ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪਜੰਵੀਂ।
SikhNet (Spanish)Pauri, Mejl Guru Aryan, Quinto Canal Divino.
ਬਾਰਨੈ ਬਲਿਹਾਰਨੈ; ਲਖ ਬਰੀਆ ॥
baaranai balihaaranai; lakh bareea |
Sant Singh KhalsaI am a sacrifice, dedicated hundreds of thousands of times, to my Lord and Master.
Manmohan SinghI am devoted and a sacrifice, lacs of times unto my Lord,
Manmohan Singh (Punjabi)ਮੈਂ ਆਪਣੇ ਸੁਆਮੀ ਉਤੋਂ ਲਖੂਖਾਂ ਵਾਰੀ ਸਦਕੇ ਤੇ ਕੁਰਬਾਨ ਜਾਂਦਾ ਹਾਂ,
Fareedkot Teekaਮੈਂ ਲਾਖੋਂ ਬਾਰੀ ਮਨ ਤਨ ਕਰ ਬਲਿਹਾਰੇ ਜਾਤਾ ਹੂੰ॥
Prof. Sahib Singhਹੇ ਭਾਈ! ਮੈਂ (ਪਰਮਾਤਮਾ ਦੇ ਨਾਮ ਤੋਂ) ਲੱਖਾਂ ਵਾਰੀ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।ਪਦ ਅਰਥ ਬਾਰਨੈ = ਵਾਰਨੇ, ਸਦਕੇ। ਬਰੀਆ = ਵਾਰੀ।
SikhNet (Spanish)Ofrezco mi ser en sacrificio a Ti un millón de veces, porque Tu Nombre, oh Maestro,
ਨਾਮੋ ਹੋ, ਨਾਮੁ ਸਾਹਿਬ ਕੋ; ਪ੍ਰਾਨ ਅਧਰੀਆ ॥੧॥ ਰਹਾਉ ॥
naamo ho, naam saahib ko; praan adhareea |1| rahaau |
Sant Singh KhalsaHis Name, and His Name alone, is the Support of the breath of life. ||1||Pause||
Manmohan Singhwhose Name the Name alone is the prop of my life. Pause.
Manmohan Singh (Punjabi)ਜਿਸ ਦਾ ਨਾਮ, ਕੇਵਲ ਨਾਮ ਹੀ ਮੇਰੀ ਜਿੰਦ ਜਾਨ ਦਾ ਆਸਰਾ ਹੈ। ਠਹਿਰਾਉ।
Fareedkot Teekaਹੇ ਸਾਹਿਬ! ਹਮਾਰੇ ਪ੍ਰਾਣੋਂ ਕਾ ਆਸਰਾ ਤੇਰਾ ਨਾਮ ਹੀ ਨਾਮ ਹੈ॥੧॥ ਰਹਾਉ ॥
Prof. Sahib Singhਮਾਲਕ-ਪ੍ਰਭੂ ਦਾ ਨਾਮ ਹੀ ਨਾਮ ਜੀਵਾਂ ਦੀਆਂ ਜਿੰਦਾਂ ਦਾ ਆਸਰਾ ਹੈ ॥੧॥ ਰਹਾਉ ॥ਪਦ ਅਰਥ ਹੋ = ਹੇ ਭਾਈ! ਨਾਮੋ = ਨਾਮ ਹੀ। ਕੋ = ਦਾ। ਪ੍ਰਾਨ ਅਧਰੀਆ = ਜਿੰਦ ਦਾ ਆਸਰਾ ॥੧॥ ਰਹਾਉ ॥
SikhNet (Spanish)es el mástil de mi vida. (1-Pausa)
ਕਰਨ ਕਰਾਵਨ; ਤੁਹੀ ਏਕ ॥
karan karaavan; tuhee ek |
Sant Singh KhalsaYou alone are the Doer, the Cause of causes.
Manmohan SinghThou alone art the Doer and Prompter.
Manmohan Singh (Punjabi)ਕੇਵਲ ਤੂੰ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
Fareedkot Teekaਕਰਨੇ ਕਰਾਵਨੇ ਵਾਲਾ ਏਕ ਤੂਹੀ ਹੈਂ॥
Prof. Sahib Singhਹੇ ਪ੍ਰਭੂ! ਸਿਰਫ਼ ਤੂੰ ਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ, ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈਂ।ਪਦ ਅਰਥ ਤੁਹੀ = ਹੇ ਪ੍ਰਭੂ! ਤੂੰ ਹੀ।
SikhNet (Spanish)Tú eres el Creador y la Causa;
ਜੀਅ ਜੰਤ ਕੀ; ਤੁਹੀ ਟੇਕ ॥੧॥
jeea jant kee; tuhee ttek |1|
Sant Singh KhalsaYou are the Support of all beings and creatures. ||1||
Manmohan SinghThou art the Support of the mortals and other creatures.
