ੴ

ਸਿੱਖਬਾਣੀ · SikhBani

Ang 20

Sri Guru Granth Sahib · Siree Raag · 4 shabads, 41 lines
Translations
Shabad Guru Nanak Dev Ji Siree Raag continued from Ang 19

ਪੰਚ ਭੂਤ. ਸਚਿ ਭੈ ਰਤੇ; ਜੋਤਿ ਸਚੀ ਮਨ ਮਾਹਿ ॥

panch bhoot. sach bhai rate; jot sachee man maeh |

Sant Singh KhalsaThe body of the five elements is dyed in the Fear of the True One; the mind is filled with the True Light.
Manmohan Singh(His body of) five elements, then get dyed in the fear of the True One and the True light shines within his mind.
Manmohan Singh (Punjabi)ਉਸ ਦਾ ਪੰਜਾਂ ਤੱਤਾਂ (ਦਾ ਸਰੀਰ) ਤਦ ਸਤਿਪੁਰਖ ਦੇ ਡਰ ਵਿੱਚ ਰੰਗਿਆ ਜਾਂਦਾ ਹੈ ਅਤੇ ਸੱਚੀ ਰੋਸ਼ਨੀ ਉਸ ਦੇ ਅੰਤਰ ਆਤਮੇ ਚਮਕਦੀ ਹੈ।
Fareedkot Teekaਜਿਸ ਵਾਹਿਗੁਰੂ ਕੇ ਭਯ ਮੇਂ ਪੰਚ ਭੂਤ ਪੰਚ ਤੱਤ੍ਵ ਰਾਤੇ ਹੈਂ,☬"ਭੈ ਵਿਚਿ ਪਉਣ ਵਹੈ ਸਦਿ ਵਾਊ॥☬ਭੈ ਵਿਚਿ ਚਲਹਿ ਲਖ ਦਰੀਆਊ॥" ਇਤਿ ਆਦਿ ਸ੍ਰੀ ਗੁਰੂ ਵਾਕ੍ਯ ਹੈਂ। ਭਾਵ ਏਹਿ ਕਿ ਇਹ ਸੰਪੂਰਨ ਜਿਸ ਕੇ ਭੈ ਮੇਂ ਚਲਤੇ ਹੈਂ, ਤਿਸੁ ਵਾਹਿਗੁਰੂ ਕੀ ਹੀ (ਜੋਤਿ) ਸੱਤਾ ਸਚੀ ਮਨ ਮੇਂ ਸਮਝੀ ਹੈ॥
Prof. Sahib Singhਉਸ ਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿਚ ਪ੍ਰਭੂ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੀ ਜੋਤਿ ਸਦਾ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ।

ਪਦ ਅਰਥ ਪੰਚ ਭੂਤ = ਪੰਜੇ ਤਤ, ਸਾਰਾ ਸਰੀਰ।

SikhNet (Spanish)Dios muestra Su Favor a aquél que tiene el Alma revestida de Verdad.

ਨਾਨਕ. ਅਉਗਣ ਵੀਸਰੇ; ਗੁਰਿ ਰਾਖੇ. ਪਤਿ ਤਾਹਿ ॥੪॥੧੫॥

naanak. aaugan veesare; gur raakhe. pat taeh |4|15|

Sant Singh KhalsaO Nanak, your demerits shall be forgotten; the Guru shall preserve your honor. ||4||15||
Manmohan SinghNanak, he forgets (forsakes) sins and the Guru saves his honour.
Manmohan Singh (Punjabi)ਨਾਨਕ, ਉਹ ਪਾਪਾਂ ਨੂੰ ਭੁਲਾ (ਤਜ) ਦਿੰਦਾ ਹੈ, ਅਤੇ ਗੁਰੂ ਜੀ ਉਸ ਦੀ ਇਜ਼ਤ ਬਰਕਰਾਰ ਰਖਦੇ ਹੈਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਕਿ ਉਸ ਪੁਰਸ ਸੇ ਅਵਗੁਣ ਤੋ ਸਭਿ ਬਿਸਰਿ ਗਏ ਹੈਂ, ਤਿਸ ਜਨ ਕੀ ਪਤਿ ਕੇ ਗੁਰੂ ਰਾਖੇ ਭਏ ਹੈਂ॥੪॥੧੫॥
Prof. Sahib Singhਹੇ ਨਾਨਕ! ਜਿਸ ਮਨੁੱਖ ਦੀ ਗੁਰੂ ਨੇ ਰਾਖੀ ਕੀਤੀ, ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲੀ, ਵਿਕਾਰ ਉਸ ਤੋਂ ਪਰੇ ਹਟ ਗਏ ॥੪॥੧੫॥{19-20}

ਪਦ ਅਰਥ ਗੁਰਿ = ਗੁਰੂ ਨੇ। ਤਾਹਿ = ਉਸ ਦੀ॥੪॥

SikhNet (Spanish)Este cuerpo hecho de los cinco elementos es teñido con el Temor Fervoroso al Uno Verdadero, y la Luz Verdadera empieza a brillar dentro de su mente. Él hace a un lado sus malas intenciones y el Guru preserva su Honor. (4-15)

Open this shabad (15 lines, Angs 19-20) →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag. First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਨਾਨਕ. ਬੇੜੀ ਸਚ ਕੀ; ਤਰੀਐ ਗੁਰ ਵੀਚਾਰਿ ॥

naanak. berree sach kee; tareeai gur veechaar |

Sant Singh KhalsaO Nanak, the Boat of Truth will ferry you across; contemplate the Guru.
Manmohan SinghNanak the boat of truth ferries man across through the discerning wisdom of the Guru.
Manmohan Singh (Punjabi)ਨਾਨਕ ਗੁਰਾਂ ਦੀ ਪ੍ਰਬੀਨ ਸਿਆਣਪ ਦੁਆਰਾ, ਸੱਚ ਦੀ ਕਿਸ਼ਤੀ ਇਨਸਾਨ ਨੂੰ ਪਾਰ ਲੈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਮੈਂ ਸੱਤ ਬਚਨਾਦਿ ਸੁਭ ਆਚਾਰ ਜੋ ਪੂਰਬ ਕਥਨ ਕੀਏ ਹੈਂ, ਤਿਨ ਕੀ ਵਾ ਸਚ ਨਾਮ ਕੀ (ਬੇੜੀ) ਨੌਕਾ ਕਰੀਏ, ਤਿਸ ਪਰ ਚਢ ਕਰ ਗੁਰੋਂ ਦ੍ਵਾਰੇ ਸੱਤਾਸੱਤ ਕਾ ਬੀਚਾਰੁ ਕਰੀਏ, ਤਪ ਆਸਾ ਰੂਪੀ ਵਾ ਸੰਸਾਰ ਰੂਪੀ ਨਦੀ ਸੇ ਭਰੀਏ। ਭਾਵ ਏਹਿ ਕਿ ਸੱਚ ਕੀ ਨੌਕਾ ਪਰ ਚਢੇ ਔਰੁ ਪੂਰੇ ਗੁਰੂ ਰੂਪੀ ਮਲਾਹ ਹੋਵੈ ਤਬ ਤਰੀਤਾ ਹੈ॥
Prof. Sahib Singhਹੇ ਨਾਨਕ! (ਸੰਸਾਰ ਇਕ ਅਥਾਹ ਸਮੁੰਦਰ ਹੈ) ਜੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਿਮਰਨ ਦੀ ਬੇੜੀ ਬਣਾ ਲਈਏ ਤਾਂ (ਇਸ ਸੰਸਾਰ ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।

ਪਦ ਅਰਥ ਨਾਨਕ = ਹੇ ਨਾਨਕ! ਸਚ = ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ। ਗੁਰ ਵੀਚਾਰਿ = ਗੁਰੂ ਦੀ ਦੱਸੀ ਵਿਚਾਰ ਦੀ ਰਾਹੀਂ, ਗੁਰੂ ਦੇ ਦੱਸੇ ਉਪਦੇਸ਼ ਦਾ ਆਸਰਾ ਲੈ ਕੇ।

SikhNet (Spanish)Dice Nanak, el Barco de la Verdad transporta al hombre a través de la Sabiduría del Discernimiento del Guru.

ਇਕਿ ਆਵਹਿ. ਇਕਿ ਜਾਵਹੀ; ਪੂਰਿ ਭਰੇ ਅਹੰਕਾਰਿ ॥

eik aaveh. ik jaavahee; poor bhare ahankaar |

Sant Singh KhalsaSome come, and some go; they are totally filled with egotism.
Manmohan SinghOf the multitudes of men full of pride, some come and some go.
Manmohan Singh (Punjabi)ਹੰਕਾਰ ਨਾਲ ਪੂਰਤ ਮਨੁੱਖਾਂ ਦੇ ਸਮੁਦਾਇ ਵਿਚੋਂ ਕਈ ਆਉਂਦੇ ਤੇ ਕਈ ਜਾਂਦੇ ਹਨ।
Fareedkot Teekaਜਿਨੋ ਨੈ ਇਨ ਸੁਭ ਗੁਣੋਂ ਕੋ ਛੋਡ ਦੀਆ ਹੈ, ਵਹੁ ਝੂਠ ਰੂਪੀ ਨੌਕਾ ਪਰ ਚਢਤੇ ਹੈਂ। ਤਿਸ ਬੇੜੀ ਕਾ ਮਲਾਹੁ ਹੰਕਾਰੁ ਹੈ। ਐਸੇ ਜੀਵੋਂ ਕੋ ਹੰਕਾਰ ਰੂਪੀ ਮਲਾਹਿ ਨੈ ਪੂਰੋਂ ਕੇ ਪੂਰ, ਭਾਵ ਬਹੁਤੇ ਹੀ ਭਰੇ ਹੈਂ ਵਾ ਹੰਕਾਰੀਆਂ ਕੇ ਪੂਰ ਭਰੇ ਹੈਂ। ਤਿਸ ਮੇਂ ਸੇ ਏਕ ਜਨਮ ਕਰ ਆਵਤੇ ਹੈਂ ਔਰ ਏਕ ਮ੍ਰਿਤ ਹੋ ਕਰ ਚਲੇ ਜਾਤੇ ਹੈਂ॥
Prof. Sahib Singhਪਰ ਅਨੇਕਾਂ ਹੀ ਅਹੰਕਾਰੀ ਜੀਵ ਹਨ (ਜੋ ਆਪਣੀ ਹੀ ਅਕਲ ਦੇ ਮਾਣ ਵਿਚ ਰਹਿ ਕੇ ਕੁਰਾਹੇ ਪੈ ਕੇ) ਜੰਮਦੇ ਹਨ ਤੇ ਮਰਦੇ ਹਨ (ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ)

ਪਦ ਅਰਥ ਇਕਿ = ਅਨੇਕਾਂ ਜੀਵ। ਪੂਰ = ਬੇਅੰਤ ਜੀਵ, ਬੇੜੀ ਦੇ ਪੂਰਾਂ ਦੇ ਪੂਰ {ਨੋਟ: ਭਰੀ ਬੇੜੀ ਦੇ ਸਾਰੇ ਮੁਸਾਫ਼ਿਰਾਂ ਦੇ ਸਮੂਹ ਨੂੰ 'ਪੂਰ' ਆਖੀਦਾ ਹੈ}। ਭਰੇ ਅਹੰਕਾਰਿ = ਅਹੰਕਾਰ ਨਾਲ ਭਰੇ ਹੋਏ, ਅਹੰਕਾਰੀ।

SikhNet (Spanish)De las multitudes de hombres llenos de orgullo, algunos van y otros vienen.

