸ਼ਟਤਾਈਆਂ ਪਰਗਟ ਹੋ ਜਾਂਦੀਆਂ ਹਨ।
Fareedkot Teekaਜਿਨ ਕੇ ਰਿਦੇ ਮੇਂ ਬਿਬੇਕਾਦਿ ਸਚੇ ਗੁਨ (ਪਰਗਾਸਿ) ਪ੍ਰਗਟ ਹੂਏ ਹੈਂ, ਸੋਈ ਪੁਰਸ (ਸਚੇ) ਵਾਹਿਗੁਰੂ ਕੇ ਸਰੂਪ ਮੇਂ ਰਲ ਕਰ ਕੇ (ਮਿਲੇ) ਅਭੇਦ ਭਏ ਹੈਂ॥
Prof. Sahib Singhਉਹ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਗੁਣ ਉਹਨਾਂ ਵਿਚ ਉੱਘੜ ਆਉਂਦੇ ਹਨ।ਪਦ ਅਰਥ ਸੇਤੀ = ਨਾਲ। ਸਚੇ ਗੁਣ = ਸਦਾ-ਥਿਰ ਪ੍ਰਭੂ ਦੇ ਗੁਣ। ਨਾਮਿ = ਨਾਮ ਵਿਚ (ਜੁੜ ਕੇ)।
SikhNet (Spanish)Ellos encuentran y se funden en el Señor Verdadero y en ellos se vuelven manifiestas las Excelencias del Ser Verdadero.
ਨਾਨਕ. ਨਾਮਿ ਸੰਤੋਖੀਆ; ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥
naanak. naam santokheea; jeeo pindd prabh paas |5|16|
Sant Singh KhalsaO Nanak, they are contented with the Naam, the Name of the Lord. They offer their bodies and souls to God. ||5||16||
Manmohan SinghNanak they feel contented with God's Name and their soul and body are near (at the disposal of) the Lord.
Manmohan Singh (Punjabi)ਨਾਨਕ ਉਹ ਰੱਬ ਦੇ ਨਾਮ ਨਾਲ ਸੰਤੁਸ਼ਟ ਰਹਿੰਦੇ ਹਨ ਅਤੇ ਉਨ੍ਹਾਂ ਦੀ ਆਤਮਾ ਤੇ ਦੇਹ ਸੁਆਮੀ ਦੇ ਨਜ਼ਦੀਕ (ਸਪੁਰਦ) ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸ਼ੋਂ ਨੇ (ਪਿੰਡ) ਸਰੀਰ ਕੇ ਬੀਚ ਸੇ ਜੀਵ ਭਾਵ ਕਾ ਤ੍ਯਾਗੁ ਕੀਆ ਹੈ, ਭਾਵ ਏਹਿ ਕਿ ਦੇਹਿ ਅਭਿਮਾਨ ਕੋ ਛੋਡ ਦੀਆ ਹੈ, ਸੋ ਨਾਮੀ ਪ੍ਰਭੂ ਸਮਰਥ ਕੋ ਪਾਸ ਹੀ ਪਾਇ ਕਰ ਕ੍ਯਾ ਅੰਤਹਕਰਨ ਕਾ ਸਮੀਪੀ ਜਾਨ ਕਰ (ਸੰਤੋਖੀਆ) ਯਥਾ ਲਾਭ ਸੰਤੁਸ੍ਟ ਭਏ ਹੈਂ॥੫॥੧੬॥☬ਮਨ ਕੇ ਪਰਥਾਇ ਸਾਧਾਰਣ ਉਪਦੇਸੁ ਹੈ:
Prof. Sahib Singhਹੇ ਨਾਨਕ! ਨਾਮ ਵਿਚ ਜੁੜ ਕੇ ਉਹ ਮਨੁੱਖ ਆਤਮਕ ਸ਼ਾਂਤੀ ਮਾਣਦੇ ਹਨ, ਉਹ ਆਪਣੀ ਜਿੰਦ ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰੀ ਰੱਖਦੇ ਹਨ ॥੫॥੧੬॥ਪਦ ਅਰਥ ਸੰਤੋਖੀਆ = ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਜੀਉ = ਜਿੰਦ। ਪਿੰਡੁ = ਸਰੀਰ। ਪ੍ਰਭ ਪਾਸਿ = ਪ੍ਰਭੂ ਦੇ ਹਵਾਲੇ ਕਰਦੇ (ਹਨ)॥੫॥
SikhNet (Spanish)Dice Nanak, ellos se sienten contentos con el Nombre de Dios, y en cuerpo y Alma se dedican a la Alabanza del Señor. (4-16)