ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਗਾਵਿ ਲੇਹਿ ਤੂ ਗਾਵਨਹਾਰੇ ॥
gaav lehi too gaavanahaare |
Sant Singh KhalsaO singer, sing of the One,
Manmohan SinghO singer sing thou the praise of God,
Manmohan Singh (Punjabi)ਹੇ ਗਵੱਈਏ! ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ,
Fareedkot Teekaਹੇ ਭਾਈ ਗਾਉਨੇ ਹਾਰੇ! ਪ੍ਰਭੂ ਕੇ ਗੁਣੋਂ ਕੋ ਤੂੰ ਗਾਇਨ ਕਰ ਲੈ॥
Prof. Sahib Singhਹੇ ਭਾਈ! ਜਦ ਤਕ ਗਾਵਣ ਦੀ ਸਮਰਥਾ ਹੈ ਉਸ ਪਰਮਾਤਮਾ ਦੇ ਗੁਣ ਗਾਂਦਾ ਰਹੁ,ਪਦ ਅਰਥ ਗਾਵਿ ਲੇਹਿ = ਗਾ ਲੈ, ਗਾਇਆ ਕਰ। ਗਾਵਨਹਾਰੇ = ਹੇ ਗਾਉਣ ਵਾਲੇ!
SikhNet (Spanish)Canta las Alabanzas del Señor,
ਜੀਅ ਪਿੰਡ ਕੇ; ਪ੍ਰਾਨ ਅਧਾਰੇ ॥
jeea pindd ke; praan adhaare |
Sant Singh Khalsawho is the Support of the soul, the body and the breath of life.
Manmohan Singhwho is the support of soul body and the life.
Manmohan Singh (Punjabi)ਜੋ ਆਤਮਾ, ਦੇਹਿ ਅਤੇ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਕੈਸੇ ਹੈਂ ਪ੍ਰਭੂ ਜੀ? ਜੋ ਜੀਵ ਕੇ (ਪਿੰਡ) ਸਰੀਰ ਕੇ ਪ੍ਰਾਣੋਂ ਕੇ ਅਧਾਰ ਰੂਪ ਹੈਂ॥
Prof. Sahib Singhਜੋ ਤੇਰੀ ਜਿੰਦ ਦਾ ਆਸਰਾ ਹੈ ਜੋ ਤੇਰੇ ਸਰੀਰ ਦਾ ਆਸਰਾ ਹੈ ਜੋ ਤੇਰੇ ਪ੍ਰਾਣਾਂ ਦਾ ਆਸਰਾ ਹੈ,ਪਦ ਅਰਥ ਜੀਅ ਅਧਾਰ = ਜਿੰਦ ਦਾ ਆਸਰਾ। ਪਿੰਡ ਅਧਾਰ = ਸਰੀਰ ਦਾ ਆਸਰਾ।
SikhNet (Spanish)oh cantante, pues el Señor es el asta principal de tu cuerpo y de tu Alma.
ਜਾ ਕੀ ਸੇਵਾ; ਸਰਬ ਸੁਖ ਪਾਵਹਿ ॥
jaa kee sevaa; sarab sukh paaveh |
Sant Singh KhalsaServing Him, all peace is obtained.
Manmohan SinghServe Him in whose service thou shalt attain all the comforts.
