ੴ

ਸਿੱਖਬਾਣੀ · SikhBani

Ang 395

Sri Guru Granth Sahib · Raag Aasaa · 4 shabads, 54 lines
Translations
Shabad Guru Arjan Dev Ji Raag Aasaa continued from Ang 394

ਕਰਿ ਕਿਰਪਾ. ਅਪੁਨੈ ਨਾਇ ਲਾਏ; ਸਰਬ ਸੂਖ. ਪ੍ਰਭ ਤੁਮਰੀ ਰਜਾਇ ॥ ਰਹਾਉ ॥

kar kirapaa. apunai naae laae; sarab sookh. prabh tumaree rajaae | rahaau |

Sant Singh KhalsaBestowing Your Mercy, God, You attach us to Your Name; all peace comes by Your Will. ||Pause||
Manmohan SinghThou O Lord mercifully attachest men to Thy name and all the comforts are in obedience to Thy command. Pause.
Manmohan Singh (Punjabi)ਤੂੰ ਹੇ ਸੁਆਮੀ! ਮਿਹਰ ਧਾਰ ਕੇ ਆਪਣੇ ਨਾਮ ਨਾਲ ਜੋੜਦਾ ਹੈ। ਸਾਰੇ ਆਰਾਮ ਤੇਰੇ ਹੁਕਮ ਦੀ ਤਾਬੇਦਾਰੀ ਵਿੱਚ ਹਨ। ਠਹਿਰਾਉ।
Fareedkot Teekaਜਿਨ ਸੰਤੋਂ ਕੋ ਹਰਿ ਨੇ ਕ੍ਰਿਪਾ ਕਰ ਕੇ ਗੁਰੋਂ ਦ੍ਵਾਰੇ ਅਪਨੇ ਨਾਮ ਮੇਂ ਲਗਾਇ ਲਿਆ ਹੈ, ਤਿਨ ਸੰਤੋਂ ਕਾ ਐਸੇ ਨਿਸਚਾ ਹੋਤਾ ਹੈ ਕਿ ਹੇ ਪ੍ਰਭੂ ਸਰਬ ਪ੍ਰਕਾਰ ਕੇ ਸੁਖ ਤੁਮਾਰੀ ਆਗ੍ਯਾ ਮਾਨਨੇ ਮੇਂ ਹੈ॥ ਰਹਾਉ ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜੀ ਰੱਖਦਾ ਹੈਂ ਉਹ (ਤੇਰੇ) ਸੰਤ ਜਨ ਤੇਰਾ ਹਰਿ-ਨਾਮ ਸਿਮਰ ਸਿਮਰ ਕੇ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜੇ ਰਹਿੰਦੇ ਹਨ ਰਹਾਉ॥

ਪਦ ਅਰਥ ਨਾਇ = ਨਾਮ ਵਿਚ। ਰਜਾਇ = ਰਜ਼ਾ ਮੰਨਿਆਂ, ਹੁਕਮ ਵਿਚ ਤੁਰਿਆਂ। ਪ੍ਰਭ = ਹੇ ਪ੍ਰਭੂ! ॥ਰਹਾਉ॥

SikhNet (Spanish)y Bendiciéndolos con Su Gracia, el Señor los atrae a Su Nombre, y ellos encuentran toda la Paz en Su Voluntad. (Pausa)

ਸੰਗਿ ਹੋਵਤ ਕਉ; ਜਾਨਤ ਦੂਰਿ ॥

sang hovat kau; jaanat door |

Sant Singh KhalsaThe Lord is Ever-present; one who deems Him to be far away,
Manmohan SinghThe man who deems the ever-present God to be far,
Manmohan Singh (Punjabi)ਜੋ ਪੁਰਸ਼ ਸਦੀਵੀ-ਹਾਜ਼ਰ ਨਾਜ਼ਰ ਵਾਹਿਗੁਰੂ ਨੂੰ ਦੁਰੇਡੇ ਖਿਆਲ ਕਰਦਾ ਹੈ,
Fareedkot Teekaਜੋ ਸੰਗ ਹੋਤੇ ਅਕਾਲ ਪੁਰਖ ਕੋ ਦੂਰ ਮਾਨਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਆਪਣੇ ਅੰਗ-ਸੰਗ ਵੱਸਦੇ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ,

ਪਦ ਅਰਥ ਸੰਗਿ = ਨਾਲ। ਕਉ = ਨੂੰ।

SikhNet (Spanish)Aquél que piensa que Dios, que prevalece en todo, está lejos,

ਸੋ ਜਨੁ ਮਰਤਾ; ਨਿਤ ਨਿਤ ਝੂਰਿ ॥੨॥

so jan marataa; nit nit jhoor |2|

Sant Singh KhalsaDies again and again, repenting. ||2||
Manmohan Singhdies continuously repenting.
Manmohan Singh (Punjabi)ਉਹ ਹਮੇਸ਼ਾਂ ਹੀ ਪਸਚਾਤਾਪ ਕਰਦਾ ਹੋਇਆ ਮਰ ਜਾਂਦਾ ਹੈ।
Fareedkot Teekaਸੋ ਪੁਰਸ ਨਿਤ ਨਿਤ ਝੂਰ ਕਰ ਮਰਤਾ ਹੈ॥੨॥
Prof. Sahib Singhਉਹ ਸਦਾ (ਮਾਇਆ ਦੀ ਤ੍ਰਿਸ਼ਨਾ ਦੇ ਅਧੀਨ) ਖਿੱਝ ਖਿੱਝ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ ॥੨॥

ਪਦ ਅਰਥ ਮਰਤਾ = ਆਤਮਕ ਮੌਤ ਸਹੇੜਦਾ ਹੈ। ਝੂਰਿ = ਝੁਰ ਝੁਰ ਕੇ, ਖਿੱਝ ਖਿੱਝ ਕੇ ॥੨॥

SikhNet (Spanish)se retuerce en agonía y se empina hacia la muerte. (2)

ਜਿਨਿ ਸਭੁ ਕਿਛੁ ਦੀਆ; ਤਿਸੁ ਚਿਤਵਤ ਨਾਹਿ ॥

jin sabh kichh deea; tis chitavat naeh |

Sant Singh KhalsaThe mortals do not remember the One, who has given them everything.
Manmohan SinghWho has given him all the things Him the man remembers not.
Manmohan Singh (Punjabi)ਜਿਸ ਨੇ ਉਸ ਨੂੰ ਸਾਰਾ ਕੁਝ ਦਿੱਤਾ ਹੈ ਉਸ ਨੂੰ ਬੰਦਾ ਚੇਤੇ ਨਹੀਂ ਕਰਦਾ।
Fareedkot Teekaਜਿਸ ਅਕਾਲ ਪੁਰਖ ਨੇ ਸਭ ਕੁਛ ਦੀਆ ਹੈ ਤਿਸ ਕਾ ਸਿਮਰਨ ਨਹੀਂ ਕਰਤੇ ਹੈਂ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਨੇ ਹਰੇਕ ਚੀਜ਼ ਦਿੱਤੀ ਹੈ ਜੇਹੜਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ,

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ।

SikhNet (Spanish)No se acuerda de Aquél que le ha dado todo,

ਮਹਾ ਬਿਖਿਆ ਮਹਿ; ਦਿਨੁ ਰੈਨਿ ਜਾਹਿ ॥੩॥

mahaa bikhiaa meh; din rain jaeh |3|

Sant Singh KhalsaEngrossed in such terrible corruption, their days and nights waste away. ||3||
Manmohan SinghEngrossed in the arch deadly sins. His day and night are wasted.
Manmohan Singh (Punjabi)ਖਰੇ ਹੀ ਪ੍ਰਾਣਨਾਸ਼ਕ ਪਾਪਾਂ ਵਿੱਚ ਖਚਤ ਹੋਇਆ ਹੋਇਆ ਉਸ ਦੇ ਦਿਹੁੰ ਤੇ ਰੈਣ ਬਰਬਾਦ ਹੋ ਜਾਂਦੇ ਹਨ।
Fareedkot Teeka(ਮਹਾ) ਅਤਸੈ ਕਰ ਬਿਖ੍ਯੋਂ ਮੇਂ ਆਸਕਤਿ ਰਾਤ੍ਰਿ ਦਿਨ ਬਤੀਤ ਹੋਤੇ ਹੈਂ॥੩॥
Prof. Sahib Singhਉਸ ਦੇ (ਜ਼ਿੰਦਗੀ ਦੇ) ਸਾਰੇ ਰਾਤ ਦਿਨ ਡਾਢੀ ਮਾਇਆ (ਦੇ ਮੋਹ) ਵਿਚ (ਫਸਿਆਂ ਹੀ) ਗੁਜ਼ਰਦੇ ਹਨ ॥੩॥

ਪਦ ਅਰਥ ਬਿਖਿਆ = ਮਾਇਆ। ਰੈਨਿ = ਰਾਤ। ਜਾਹਿ = ਬੀਤਦੇ ਹਨ ॥੩॥

SikhNet (Spanish)y día y noche desperdicia su vida atrapado en la garra mortal de Maya. (3)

ਕਹੁ ਨਾਨਕ; ਪ੍ਰਭੁ ਸਿਮਰਹੁ ਏਕ ॥

kahu naanak; prabh simarahu ek |

Sant Singh KhalsaSays Nanak, meditate in remembrance of the One Lord God.
Manmohan SinghSays Nanak meditate thou on the one Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਇਕ ਸੁਆਮੀ ਦਾ ਆਰਾਧਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਅਕਾਲ ਪੁਰਖ ਕਾ ਭਜਨ ਕਰੋ॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਪੂਰੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਯਾਦ ਕਰਦੇ ਰਿਹਾ ਕਰੋ।

ਪਦ ਅਰਥ ਨਾਨਕ = ਹੇ ਨਾਨਕ!