Manmohan Singh (Punjabi)ਪ੍ਰਾਣੀਆਂ ਅਤੇ ਹੋਰ ਜੰਤੂਆਂ ਦਾ ਤੂੰ ਹੀ ਆਸਰਾ ਹੈ।
Fareedkot Teekaਔਰ ਜੀਅ ਜੰਤ ਕੀ ਸਰਣ ਜੋਗ੍ਯ ਤੂਹੀਂ ਹੈਂ॥੧॥
Prof. Sahib Singhਤੂੰ ਹੀ ਸਾਰੇ ਜੀਵਾਂ-ਜੰਤਾਂ ਦਾ ਸਹਾਰਾ ਹੈਂ ॥੧॥ਪਦ ਅਰਥ ਜੀਅ ਟੇਕ = ਜੀਵਾਂ ਦਾ ਆਸਰਾ ॥੧॥
SikhNet (Spanish)eres el Refugio de todas Tus Criaturas. (1)
ਰਾਜ ਜੋਬਨ; ਪ੍ਰਭ ਤੂੰ ਧਨੀ ॥
raaj joban; prabh toon dhanee |
Sant Singh KhalsaO God, You are my power, authority and youth.
Manmohan SinghMy Lord Master, Thou art my domain and youth.
Manmohan Singh (Punjabi)ਮੇਰੇ ਸੁਆਮੀ ਮਾਲਕ ਤੂੰ ਮੇਰੀ ਪਾਤਸ਼ਾਹੀ ਤੇ ਜੁਆਨੀ ਹੈ।
Fareedkot Teekaਹੇ ਪ੍ਰਭੂ! ਰਾਜ ਜੋਬਨ (ਧਨੀ) ਮਾਲਕ ਸਰਬ ਤੂੰ ਹੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਹੀ ਹਕੂਮਤ ਦਾ ਮਾਲਕ ਹੈਂ, ਤੂੰ ਹੀ ਜਵਾਨੀ ਦਾ ਮਾਲਕ ਹੈਂ (ਤੈਥੋਂ ਹੀ ਜੀਵ ਦੁਨੀਆ ਵਿਚ ਹਕੂਮਤ ਕਰਨ ਦੀ ਦਾਤ ਲੈਂਦੇ ਹਨ, ਤੈਥੋਂ ਹੀ ਜਵਾਨੀ ਪ੍ਰਾਪਤ ਕਰਦੇ ਹਨ)।ਪਦ ਅਰਥ ਧਨੀ = ਮਾਲਕ।
SikhNet (Spanish)Oh Señor, eres el Maestro de los bellos y de los regentes;
ਤੂੰ ਨਿਰਗੁਨ; ਤੂੰ ਸਰਗੁਨੀ ॥੨॥
toon niragun; toon saragunee |2|
Sant Singh KhalsaYou are absolute, without attributes, and also related, with the most sublime attributes. ||2||
Manmohan SinghThou art the Related Lord and Thou the Absolute.
Manmohan Singh (Punjabi)ਤੂੰ ਨਿਰਾਕਾਰ ਸੁਆਮੀ ਹੈ ਅਤੇ ਤੂੰ ਹੀ ਅਨੇਕਾਂ ਆਕਾਰਾ ਵਾਲਾ।
Fareedkot Teekaਔਰ ਤੂੰ ਹੀ ਨਿਰਗੁਨ ਪੁਨਾ ਤੂੰਹੀ ਸਰਗੁਨ ਹੈਂ॥੨॥
Prof. Sahib Singh(ਜਦੋਂ ਜਗਤ ਨਹੀਂ ਸੀ ਬਣਿਆ) ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਭੀ ਤੂੰ ਹੈਂ, (ਹੁਣ ਤੂੰ ਜਗਤ ਰਚ ਦਿੱਤਾ ਹੈ) ਇਹ ਦਿੱਸਦਾ ਆਕਾਰ ਮਾਇਆ ਦੇ ਤਿੰਨਾਂ ਗੁਣਾਂ ਵਾਲਾ-ਇਹ ਭੀ ਤੂੰ ਆਪ ਹੀ ਹੈਂ ॥੨॥ਪਦ ਅਰਥ ਨਿਰਗੁਨੁ = ਮਾਇਆ ਦੇ ਗੁਣਾਂ ਤੋਂ ਰਹਿਤ, ਅਦ੍ਰਿਸ਼ਟ-ਰੂਪ। ਸਰਗੁਨੀ = ਇਹ ਸਾਰਾ ਜਗਤ ਜਿਸ ਦਾ ਸਰੂਪ ਹੈ ॥੨॥
SikhNet (Spanish)eres el Relativo y el Absoluto Señor. (2)
ਈਹਾ ਊਹਾ; ਤੁਮ ਰਖੇ ॥
eehaa aoohaa; tum rakhe |
Sant Singh KhalsaHere and hereafter, You are my Savior and Protector.
