ੴ

ਸਿੱਖਬਾਣੀ · SikhBani

ਸਰਬ ਦੂਖ ਜਬ ਬਿਸਰਹਿ ਸੁਆਮੀ ॥

sarab dookh jab bisareh suaamee
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 394, 395 · 11 lines
Translations

ਆਸਾ ਮਹਲਾ ੫ ॥

aasaa mahalaa 5 | Ang 394

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਰਬ ਦੂਖ; ਜਬ ਬਿਸਰਹਿ ਸੁਆਮੀ ॥

sarab dookh; jab bisareh suaamee | Ang 394

Sant Singh KhalsaEverything is painful, when one forgets the Lord Master.
Manmohan SinghAll is pain when one forgets the Lord.
Manmohan Singh (Punjabi)ਜਦ ਆਦਮੀ ਪ੍ਰਭੂ ਨੂੰ ਭੁੱਲ ਜਾਂਦਾ ਹੈ, ਸਮੂਹ ਤਕਲੀਫ ਹੀ ਹੈ।
Fareedkot Teekaਜਬ ਸ੍ਵਾਮੀ ਬਿਸਰ ਜਾਵੇ ਤਬ ਸਰਬ ਦੁਖ ਪ੍ਰਾਪਤਿ ਹੋਤੇ ਹੈਂ॥
Prof. Sahib Singhਹੇ ਮਾਲਕ-ਪ੍ਰਭੂ! ਜਦੋਂ (ਕਿਸੇ ਜੀਵ ਦੇ ਮਨ ਵਿਚੋਂ) ਤੂੰ ਵਿਸਰ ਜਾਂਦਾ ਹੈਂ ਤਾਂ ਉਸ ਨੂੰ ਸਾਰੇ ਦੁੱਖ ਆ ਘੇਰਦੇ ਹਨ,

ਪਦ ਅਰਥ ਸਰਬ = ਸਾਰੇ। ਬਿਸਰਹਿ = ਤੂੰ ਵਿਸਰਦਾ ਹੈਂ। ਸੁਆਮੀ = ਹੇ ਸੁਆਮੀ!

SikhNet (Spanish)Todo es dolor cuando uno traiciona a Dios

ਈਹਾ ਊਹਾ; ਕਾਮਿ ਨ ਪ੍ਰਾਨੀ ॥੧॥

eehaa aoohaa; kaam na praanee |1| Ang 394

Sant Singh KhalsaHere and hereafter, such a mortal is useless. ||1||
Manmohan SinghHere and hereafter such a mortal is of no avail.
Manmohan Singh (Punjabi)ਏਥੇ ਅਤੇ ਓਥੇ ਐਸਾ ਜੀਵ ਕਿਸੇ ਕੰਮ ਦਾ ਨਹੀਂ।
Fareedkot Teekaਅਰੁ ਵਹੁ ਪ੍ਰਾਨੀ (ਈਹਾਂ ਊਹਾਂ), ਭਾਵ ਲੋਕ ਪ੍ਰਲੋਕ ਮੇਂ ਕਿਸੀ ਕਾਮ ਕਾ ਨਹੀਂ ਹੈ॥੧॥
Prof. Sahib Singhਉਹ ਜੀਵ ਲੋਕ ਪਰਲੋਕ ਵਿਚ ਕਿਸੇ ਕੰਮ ਨਹੀਂ ਆਉਂਦਾ (ਉਸ ਦਾ ਜੀਵਨ ਵਿਅਰਥ ਹੋ ਜਾਂਦਾ ਹੈ) ॥੧॥

ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਕਾਮਿ ਨ = ਕਿਸੇ ਕੰਮ ਨਹੀਂ ਆਉਂਦਾ ॥੧॥

SikhNet (Spanish)y vana es la vida tanto aquí como en el más allá. (1)

ਸੰਤ ਤ੍ਰਿਪਤਾਸੇ; ਹਰਿ ਹਰਿ ਧੵਾਇ ॥

sant tripataase; har har dhayaae | Ang 394

Sant Singh KhalsaThe Saints are satisfied, meditating on the Lord, Har, Har.
Manmohan SinghThe saints are satiated by remembering God's Name.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸਾਧੂ ਸੰਤੁਸ਼ਟ ਹੋ ਗਏ ਹਨ।
Fareedkot Teekaਸੰਤ ਹਰਿ ਹਰਿ ਨਾਮ ਧਿਆਇ ਕਰ ਕੇ ਤ੍ਰਿਪਤਿ ਹੂਏ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ।