SikhNet (Spanish)Dice Nanak, reside en el Único Señor,

ਗਤਿ ਪਾਈਐ; ਗੁਰ ਪੂਰੇ ਟੇਕ ॥੪॥੩॥੯੭॥

gat paaeeai; gur poore ttek |4|3|97|

Sant Singh KhalsaSalvation is obtained, in the Shelter of the Perfect Guru. ||4||3||97||
Manmohan SinghBy seeking the shelter of the Perfect Guru salvation is attained
Manmohan Singh (Punjabi)ਪੂਰਨ ਗੁਰਾਂ ਦੀ ਪਨਾਹ ਲੈਣ ਦੁਆਰਾ, ਮੁਕਤੀ ਪਰਾਪਤ ਹੋ ਜਾਂਦੀ ਹੈ।
Fareedkot Teekaਪੂਰੇ ਗੁਰੂ ਕੇ ਆਸਰੇ ਹੋਨੇ ਕਰ ਕੇ (ਗਤਿ) ਮੁਕਤਿ ਪ੍ਰਾਪਤਿ ਹੋਤੀ ਹੈ॥੪॥੩॥੯੭॥
Prof. Sahib Singh(ਇਸ ਤਰ੍ਹਾਂ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤੇ ਮਾਇਆ ਦੀ ਤ੍ਰਿਸ਼ਨਾ ਵਿਚ ਨਹੀਂ ਫਸੀਦਾ) ॥੪॥੩॥੯੭॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਟੇਕ = ਆਸਰਾ, ਸਰਨ ॥੪॥੩॥੯੭॥

SikhNet (Spanish)y busca la Protección del Perfecto Guru para ser redimido. (4-3-97)

Open this shabad (11 lines, Angs 394-395) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino

ਨਾਮੁ ਜਪਤ; ਮਨੁ ਤਨੁ ਸਭੁ ਹਰਿਆ ॥

naam japat; man tan sabh hariaa |

Sant Singh KhalsaMeditating on the Naam, the Name of the Lord, the mind and body are totally rejuvenated.
Manmohan SinghMeditating on God's Name man's mind and body are all reverdured.
Manmohan Singh (Punjabi)ਰੱਬ ਦੇ ਨਾਮ ਦਾ ਸਿਮਰਨ ਕਰਨ ਨਾਲ ਆਦਮੀ ਦੀ ਆਤਮਾਂ ਅਤੇ ਦੇਹਿ ਸਮੂਹ ਹਰੇ ਭਰੇ ਥੀਂ ਜਾਂਵਦੇ ਹਨ।
Fareedkot Teekaਅਬ ਮੇਰਾ ਮਨ ਔਰ ਤਨ ਨਾਮ ਕੇ ਜਪਨੇ ਸੇ ਹਰਾ ਹੋ ਗ੍ਯਾ ਹੈ॥
Prof. Sahib Singh(ਹੇ ਭਾਈ! ਜਿਵੇਂ ਪਾਣੀ ਮਿਲਣ ਨਾਲ ਰੁੱਖ ਹਰਾ ਹੋ ਜਾਂਦਾ ਹੈ, ਰੁੱਖ ਵਿਚ, ਮਾਨੋ, ਜਿੰਦ ਰੁਮਕ ਪੈਂਦੀ ਹੈ ਤਿਵੇਂ) ਪਰਮਾਤਮਾ ਦਾ ਨਾਮ ਜਪਣ ਨਾਲ (ਨਾਮ-ਜਲ ਨਾਲ) ਮਨੁੱਖ ਦਾ ਮਨ ਮਨੁੱਖ ਦਾ ਹਿਰਦਾ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।

ਪਦ ਅਰਥ ਜਪਤ = ਜਪਦਿਆਂ। ਹਰਿਆ = ਹਰਾ {ਜਿਸ ਰੁੱਖ ਵਿਚ ਜਾਨ ਹੋਵੇ ਉਹ ਹਰਾ ਹੁੰਦਾ ਹੈ। ਜਾਨ-ਹੀਣ ਰੁੱਖ = ਸੁੱਕ ਜਾਂਦਾ ਹੈ} ਆਤਮਕ ਜੀਵਨ ਵਾਲਾ।

SikhNet (Spanish)Contemplando el Naam, el Nombre del Señor la mente y el cuerpo florecen

ਕਲਮਲ ਦੋਖ; ਸਗਲ ਪਰਹਰਿਆ ॥੧॥

kalamal dokh; sagal parahariaa |1|

Sant Singh KhalsaAll sins and sorrows are washed away. ||1||
Manmohan SinghAll his sins and demerits are washed off.
Manmohan Singh (Punjabi)ਉਸ ਦੇ ਸਾਰੇ ਪਾਪ ਅਤੇ ਅਉਗਣ ਧੋਤੇ ਜਾਂਦੇ ਹਨ।
Fareedkot Teekaਸਭ (ਕਲਮਲ) ਪਾਪੋਂ ਕੇ ਔ (ਦੋਖ) ਦੂਖਨ ਕਾਮਾਦਿਕੋਂ ਕੋ ਭਲੀ ਪ੍ਰਕਾਰ ਕਰ ਕੇ ਦੂਰ ਕੀਆ ਹੈ॥੧॥
Prof. Sahib Singh(ਉਸ ਦੇ ਅੰਦਰੋਂ) ਸਾਰੇ ਪਾਪ ਐਬ ਦੂਰ ਹੋ ਜਾਂਦੇ ਹਨ ॥੧॥

ਪਦ ਅਰਥ ਕਲਮਲ = ਪਾਪ। ਦੋਖ = ਐਬ। ਪਰਹਰਿਆ = ਦੂਰ ਹੋ ਜਾਂਦੇ ਹਨ ॥੧॥

SikhNet (Spanish)y todas nuestras angustias y faltas son borradas. (1)

ਸੋਈ ਦਿਵਸੁ ਭਲਾ; ਮੇਰੇ ਭਾਈ ॥

soee divas bhalaa; mere bhaaee |

Sant Singh KhalsaHow blessed is that day, O my Siblings of Destiny,
Manmohan SinghAuspicious is that day, my brother,
Manmohan Singh (Punjabi)ਮੁਬਾਰਕ ਹੈ ਉਹ ਦਿਹਾੜਾ, ਮੇਰੇ ਵੀਰ,
Fareedkot Teekaਹੇ ਮੇਰੇ ਭਾਈ! ਵਹੀ ਦਿਨ ਭਲਾ ਹੈ॥
Prof. Sahib Singhਹੇ ਮੇਰੇ ਵੀਰ! ਸਿਰਫ਼ ਉਹੀ ਦਿਨ (ਮਨੁੱਖ ਵਾਸਤੇ) ਸੁਲੱਖਣਾ ਹੁੰਦਾ ਹੈ,

ਪਦ ਅਰਥ ਦਿਵਸੁ = ਦਿਨ। ਭਾਈ = ਹੇ ਵੀਰ!

SikhNet (Spanish)Bendecido seré solamente, oh hermano,

ਹਰਿ ਗੁਨ ਗਾਇ; ਪਰਮ ਗਤਿ ਪਾਈ ॥ ਰਹਾਉ ॥

har gun gaae; param gat paaee | rahaau |

Sant Singh Khalsawhen the Glorious Praises of the Lord are sung, and the supreme status is obtained. ||Pause||
Manmohan Singhwhen by singing God's praises the supreme status is obtained. Pause.
Manmohan Singh (Punjabi)ਜਦ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮਹਾਨ ਮਰਤਬਾ ਪਾਇਆ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਦਿਨ ਹਰਿ ਕੇ ਗੁਣ ਗਾਨ ਕਰ ਕੇ ਮੈਨੇ (ਪਰਮਗਤਿ) ਕੈਵਲ੍ਯ ਮੁਕਤਿ ਪਾਈ ਹੈ॥ ਰਹਾਉ ॥
Prof. Sahib Singhਜਦੋਂ ਉਹ ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ ਰਹਾਉ॥

ਪਦ ਅਰਥ ਗਾਇ = ਗਾ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥ਰਹਾਉ॥

SikhNet (Spanish)cuando cante las Alabanzas del Señor y obtenga el Estado Sublime de Éxtasis. (Pausa)

ਸਾਧ ਜਨਾ ਕੇ; ਪੂਜੇ ਪੈਰ ॥

saadh janaa ke; pooje pair |

Sant Singh KhalsaWorshipping the feet of the Holy Saints,
Manmohan SinghBy worshipping the feet of the pious persons,
Manmohan Singh (Punjabi)ਪਵਿੱਤਰ ਪੁਰਸ਼ਾਂ ਦੇ ਪੈਰ ਪੂਜਣ ਦੁਆਰਾ,
Fareedkot Teekaਜਬ ਸੇ ਸਾਧੂ ਪੁਰਸੋਂ ਕੇ ਚਰਨੋਂ ਕੀ ਪੂਜਾ ਕਰੀ ਹੈ॥
Prof. Sahib Singhਜੇਹੜਾ ਮਨੁੱਖ ਗੁਰਮੁਖਾਂ ਦੇ ਪੈਰ ਪੂਜਦਾ ਹੈ,