Manmohan Singh (Punjabi)ਉਸ ਦੀ ਟਹਿਲ ਕਮਾ, ਜਿਸ ਦੀ ਟਹਿਲ ਅੰਦਰ ਤੂੰ ਸਾਰੇ ਆਰਾਮ ਪਰਾਪਤ ਕਰ ਲਵੇਗਾਂ।
Fareedkot Teekaਜਿਸ ਕੀ ਸੇਵਾ ਤੇ ਤੂੰ ਸਰਬ ਸੁਖੋਂ ਕੋ ਪ੍ਰਾਪਤਿ ਹੋਹਿਗਾ॥
Prof. Sahib Singhਜਿਸ ਦੀ ਸੇਵਾ-ਭਗਤੀ ਕਰ ਕੇ ਤੂੰ ਸਾਰੇ ਸੁਖ ਹਾਸਲ ਕਰ ਲਏਂਗਾ,ਪਦ ਅਰਥ ਪਾਵਹਿ = ਤੂੰ ਪ੍ਰਾਪਤ ਕਰਦਾ ਹੈਂ।
SikhNet (Spanish)Sí, en Su Servicio uno recibe toda la Paz
ਅਵਰ ਕਾਹੂ ਪਹਿ; ਬਹੁੜਿ. ਨ ਜਾਵਹਿ ॥੧॥
avar kaahoo peh; bahurr. na jaaveh |1|
Sant Singh KhalsaYou shall no longer go to any other. ||1||
Manmohan SinghThou shalt not then go to any other again.
Manmohan Singh (Punjabi)ਤਦ ਤੂੰ ਮੁੜ ਕੇ ਕਿਸੇ ਹੋਰ ਕੋਲ ਨਹੀਂ ਜਾਵੇਗਾਂ।
Fareedkot Teekaਔਰ ਫਿਰ ਦੂਸਰੇ ਕੇ ਪਾਸ ਨਹੀਂ ਜਾਵੇਗਾ, ਭਾਵ ਕਿਸੀ ਪਾਸ ਜਾਇ ਕਰ ਪ੍ਰਾਰਥਨਾ ਨ ਕਰਨੀ ਪੜੈਗੀ॥੧॥
Prof. Sahib Singh(ਤੇ ਸੁਖਾਂ ਦੀ ਭਾਲ ਵਿਚ) ਕਿਸੇ ਹੋਰ ਪਾਸ ਮੁੜ ਜਾਣ ਦੀ ਲੋੜ ਨਹੀਂ ਪਏਗੀ ॥੧॥ਪਦ ਅਰਥ ਕਾਹੂ ਪਹਿ = ਕਿਸੇ ਪਾਸ। ਬਹੁੜਿ = ਮੁੜ, ਫਿਰ ॥੧॥
SikhNet (Spanish)y entonces uno no va más en búsqueda de otro. (1)
ਸਦਾ ਅਨੰਦ. ਅਨੰਦੀ ਸਾਹਿਬੁ; ਗੁਨ ਨਿਧਾਨ ਨਿਤ ਨਿਤ ਜਾਪੀਐ ॥
sadaa anand. anandee saahib; gun nidhaan nit nit jaapeeai |
Sant Singh KhalsaMy Blissful Lord Master is forever in bliss; meditate continually and forever, on the Lord, the treasure of excellence.
Manmohan SinghMy joyous Master always remains happy. Ever, ever meditate thou on Lord the Treasure of excellences.
Manmohan Singh (Punjabi)ਮੇਰਾ ਖੁਸ਼ ਬਾਸ਼ ਮਾਲਕ, ਹਮੇਸ਼ਾਂ ਪ੍ਰਸੰਨ ਰਹਿੰਦਾ ਹੈ। ਸਦਾ ਸਦਾ ਤੂੰ ਸ਼੍ਰੇਸ਼ਟਤਾਈਆਂ ਦੇ ਖਜਾਨੇ ਸਾਹਿਬ ਦਾ ਸਿਮਰਨ ਕਰ।
Fareedkot Teekaਹੇ ਭਾਈ! ਜੋ ਸਦੀਵਕਾਲ ਅਨੰਦ ਦੇ ਰਹਾ ਹੈ, ਐਸਾ ਜੋ ਆਨੰਦੀ ਸਾਹਿਬ ਗੁਣੋਂ ਕਾ ਖਜਾਨਾ ਅਕਾਲ ਪੁਰਖ ਹੈ ਤਿਸ ਕੋ ਨਿਤ੍ਯੰਪ੍ਰਤਿ ਜਪਨਾ ਕਰੀਏ॥
Prof. Sahib Singh(ਹੇ ਭਾਈ!) ਉਸ ਮਾਲਕ-ਪ੍ਰਭੂ (ਦੇ ਨਾਮ) ਨੂੰ ਸਦਾ ਹੀ ਜਪਣਾ ਚਾਹੀਦਾ ਹੈ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਜੋ ਸਦਾ ਆਨੰਦ ਦਾ ਸੋਮਾ ਹੈ।ਪਦ ਅਰਥ ਅਨੰਦੀ = ਅਨੰਦ ਦਾ ਸੋਮਾ। ਗੁਨ ਨਿਧਾਨ = ਗੁਣਾਂ ਦਾ ਖਜ਼ਾਨਾ। ਜਾਪੀਐ = ਜਪਣਾ ਚਾਹੀਦਾ ਹੈ।
SikhNet (Spanish)Siempre en Éxtasis está mi Señor Sublime, el Tesoro de Virtud; reside siempre en Él.
