ਸਿਰੀਰਾਗੁ ਮਹਲ ੧ ॥
sireeraag mehal 1 | Ang 19
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਤਨੁ ਜਲਿ ਬਲਿ. ਮਾਟੀ ਭਇਆ; ਮਨੁ ਮਾਇਆ ਮੋਹਿ ਮਨੂਰੁ ॥
tan jal bal. maattee bheaa; man maaeaa mohi manoor | Ang 19
Sant Singh KhalsaThe body is burnt to ashes; by its love of Maya, the mind is rusted through.
Manmohan SinghThe body is completely burnt to ashes and because of mammon's love the mind is rusted with wickedness.
Manmohan Singh (Punjabi)ਸਰੀਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ ਅਤੇ ਮੋਹਨੀ ਦੀ ਮੁਹੱਬਤ ਕਾਰਨ ਮਨੂਏ ਨੂੰ ਵਿਕਾਰ ਦਾ ਜੰਗਾਲ ਲੱਗ ਗਿਆ ਹੈ।
Fareedkot Teekaਜਬ ਸਰੀਰੁ ਬਲਤੀ ਅਗਨਿ ਮੇਂ ਜਲ ਕਰ ਕੇ ਮ੍ਰਿਤਕ ਹੂਆ ਤੌ ਮਨ ਜੋ ਮਾਇਆ ਕਰ ਕੇ ਮੋਹਿਤ ਹੋ ਰਹਾ ਥਾ, ਸੋ ਭੀ ਮਨੂਰ ਲੋਹੇ ਕੀ ਮੈਲ ਵਤ ਹੋ ਜਾਤਾ ਭਯਾ, ਭਾਵ ਇਹ ਕਿ ਮਰਨ ਕਾਲ ਮੇਂ ਮਨ ਭੀ ਮੂਰਛਤ ਹੋਤਾ ਹੈ। ਵਾ ਜਮਦੂਤ ਜਬ ਪਾਪੀ ਜੀਵ ਕੋ ਮਾਰਤੇ ਹੈਂ, ਤਬ ਮਾਰ ਸੇ ਮਨੁ ਜੜੁ ਹੋ ਜਾਤਾ ਹੈ॥
Prof. Sahib Singh(ਜਿਸ ਨੇ ਨਾਮ ਨਹੀਂ ਸਿਮਰਿਆ, ਉਸ ਦਾ) ਸਰੀਰ (ਵਿਕਾਰਾਂ ਵਿਚ ਹੀ) ਸੜ ਬਲ ਕੇ ਮਿੱਟੀ ਹੋ ਜਾਂਦਾ ਹੈ (ਰੁਲ ਜਾਂਦਾ ਹੈ), ਉਸ ਦਾ ਮਨ ਮਾਇਆ ਦੇ ਮੋਹ ਵਿਚ (ਫਸ ਕੇ, ਮਾਨੋ) ਸੜਿਆ ਹੋਇਆ ਲੋਹਾ ਬਣ ਜਾਂਦਾ ਹੈ।ਪਦ ਅਰਥ ਮੋਹਿ = ਮੋਹ ਵਿਚ। ਮਨੂਰੁ = ਸੜਿਆ ਹੋਇਆ ਲੋਹਾ, ਲੋਹੇ ਦੀ ਮੈਲ।
SikhNet (Spanish)El cuerpo es quemado por completo y convertido en cenizas y la dualidad baña a la mente con el óxido de la maldad.
ਅਉਗਣ. ਫਿਰਿ ਲਾਗੂ ਭਏ; ਕੂਰਿ ਵਜਾਵੈ ਤੂਰੁ ॥
aaugan. fir laagoo bhe; koor vajaavai toor | Ang 19
Sant Singh KhalsaDemerits become one's enemies, and falsehood blows the bugle of attack.
Manmohan SinghDemerits, then turn into enemies and falsehood sounds the bugle (in glee).