ਮਨਹਠਿ ਮਤੀ. ਬੂਡੀਐ; ਗੁਰਮੁਖਿ ਸਚੁ ਸੁ ਤਾਰਿ ॥੧॥

manahatth matee. booddeeai; guramukh sach su taar |1|

Sant Singh KhalsaThrough stubborn-mindedness, the intellect is drowned; one who becomes Gurmukh and truthful is saved. ||1||
Manmohan SinghThrough mind's obstinacy the man of intellect is drowned and through the Guru the true man is saved.
Manmohan Singh (Punjabi)ਮਨੂਏ ਦੀ ਜ਼ਿੱਦ ਰਾਹੀਂ ਅਕਲ ਵਾਲਾ ਆਦਮੀ ਡੁੱਬ ਜਾਂਦਾ ਹੈ ਅਤੇ ਗੁਰਾਂ ਦੇ ਰਾਹੀਂ ਸੱਚਾ ਆਦਮੀ ਬਚ ਜਾਂਦਾ ਹੈ।
Fareedkot Teekaਹੰਕਾਰ ਕਰ ਕੇ ਹਠ ਹੋਤਾ ਹੈ। ਜੋ ਅਪਨੇ ਮਨ ਕੇ ਹਠ ਕੀ (ਮਤੀ) ਸਲਾਹ ਹੈ ਤਿਸ ਕਰ ਕੇ (ਬੂਡੀਐ) ਡੁਬੀਤਾ ਹੈ। ਭਾਵ ਏਹਿ ਕਿ ਜਬ ਹੰਕਾਰ ਹੋਤਾ ਹੈ ਤਬ ਐਸੇ ਹਠ ਹੋਤਾ ਹੈ ਕਿ ਏਹਿ ਮੈਂ ਕਰੂੰਗਾ ਔਰੁ ਏਹਿ ਮੈਂ ਨਹੀਂ ਕਰੂੰਗਾ, ਯਾਂ ਤੇ ਹੰਕਾਰੁ ਹੀ ਡੋਬੂ ਮਲਾਹੁ ਭਯਾ, ਔਰੁ ਜੋ ਗੁਰਮੁਖਿ ਹੈਂ, ਸੋ ਸਚ ਕੋ ਧਾਰ ਕਰ ਆਪ ਕੋ ਤਾਰ ਲੇਤੇ ਹੈਂ॥੧॥
Prof. Sahib Singhਆਪਣੀ ਅਕਲ ਦੇ ਹਠ ਤੇ ਤੁਰਿਆਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬੀਦਾ ਹੀ ਹੈ। ਜੋ ਮਨੁੱਖ ਗੁਰੂ ਦੇ ਰਾਹ ਉਤੇ ਤੁਰਦਾ ਹੈ ਉਸ ਨੂੰ ਪਰਮਾਤਮਾ ਪਾਰ ਲੰਘਾ ਲੈਂਦਾ ਹੈ ॥੧॥

ਪਦ ਅਰਥ ਮਨ ਹਠਿ = ਮਨ ਦੇ ਹਠ ਵਿਚ। ਮਨ ਹਠਿ ਮਤੀ = ਹਠੀ ਮਤਿ ਨਾਲ, ਆਪਣੀ ਅਕਲ ਦੇ ਹਠ ਤੇ ਤੁਰਿਆਂ। ਗੁਰਮੁਖਿ = ਉਹ ਮਨੁੱਖ ਜੋ ਗੁਰੂ ਦਾ ਆਸਰਾ ਲੈਂਦਾ ਹੈ। ਤਾਰਿ = ਤਾਰੈ, ਤਾਰ ਲੈਂਦਾ ਹੈ॥੧॥

SikhNet (Spanish)Debido a la obstinación mental, el intelecto del hombre es ahogado y a través de la Verdad el Devoto es salvado. (1)

ਗੁਰ ਬਿਨੁ; ਕਿਉ ਤਰੀਐ ਸੁਖੁ ਹੋਇ ॥

gur bin; kiau tareeai sukh hoe |

Sant Singh KhalsaWithout the Guru, how can anyone swim across to find peace?
Manmohan SinghSans the Guru, how can man swim across and attain peace?
Manmohan Singh (Punjabi)ਗੁਰਾਂ ਦੇ ਬਗੈਰ ਆਦਮੀ ਕਿਸ ਤਰ੍ਹਾਂ ਪਾਰ ਹੋ ਅਤੇ ਆਰਾਮ ਪਰਾਪਤ ਕਰ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰੋਂ ਸੇ ਬਿਨਾ ਕੈਸੇ ਤਰਿਆ ਜਾਵੇ, ਜਬ ਤਕ ਤਰਿਆ ਨਹੀਂ ਜਾਤਾ ਹੈ ਤਬ ਤਕ ਸੁਖ ਕ੍ਯੋਂ ਕਰ ਹੋਵੈ?
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਨਾਹ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ, ਨਾਹ ਹੀ ਆਤਮਕ ਅਨੰਦ ਮਿਲਦਾ ਹੈ।

ਪਦ ਅਰਥ ਕਿਉ ਤਰੀਐ = ਨਹੀਂ ਤਰਿਆ ਜਾ ਸਕਦਾ।

SikhNet (Spanish)Sin el Guru ¿cómo podría el hombre nadar a través y encontrar la Paz?

ਜਿਉ ਭਾਵੈ ਤਿਉ ਰਾਖੁ ਤੂ; ਮੈ. ਅਵਰੁ ਨ ਦੂਜਾ ਕੋਇ ॥੧॥ ਰਹਾਉ ॥

jiau bhaavai tiau raakh too; mai. avar na doojaa koe |1| rahaau |

Sant Singh KhalsaAs it pleases You, Lord, You save me. There is no other for me at all. ||1||Pause||
Manmohan SinghAs it pleases Thee so do thou save me. I have no other second (to succour me, O Lord). Pause.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗੇ, ਓਸੇ ਤਰ੍ਹਾਂ ਮੇਰੀ ਰਖਿਆ ਕਰ। (ਹੇ ਸੁਆਮੀ!) ਕੋਈ ਹੋਰ ਦੂਸਰਾ (ਮੇਰੀ ਸਹਾਇਤਾ ਕਰਨ ਵਾਲਾ) ਨਹੀਂ। ਠਹਿਰਾਉ।
Fareedkot Teekaਤਾਂ ਤੇ ਐਸੇ ਬੇਨਤੀ ਕਰਨੀ ਚਾਹੀਏ ਕਿ ਹੇ ਵਾਹਿਗੁਰੂ ਜਿਸ ਪ੍ਰਕਾਰ ਤੁਮ ਕੋ ਭਾਵਤਾ ਹੈ, ਤੈਸੇ ਹੀ ਮੇਰੇ ਕੋ ਰਾਖਿ ਲੇਹੁ। ਤੇਰੇ ਸੇ ਬਿਨਾ ਮੇਰਾ ਔਰੁ ਕੋਈ ਭੀ ਆਸਰਾ ਨਹੀਂ ਹੈ॥੧॥ ਰਹਾਉ ॥☬ਸੰਸਾਰ ਕੇ ਅਸਚਰਜ ਰੂਪ ਕਹਤੇ ਹੈਂ:
Prof. Sahib Singh(ਇਸ ਵਾਸਤੇ, ਹੇ ਮਨ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਵੇਂ ਹੋ ਸਕੇ ਤੂੰ ਮੈਨੂੰ (ਗੁਰੂ ਦੀ ਸਰਨ ਵਿਚ) ਰੱਖ, (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ) ਮੈਨੂੰ ਕੋਈ ਹੋਰ (ਆਸਰਾ) ਨਹੀਂ ਸੁੱਝਦਾ ॥੧॥ ਰਹਾਉ ॥
SikhNet (Spanish)Consérvame, oh Señor, en Tu Voluntad, pues no tengo a nadie más a quien recurrir, más que a Ti. (1-Pausa)

ਆਗੈ ਦੇਖਉ. ਡਉ ਜਲੈ; ਪਾਛੈ. ਹਰਿਓ ਅੰਗੂਰੁ ॥

aagai dekhau. ddau jalai; paachhai. hario angoor |

Sant Singh KhalsaIn front of me, I see the jungle burning; behind me, I see green plants sprouting.
Manmohan SinghIn front I behold the fire of death burning (the mortals) and just behind I see the green plumules.
Manmohan Singh (Punjabi)ਮੂਹਰਲੇ ਬੰਨੇ ਮੈਂ ਮੌਤ ਦੀ ਅੱਗ (ਪ੍ਰਾਣੀਆਂ ਨੂੰ) ਸਾੜਦੀ ਤੱਕਦਾ ਹਾਂ ਅਤੇ ਪਿਛਲੇ ਪਾਸੇ ਮੈਂ ਹਰੀਆਂ ਕਰੂੰਬਲਾ ਵੇਖਦਾ ਹਾਂ।
Fareedkot Teekaਹੇ ਭਾਈ! ਜਬ ਮੈਂ ਆਗੇ ਮਸਾਨ ਭੂੰਮੀ ਕੀ ਓਰ ਦੇਖਤਾ ਹੂੰ ਤੋ ਲੋਗ (ਡਉ) ਚਿਖਾ ਕੀ ਅਗਨੀ ਮੇਂ ਜਲਤੇ ਹੈਂ, ਔਰ ਜੋ ਪੀਛੇ ਸੰਸਾਰ ਕੀ ਓਰ ਦੇਖਤਾ ਹੂੰ ਤੋ ਹੋਰ ਅੰਕੂਰ ਹਰੇ ਹੋਤੇ ਆਵਤੇ ਹੈਂ, ਭਾਵ ਏਹਿ ਕਿ ਔਰ ਜੀਵ ਜਨਮਤੇ ਆਵਤੇ ਹੈਂ⁽¹⁾॥
Prof. Sahib Singh(ਜਗਤ ਇਕ ਜੰਗਲ ਸਮਾਨ ਹੈ ਜਿਸ ਵਿਚ ਅੱਗੇ ਅੱਗੇ ਤਾਂ ਅੱਗ ਲਗੀ ਹੋਈ ਹੈ, ਜੋ ਪਲੇ ਹੋਏ ਵੱਡੇ ਵੱਡੇ ਰੁੱਖਾਂ ਨੂੰ ਸਾੜਦੀ ਜਾਂਦੀ ਹੈ; ਤੇ ਪਿੱਛੇ ਪਿੱਛੇ ਨਵੇਂ ਕੋਮਲ ਬੂਟੇ ਉੱਗਦੇ ਜਾ ਰਹੇ ਹਨ), ਪਿੱਛੇ ਪਿੱਛੇ ਨਵੇਂ ਕੋਮਲ ਬਾਲ ਜੰਮਦੇ ਆ ਰਹੇ ਹਨ।

ਪਦ ਅਰਥ ਆਗੈ = ਸਾਹਮਣੇ ਪਾਸੇ। ਡਉ = ਜੰਗਲ ਦੀ ਅੱਗ। ਡਉ ਜਲੈ = ਮਸਾਣਾਂ ਦੀ ਅੱਗ ਬਲ ਰਹੀ ਹੈ, ਬੇਅੰਤ ਜੀਵ ਮਰ ਰਹੇ ਹਨ। ਹਰਿਓ ਅੰਗੂਰ = ਹਰੇ ਨਵੇਂ ਨਵੇਂ ਕੋਮਲ ਬੂਟੇ, ਜੰਮਦੇ ਬਾਲ।

SikhNet (Spanish)Enfrente de mis ojos puedo observar el fuego terrible que consume a los mortales, y por detrás puedo ver los campos verdes.

ਜਿਸ ਤੇ ਉਪਜੈ. ਤਿਸ ਤੇ ਬਿਨਸੈ; ਘਟਿ ਘਟਿ ਸਚੁ ਭਰਪੂਰਿ ॥

jis te upajai. tis te binasai; ghatt ghatt sach bharapoor |

Sant Singh KhalsaWe shall merge into the One from whom we came. The True One is pervading each and every heart.
Manmohan SinghWhence they are born, thence do they merge. The True Lord is fully filling every heart.
Manmohan Singh (Punjabi)ਜਿਥੇ ਉਹ ਜੰਮੇ ਹਨ ਉਥੇ ਹੀ ਉਹ ਲੀਨ ਹੋ ਜਾਂਦੇ ਹਨ। ਸੱਚਾ ਸੁਆਮੀ ਹਰਦਿਲ ਨੂੰ ਪਰੀ-ਪੂਰਨ ਕਰ ਰਿਹਾ ਹੈ।
Fareedkot Teekaਹੇ ਮਨ! (ਜਿਸ ਤੇ) ਜਿਸ ਵਾਹਿਗੁਰੂ ਕੀ ਆਗ੍ਯਾ ਕਰ ਕੇ ਜਗਤ ਕੇ ਜੀਵ ਉਪਜਤੇ ਹੈਂ, ਤਿਸ ਵਹਿਗੁਰੂ ਕੀ ਆਗ੍ਯਾ ਕਰ ਕੇ ਹੀ (ਬਿਨਸੈ) ਮ੍ਰਿਤੁ ਹੋਤੇ ਹੈਂ। ਜੋ ਸਚ ਰੂਪ ਆਤਮਸਤਾ ਹੈ, ਸੋ ਜਨਮ ਮਰਨ ਸੇ ਰਹਤ ਹੋ ਕਰ ਏਕ ਰਸ ਘਟਿ ਘਟਿ ਮੇਂ ਪਰੀਪੂਰਨ ਹੋ ਰਹੀ ਹੈ॥
Prof. Sahib Singhਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿਚ ਨਕਾ-ਨਕ ਮੌਜੂਦ ਹੈ।

ਪਦ ਅਰਥ ਜਿਸ ਤੇ = ਜਿਸ ਪਰਮਾਤਮਾ ਤੋਂ। ਸਚੁ = ਸਦਾ-ਥਿਰ ਪ੍ਰਭੂ।

SikhNet (Spanish)Cuando ellos nacen, ahí se funden, pues el Señor Verdadero llena todos los corazones.