ਬਲਿਹਾਰੀ ਤਿਸੁ ਸੰਤ ਪਿਆਰੇ; ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥ ਰਹਾਉ ॥
balihaaree tis sant piaare; jis prasaad prabh man vaaseeai | rahaau |
Sant Singh KhalsaI am a sacrifice to the Beloved Saints; by their kind favor, God comes to dwell in the mind. ||Pause||
Manmohan SinghI am devoted unto the dear saint whose favour the Lord, is enshrined within my mind. Pause.
Manmohan Singh (Punjabi)ਮੈਂ ਉਸ ਲਾਡਲੇ ਸਾਧੂ ਉਤੋਂ ਸਦਕੇ ਜਾਂਦਾ ਹਾਂ, ਜਿਸ ਦੀ ਦਇਆ ਦੁਆਰਾ ਸੁਆਮੀ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ। ਠਹਿਰਾਉ।
Fareedkot Teekaਜਿਸ ਸੰਤ ਕੀ ਕ੍ਰਿਪਾ ਕਰ ਐਸੇ ਪ੍ਰਭੂ ਕੋ ਮਨ ਮੇਂ ਬਸਾਇਆ ਹੈ ਤਿਸ ਸੰਤ ਕੇ ਬਲਿਹਾਰੇ ਜਾਈਐ॥ ਰਹਾਉ ॥
Prof. Sahib Singh(ਹੇ ਭਾਈ!) ਉਸ ਪਿਆਰੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ ਜਿਸ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਨ ਵਿਚ ਵਸਾ ਸਕੀਦਾ ਹੈ ਰਹਾਉ॥ਪਦ ਅਰਥ ਸੰਤ = ਗੁਰੂ। ਪ੍ਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਵਾਸੀਐ = ਵਸਾ ਸਕੀਦਾ ਹੈ ॥ਰਹਾਉ॥
SikhNet (Spanish)Ofrezco mi ser en sacrificio a los amados Santos, por su favor he conocido la Gracia del Señor. (Pausa)
ਜਾ ਕਾ ਦਾਨੁ; ਨਿਖੂਟੈ ਨਾਹੀ ॥
jaa kaa daan; nikhoottai naahee |
Sant Singh KhalsaHis gifts are never exhausted.
Manmohan SinghWhose bounties exhaust not.
Manmohan Singh (Punjabi)ਜਿਸ ਦੀਆਂ ਬਖਸ਼ੀਸ਼ਾਂ ਮੁਕਦੀਆਂ ਨਹੀਂ।
Fareedkot Teekaਜਿਸ ਕਾ ਦੀਆ ਹੂਆ ਦਾਨੁ ਕਬੀ ਨਿਖੁਟਤਾ ਨਹੀਂ ਹੈ॥
Prof. Sahib Singhਹੇ ਭਾਈ! ਜਿਸ ਦੀ ਦਿੱਤੀ ਹੋਈ ਦਾਤਿ ਕਦੇ ਮੁੱਕਦੀ ਨਹੀਂ,ਪਦ ਅਰਥ ਦਾਨੁ = ਬਖ਼ਸ਼ਸ਼।
SikhNet (Spanish)En Aquél Cuyas Munificencias son Inexhaustibles,
ਭਲੀ ਭਾਤਿ; ਸਭ ਸਹਜਿ ਸਮਾਹੀ ॥
bhalee bhaat; sabh sehaj samaahee |
Sant Singh KhalsaIn His subtle way, He easily absorbs all.