Manmohan SinghHere and There Thou art my Saviour.
Manmohan Singh (Punjabi)ਏਥੇ ਅਤੇ ਉਥੇ ਤੂੰ ਮੇਰਾ ਰਾਖਾ ਹੈ।
Fareedkot Teekaਲੋਕ ਪ੍ਰਲੋਕ ਮੇਂ ਤੁਮ ਹੀ ਰਖ੍ਯਾ ਕਰਨੇ ਵਾਲੇ ਹੋ॥
Prof. Sahib Singh(ਹੇ ਪ੍ਰਭੂ! ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਦੀ ਰੱਖਿਆ ਕਰਦਾ ਹੈਂ,ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ।
SikhNet (Spanish)Salvas a todos aquí y aquí después,
ਗੁਰ ਕਿਰਪਾ ਤੇ; ਕੋ ਲਖੇ ॥੩॥
gur kirapaa te; ko lakhe |3|
Sant Singh KhalsaBy Guru's Grace, some understand You. ||3||
Manmohan SinghBy Guru's grace some rare one understands Thee.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਤੈਨੂੰ ਸਮਝਦਾ ਹੈ।
Fareedkot Teekaਪਰੰਤੂ ਗੁਰੋਂ ਕੀ ਕ੍ਰਿਪਾ ਸੇ ਕੋਈ ਜਾਨਤਾ ਹੈ॥੩॥
Prof. Sahib Singh(ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਦਾ ਹੈ ॥੩॥ਪਦ ਅਰਥ ਤੇ = ਤੋਂ, ਨਾਲ। ਕੋ = ਕੋਈ ਵਿਰਲਾ। ਲਖੇ = ਸਮਝਦਾ ਹੈ ॥੩॥
SikhNet (Spanish)y es a través de la Gracia del Guru que uno Te conoce. (3)
ਅੰਤਰਜਾਮੀ; ਪ੍ਰਭ ਸੁਜਾਨੁ ॥
antarajaamee; prabh sujaan |
Sant Singh KhalsaGod is All-knowing, the Inner-knower, the Searcher of hearts.
Manmohan SinghThe Omniscient Lord is the knower of hearts.
Manmohan Singh (Punjabi)ਸਰਬੱਗ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਹੇ ਪ੍ਰਭੂ! ਚਤਰ ਤੂੰ ਅੰਤਰਜਾਮੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਹੀ ਸਿਆਣਾ ਹੈਂ।ਪਦ ਅਰਥ ਪ੍ਰਭ = ਹੇ ਪ੍ਰਭੂ! ਸੁਜਾਨੁ = ਸਿਆਣਾ।
SikhNet (Spanish)Oh Señor, Sabio e Intimo Conocedor del ser,
ਨਾਨਕ; ਤਕੀਆ ਤੁਹੀ ਤਾਣੁ ॥੪॥੫॥੧੪੩॥
naanak; takeea tuhee taan |4|5|143|
Sant Singh KhalsaYou are Nanak's strength and support. ||4||5||143||
Manmohan SinghThou art the mainstay and strength of Nanak.
Manmohan Singh (Punjabi)ਤੂੰ ਹੀ ਨਾਨਕ ਦਾ ਆਸਰਾ ਅਤੇ ਤਾਕਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤਕੀਆ) ਆਸਰਾ (ਤਾਣੁ) ਬਲ ਹਮਾਰਾ ਤੂੰ ਹੀ ਹੈਂ॥੪॥੫॥੧੪੩॥
Prof. Sahib Singhਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਤਾਣ ਤੂੰ ਹੀ ਹੈਂ ॥੪॥੫॥੧੪੩॥ਪਦ ਅਰਥ ਤਕੀਆ = ਸਹਾਰਾ। ਤਾਣੁ = ਬਲ, ਤਾਕਤ ॥੪॥
SikhNet (Spanish)para Tu esclavo Nanak, sólo Tú eres su Fuerza y su Refugio. (4-5-143)