ਬਿਲਾਵਲੁ ਮਹਲਾ ੫ ॥
bilaaval mahalaa 5 | Ang 823
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਗੁਰਿ ਪੂਰੈ; ਮੇਰੀ ਰਾਖਿ ਲਈ ॥
gur poorai; meree raakh lee | Ang 823
Sant Singh KhalsaThe Perfect Guru has has saved me.
Manmohan SinghThe Perfect Guru has preserved my honour.
Manmohan Singh (Punjabi)ਪੂਰਨ ਗੁਰਾਂ ਨੇ ਮੇਰੀ ਲੱਜਿਆ ਰੱਖ ਲਈ ਹੈ।
Fareedkot Teekaਪੂਰੇ ਸਤਿਗੁਰੋਂ ਨੇ ਮੇਰੀ ਸੰਸਾਰ ਮੇਂ ਲਜਾ ਰਾਖ ਲਈ ਹੈ॥
Prof. Sahib Singh(ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ।ਪਦ ਅਰਥ ਗੁਰਿ = ਗੁਰੂ ਨੇ।
SikhNet (Spanish)El Guru Perfecto ha salvado mi honor.
ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ; ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥
amrit naam ride meh deeno; janam janam kee mail gee |1| rahaau | Ang 823
Sant Singh KhalsaHe has enshrined the Ambrosial Name of the Lord within my heart, and the filth of countless incarnations has been washed away. ||1||Pause||
Manmohan SinghThe Nectar-Name, he has enshrined in my mind and my filth of many births is washed off. Pause.
Manmohan Singh (Punjabi)ਸੁਧਾਸਰੂਪ ਨਾਮ ਉਨ੍ਹਾਂ ਨੇ ਮੇਰੇ ਮਨ ਵਿੱਚ ਟਿਕਾ ਦਿੱਤਾ ਹੈ ਅਤੇ ਮੇਰੀ ਅਨੇਕਾਂ ਜਨਮਾਂ ਦੀ ਗੰਦਗੀ ਧੋਤੀ ਗਈ ਹੈ। ਠਹਿਰਾਉ।
Fareedkot Teekaਅੰਮ੍ਰਿਤ ਰੂਪੀ ਨਾਮ ਮੇਰੇ ਰਿਦੇ ਮੇਂ ਦੀਆ ਹੈ, ਜਿਸ ਤੇ ਹਮਾਰੀ ਜਨਮ ਜਨਮਾਤ੍ਰੋਂ ਕੀ ਪਾਪ ਰੂਪੀ ਮੈਲ ਦੂਰ ਭਈ ਹੈ॥੧॥ ਰਹਾਉ ॥
Prof. Sahib Singhਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ ॥੧॥ ਰਹਾਉ ॥ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਿਦੇ ਮਹਿ = ਹਿਰਦੇ ਵਿਚ ॥੧॥ ਰਹਾਉ ॥
SikhNet (Spanish)Al Nombre Ambrosial Lo enaltezco en mi mente y las telarañas de muchas épocas han sido eliminadas.(1-Pausa)
ਨਿਵਰੇ ਦੂਤ ਦੁਸਟ ਬੈਰਾਈ; ਗੁਰ ਪੂਰੇ ਕਾ ਜਪਿਆ ਜਾਪੁ ॥
nivare doot dusatt bairaaee; gur poore kaa japiaa jaap | Ang 823
Sant Singh KhalsaThe demons and wicked enemies are driven out, by meditating, and chanting the Chant of the Perfect Guru.
Manmohan SinghContemplating the Perfect Guru's word, the demons and wicked enemies are banished.