ਪਦ ਅਰਥ ਸਾਧ = ਗੁਰਮੁਖਿ।

SikhNet (Spanish)Cuando uno alaba los Pies de los Santos,

ਮਿਟੇ ਉਪਦ੍ਰਹ; ਮਨ ਤੇ ਬੈਰ ॥੨॥

mitte upadrah; man te bair |2|

Sant Singh Khalsatroubles and hatred are eliminated from the mind. ||2||
Manmohan Singhwrangling and enmity are effaced from man's mind.
Manmohan Singh (Punjabi)ਮਨੁੱਖ ਦੇ ਮਨੂਏ ਤੋਂ ਬਖੇੜਾ ਤੇ ਦੁਸ਼ਮਣੀ ਮਿੱਟ ਜਾਂਦੇ ਹਨ।
Fareedkot Teekaਤਬ ਸੇ ਬੈਰਾਦਿ ਸਭ ਉਪਦ੍ਰਵ ਮਿਟ ਗਏ ਹੈਂ॥੨॥
Prof. Sahib Singhਉਸ ਦੇ ਮਨ ਵਿਚੋਂ ਸਾਰੀਆਂ ਛੇੜ-ਖ਼ਾਨੀਆਂ ਸਾਰੇ ਵੈਰ-ਵਿਰੋਧ ਮਿੱਟ ਜਾਂਦੇ ਹਨ ॥੨॥

ਪਦ ਅਰਥ ਉਪਦ੍ਰਹ = ਉਪੱਦ੍ਰਵ, ਛੇੜ-ਖ਼ਾਨੀਆਂ। ਤੇ = ਤੋਂ, ਵਿਚੋਂ ॥੨॥

SikhNet (Spanish)sus tribulaciones se acaban y no vuelve a tener enemistad con nadie. (2)

ਗੁਰ ਪੂਰੇ ਮਿਲਿ; ਝਗਰੁ ਚੁਕਾਇਆ ॥

gur poore mil; jhagar chukaaeaa |

Sant Singh KhalsaMeeting with the Perfect Guru, conflict is ended,
Manmohan SinghMeeting the perfect Guru the strife is stilled,
Manmohan Singh (Punjabi)ਪੂਰਨ ਗੁਰਾਂ ਨੂੰ ਮਿਲਣ ਦੁਆਰਾ ਝਗੜਾ ਮਿਟ ਜਾਂਦਾ ਹੈ,
Fareedkot Teekaਪੂਰੇ ਗੁਰੋਂ ਸੇ ਮਿਲ ਕਰ ਕੇ ਸਭ ਜਨਮ ਮਰਨ ਰੂਪ ਝਗਰੁ ਚੁਕਾਇ ਦੀਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ ਵਿਕਾਰਾਂ ਦਾ) ਰੌਲਾ ਮੁਕਾ ਲਿਆ,

ਪਦ ਅਰਥ ਮਿਲਿ = ਮਿਲ ਕੇ। ਝਗਰੁ = ਝਗੜਾ, ਰੌਲਾ।

SikhNet (Spanish)Cuando uno conoce al Perfecto Guru, la riña de su mente se aplaca,

ਪੰਚ ਦੂਤ; ਸਭਿ ਵਸਗਤਿ ਆਇਆ ॥੩॥

panch doot; sabh vasagat aaeaa |3|

Sant Singh Khalsaand the five demons are totally subdued. ||3||
Manmohan Singhand all the five demons are subdued.
Manmohan Singh (Punjabi)ਅਤੇ ਸਮੂਹ ਪੰਜੇ ਭੂਤਨੇ ਕਾਬੂ ਆ ਜਾਂਦੇ ਹਨ।
Fareedkot Teekaਕਾਮਾਦਿਕ ਜੋ ਪੰਚ ਦੂਤ ਥੇ, ਸੋ ਤਿਨ ਕੇ ਸਮੁਦਾਇ ਕਾ (ਗਤਿ) ਗਵਨ ਮੇਰੇ ਵਸ ਆਯਾ ਹੈ॥੩॥
Prof. Sahib Singhਕਾਮਾਦਿਕ ਪੰਜੇ ਵੈਰੀ ਸਾਰੇ ਉਸ ਦੇ ਕਾਬੂ ਵਿਚ ਆ ਜਾਂਦੇ ਹਨ ॥੩॥

ਪਦ ਅਰਥ ਪੰਚ ਦੂਤ = ਕਾਮਾਦਿਕ ਪੰਜ ਵੈਰੀ। ਸਭਿ = ਸਾਰੇ ॥੩॥

SikhNet (Spanish)y se sobrepone a los cinco enemigos. (3)

ਜਿਸੁ ਮਨਿ ਵਸਿਆ; ਹਰਿ ਕਾ ਨਾਮੁ ॥

jis man vasiaa; har kaa naam |

Sant Singh KhalsaOne whose mind is filled with the Name of the Lord,
Manmohan SinghIn whose mind the Name of God abides,
Manmohan Singh (Punjabi)ਨਾਨਕ ਉਸ ਉਤੋਂ ਬਲਿਹਾਰਨੇ ਜਾਂਦਾ ਹੈ,
Fareedkot Teekaਜਿਸ ਕੇ ਮਨ ਮੇਂ ਅਕਾਲ ਪੁਰਖ ਕਾ ਨਾਮ ਬਸਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ,

ਪਦ ਅਰਥ ਜਿਸੁ ਮਨਿ = ਜਿਸ (ਮਨੁੱਖ) ਦੇ ਮਨ ਵਿਚ।

SikhNet (Spanish)Nanak ofrece para siempre su ser en sacrificio a aquél que ha enaltecido el Naam,

ਨਾਨਕ; ਤਿਸੁ ਊਪਰਿ ਕੁਰਬਾਨ ॥੪॥੪॥੯੮॥

naanak; tis aoopar kurabaan |4|4|98|

Sant Singh KhalsaO Nanak - I am a sacrifice to him. ||4||4||98||
Manmohan SinghNanak is a sacrifice unto him.
Manmohan Singh (Punjabi)ਜਿਸ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਕੇ ਊਪਰ ਸੇ ਬਲਿਹਾਰ ਜਾਤੇ ਹੈਂ॥੪॥੪॥੯੮॥
Prof. Sahib Singhਹੇ ਨਾਨਕ! (ਆਖ-) ਉਸ ਤੋਂ ਸਦਾ ਸਦਕੇ ਹੋਣਾ ਚਾਹੀਦਾ ਹੈ ॥੪॥੪॥੯੮॥

ਪਦ ਅਰਥ ਊਪਰਿ = ਉਤੋਂ ॥੪॥੪॥੯੮॥

SikhNet (Spanish)el Nombre del Señor en su mente. (4-4-98)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਗਾਵਿ ਲੇਹਿ ਤੂ ਗਾਵਨਹਾਰੇ ॥

gaav lehi too gaavanahaare |

Sant Singh KhalsaO singer, sing of the One,
Manmohan SinghO singer sing thou the praise of God,
Manmohan Singh (Punjabi)ਹੇ ਗਵੱਈਏ! ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ,
Fareedkot Teekaਹੇ ਭਾਈ ਗਾਉਨੇ ਹਾਰੇ! ਪ੍ਰਭੂ ਕੇ ਗੁਣੋਂ ਕੋ ਤੂੰ ਗਾਇਨ ਕਰ ਲੈ॥
Prof. Sahib Singhਹੇ ਭਾਈ! ਜਦ ਤਕ ਗਾਵਣ ਦੀ ਸਮਰਥਾ ਹੈ ਉਸ ਪਰਮਾਤਮਾ ਦੇ ਗੁਣ ਗਾਂਦਾ ਰਹੁ,

ਪਦ ਅਰਥ ਗਾਵਿ ਲੇਹਿ = ਗਾ ਲੈ, ਗਾਇਆ ਕਰ। ਗਾਵਨਹਾਰੇ = ਹੇ ਗਾਉਣ ਵਾਲੇ!

SikhNet (Spanish)Canta las Alabanzas del Señor,

ਜੀਅ ਪਿੰਡ ਕੇ; ਪ੍ਰਾਨ ਅਧਾਰੇ ॥

jeea pindd ke; praan adhaare |

Sant Singh Khalsawho is the Support of the soul, the body and the breath of life.
Manmohan Singhwho is the support of soul body and the life.
Manmohan Singh (Punjabi)ਜੋ ਆਤਮਾ, ਦੇਹਿ ਅਤੇ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਕੈਸੇ ਹੈਂ ਪ੍ਰਭੂ ਜੀ? ਜੋ ਜੀਵ ਕੇ (ਪਿੰਡ) ਸਰੀਰ ਕੇ ਪ੍ਰਾਣੋਂ ਕੇ ਅਧਾਰ ਰੂਪ ਹੈਂ॥
Prof. Sahib Singhਜੋ ਤੇਰੀ ਜਿੰਦ ਦਾ ਆਸਰਾ ਹੈ ਜੋ ਤੇਰੇ ਸਰੀਰ ਦਾ ਆਸਰਾ ਹੈ ਜੋ ਤੇਰੇ ਪ੍ਰਾਣਾਂ ਦਾ ਆਸਰਾ ਹੈ,

ਪਦ ਅਰਥ ਜੀਅ ਅਧਾਰ = ਜਿੰਦ ਦਾ ਆਸਰਾ। ਪਿੰਡ ਅਧਾਰ = ਸਰੀਰ ਦਾ ਆਸਰਾ।

SikhNet (Spanish)oh cantante, pues el Señor es el asta principal de tu cuerpo y de tu Alma.