ਆਪੇ ਮੇਲਿ ਮਿਲਾਵਹੀ; ਸਾਚੈ ਮਹਲਿ ਹਦੂਰਿ ॥੨॥

aape mel milaavahee; saachai mehal hadoor |2|

Sant Singh KhalsaHe Himself unites us in Union with Himself; the True Mansion of His Presence is close at hand. ||2||
Manmohan SinghGod Himself unites man in His union (and he then), sees the True mansion close-by.
Manmohan Singh (Punjabi)ਵਾਹਿਗੁਰੂ ਖੁਦ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੇ (ਅਤੇ ਤਾਂ ਉਹ) ਸੱਚੇ ਮੰਦਰ ਨੂੰ ਐਨ ਲਾਗੇ ਹੀ ਵੇਖ ਲੈਂਦਾ ਹੈ।
Fareedkot Teekaਜਿਸ ਕੋ ਆਪ (ਮੇਲਿ) ਸਤ ਸੰਗਤਿ ਮੇਂ ਮਿਲਾਵਤਾ ਹੈ, ਸੋਈ ਪੁਰਸ਼ੁ ਸਚ ਸਰੂਪ ਕੋ (ਹਦੂਰਿ) ਪ੍ਰੱਤਖ੍ਯ ਦੇਖਤਾ ਹੈ॥੨॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਤੂੰ ਆਪ ਹੀ ਆਪਣੇ ਸਦਾ-ਥਿਰ ਮਹਲ ਵਿਚ ਹਜ਼ੂਰੀ ਵਿਚ ਰੱਖਦਾ ਹੈਂ ॥੨॥

ਪਦ ਅਰਥ ਮਿਲਾਵਹੀ = (ਹੇ ਪ੍ਰਭੂ!) ਤੂੰ ਮਿਲਾ ਲੈਂਦਾ ਹੈਂ। ਮਹਲਿ = ਮਹਲ ਵਿਚ॥੨॥

SikhNet (Spanish)Dios une al hombre Consigo Mismo para que pueda ver la Verdadera Mansión muy cerca. (2)

ਸਾਹਿ ਸਾਹਿ ਤੁਝੁ ਸੰਮਲਾ; ਕਦੇ ਨ ਵਿਸਾਰੇਉ ॥

saeh saeh tujh samalaa; kade na visaareo |

Sant Singh KhalsaWith each and every breath, I dwell upon You; I shall never forget You.
Manmohan SinghWith every breath I meditate in Thee, (O Lord) and never forget Thee.
Manmohan Singh (Punjabi)ਹਰ ਸੁਆਸ ਨਾਲ ਮੈਂ ਤੇਰਾ ਸਿਮਰਨ ਕਰਦਾ ਹਾਂ, (ਹੇ ਸੁਆਮੀ!) ਅਤੇ ਕਦਾਚਿਤ ਭੀ ਤੈਨੂੰ ਨਹੀਂ ਭੁਲਾਉਂਦਾ।
Fareedkot Teekaਪੁਨ: ਐਸੀ ਪ੍ਰੀਤੀ ਪੂਰਬਕ ਬੇਨਤੀ ਕਰੇ: ਕਿ ਹੇ ਪਰਮੇਸ੍ਵਰ! (ਸਾਹਿ ਸਾਹਿ) ਸ੍ਵਾਸ ਸ੍ਵਾਸ ਤੁਝ ਕੋ ਸਿਮਰਣ ਕਰੂੰ ਕਬੀ ਨਹੀਂ ਬਿਸਾਰੂੰ॥
Prof. Sahib Singh(ਹੇ ਪ੍ਰਭੂ! ਮਿਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਰਹਾਂ, ਤੈਨੂੰ ਕਦੇ ਵੀ ਨਾਹ ਭੁਲਾਵਾਂ।

ਪਦ ਅਰਥ ਸਾਹਿ = ਸਾਹ ਨਾਲ। ਸਾਹਿ ਸਾਹਿ = ਹਰੇਕ ਸਾਹ ਨਾਲ। ਸੰਮਲਾ = ਸੰਮਲਾਂ, ਮੈਂ ਯਾਦ ਕਰਾਂ।

SikhNet (Spanish)Con cada respiración medito en Ti, oh Señor, y nunca me olvido de Ti.

ਜਿਉ ਜਿਉ ਸਾਹਬੁ ਮਨਿ ਵਸੈ; ਗੁਰਮੁਖਿ ਅੰਮ੍ਰਿਤੁ ਪੇਉ ॥

jiau jiau saahab man vasai; guramukh amrit peo |

Sant Singh KhalsaThe more the Lord and Master dwells within the mind, the more the Gurmukh drinks in the Ambrosial Nectar.
Manmohan SinghThe more the Master abides within my mind the more the Nectar I quaff through the Guru.
Manmohan Singh (Punjabi)ਜਿਨ੍ਹਾਂ ਬਹੁਤਾ ਮਾਲਕ ਮੇਰੇ ਚਿੱਤ ਅੰਦਰ ਵਸਦਾ ਹੈ ਉਨ੍ਹਾਂ ਬਹੁਤਾ ਸੁਧਾ-ਰਸ ਮੈਂ ਗੁਰਾਂ ਦੇ ਰਾਹੀਂ ਪਾਨ ਕਰਦਾ ਹਾਂ।
Fareedkot Teekaਹੇ ਸਾਹਿਬ! ਜਿਉਂ ਜਿਉਂ ਤੂੰ ਮਨੁ ਮੇਂ ਬਸੇਂਗਾ, ਤਿਉਂ ਤਿਉਂ ਗੁਰੋਂ ਦੁਆਰੇ (ਅੰਮ੍ਰਿਤੁ) ਆਤਮ ਅਨੰਦ ਕੋ ਪਾਨ ਕਰੂੰ॥
Prof. Sahib Singh(ਹੇ ਭਾਈ! ਜੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਜਿਉਂ ਜਿਉਂ (ਉਹ) ਮਾਲਕ (ਮੇਰੇ) ਮਨ ਵਿਚ ਟਿਕਿਆ ਰਹੇ, ਮੈਂ ਆਤਮਕ ਜੀਵਨ ਦੇਣ ਵਾਲਾ (ਉਸ ਦਾ) ਨਾਮ-ਜਲ ਪੀਂਦਾ ਰਹਾਂ।

ਪਦ ਅਰਥ ਮਨਿ = ਮਨ ਵਿਚ। ਪੇਉ = ਪੇਉਂ, ਮੈਂ ਪੀਆਂ।

SikhNet (Spanish)Mientras más habita el Maestro en mi mente, más Néctar saboreo del Guru.

ਮਨੁ ਤਨੁ ਤੇਰਾ. ਤੂ ਧਣੀ; ਗਰਬੁ ਨਿਵਾਰਿ ਸਮੇਉ ॥੩॥

man tan teraa. too dhanee; garab nivaar sameo |3|

Sant Singh KhalsaMind and body are Yours; You are my Master. Please rid me of my pride, and let me merge with You. ||3||
Manmohan SinghMy soul and body are Thine and Thou art my Master. Rid me of ego and merge me in Thee.
Manmohan Singh (Punjabi)ਮੇਰੀ ਜਿੰਦੜੀ ਤੇ ਜਿਸਮ ਤੈਡੇਂ ਹਨ ਅਤੇ ਤੂੰ ਮੇਰਾ ਮਾਲਕ ਹੈਂ। ਮੇਰਾ ਹੰਕਾਰ ਦੂਰ ਕਰਕੇ ਮੈਨੂੰ ਆਪਣੇ ਵਿੱਚ ਲੀਨ ਕਰ ਲੈ।
Fareedkot Teekaਹੇ ਵਾਹਿਗੁਰੂ! ਮਨੁ ਤਨੁ ਸਭੁ ਤੇਰਾ ਹੈ ਤੂਹੀ (ਧਣੀ) ਸ੍ਵਾਮੀ ਹੈਂ, ਤਾਂ ਤੇ ਮੇਰੇ ਹੰਕਾਰ ਕੋ ਨਿਬ੍ਰਿਤ ਕਰ ਕੇ ਅਪਣੇ ਮੇਂ (ਸਮੇਉ) ਮਿਲਾਇ ਲੀਜੀਏ। ਵਾ ਜਬ (ਗਰਬੁ) ਹੰਕਾਰੁ ਨਿਵਾਰਨ ਕਰੀਏ ਤਬ ਵਾਹਿਗੁਰੂ ਅਪਨੇ ਮੇਂ ਸਮਾਇ ਲੇਤਾ ਹੈ॥੩॥
Prof. Sahib Singh(ਹੇ ਪ੍ਰਭੂ! ਮੇਰਾ) ਮਨ (ਮੇਰਾ) ਤਨ ਤੇਰਾ ਹੀ ਦਿਤਾ ਹੋਇਆ ਹੈ, ਤੂੰ ਹੀ (ਮੇਰਾ) ਮਾਲਕ ਹੈਂ। (ਮਿਹਰ ਕਰ, ਮੈਂ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ (ਤੇਰੀ ਯਾਦ ਵਿਚ) ਲੀਨ ਰਹਾਂ ॥੩॥

ਪਦ ਅਰਥ ਧਣੀ = ਮਾਲਕ, ਖਸਮ। ਗਰਬੁ = ਅਹੰਕਾਰ। ਨਿਵਾਰਿ = ਦੂਰ ਕਰ ਕੇ। ਸਮੇਉ = ਸਮਾ ਜਾਵਾਂ, ਲੀਨ ਰਹਾਂ॥੩॥

SikhNet (Spanish)Mi Alma y cuerpo son Tuyos y Tú eres mi Maestro, libérame de mi ego negativo y sumérgeme en Ti. (3)

ਜਿਨਿ. ਏਹੁ ਜਗਤੁ ਉਪਾਇਆ; ਤ੍ਰਿਭਵਣੁ ਕਰਿ ਆਕਾਰੁ ॥

jin. ehu jagat upaaeaa; tribhavan kar aakaar |

Sant Singh KhalsaThe One who formed this universe created the creation of the three worlds.
Manmohan SinghHe who created this universe did make the expanse of the three worlds.
Manmohan Singh (Punjabi)ਜਿਸ ਨੇ ਇਹ ਆਲਮ ਰਚਿਆ ਹੈ, ਉਸੇ ਨੇ ਹੀ ਤਿੰਨਾ ਜਹਾਨਾਂ ਦਾ ਪਸਾਰਾ ਕੀਤਾ ਹੈ।
Fareedkot Teekaਜਿਸ ਵਾਹਿਗੁਰੂ ਨੇ ਇਹੁ ਤ੍ਰਿਭਵਨ ਰੂਪ ਜਗਤੁ ਉਤਪਤਿ ਕਰ ਕੇ ਤਿਸ ਮੇਂ (ਆਕਾਰੁ) ਸਰੀਰ ਕੀਏ ਹੈਂ, ਸ੍ਵਰਗ ਮੇਂ ਦੇਵਤਾ, ਪ੍ਰਿਥ੍ਵੀ ਮੇਂ ਮਾਨੁਖ, ਪਾਤਾਲ ਮੇਂ ਦੈਤ ਵਾ ਨਾਗਾਦਿਕ ਕੀਏ ਹੈਂ॥
Prof. Sahib Singhਜਿਸ (ਜੋਤਿ-ਸਰੂਪ ਪ੍ਰਭੂ) ਨੇ ਇਹ ਜਗਤ ਪੈਦਾ ਕੀਤਾ ਹੈ, ਇਹ ਤ੍ਰਿਭਵਣੀ ਸਰੂਪ ਬਣਾਇਆ ਹੈ,

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਤ੍ਰਿਭਵਣੁ = ਤਿੰਨੇ ਭਵਨ। ਆਕਾਰੁ = ਦਿਸੱਦਾ ਜਗਤ।

SikhNet (Spanish)Él, Quien creó este Universo, también hizo que las tres Gunas se expandieran.