Manmohan SinghInto Him the Lord all can merge by adopting sublime way of life.
Manmohan Singh (Punjabi)ਸ਼੍ਰੇਸ਼ਟ ਜੀਵਨ ਰਹੁ-ਰੀਤੀ ਧਾਰਨ ਕਰਨ ਦੁਆਰਾ ਸਾਰੇ ਉਸ ਸੁਆਮੀ ਅੰਦਰ ਲੀਨ ਹੋ ਸਕਦੇ ਹਨ।
Fareedkot Teekaਜਿਸ ਦਾਨ ਕਰ ਕੇ ਸਭ ਮਹਾਤਮਾ ਭਲੀ ਭਾਂਤ (ਸਹਿਜ) ਸਰੂਪ ਮੇਂ ਸਮਾਵਤੇ ਹੈਂ॥
Prof. Sahib Singh(ਤੇ ਜੋ ਜੋ ਉਸ ਨੂੰ ਮਨ ਵਿਚ ਵਸਾਂਦੇ ਹਨ ਉਹ) ਸਾਰੇ ਚੰਗੀ ਤਰ੍ਹਾਂ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ,ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ।
SikhNet (Spanish)en Él todos se funden eternamente a través del Equilibrio.
ਜਾ ਕੀ ਬਖਸ; ਨ ਮੇਟੈ ਕੋਈ ॥
jaa kee bakhas; na mettai koee |
Sant Singh KhalsaHis benevolence cannot be erased.
Manmohan SinghWhose gifts none can efface.
Manmohan Singh (Punjabi)ਜਿਸ ਦੀਆਂ ਦਾਤਾਂ ਨੂੰ ਕੋਈ ਮੇਟ ਨਹੀਂ ਸਕਦਾ।
Fareedkot Teekaਜਿਸ ਕੀ ਬਖਸੀਸ ਕੋ ਕੋਈ ਮਿਟਾਇ ਨਹੀਂ ਸਕਤਾ ਹੈ॥
Prof. Sahib Singhਜਿਸ ਦੀ ਕੀਤੀ ਬਖ਼ਸ਼ਸ਼ ਦੇ ਰਾਹ ਵਿਚ ਕੋਈ ਰੋਕ ਨਹੀਂ ਪਾ ਸਕਦਾ,
SikhNet (Spanish)A Aquél Cuya Beneficencia nadie puede borrar,
ਮਨਿ ਵਾਸਾਈਐ; ਸਾਚਾ ਸੋਈ ॥੨॥
man vaasaaeeai; saachaa soee |2|
Sant Singh KhalsaSo enshrine that True Lord within your mind. ||2||
Manmohan SinghThat True Lord enshrine thou in thy mind.
