ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino
ਨਾਮੁ ਜਪਤ; ਮਨੁ ਤਨੁ ਸਭੁ ਹਰਿਆ ॥
naam japat; man tan sabh hariaa |
Sant Singh KhalsaMeditating on the Naam, the Name of the Lord, the mind and body are totally rejuvenated.
Manmohan SinghMeditating on God's Name man's mind and body are all reverdured.
Manmohan Singh (Punjabi)ਰੱਬ ਦੇ ਨਾਮ ਦਾ ਸਿਮਰਨ ਕਰਨ ਨਾਲ ਆਦਮੀ ਦੀ ਆਤਮਾਂ ਅਤੇ ਦੇਹਿ ਸਮੂਹ ਹਰੇ ਭਰੇ ਥੀਂ ਜਾਂਵਦੇ ਹਨ।
Fareedkot Teekaਅਬ ਮੇਰਾ ਮਨ ਔਰ ਤਨ ਨਾਮ ਕੇ ਜਪਨੇ ਸੇ ਹਰਾ ਹੋ ਗ੍ਯਾ ਹੈ॥
Prof. Sahib Singh(ਹੇ ਭਾਈ! ਜਿਵੇਂ ਪਾਣੀ ਮਿਲਣ ਨਾਲ ਰੁੱਖ ਹਰਾ ਹੋ ਜਾਂਦਾ ਹੈ, ਰੁੱਖ ਵਿਚ, ਮਾਨੋ, ਜਿੰਦ ਰੁਮਕ ਪੈਂਦੀ ਹੈ ਤਿਵੇਂ) ਪਰਮਾਤਮਾ ਦਾ ਨਾਮ ਜਪਣ ਨਾਲ (ਨਾਮ-ਜਲ ਨਾਲ) ਮਨੁੱਖ ਦਾ ਮਨ ਮਨੁੱਖ ਦਾ ਹਿਰਦਾ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।ਪਦ ਅਰਥ ਜਪਤ = ਜਪਦਿਆਂ। ਹਰਿਆ = ਹਰਾ {ਜਿਸ ਰੁੱਖ ਵਿਚ ਜਾਨ ਹੋਵੇ ਉਹ ਹਰਾ ਹੁੰਦਾ ਹੈ। ਜਾਨ-ਹੀਣ ਰੁੱਖ = ਸੁੱਕ ਜਾਂਦਾ ਹੈ} ਆਤਮਕ ਜੀਵਨ ਵਾਲਾ।
SikhNet (Spanish)Contemplando el Naam, el Nombre del Señor la mente y el cuerpo florecen
ਕਲਮਲ ਦੋਖ; ਸਗਲ ਪਰਹਰਿਆ ॥੧॥
kalamal dokh; sagal parahariaa |1|
Sant Singh KhalsaAll sins and sorrows are washed away. ||1||
Manmohan SinghAll his sins and demerits are washed off.
Manmohan Singh (Punjabi)ਉਸ ਦੇ ਸਾਰੇ ਪਾਪ ਅਤੇ ਅਉਗਣ ਧੋਤੇ ਜਾਂਦੇ ਹਨ।
Fareedkot Teekaਸਭ (ਕਲਮਲ) ਪਾਪੋਂ ਕੇ ਔ (ਦੋਖ) ਦੂਖਨ ਕਾਮਾਦਿਕੋਂ ਕੋ ਭਲੀ ਪ੍ਰਕਾਰ ਕਰ ਕੇ ਦੂਰ ਕੀਆ ਹੈ॥੧॥
Prof. Sahib Singh(ਉਸ ਦੇ ਅੰਦਰੋਂ) ਸਾਰੇ ਪਾਪ ਐਬ ਦੂਰ ਹੋ ਜਾਂਦੇ ਹਨ ॥੧॥ਪਦ ਅਰਥ ਕਲਮਲ = ਪਾਪ। ਦੋਖ = ਐਬ। ਪਰਹਰਿਆ = ਦੂਰ ਹੋ ਜਾਂਦੇ ਹਨ ॥੧॥
SikhNet (Spanish)y todas nuestras angustias y faltas son borradas. (1)
ਸੋਈ ਦਿਵਸੁ ਭਲਾ; ਮੇਰੇ ਭਾਈ ॥
soee divas bhalaa; mere bhaaee |
Sant Singh KhalsaHow blessed is that day, O my Siblings of Destiny,
Manmohan SinghAuspicious is that day, my brother,
Manmohan Singh (Punjabi)ਮੁਬਾਰਕ ਹੈ ਉਹ ਦਿਹਾੜਾ, ਮੇਰੇ ਵੀਰ,
Fareedkot Teekaਹੇ ਮੇਰੇ ਭਾਈ! ਵਹੀ ਦਿਨ ਭਲਾ ਹੈ॥
Prof. Sahib Singhਹੇ ਮੇਰੇ ਵੀਰ! ਸਿਰਫ਼ ਉਹੀ ਦਿਨ (ਮਨੁੱਖ ਵਾਸਤੇ) ਸੁਲੱਖਣਾ ਹੁੰਦਾ ਹੈ,ਪਦ ਅਰਥ ਦਿਵਸੁ = ਦਿਨ। ਭਾਈ = ਹੇ ਵੀਰ!