Manmohan Singh (Punjabi)ਬਦੀਆਂ ਤਦ ਵੈਰੀ ਹੋ ਜਾਂਦੀਆਂ ਹਨ ਅਤੇ ਝੂਠ (ਖੁਸ਼ੀ ਵਿੱਚ) ਤੂਰੁ ਬਿਗਲ ਵਜਾਉਂਦਾ ਹੈ।
Fareedkot Teekaਔਰ ਜੋ ਪਾਪ ਕੀਏ ਹੂਏ ਥੇ, ਸੋ ਉਲਟ ਕਰ ਇਸ ਜੀਵ ਕੇ ਲਾਗੂ ਹੋ ਜਾਤੇ ਭਏ, ਭਾਵ ਏਹ ਕਿ ਮਾਰਨੇ ਵਾਲੇ ਸਤ੍ਰੂ ਬਨ ਗਏ, ਔਰ (ਕੂਰਿ) ਜੋ ਝੂਠ ਥਾ, ਸੋ ਭੀ (ਤੂਰੁ) ਬਾਜਾ ਬਜਾਵਨੇ ਲਗਾ, ਭਾਵ ਏਹ ਕਿ ਪ੍ਰਲੋਕ ਮੇਂ ਪ੍ਰਗਟ ਹੋਤਾ ਭਯਾ॥
Prof. Sahib Singhਫਿਰ ਵੀ ਵਿਕਾਰ ਉਸ ਦੀ ਖ਼ਲਾਸੀ ਨਹੀਂ ਕਰਦੇ, ਉਹ ਅਜੇ ਵੀ ਕੂੜ ਵਿਚ ਮਸਤ ਰਹਿ ਕੇ (ਮਾਇਆ ਦੇ ਮੋਹ ਦਾ) ਵਾਜਾ ਵਜਾਂਦਾ ਹੈ।ਪਦ ਅਰਥ ਫਿਰਿ = ਫਿਰ ਭੀ। ਲਾਗੂ = ਵੈਰੀ। ਕੂਰਿ = ਕੂੜ ਵਿਚ (ਮਸਤ ਰਹਿ ਕੇ)। ਤੂਰੁ = ਵਾਜਾ (ਵਿਕਾਰਾਂ ਦਾ)।
SikhNet (Spanish)Los deméritos se convierten en enemigos y la falsedad hace sonar las trompetas del éxito.
ਬਿਨੁ ਸਬਦੈ. ਭਰਮਾਈਐ; ਦੁਬਿਧਾ ਡੋਬੇ ਪੂਰੁ ॥੧॥
bin sabadai. bharamaaeeai; dubidhaa ddobe poor |1| Ang 19
Sant Singh KhalsaWithout the Word of the Shabad, people wander lost in reincarnation. Through the love of duality, multitudes have been drowned. ||1||
Manmohan SinghWithout the Name, man is knocked about (in transmigration). The love of duality has drowned multitudes of men.
Manmohan Singh (Punjabi)ਨਾਮ ਦੇ ਬਾਝੋਂ ਬੰਦਾ (ਆਵਾਗਉਣ ਅੰਦਰ) ਧੱਕਿਆ ਜਾਂਦਾ ਹੈ। ਦਵੈਤ-ਭਾਵ ਨੇ ਬੰਦਿਆਂ ਦੇ ਸਮੁਦਾਇ ਗਰਕ ਕਰ ਛੱਡੇ ਹਨ।
Fareedkot Teekaਗੁਰ ਸਬਦ ਸੇ ਬਿਨਾਂ ਜੀਵ ਕੋ ਚੌਰਾਸੀ ਮੇਂ ਭ੍ਰਮਾਈਤਾ ਹੈ ਐਸੇ ਏਕ ਨਹੀਂ ਹੈਂ। (ਦੁਬਿਧਾ) ਅਵਿਦ੍ਯਾ ਨੇ ਅਨੇਕ ਪੂਰੋਂ ਕੇ ਪੂਰ ਹੀ ਡੋਬ ਦੀਏ ਹੈਂ॥੧॥
Prof. Sahib Singhਗੁਰ-ਸ਼ਬਦ ਤੋਂ ਵਾਂਜਿਆਂ ਰਹਿ ਕੇ ਉਹ ਭਟਕਣਾ ਵਿਚ ਪਿਆ ਰਹਿੰਦਾ ਹੈ। ਦੁਬਿਧਾ ਉਸ ਮਨੁੱਖ ਦਾ (ਗਿਆਨ-ਇੰਦ੍ਰਿਆਂ ਦਾ) ਸਾਰਾ ਹੀ ਪਰਵਾਰ (ਮੋਹ ਦੇ ਸਮੁੰਦਰ ਵਿਚ) ਡੋਬ ਦੇਂਦੀ ਹੈ ॥੧॥ਪਦ ਅਰਥ ਭਰਮਾਈਐ = ਭਟਕਣਾ ਵਿਚ ਪਿਆ ਰਹਿੰਦਾ ਹੈ। ਦੁਬਿਧਾ = ਦੁਚਿੱਤਾ-ਪਨ। ਪੂਰੁ = ਸਾਰਾ ਪਰਵਾਰ (ਸਾਰੇ ਗਿਆਨ-ਇੰਦ੍ਰੇ)॥੧॥
SikhNet (Spanish)Sin el Nombre del Shabd el ser es arrastrado en las transmigraciones. (1)
ਮਨ ਰੇ; ਸਬਦਿ ਤਰਹੁ ਚਿਤੁ ਲਾਇ ॥
man re; sabad tarahu chit laae | Ang 19
Sant Singh KhalsaO mind, swim across, by focusing your consciousness on the Shabad.
