ਭੈਰਉ ਮਹਲਾ ੫ ॥
bhairau mahalaa 5 | Ang 1137
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਖੂਬੁ ਖੂਬੁ. ਖੂਬੁ ਖੂਬੁ; ਖੂਬੁ ਤੇਰੋ ਨਾਮੁ ॥
khoob khoob. khoob khoob; khoob tero naam | Ang 1137
Sant Singh KhalsaExcellent, excellent, excellent, excellent, excellent is Your Name.
Manmohan SinghExcellent, excellent, excellent, excellent, excellent is Thy Name.
Manmohan Singh (Punjabi)ਪਬਮ ਸਰੇਸ਼ਟ, ਪਰਮ ਸ਼ਰੇਸਟ, ਪਰਮ ਸਰੇਸ਼ਟ, ਪਰਮ ਸਰੇਸ਼ਟ, ਪਰਮ ਸਰੇਸ਼ਟ ਹੈ ਤੇਰਾ ਨਾਮ।
Fareedkot Teekaਹੇ (ਖੂਬੁ) ਚੰਗੇ ਪਰਮੇਸ੍ਵਰ! ਚਾਰੋਂ ਜੁਗੋਂ ਮੇਂ ਤੇਰਾ ਨਾਮ ਚੰਗਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸੋਹਣਾ ਹੈ, ਤੇਰਾ ਨਾਮ ਮਿੱਠਾ ਹੈ, ਤੇਰਾ ਨਾਮ ਚੰਗਾ ਹੈ।ਪਦ ਅਰਥ ਖੂਬੁ = ਸੋਹਣਾ, ਚੰਗਾ, ਮਿੱਠਾ।
SikhNet (Spanish)Maravilloso, Maravilloso, Maravilloso es Tu Nombre, oh Dios,
ਝੂਠੁ ਝੂਠੁ ਝੂਠੁ; ਝੂਠੁ ਦੁਨੀ ਗੁਮਾਨੁ ॥੧॥ ਰਹਾਉ ॥
jhootth jhootth jhootth; jhootth dunee gumaan |1| rahaau | Ang 1137
Sant Singh KhalsaFalse, false, false, false is pride in the world. ||1||Pause||
Manmohan SinghFalse, false, false, false is the worldly love. Pause.
Manmohan Singh (Punjabi)ਕੂੜੀ, ਕੂੜੀ ਕੂੜੀ, ਕੂੜੀ ਹੈ ਸੰਸਾਰੀ ਹੰਗਤਾ। ਠਹਿਰਾਉ।
Fareedkot Teekaਚਾਰੋਂ ਜੁਗੋਂ ਵਿਖੇ (ਦੁਨੀ) ਮਾਇਆ ਕਾ ਗੁਮਾਨੁ ਝੂਠਾ ਹੈ॥੧॥ ਰਹਾਉ ॥
Prof. Sahib Singh(ਪਰ ਹੇ ਭਾਈ!) ਦੁਨੀਆ ਦਾ ਮਾਣ ਝੂਠਾ ਹੈ, ਛੇਤੀ ਮੁੱਕ ਜਾਣ ਵਾਲਾ ਹੈ, ਦੁਨੀਆ ਦੇ ਮਾਣ ਦਾ ਕੀਹ ਭਰੋਸਾ? ॥੧॥ ਰਹਾਉ ॥ਪਦ ਅਰਥ ਝੂਠੁ = ਛੇਤੀ ਮੁੱਕ ਜਾਣ ਵਾਲਾ। ਦੁਨੀ = ਦੁਨੀਆ ਦਾ। ਗੁਮਾਨੁ = ਮਾਣ ॥੧॥ ਰਹਾਉ ॥
SikhNet (Spanish)Falso, falso, falso es el orgullo del mundo. (1-Pausa)
ਨਗਜ. ਤੇਰੇ ਬੰਦੇ; ਦੀਦਾਰੁ ਅਪਾਰੁ ॥
nagaj. tere bande; deedaar apaar | Ang 1137
Sant Singh KhalsaThe glorious vision of Your slaves, O Infinite Lord, is wonderful and beauteous.
Manmohan SinghInvaluable is the vision of Thine slaves, O Infinite Lord.