ਪਦ ਅਰਥ ਤ੍ਰਿਪਤਾਸੇ = ਰੱਜੇ ਰਹਿੰਦੇ ਹਨ। ਧ੍ਯ੍ਯਾਇ = ਧਿਆਏ, ਸਿਮਰ ਕੇ {ਅੱਖਰ 'ਧ' ਦੇ ਨਾਲ ਅੱਧਾ 'ਯ' ਹੈ}।

SikhNet (Spanish)Los Santos están satisfechos contemplando al Señor,

ਕਰਿ ਕਿਰਪਾ. ਅਪੁਨੈ ਨਾਇ ਲਾਏ; ਸਰਬ ਸੂਖ. ਪ੍ਰਭ ਤੁਮਰੀ ਰਜਾਇ ॥ ਰਹਾਉ ॥

kar kirapaa. apunai naae laae; sarab sookh. prabh tumaree rajaae | rahaau | Ang 395

Sant Singh KhalsaBestowing Your Mercy, God, You attach us to Your Name; all peace comes by Your Will. ||Pause||
Manmohan SinghThou O Lord mercifully attachest men to Thy name and all the comforts are in obedience to Thy command. Pause.
Manmohan Singh (Punjabi)ਤੂੰ ਹੇ ਸੁਆਮੀ! ਮਿਹਰ ਧਾਰ ਕੇ ਆਪਣੇ ਨਾਮ ਨਾਲ ਜੋੜਦਾ ਹੈ। ਸਾਰੇ ਆਰਾਮ ਤੇਰੇ ਹੁਕਮ ਦੀ ਤਾਬੇਦਾਰੀ ਵਿੱਚ ਹਨ। ਠਹਿਰਾਉ।
Fareedkot Teekaਜਿਨ ਸੰਤੋਂ ਕੋ ਹਰਿ ਨੇ ਕ੍ਰਿਪਾ ਕਰ ਕੇ ਗੁਰੋਂ ਦ੍ਵਾਰੇ ਅਪਨੇ ਨਾਮ ਮੇਂ ਲਗਾਇ ਲਿਆ ਹੈ, ਤਿਨ ਸੰਤੋਂ ਕਾ ਐਸੇ ਨਿਸਚਾ ਹੋਤਾ ਹੈ ਕਿ ਹੇ ਪ੍ਰਭੂ ਸਰਬ ਪ੍ਰਕਾਰ ਕੇ ਸੁਖ ਤੁਮਾਰੀ ਆਗ੍ਯਾ ਮਾਨਨੇ ਮੇਂ ਹੈ॥ ਰਹਾਉ ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜੀ ਰੱਖਦਾ ਹੈਂ ਉਹ (ਤੇਰੇ) ਸੰਤ ਜਨ ਤੇਰਾ ਹਰਿ-ਨਾਮ ਸਿਮਰ ਸਿਮਰ ਕੇ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜੇ ਰਹਿੰਦੇ ਹਨ ਰਹਾਉ॥

ਪਦ ਅਰਥ ਨਾਇ = ਨਾਮ ਵਿਚ। ਰਜਾਇ = ਰਜ਼ਾ ਮੰਨਿਆਂ, ਹੁਕਮ ਵਿਚ ਤੁਰਿਆਂ। ਪ੍ਰਭ = ਹੇ ਪ੍ਰਭੂ! ॥ਰਹਾਉ॥

SikhNet (Spanish)y Bendiciéndolos con Su Gracia, el Señor los atrae a Su Nombre, y ellos encuentran toda la Paz en Su Voluntad. (Pausa)