ਜਾ ਕੀ ਸੇਵਾ; ਸਰਬ ਸੁਖ ਪਾਵਹਿ ॥

jaa kee sevaa; sarab sukh paaveh |

Sant Singh KhalsaServing Him, all peace is obtained.
Manmohan SinghServe Him in whose service thou shalt attain all the comforts.
Manmohan Singh (Punjabi)ਉਸ ਦੀ ਟਹਿਲ ਕਮਾ, ਜਿਸ ਦੀ ਟਹਿਲ ਅੰਦਰ ਤੂੰ ਸਾਰੇ ਆਰਾਮ ਪਰਾਪਤ ਕਰ ਲਵੇਗਾਂ।
Fareedkot Teekaਜਿਸ ਕੀ ਸੇਵਾ ਤੇ ਤੂੰ ਸਰਬ ਸੁਖੋਂ ਕੋ ਪ੍ਰਾਪਤਿ ਹੋਹਿਗਾ॥
Prof. Sahib Singhਜਿਸ ਦੀ ਸੇਵਾ-ਭਗਤੀ ਕਰ ਕੇ ਤੂੰ ਸਾਰੇ ਸੁਖ ਹਾਸਲ ਕਰ ਲਏਂਗਾ,

ਪਦ ਅਰਥ ਪਾਵਹਿ = ਤੂੰ ਪ੍ਰਾਪਤ ਕਰਦਾ ਹੈਂ।

SikhNet (Spanish)Sí, en Su Servicio uno recibe toda la Paz

ਅਵਰ ਕਾਹੂ ਪਹਿ; ਬਹੁੜਿ. ਨ ਜਾਵਹਿ ॥੧॥

avar kaahoo peh; bahurr. na jaaveh |1|

Sant Singh KhalsaYou shall no longer go to any other. ||1||
Manmohan SinghThou shalt not then go to any other again.
Manmohan Singh (Punjabi)ਤਦ ਤੂੰ ਮੁੜ ਕੇ ਕਿਸੇ ਹੋਰ ਕੋਲ ਨਹੀਂ ਜਾਵੇਗਾਂ।
Fareedkot Teekaਔਰ ਫਿਰ ਦੂਸਰੇ ਕੇ ਪਾਸ ਨਹੀਂ ਜਾਵੇਗਾ, ਭਾਵ ਕਿਸੀ ਪਾਸ ਜਾਇ ਕਰ ਪ੍ਰਾਰਥਨਾ ਨ ਕਰਨੀ ਪੜੈਗੀ॥੧॥
Prof. Sahib Singh(ਤੇ ਸੁਖਾਂ ਦੀ ਭਾਲ ਵਿਚ) ਕਿਸੇ ਹੋਰ ਪਾਸ ਮੁੜ ਜਾਣ ਦੀ ਲੋੜ ਨਹੀਂ ਪਏਗੀ ॥੧॥

ਪਦ ਅਰਥ ਕਾਹੂ ਪਹਿ = ਕਿਸੇ ਪਾਸ। ਬਹੁੜਿ = ਮੁੜ, ਫਿਰ ॥੧॥

SikhNet (Spanish)y entonces uno no va más en búsqueda de otro. (1)

ਸਦਾ ਅਨੰਦ. ਅਨੰਦੀ ਸਾਹਿਬੁ; ਗੁਨ ਨਿਧਾਨ ਨਿਤ ਨਿਤ ਜਾਪੀਐ ॥

sadaa anand. anandee saahib; gun nidhaan nit nit jaapeeai |

Sant Singh KhalsaMy Blissful Lord Master is forever in bliss; meditate continually and forever, on the Lord, the treasure of excellence.
Manmohan SinghMy joyous Master always remains happy. Ever, ever meditate thou on Lord the Treasure of excellences.
Manmohan Singh (Punjabi)ਮੇਰਾ ਖੁਸ਼ ਬਾਸ਼ ਮਾਲਕ, ਹਮੇਸ਼ਾਂ ਪ੍ਰਸੰਨ ਰਹਿੰਦਾ ਹੈ। ਸਦਾ ਸਦਾ ਤੂੰ ਸ਼੍ਰੇਸ਼ਟਤਾਈਆਂ ਦੇ ਖਜਾਨੇ ਸਾਹਿਬ ਦਾ ਸਿਮਰਨ ਕਰ।
Fareedkot Teekaਹੇ ਭਾਈ! ਜੋ ਸਦੀਵਕਾਲ ਅਨੰਦ ਦੇ ਰਹਾ ਹੈ, ਐਸਾ ਜੋ ਆਨੰਦੀ ਸਾਹਿਬ ਗੁਣੋਂ ਕਾ ਖਜਾਨਾ ਅਕਾਲ ਪੁਰਖ ਹੈ ਤਿਸ ਕੋ ਨਿਤ੍ਯੰਪ੍ਰਤਿ ਜਪਨਾ ਕਰੀਏ॥
Prof. Sahib Singh(ਹੇ ਭਾਈ!) ਉਸ ਮਾਲਕ-ਪ੍ਰਭੂ (ਦੇ ਨਾਮ) ਨੂੰ ਸਦਾ ਹੀ ਜਪਣਾ ਚਾਹੀਦਾ ਹੈ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਜੋ ਸਦਾ ਆਨੰਦ ਦਾ ਸੋਮਾ ਹੈ।

ਪਦ ਅਰਥ ਅਨੰਦੀ = ਅਨੰਦ ਦਾ ਸੋਮਾ। ਗੁਨ ਨਿਧਾਨ = ਗੁਣਾਂ ਦਾ ਖਜ਼ਾਨਾ। ਜਾਪੀਐ = ਜਪਣਾ ਚਾਹੀਦਾ ਹੈ।

SikhNet (Spanish)Siempre en Éxtasis está mi Señor Sublime, el Tesoro de Virtud; reside siempre en Él.

ਬਲਿਹਾਰੀ ਤਿਸੁ ਸੰਤ ਪਿਆਰੇ; ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥ ਰਹਾਉ ॥

balihaaree tis sant piaare; jis prasaad prabh man vaaseeai | rahaau |

Sant Singh KhalsaI am a sacrifice to the Beloved Saints; by their kind favor, God comes to dwell in the mind. ||Pause||
Manmohan SinghI am devoted unto the dear saint whose favour the Lord, is enshrined within my mind. Pause.
Manmohan Singh (Punjabi)ਮੈਂ ਉਸ ਲਾਡਲੇ ਸਾਧੂ ਉਤੋਂ ਸਦਕੇ ਜਾਂਦਾ ਹਾਂ, ਜਿਸ ਦੀ ਦਇਆ ਦੁਆਰਾ ਸੁਆਮੀ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ। ਠਹਿਰਾਉ।
Fareedkot Teekaਜਿਸ ਸੰਤ ਕੀ ਕ੍ਰਿਪਾ ਕਰ ਐਸੇ ਪ੍ਰਭੂ ਕੋ ਮਨ ਮੇਂ ਬਸਾਇਆ ਹੈ ਤਿਸ ਸੰਤ ਕੇ ਬਲਿਹਾਰੇ ਜਾਈਐ॥ ਰਹਾਉ ॥
Prof. Sahib Singh(ਹੇ ਭਾਈ!) ਉਸ ਪਿਆਰੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ ਜਿਸ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਨ ਵਿਚ ਵਸਾ ਸਕੀਦਾ ਹੈ ਰਹਾਉ॥

ਪਦ ਅਰਥ ਸੰਤ = ਗੁਰੂ। ਪ੍ਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਵਾਸੀਐ = ਵਸਾ ਸਕੀਦਾ ਹੈ ॥ਰਹਾਉ॥

SikhNet (Spanish)Ofrezco mi ser en sacrificio a los amados Santos, por su favor he conocido la Gracia del Señor. (Pausa)

ਜਾ ਕਾ ਦਾਨੁ; ਨਿਖੂਟੈ ਨਾਹੀ ॥

jaa kaa daan; nikhoottai naahee |

Sant Singh KhalsaHis gifts are never exhausted.
Manmohan SinghWhose bounties exhaust not.
Manmohan Singh (Punjabi)ਜਿਸ ਦੀਆਂ ਬਖਸ਼ੀਸ਼ਾਂ ਮੁਕਦੀਆਂ ਨਹੀਂ।
Fareedkot Teekaਜਿਸ ਕਾ ਦੀਆ ਹੂਆ ਦਾਨੁ ਕਬੀ ਨਿਖੁਟਤਾ ਨਹੀਂ ਹੈ॥
Prof. Sahib Singhਹੇ ਭਾਈ! ਜਿਸ ਦੀ ਦਿੱਤੀ ਹੋਈ ਦਾਤਿ ਕਦੇ ਮੁੱਕਦੀ ਨਹੀਂ,

