ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਹਰਿ ਹਰਿ ਹਰਿ; ਆਰਾਧੀਐ ॥
har har har; aaraadheeai |
Sant Singh KhalsaWorship and adore the Lord, Har, Har, Har.
Manmohan SinghMeditate thou on God, the Lord Master.
Manmohan Singh (Punjabi)ਤੂੰ ਵਾਹਿਗੁਰੂ ਸੁਆਮੀ ਮਾਲਕ ਦਾ ਸਿਰਮਣ ਕਰ।
Fareedkot Teekaਹੇ ਭਾਈ! ਹਰੀ ਕਾ ਜੋ ਹਰਿ ਹਰਿ ਜਾਪ ਹੈ, ਸੋ (ਅਰਾਧੀਐ) ਸੇਵਨ ਕਰੀਐ॥☬ਪ੍ਰਸ਼ਨ: ਸਭੀ ਲੋਕ ਹਰਿ ਹਰਿ ਕਰਤੇ ਹੀ ਹੈਂ?☬ਉੱਤ੍ਰ:
Prof. Sahib Singh(ਹੇ ਭਾਈ!) ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।ਪਦ ਅਰਥ ਆਰਾਧੀਐ = ਸਿਮਰਨਾ ਚਾਹੀਦਾ ਹੈ।
SikhNet (Spanish)Habita siempre en el Señor;
ਸੰਤਸੰਗਿ ਹਰਿ ਮਨਿ ਵਸੈ; ਭਰਮੁ ਮੋਹੁ ਭਉ. ਸਾਧੀਐ ॥੧॥ ਰਹਾਉ ॥
santasang har man vasai; bharam mohu bhau. saadheeai |1| rahaau |
Sant Singh KhalsaIn the Society of the Saints, He dwells in the mind; doubt, emotional attachment and fear are vanquished. ||1||Pause||
Manmohan SinghThrough the Society of Saints, God abides in the mind and doubt secular attachment and dread are vanquished. Pause.
Manmohan Singh (Punjabi)ਸਾਧ ਸੰਗਤ ਦੇ ਰਾਹੀਂ ਵਾਹਿਗੁਰੂ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਸਹਿਸਾ, ਸੰਸਾਰੀ ਲਗਨ ਅਤੇ ਡਰ ਸਰ ਹੋ ਜਾਂਦੇ ਹਨ। ਠਹਿਰਾਉ।
Fareedkot Teekaਜੇਕਰ ਸੰਤੋਂ ਕੇ ਸੰਗ ਕਰ ਗੁਰੋਂ ਦੁਆਰਾ ਹਰੀ ਮਨ ਮੇਂ ਵਸੈ ਤੌ ਸਫਲ ਹੋਤਾ ਹੈ, ਕਿਉਂਕਿ ਭ੍ਰਮ ਔਰ ਮੋਹ ਵਸ ਕਰ ਲਈਤੇ ਹੈਂ ਅਰਥਾਤ ਨਵਿਰਤ ਕਰੀਤੇ ਹੈਂ॥੧॥ ਰਹਾਉ ॥
Prof. Sahib Singhਸੰਤਾਂ ਦੀ ਸੰਗਤਿ ਵਿਚ (ਹੀ) ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਭਟਕਣਾ ਨੂੰ, ਮੋਹ ਨੂੰ ਤੇ ਡਰ-ਸਹਮ ਨੂੰ ਕਾਬੂ ਕੀਤਾ ਜਾ ਸਕਦਾ ਹੈ ॥੧॥ ਰਹਾਉ ॥ਪਦ ਅਰਥ ਸੰਤਿ ਸੰਗਿ = ਸੰਤਾਂ ਦੀ ਸੰਗਤਿ ਵਿਚ। ਮਨਿ = ਮਨ ਵਿਚ। ਸਾਧੀਐ = ਸਾਧਿਆ ਜਾ ਸਕਦਾ ਹੈ, ਕਾਬੂ ਕੀਤਾ ਜਾ ਸਕਦਾ ਹੈ ॥੧॥ ਰਹਾਉ ॥
SikhNet (Spanish)en la Sociedad de los Santos, el Señor viene a habitar en nuestra mente y nos quitamos de nuestras dudas, miedos y apegos.(1-Pausa)
ਬੇਦ ਪੁਰਾਣ ਸਿਮ੍ਰਿਤਿ ਭਨੇ ॥
bed puraan simrit bhane |
Sant Singh KhalsaThe Vedas, the Puraanas and the Simritees are heard to proclaim
Manmohan SinghThe Vedas, Puranas, and Simirtis proclaim,
Manmohan Singh (Punjabi)ਵੇਦ, ਪੁਰਾਣ ਅਤੇ ਸਿਮਰਤੀਆਂ ਪੁਕਾਰਦੇ ਹਨ,
Fareedkot Teeka੪ ਬੇਦ, ੧੮ ਪੁਰਾਨ, ੨੭ ਸਿੰਮ੍ਰਤੀਆਂ, ਏਹ ਸਭ ਸੰਤੋਂ ਕੀ ਮਹਿਮਾ ਕੋ ਕਹਤੇ ਹੈਂ॥
Prof. Sahib Singh(ਹੇ ਭਾਈ! ਪੰਡਤ ਲੋਕ ਭਾਵੇਂ) ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ,ਪਦ ਅਰਥ ਭਨੇ = ਆਖਦੇ ਹਨ।
SikhNet (Spanish)Los Vedas, Puranas y Smritis que proclaman
ਸਭ ਊਚ ਬਿਰਾਜਿਤ ਜਨ ਸੁਨੇ ॥੧॥
sabh aooch biraajit jan sune |1|
Sant Singh Khalsathat the Lord's servant dwells as the highest of all. ||1||
Manmohan Singhthat God's slaves are heard to abide the highest of all.