Manmohan Singh (Punjabi)ਅਮੋਲਕ ਹੈ ਦਰਸ਼ਨ ਤੇਰੇ ਗੋਲਿਆਂ ਦਾ, ਹੇ ਬੇਅੰਤ ਸੁਆਮੀ!
Fareedkot Teeka(ਹੇ ਅਪਾਰੁ) ਬੇਅੰਤ ਪਰਮੇਸ੍ਵਰ! ਤੇਰੇ ਦਾਸੋਂ ਕਾ ਜੋ ਦਰਸਨੁ ਹੈ, ਸੋ (ਨਗਜ) ਸੁਧੁ ਹੈ॥
Prof. Sahib Singhਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਬੰਦੇ ਸੋਹਣੇ ਹਨ, ਉਹਨਾਂ ਦਾ ਦਰਸਨ ਬੇਅੰਤ (ਅਮੋਲਕ) ਹੈ।ਪਦ ਅਰਥ ਨਗਜ = ਨਗ਼ਜ਼, ਸੋਹਣੇ, ਸੁੰਦਰ। ਅਪਾਰੁ = ਬੇਅੰਤ (ਸੋਹਣਾ)।
SikhNet (Spanish)Bella es tu Presencia, Bellísimos los Semblantes de Tus Devotos.
ਨਾਮ ਬਿਨਾ; ਸਭ ਦੁਨੀਆ ਛਾਰੁ ॥੧॥
naam binaa; sabh duneea chhaar |1| Ang 1138
Sant Singh KhalsaWithout the Naam, the Name of the Lord, the whole world is just ashes. ||1||
Manmohan SinghWithout the Name, the whole world is but ashes.
Manmohan Singh (Punjabi)ਨਾਮ ਦੇ ਬਗੈਰ ਸਾਰਾ ਸੰਸਾਰ ਨਿਰਾ ਪੁਰਾ ਸੁਆਹ ਹੀ ਹੈ!
Fareedkot Teekaਤੇਰੇ ਨਾਮ ਤੋਂ ਬਿਨਾਂ ਇਹ ਸੰਪੂਰਨ ਦੁਨੀਆਂ ਛਾਰ ਰੂਪ ਹੈ॥੧॥
Prof. Sahib Singhਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਜੀਵ ਵਾਸਤੇ) ਸਾਰੀ ਦੁਨੀਆ (ਦਾ ਧਨ-ਪਦਾਰਥ) ਸੁਆਹ (ਦੇ ਤੁੱਲ) ਹੈ ॥੧॥ਪਦ ਅਰਥ ਸਭ = ਸਾਰੀ। ਛਾਰੁ = ਸੁਆਹ (ਦੇ ਤੁੱਲ) ॥੧॥
SikhNet (Spanish)Si, privado del Naam, el Nombre del Señor, el mundo entero no es más que polvo y cenizas.(1)
ਅਚਰਜੁ ਤੇਰੀ ਕੁਦਰਤਿ; ਤੇਰੇ ਕਦਮ ਸਲਾਹ ॥
acharaj teree kudarat; tere kadam salaah | Ang 1138
Sant Singh KhalsaYour Creative Power is marvellous, and Your Lotus Feet are admirable.
Manmohan SinghWondrous is thy Omnipotence and praise-worthy are Thine feet.
Manmohan Singh (Punjabi)ਅਸਚਰਜ ਹੈ ਤੇਰੀ ਅਪਾਰ ਸ਼ਕਤੀ ਅਤੇ ਸ਼ਲਾਘਾਯੋਗ ਹਨ ਤੇਰੇ ਪੈਰ।
Fareedkot Teekaਹੇ ਵਾਹਿਗੁਰੂ! ਤੇਰੀ ਮਾਯਾ ਅਚਰਜ ਰੂਪ ਹੈ, ਪੁਨਃ ਤੇਰੇ (ਕਦਮ) ਚਰਨ (ਸਲਾਹ) ਉਸਤਤਿ ਕਰਨੇ ਜੋਗ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਰਚੀ ਕੁਦਰਤਿ ਇਕ ਹੈਰਾਨ ਕਰਨ ਵਾਲਾ ਤਮਾਸ਼ਾ ਹੈ, ਤੇਰੇ ਚਰਨ ਸਲਾਹੁਣ-ਜੋਗ ਹਨ।ਪਦ ਅਰਥ ਅਚਰਜੁ = ਹੈਰਾਨ ਕਰਨ ਵਾਲਾ ਕੰਮ। ਕਦਮ = ਚਰਨ। ਸਲਾਹ = ਸਲਾਹੁਣ-ਯੋਗ।
SikhNet (Spanish)Maravilloso es Tu Poder, dignos de alabanza son los pasos para llegar hasta Ti.