ਪਦ ਅਰਥ ਦਾਨੁ = ਬਖ਼ਸ਼ਸ਼।

SikhNet (Spanish)En Aquél Cuyas Munificencias son Inexhaustibles,

ਭਲੀ ਭਾਤਿ; ਸਭ ਸਹਜਿ ਸਮਾਹੀ ॥

bhalee bhaat; sabh sehaj samaahee |

Sant Singh KhalsaIn His subtle way, He easily absorbs all.
Manmohan SinghInto Him the Lord all can merge by adopting sublime way of life.
Manmohan Singh (Punjabi)ਸ਼੍ਰੇਸ਼ਟ ਜੀਵਨ ਰਹੁ-ਰੀਤੀ ਧਾਰਨ ਕਰਨ ਦੁਆਰਾ ਸਾਰੇ ਉਸ ਸੁਆਮੀ ਅੰਦਰ ਲੀਨ ਹੋ ਸਕਦੇ ਹਨ।
Fareedkot Teekaਜਿਸ ਦਾਨ ਕਰ ਕੇ ਸਭ ਮਹਾਤਮਾ ਭਲੀ ਭਾਂਤ (ਸਹਿਜ) ਸਰੂਪ ਮੇਂ ਸਮਾਵਤੇ ਹੈਂ॥
Prof. Sahib Singh(ਤੇ ਜੋ ਜੋ ਉਸ ਨੂੰ ਮਨ ਵਿਚ ਵਸਾਂਦੇ ਹਨ ਉਹ) ਸਾਰੇ ਚੰਗੀ ਤਰ੍ਹਾਂ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ,

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)en Él todos se funden eternamente a través del Equilibrio.

ਜਾ ਕੀ ਬਖਸ; ਨ ਮੇਟੈ ਕੋਈ ॥

jaa kee bakhas; na mettai koee |

Sant Singh KhalsaHis benevolence cannot be erased.
Manmohan SinghWhose gifts none can efface.
Manmohan Singh (Punjabi)ਜਿਸ ਦੀਆਂ ਦਾਤਾਂ ਨੂੰ ਕੋਈ ਮੇਟ ਨਹੀਂ ਸਕਦਾ।
Fareedkot Teekaਜਿਸ ਕੀ ਬਖਸੀਸ ਕੋ ਕੋਈ ਮਿਟਾਇ ਨਹੀਂ ਸਕਤਾ ਹੈ॥
Prof. Sahib Singhਜਿਸ ਦੀ ਕੀਤੀ ਬਖ਼ਸ਼ਸ਼ ਦੇ ਰਾਹ ਵਿਚ ਕੋਈ ਰੋਕ ਨਹੀਂ ਪਾ ਸਕਦਾ,
SikhNet (Spanish)A Aquél Cuya Beneficencia nadie puede borrar,

ਮਨਿ ਵਾਸਾਈਐ; ਸਾਚਾ ਸੋਈ ॥੨॥

man vaasaaeeai; saachaa soee |2|

Sant Singh KhalsaSo enshrine that True Lord within your mind. ||2||
Manmohan SinghThat True Lord enshrine thou in thy mind.
Manmohan Singh (Punjabi)ਉਹ ਸੱਚੇ ਸੁਆਮੀ ਨੂੰ ਤੂੰ ਆਪਣੇ ਚਿੱਤ ਵਿੱਚ ਟਿਕਾ।
Fareedkot Teekaਹੇ ਭਾਈ! ਸੋ ਸਚਾ ਵਾਹਿਗੁਰੂ ਮਨ ਮੇਂ ਬਸਾਇਆ ਚਾਹੀਏ॥੨॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਦਾ ਆਪਣੇ ਮਨ ਵਿਚ ਵਸਾਣਾ ਚਾਹੀਦਾ ਹੈ ॥੨॥
SikhNet (Spanish)a Él tómalo tú, al Verdadero y Único Señor tómalo en tu mente. (2)

ਸਗਲ ਸਮਗ੍ਰੀ; ਗ੍ਰਿਹ ਜਾ ਕੈ ਪੂਰਨ ॥

sagal samagree; grih jaa kai pooran |

Sant Singh KhalsaHis house is filled with all sorts of articles;
Manmohan SinghWhose house is brimful with all sorts of articles,
Manmohan Singh (Punjabi)ਜਿਸ ਦੇ ਘਰ ਵਿੱਚ ਸਾਰੀਆਂ ਵਸਤੂਆਂ ਪਰੀਪੂਰਨ ਹਨ,
Fareedkot Teekaਜਿਸ ਅਕਾਲ ਪੁਰਖ ਕੇ ਘਰ ਮੇਂ ਸਭ ਸਮਗ੍ਰੀ ਪੂਰਨ ਹੋ ਰਹੀ ਹੈ॥
Prof. Sahib Singhਹੇ ਭਾਈ! ਜਿਸ (ਪ੍ਰਭੂ) ਦੇ ਘਰ ਵਿਚ (ਜੀਵਾਂ ਵਾਸਤੇ) ਸਾਰੇ ਪਦਾਰਥ ਭਰੇ ਪਏ ਰਹਿੰਦੇ ਹਨ,

ਪਦ ਅਰਥ ਸਗਲ ਸਮਗ੍ਰੀ = ਸਾਰੇ ਪਦਾਰਥ। ਪੂਰਨ = ਭਰੇ ਹੋਏ।

SikhNet (Spanish)De Aquél, Cuyo hogar está lleno con todos los objetos de la vida,

ਪ੍ਰਭ ਕੇ ਸੇਵਕ; ਦੂਖ ਨ ਝੂਰਨ ॥

prabh ke sevak; dookh na jhooran |

Sant Singh KhalsaGod's servants never suffer pain.
Manmohan Singhthat Lord's slaves never repent in pain.
Manmohan Singh (Punjabi)ਉਹ ਸਾਹਿਬ ਦੇ ਗੋਲੇ ਕਦਾਚਿਤ ਤਕਲੀਫ ਅੰਦਰ ਪਛਤਾਵਾ ਨਹੀਂ ਕਰਦੇ।
Fareedkot Teekaਜੋ ਤਿਸ ਪ੍ਰਭੂ ਕੇ ਸੇਵਕ ਹੈਂ, ਸੋ ਕਿਸੀ ਪ੍ਰਕਾਰ ਕੇ ਦੁਖੋਂ ਸੇ ਝੂਰਤੇ ਨਹੀਂ॥
Prof. Sahib Singhਜਿਸ ਦੇ ਸੇਵਕਾਂ ਨੂੰ ਕੋਈ ਦੁੱਖ ਕੋਈ ਝੋਰੇ ਪੋਹ ਨਹੀਂ ਸਕਦੇ,
SikhNet (Spanish)sé tú Su Devoto y nunca estarás triste.

ਓਟਿ ਗਹੀ; ਨਿਰਭਉ ਪਦੁ ਪਾਈਐ ॥

ott gahee; nirbhau pad paaeeai |

Sant Singh KhalsaHolding to His Support, the state of fearless dignity is obtained.
Manmohan SinghBy grasping His Protection the fearless status is obtained.
Manmohan Singh (Punjabi)ਉਸ ਦੀ ਪਨਾਹ ਪਕੜਨ ਦੁਆਰਾ ਡਰ-ਰਹਿਤ ਮਰਤਬਾ ਪਾ ਲਈਦਾ ਹੈ।
Fareedkot Teekaਜਿਸ ਕੀ ਸਰਣ ਲੈਣੇ ਸੇ ਮੋਖ ਪਦੁ ਪਾਈਤਾ ਹੈ॥
Prof. Sahib Singhਤੇ ਜਿਸ ਦਾ ਆਸਰਾ ਲਿਆਂ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿਥੇ ਕੋਈ ਡਰ ਦਬਾ ਨਹੀਂ ਪਾ ਸਕਦਾ,

ਪਦ ਅਰਥ ਗਹੀ = ਪਕੜਿਆਂ।

SikhNet (Spanish)Busca Su Refugio y obtendrás el Estado Sin Miedo,

ਸਾਸਿ ਸਾਸਿ; ਸੋ ਗੁਨ ਨਿਧਿ ਗਾਈਐ ॥੩॥

saas saas; so gun nidh gaaeeai |3|

Sant Singh KhalsaWith each and every breath, sing of the Lord, the treasure of excellence. ||3||
Manmohan SinghWith every breath sing thou O man the praise of that Lord the Treasure of merits.
Manmohan Singh (Punjabi)ਹਰ ਸੁਆਸ ਨਾਲ ਤੂੰ ਹੇ ਬੰਦੇ! ਉਸ ਖੂਬੀਆਂ ਦੇ ਖ਼ਜ਼ਾਨੇ ਸੁਆਮੀ ਦੀ ਕੀਰਤੀ ਗਾਇਨ ਕਰ।
Fareedkot Teeka(ਸੋ) ਉਸ ਗੁਣੋਂ ਕੇ ਸਮੁੰਦ੍ਰ ਕੋ ਸ੍ਵਾਸ ੨ ਗਾਇਨ ਕਰੀਏ॥੩॥
Prof. Sahib Singhਹਰੇਕ ਸਾਹ ਦੇ ਨਾਲ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਦੇ ਗੁਣ ਗਾਂਦੇ ਰਹਿਣਾ ਚਾਹੀਦਾ ਹੈ ॥੩॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਨਾਲ। ਗੁਨ ਨਿਧਿ = ਗੁਣਾਂ ਦਾ ਖ਼ਜ਼ਾਨਾ ॥੩॥