Manmohan SinghO my soul! thou shalt swim across the world ocean by fixing attention on God's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੁ ਦੇ ਨਾਮ ਨਾਲ ਕਿਰਤੀ ਜੋੜਨ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗੀ।
Fareedkot Teekaਹੇ ਮਨ! ਤੂੰ ਗੁਰ ਸ਼ਬਦ ਮੇਂ ਚਿਤੁ ਲਗਾਇ ਕਰ ਸੰਸਾਰ ਸਮੁਦ੍ਰ ਸੇ ਤਰੁ॥
Prof. Sahib Singhਹੇ (ਮੇਰੇ) ਮਨ! ਗੁਰੂ ਦੇ ਸ਼ਬਦ ਵਿਚ ਚਿੱਤ ਜੋੜ (ਤੇ ਇਸ ਤਰ੍ਹਾਂ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ।ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਵਿਚ।
SikhNet (Spanish)El amor a la dualidad ha ahogado a multitud de hombres. Oh mi Alma, deberías nadar a través del océano del mundo, poniendo tu atención en el Nombre de Dios.
ਜਿਨਿ ਗੁਰਮੁਖਿ ਨਾਮੁ. ਨ ਬੂਝਿਆ; ਮਰਿ ਜਨਮੈ ਆਵੈ ਜਾਇ ॥੧॥ ਰਹਾਉ ॥
jin guramukh naam. na boojhiaa; mar janamai aavai jaae |1| rahaau | Ang 19
Sant Singh KhalsaThose who do not become Gurmukh do not understand the Naam; they die, and continue coming and going in reincarnation. ||1||Pause||
Manmohan SinghThose who through the Guru, have not understood God's Name are reborn after death and continue coming and going. Pause.
Manmohan Singh (Punjabi)ਜਿਨ੍ਹਾਂ ਨੇ ਗੁਰਾਂ ਦੁਆਰਾ ਹਰੀ ਨਾਮ ਨੂੰ ਨਹੀਂ ਸਮਝਿਆ, ਉਹ ਮਰ ਕੇ ਮੁੜ ਜੰਮਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਠਹਿਰਾਉ।
Fareedkot Teekaਕਿਉਂਕਿ ਜਿਨ ਪੁਰਸ਼ੋਂ ਨੇ ਗੁਰੋਂ ਦ੍ਵਾਰੇ ਨਾਮ ਕੋ ਨਹੀਂ ਜਾਨਿਆਂ, ਸੋ ਮਰ ਕਰ ਕੇ ਨਰਕਾਦਿਕੋਂ ਮੇਂ ਜਾਤੇ ਹੈਂ, ਔਰ ਜਨਮ ਕਰ ਕੇ ਆਵਤੇ ਹੈਂ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹ ਮਰਦਾ ਹੈ ਜੰਮਦਾ ਹੈ ਜੰਮਦਾ ਹੈ ਮਰਦਾ ਹੈ ॥੧॥ ਰਹਾਉ ॥ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ॥੧॥ਰਹਾਉ॥
SikhNet (Spanish)Los que no se convierten en Gurmukjs, no entienden el Naam, mueren y volverán a nacer, para continuar yendo y viniendo. (1-Pausa)
ਤਨੁ ਸੂਚਾ ਸੋ ਆਖੀਐ; ਜਿਸੁ ਮਹਿ ਸਾਚਾ ਨਾਉ ॥
tan soochaa so aakheeai; jis meh saachaa naau | Ang 19
Sant Singh KhalsaThat body is said to be pure, in which the True Name abides.
Manmohan SinghThat body where in abides the True Name, is said to be pure.
Manmohan Singh (Punjabi)ਜਿਸ ਦੇਹ ਅੰਦਰ ਸਤਿਨਾਮ ਵਸਦਾ ਹੈ, ਉਹ ਪਵਿੱਤਰ ਕਹੀ ਜਾਂਦੀ ਹੈ।
Fareedkot Teekaਜਿਸ ਮਹਿ ਸਚਾ ਨਾਮੁ ਜਪੀਤਾ ਹੈ, ਸੋ ਸਰੀਰੁ (ਸੂਚਾ) ਪਵਿਤ੍ਰ ਕਹੀਤਾ ਹੈ॥
Prof. Sahib Singhਜਿਸ ਸਰੀਰ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿਤ੍ਰ ਅਖਵਾ ਸਕਦਾ ਹੈ।ਪਦ ਅਰਥ ਸੂਚਾ = ਸੁੱਚਾ, ਪਵਿੱਤਰ।
SikhNet (Spanish)Ese cuerpo, en el que habita el Nombre Verdadero, se dice que es puro.