SikhNet (Spanish)Bendecido seré solamente, oh hermano,
ਹਰਿ ਗੁਨ ਗਾਇ; ਪਰਮ ਗਤਿ ਪਾਈ ॥ ਰਹਾਉ ॥
har gun gaae; param gat paaee | rahaau |
Sant Singh Khalsawhen the Glorious Praises of the Lord are sung, and the supreme status is obtained. ||Pause||
Manmohan Singhwhen by singing God's praises the supreme status is obtained. Pause.
Manmohan Singh (Punjabi)ਜਦ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮਹਾਨ ਮਰਤਬਾ ਪਾਇਆ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਦਿਨ ਹਰਿ ਕੇ ਗੁਣ ਗਾਨ ਕਰ ਕੇ ਮੈਨੇ (ਪਰਮਗਤਿ) ਕੈਵਲ੍ਯ ਮੁਕਤਿ ਪਾਈ ਹੈ॥ ਰਹਾਉ ॥
Prof. Sahib Singhਜਦੋਂ ਉਹ ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ ਰਹਾਉ॥ਪਦ ਅਰਥ ਗਾਇ = ਗਾ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥ਰਹਾਉ॥
SikhNet (Spanish)cuando cante las Alabanzas del Señor y obtenga el Estado Sublime de Éxtasis. (Pausa)
ਸਾਧ ਜਨਾ ਕੇ; ਪੂਜੇ ਪੈਰ ॥
saadh janaa ke; pooje pair |
Sant Singh KhalsaWorshipping the feet of the Holy Saints,
Manmohan SinghBy worshipping the feet of the pious persons,
Manmohan Singh (Punjabi)ਪਵਿੱਤਰ ਪੁਰਸ਼ਾਂ ਦੇ ਪੈਰ ਪੂਜਣ ਦੁਆਰਾ,
Fareedkot Teekaਜਬ ਸੇ ਸਾਧੂ ਪੁਰਸੋਂ ਕੇ ਚਰਨੋਂ ਕੀ ਪੂਜਾ ਕਰੀ ਹੈ॥
Prof. Sahib Singhਜੇਹੜਾ ਮਨੁੱਖ ਗੁਰਮੁਖਾਂ ਦੇ ਪੈਰ ਪੂਜਦਾ ਹੈ,ਪਦ ਅਰਥ ਸਾਧ = ਗੁਰਮੁਖਿ।
SikhNet (Spanish)Cuando uno alaba los Pies de los Santos,
ਮਿਟੇ ਉਪਦ੍ਰਹ; ਮਨ ਤੇ ਬੈਰ ॥੨॥
mitte upadrah; man te bair |2|
Sant Singh Khalsatroubles and hatred are eliminated from the mind. ||2||
Manmohan Singhwrangling and enmity are effaced from man's mind.
Manmohan Singh (Punjabi)ਮਨੁੱਖ ਦੇ ਮਨੂਏ ਤੋਂ ਬਖੇੜਾ ਤੇ ਦੁਸ਼ਮਣੀ ਮਿੱਟ ਜਾਂਦੇ ਹਨ।
Fareedkot Teekaਤਬ ਸੇ ਬੈਰਾਦਿ ਸਭ ਉਪਦ੍ਰਵ ਮਿਟ ਗਏ ਹੈਂ॥੨॥
Prof. Sahib Singhਉਸ ਦੇ ਮਨ ਵਿਚੋਂ ਸਾਰੀਆਂ ਛੇੜ-ਖ਼ਾਨੀਆਂ ਸਾਰੇ ਵੈਰ-ਵਿਰੋਧ ਮਿੱਟ ਜਾਂਦੇ ਹਨ ॥੨॥ਪਦ ਅਰਥ ਉਪਦ੍ਰਹ = ਉਪੱਦ੍ਰਵ, ਛੇੜ-ਖ਼ਾਨੀਆਂ। ਤੇ = ਤੋਂ, ਵਿਚੋਂ ॥੨॥
SikhNet (Spanish)sus tribulaciones se acaban y no vuelve a tener enemistad con nadie. (2)
ਗੁਰ ਪੂਰੇ ਮਿਲਿ; ਝਗਰੁ ਚੁਕਾਇਆ ॥
gur poore mil; jhagar chukaaeaa |
Sant Singh KhalsaMeeting with the Perfect Guru, conflict is ended,
Manmohan SinghMeeting the perfect Guru the strife is stilled,
Manmohan Singh (Punjabi)ਪੂਰਨ ਗੁਰਾਂ ਨੂੰ ਮਿਲਣ ਦੁਆਰਾ ਝਗੜਾ ਮਿਟ ਜਾਂਦਾ ਹੈ,
Fareedkot Teekaਪੂਰੇ ਗੁਰੋਂ ਸੇ ਮਿਲ ਕਰ ਕੇ ਸਭ ਜਨਮ ਮਰਨ ਰੂਪ ਝਗਰੁ ਚੁਕਾਇ ਦੀਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ ਵਿਕਾਰਾਂ ਦਾ) ਰੌਲਾ ਮੁਕਾ ਲਿਆ,ਪਦ ਅਰਥ ਮਿਲਿ = ਮਿਲ ਕੇ। ਝਗਰੁ = ਝਗੜਾ, ਰੌਲਾ।
SikhNet (Spanish)Cuando uno conoce al Perfecto Guru, la riña de su mente se aplaca,
ਪੰਚ ਦੂਤ; ਸਭਿ ਵਸਗਤਿ ਆਇਆ ॥੩॥
panch doot; sabh vasagat aaeaa |3|
Sant Singh Khalsaand the five demons are totally subdued. ||3||
Manmohan Singhand all the five demons are subdued.