Manmohan Singh (Punjabi)ਕਿ ਰਬ ਦੇ ਗੋਲੇ ਸਾਰਿਆਂ ਤੋਂ ਉਚੇ ਵਸਦੇ ਸੁਣੇ ਜਾਂਦੇ ਹਨ।
Fareedkot Teekaਸੰਤ ਜਨ ਸਭ ਸੇ ਊਚ ਬਿਰਾਜਤੇ ਸੁਨੇ ਹੈਂ॥੧॥
Prof. Sahib Singhਪਰ ਸੰਤ ਜਨ ਹੋਰ ਸਭ ਲੋਕਾਂ ਤੋਂ ਉੱਚੇ ਆਤਮਕ ਟਿਕਾਣੇ ਤੇ ਟਿਕੇ ਹੋਏ ਸੁਣੇ ਜਾਂਦੇ ਹਨ ॥੧॥ਪਦ ਅਰਥ ਸਭ ਊਚ = ਸਭਨਾਂ ਤੋਂ ਉੱਚੇ। ਬਿਰਾਜਿਤ = ਟਿਕੇ ਹੋਏ। ਸੁਨੇ = ਸੁਣੇ ਜਾਂਦੇ ਹਨ ॥੧॥
SikhNet (Spanish)nada más que Lo más Alto de lo alto son los Santos del Señor. (1)
ਸਗਲ ਅਸਥਾਨ; ਭੈ ਭੀਤ ਚੀਨ ॥
sagal asathaan; bhai bheet cheen |
Sant Singh KhalsaAll places are filled with fear - know this well.
Manmohan SinghKnow that all the places are awe stricken.
Manmohan Singh (Punjabi)ਜਾਣ ਲੈ ਕਿ ਸਾਰੇ ਟਿਕਾਣੇ ਡਰ ਨਾਲ ਸਹਿਮੇ ਹੋਏ ਹਨ।
Fareedkot Teekaਇੰਦ੍ਰ, ਵਰਣ, ਕੁਬੇਰ ਆਦਿਕੋਂ ਕੇ (ਅਸਥਾਨ) ਲੋਕ ਭੈ ਕਰ (ਭੀਤ) ਜੁਗਤਿ ਜਾਨੇ ਹੈਂ॥
Prof. Sahib Singh(ਹੇ ਭਾਈ!) ਹੋਰ ਸਾਰੇ ਹਿਰਦੇ-ਥਾਂ ਡਰਾਂ ਨਾਲ ਸਹਮੇ ਹੋਏ ਵੇਖੀਦੇ ਹਨ,ਪਦ ਅਰਥ ਅਸਥਾਨ = {स्थान} (ਹਿਰਦੇ)-ਥਾਂ। ਭੈ ਭੀਤ = ਡਰਾਂ ਨਾਲ ਸਹਮੇ ਹੋਏ।
SikhNet (Spanish)Conoce que en todos los lugares existe miedo,
ਰਾਮ ਸੇਵਕ; ਭੈ ਰਹਤ ਕੀਨ ॥੨॥
raam sevak; bhai rehat keen |2|
Sant Singh KhalsaOnly the Lord's servants are free of fear. ||2||
Manmohan SinghThe Lord's serfs are rendered fear-free.
Manmohan Singh (Punjabi)ਸਾਈਂ ਦੇ ਗੁਮਾਸ਼ਤੇ ਡਰ ਤੋਂ ਮੁਕਤ ਕੀਤੇ ਹੋਏ ਹਨ।
Fareedkot Teekaਰਾਮ ਨੇ ਅਪਨੇ ਸੇਵਕ ਭੈ ਸੇ ਰਹਤ ਕੀਏ ਹੈਂ॥੨॥
Prof. Sahib Singh(ਪਰਮਾਤਮਾ ਦੇ ਸਿਮਰਨ ਨੇ) ਪਰਮਾਤਮਾ ਦੇ ਭਗਤਾਂ ਨੂੰ ਡਰਾਂ ਤੋਂ ਰਹਿਤ ਕਰ ਦਿੱਤਾ ਹੈ ॥੨॥ਪਦ ਅਰਥ ਚੀਨ = ਵੇਖੀਦੇ ਹਨ ॥੨॥
SikhNet (Spanish)excepto en el Devoto del Señor, pues él está liberado de eso. (2)
ਲਖ ਚਉਰਾਸੀਹ; ਜੋਨਿ ਫਿਰਹਿ ॥
lakh chauraaseeh; jon fireh |
Sant Singh KhalsaPeople wander through 8.4 million incarnations.