ਭੈ ਸਚਿ ਰਾਤੀ ਦੇਹੁਰੀ; ਜਿਹਵਾ ਸਚੁ ਸੁਆਉ ॥
bhai sach raatee dehuree; jihavaa sach suaau | Ang 19
Sant Singh KhalsaOne whose body is imbued with the Fear of the True One, and whose tongue savors Truthfulness,
Manmohan Singh(The Mortal), whose body is tinged with the fear of the True One and whose tongue relishes truthfulness,
Manmohan Singh (Punjabi)(ਪ੍ਰਾਣੀ) ਜਿਸ ਦੀ ਦੇਹਿ ਸਤਿਪਰਖ ਦੇ ਡਰ ਨਾਲ ਰੰਗੀ ਹੋਈ ਹੈ ਤੇ ਜਿਸ ਦੀ ਜੀਭ ਸੱਚਾਈ ਦਾ ਸੁਆਦ ਮਾਣਦੀ ਹੈ,
Fareedkot Teekaਜਿਸ ਕੀ ਸਚੇ ਵਾਹਿਗੁਰੂ ਕੇ ਭੈ ਮੇਂ (ਦੇਹੁਰੀ) ਲਿੰਗ ਦੇਹਿ ਰੱਤੀ ਹੈ, ਔਰ ਜੋ (ਜਿਹਬਾ) ਰਸਨਾ ਕਰ ਕੇ (ਸਚੁ ਸੁਆਉ) ਸਚੇ ਹੀ ਨਾਮ ਕਾ ਸ੍ਵਾਦੁ ਲੇਤਾ ਹੈ, ਵਾ ਲਾਭ ਲੇਤਾ ਹੈ॥
Prof. Sahib Singhਜੇਹੜਾ ਸੁੰਦਰ ਸਰੀਰ ਪਰਮਾਤਮਾ ਦੇ ਅਦਬ-ਪਿਆਰ ਵਿਚ ਪਰਮਾਤਮਾ ਦੀ ਯਾਦ ਵਿਚ ਰੰਗਿਆ ਰਹਿੰਦਾ ਹੈ, ਜਿਸ ਦੀ ਜੀਭ ਨੂੰ ਸਿਮਰਨ ਹੀ (ਆਪਣੀ ਹਸਤੀ ਦਾ) ਅਸਲ ਮਨੋਰਥ ਜਾਪਦਾ ਹੈ,ਪਦ ਅਰਥ ਭੈ = ਨਿਰਮਲ ਡਰ ਵਿਚ, ਅਦਬ ਵਿਚ। ਸਚਿ = ਸਦਾ-ਥਿਰ ਪ੍ਰਭੂ ਦੀ ਯਾਦ ਵਿਚ। ਰਾਤੀ = ਰੰਗੀ ਹੋਈ। ਦੇਹੁਰੀ = ਸੁੰਦਰ ਦੇਹੀ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਸੁਆਉ = ਸੁਆਰਥ, ਮਨੋਰਥ।
SikhNet (Spanish)El mortal que está teñido con el Fervor del Uno Verdadero,
ਸਚੀ ਨਦਰਿ ਨਿਹਾਲੀਐ; ਬਹੁੜਿ. ਨ ਪਾਵੈ ਤਾਉ ॥੨॥
sachee nadar nihaaleeai; bahurr. na paavai taau |2| Ang 19
Sant Singh Khalsais brought to ecstasy by the True Lord's Glance of Grace. That person does not have to go through the fire of the womb again. ||2||
Manmohan Singhis ecstasised by God's true glance, and faces not sin's heat, again.