SikhNet (Spanish)y cantarás con cada Aliento de Dios, el Tesoro de Virtud. (3)

ਦੂਰਿ ਨ ਹੋਈ ਕਤਹੂ ਜਾਈਐ ॥

door na hoee katahoo jaaeeai |

Sant Singh KhalsaHe is not far from us, wherever we go.
Manmohan SinghHe is not far from the mortal wherever he goes.
Manmohan Singh (Punjabi)ਉਹ ਪ੍ਰਾਣੀ ਕੋਲੋਂ ਦੁਰੇਡੇ ਨਹੀਂ ਅਤੇ ਕਿਧਰੇ ਜਾਂਦਾ ਨਹੀਂ।
Fareedkot Teekaਫੇਰ ਵਹੁ ਗੁਣਨਿਧਿ ਕੈਸਾ ਹੈ ਕਿ ਕਹੀਂ ਭੀ ਚਲੇ ਜਾਈਐ ਦੂਰਿ ਨਹੀਂ ਹੋਤਾ; ਵਾ ਅਕਾਸ਼ ਵਤ ਸਰਬਤ੍ਰ ਪੂਰਨ ਹੋਣੇ ਕਰ ਨਿਕਟ ਹੀ ਰਹਤਾ ਹੈ॥
Prof. Sahib Singhਹੇ ਭਾਈ! ਉਹ ਪਰਮਾਤਮਾ ਸਾਥੋਂ ਦੂਰ ਨਹੀਂ ਵੱਸਦਾ, ਕਿਤੇ (ਦੂਰ) ਲੱਭਣ ਜਾਣ ਦੀ ਲੋੜ ਨਹੀਂ,

ਪਦ ਅਰਥ ਕਤ ਹੂ = ਕਿੱਥੇ?

SikhNet (Spanish)Él nunca está lejos de nosotros, a donde sea que vayamos

ਨਦਰਿ ਕਰੇ; ਤਾ ਹਰਿ ਹਰਿ ਪਾਈਐ ॥

nadar kare; taa har har paaeeai |

Sant Singh KhalsaWhen He shows His Mercy, we obtain the Lord, Har, Har.
Manmohan SinghIf He shows mercy then alone the Lord's Name is attained
Manmohan Singh (Punjabi)ਜੇਕਰ ਉਹ ਮਿਹਰ ਧਾਰੇ, ਕੇਵਲ ਤਦ ਹੀ ਸੁਆਮੀ ਦਾ ਨਾਮ ਪਰਾਪਤ ਹੁੰਦਾ ਹੈ।
Fareedkot Teekaਜਬ ਸਤਗੁਰੂ ਕ੍ਰਿਪਾ ਦ੍ਰਿਸ੍ਟ ਕਰੈ ਤਬ ਪ੍ਰਾਪਤ ਹੋਤਾ ਹੈ॥
Prof. Sahib Singhਉਸ ਦੀ ਪ੍ਰਾਪਤੀ ਤਦੋਂ ਹੀ ਹੋ ਸਕਦੀ ਹੈ ਜਦੋਂ ਉਹ ਆਪ ਮੇਹਰ ਦੀ ਨਜ਼ਰ ਕਰੇ।
SikhNet (Spanish)Él está, y cuando nos otorga Su Gracia Lo recibimos en nuestro interior.

ਅਰਦਾਸਿ ਕਰੀ; ਪੂਰੇ ਗੁਰ ਪਾਸਿ ॥

aradaas karee; poore gur paas |

Sant Singh KhalsaI offer this prayer to the Perfect Guru.
Manmohan SinghI make supplication in the presence of the Perfect Guru.
Manmohan Singh (Punjabi)ਮੈਂ ਪੁਰਨ ਗੁਰਾਂ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਦਾ ਹਾਂ।
Fareedkot Teekaਮੈਂ ਪੂਰੇ ਗੁਰੋਂ ਪਾਸ ਬੇਨਤੀ ਕਰਤਾ ਹੂੰ॥
Prof. Sahib Singhਹੇ ਭਾਈ! ਮੈਂ ਤਾਂ ਪੂਰੇ ਗੁਰੂ ਕੋਲ ਹੀ ਅਰਦਾਸ ਕਰਦਾ ਹਾਂ,

ਪਦ ਅਰਥ ਕਰੀ = ਕਰੀਂ, ਮੈਂ ਕਰਦਾ ਹਾਂ।

SikhNet (Spanish)Nanak Le reza ahora al Perfecto Guru,

ਨਾਨਕੁ ਮੰਗੈ; ਹਰਿ ਧਨੁ ਰਾਸਿ ॥੪॥੫॥੯੯॥

naanak mangai; har dhan raas |4|5|99|

Sant Singh KhalsaNanak begs for the treasure of the Lord's Name. ||4||5||99||
Manmohan SinghNanak craves for the capital of the wealth of God's Name
Manmohan Singh (Punjabi)ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਪੂੰਜੀ ਦੀ ਯਾਂਚਨਾ ਕਰਦਾ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਪੁਨਃ ਹਰੀ ਨਾਮ ਧਨੁ ਕੀ ਰਾਸ ਪੂੰਜੀ ਅਰਥਾਤ ਸ੍ਰਧਾ ਮਾਂਗਤਾ ਹੂੰ॥੪॥੫॥੯੯॥
Prof. Sahib Singh(ਤੇ ਆਖਦਾ ਹਾਂ-ਹੇ ਗੁਰੂ! ਤੇਰੇ ਪਾਸੋਂ) ਨਾਨਕ ਹਰਿ-ਨਾਮ-ਧਨ ਮੰਗਦਾ ਹੈ ਹਰਿ-ਨਾਮ ਦਾ ਸਰਮਾਇਆ ਮੰਗਦਾ ਹੈ ॥੪॥੫॥੯੯॥

ਪਦ ਅਰਥ ਰਾਸਿ = ਪੂੰਜੀ, ਸਰਮਾਇਆ ॥੪॥੫॥੯੯॥

SikhNet (Spanish)para que lo bendiga con el Tesoro del Naam, el Nombre del Señor. (4-5-99)

Open this shabad →

Shabad Guru Arjan Dev Ji Raag Aasaa continues on Ang 396

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਪ੍ਰਥਮੇ ਮਿਟਿਆ; ਤਨ ਕਾ ਦੂਖ ॥

prathame mittiaa; tan kaa dookh |

Sant Singh KhalsaFirst, the pains of the body vanish;
Manmohan SinghFirst vanishes the pain of the body,
Manmohan Singh (Punjabi)ਪਹਿਲਾਂ ਦੇਹਿ ਦੀ ਪੀੜ ਨਾਸ ਹੋ ਗਈ ਹੈ,
Fareedkot Teekaਪ੍ਰਿਥਮੇ ਮੇਰਾ ਸਰੀਰ ਕਾ ਦੁਖ ਦੂਰ ਹੋ ਗ੍ਯਾ, ਭਾਵ ਦੇਹ ਅਭਿਮਾਨ ਨਵਿਰਤ ਹੂਆ ਹੈ॥
Prof. Sahib Singh(ਹੇ ਭਾਈ! ਗੁਰੂ ਨੂੰ ਮਿਲਿਆਂ ਸਭ ਤੋਂ) ਪਹਿਲਾਂ ਮੇਰੇ ਸਰੀਰ ਦਾ ਹਰੇਕ ਦੁੱਖ ਮਿਟ ਗਿਆ,

ਪਦ ਅਰਥ ਪ੍ਰਥਮੇ = ਪਹਿਲਾਂ।

SikhNet (Spanish)El dolor se va del cuerpo

ਮਨ ਸਗਲ ਕਉ; ਹੋਆ ਸੂਖੁ ॥

man sagal kau; hoaa sookh |

Sant Singh Khalsathen, the mind becomes totally peaceful.
Manmohan Singhand then the mind attains all peace.
Manmohan Singh (Punjabi)ਅਤੇ ਮਗਰੋਂ ਚਿੱਤ ਨੂੰ ਸਮੂਹ ਆਰਾਮ ਪਰਾਪਤ ਹੋ ਗਿਆ ਹੈ।
Fareedkot Teekaਅਰੁ ਮਨ ਕੋ ਸਭੁ ਸੁਖ ਹੂਆ ਹੈ॥
Prof. Sahib Singhਫਿਰ ਮੇਰੇ ਮਨ ਨੂੰ ਪੂਰਨ ਆਨੰਦ ਪ੍ਰਾਪਤ ਹੋਇਆ।

ਪਦ ਅਰਥ ਕਉ = ਨੂੰ।

SikhNet (Spanish)de aquél que es bendecido por el Guru con el Naam,

ਕਰਿ ਕਿਰਪਾ; ਗੁਰ ਦੀਨੋ ਨਾਉ ॥

kar kirapaa; gur deeno naau |

Sant Singh KhalsaIn His Mercy, the Guru bestows the Lord's Name.
Manmohan SinghThe Guru has mercifully given me God's Name
Manmohan Singh (Punjabi)ਮਿਹਰਬਾਨੀ ਕਰਕੇ ਗੁਰਾਂ ਨੇ ਮੈਨੂੰ ਹਰੀ ਦਾ ਨਾਮ ਦਿੱਤਾ ਹੈ।
Fareedkot Teekaਜਿਨ ਗੁਰੋਂ ਨੇ ਕ੍ਰਿਪਾ ਕਰ ਕੇ ਮੁਝੇ ਨਾਮ ਦੀਆ ਹੈ॥
Prof. Sahib Singhਗੁਰੂ ਨੇ ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ।

ਪਦ ਅਰਥ ਕਰਿ = ਕਰ ਕੇ। ਗੁਰਿ = ਗੁਰੂ ਨੇ।

SikhNet (Spanish)el Nombre del Señor, y su mente está siempre en Éxtasis.