Manmohan Singh (Punjabi)ਅਤੇ ਸਮੂਹ ਪੰਜੇ ਭੂਤਨੇ ਕਾਬੂ ਆ ਜਾਂਦੇ ਹਨ।
Fareedkot Teekaਕਾਮਾਦਿਕ ਜੋ ਪੰਚ ਦੂਤ ਥੇ, ਸੋ ਤਿਨ ਕੇ ਸਮੁਦਾਇ ਕਾ (ਗਤਿ) ਗਵਨ ਮੇਰੇ ਵਸ ਆਯਾ ਹੈ॥੩॥
Prof. Sahib Singhਕਾਮਾਦਿਕ ਪੰਜੇ ਵੈਰੀ ਸਾਰੇ ਉਸ ਦੇ ਕਾਬੂ ਵਿਚ ਆ ਜਾਂਦੇ ਹਨ ॥੩॥ਪਦ ਅਰਥ ਪੰਚ ਦੂਤ = ਕਾਮਾਦਿਕ ਪੰਜ ਵੈਰੀ। ਸਭਿ = ਸਾਰੇ ॥੩॥
SikhNet (Spanish)y se sobrepone a los cinco enemigos. (3)
ਜਿਸੁ ਮਨਿ ਵਸਿਆ; ਹਰਿ ਕਾ ਨਾਮੁ ॥
jis man vasiaa; har kaa naam |
Sant Singh KhalsaOne whose mind is filled with the Name of the Lord,
Manmohan SinghIn whose mind the Name of God abides,
Manmohan Singh (Punjabi)ਨਾਨਕ ਉਸ ਉਤੋਂ ਬਲਿਹਾਰਨੇ ਜਾਂਦਾ ਹੈ,
Fareedkot Teekaਜਿਸ ਕੇ ਮਨ ਮੇਂ ਅਕਾਲ ਪੁਰਖ ਕਾ ਨਾਮ ਬਸਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ,ਪਦ ਅਰਥ ਜਿਸੁ ਮਨਿ = ਜਿਸ (ਮਨੁੱਖ) ਦੇ ਮਨ ਵਿਚ।
SikhNet (Spanish)Nanak ofrece para siempre su ser en sacrificio a aquél que ha enaltecido el Naam,
ਨਾਨਕ; ਤਿਸੁ ਊਪਰਿ ਕੁਰਬਾਨ ॥੪॥੪॥੯੮॥
naanak; tis aoopar kurabaan |4|4|98|
Sant Singh KhalsaO Nanak - I am a sacrifice to him. ||4||4||98||
Manmohan SinghNanak is a sacrifice unto him.
Manmohan Singh (Punjabi)ਜਿਸ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਕੇ ਊਪਰ ਸੇ ਬਲਿਹਾਰ ਜਾਤੇ ਹੈਂ॥੪॥੪॥੯੮॥
Prof. Sahib Singhਹੇ ਨਾਨਕ! (ਆਖ-) ਉਸ ਤੋਂ ਸਦਾ ਸਦਕੇ ਹੋਣਾ ਚਾਹੀਦਾ ਹੈ ॥੪॥੪॥੯੮॥ਪਦ ਅਰਥ ਊਪਰਿ = ਉਤੋਂ ॥੪॥੪॥੯੮॥
SikhNet (Spanish)el Nombre del Señor en su mente. (4-4-98)