Manmohan Singh (Punjabi)ਉਸ ਨੂੰ ਹਰੀ ਦੀ ਸੱਚੀ ਨਿਗ੍ਹਾ ਨਿਹਾਲ ਕਰ ਦਿੰਦੀ ਹੈ ਤੇ ਉਸ ਨੂੰ ਮੁੜ ਕੇ ਪਾਪਾਂ ਦਾ ਸੇਕ ਨਹੀਂ ਲੱਗਦਾ।
Fareedkot Teekaਵਹੁ ਪੁਰਸ ਜਬ ਗੁਰੋਂ ਕੀ ਸਚੀ ਨਦਰਿ ਕਰ ਕੇ ਨਿਹਾਲ ਹੂਆ, ਪੁਨਃ ਚੌਰਾਸੀ ਮੇਂ, ਵਾ ਨਰਕਾਗਨਿ ਮੇਂ ਉਸ ਕੋ ਤਪਾਉਣਾ ਨਹੀਂ ਹੋਤਾ॥੨॥☬ਪ੍ਰਸ਼ਨ: ਜੋ ਚੌਰਾਸੀ ਕੇ ਤਾਉ ਸੇ ਛੂਟਾ ਹੈ ਵਹੁ ਸੰਸਾਰ ਕੋ ਕੈਸੇ ਉਤਪਤਿ ਭਯਾ ਮਾਨਤਾ ਹੈ, ਔਰ ਪਰਮੇਸ੍ਵਰ ਕੋ ਸੰਸਾਰ ਮੇਂ ਕੈਸੇ ਸਮਝਤਾ ਹੈ, ਵਾ ਸੰਸਾਰ ਕੈਸੇ ਭਇਆ?☬ਉੱਤਰ: ਤਿਸ ਕੀ ਐਸੀ ਦ੍ਰਿਸ੍ਟੀ ਹੋਤੀ ਹੈ:
Prof. Sahib Singhਜਿਸ ਉਸ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਮੁੜ ਮੁੜ (ਚੌਰਾਸੀ ਦੇ ਗੇੜ ਦੀ ਕੁਠਾਲੀ ਵਿਚ ਪੈ ਕੇ) ਤਾਅ (ਸੇਕ) ਨਹੀਂ ਸਹਾਰਦਾ ॥੨॥ਪਦ ਅਰਥ ਨਿਹਾਲੀਐ = ਤੱਕਿਆ ਜਾਂਦਾ ਹੈ। ਨ ਪਾਵੈ ਤਾਉ = ਤਾਅ ਨਹੀਂ ਸਹਾਰਦਾ॥੨॥
SikhNet (Spanish)y cuyos labios son refrescados por la Verdad y el Éxtasis, con la Mirada Compasiva de Dios, no vuelve a encarar las consecuencias de vivir en el error. (2)
ਸਾਚੇ ਤੇ. ਪਵਨਾ ਭਇਆ; ਪਵਨੈ ਤੇ ਜਲੁ ਹੋਇ ॥
saache te. pavanaa bheaa; pavanai te jal hoe | Ang 19
Sant Singh KhalsaFrom the True Lord came the air, and from the air came water.
Manmohan SinghFrom the True Lord, proceeded the air and from air became the water.
Manmohan Singh (Punjabi)ਸੱਚੇ ਸੁਆਮੀ ਤੋਂ ਹਵਾ ਹੋਈ ਅਤੇ ਹਵਾ ਤੋਂ ਪਾਣੀ ਬਣਿਆ।
Fareedkot Teekaਸਚੇ ਵਾਹਿਗੁਰੂ ਸੇ ਪਵਨੁ ਦੇਵਤਾ ਭਯਾ, ਔਰ ਪਵਨ ਤੇ ਅਗਨੀ ਜਲੁ ਅਕਾਸ ਸਭ ਕ੍ਰਮ ਪੂਰਬਕ ਹੋ ਕਰ। ਵਾ ਸਚੇ ਤੇ ਪਵਨਾ ਭਾਵ ਸਬਦ ਹੂਆ ਕਿ ਏਕ ਸੇ ਬਹੁਤ ਹੋਵੋ, ਭਾਵ ਏਹਿ ਕਿ ਬਲਨਾ ਪਵਨ ਕਰ ਕੇ ਹੈ॥ ਯਥਾ- "ਬੋਲੈ ਪਵਨਾ ਗਗਨੁ ਗਰਜੈ॥"
Prof. Sahib Singh(ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ,ਪਦ ਅਰਥ ਸਾਚੇ ਤੇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ। ਪਵਨੈ ਤੇ = ਪਵਨ ਤੋਂ।
SikhNet (Spanish)Del Señor Verdadero procede el aire y del aire viene el agua. Del agua,
ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥
jal te tribhavan saajiaa; ghatt ghatt jot samoe | Ang 19
Sant Singh KhalsaFrom water, He created the three worlds; in each and every heart He has infused His Light.
Manmohan SinghFrom the water God created the three worlds and in every heart He infused His light.