Manmohan Singh (Punjabi)ਪੂਰਨ ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ, ਭੂਤਨੇ ਅਤੇ ਭੈੜੇ ਦੁਸ਼ਮਨ ਦੂਰ ਹੋ ਗਏ ਹਨ।
Fareedkot Teekaਤਿਸੀ ਤੇ ਹਮਾਰੇ ਸਾਥ (ਬੈਰਾਈ) ਵੈਰ ਕਰਨਹਾਰੇ ਜੋ ਦੂਸਟ ਦੂਤ ਕਾਮਾਦੀ ਬਿਕਾਰ ਵਾ ਸੁਲਹੀ ਸੁਲਭੀ ਆਦੀ ਥੇ, ਸੋ ਸਭ ਨਿਵਿਰਤ ਭਏ ਹੈਂ, ਭਾਵ ਯਹਿ ਕਿ ਓਹੁ ਮ੍ਰਿਤੁ ਭਏ ਹੈਂ। ਕਿਉਂਕਿ ਹਮਨੇ ਪੂਰੇ ਸਤਿਗੁਰੋਂ ਕੇ (ਜਾਪੁ) ਉਪਦੇਸ ਕੌ (ਜਪਿਆ) ਸਿਮਰਨ ਕੀਆ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ।ਪਦ ਅਰਥ ਨਿਵਰੇ = ਦੂਰ ਹੋ ਗਏ ਹਨ। ਦੂਤ = (ਕਾਮਾਦਿਕ) ਦੁਸ਼ਮਨ। ਬੈਰਾਈ = ਵੈਰੀ।
SikhNet (Spanish)Los fantasmas malvados que vivían en mí, han sido destruidos, meditando y entonando la Palabra del Perfecto Guru.
ਕਹਾ ਕਰੈ ਕੋਈ ਬੇਚਾਰਾ; ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥
kahaa karai koee bechaaraa; prabh mere kaa badd parataap |1| Ang 824
Sant Singh KhalsaWhat can any wretched creature do to me? The radiance of my God is gloriously great. ||1||
Manmohan SinghWhat can any poor man do unto me, as great is the glory of my Lord.
Manmohan Singh (Punjabi)ਕੋਈ ਗਰੀਬ ਜਣਾ ਮੈਨੂੰ ਕੀ ਕਰ ਸਕਦਾ ਹੈ, ਕਿਉਂਕਿ ਵਿਸ਼ਾਲ ਹੈ ਮੇਰੇ ਸੁਆਮੀ ਦਾ ਤੇਜ ਪ੍ਰਤਾਪ।
Fareedkot Teekaਅਬ ਕੋਈ ਬਿਚਾਰਾ ਹਮਾਰਾ ਬੁਰਾ ਕਿਆ ਕਰੇਗਾ, ਭਾਵ ਯਹਿ ਬੁਰਾ ਕੋਈ ਨਹੀਂ ਕਰ ਸਕੇਗਾ। ਕਿਉਂਕਿ ਮੇਰੇ ਪ੍ਰਭੂ ਕਾ ਬਡਾ ਭਾਰੀ ਪਰਤਾਪ ਹੈ॥੧॥
Prof. Sahib Singhਮੇਰੇ ਪ੍ਰਭੂ ਦੀ ਬੜੀ ਤਾਕਤ ਹੈ, ਹੁਣ (ਇਹਨਾਂ ਵਿਚੋਂ) ਕੋਈ ਭੀ ਮੇਰਾ ਕੁਝ ਵਿਗਾੜ ਨਹੀਂ ਸਕਦਾ ॥੧॥ਪਦ ਅਰਥ ਕਹਾ ਕਰੈ = ਕੀਹ ਕਰ ਸਕਦਾ ਹੈ? ਕੁਝ ਵਿਗਾੜ ਨਹੀਂ ਕਰ ਸਕਦਾ। ਪਰਤਾਪੁ = ਤਾਕਤ ॥੧॥
SikhNet (Spanish)¿Quién me podría dañar, teniendo la Gloria de mi Dios posada sobre mí? (1)
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ; ਚਰਨ ਕਮਲ ਰਖੁ ਮਨ ਮਾਹੀ ॥
simar simar simar sukh paaeaa; charan kamal rakh man maahee | Ang 824
Sant Singh KhalsaMeditating, meditating, meditating in remembrance, I have found peace; I have enshrined His Lotus Feet within my mind.
