ੴ

ਸਿੱਖਬਾਣੀ · SikhBani

ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ ॥

an ras meh bholaaeaa bin naamai dukh paae
Guru Amardas Ji ਗੁਰੂ ਅਮਰਦਾਸ ਜੀ · Raag Aasaa · Ang 430 · 19 lines
Translations

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਅਨ ਰਸ ਮਹਿ ਭੋਲਾਇਆ; ਬਿਨੁ ਨਾਮੈ. ਦੁਖ ਪਾਇ ॥

an ras meh bholaaeaa; bin naamai. dukh paae |

Sant Singh KhalsaHe wanders around, engrossed in other pleasures, but without the Naam, he suffers in pain.
Manmohan SinghThe mortal wanders about in other relishes. But without the Name he suffers agony.
Manmohan Singh (Punjabi)ਪ੍ਰਾਣੀ ਹੋਰਨਾਂ ਸਵਾਦਾਂ ਅੰਦਰ ਭਟਕਦਾ ਹੈ। ਨਾਮ ਦੇ ਬਾਝੋਂ ਤਕਲੀਫ ਉਠਾਉਂਦਾ ਹੈ।
Fareedkot Teekaਜੋ ਅਨ ਰਸੋਂ ਮੇਂ ਭੁਲਾਇਆ ਗਇਆ ਹੈ, ਸੋ ਬਿਨਾਂ ਨਾਮ ਕੇ ਦੁਖ ਪਾਵਤਾ ਹੈ॥
Prof. Sahib Singhਮਨੁੱਖ ਹੋਰ ਹੋਰ ਪਦਾਰਥਾਂ ਦੇ ਸੁਆਦਾਂ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ, ਨਾਮ ਤੋਂ ਖੁੰਝ ਕੇ ਦੁੱਖ ਸਹਿੰਦਾ ਰਹਿੰਦਾ ਹੈ,

ਪਦ ਅਰਥ ਅਨ = {अन्य} ਹੋਰ ਹੋਰ। ਭੋਲਾਇਆ = ਕੁਰਾਹੇ ਪਿਆ ਹੋਇਆ।

SikhNet (Spanish)El hombre se engolosina con otros sabores, pero sin el Naam, el Nombre del Señor, sufre.

ਸਤਿਗੁਰੁ ਪੁਰਖੁ. ਨ ਭੇਟਿਓ; ਜਿ ਸਚੀ ਬੂਝ ਬੁਝਾਇ ॥੧॥

satigur purakh. na bhettio; ji sachee boojh bujhaae |1|

Sant Singh KhalsaHe does not meet the True Guru, the Primal Being, who imparts true understanding. ||1||
Manmohan SinghHe meets not the Divine True Guru who imparts the True understanding.
Manmohan Singh (Punjabi)ਉਹ ਰੱਬ ਰੂਪ ਸੱਚੇ ਗੁਰਾਂ ਨੂੰ ਨਹੀਂ ਮਿਲਦਾ, ਜੋ ਸੱਚੀ ਗਿਆਤ ਦਰਸਾਉਂਦੇ ਹਨ।
Fareedkot Teekaਕਿਉਂਕਿ ਵਹ ਸਤਗੁਰ ਪੁਰਖ ਕੋ ਨਹੀਂ ਮਿਲਾ ਜੋ ਸਚੀ ਪ੍ਰੇਮਾ ਭਗਤੀ ਕੀ ਬੂਝ ਬੁਝਾਇ ਦੇਤੇ ਹੈਂ॥੧॥
Prof. Sahib Singhਉਸ ਨੂੰ ਮਹਾ ਪੁਰਖ ਗੁਰੂ ਨਹੀਂ ਮਿਲਦਾ ਜੇਹੜਾ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਅਕਲ ਦੇਂਦਾ ਹੈ ॥੧॥

ਪਦ ਅਰਥ ਭੇਟਿਓ = ਮਿਲਿਆ। ਜਿ = ਜੇਹੜਾ। ਸਚੀ = ਸਦਾ-ਥਿਰ ਹਰੀ ਦੀ ਭਗਤੀ ਦੀ। ਬੂਝ = ਸਮਝ, ਸੋਝੀ। ਬੁਝਾਇ = ਸਮਝਾਂਦਾ ਹੈ ॥੧॥