Manmohan Singh (Punjabi)ਪਾਣੀ ਤੋਂ ਵਾਹਿਗੁਰੂ ਨੇ ਤਿੰਨ ਜਹਾਨ ਪੈਦਾ ਕੀਤੇ ਅਤੇ ਹਰ ਦਿਲ ਅੰਦਰ ਉਸ ਨੇ ਆਪਣਾ ਨੂਰ ਫੂਕਿਆ।
Fareedkot Teekaਤਿਸ ਵਾਹਿਗੁਰੂ ਨੇ ਫਿਰਿ ਜਲਾਦਿਕ ਤਤੋਂ ਸੇ ਤ੍ਰਿਭਵਨ ਰੂਪੁ ਜਗਤੁ (ਸਾਜਿਆ) ਰਚਿਆ ਹੈ, ਔਰ ਯਾਂ ਤੇ ਐਸੇ ਸ੍ਰਿਸਟੀ ਕੋ ਰਚ ਕਰ ਕੇ ਘਟ ਘਟ ਮੇਂ ਅਪਨੀ (ਜੋਤਿ) ਚੈਤੰਨ ਸਤਾ (ਸਮੋਇ) ਮਿਲਾਈ ਹੈ॥
Prof. Sahib Singhਪਵਣ ਤੋਂ ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।ਪਦ ਅਰਥ ਤ੍ਰਿਭਵਣੁ = ਸਾਰਾ ਜਗਤ (ਤਿੰਨੇ ਭਵਨ)। ਸਾਜਿਆ = ਰਚਿਆ ਗਿਆ। ਸਮੋਇ = ਸਮਾਈ ਹੋਈ ਹੈ।
SikhNet (Spanish)Dios creó los tres mundos e infundió Su Luz en cada corazón.
ਨਿਰਮਲੁ. ਮੈਲਾ ਨਾ ਥੀਐ; ਸਬਦਿ ਰਤੇ ਪਤਿ ਹੋਇ ॥੩॥
niramal. mailaa naa theeai; sabad rate pat hoe |3| Ang 19
Sant Singh KhalsaThe Immaculate Lord does not become polluted. Attuned to the Shabad, honor is obtained. ||3||
Manmohan SinghThe Immaculate Lord becomes not impure, He, who is imbued with the Name, obtains honour.
Manmohan Singh (Punjabi)ਪਵਿੱਤ੍ਰ ਪ੍ਰਭੂ, ਅਪਵਿੱਤ੍ਰ ਨਹੀਂ ਹੁੰਦਾ। ਜੋ ਨਾਮ ਨਾਲ ਰੰਗੀਜਾ ਹੈ, ਉਹ ਇੱਜ਼ਤ ਪਾਉਂਦਾ ਹੈ।
Fareedkot Teekaਹੇ ਭਾਈ! ਐਸੀ ਸਮਝ ਵਾਲਾ ਜੋ ਪੁਰਸੁ ਹੈ, ਸੋ ਐਸਾ ਨਿਰਮਲੁ ਹੂਆ ਹੈ, ਕਿ ਫਿਰ ਕਰਮ ਰੂਪੀ ਮੈਲ ਕਰ ਕੇ ਕਬੀ ਮੈਲਾ ਨਹੀਂ ਹੋਤਾ। ਕ੍ਯੋਂਕਿ ਜੋ ਪੁਰਸ ਗੁਰੁ ਸਬਦਿ ਮੇਂ ਰਾਤੇ ਹੈਂ, ਤਿਨ ਕੀ ਐਸੀ ਹੀ ਪਤਿ ਹੋਤੀ ਹੈ। ਕਦਾਚਿਤ ਐਸੀ ਆਸੰਕਾ ਹੋਵੈ ਕਿ ਘਟ ਘਟ ਮੇਂ ਮਿਲਨੇ ਕਰ ਜੀਵੋਂ ਕੇ ਕਰਮੋ ਕੀ ਮੈਲੁ ਤਿਸ ਜੋਤਿ ਕੋ ਮਲੀਨ ਕਰ ਦੇਤੀ ਹੋਵੇਗੀ। ਤਬ ਐਸੇ ਅਰਥੁ ਕਰਨਾ, ਐਸਾ ਜੋ ਸੁਧ (ਸਬਦੁ) ਬ੍ਰਹਮੁ ਹੈ, ਸੋ ਮਾਇਆ ਔਰ ਅਵਿਦ੍ਯਾ ਉਪਾਧੀ ਰੂਪ ਮਲ ਸੇ ਰਹਿਤ ਹੈ। ਸੋ ਕਦਾਚਿਤ ਜੀਵੋਂ ਕੇ ਕਰਮ ਰੂਪੁ ਮੈਲ ਕਰ ਮੈਲਾ ਨਹੀਂ (ਥੀਐ) ਹੋਤਾ ਹੈ। (ਜੈਸੇ ਸਰਬ ਘਟ ਮਟਾਦਿਕੋ ਮੇਂ ਅਕਾਸੁ ਮਿਲਾ ਹੂਆ ਭੀ ਹੈ, ਪਰੰਤੂ ਤਿਨ ਮੇਂ ਲਿਪਾਇਮਾਨੁ ਨਹੀਂ ਹੋਤਾ) ਯਾਂ ਤੇ ਨਿਰਮਲੁ ਹੈ, ਔਰ ਘਟਾਦਿਕੋਂ ਕੇ ਨਾਸ ਤੇ ਨਾਸ ਭੀ ਨਹੀਂ ਹੋਤਾ, ਔਰ ਉਤਪਤੀ ਸੇ ਉਤਪਤਿ ਭੀ ਨਹੀਂ ਹੋਤਾ। ਤੈਸੇ ਹੀ ਬ੍ਰਹਮ ਕੋ ਸੁੱਧ ਔਰ ਅਸੰਗ, ਪੁਨਃ ਅਜ ਅਬਿਨਾਸੀ ਸਮਝ ਲੈਨਾ। ਤਿਸ ਮੇਂ ਜੋ ਰੱਤੇ ਹੈਂ ਤਿਨ ਕੀ ਪਤਿ ਭੀ ਤੈਸੀ ਹੀ ਹੋਤੀ ਹੈ॥੩॥
