ੴ

ਸਿੱਖਬਾਣੀ · SikhBani

ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥

aap tiaag pareeai nit saranee gur te paaeeai ehu nidhaan
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 824 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਸਦਾ ਸਦਾ ਜਪੀਐ ਪ੍ਰਭ ਨਾਮ ॥

sadaa sadaa japeeai prabh naam |

Sant Singh KhalsaForever and ever, chant the Name of God.
Manmohan SinghEver, ever contemplate thou the Lord's Name.
Manmohan Singh (Punjabi)ਸਦੀਵ, ਸਦੀਵ ਹੀ ਤੂੰ ਸਾਈਂ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਭਾਈ! ਸਰਬ ਸਮੇਂ ਮੇਂ ਸਦਾ (ਪ੍ਰਭੂ) ਹਰੀ ਕੇ ਨਾਮ ਕੋ ਹੀ ਜਪੀਐ॥
Prof. Sahib Singhਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।

ਪਦ ਅਰਥ ਜਪੀਐ = ਜਪਣਾ ਚਾਹੀਦਾ ਹੈ।

SikhNet (Spanish)Meditemos en el Nombre del Señor;

ਜਰਾ ਮਰਾ ਕਛੁ ਦੂਖੁ. ਨ ਬਿਆਪੈ; ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥

jaraa maraa kachh dookh. na biaapai; aagai daragah pooran kaam |1| rahaau |

Sant Singh KhalsaThe pains of old age and death shall not afflict you, and in the Court of the Lord hereafter, your affairs shall be perfectly resolved. ||1||Pause||
Manmohan SinghNo affliction of old age and death shall overtake thee and thine affairs in the Lord's court hereafter shall be adjusted. Pause.
Manmohan Singh (Punjabi)ਤੈਨੂੰ ਬੋਢੇਪੇ ਅਤੇ ਮੌਤ ਦਾ ਕੋਈ ਕਸ਼ਟ ਨਹੀਂ ਵਾਪਰੇਗਾ ਅਤੇ ਅੱਗੇ ਸਾਹਿਬ ਦੇ ਦਰਬਾਰ ਅੰਦਰ ਤੇਰੇ ਕਾਰਜ ਰਾਸ ਹੋ ਜਾਣਗੇ। ਠਹਿਰਾਉ।
Fareedkot Teekaਜਿਸ ਨਾਮ ਕੇ ਜਪਨੇ ਕਰ ਕੇ ਇਸ ਲੋਕ ਮੇਂ (ਜਰਾ) ਬ੍ਰਿਧ ਅਵਸਥਾ ਕਾ ਔ (ਮਰਾ) ਮ੍ਰਿਤ ਹੋਣੇ ਕਾ ਰੰਚਕ ਮਾਤ੍ਰ ਭੀ ਭੈ ਔ ਦੁਖ ਨਹੀਂ ਬਿਆਪੇਗਾ, ਭਾਵ ਦੇਹ ਸੇ ਆਪ ਕੋ ਅਸੰਗ ਮਾਨਤਾ ਹੈ। ਜਰਾ ਆਦਿ ਬਿਕਾਰ ਸਰੀਰ ਮੇਂ ਹੈ; ਵਾ ਜਨਮ ਕੋ ਹੀ ਨਹੀਂ ਧਾਰਤਾ ਹੈ। ਆਗੇ ਦਰਗਾਹਿ ਮੇਂ ਭੀ ਸਭ ਕਾਮ ਪੂਰਨ ਹੋਵੇਗਾ॥੧॥ ਰਹਾਉ ॥
Prof. Sahib Singh(ਨਾਮ ਜਪਣ ਦੀ ਬਰਕਤਿ ਨਾਲ ਅਜੇਹੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਜਿਸ ਨੂੰ) ਬੁਢੇਪਾ, ਮੌਤ ਜਾਂ ਦੁੱਖ ਕੁੱਝ ਭੀ ਪੋਹ ਨਹੀਂ ਸਕਦਾ। ਅਗਾਂਹ ਪਰਮਾਤਮਾ ਦੀ ਹਜ਼ੂਰੀ ਵਿਚ ਭੀ ਸਫਲਤਾ ਮਿਲਦੀ ਹੈ ॥੧॥ ਰਹਾਉ ॥

ਪਦ ਅਰਥ ਜਰਾ = ਬੁਢੇਪਾ। ਮਰਾ = ਮੌਤ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਆਗੈ = ਅਗਾਂਹ, ਪਰਲੋਕ ਵਿਚ ॥੧॥ ਰਹਾਉ ॥

SikhNet (Spanish)así no estaremos sujetos ni a la edad, ni a la muerte, ni a las aflicciones, y estaremos satisfechos totalmente en la Corte del Señor. (1-Pausa)