ਗੁਰਮੁਖਿ ਚਾਨਣੁ ਜਾਣੀਐ; ਮਨਮੁਖਿ ਮੁਗਧੁ ਗੁਬਾਰੁ ॥

guramukh chaanan jaaneeai; manamukh mugadh gubaar |

Sant Singh KhalsaThe Gurmukh knows the Divine Light, while the foolish self-willed manmukh gropes around in the darkness.
Manmohan SinghKnow that the good perceive the Divine light and the perverse fools remain in spiritual darkness.
Manmohan Singh (Punjabi)ਜਾਣ ਲੈ ਕਿ ਭਲੇ ਪੁਰਸ਼ ਰੱਬੀ ਰੋਸ਼ਨੀ ਵੇਖਦੇ ਹਨ ਅਤੇ ਪ੍ਰਤੀਕੂਲ ਮੂਰਖ ਆਤਮਕ ਘਨ੍ਹੇਰੇ ਅੰਦਰ ਰਹਿੰਦੇ ਹਨ।
Fareedkot Teekaਜੋ ਗੁਰਮੁਖਿ ਗ੍ਯਾਨਵਾਨ ਹੈਂ ਤਿਨੋ ਨੈਂ ਪ੍ਰਕਾਸ ਸਰੂਪ ਆਤਮਾਂ ਕੋ ਜਾਨਿਆਂ ਹੈ ਔਰੁ ਜੋ ਮਨਮੁਖ ਅਗ੍ਯਾਨੀ ਹੈਂ ਤਿਨ (ਮੁਗਧੁ) ਮੂਰਖੋਂ ਕੋ (ਗੁਬਾਹੁ) ਅਗ੍ਯਾਨ ਰੂਪ ਸਘਨ ਅੰਧੇਰਾ ਹੈ। ਭਾਵ ਏਹਿ ਕਿ ਅਤ੍ਯੰਤ ਸਘਨ ਅਵਿਦ੍ਯਾ ਕਰ ਵਹ ਅਛਾਦਿਤ ਹੋ ਰਹੇ ਹੈਂ, ਪਸੁ ਔਰੁ ਬ੍ਰਿਛਾਦਿਕੋਂ ਵਤ॥
Prof. Sahib Singhਗੁਰੂ ਦੀ ਸਰਨ ਪਿਆਂ ਉਸ ਜੋਤਿ ਨਾਲ ਸਾਂਝ ਬਣਾਈ ਜਾ ਸਕਦੀ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਜੋਤਿ ਨਹੀਂ ਦਿੱਸਦੀ, ਉਸ ਨੂੰ) ਆਤਮਕ ਹਨੇਰਾ ਹੀ ਹਨੇਰਾ ਹੈ।

ਪਦ ਅਰਥ ਚਾਨਣੁ = ਜੋਤਿ-ਰੂਪ ਪ੍ਰਭੂ। ਮੁਗਧੁ = ਮੂਰਖ। ਗੁਬਾਰੁ = ਹਨੇਰਾ।

SikhNet (Spanish)Aprende que el bondadoso percibe la Luz Divina y los tontos perversos permanecen en la oscuridad espiritual.

ਘਟਿ ਘਟਿ ਜੋਤਿ ਨਿਰੰਤਰੀ; ਬੂਝੈ ਗੁਰਮਤਿ ਸਾਰੁ ॥੪॥

ghatt ghatt jot nirantaree; boojhai guramat saar |4|

Sant Singh KhalsaOne who sees that Light within each and every heart understands the Essence of the Guru's Teachings. ||4||
Manmohan SinghHe, who perceives God's light within every heart, comes to understand the essence of Guru's teaching.
Manmohan Singh (Punjabi)ਜੋ ਹਰ ਦਿਲ ਅੰਦਰ ਵਾਹਿਗੁਰੂ ਦਾ ਨੂਰ ਵੇਖਦਾ ਹੈ ਉਹ ਗੁਰਾਂ ਦੇ ਉਪਦੇਸ਼ ਦੇ ਤੱਤ ਨੂੰ ਨੂੰ ਸਮਝ ਲੈਂਦਾ ਹੈ।
Fareedkot Teeka(ਜੋਤਿ) ਆਤਮ ਸਤਾ ਘਟਿ ਘਟਿ ਮੇਂ ਨਿਰੰਤਰੀ ਭੇਦ ਰਹਿਤ ਵ੍ਯਾਪਕ ਹੈ, ਭਾਵ ਏਹਿ ਕਿ ਦੇਸ ਕਾਲ ਵਸਤੂ ਕਾ ਜਿਸ ਮੇਂ ਅੰਤਰਾ ਨਹੀਂ ਹੈ॥☬ਨਨੂ: ਜੇ ਕਰ ਆਤਮ ਸੱਤਾ ਘਟ ਘਟ ਮੇਂ ਏਕ ਸੀ ਹੈ, ਤੋ ਸਭ ਕੋਈ ਕ੍ਯੋਂ ਨਹੀਂ ਜਾਨਤਾ ਹੈ?☬ਉਤਰੁ: ਜਿਨ ਕੋ ਸ੍ਰੇਸ੍ਟ ਗੁਰ ਸਿਖ੍ਯਾ ਪ੍ਰਾਪਤ ਭਈ ਹੈ, ਸੋਈ ਪੁਰਸ ਬੂਝਤੇ ਹੈਂ॥੪॥
Prof. Sahib Singh(ਭਾਵੇਂ) ਰੱਬੀ ਜੋਤਿ ਇਕ-ਰਸ ਹਰੇਕ ਸਰੀਰ ਵਿਚ ਵਿਆਪਕ ਹੈ, (ਪਰ) ਗੁਰੂ ਦੀ ਮਤ ਲਿਆਂ ਹੀ (ਇਹ) ਅਸਲੀਅਤ ਸਮਝੀ ਜਾ ਸਕਦੀ ਹੈ ॥੪॥

ਪਦ ਅਰਥ ਨਿਰੰਤਰਿ = {ਨਿਰ-ਅੰਤਰ। ਅੰਤਰ = ਵਿੱਥ} ਵਿੱਥ ਤੋਂ ਬਿਨਾ, ਇਕ-ਰਸ। ਸਾਰੁ = ਅਸਲੀਅਤ॥੪॥

SikhNet (Spanish)Aquél que puede percibir la Luz de Dios en cada corazón, entiende la Esencia de la Enseñanza del Guru. (4)

ਗੁਰਮੁਖਿ ਜਿਨੀ ਜਾਣਿਆ; ਤਿਨ ਕੀਚੈ ਸਾਬਾਸਿ ॥

guramukh jinee jaaniaa; tin keechai saabaas |

Sant Singh KhalsaThose who understand are Gurmukh; recognize and applaud them.
Manmohan SinghDo applaud the pious persons who understand the Lord.
Manmohan Singh (Punjabi)ਉਨ੍ਹਾਂ ਪਵਿੱਤਰ ਪੁਰਸ਼ਾਂ ਨੂੰ ਆਫਰੀਨ ਆਖ ਜੋ ਸੁਆਮੀ ਨੂੰ ਸਮਝਦੇ ਹਨ।
Fareedkot Teekaਜਿਨ ਗੁਰਮੁਖੋਂ ਨੇ ਵਾਹਿਗੁਰੂ ਕੋ ਜਾਨਿਆਂ ਹੈ ਤਿਨੋਂ ਕਾ (ਸਾਬਾਸਿ) ਧੰਨਵਾਦੁ ਕਰੀਏ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਸਰਬ-ਵਿਆਪੀ ਜੋਤਿ ਨਾਲ ਸਾਂਝ ਪਾ ਲਈ, ਉਹਨਾਂ ਨੂੰ ਸ਼ਾਬਾਸ਼ੇ ਮਿਲਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਕੀਚੈ = ਕੀਤੀ ਜਾਂਦੀ ਹੈ, ਮਿਲਦੀ ਹੈ।

SikhNet (Spanish)Aplaudan a las personas piadosas que entienden al Señor.

ਸਚੇ ਸੇਤੀ ਰਲਿ ਮਿਲੇ; ਸਚੇ ਗੁਣ ਪਰਗਾਸਿ ॥

sache setee ral mile; sache gun paragaas |

Sant Singh KhalsaThey meet and merge with the True One. They become the Radiant Manifestation of the Excellence of the True One.
Manmohan SinghThey meet and merge into the True Lord and in them become manifest the excellences of the True Being.
Manmohan Singh (Punjabi)ਉਹ ਸੱਚੇ ਸਾਹਿਬ ਨੂੰ ਭੇਟ ਕੇ ਉਸ ਨਾਲ ਅਭੇਦ ਹੋ ਜਾਂਦੇ ਹਨ ਅਤੇ ਉਨ੍ਹਾਂ ਅੰਦਰ ਸਤਿਪੁਰਖ ਦੀਆਂ ਸਰੇਸ਼ਟਤਾਈਆਂ ਪਰਗਟ ਹੋ ਜਾਂਦੀਆਂ ਹਨ।
Fareedkot Teekaਜਿਨ ਕੇ ਰਿਦੇ ਮੇਂ ਬਿਬੇਕਾਦਿ ਸਚੇ ਗੁਨ (ਪਰਗਾਸਿ) ਪ੍ਰਗਟ ਹੂਏ ਹੈਂ, ਸੋਈ ਪੁਰਸ (ਸਚੇ) ਵਾਹਿਗੁਰੂ ਕੇ ਸਰੂਪ ਮੇਂ ਰਲ ਕਰ ਕੇ (ਮਿਲੇ) ਅਭੇਦ ਭਏ ਹੈਂ॥
Prof. Sahib Singhਉਹ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਗੁਣ ਉਹਨਾਂ ਵਿਚ ਉੱਘੜ ਆਉਂਦੇ ਹਨ।

ਪਦ ਅਰਥ ਸੇਤੀ = ਨਾਲ। ਸਚੇ ਗੁਣ = ਸਦਾ-ਥਿਰ ਪ੍ਰਭੂ ਦੇ ਗੁਣ। ਨਾਮਿ = ਨਾਮ ਵਿਚ (ਜੁੜ ਕੇ)।

SikhNet (Spanish)Ellos encuentran y se funden en el Señor Verdadero y en ellos se vuelven manifiestas las Excelencias del Ser Verdadero.

ਨਾਨਕ. ਨਾਮਿ ਸੰਤੋਖੀਆ; ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥

naanak. naam santokheea; jeeo pindd prabh paas |5|16|

Sant Singh KhalsaO Nanak, they are contented with the Naam, the Name of the Lord. They offer their bodies and souls to God. ||5||16||
Manmohan SinghNanak they feel contented with God's Name and their soul and body are near (at the disposal of) the Lord.
Manmohan Singh (Punjabi)ਨਾਨਕ ਉਹ ਰੱਬ ਦੇ ਨਾਮ ਨਾਲ ਸੰਤੁਸ਼ਟ ਰਹਿੰਦੇ ਹਨ ਅਤੇ ਉਨ੍ਹਾਂ ਦੀ ਆਤਮਾ ਤੇ ਦੇਹ ਸੁਆਮੀ ਦੇ ਨਜ਼ਦੀਕ (ਸਪੁਰਦ) ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸ਼ੋਂ ਨੇ (ਪਿੰਡ) ਸਰੀਰ ਕੇ ਬੀਚ ਸੇ ਜੀਵ ਭਾਵ ਕਾ ਤ੍ਯਾਗੁ ਕੀਆ ਹੈ, ਭਾਵ ਏਹਿ ਕਿ ਦੇਹਿ ਅਭਿਮਾਨ ਕੋ ਛੋਡ ਦੀਆ ਹੈ, ਸੋ ਨਾਮੀ ਪ੍ਰਭੂ ਸਮਰਥ ਕੋ ਪਾਸ ਹੀ ਪਾਇ ਕਰ ਕ੍ਯਾ ਅੰਤਹਕਰਨ ਕਾ ਸਮੀਪੀ ਜਾਨ ਕਰ (ਸੰਤੋਖੀਆ) ਯਥਾ ਲਾਭ ਸੰਤੁਸ੍ਟ ਭਏ ਹੈਂ॥੫॥੧੬॥☬ਮਨ ਕੇ ਪਰਥਾਇ ਸਾਧਾਰਣ ਉਪਦੇਸੁ ਹੈ:
Prof. Sahib Singhਹੇ ਨਾਨਕ! ਨਾਮ ਵਿਚ ਜੁੜ ਕੇ ਉਹ ਮਨੁੱਖ ਆਤਮਕ ਸ਼ਾਂਤੀ ਮਾਣਦੇ ਹਨ, ਉਹ ਆਪਣੀ ਜਿੰਦ ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰੀ ਰੱਖਦੇ ਹਨ ॥੫॥੧੬॥