ਗਨੀਵ ਤੇਰੀ ਸਿਫਤਿ; ਸਚੇ ਪਾਤਿਸਾਹ ॥੨॥
ganeev teree sifat; sache paatisaah |2| Ang 1138
Sant Singh KhalsaYour Praise is priceless, O True King. ||2||
Manmohan SinghPriceless is Thy praise, O the True King.
Manmohan Singh (Punjabi)ਅਣਮੁੱਲੀ ਹੈ ਤੇਰੀ ਸਿਫ਼ਤ ਸ਼ਲਾਘਾ, ਹੇ ਸੱਚੇ ਸੁਲਤਾਨ!
Fareedkot Teekaਹੇ ਸਚੇ ਪਾਤਿਸਾਹ ਵਾਹਿਗੁਰੂ! ਤੇਰੀ ਉਸਤਤੀ ਸੁਭ ਗੁਣਾਂ ਰੂਪੀ ਧਨ ਵਾਲੀ ਵਾ ਵੱਡੀ ਹੈ॥੨॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! ਤੇਰੀ ਸਿਫ਼ਤ-ਸਾਲਾਹ (ਇਕ) ਅਮੋਲਕ (ਖ਼ਜ਼ਾਨਾ) ਹੈ ॥੨॥ਪਦ ਅਰਥ ਗਨੀਵ = ਗ਼ਨੀਮਤ, ਅਮਲੋਕ। ਸਚੇ = ਹੇ ਸਦਾ ਕਾਇਮ ਰਹਿਣ ਵਾਲੇ! ॥੨॥
SikhNet (Spanish)Sí, Inapreciable es Tu Alabanza, oh mi Rey de reyes. (2)
ਨੀਧਰਿਆ ਧਰ; ਪਨਹ ਖੁਦਾਇ ॥
needhariaa dhar; panah khudaae | Ang 1138
Sant Singh KhalsaGod is the Support of the unsupported.
Manmohan SinghThe Lord's protection is the support of the supportless.
Manmohan Singh (Punjabi)ਪ੍ਰਭੂ ਦੀ ਪਨਾਹ ਨਿਆਸਰਿਆਂ ਦਾ ਆਸਰਾ ਹੈ।
Fareedkot Teekaਹੇ ਨਿਰਾਸਰਿਓਂ ਕੇ ਆਸਰਾ ਰੂਪ (ਖੁਦਾਇ) ਪਰਮੇਸ੍ਵਰ! ਤੇਰੀ (ਪਨਹ) ਓਟ ਲਈ ਹੈ॥
Prof. Sahib Singhਉਹ ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ (ਨਿਓਟਿਆਂ ਦੀ) ਓਟ ਹੈ।ਪਦ ਅਰਥ ਨੀਧਰਿਆ ਧਰ = ਨਿਆਸਰਿਆਂ ਦਾ ਆਸਰਾ। ਪਨਹ = ਪਨਾਹ, ਓਟ। ਖੁਦਾਇ = ਪਰਮਾਤਮਾ।
SikhNet (Spanish)Eres el Único Soporte de Tus Criaturas que no lo tienen, el Único orgullo de los pobres,
ਗਰੀਬ ਨਿਵਾਜੁ; ਦਿਨੁ ਰੈਣਿ ਧਿਆਇ ॥੩॥
gareeb nivaaj; din rain dhiaae |3| Ang 1138
Sant Singh KhalsaMeditate day and night on the Cherisher of the meek and humble. ||3||
Manmohan SinghDay and night meditate thou on God, the Patroniser of the poor.