ਬਲਿ ਬਲਿ; ਤਿਸੁ ਸਤਿਗੁਰ ਕਉ ਜਾਉ ॥੧॥

bal bal; tis satigur kau jaau |1|

Sant Singh KhalsaI am a sacrifice, a sacrifice to that True Guru. ||1||
Manmohan SinghA sacrifice a sacrifice am I unto that True Guru.
Manmohan Singh (Punjabi)ਕੁਰਬਾਨ, ਕੁਰਬਾਨ ਹਾਂ, ਮੈਂ ਉਸ ਸੱਚੇ ਗੁਰੂ ਉਤੋਂ।
Fareedkot Teekaਮੈਂ ਤਿਨ ਸਤਿਗੁਰੋਂ ਕੇ ਬਾਰੰਬਾਰ ਬਲਿਹਾਰ ਜਾਤਾ ਹੂੰ॥੧॥
Prof. Sahib Singh(ਹੇ ਭਾਈ!) ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਬਲਿ ਬਲਿ = ਕੁਰਬਾਨ। ਜਾਉ = ਮੈਂ ਜਾਂਦਾ ਹਾਂ, ਜਾਉਂ ॥੧॥

SikhNet (Spanish)Ofrezco mi ser en sacrificio a tal Guru. (1)

ਗੁਰੁ ਪੂਰਾ ਪਾਇਓ; ਮੇਰੇ ਭਾਈ ॥

gur pooraa paaeo; mere bhaaee |

Sant Singh KhalsaI have obtained the Perfect Guru, O my Siblings of Destiny.
Manmohan SinghThe perfect Guru I have obtained O my brother.
Manmohan Singh (Punjabi)ਪੂਰਨ ਗੁਰਾਂ ਨੂੰ ਪਰਾਪਤ ਕਰ ਲਿਆ ਹੈ, ਹੇ ਮੈਡੇ ਵੀਰ!
Fareedkot Teekaਹੇ ਮੇਰੇ ਭਾਈ! ਮੈਨੇ ਪੂਰਾ ਗੁਰੂ ਪਾਯਾ ਹੈ॥
Prof. Sahib Singhਹੇ ਮੇਰੇ ਵੀਰ! ਜਦੋਂ ਦਾ ਮੈਨੂੰ ਪੂਰਾ ਗੁਰੂ ਮਿਲਿਆ ਹੈ,

ਪਦ ਅਰਥ ਭਾਈ = ਹੇ ਭਾਈ!

SikhNet (Spanish)Cuando uno encuentra al Guru Perfecto, oh querido,

ਰੋਗ ਸੋਗ ਸਭ ਦੂਖ ਬਿਨਾਸੇ; ਸਤਿਗੁਰ ਕੀ ਸਰਣਾਈ ॥ ਰਹਾਉ ॥

rog sog sabh dookh binaase; satigur kee saranaaee | rahaau |

Sant Singh KhalsaAll illness, sorrows and sufferings are dispelled, in the Sanctuary of the True Guru. ||Pause||
Manmohan SinghBy seeking the protection of the True Guru all my ailments sorrows and distresses are destroyed. Pause.
Manmohan Singh (Punjabi)ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ, ਮੇਰੀਆਂ ਸਾਰੀਆਂ ਬੀਮਾਰੀਆਂ ਗਮ ਅਤੇ ਤਕਲੀਫਾਂ ਨਾਸ ਹੋ ਗਈਆਂ ਹਨ। ਠਹਿਰਾਉ।
Fareedkot Teekaਗੁਰੋਂ ਕੀ ਸਰਣਾਗਤਿ ਕਰ ਕੇ ਸਭ ਪ੍ਰਕਾਰ ਕੇ ਰੋਗ ਔ ਸੋਗ ਔ ਦੁਖ ਨਾਸ ਹੋ ਗਏ ਹੈਂ॥ ਰਹਾਉ ॥
Prof. Sahib Singhਗੁਰੂ ਦੀ ਸਰਨ ਪਿਆਂ ਮੇਰੇ ਸਾਰੇ ਰੋਗ ਸਾਰੇ ਚਿੰਤਾ ਫ਼ਿਕਰ ਸਾਰੇ ਦੁੱਖ ਨਾਸ ਹੋ ਗਏ ਹਨ ਰਹਾਉ॥
SikhNet (Spanish)todos los sufrimientos y penas se acaban, uno es protegido en el Refugio del Señor. (Pausa)

ਗੁਰ ਕੇ ਚਰਨ; ਹਿਰਦੈ ਵਸਾਏ ॥

gur ke charan; hiradai vasaae |

Sant Singh KhalsaThe feet of the Guru abide within my heart;
Manmohan SinghGuru's Feet I have placed within my mind,
Manmohan Singh (Punjabi)ਗੁਰਾਂ ਦੇ ਪੈਰ ਮੈਂ ਆਪਣੇ ਚਿੱਤ ਅੰਦਰ ਟਿਕਾਏ ਹਨ,
Fareedkot Teekaਜਬ ਸੇ ਮੈਨੇ ਗੁਰੋਂ ਕੇ ਚਰਨ ਅੰਤਸਕਰਣ ਮੇਂ ਬਸਾਏ ਹੈਂ॥
Prof. Sahib Singh(ਹੇ ਭਾਈ! ਜਦੋਂ ਤੋਂ) ਮੈਂ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾਏ ਹਨ,

ਪਦ ਅਰਥ ਹਿਰਦੈ = ਹਿਰਦੇ ਵਿਚ।

SikhNet (Spanish)Aquél que enaltece en su corazón

ਮਨ ਚਿੰਤਤ; ਸਗਲੇ ਫਲ ਪਾਏ ॥

man chintat; sagale fal paae |

Sant Singh KhalsaI have received all the fruits of my heart's desires.
Manmohan Singhand I have received all the fruits my heart desired.
Manmohan Singh (Punjabi)ਅਤੇ ਮੈਂ ਆਪਣੇ ਦਿਲ ਲੁੜੀਦੇ (ਚਿੱਤ ਚਾਹੁੰਦੇ) ਮੇਵੇ ਪਾ ਲਏ ਹਨ।
Fareedkot Teekaਤਬ ਸੇ ਮਨ ਚਿੰਤਤ ਸਮਗ੍ਰ ਫਲ ਪਾਇ ਲੀਏ ਹੈਂ॥
Prof. Sahib Singhਮੈਨੂੰ ਸਾਰੇ ਮਨ-ਇੱਛਤ ਫਲ ਮਿਲ ਰਹੇ ਹਨ।

ਪਦ ਅਰਥ ਮਨ ਚਿੰਤਤ = ਮਨ-ਇੱਛਤ।

SikhNet (Spanish)los Pies de Loto del Señor, recibe el fruto de sus deseos.

ਅਗਨਿ ਬੁਝੀ; ਸਭ ਹੋਈ ਸਾਂਤਿ ॥

agan bujhee; sabh hoee saant |

Sant Singh KhalsaThe fire is extinguished, and I am totally peaceful.
Manmohan SinghMy fire of lust is extinguished and I am all at peace.
Manmohan Singh (Punjabi)ਮੇਰੀ ਅੱਗ ਬੁਝ ਗਈ ਹੈ ਅਤੇ ਮੈਂ ਸਮੂਹ ਠੰਢ ਚੈਨ ਵਿੱਚ ਹਾਂ।
Fareedkot Teekaਜਿਸਤੇ ਤ੍ਰਿਸਨਾ ਅਗਨਿ ਬੁਝ ਗਈ ਔਰ ਸਭ ਪ੍ਰਕਾਰ ਸੇ ਸਾਂਤਿ ਪ੍ਰਾਪਤਿ ਹੋ ਗਈ ਹੈ॥
Prof. Sahib Singh(ਮੇਰੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁੱਝ ਗਈ ਹੈ (ਮੇਰੇ ਅੰਦਰ) ਪੂਰੀ ਠੰਢ ਪੈ ਗਈ ਹੈ।

ਪਦ ਅਰਥ ਸਾਂਤਿ = ਠੰਢ।

SikhNet (Spanish)Aquél al que el Señor bendice con su Gracia,

ਕਰਿ ਕਿਰਪਾ; ਗੁਰਿ ਕੀਨੀ ਦਾਤਿ ॥੨॥

kar kirapaa; gur keenee daat |2|

Sant Singh KhalsaShowering His Mercy, the Guru has given this gift. ||2||
Manmohan SinghShowering his benediction the Guru has given me the gift of God's Name.
Manmohan Singh (Punjabi)ਆਪਣੀ ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਬਖਸ਼ੀਸ਼ ਦਿੱਤੀ ਹੈ।
Fareedkot Teekaਗੁਰੋਂ ਨੇ ਕ੍ਰਿਪਾ ਕਰ ਕੇ ਐਸੀ ਦਾਤਿ ਕਰੀ ਹੈ॥੨॥
Prof. Sahib Singhਇਹ ਸਾਰੀ ਦਾਤਿ ਗੁਰੂ ਨੇ ਹੀ ਮੇਹਰ ਕਰ ਕੇ ਦਿੱਤੀ ਹੈ ॥੨॥
SikhNet (Spanish)su fuego es apaciguado y vive para siempre en la Gloria (2)