ਆਪੁ ਤਿਆਗਿ ਪਰੀਐ ਨਿਤ ਸਰਨੀ; ਗੁਰ ਤੇ ਪਾਈਐ ਏਹੁ ਨਿਧਾਨੁ ॥

aap tiaag pareeai nit saranee; gur te paaeeai ehu nidhaan |

Sant Singh KhalsaSo forsake your self-conceit, and ever seek Sanctuary. This treasure is obtained only from the Guru.
Manmohan SinghStilling thy self-conceit, ever seek thou the Guru's shelter. This Treasure of bliss is obtained from the Guru.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮਾਰ ਤੂੰ ਸਦਾ ਗੁਰਾਂ ਦੀ ਪਨਾਹ ਲੈ। ਇਹ ਖੁਸ਼ੀ ਦਾ ਖਜਾਨਾ ਗੁਰਾਂ ਪਾਸੋਂ ਪਰਾਪਤ ਹੁੰਦਾ ਹੈ।
Fareedkot Teekaਜਿਨ ਸਤਿਗੁਰੋਂ ਤੇ ਇਹ ਨਾਮ ਨਿਧੋਂ ਕਾ ਸਮੁੰਦਰ ਪਾਈਤਾ ਹੈ, ਅਪਨੇ ਆਪ ਕੋ ਤਿਆਗ ਕਰ ਕੇ ਨਿਤ ਤਿਸੀ ਕੀ ਸਰਨ ਪਰੇ ਰਹੀਐ॥
Prof. Sahib Singh(ਪਰ, ਹੇ ਭਾਈ!) ਇਹ (ਨਾਮ-) ਖ਼ਜ਼ਾਨਾ ਗੁਰੂ ਤੋਂ (ਹੀ) ਮਿਲਦਾ ਹੈ, ਆਪਾ-ਭਾਵ ਤਿਆਗ ਕੇ ਸਦਾ (ਗੁਰੂ ਦੀ) ਸਰਨ ਪੈਣਾ ਚਾਹੀਦਾ ਹੈ।

ਪਦ ਅਰਥ ਆਪੁ = ਆਪਾ-ਭਾਵ। ਪਰੀਐ = ਪੈਣਾ ਚਾਹੀਦਾ ਹੈ। ਤੇ = ਤੋਂ। ਨਿਧਾਨੁ = ਖ਼ਜ਼ਾਨਾ।

SikhNet (Spanish)El Regalo que el Guru nos otorga, es la posibilidad de que hagamos a un lado nuestro ego y podamos ampararnos en Él.

ਜਨਮ ਮਰਣ ਕੀ ਕਟੀਐ ਫਾਸੀ; ਸਾਚੀ ਦਰਗਹ ਕਾ ਨੀਸਾਨੁ ॥੧॥

janam maran kee katteeai faasee; saachee daragah kaa neesaan |1|

Sant Singh KhalsaThe noose of birth and death is snapped; this is the insignia, the hallmark, of the Court of the True Lord. ||1||
Manmohan SinghWith the Name, the noose of birth and death is snapped and it is the pass-word of the True Court.
Manmohan Singh (Punjabi)ਨਾਮ ਦੇ ਨਾਲ ਜੰਮਣ ਅਤੇ ਮਾਰਨ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਇਹ ਸੱਚੇ ਦਰਬਾਰ ਦਾ ਫਾਰਖਤੀ ਦਾ ਪਰਵਾਨਾ ਹੈ।
Fareedkot Teekaਜਿਸ ਨਾਮ ਕੇ ਜਪੇ ਤੇ ਜਨਮ ਮਰਨ ਕੀ ਫਾਸੀ ਕਟੀ ਜਾਤੀ ਹੈ ਪੁਨਾ ਨਾਮ ਹੀ ਸਾਚੀ ਦਰਗਾਹਿ ਕਾ (ਨੀਸਾਨੁ) ਪ੍ਰਵਾਨਾ ਹੈ। ਭਾਵ ਯਹਿ ਨਾਮ ਕੇ ਜਪਨੇ ਕਰ ਦਰਗਹਿ ਮੇਂ ਕੋਈ ਰੋਕ ਨਹੀਂ ਹੋਤੀ॥੧॥
Prof. Sahib Singhਇਹ ਨਾਮ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਣ ਵਾਸਤੇ ਪਰਵਾਨਾ ਹੈ, (ਨਾਮ ਦੀ ਸਹਾਇਤਾ ਨਾਲ) ਜਨਮ ਮਰਨ ਦੀ ਫਾਹੀ (ਭੀ) ਕੱਟੀ ਜਾਂਦੀ ਹੈ ॥੧॥