ਪਦ ਅਰਥ ਸੰਤੋਖੀਆ = ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਜੀਉ = ਜਿੰਦ। ਪਿੰਡੁ = ਸਰੀਰ। ਪ੍ਰਭ ਪਾਸਿ = ਪ੍ਰਭੂ ਦੇ ਹਵਾਲੇ ਕਰਦੇ (ਹਨ)॥੫॥

SikhNet (Spanish)Dice Nanak, ellos se sienten contentos con el Nombre de Dios, y en cuerpo y Alma se dedican a la Alabanza del Señor. (4-16)

Open this shabad →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਸੁਣਿ ਮਨ ਮਿਤ੍ਰ ਪਿਆਰਿਆ; ਮਿਲੁ ਵੇਲਾ ਹੈ ਏਹ ॥

sun man mitr piaariaa; mil velaa hai eh |

Sant Singh KhalsaListen, O my mind, my friend, my darling: now is the time to meet the Lord.
Manmohan SinghHearken, O my darling, friendly soul! this is the time to meet (the Lord).
Manmohan Singh (Punjabi)ਕੰਨ ਕਰ, ਹੇ ਮੇਰੀ ਮਿੱਠੜੀ ਦੌਸਤ ਜਿੰਦੜੀਏ! ਇਹ ਹੈ ਸਮਾਂ (ਸੁਆਮੀ ਨੂੰ) ਭੇਟਣ ਦਾ।
Fareedkot Teekaਤਾਂ ਤੇ ਹੇ ਮਨ! ਮੇਰੇ ਪਿਆਰੇ ਮਿਤ੍ਰ, ਵਾ ਹੇ ਮਨ ਮੇਰੇ ਪਿਆਰਿਆ! (ਮਿਤ੍ਰ) ਵਾਹਗੁਰੂ ਕੋ ਤੂੰ ਮਿਲੁ, ਕ੍ਯੋਂਕਿ ਤਿਸ ਕੇ ਮਿਲਨੇ ਕਾ ਏਹੀ ਮਾਨੁਖ ਜਨਮੁ (ਵੇਲਾ) ਸਮਾਂ ਹੈ॥
Prof. Sahib Singhਹੇ ਪਿਆਰੇ ਮਿਤ੍ਰ ਮਨ! (ਮੇਰੀ ਸਿੱਖਿਆ) ਸੁਣ। ਪਰਮਾਤਮਾ ਨੂੰ ਮਿਲ, (ਮਿਲਣ ਦਾ) ਇਹ (ਮਨੁੱਖਾ ਜਨਮ ਹੀ) ਵੇਲਾ ਹੈ।
SikhNet (Spanish)Escucha, oh mi adorada y querida Alma, ha llegado el momento de conocer al Señor.

ਜਬ ਲਗੁ ਜੋਬਨਿ ਸਾਸੁ ਹੈ; ਤਬ ਲਗੁ ਇਹੁ ਤਨੁ ਦੇਹ ॥

jab lag joban saas hai; tab lag ihu tan deh |

Sant Singh KhalsaAs long as there is youth and breath, give this body to Him.
Manmohan SinghAs long as there is youth and breath, so long give thy body (in Lord's service).
Manmohan Singh (Punjabi)ਜਦ ਤਾਈ ਜੁਆਨੀ ਤੇ ਸਾਹ ਹੈ, ਉਦੋਂ ਤਾਈ ਇਸ ਸਰੀਰ ਨੂੰ (ਸੁਆਮੀ ਦੀ ਸੇਵਾ ਵਿੱਚ) ਦੇ ਦੇ।
Fareedkot Teekaਜਬ ਤਕ ਜੋਬਨ ਅਵਸਥਾ ਹੈ ਔਰ (ਸਾਸੁ) ਪ੍ਰਾਣ ਹੈਂ, ਤਬ ਤਕ ਏਹ ਸਰੀਰ ਵਾਹਿਗੁਰੂ ਕੋ ਦੇਹ ਅਰਪਣ ਕਰ ਕੇ ਸਿਮਰਨ ਮੇਂ ਤਤਪਰ ਹੈ। ਭਾਵ ਏਹ ਕਿ ਬ੍ਰਿਧ ਅਵਸਥਾ ਔਰ ਨਿਰਬਲਤਾ ਮੇਂ ਭਜਨ ਤਪੁ ਹੋ ਨਹੀਂ ਸਕਤਾ ਹੈ॥
Prof. Sahib Singhਜਦੋਂ ਤਕ ਜੁਆਨੀ ਵਿਚ (ਹਾਂ ਤੇ) ਸਾਹ ਆ ਰਿਹਾ ਹੈ, ਤਦੋਂ ਤਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ।

ਪਦ ਅਰਥ ਜੋਬਨਿ = ਜੁਆਨੀ ਵਿਚ। ਜਬ ਲਗੁ = ਜਦੋਂ ਤਕ। ਦੇਹ = ਸਰੀਰ।

SikhNet (Spanish)Mientras haya juventud y respiración, entrega tu ser al Servicio del Señor.

ਬਿਨੁ ਗੁਣ. ਕਾਮਿ ਨ ਆਵਈ; ਢਹਿ ਢੇਰੀ ਤਨੁ ਖੇਹ ॥੧॥

bin gun. kaam na aavee; dteh dteree tan kheh |1|

Sant Singh KhalsaWithout virtue, it is useless; the body shall crumble into a pile of dust. ||1||
Manmohan SinghWithout virtue it is of no avail, the body shall crumble into a heap of dust.
Manmohan Singh (Punjabi)ਨੇਕੀ ਦੇ ਬਾਝੋਂ ਇਹ ਕਿਸੇ ਕੰਮ ਦਾ ਨਹੀਂ ਡਿਗ ਕੇ ਸਰੀਰ ਮਿੱਟੀ ਦਾ ਅੰਬਾਰ ਹੋ ਜਾਏਗਾ।
Fareedkot Teekaਬਿਨਾ ਜਪ ਤਪਾਦਿ ਸੁਭ ਗੁਣੋਂ ਕੇ ਇਹ ਸਰੀਰ ਕਿਸੀ ਕਾਮ ਨਹੀਂ ਆਵਤਾ ਹੈ, ਏਹੁ ਏਕ ਦਿਨ (ਢਹਿ) ਗਿਰ ਕਰ ਕੇ (ਖੇਹ) ਭਸਮ ਕੀ ਢੇਰੀ ਹੋ ਜਾਏਗਾ॥੧॥
Prof. Sahib Singhਜੇ ਪ੍ਰਭੂ ਦੇ ਗੁਣ (ਆਪਣੇ ਅੰਦਰ) ਨਾਹ ਵਸਾਏ, ਤਾਂ ਇਹ ਸਰੀਰ ਕਿਸ ਕੰਮ? ਇਹ ਤਾਂ ਆਖ਼ਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ ॥੧॥

ਪਦ ਅਰਥ ਆਵਈ = ਆਵੈ, ਆਉਂਦਾ। ਢਹਿ = ਢਹਿ ਕੇ। ਢੇਰੀ ਖੇਹੁ = ਖੇਹੁ ਦੀ ਡੇਰੀ॥੧॥

SikhNet (Spanish)Sin la Virtud, nada sirve, el cuerpo se va a corromper y a convertir en polvo. (1)

ਮੇਰੇ ਮਨ; ਲੈ ਲਾਹਾ. ਘਰਿ ਜਾਹਿ ॥

mere man; lai laahaa. ghar jaeh |

Sant Singh KhalsaO my mind, earn the profit, before you return home.
Manmohan SinghO my soul! earn some profit (before) thou goest home.
Manmohan Singh (Punjabi)ਹੇ ਮੇਰੀ ਜਿੰਦੜੀਏ! ਗ੍ਰਿਹ ਜਾਣਾ ਤੋਂ (ਪਹਿਲਾਂ) ਕੁਝ ਨਫਾ ਕਮਾ ਲੈ।
Fareedkot Teekaਹੇ ਮੇਰੇ ਮਨ! ਵਾਹਿਗੁਰੂ ਕੇ ਨਾਮ ਕਾ ਲਾਹਾ ਲੈ ਕਰ (ਘਰਿ) ਪਰਲੋਕ ਮੇਂ ਜਾਹੁ॥
Prof. Sahib Singhਹੇ ਮੇਰੇ ਮਨ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿਚ ਜਾਹ।

ਪਦ ਅਰਥ ਲਾਹਾ = ਲਾਭ। ਲੈ = ਲੈ ਕੇ। ਘਰਿ = (ਆਪਣੇ) ਘਰ ਵਿਚ।

SikhNet (Spanish)Oh mi Alma, obtén algún beneficio, antes de regresar a tu hogar.

ਗੁਰਮੁਖਿ ਨਾਮੁ ਸਲਾਹੀਐ; ਹਉਮੈ ਨਿਵਰੀ ਭਾਹਿ ॥੧॥ ਰਹਾਉ ॥

guramukh naam salaaheeai; haumai nivaree bhaeh |1| rahaau |

Sant Singh KhalsaThe Gurmukh praises the Naam, and the fire of egotism is extinguished. ||1||Pause||
Manmohan SinghBy Guru's grace praise the Name thus the fire of egotism is quenched. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਮ ਦੀ ਪਰਸੰਸਾ ਕਰ ਇਸ ਤਰ੍ਹਾਂ ਹੰਕਾਰ ਦੀ ਅੱਗ ਬੁਝ ਜਾਂਦੀ ਹੈ। ਠਹਿਰਾਉ।
Fareedkot Teekaਤਾਂ ਤੇ ਗੁਰੋਂਦ੍ਵਾਰੇ ਨਾਮ ਕਾ ਸਾਲਾਹੁਣਾ ਕਰੀਏ। ਜਿਨੋਂ ਨੇ ਸਾਲਾਹੁਣਾ ਕੀਆ ਹੈ ਤਿਨੋਂ ਕੀ ਅਹੰਤਾ ਮਮਤਾ ਰੂਪੀ (ਭਾਹਿ) ਅਗਨੀ ਨਿਬ੍ਰਿਤਿ ਹੋ ਗਈ ਹੈ, ਭਾਵ ਏਹਿ ਕਿ ਬੁਝ ਗਈ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ (ਇਥੇ) ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ, ਨਾਮ ਦੀ ਬਰਕਤਿ ਨਾਲ ਹਉਮੈ ਦੀ ਅੱਗ (ਅੰਦਰੋਂ) ਮਿਟ ਜਾਂਦੀ ਹੈ (ਇਹ ਅੱਗ ਕਿ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ-ਬੁੱਝ ਜਾਂਦੀ ਹੈ) ॥੧॥ ਰਹਾਉ ॥

ਪਦ ਅਰਥ ਨਿਵਰੀ = ਦੂਰ ਹੋ ਜਾਇਗੀ। ਭਾਹਿ = ਅੱਗ॥੧॥ਰਹਾਉ॥

SikhNet (Spanish)Por la Gracia del Guru, alaba el Nombre, para que el fuego del ego se disipe. (1-Pausa)