ਸੰਗਿ ਹੋਵਤ ਕਉ; ਜਾਨਤ ਦੂਰਿ ॥

sang hovat kau; jaanat door | Ang 395

Sant Singh KhalsaThe Lord is Ever-present; one who deems Him to be far away,
Manmohan SinghThe man who deems the ever-present God to be far,
Manmohan Singh (Punjabi)ਜੋ ਪੁਰਸ਼ ਸਦੀਵੀ-ਹਾਜ਼ਰ ਨਾਜ਼ਰ ਵਾਹਿਗੁਰੂ ਨੂੰ ਦੁਰੇਡੇ ਖਿਆਲ ਕਰਦਾ ਹੈ,
Fareedkot Teekaਜੋ ਸੰਗ ਹੋਤੇ ਅਕਾਲ ਪੁਰਖ ਕੋ ਦੂਰ ਮਾਨਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਆਪਣੇ ਅੰਗ-ਸੰਗ ਵੱਸਦੇ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ,

ਪਦ ਅਰਥ ਸੰਗਿ = ਨਾਲ। ਕਉ = ਨੂੰ।

SikhNet (Spanish)Aquél que piensa que Dios, que prevalece en todo, está lejos,

ਸੋ ਜਨੁ ਮਰਤਾ; ਨਿਤ ਨਿਤ ਝੂਰਿ ॥੨॥

so jan marataa; nit nit jhoor |2| Ang 395

Sant Singh KhalsaDies again and again, repenting. ||2||
Manmohan Singhdies continuously repenting.
Manmohan Singh (Punjabi)ਉਹ ਹਮੇਸ਼ਾਂ ਹੀ ਪਸਚਾਤਾਪ ਕਰਦਾ ਹੋਇਆ ਮਰ ਜਾਂਦਾ ਹੈ।
Fareedkot Teekaਸੋ ਪੁਰਸ ਨਿਤ ਨਿਤ ਝੂਰ ਕਰ ਮਰਤਾ ਹੈ॥੨॥
Prof. Sahib Singhਉਹ ਸਦਾ (ਮਾਇਆ ਦੀ ਤ੍ਰਿਸ਼ਨਾ ਦੇ ਅਧੀਨ) ਖਿੱਝ ਖਿੱਝ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ ॥੨॥

ਪਦ ਅਰਥ ਮਰਤਾ = ਆਤਮਕ ਮੌਤ ਸਹੇੜਦਾ ਹੈ। ਝੂਰਿ = ਝੁਰ ਝੁਰ ਕੇ, ਖਿੱਝ ਖਿੱਝ ਕੇ ॥੨॥

SikhNet (Spanish)se retuerce en agonía y se empina hacia la muerte. (2)

ਜਿਨਿ ਸਭੁ ਕਿਛੁ ਦੀਆ; ਤਿਸੁ ਚਿਤਵਤ ਨਾਹਿ ॥

jin sabh kichh deea; tis chitavat naeh | Ang 395

Sant Singh KhalsaThe mortals do not remember the One, who has given them everything.
Manmohan SinghWho has given him all the things Him the man remembers not.
Manmohan Singh (Punjabi)ਜਿਸ ਨੇ ਉਸ ਨੂੰ ਸਾਰਾ ਕੁਝ ਦਿੱਤਾ ਹੈ ਉਸ ਨੂੰ ਬੰਦਾ ਚੇਤੇ ਨਹੀਂ ਕਰਦਾ।
Fareedkot Teekaਜਿਸ ਅਕਾਲ ਪੁਰਖ ਨੇ ਸਭ ਕੁਛ ਦੀਆ ਹੈ ਤਿਸ ਕਾ ਸਿਮਰਨ ਨਹੀਂ ਕਰਤੇ ਹੈਂ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਨੇ ਹਰੇਕ ਚੀਜ਼ ਦਿੱਤੀ ਹੈ ਜੇਹੜਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ,