Manmohan Singh (Punjabi)ਉਹ ਸੱਚੇ ਸੁਆਮੀ ਨੂੰ ਤੂੰ ਆਪਣੇ ਚਿੱਤ ਵਿੱਚ ਟਿਕਾ।
Fareedkot Teekaਹੇ ਭਾਈ! ਸੋ ਸਚਾ ਵਾਹਿਗੁਰੂ ਮਨ ਮੇਂ ਬਸਾਇਆ ਚਾਹੀਏ॥੨॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਦਾ ਆਪਣੇ ਮਨ ਵਿਚ ਵਸਾਣਾ ਚਾਹੀਦਾ ਹੈ ॥੨॥
SikhNet (Spanish)a Él tómalo tú, al Verdadero y Único Señor tómalo en tu mente. (2)
ਸਗਲ ਸਮਗ੍ਰੀ; ਗ੍ਰਿਹ ਜਾ ਕੈ ਪੂਰਨ ॥
sagal samagree; grih jaa kai pooran |
Sant Singh KhalsaHis house is filled with all sorts of articles;
Manmohan SinghWhose house is brimful with all sorts of articles,
Manmohan Singh (Punjabi)ਜਿਸ ਦੇ ਘਰ ਵਿੱਚ ਸਾਰੀਆਂ ਵਸਤੂਆਂ ਪਰੀਪੂਰਨ ਹਨ,
Fareedkot Teekaਜਿਸ ਅਕਾਲ ਪੁਰਖ ਕੇ ਘਰ ਮੇਂ ਸਭ ਸਮਗ੍ਰੀ ਪੂਰਨ ਹੋ ਰਹੀ ਹੈ॥
Prof. Sahib Singhਹੇ ਭਾਈ! ਜਿਸ (ਪ੍ਰਭੂ) ਦੇ ਘਰ ਵਿਚ (ਜੀਵਾਂ ਵਾਸਤੇ) ਸਾਰੇ ਪਦਾਰਥ ਭਰੇ ਪਏ ਰਹਿੰਦੇ ਹਨ,ਪਦ ਅਰਥ ਸਗਲ ਸਮਗ੍ਰੀ = ਸਾਰੇ ਪਦਾਰਥ। ਪੂਰਨ = ਭਰੇ ਹੋਏ।
SikhNet (Spanish)De Aquél, Cuyo hogar está lleno con todos los objetos de la vida,
ਪ੍ਰਭ ਕੇ ਸੇਵਕ; ਦੂਖ ਨ ਝੂਰਨ ॥
prabh ke sevak; dookh na jhooran |
Sant Singh KhalsaGod's servants never suffer pain.
Manmohan Singhthat Lord's slaves never repent in pain.
Manmohan Singh (Punjabi)ਉਹ ਸਾਹਿਬ ਦੇ ਗੋਲੇ ਕਦਾਚਿਤ ਤਕਲੀਫ ਅੰਦਰ ਪਛਤਾਵਾ ਨਹੀਂ ਕਰਦੇ।
Fareedkot Teekaਜੋ ਤਿਸ ਪ੍ਰਭੂ ਕੇ ਸੇਵਕ ਹੈਂ, ਸੋ ਕਿਸੀ ਪ੍ਰਕਾਰ ਕੇ ਦੁਖੋਂ ਸੇ ਝੂਰਤੇ ਨਹੀਂ॥
Prof. Sahib Singhਜਿਸ ਦੇ ਸੇਵਕਾਂ ਨੂੰ ਕੋਈ ਦੁੱਖ ਕੋਈ ਝੋਰੇ ਪੋਹ ਨਹੀਂ ਸਕਦੇ,
SikhNet (Spanish)sé tú Su Devoto y nunca estarás triste.
ਓਟਿ ਗਹੀ; ਨਿਰਭਉ ਪਦੁ ਪਾਈਐ ॥
ott gahee; nirbhau pad paaeeai |
Sant Singh KhalsaHolding to His Support, the state of fearless dignity is obtained.
Manmohan SinghBy grasping His Protection the fearless status is obtained.
Manmohan Singh (Punjabi)ਉਸ ਦੀ ਪਨਾਹ ਪਕੜਨ ਦੁਆਰਾ ਡਰ-ਰਹਿਤ ਮਰਤਬਾ ਪਾ ਲਈਦਾ ਹੈ।
Fareedkot Teekaਜਿਸ ਕੀ ਸਰਣ ਲੈਣੇ ਸੇ ਮੋਖ ਪਦੁ ਪਾਈਤਾ ਹੈ॥
Prof. Sahib Singhਤੇ ਜਿਸ ਦਾ ਆਸਰਾ ਲਿਆਂ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿਥੇ ਕੋਈ ਡਰ ਦਬਾ ਨਹੀਂ ਪਾ ਸਕਦਾ,ਪਦ ਅਰਥ ਗਹੀ = ਪਕੜਿਆਂ।
SikhNet (Spanish)Busca Su Refugio y obtendrás el Estado Sin Miedo,
ਸਾਸਿ ਸਾਸਿ; ਸੋ ਗੁਨ ਨਿਧਿ ਗਾਈਐ ॥੩॥
saas saas; so gun nidh gaaeeai |3|
Sant Singh KhalsaWith each and every breath, sing of the Lord, the treasure of excellence. ||3||
Manmohan SinghWith every breath sing thou O man the praise of that Lord the Treasure of merits.