Manmohan Singh (Punjabi)ਦਿਨ ਅਤੇ ਰਾਤ ਨੂੰ ਮਸਕੀਨਾਂ ਨੂੰ ਮਾਣ ਬਖਸ਼ਣਹਾਰ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਹੇ ਪਰਮੇਸ੍ਵਰ ਗਰੀਬੋਂ ਕੋ (ਨਿਵਾਜ) ਬਡਾਈ ਦੇਣੇ ਵਾਲੇ! ਮੈਂ ਰਾਤ੍ਰਿ ਦਿਨ ਤੇਰੇ ਕੋ ਧਿਆਵਤਾ ਹੂੰ॥੩॥
Prof. Sahib Singhਉਹ ਗਰੀਬਾਂ ਉੱਤੇ ਮਿਹਰ ਕਰਨ ਵਾਲਾ ਹੈ। ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੩॥ਪਦ ਅਰਥ ਗਰੀਬ ਨਿਵਾਜੁ = ਗਰੀਬਾਂ ਉਤੇ ਮਿਹਰ ਕਰਨ ਵਾਲਾ। ਰੈਣਿ = ਰਾਤ। ਧਿਆਇ = ਸਿਮਰਿਆ ਕਰ ॥੩॥
SikhNet (Spanish)por eso Te contemplo por siempre. (3)
ਨਾਨਕ ਕਉ; ਖੁਦਿ ਖਸਮ ਮਿਹਰਵਾਨ ॥
naanak kau; khud khasam miharavaan | Ang 1138
Sant Singh KhalsaGod has been merciful to Nanak.
Manmohan SinghThe Lord is Himself merciful unto Nanak.
Manmohan Singh (Punjabi)ਸੁਆਮੀ ਆਪ ਨਾਨਕ ਉਤੇ ਦਇਆਵਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਂਮੀ! ਆਪ ਮੇਰੇ ਕੋ ਕਿਰਪਾ ਕੇ ਕਰਨਹਾਰ ਹੋ॥
Prof. Sahib Singhਹੇ ਨਾਨਕ! ਜਿਸ ਮਨੁੱਖ ਉੱਤੇ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ,ਪਦ ਅਰਥ ਨਾਨਕ ਕਉ = ਹੇ ਨਾਨਕ! ਜਿਸ ਕਉ, ਹੇ ਨਾਨਕ! ਜਿਸ ਮਨੁੱਖ ਉੱਤੇ। ਖੁਦਿ = ਖ਼ੁਦਿ, ਆਪ।
SikhNet (Spanish)El Señor, el Dios, es Inmensamente Compasivo conmigo,
ਅਲਹੁ. ਨ ਵਿਸਰੈ; ਦਿਲ ਜੀਅ ਪਰਾਨ ॥੪॥੧੦॥
alahu. na visarai; dil jeea paraan |4|10| Ang 1138
Sant Singh KhalsaMay I never forget God; He is my heart, my soul, my breath of life. ||4||10||
Manmohan SinghMay I not forget God, who is my mind, soul and very life.
Manmohan Singh (Punjabi)ਰੱਬ ਕਰੇ ਮੈਨੂੰ ਵਾਹਿਗੁਰੂ ਨਾਂ ਭੁਲੇ, ਜੋ ਮੇਰਾ ਮਨ ਆਤਮਾਂ ਅਤੇ ਜਿੰਦ ਜਾਨ ਹੈ।
Fareedkot Teekaਹੇ (ਅਲਹੁ) ਅਲਖ ਜੀਵੋਂ ਕੇ ਪ੍ਰਾਨ ਰੂਪ ਵਾਹਿਗੁਰੂ! ਮੇਰੇ (ਦਿਲ) ਹਿਰਦੇ ਸੇ ਤੇਰਾ ਨਾਮ ਨਾ ਬਿਸਰੇ॥੪॥੧੦॥☬ਉਪਦੇਸੁ ਹੈ:
Prof. Sahib Singhਪਰਮਾਤਮਾ ਉਸ ਦੀ ਜਿੰਦ ਤੋਂ, ਉਸ ਦੇ ਦਿਲ ਤੋਂ, ਉਸ ਦੇ ਪ੍ਰਾਣਾਂ ਤੋਂ ਉਹ ਕਦੇ ਭੀ ਨਹੀਂ ਵਿਸਰਦਾ ॥੪॥੧੦॥ਪਦ ਅਰਥ ਅਲਹੁ = ਅੱਲ੍ਹਾ, ਪਰਮਾਤਮਾ। ਜੀਅ = ਜਿੰਦ ਤੋਂ ॥੪॥੧੦॥
SikhNet (Spanish)oh Dios no me dejes, pues eres mi corazón, mi respiración vital y mi Alma. (4-10)