ਸੁਣਿ ਸੁਣਿ ਗੰਢਣੁ ਗੰਢੀਐ; ਲਿਖਿ ਪੜਿ ਬੁਝਹਿ ਭਾਰੁ ॥

sun sun gandtan gandteeai; likh parr bujheh bhaar |

Sant Singh KhalsaAgain and again, we hear and tell stories; we read and write and understand loads of knowledge,
Manmohan Singh(We) repeatedly hear and coin stories. (As also we) write, read and understand a huge load (of knowledge).
Manmohan Singh (Punjabi)(ਅਸੀਂ) ਬਾਰੰਬਾਰ ਸ੍ਰਵਣ ਕਰ ਕੇ ਕਹਾਣੀਆਂ ਘੜਦੇ ਹਾਂ। (ਏਸੇ ਤਰ੍ਹਾਂ ਹੀ ਆਪਾਂ ਇਲਮ ਦੇ) ਭਾਰੇ ਬੋਝ ਲਿਖਦੇ, ਵਾਚਦੇ ਅਤੇ ਸਮਝਦੇ ਹਾਂ।
Fareedkot Teekaਬਿਨਾਂ ਨਾਮ ਸਿਮਰਨ ਸੇ ਹੋਰ ਜੋ ਅਨੇਕ ਪ੍ਰਕਾਰ ਕੀ ਬਾਤੋਂ ਕੋ ਕਾਨੋਂ ਮੇਂ ਸ੍ਰਵਨ ਕਰ ਕੇ ਬਿਨਾ ਧਾਰਨਾ ਕੇ (ਗੰਢਣੁ ਗੰਢੀਐ) ਜੋੜੋਂ ਕੋ ਜੋੜੀਏ, ਭਾਵ ਏਹ ਕਿ ਬਨਾਉਟੀ ਪੀਤੀ ਦਿਖਾਈਏ। ਸੁਣ ਸੁਣ ਪਦ ਲੋਕ ਭਾਸਾ ਹੈ ਕੁਛ ਪੁਨਰੁਕਤੀ ਨਹੀ ਹੈ। ਪੁਨਃ ਲਿਖਿ ਲਿਖਾਰੀ ਬਨ ਜਾਏ ਔਰੁ ਅਨੇਕ ਸ਼ਾਸਤ੍ਰੋਂ ਕੋ ਪੜ ਲੈਵੇ, ਪਰੰਤੂ ਬਿਨਾ ਵਹਿਗੁਰੂ ਕੇ ਸਰੂਪ (ਬੁਝੇ) ਜਾਣੇ ਸੇ ਜਿਤਨਾ ਲਿਖਨਾ ਪੜਨਾ ਹੈ ਸਭ ਭਾਰੁ ਹੀ ਹੈ। ਬਿਨ ਪਦ ਕਾ ਅਧ੍ਯਾਹਾਰੁ ਹੈ, ਭਾਵ ਏਹ ਕਿ ਬ੍ਰਿਥਾ ਪਰੀਸ੍ਰਮੁ ਹੈ। ਕ੍ਯੋਂਕਿ ਮਨੁਖ ਜਨਮ ਕਾ ਫਲੁ ਤੋ ਸਰੂਪ ਕੀ ਪ੍ਰਾਪਤੀ ਹੀ ਥੀ ਸੋ ਤੋ ਹੂਆ ਨਹੀਂ। ਐਸੇ ਕ੍ਰਿਸਾਨ ਕੀ ਖੇਤੀ ਕੌ ਗੜੇ ਮਾਰ ਜਾਵੈਂ, ਤਬ ਤਿਸ ਕੇ ਬੀਜਾਦੀ ਡਾਰਨੇ ਕਾ ਬ੍ਯਰਥ ਭਾਰ ਕਿਆ ਕਸਟੁ ਹੀ ਭਯਾ॥
Prof. Sahib Singh(ਪੜ੍ਹੇ ਹੋਏ ਲੋਕ) ਬੇਅੰਤ ਪੁਸਤਕਾਂ ਲਿਖ ਲਿਖ ਕੇ ਪੜ੍ਹ ਪੜ੍ਹ ਕੇ ਵਿਚਾਰਦੇ ਹਨ, (ਗਿਆਨ ਦੀਆਂ ਗੱਲਾਂ) ਸੁਣ ਸੁਣ ਕੇ (ਲੋਕਾਂ ਦੀਆਂ ਨਜ਼ਰਾਂ ਵਿਚ ਵਿਚਾਰਵਾਨ (ਦਿੱਸਣ ਦਾ) ਵਿਅਰਥ ਜਤਨ ਕਰਦੇ ਹਨ।

ਪਦ ਅਰਥ ਸੁਣਿ = ਸੁਣ ਕੇ। ਗੰਢਣੁ ਗੰਢੀਐ = ਗਾਂਢਾ ਗੰਢੀਦਾ ਹੈ, ਵਿਅਰਥ ਜਤਨ ਕਰੀਦਾ ਹੈ, ਲੋਕਾਂ ਨੂੰ ਪਤਿਆਣ ਵਾਲਾ ਹੀ ਉੱਦਮ ਕਰੀਦਾ ਹੈ। ਲਿਖਿ = ਲਿਖ ਕੇ। ਬੁਝਹਿ = ਵਿਚਾਰਦੇ ਹਨ। ਭਾਰੁ = ਪੁਸਤਕਾਂ ਦਾ ਭਾਰ, ਬਹੁਤ ਪੁਸਤਕਾਂ। ਅਹਿ = ਦਿਨ। ਨਿਸਿ = ਰਾਤ।

SikhNet (Spanish)Escuchamos y contamos historias todo el tiempo. También escribimos, leemos y manejamos conocimientos vastos.

ਤ੍ਰਿਸਨਾ ਅਹਿਨਿਸਿ ਅਗਲੀ; ਹਉਮੈ ਰੋਗੁ ਵਿਕਾਰੁ ॥

trisanaa ahinis agalee; haumai rog vikaar |

Sant Singh Khalsabut still, desires increase day and night, and the disease of egotism fills us with corruption.
Manmohan Singh(Nevertheless) day and bight our desires increase and the ailment of vanity produces evil passions.
Manmohan Singh (Punjabi)(ਤਾਂ ਭੀ) ਦਿਨ ਰੈਣ ਸਾਡੀਆਂ ਖ਼ਾਹਿਸ਼ਾਂ ਵਧਦੀਆਂ ਜਾਂਦੀਆਂ ਹਨ ਅਤੇ ਤਕੱਬਰ ਦੀ ਬੀਮਾਰੀ ਮੰਦ-ਵਿਸ਼ੇ ਪੈਦਾ ਕਰਦੀ ਹੈ।
Fareedkot Teekaਤ੍ਰਿਸਨਾ ਦਿਨ ਰਾਤੀ (ਅਗਲੀ) ਅਧਿਕ ਹੋ ਜਾਤੀ ਹੈ ਔਰ (ਹਉਮੈ) ਅਹੰਕਾਰ ਰੂਪੀ ਰੋਗ ਕਰ ਅਨੇਕ ਬਿਕਾਰ ਹੋਤੇ ਹੈਂ, ਵਾ ਅਹੰਕਾਰ ਰੂਪੀ ਰੋਗ ਹੀ ਅਤੀ (ਬਿਕਾਰੁ) ਬਿਗਾੜੁ ਹੈ॥
Prof. Sahib Singhਪਰ ਅੰਤਰ ਆਤਮੇ ਦਿਨ-ਰਾਤ ਬਹੁਤ ਤ੍ਰਿਸ਼ਨਾ (ਵਿਆਪ ਰਹੀ) ਹੈ, ਅੰਦਰ ਹਉਮੈ ਦਾ ਰੋਗ, ਹਉਮੈ ਦਾ ਵਿਕਾਰ (ਕਾਇਮ) ਹੈ।

ਪਦ ਅਰਥ ਅਗਲੀ = ਬਹੁਤ।

SikhNet (Spanish)Aún así nuestros deseos se incrementan día y noche y la enfermedad de la vanidad sigue produciendo pasiones malignas.

ਓਹੁ. ਵੇਪਰਵਾਹੁ ਅਤੋਲਵਾ; ਗੁਰਮਤਿ ਕੀਮਤਿ ਸਾਰੁ ॥੨॥

ohu. veparavaahu atolavaa; guramat keemat saar |2|

Sant Singh KhalsaThat Carefree Lord cannot be appraised; His Real Value is known only through the Wisdom of the Guru's Teachings. ||2||
Manmohan SinghThat Care-free Lord is unweighable and His real worth is known through Guru's instruction.
Manmohan Singh (Punjabi)ਉਹ ਬੇ-ਮੁਹਤਾਜ ਪ੍ਰਭੂ ਅਜੋਖ ਹੈ ਅਤੇ ਉਸ ਦਾ ਅਸਲੀ ਮੁੱਲ ਗੁਰਾਂ ਦੇ ਉਪਦੇਸ਼ ਰਾਹੀਂ ਜਾਣਿਆ ਜਾਂਦਾ ਹੈ।
Fareedkot Teekaਓਹੁ ਵਾਹਿਗੁਰੂ (ਵੇਪਰਵਾਹੁ) ਇਛਾ ਰਹਿਤ ਹੈ, ਪੁਨਾ: (ਅਤੋਲਵਾ) ਤੋਲਣੇ ਸੇ ਭੀ ਰਹਿਤ ਹੈ। ਤਿਸ ਕੀ (ਸਾਰੁ) ਖਬਰ ਗੁਰਮਤਿ ਕੀ (ਮਤਿ) ਸਿਖ੍ਯਾ ਸੇ ਹੋਤੀ ਹੈ ਵਾ (ਸਾਰੁ) ਪਾਈਤਾ ਹੈ॥੨॥
Prof. Sahib Singh(ਦੂਜੇ ਪਾਸੇ) ਉਹ ਪਰਮਾਤਮਾ (ਇਸ ਚੁੰਚ-ਗਿਆਨਤਾ ਦੀ) ਪਰਵਾਹ ਨਹੀਂ ਕਰਦਾ, (ਸਾਡੇ ਗਿਆਨ) ਉਸ ਨੂੰ ਤੋਲ ਭੀ ਨਹੀਂ ਸਕਦੇ। ਗੁਰੂ ਦੀ ਮਤਿ ਲੈ ਕੇ ਉਸ ਦੀ ਕਦਰ ਸਮਝ ॥੨॥

ਪਦ ਅਰਥ ਅਤੋਲਵਾ = ਜੋ ਤੋਲਿਆ ਨ ਜਾ ਸਕੇ, ਜਿਸ ਦੇ ਬਰਾਬਰ ਦਾ ਲੱਭਿਆ ਨ ਜਾ ਸਕੇ। ਸਾਰੁ = ਸੰਭਾਲ, ਸਮਝ ਲੈ। ਕੀਮਤਿ = ਕਦਰ॥੨॥

SikhNet (Spanish)Ese Señor sin preocupaciones, no puede ser evaluado, pero Su Verdadero Valor es conocido a través de la Instrucción del Guru. (2)

ਲਖ ਸਿਆਣਪ ਜੇ ਕਰੀ; ਲਖ ਸਿਉ ਪ੍ਰੀਤਿ ਮਿਲਾਪੁ ॥

lakh siaanap je karee; lakh siau preet milaap |

Sant Singh KhalsaEven if someone has hundreds of thousands of clever mental tricks, and the love and company of hundreds of thousands of people
Manmohan SinghIf man performs lakhs of deeds of wisdom and bears love and company with lakhs of people,
Manmohan Singh (Punjabi)ਜੇਕਰ ਆਦਮੀ ਲੱਖਾਂ ਅਕਲਮੰਦੀ ਦੇ ਕੰਮ ਕਰੇ ਅਤੇ ਲੱਖਾਂ ਬੰਦਿਆਂ ਨਾਲ ਪਿਆਰ ਤੇ ਮੇਲ-ਮੁਲਾਕਾਤ ਰੱਖੇ,
Fareedkot Teekaਹੇ ਮਨ! ਲਾਖੋਂ (ਸਿਆਣਪਿ) ਚਤੁਰਾਈਆਂ ਕੋ ਜੇ ਕਰ ਕਰੀਏ ਔਰ ਲਾਖੋਂ ਹੀ ਪੁਰਸ਼ੋਂ ਸੰਗ ਮਿਲ ਕਰ ਪ੍ਰੀਤੀ ਬਨਾਈਏ॥
Prof. Sahib Singhਜੇ ਮੈਂ ਲੱਖਾਂ ਚਤੁਰਾਈਆਂ ਕਰਾਂ, ਜੇ ਮੈਂ ਲੱਖਾਂ ਬੰਦਿਆਂ ਨਾਲ ਪ੍ਰੀਤ ਕਰਾਂ, ਮਿਲਾਪ ਪੈਦਾ ਕਰਾਂ,

ਪਦ ਅਰਥ ਕਰੀ = ਕਰੀਂ, ਮੈਂ ਕਰਾਂ। ਸਿਉ = ਨਾਲ।

SikhNet (Spanish)Si el hombre realiza miles de acciones sabias, y ama y da compañía a miles de gentes,