Prof. Sahib Singhਗੁਰੂ ਦੇ ਸ਼ਬਦ ਵਿਚ ਰੰਗੇ ਹੋਏ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਉਹ ਸਦਾ ਪਵਿਤ੍ਰ ਰਹਿੰਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ॥੩॥ਪਦ ਅਰਥ ਸਬਦਿ ਰਤੇ = ਗੁਰ-ਸ਼ਬਦ ਵਿਚ ਰੰਗੇ ਰਹਿ ਕੇ॥੩॥
SikhNet (Spanish)El Señor Inmaculado se conserva siempre Puro. (3)
ਇਹੁ ਮਨੁ ਸਾਚਿ ਸੰਤੋਖਿਆ; ਨਦਰਿ ਕਰੇ ਤਿਸੁ ਮਾਹਿ ॥
eihu man saach santokhiaa; nadar kare tis maeh | Ang 19
Sant Singh KhalsaOne whose mind is contented with Truthfulness, is blessed with the Lord's Glance of Grace.
Manmohan SinghGod shows favour in (unto) him, whose soul is contented with truthfulness.0
Manmohan Singh (Punjabi)ਵਾਹਿਗੁਰੂ ਉਸ (ਉਤੇ) ਜਾਂ (ਵਿੱਚ) ਮਿਹਰ ਧਾਰਦਾ ਹੈ। ਜਿਸ ਦੀ ਇਹ ਆਤਮਾ ਸੱਚਾਈ ਨਾਲ ਸੰਤੁਸ਼ਟ ਹੋਈ ਹੈ।
Fareedkot Teekaਹੇ ਭਾਈ! ਏਹੁ ਮਨੁ ਜੋ ਤ੍ਰਿਸਨਾਦਿ ਅਗਨੀ ਸੇ ਜਲ ਰਹਾ ਥਾ। ਸੋ ਜਬ ਸੱਚ ਨਾਮ ਕੇ ਜਪ ਸੇ (ਸੰਤੋਖਿਆ) ਪ੍ਰਸੰਨਤਾ ਕੋ ਪ੍ਰਾਪਤਿ ਭਯਾ, ਤਬ ਵਾਹਿਗੁਰੂ ਅਪਣੀ (ਨਦਰਿ) ਕ੍ਰਿਪਾ ਕਰਤਾ ਹੈ, ਔਰ ਕ੍ਰਿਪਾ ਕਰਨੇ ਸੇ ਤਿਸ ਪੁਰਸ ਨੇ ਅਪਨੇ ਮਾਹਿ ਅੰਤਰ ਹੀ ਵਾਹਿਗੁਰੂ ਕੋ ਸਮਝ ਲੀਆ ਹੈ॥☬ਸੋ ਕੈਸਾ ਸਮਝਾ ਹੈ?☬ਤਿਸੁ ਪਰ ਕਹਤੇ ਹੈਂ:
Prof. Sahib Singhਉਸ ਦਾ ਮਨ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਉਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਕਰੀ ਰੱਖਦਾ ਹੈ।
SikhNet (Spanish)Aquél que está imbuido en el Nombre, obtiene el Honor.
ਪੰਚ ਭੂਤ. ਸਚਿ ਭੈ ਰਤੇ; ਜੋਤਿ ਸਚੀ ਮਨ ਮਾਹਿ ॥
panch bhoot. sach bhai rate; jot sachee man maeh | Ang 20
Sant Singh KhalsaThe body of the five elements is dyed in the Fear of the True One; the mind is filled with the True Light.