Manmohan Singh (Punjabi)ਹਰ ਸੁਆਸ ਨਾਲ ਤੂੰ ਹੇ ਬੰਦੇ! ਉਸ ਖੂਬੀਆਂ ਦੇ ਖ਼ਜ਼ਾਨੇ ਸੁਆਮੀ ਦੀ ਕੀਰਤੀ ਗਾਇਨ ਕਰ।
Fareedkot Teeka(ਸੋ) ਉਸ ਗੁਣੋਂ ਕੇ ਸਮੁੰਦ੍ਰ ਕੋ ਸ੍ਵਾਸ ੨ ਗਾਇਨ ਕਰੀਏ॥੩॥
Prof. Sahib Singhਹਰੇਕ ਸਾਹ ਦੇ ਨਾਲ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਦੇ ਗੁਣ ਗਾਂਦੇ ਰਹਿਣਾ ਚਾਹੀਦਾ ਹੈ ॥੩॥ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਨਾਲ। ਗੁਨ ਨਿਧਿ = ਗੁਣਾਂ ਦਾ ਖ਼ਜ਼ਾਨਾ ॥੩॥
SikhNet (Spanish)y cantarás con cada Aliento de Dios, el Tesoro de Virtud. (3)
ਦੂਰਿ ਨ ਹੋਈ ਕਤਹੂ ਜਾਈਐ ॥
door na hoee katahoo jaaeeai |
Sant Singh KhalsaHe is not far from us, wherever we go.
Manmohan SinghHe is not far from the mortal wherever he goes.
Manmohan Singh (Punjabi)ਉਹ ਪ੍ਰਾਣੀ ਕੋਲੋਂ ਦੁਰੇਡੇ ਨਹੀਂ ਅਤੇ ਕਿਧਰੇ ਜਾਂਦਾ ਨਹੀਂ।
Fareedkot Teekaਫੇਰ ਵਹੁ ਗੁਣਨਿਧਿ ਕੈਸਾ ਹੈ ਕਿ ਕਹੀਂ ਭੀ ਚਲੇ ਜਾਈਐ ਦੂਰਿ ਨਹੀਂ ਹੋਤਾ; ਵਾ ਅਕਾਸ਼ ਵਤ ਸਰਬਤ੍ਰ ਪੂਰਨ ਹੋਣੇ ਕਰ ਨਿਕਟ ਹੀ ਰਹਤਾ ਹੈ॥
Prof. Sahib Singhਹੇ ਭਾਈ! ਉਹ ਪਰਮਾਤਮਾ ਸਾਥੋਂ ਦੂਰ ਨਹੀਂ ਵੱਸਦਾ, ਕਿਤੇ (ਦੂਰ) ਲੱਭਣ ਜਾਣ ਦੀ ਲੋੜ ਨਹੀਂ,ਪਦ ਅਰਥ ਕਤ ਹੂ = ਕਿੱਥੇ?
SikhNet (Spanish)Él nunca está lejos de nosotros, a donde sea que vayamos
ਨਦਰਿ ਕਰੇ; ਤਾ ਹਰਿ ਹਰਿ ਪਾਈਐ ॥
nadar kare; taa har har paaeeai |
Sant Singh KhalsaWhen He shows His Mercy, we obtain the Lord, Har, Har.