ਬਿਨੁ ਸੰਗਤਿ ਸਾਧ. ਨ ਧ੍ਰਾਪੀਆ; ਬਿਨੁ ਨਾਵੈ. ਦੂਖ ਸੰਤਾਪੁ ॥

bin sangat saadh. na dhraapeea; bin naavai. dookh santaap |

Sant Singh Khalsastill, without the Saadh Sangat, the Company of the Holy, he will not feel satisfied. Without the Name, all suffer in sorrow.
Manmohan Singhbut he is not satiated without sant's society and undergoes suffering and sorrow without the Name.
Manmohan Singh (Punjabi)ਪਰ ਸੰਤਾ ਦੇ ਸਮਾਗਮ ਬਗੈਰ ਉਸ ਨੂੰ ਰੱਜ ਨਹੀਂ ਆਉਂਦਾ ਤੇ ਨਾਮ ਦੇ ਬਾਝੋਂ ਉਹ ਕਸ਼ਟ ਤੇ ਗਮ ਸਹਾਰਦਾ ਹੈ।
Fareedkot Teekaਪਰੰਤੂ ਸੰਤੋਂ ਕੀ ਸੰਗਤਿ ਸੇ ਬਿਨਾ ਨ (ਧ੍ਰਾਪੀਆ) ਆਤਮ ਅਨੰਦ ਕਰ ਤ੍ਰਿਪਤਿ ਨਹੀਂ ਹੋਈਤਾ ਹੈ, ਔਰ ਨਾਮ ਸੇ ਬਿਨਾ ਜਨਮ ਮਰਨ ਕਾ ਜੋ ਦੁਖੁ ਹੈ ਤਿਸ ਕਰ (ਸੰ) ਭਲੀ ਪ੍ਰਕਾਰ ਤਪਤਾ ਹੈ॥
Prof. Sahib Singhਗੁਰੂ ਦੀ ਸੰਗਤਿ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ।

ਪਦ ਅਰਥ ਧ੍ਰਾਪੀਆ = ਰੱਜਦਾ, ਤਸੱਲੀ ਹੁੰਦੀ। ਬਿਨੁ ਨਾਵੈ = ਪ੍ਰਭੂ ਦਾ ਨਾਮ ਜਪਣ ਤੋਂ ਬਿਨਾ। ਸੰਤਾਪੁ = ਕਲੇਸ਼।

SikhNet (Spanish)pero no está alimentado de vivir en la Saad Sangat, la Sociedad de los Santos, sin el Nombre, sufre pena y delirios.

ਹਰਿ ਜਪਿ ਜੀਅਰੇ ਛੁਟੀਐ; ਗੁਰਮੁਖਿ ਚੀਨੈ ਆਪੁ ॥੩॥

har jap jeeare chhutteeai; guramukh cheenai aap |3|

Sant Singh KhalsaChanting the Name of the Lord, O my soul, you shall be emancipated; as Gurmukh, you shall come to understand your own self. ||3||
Manmohan SinghO my soul! by understanding thy ownself and meditating on God, through the Guru, thou shall be released.
Manmohan Singh (Punjabi)ਹੇ ਮੇਰੀ ਜਿੰਦੇ! ਗੁਰਾਂ ਦੇ ਰਾਹੀਂ, ਆਪਣੇ ਆਪ ਦੀ ਪਛਾਣ ਅਤੇ ਵਾਹਿਗੁਰੂ ਦਾ ਅਰਾਧਨ ਕਰਨ ਦੁਆਰਾ ਤੂੰ ਬੰਦਖਲਾਸ ਹੋ ਜਾਵੇਗੀ।
Fareedkot Teekaਹੇ ਜੀਵ! ਜਬ ਗੁਰੋਂ ਦ੍ਵਾਰੇ ਹਰੀ ਕੋ ਜਪਿ ਕਰ ਆਪ ਕੋ ਬ੍ਰਹਮ ਸਰੂਪ ਕਰ ਕੇ ਜਾਣੇ, ਤਬ ਹੀ ਸੰਸਾਰ ਬੰਧਨੋਂ ਸੇ ਛੁਟੀਤਾ ਹੈ॥੩॥
Prof. Sahib Singhਹੇ ਮੇਰੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਹੀ (ਇਸ ਤ੍ਰਿਸ਼ਨਾ ਤੋਂ) ਖ਼ਲਾਸੀ ਹੋ ਸਕਦੀ ਹੈ (ਕਿਉਂਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਜਪਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ॥੩॥

ਪਦ ਅਰਥ ਜੀਅ ਰੇ = ਹੇ ਜਿੰਦੇ! ਚੀਨੈ = ਪਛਾਣਦਾ ਹੈ। ਆਪੁ = ਆਪਣੇ ਆਪ ਨੂੰ॥੩॥

SikhNet (Spanish)Oh mi Alma, conociéndote a ti misma y meditando en Dios, a través del Guru, encontrarás la Felicidad. (3)

ਤਨੁ ਮਨੁ ਗੁਰ ਪਹਿ ਵੇਚਿਆ; ਮਨੁ ਦੀਆ ਸਿਰੁ ਨਾਲਿ ॥

tan man gur peh vechiaa; man deea sir naal |

Sant Singh KhalsaI have sold my body and mind to the Guru, and I have given my mind and head as well.
Manmohan SinghI have sold my body and soul to the Guru and have given my heart and head along with.
Manmohan Singh (Punjabi)ਮੈਂ ਆਪਣੀ ਦੇਹ ਤੇ ਆਤਮਾ ਗੁਰਾਂ ਕੋਲਿ ਵੇਚ ਛੱਡੇ ਹਨ ਅਤੇ ਆਪਣਾ ਦਿਲ ਤੇ ਸੀਸ ਭੀ ਸਾਥ ਹੀ ਦੇ ਦਿਤੇ ਹਨ।
Fareedkot Teekaਤਾਂ ਤੇ ਮਨ ਸਹਿਤ ਸਿਰ ਕੇ ਜਬ ਗੁਰੋਂ ਕੋ ਦੀਆ ਤਬ (ਤਨੁ) ਜੋ ਆਪ ਕੋ ਸਰੀਰੁ (ਮਨੁ) ਮਾਨਿਆ ਹੂਆ ਥਾ, ਸੋ (ਵੇਚਿਆ) ਤਿਸ ਕੀ ਅਪਨਤ੍ਵ ਗਵਾਇ ਦਈ, ਭਾਵ ਏਹ ਕਿ ਜੋ ਦੇਹੋ ਹੰਤਾ ਥੀ ਸੋ ਉਠਿ ਗਈ॥
Prof. Sahib Singhਜਿਸ ਮਨੁੱਖ ਨੇ (ਨਾਮ ਦੇ ਵੱਟੇ) ਆਪਣਾ ਤਨ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ,

ਪਦ ਅਰਥ ਪਹਿ = ਪਾਸ। ਵੇਚਿਆ = (ਨਾਮ ਦੇ ਵੱਟੇ) ਹਵਾਲੇ ਕਰ ਦਿੱਤਾ। ਨਾਲਿ = ਭੀ।

SikhNet (Spanish)He vendido mi Alma y cuerpo al Guru y le he entregado mi mente y mi corazón también.

ਤ੍ਰਿਭਵਣੁ ਖੋਜਿ ਢੰਢੋਲਿਆ; ਗੁਰਮੁਖਿ ਖੋਜਿ ਨਿਹਾਲਿ ॥

tribhavan khoj dtandtoliaa; guramukh khoj nihaal |

Sant Singh KhalsaI was seeking and searching for Him throughout the three worlds; then, as Gurmukh, I sought and found Him.
Manmohan SinghSeeking, under Guru's guidance I have seen Him, whom I did track and search in the three worlds.
Manmohan Singh (Punjabi)ਗੁਰਾਂ ਦੀ ਅਗਵਾਈ ਹੇਠ ਭਾਲ ਕੇ ਮੈਂ ਉਸ ਨੂੰ ਵੇਖ ਲਿਆ ਹੈ, ਜਿਸ ਨੂੰ ਮੈਂ ਤਿੰਨਾਂ ਜਹਾਨਾਂ ਅੰਦਰ ਲਭਦਾ ਤੇ ਟੋਲਦਾ ਫਿਰਦਾ ਸਾਂ।
Fareedkot Teekaਜਬ ਤਕ ਦੇਹੋ ਹੰ ਬੁਧੀ ਥੀ ਤਬ ਤਕ ਤੋ ਤ੍ਰਈਲੋਕ ਮੇਂ (ਖੋਜਿ) ਮਾਰਗੁ (ਢੰਢੋਲਿਆ) ਭਾਲਿ੍ਯਾ, ਪ੍ਰੰਤੂ ਵਾਹਿਗੁਰੂ ਕੀ ਪ੍ਰਾਪਤੀ ਨਹੀਂ ਭਈ। ਔਰ ਜਬ ਦੇਹੋ ਹੰ ਬੁਧੀ ਛੋਡ ਕਰ ਗੁਰੋਂ ਦ੍ਵਾਰੇ (ਖੋਜਿ) ਗ੍ਯਾਨ ਮਾਰਗੁ ਪਾਇਆ ਤਬ ਨਿਹਾਲ ਹੂਏ, ਭਾਵ ਏਹ ਕਿ ਦੁਖ ਰਹਿਤ ਹੂਏ॥☬ਨਨੂ: ਕੇਵਲ ਮਾਰਗ ਹੀ ਪਾਇ ਕਰ ਨਿਹਾਲ ਹੂਏ ਵਾ ਕਛੁ ਬਸਤੂ ਭੀ ਪ੍ਰਾਪਤਿ ਭਈ?☬ਤਿਸ ਪਰ ਕਹਤੇ ਹੈਂ:
Prof. Sahib Singhਉਸ ਨੇ ਗੁਰੂ ਦੀ ਰਾਹੀਂ ਖੋਜ ਕਰ ਕੇ ਉਸ ਪ੍ਰਭੂ ਨੂੰ (ਆਪਣੇ ਅੰਦਰ ਹੀ) ਵੇਖ ਲਿਆ, ਜਿਸ ਨੂੰ ਲੱਭਣ ਵਾਸਤੇ ਸਾਰਾ ਜਗਤ ਖੋਜ ਭਾਲਿਆ ਸੀ।

ਪਦ ਅਰਥ ਖੋਜਿ = ਖੋਜ ਕੇ। ਗੁਰਮੁਖਿ = ਗੁਰੂ ਦੀ ਰਾਹੀਂ। ਨਿਹਾਲਿ = ਨਿਹਾਲਿਆ, ਵੇਖ ਲਿਆ।

SikhNet (Spanish)Buscando, bajo la guía del Guru, Lo he visto después de Haberlo rastreado en los tres mundos.

ਸਤਗੁਰਿ ਮੇਲਿ ਮਿਲਾਇਆ; ਨਾਨਕ. ਸੋ ਪ੍ਰਭੁ ਨਾਲਿ ॥੪॥੧੭॥

satagur mel milaaeaa; naanak. so prabh naal |4|17|

Sant Singh KhalsaThe True Guru has united me in Union, O Nanak, with that God. ||4||17||
Manmohan SinghNanak the True Guru has united me in the union of that Lord who is ever with me.
Manmohan Singh (Punjabi)ਨਾਨਕ! ਸੱਚੇ ਗੁਰਦੇਵ ਜੀ ਨੇ ਮੈਨੂੰ ਉਸ ਠਾਕਰ ਦੇ ਮਿਲਾਪ ਅੰਦਰ ਜੋੜ ਦਿੱਤਾ ਹੈ ਜੋ ਸਦੀਵੀ ਹੀ ਮੇਰੇ ਸਾਥ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੋਂ ਨੇ ਤੋ ਮੇਲਿ ਹੀ ਮਿਲਾਇ ਦੀਆ ਹੈ। ਕੰਠਮਾਲਾ ਵਤ ਜੈਸੇ ਕਿਸੀ ਕੇ ਕੰਠ ਮੇਂ ਮਾਲਾ ਪੜੀ ਹੋਵੈ ਔਰੁ ਤਿਸ ਕੋ ਭੂਲ ਕਰ ਪੂਛੈ ਕਿ ਮੇਰੀ ਮਾਲਾ ਜਾਤੀ ਰਹੀ ਹੈ? ਤਬ ਦਯਾਲੂ ਪੁਰਸ਼ ਹਾਥੁ ਲਗਾਇ ਕਰ ਤਿਸ ਕੋ ਮਾਲਾ ਬਤਾਇ ਦੇਵੇ। ਸੋ ਮਾਲਾ ਤੋ ਪਹਿਲੇ ਭੀ ਕੰਠ ਮੇਂ ਥੀ ਪ੍ਰੰਤੂ ਉਨ ਕੇ ਬਤਾਉਨੇ ਸੇ ਮਾਲਾ ਕੀ ਪ੍ਰਾਪਤੀ ਕਾ ਤਿਸ ਕੋ ਅਨੰਦ ਭ੍ਯਾ। ਕਛੁ ਔਰੁ ਅਸਥਾਨ ਸੇ ਨਹੀਂ ਲਿਆਇ ਦਈ। ਤੈਸੇ ਹੀ ਗੁਰੋਂ ਨੇ ਉਪਦੇਸ ਸ੍ਵਰੂਪ ਕਾ ਬੋਧ ਕਰਾਇ ਦੀਆ ਹੈ॥੪॥੧੭॥☬ਜਿਨਾਂ ਨੇ ਸੋ ਪਰਮੇਸ੍ਵਰ ਨਾਲਿ ਜਾਨਿਆ ਹੈ, ਤਿਨ ਕਾ ਮਤੁ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਸਰਨ ਪਏ ਨੂੰ ਗੁਰੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਅਤੇ ਉਹ ਪ੍ਰਭੂ (ਆਪਣੇ ਅੰਦਰ) ਅੰਗ-ਸੰਗ ਹੀ ਵਿਖਾ ਦਿੱਤਾ ॥੪॥੧੭॥