Manmohan Singh(His body of) five elements, then get dyed in the fear of the True One and the True light shines within his mind.
Manmohan Singh (Punjabi)ਉਸ ਦਾ ਪੰਜਾਂ ਤੱਤਾਂ (ਦਾ ਸਰੀਰ) ਤਦ ਸਤਿਪੁਰਖ ਦੇ ਡਰ ਵਿੱਚ ਰੰਗਿਆ ਜਾਂਦਾ ਹੈ ਅਤੇ ਸੱਚੀ ਰੋਸ਼ਨੀ ਉਸ ਦੇ ਅੰਤਰ ਆਤਮੇ ਚਮਕਦੀ ਹੈ।
Fareedkot Teekaਜਿਸ ਵਾਹਿਗੁਰੂ ਕੇ ਭਯ ਮੇਂ ਪੰਚ ਭੂਤ ਪੰਚ ਤੱਤ੍ਵ ਰਾਤੇ ਹੈਂ,☬"ਭੈ ਵਿਚਿ ਪਉਣ ਵਹੈ ਸਦਿ ਵਾਊ॥☬ਭੈ ਵਿਚਿ ਚਲਹਿ ਲਖ ਦਰੀਆਊ॥" ਇਤਿ ਆਦਿ ਸ੍ਰੀ ਗੁਰੂ ਵਾਕ੍ਯ ਹੈਂ। ਭਾਵ ਏਹਿ ਕਿ ਇਹ ਸੰਪੂਰਨ ਜਿਸ ਕੇ ਭੈ ਮੇਂ ਚਲਤੇ ਹੈਂ, ਤਿਸੁ ਵਾਹਿਗੁਰੂ ਕੀ ਹੀ (ਜੋਤਿ) ਸੱਤਾ ਸਚੀ ਮਨ ਮੇਂ ਸਮਝੀ ਹੈ॥
Prof. Sahib Singhਉਸ ਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿਚ ਪ੍ਰਭੂ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੀ ਜੋਤਿ ਸਦਾ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ।ਪਦ ਅਰਥ ਪੰਚ ਭੂਤ = ਪੰਜੇ ਤਤ, ਸਾਰਾ ਸਰੀਰ।
SikhNet (Spanish)Dios muestra Su Favor a aquél que tiene el Alma revestida de Verdad.
ਨਾਨਕ. ਅਉਗਣ ਵੀਸਰੇ; ਗੁਰਿ ਰਾਖੇ. ਪਤਿ ਤਾਹਿ ॥੪॥੧੫॥
naanak. aaugan veesare; gur raakhe. pat taeh |4|15| Ang 20
Sant Singh KhalsaO Nanak, your demerits shall be forgotten; the Guru shall preserve your honor. ||4||15||
Manmohan SinghNanak, he forgets (forsakes) sins and the Guru saves his honour.
Manmohan Singh (Punjabi)ਨਾਨਕ, ਉਹ ਪਾਪਾਂ ਨੂੰ ਭੁਲਾ (ਤਜ) ਦਿੰਦਾ ਹੈ, ਅਤੇ ਗੁਰੂ ਜੀ ਉਸ ਦੀ ਇਜ਼ਤ ਬਰਕਰਾਰ ਰਖਦੇ ਹੈਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਕਿ ਉਸ ਪੁਰਸ ਸੇ ਅਵਗੁਣ ਤੋ ਸਭਿ ਬਿਸਰਿ ਗਏ ਹੈਂ, ਤਿਸ ਜਨ ਕੀ ਪਤਿ ਕੇ ਗੁਰੂ ਰਾਖੇ ਭਏ ਹੈਂ॥੪॥੧੫॥
Prof. Sahib Singhਹੇ ਨਾਨਕ! ਜਿਸ ਮਨੁੱਖ ਦੀ ਗੁਰੂ ਨੇ ਰਾਖੀ ਕੀਤੀ, ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲੀ, ਵਿਕਾਰ ਉਸ ਤੋਂ ਪਰੇ ਹਟ ਗਏ ॥੪॥੧੫॥{19-20}ਪਦ ਅਰਥ ਗੁਰਿ = ਗੁਰੂ ਨੇ। ਤਾਹਿ = ਉਸ ਦੀ॥੪॥
SikhNet (Spanish)Este cuerpo hecho de los cinco elementos es teñido con el Temor Fervoroso al Uno Verdadero, y la Luz Verdadera empieza a brillar dentro de su mente. Él hace a un lado sus malas intenciones y el Guru preserva su Honor. (4-15)