Manmohan SinghThrough eighty four lacs of existences the mortals wander.
Manmohan Singh (Punjabi)ਚੁਰਾਸੀ ਲੱਖ ਜੂਨੀਆਂ ਅੰਦਰ ਪ੍ਰਾਣੀ ਭਟਕਦੇ ਹਨ।
Fareedkot Teekaਇਤਰ ਲੋਕ ਚਉਰਾਸੀ ਲਖ ਜੋਨ ਮੇਂ ਫਿਰਤੇ ਹੈਂ॥
Prof. Sahib Singh(ਹੇ ਭਾਈ! ਜੀਵ) ਚੌਰਾਸੀ ਲੱਖ ਜੂਨਾਂ ਵਿਚ ਭਟਕਦੇ ਫਿਰਦੇ ਹਨ,ਪਦ ਅਰਥ ਫਿਰਹਿ = ਭਟਕਦੇ ਫਿਰਦੇ ਹਨ।
SikhNet (Spanish)Los demás vagan a través de millones de especies,
ਗੋਬਿੰਦ ਲੋਕ; ਨਹੀ ਜਨਮਿ ਮਰਹਿ ॥੩॥
gobind lok; nahee janam mareh |3|
Sant Singh KhalsaGod's people are not subject to birth and death. ||3||
Manmohan SinghLords slaves come and go not.
Manmohan Singh (Punjabi)ਸਾਹਿਬ ਦੇ ਗੋਲੇ ਆਉਂਦੇ ਤੇ ਜਾਂਦੇ ਨਹੀਂ।
Fareedkot Teekaਔਰ ਗੋਬਿੰਦ ਕੇ ਲੋਕ ਜਨਮਤੇ ਮਰਤੇ ਨਹੀਂ ਹੈਂ॥੩॥
Prof. Sahib Singhਪਰ ਪਰਮਾਤਮਾ ਦੇ ਭਗਤ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ॥੩॥ਪਦ ਅਰਥ ਜਨਮਿ = ਜਨਮ ਕੇ। ਮਰਹਿ = ਮਰਦੇ ਹਨ ॥੩॥
SikhNet (Spanish)excepto los Sirvientes del Señor, quienes ya no nacen ni mueren más.(3)
ਬਲ ਬੁਧਿ ਸਿਆਨਪ ਹਉਮੈ ਰਹੀ ॥
bal budh siaanap haumai rahee |
Sant Singh KhalsaHe has given up power, wisdom, cleverness and egotism.
Manmohan SinghPower wisdom, cleverness and egoism are shed,
Manmohan Singh (Punjabi)ਜ਼ੋਰ-ਬੰਦੀ, ਅਕਲਮੰਦੀ, ਚਤੁਰਾਈ ਅਤੇ ਹੰਕਾਰ ਝੜ ਪਏ ਹਨ,
Fareedkot Teekaਸਰੀਰ ਕਾ ਜੋਰ ਔਰ ਬੁਧੀ ਕੀ ਚਤੁਰਾਈ ਹਮਾਰੀ ਰਹ ਚੁਕੀ ਹੈ॥
Prof. Sahib Singh(ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਗੁਰੂ ਦਾ ਆਸਰਾ ਲੈ ਲਿਆ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।ਪਦ ਅਰਥ ਰਹੀ = ਮੁੱਕ ਜਾਂਦੀ ਹੈ।
SikhNet (Spanish)Él se deshizo del orgullo de su poder, de su intelecto, de su conocimiento y de su ego.
ਹਰਿ ਸਾਧ ਸਰਣਿ; ਨਾਨਕ ਗਹੀ ॥੪॥੬॥੧੪੪॥
har saadh saran; naanak gahee |4|6|144|
Sant Singh KhalsaNanak has taken to the Sanctuary of the Lord's Holy Saints. ||4||6||144||
Manmohan Singhas Nanak has caught hold of the refuge of God's Saints.
Manmohan Singh (Punjabi)ਨਾਨਕ ਦੇ ਜਦ ਉਸ ਨੇ ਰੱਬ ਦੇ ਸੰਤਾ ਦੀ ਪਨਾਹ ਪਕੜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਸਾਧੋਂ ਕੀ ਸਰਣ ਪਕੜੀ ਹੈ॥੪॥੬॥੧੪੪॥
Prof. Sahib Singhਹੇ ਨਾਨਕ! ਉਹ ਆਪਣੀ ਤਾਕਤ ਦਾ ਆਪਣੀ ਅਕਲ ਦਾ ਆਪਣੀ ਸਿਆਣਪ ਦਾ ਆਸਰਾ ਨਹੀਂ ਲੈਂਦੇ ॥੪॥੬॥੧੪੪॥ਪਦ ਅਰਥ ਗਹੀ = ਫੜੀ ॥੪॥
SikhNet (Spanish)Cuando Nanak encontró el Refugio de los Santos del Señor. (4-6-144)