ਪਦ ਅਰਥ ਸਤਿਗੁਰਿ = ਸਤਿਗੁਰ ਨੇ। ਮੇਲਿ = (ਆਪਣੇ ਚਰਨਾਂ ਵਿਚ) ਮਿਲਾ ਕੇ॥੪॥

SikhNet (Spanish)Dice Nanak, el Verdadero Guru me ha unido con ese Señor que siempre ha vivido en mí.(4-17)

Open this shabad →

Shabad Guru Nanak Dev Ji Siree Raag continues on Ang 21

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਮਰਣੈ ਕੀ ਚਿੰਤਾ ਨਹੀ; ਜੀਵਣ ਕੀ ਨਹੀ ਆਸ ॥

maranai kee chintaa nahee; jeevan kee nahee aas |

Sant Singh KhalsaI have no anxiety about dying, and no hope of living.
Manmohan SinghI have no anxiety regarding fear of death nor any hope (craving) for life.
Manmohan Singh (Punjabi)ਮੈਨੂੰ ਮੌਤ ਬਾਰੇ iਫ਼ਕਰ ਨਹੀਂ, ਨਾਂ ਹੀ ਜਿੰਦਗੀ ਦੀ ਉਮੀਦ (ਲਾਲਸਾ) ਹੈ।
Fareedkot Teekaਤਿਨ ਪੁਰਸੋਂ ਕੋ ਮਰਨੇ ਕੀ ਚਿੰਤਾ ਨਹੀਂ ਰਹੀ ਔਰ ਜੀਵਣੇ ਕੀ ਆਸਾ ਨਹੀ ਕਰਤੇ ਹੈਂ॥☬ਤਿਨੋ ਕਾ ਐਸੇ ਨਿਸਚ੍ਯ ਹੋਤਾ ਹੈ:
Prof. Sahib Singh(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਸਿਮਰਨ ਦੀ ਬਰਕਤਿ ਨਾਲ ਉਸ ਨੂੰ) ਮੌਤ ਦਾ ਡਰ ਨਹੀਂ ਰਹਿੰਦਾ, ਹੋਰ ਹੋਰ ਲੰਮੀ ਉਮਰ ਦੀਆਂ ਉਹ ਆਸਾਂ ਨਹੀਂ ਬਣਾਂਦਾ।
SikhNet (Spanish)No tengo ningún temor en lo que concierne a la muerte,

ਤੂ ਸਰਬ ਜੀਆ ਪ੍ਰਤਿਪਾਲਹੀ; ਲੇਖੈ ਸਾਸ ਗਿਰਾਸ ॥

too sarab jeea pratipaalahee; lekhai saas giraas |

Sant Singh KhalsaYou are the Cherisher of all beings; You keep the account of our breaths and morsels of food.
Manmohan SinghThou cherisheth all the beings (O Lord!) In account are the breathings and morseles of all.
Manmohan Singh (Punjabi)ਤੂੰ ਸਮੂਹ ਜੀਵਾਂ ਦੀ ਪਾਲਣਾ-ਪੋਸਣਾ ਕਰਦਾ ਹੈਂ (ਹੇ ਸੁਆਮੀ!) ਹਿਸਾਬ ਕਿਤਾਬ ਵਿੱਚ ਹਨ ਸਾਰਿਆਂ ਦੇ ਸਾਹ ਤੇ ਗਿਰਾਹੀਆਂ।
Fareedkot Teekaਹੇ ਵਾਹਿਗੁਰੂ! ਤੂੰ ਸਰਬ ਜੀਵੋਂ ਕੀ ਪਾਲਨਾ ਕਰਤਾ ਹੈਂ ਔਰੁ ਜੋ ਸਾਸ ਗ੍ਰਾਸ ਹੈਂ ਏਹਿ ਭੀ ਸਭ ਤੇਰੇ ਲੇਖ ਮੇਂ ਹੈਂ, ਭਾਵ ਏਹਿ ਕਿ ਇਕ ਤਿਲ ਮਾਤ੍ਰ ਅਧਿਕ ਨ੍ਯੂਨ ਨਹੀਂ ਹੋਤਾ, ਤੋ ਚਿੰਤਾ ਕੈਸੇ ਕਰੈਂ॥
Prof. Sahib Singh(ਉਸ ਨੂੰ ਇਹ ਯਕੀਨ ਹੁੰਦਾ ਹੈ ਕਿ ਹੇ ਪ੍ਰਭੂ!) ਤੂੰ ਸਾਰੇ ਜੀਵਾਂ ਦੀ ਪਾਲਨਾ ਕਰਦਾ ਹੈਂ, ਜੀਵਾਂ ਦਾ ਹਰੇਕ ਸਾਹ ਹਰੇਕ ਗਿਰਾਹੀ ਤੇਰੇ ਹਿਸਾਬ ਵਿਚ (ਤੇਰੀ ਨਜ਼ਰ ਵਿਚ) ਹੈ।

ਪਦ ਅਰਥ ਸਾਸ = ਸਾਹ। ਗਿਰਾਸ = ਗਿਰਾਹੀ, ਖਾਣਾ।

SikhNet (Spanish)ni tampoco tengo ninguna añoranza ni esperanza en la vida. Tú amas a todos los seres, oh Señor, les das la respiración y el alimento.

ਅੰਤਰਿ ਗੁਰਮੁਖਿ. ਤੂ ਵਸਹਿ; ਜਿਉ ਭਾਵੈ. ਤਿਉ ਨਿਰਜਾਸਿ ॥੧॥

antar guramukh. too vaseh; jiau bhaavai. tiau nirajaas |1|

Sant Singh KhalsaYou abide within the Gurmukh. As it pleases You, You decide our allotment. ||1||
Manmohan SinghThrough the Guru Thou abidest within the heart and as Thou willest so dost Thou decide.
Manmohan Singh (Punjabi)ਗੁਰਾਂ ਦੁਆਰਾ, ਤੂੰ ਦਿਲ ਅੰਦਰ ਨਿਵਾਸ ਕਰਦਾ ਹੈਂ ਤੇ ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਤੂੰ ਫ਼ੈਸਲਾ ਕਰਦਾ ਹੈਂ।
Fareedkot Teekaਤੂੰ ਗੁਰਮੁਖੋਂ ਨੇ ਦੇਹ ਕੇ ਅੰਤਰ ਹੀ ਬਸਤਾ ਜਾਨਿਆ ਹੈਂ। ਜਿਸ ਪ੍ਰਕਾਰ ਤੇਰੇ ਕੋ ਭਾਵਤਾ ਹੈ, ਤੈਸੇ ਹੀ ਤੂੰ (ਨਿਰਜਾਸਿ) ਨਿਰਨੇ ਕਰਤਾ ਹੈਂ, ਵਾ ਭਾਵੇਂ ਕੋਈ ਨਿਰਣਾ ਕਰ ਲਵੇਂ॥੧॥
Prof. Sahib Singh(ਹੇ ਪ੍ਰਭੂ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਤੂੰ ਪ੍ਰਗਟ ਹੋ ਜਾਂਦਾ ਹੈਂ, (ਉਸ ਨੂੰ ਇਹ ਯਕੀਨ ਰਹਿੰਦਾ ਹੈ ਕਿ) ਜਿਵੇਂ ਤੇਰੀ ਰਜ਼ਾ ਹੈ ਤਿਵੇਂ ਤੂੰ (ਸਭ ਦੀ) ਸੰਭਾਲ ਕਰਦਾ ਹੈਂ ॥੧॥

ਪਦ ਅਰਥ ਨਿਰਜਾਸਿ = ਵੇਖਦਾ ਹੈ, ਸੰਭਾਲ ਕਰਦਾ ਹੈ॥੧॥

SikhNet (Spanish)A través del Guru habitas en los corazones y así como es Tu Deseo, así lo llevas a cabo. (1)

ਜੀਅਰੇ; ਰਾਮ ਜਪਤ ਮਨੁ ਮਾਨੁ ॥

jeeare; raam japat man maan |

Sant Singh KhalsaO my soul, chant the Name of the Lord; the mind will be pleased and appeased.
Manmohan SinghO my Soul! by meditating on the Omnipresent Lord the mind is propitiated.1
Manmohan Singh (Punjabi)ਹੇ ਮੇਰੀ ਜਿੰਦੇ! ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰਨ ਦੁਆਰਾ ਮਨੂਆ ਪਤੀਜ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਰਾਮ ਕਾ ਨਾਮੁ ਜਪਨੇ ਕਰ ਮਨੁ ਮਾਨਤਾ ਹੈ॥
Prof. Sahib Singhਹੇ (ਮੇਰੀ) ਜਿੰਦੇ! (ਐਸਾ ਉੱਦਮ ਕਰ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ (ਸਿਮਰਨ ਵਿਚ) ਗਿੱਝ ਜਾਏ।

ਪਦ ਅਰਥ ਜੀਅ ਰੇ = ਹੇ (ਮੇਰੀ) ਜਿੰਦੇ! ਮਾਨੁ = ਮਨਾਓ, ਗਿਝਾਓ।

SikhNet (Spanish)Oh mi Alma, meditando en el Señor, que está presente en el Universo entero, la mente es calmada.

ਅੰਤਰਿ ਲਾਗੀ ਜਲਿ ਬੁਝੀ; ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥

antar laagee jal bujhee; paaeaa guramukh giaan |1| rahaau |

Sant Singh KhalsaThe raging fire within is extinguished; the Gurmukh obtains spiritual wisdom. ||1||Pause||
Manmohan SinghBy Guru's instruction Divine knowledge is obtained and the fire raging within is extinguished. Pause.
Manmohan Singh (Punjabi)ਗੁਰਾਂ ਦੀ ਸਿੱਖ-ਮੱਤ ਦੁਆਰਾ ਬ੍ਰਹਮ ਵਿਚਾਰ ਪਰਾਪਤ ਹੁੰਦੀ ਹੈ ਅਤੇ ਅੰਦਰ ਲੱਗੀ ਹੋਈ ਅੱਗ ਠੰਢੀ ਹੋ ਜਾਂਦੀ ਹੈ। ਠਹਿਰਾਉ।
Fareedkot Teekaਕਿਆ ਆਤਮਾ ਮੇਂ ਨਿਸਚੈ ਹੋਤਾ ਹੈ, ਕਿਉਂ ਕਿ ਮਲ ਵਿਖ੍ਯੇਪ ਦੋਸ ਦੂਰ ਕਰਨੇ ਕੋ ਨਾਮੁ ਸਾਧਾਰਣ ਪ੍ਰਾਸਚਿਤੁ ਹੈ। ਪੁਨਃ ਜਬ ਗੁਰੋਂਦ੍ਵਾਰੇ ਗ੍ਯਾਨ ਕੀ ਪ੍ਰਾਪਤੀ ਹੂਈ ਤਬ ਅੰਤਰਿ ਸੋ ਤ੍ਰਿਸਨਾਦਿ ਅਗਨੀ ਲਗ ਰਹੀ ਥੀ ਸੋ ਬੁਝ ਜਾਤੀ ਭਈ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ) ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਸ ਦੀ ਅੰਦਰਲੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਜਲਿ = ਜਲਨ, ਸੜਨ। ਗਿਆਨੁ = ਜਾਣ-ਪਛਾਣ, ਸਾਂਝ॥੧॥ਰਹਾਉ॥

SikhNet (Spanish)Por la Instrucción del Guru, el Conocimiento Divino es obtenido y el fuego candente del interior es sofocado. (1-Pausa)

Open this shabad (18 lines, Angs 20-21) →

Ang 20 of 1430