ਨਿਥਾਵੇ ਕਉ; ਗੁਰਿ. ਦੀਨੋ ਥਾਨੁ ॥

nithaave kau; gur. deeno thaan |

Sant Singh KhalsaThe Guru has given shelter to the shelterless.
Manmohan SinghTo the shelterless the Guru has given the shelter.
Manmohan Singh (Punjabi)ਆਸਰਾ ਵਿਹੂਣ ਨੂੰ ਗੁਰੂ ਨੇ ਆਸਰਾ ਦਿੱਤਾ ਹੈ।
Fareedkot Teekaਜਿਨ ਕੋ ਕੋਈ ਅਸਥਾਨ ਨਹੀਂ ਥਾ ਤਿਨ ਕੋ ਗੁਰੋਂ ਨੇ ਅਸਥਾਨ ਦੀਆ ਹੈ॥
Prof. Sahib Singhਮੈਨੂੰ ਪਹਿਲਾਂ ਕਿਤੇ ਢੋਈ ਨਹੀਂ ਸੀ ਮਿਲਦੀ ਗੁਰੂ ਨੇ ਮੈਨੂੰ (ਆਪਣੇ ਚਰਨਾਂ ਵਿੱਚ) ਥਾਂ ਦਿੱਤਾ,

ਪਦ ਅਰਥ ਨਿਥਾਵਾ = ਜਿਸ ਨੂੰ ਕਿਤੇ ਢੋਈ ਨਾਹ ਮਿਲੇ।

SikhNet (Spanish)El vagabundo encuentra un lugar a través del Guru;

ਨਿਮਾਨੇ ਕਉ; ਗੁਰਿ ਕੀਨੋ ਮਾਨੁ ॥

nimaane kau; gur keeno maan |

Sant Singh KhalsaThe Guru has given honor to the dishonored.
Manmohan SinghUnto the dishonoured the Guru has bestowed honour.
Manmohan Singh (Punjabi)ਬੇਇਜ਼ਤੇ ਨੂੰ ਗੁਰਾਂ ਨੇ ਇੱਜ਼ਤ ਬਖਸ਼ੀ ਹੈ।
Fareedkot Teekaਜਿਨ ਕੋ ਕੋਈ ਮਾਨ ਨਹੀਂ ਦੇਤਾ ਥਾ ਤਿਨ ਕੋ ਗੁਰੋਂ ਨੇ ਮਾਨ ਦੀਆ ਹੈ॥
Prof. Sahib Singhਮੈਨੂੰ ਨਿਮਾਣੇ ਨੂੰ ਗੁਰੂ ਨੇ ਆਦਰ ਦਿੱਤਾ ਹੈ,
SikhNet (Spanish)el deshonrado es bendecido con Honor,

ਬੰਧਨ ਕਾਟਿ; ਸੇਵਕ ਕਰਿ ਰਾਖੇ ॥

bandhan kaatt; sevak kar raakhe |

Sant Singh KhalsaShattering his bonds, the Guru has saved His servant.
Manmohan SinghShattering the shackles the Guru has protected me like his slave
Manmohan Singh (Punjabi)ਬੇੜੀਆਂ ਵੱਢ ਕੇ, ਗੁਰਾਂ ਨੇ ਮੇਰੀ ਆਪਣੇ ਗੋਲੇ ਦੀ ਤਰ੍ਹਾਂ ਰੱਖਿਆ ਕੀਤੀ ਹੈ।
Fareedkot Teekaਜਿਨ ਪਰ ਸਤਗੁਰੋਂ ਕੀ ਕ੍ਰਿਪਾ ਹੂਈ ਹੈ, ਤਿਨ ਕੇ ਸੁਭਾਸੁਭ ਕਰਮ ਰੂਪ ਬੰਧਨ ਕਾਟਿ ਕਰ ਕੇ ਅਪਨੇ ਦਾਸ ਕਰ ਰਾਖੇ ਹੈਂ॥
Prof. Sahib Singhਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਮੈਨੂੰ ਗੁਰੂ ਨੇ ਆਪਣਾ ਸੇਵਕ ਬਣਾ ਕੇ ਆਪਣੇ ਚਰਨਾਂ ਵਿਚ ਟਿਕਾ ਲਿਆ,

ਪਦ ਅਰਥ ਕਾਟਿ = ਕੱਟ ਕੇ। ਕਰਿ = ਬਣਾ ਕੇ।

SikhNet (Spanish)y libres quedan las amarras del Devoto;

ਅੰਮ੍ਰਿਤ ਬਾਨੀ; ਰਸਨਾ ਚਾਖੇ ॥੩॥

amrit baanee; rasanaa chaakhe |3|

Sant Singh KhalsaI taste with my tongue the Ambrosial Bani of His Word. ||3||
Manmohan SinghThe ambrosial Gurbani I now taste with my tongue.
Manmohan Singh (Punjabi)ਸੁਧਾ ਸਰੂਪ ਗੁਰਬਾਣੀ, ਹੁਣ ਮੈਂ ਆਪਣੀ ਜੀਭ ਨਾਲ ਚੱਖਦਾ ਹਾਂ।
Fareedkot Teekaਸੋ ਦਾਸ ਅੰਮ੍ਰਿਤ ਜੋ ਗੁਰੋਂ ਕੀ ਬਾਨੀ ਹੈ, ਤਿਸੀ ਕੇ ਸ੍ਵਾਦ ਕੋ ਰਸਨਾ ਕਰ ਕੇ ਚਾਖਤੇ ਹੈਂ॥੩॥
Prof. Sahib Singhਹੁਣ ਮੇਰੀ ਜੀਭ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ (ਦਾ ਰਸ) ਚੱਖਦੀ ਰਹਿੰਦੀ ਹੈ ॥੩॥

ਪਦ ਅਰਥ ਰਸਨਾ = ਜੀਭ ॥੩॥

SikhNet (Spanish)por las Manos del Guru uno es protegido y los labios prueban el Néctar de la Palabra del Señor. (3)

ਵਡੈ ਭਾਗਿ; ਪੂਜ ਗੁਰ ਚਰਨਾ ॥

vaddai bhaag; pooj gur charanaa |

Sant Singh KhalsaBy great good fortune, I worship the Guru's feet.
Manmohan SinghThrough the greatest good luck I have adored the Guru's Feet.
Manmohan Singh (Punjabi)ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕੀਤੀ ਹੈ।
Fareedkot Teekaਵਡੇ ਭਾਗੋਂ ਕਰ ਕੇ ਗੁਰੋਂ ਕੇ ਚਰਨੋਂ ਕੀ ਪੂਜਾ ਪ੍ਰਾਪਤਿ ਹੋਈ ਹੈ॥
Prof. Sahib Singh(ਹੇ ਭਾਈ!) ਵੱਡੀ ਕਿਸਮਤਿ ਨਾਲ ਮੈਨੂੰ ਗੁਰੂ ਦੇ ਚਰਨਾਂ ਦੀ ਪੂਜਾ (ਦਾ ਅਵਸਰ ਮਿਲਿਆ)

ਪਦ ਅਰਥ ਵਡੈ ਭਾਗਿ = ਵੱਡੀ ਕਿਸਮਤ ਨਾਲ। ਪੂਜ = ਪੂਜਾ।

SikhNet (Spanish)Bendito es quien alaba los Pies del Guru,

ਸਗਲ ਤਿਆਗਿ; ਪਾਈ ਪ੍ਰਭ ਸਰਨਾ ॥

sagal tiaag; paaee prabh saranaa |

Sant Singh KhalsaForsaking everything, I have obtained God's Sanctuary.
Manmohan SinghForsaking all I have obtained the Lord's protection.
Manmohan Singh (Punjabi)ਸਭ ਨੂੰ ਛੱਡ ਕੇ ਮੈਂ ਸੁਆਮੀ ਦੀ ਪਨਾਹ ਪਰਾਪਤ ਕੀਤੀ ਹੈ।
Fareedkot Teekaਔਰ ਸਭ ਕੁਛ ਤ੍ਯਾਗ ਕਰ ਕੇ ਸਮਰਥ ਗੁਰੋਂ ਕੀ ਸਰਨ ਪਾਈ ਹੈ॥
Prof. Sahib Singh(ਜਿਸ ਦੀ ਬਰਕਤਿ ਨਾਲ) ਮੈਂ ਹੋਰ ਸਾਰੇ ਆਸਰੇ ਛੱਡ ਕੇ ਪ੍ਰਭੂ ਦੀ ਸਰਨ ਆ ਪਿਆ ਹਾਂ।

ਪਦ ਅਰਥ ਤਿਆਗਿ = ਤਿਆਗ ਕੇ।

SikhNet (Spanish)y dejando todo, encuentra el Refugio de Dios.

Open this shabad (19 lines, Angs 395-396) →

Ang 395 of 1430