Manmohan SinghRemembering, remembering, remembering the Lord and enshrining. His lotus feet within my mind, I have procured peace.
Manmohan Singh (Punjabi)ਸੁਆਮੀ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਅਤੇ ਉਸ ਦੇ ਕੰਵਲ ਰੂਪੀ ਪੈਰਾਂ ਨੂੰ ਆਪਣੇ ਹਿਰਦੇ ਵਿੱਚ ਟਿਕਾਉਣ ਦੁਆਰਾ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ।
Fareedkot Teekaਤਾਂ ਤੇ ਤਿਸ ਵਾਹਿਗੁਰੂ ਕੇ ਚਰਨ ਕਮਲ ਮਨ ਮੇਂ (ਰਖੁ) ਇਸਥਿਤ ਕਰਕੇ, ਤਿਸੀ ਕੇ ਮਨ, ਤਨ, ਬਾਣੀ ਸੇ ਸਿਮਰਣ ਕਰ ਕਰ ਕੇ ਸੁਖ ਪਾਇਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨ) ਮੇਰੇ ਮਨ ਵਿਚ ਆਸਰਾ ਬਣ ਗਏ ਹਨ, ਉਸ ਦਾ ਨਾਮ (ਹਰ ਵੇਲੇ) ਸਿਮਰ ਸਿਮਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ।ਪਦ ਅਰਥ ਰਖੁ = ਟੇਕ, ਆਸਰਾ। ਮਾਹੀ = ਮਾਹਿ, ਵਿਚ।
SikhNet (Spanish)Meditando, Meditando, Meditando, he encontrado la Paz y ahora enaltezco los Pies de Loto de mi Señor en mi mente.
ਤਾ ਕੀ ਸਰਨਿ. ਪਰਿਓ ਨਾਨਕ ਦਾਸੁ; ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥
taa kee saran. pario naanak daas; jaa te aoopar ko naahee |2|12|98| Ang 824
Sant Singh KhalsaSlave Nanak has entered His Sanctuary; there is none above Him. ||2||12||98||
Manmohan SinghSlave Nanak has entered the sanctuary of Him, higher than whom there is none.
Manmohan Singh (Punjabi)ਗੋਲੇ ਨਾਨਕ ਨੇ ਉਸ ਦੀ ਪਨਾਹ ਲਈ ਹੈ, ਜਿਸ ਦੇ ਉਤੇ ਕੋਈ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਤਿਸੀ ਕੀ ਸਰਨ ਪਰਾ ਹੂੰ, ਜਿਸ ਅਕਾਲ ਪੁਰਖ ਤੇ ਊਪਰ ਸਮਰਥ ਔਰ ਕੋਈ ਨਹੀਂ ਹੈ॥੨॥੧੨॥੯੮॥☬ਨਾਮ ਕੇ ਜਾਪ ਕਾ ਉਪਦੇਸ਼ ਕਰਤੇ ਹੈਂ:
Prof. Sahib Singhਹੇ ਭਾਈ! (ਪ੍ਰਭੂ ਦਾ) ਦਾਸ ਨਾਨਕ ਉਸ (ਪ੍ਰਭੂ) ਦੀ ਸਰਨ ਪੈ ਗਿਆ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ ॥੨॥੧੨॥੯੮॥ਪਦ ਅਰਥ ਤਾ ਕੀ = ਉਸ (ਪ੍ਰਭੂ) ਦੀ। ਜਾ ਤੇ ਊਪਰਿ = ਜਿਸ ਤੋਂ ਵੱਡਾ ॥੨॥੧੨॥੯੮॥
SikhNet (Spanish)El Esclavo Nanak ha entrado en Su Santuario y no hay nadie más elevado que Él. (2-12-98)