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ।

SikhNet (Spanish)No se acuerda de Aquél que le ha dado todo,

ਮਹਾ ਬਿਖਿਆ ਮਹਿ; ਦਿਨੁ ਰੈਨਿ ਜਾਹਿ ॥੩॥

mahaa bikhiaa meh; din rain jaeh |3| Ang 395

Sant Singh KhalsaEngrossed in such terrible corruption, their days and nights waste away. ||3||
Manmohan SinghEngrossed in the arch deadly sins. His day and night are wasted.
Manmohan Singh (Punjabi)ਖਰੇ ਹੀ ਪ੍ਰਾਣਨਾਸ਼ਕ ਪਾਪਾਂ ਵਿੱਚ ਖਚਤ ਹੋਇਆ ਹੋਇਆ ਉਸ ਦੇ ਦਿਹੁੰ ਤੇ ਰੈਣ ਬਰਬਾਦ ਹੋ ਜਾਂਦੇ ਹਨ।
Fareedkot Teeka(ਮਹਾ) ਅਤਸੈ ਕਰ ਬਿਖ੍ਯੋਂ ਮੇਂ ਆਸਕਤਿ ਰਾਤ੍ਰਿ ਦਿਨ ਬਤੀਤ ਹੋਤੇ ਹੈਂ॥੩॥
Prof. Sahib Singhਉਸ ਦੇ (ਜ਼ਿੰਦਗੀ ਦੇ) ਸਾਰੇ ਰਾਤ ਦਿਨ ਡਾਢੀ ਮਾਇਆ (ਦੇ ਮੋਹ) ਵਿਚ (ਫਸਿਆਂ ਹੀ) ਗੁਜ਼ਰਦੇ ਹਨ ॥੩॥

ਪਦ ਅਰਥ ਬਿਖਿਆ = ਮਾਇਆ। ਰੈਨਿ = ਰਾਤ। ਜਾਹਿ = ਬੀਤਦੇ ਹਨ ॥੩॥

SikhNet (Spanish)y día y noche desperdicia su vida atrapado en la garra mortal de Maya. (3)

ਕਹੁ ਨਾਨਕ; ਪ੍ਰਭੁ ਸਿਮਰਹੁ ਏਕ ॥

kahu naanak; prabh simarahu ek | Ang 395

Sant Singh KhalsaSays Nanak, meditate in remembrance of the One Lord God.
Manmohan SinghSays Nanak meditate thou on the one Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਇਕ ਸੁਆਮੀ ਦਾ ਆਰਾਧਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਅਕਾਲ ਪੁਰਖ ਕਾ ਭਜਨ ਕਰੋ॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਪੂਰੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਯਾਦ ਕਰਦੇ ਰਿਹਾ ਕਰੋ।

ਪਦ ਅਰਥ ਨਾਨਕ = ਹੇ ਨਾਨਕ!

SikhNet (Spanish)Dice Nanak, reside en el Único Señor,

ਗਤਿ ਪਾਈਐ; ਗੁਰ ਪੂਰੇ ਟੇਕ ॥੪॥੩॥੯੭॥

gat paaeeai; gur poore ttek |4|3|97| Ang 395

Sant Singh KhalsaSalvation is obtained, in the Shelter of the Perfect Guru. ||4||3||97||
Manmohan SinghBy seeking the shelter of the Perfect Guru salvation is attained
Manmohan Singh (Punjabi)ਪੂਰਨ ਗੁਰਾਂ ਦੀ ਪਨਾਹ ਲੈਣ ਦੁਆਰਾ, ਮੁਕਤੀ ਪਰਾਪਤ ਹੋ ਜਾਂਦੀ ਹੈ।
Fareedkot Teekaਪੂਰੇ ਗੁਰੂ ਕੇ ਆਸਰੇ ਹੋਨੇ ਕਰ ਕੇ (ਗਤਿ) ਮੁਕਤਿ ਪ੍ਰਾਪਤਿ ਹੋਤੀ ਹੈ॥੪॥੩॥੯੭॥
Prof. Sahib Singh(ਇਸ ਤਰ੍ਹਾਂ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤੇ ਮਾਇਆ ਦੀ ਤ੍ਰਿਸ਼ਨਾ ਵਿਚ ਨਹੀਂ ਫਸੀਦਾ) ॥੪॥੩॥੯੭॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਟੇਕ = ਆਸਰਾ, ਸਰਨ ॥੪॥੩॥੯੭॥

SikhNet (Spanish)y busca la Protección del Perfecto Guru para ser redimido. (4-3-97)
Answers quote the Granth verbatim with Ang citations. AI commentary is not Gurbani and not a religious ruling.