Manmohan SinghIf He shows mercy then alone the Lord's Name is attained
Manmohan Singh (Punjabi)ਜੇਕਰ ਉਹ ਮਿਹਰ ਧਾਰੇ, ਕੇਵਲ ਤਦ ਹੀ ਸੁਆਮੀ ਦਾ ਨਾਮ ਪਰਾਪਤ ਹੁੰਦਾ ਹੈ।
Fareedkot Teekaਜਬ ਸਤਗੁਰੂ ਕ੍ਰਿਪਾ ਦ੍ਰਿਸ੍ਟ ਕਰੈ ਤਬ ਪ੍ਰਾਪਤ ਹੋਤਾ ਹੈ॥
Prof. Sahib Singhਉਸ ਦੀ ਪ੍ਰਾਪਤੀ ਤਦੋਂ ਹੀ ਹੋ ਸਕਦੀ ਹੈ ਜਦੋਂ ਉਹ ਆਪ ਮੇਹਰ ਦੀ ਨਜ਼ਰ ਕਰੇ।
SikhNet (Spanish)Él está, y cuando nos otorga Su Gracia Lo recibimos en nuestro interior.
ਅਰਦਾਸਿ ਕਰੀ; ਪੂਰੇ ਗੁਰ ਪਾਸਿ ॥
aradaas karee; poore gur paas |
Sant Singh KhalsaI offer this prayer to the Perfect Guru.
Manmohan SinghI make supplication in the presence of the Perfect Guru.
Manmohan Singh (Punjabi)ਮੈਂ ਪੁਰਨ ਗੁਰਾਂ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਦਾ ਹਾਂ।
Fareedkot Teekaਮੈਂ ਪੂਰੇ ਗੁਰੋਂ ਪਾਸ ਬੇਨਤੀ ਕਰਤਾ ਹੂੰ॥
Prof. Sahib Singhਹੇ ਭਾਈ! ਮੈਂ ਤਾਂ ਪੂਰੇ ਗੁਰੂ ਕੋਲ ਹੀ ਅਰਦਾਸ ਕਰਦਾ ਹਾਂ,ਪਦ ਅਰਥ ਕਰੀ = ਕਰੀਂ, ਮੈਂ ਕਰਦਾ ਹਾਂ।
SikhNet (Spanish)Nanak Le reza ahora al Perfecto Guru,
ਨਾਨਕੁ ਮੰਗੈ; ਹਰਿ ਧਨੁ ਰਾਸਿ ॥੪॥੫॥੯੯॥
naanak mangai; har dhan raas |4|5|99|
Sant Singh KhalsaNanak begs for the treasure of the Lord's Name. ||4||5||99||
Manmohan SinghNanak craves for the capital of the wealth of God's Name
Manmohan Singh (Punjabi)ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਪੂੰਜੀ ਦੀ ਯਾਂਚਨਾ ਕਰਦਾ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਪੁਨਃ ਹਰੀ ਨਾਮ ਧਨੁ ਕੀ ਰਾਸ ਪੂੰਜੀ ਅਰਥਾਤ ਸ੍ਰਧਾ ਮਾਂਗਤਾ ਹੂੰ॥੪॥੫॥੯੯॥
Prof. Sahib Singh(ਤੇ ਆਖਦਾ ਹਾਂ-ਹੇ ਗੁਰੂ! ਤੇਰੇ ਪਾਸੋਂ) ਨਾਨਕ ਹਰਿ-ਨਾਮ-ਧਨ ਮੰਗਦਾ ਹੈ ਹਰਿ-ਨਾਮ ਦਾ ਸਰਮਾਇਆ ਮੰਗਦਾ ਹੈ ॥੪॥੫॥੯੯॥ਪਦ ਅਰਥ ਰਾਸਿ = ਪੂੰਜੀ, ਸਰਮਾਇਆ ॥੪॥੫॥੯੯॥
SikhNet (Spanish)para que lo bendiga con el Tesoro del Naam, el Nombre del Señor. (4-5-99)