ਪਦ ਅਰਥ ਕਟੀਐ = ਕੱਟ ਸਕੀਦੀ ਹੈ। ਨੀਸਾਨੁ = ਰਾਹਦਾਰੀ, ਪਰਵਾਨਾ ॥੧॥

SikhNet (Spanish)De que las amarras de las pasadas encarnaciones sean destruidas y podamos ser bendecidos con la Victoria en la Corte Verdadera del Señor.(1)

ਜੋ ਤੁਮੑ ਕਰਹੁ ਸੋਈ ਭਲ ਮਾਨਉ; ਮਨ ਤੇ ਛੂਟੈ ਸਗਲ ਗੁਮਾਨੁ ॥

jo tuma karahu soee bhal maanau; man te chhoottai sagal gumaan |

Sant Singh KhalsaWhatever You do, I accept as good. I have eradicated all egotistical pride from my mind.
Manmohan SinghWhatever Thou doest, that I accept as have stilled my entire ego.
Manmohan Singh (Punjabi)ਜਿਹੜਾ ਕੁਛ ਤੂੰ ਕਰਦਾ ਹੈ, ਮੈਂ ਉਸ ਨੂੰ ਚੰਗਾ ਜਾਣ ਕਬੂਲ ਕਰਦਾ ਹਾਂ। ਆਪਣੇ ਮਨੂਏ ਤੋਂ ਮੈਂ ਸਾਰਾ ਹੰਕਾਰ ਮੇਟ ਛੱਡਿਆ ਹੈ।
Fareedkot Teekaਹੇ ਭਾਈ! ਜੋ ਹਰੀ ਕਰੇ ਸੋ ਤੁਮ ਭਲਾ ਕਰ ਕੇ ਮਾਨੋ, ਇਸ ਕਰ ਕੇ ਮਨ ਤੇ ਸਭ ਗੁਮਾਨ ਛੂਟ ਜਾਵੈ॥
Prof. Sahib Singh(ਹੇ ਭਾਈ! ਜੇ ਮੈਨੂੰ ਤੇਰਾ ਨਾਮ ਮਿਲ ਜਾਏ, ਤਾਂ) ਜੋ ਕੁਝ ਤੂੰ ਕਰਦਾ ਹੈਂ, ਉਹ ਮੈਂ ਭਲਾ ਸਮਝਣ ਲੱਗ ਪਵਾਂਗਾ, (ਤੇਰੇ ਨਾਮ ਦੀ ਬਰਕਤਿ ਨਾਲ) ਮਨ ਤੋਂ ਸਾਰਾ ਅਹੰਕਾਰ ਮੁੱਕ ਜਾਂਦਾ ਹੈ।

ਪਦ ਅਰਥ ਮਾਨਉ = ਮਾਨਉਂ, ਮੰਨਦਾ ਹਾਂ। ਮਨ ਤੇ = ਮਨ ਤੋਂ। ਛੂਟੈ = ਮੁੱਕ ਜਾਂਦਾ ਹੈ। ਗੁਮਾਨੁ = ਅਹੰਕਾਰ।

SikhNet (Spanish)Uno está complacido con lo que Dios hace; el ego interior se tranquiliza.

ਕਹੁ ਨਾਨਕ. ਤਾ ਕੀ ਸਰਣਾਈ; ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥

kahu naanak. taa kee saranaaee; jaa kaa keea sagal jahaan |2|13|99|

Sant Singh KhalsaSays Nanak, I am under His protection; He created the entire Universe. ||2||13||99||
Manmohan SinghSays Nanak, I am under the protection of Him, who has created the whole universe.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਸ ਦੀ ਪਨਾਹ ਹੇਠਾਂ ਹਾਂ, ਜਿਸ ਨੇ ਸਾਰਾ ਆਲਮ ਰਚਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸੀ ਵਾਹਿਗੁਰੂ ਕੀ ਸਰਣਾਗਤ ਹੈਂ, ਜਿਸ ਕਾ ਸੰਪੂਰਨ (ਜਹਾਨੁ) ਜਗਤ ਕੀਆ ਹੂਆ ਹੈ॥੨॥੧੩॥੯੯॥☬ਸੰਤਾਂ ਕੀ ਸੋਭਾ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਉਸ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਸਾਰਾ ਜਹਾਨ ਜਿਸ ਦਾ ਪੈਦਾ ਕੀਤਾ ਹੋਇਆ ਹੈ ॥੨॥੧੩॥੯੯॥

ਪਦ ਅਰਥ ਤਾ ਕੀ = ਉਸ (ਪ੍ਰਭੂ) ਦੀ। ਸਗਲ = ਸਾਰਾ ॥੨॥੧੩॥੯੯॥

SikhNet (Spanish)Dice Nanak, busco el Refugio de Aquél que ha creado el Universo entero.(2-12-99)
Answers quote the Granth verbatim with Ang citations. AI commentary is not Gurbani and not a religious ruling.