SikhNet (Spanish)Si no conoce al Verdadero Guru, el Espíritu Divino, no conoce la Verdad. (1)

ਏ ਮਨ ਮੇਰੇ ਬਾਵਲੇ; ਹਰਿ ਰਸੁ ਚਖਿ. ਸਾਦੁ ਪਾਇ ॥

e man mere baavale; har ras chakh. saad paae |

Sant Singh KhalsaO my insane mind, drink in the sublime essence of the Lord, and savor its taste.
Manmohan SinghO my insane soul quaff thou the God's elixir and enjoy its relish.
Manmohan Singh (Punjabi)ਹੇ ਮੈਡੀ! ਕਮਲੀ ਜਿੰਦੜੀਏ! ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ ਅਤੇ ਇਸ ਦਾ ਸਵਾਦ ਮਾਣ।
Fareedkot Teekaਏ ਮੇਰੇ ਮਨ ਬਾਵਲੇ! ਹਰਿ ਨਾਮ ਕਾ ਰਸ ਚਾਖ ਕਰ ਸ੍ਵਾਦ ਪਾਉ, ਭਾਵ ਨਾਮ ਜਪ॥
Prof. Sahib Singhਹੇ ਮੇਰੇ ਝੱਲੇ ਮਨ! ਪਰਮਾਤਮਾ ਦੇ ਨਾਮ ਦਾ ਰੱਸ ਚੱਖ, ਪਰਮਾਤਮਾ ਦੇ ਨਾਮ ਦਾ ਸੁਆਦ ਲੈ।

ਪਦ ਅਰਥ ਬਾਵਲੇ = ਕਮਲੇ! ਸਾਦੁ = ਸੁਆਦ।

SikhNet (Spanish)Oh mente loca, regocíjate con la Esencia de tu Señor, pues si uno se aferra a los otros sabores,

ਅਨ ਰਸਿ ਲਾਗਾ ਤੂੰ ਫਿਰਹਿ; ਬਿਰਥਾ ਜਨਮੁ ਗਵਾਇ ॥੧॥ ਰਹਾਉ ॥

an ras laagaa toon fireh; birathaa janam gavaae |1| rahaau |

Sant Singh KhalsaAttached to other pleasures, you wander around, and your life wastes away uselessly. ||1||Pause||
Manmohan SinghAttach to other pleasures thou wanderest about and wastest thy life in vain. Pause.
Manmohan Singh (Punjabi)ਹੋਰਨਾਂ ਭੋਗ ਬਿਲਾਸਾਂ ਨਾਲ ਜੁੜੀ ਹੋਈ ਤੂੰ ਭਟਕਦੀ ਫਿਰਦੀ ਹੈਂ। ਤੂੰ ਆਪਣਾ ਜੀਵਨ ਬੇਫਾਇਦਾ ਵੰਞਾ ਰਹੀ ਹੈਂ। ਠਹਿਰਾਉ।
Fareedkot Teekaਆਤਮ ਅਨੰਦ ਕੋ ਛੋਡ ਕਰ ਆਨ ਰਸੋਂ ਮੇਂ ਜੋ ਤੂੰ ਲਗਾ ਫਿਰਤਾ ਹੈਂ, ਇਸ ਕਰ ਕੇ ਤੂੰ ਜਨਮ ਕੋ ਬ੍ਯਰਥ ਗਵਾਵਤਾ ਹੈਂ॥੧॥ ਰਹਾਉ ॥
Prof. Sahib Singhਤੂੰ ਆਪਣਾ ਜੀਵਨ ਵਿਅਰਥ ਗਵਾ ਗਵਾ ਕੇ ਹੋਰ ਪਦਾਰਥਾਂ ਦੇ ਸੁਆਦ ਵਿਚ ਫਸਿਆ ਹੋਇਆ ਭਟਕ ਰਿਹਾ ਹੈਂ ॥੧॥ ਰਹਾਉ ॥

ਪਦ ਅਰਥ ਰਸਿ = ਰਸ ਵਿਚ। ਗਵਾਇ = ਗਵਾ ਕੇ ॥੧॥ ਰਹਾਉ ॥

SikhNet (Spanish)desperdicia su vida en vano. (1-Pausa)

ਇਸੁ ਜੁਗ ਮਹਿ ਗੁਰਮੁਖ ਨਿਰਮਲੇ; ਸਚਿ ਨਾਮਿ ਰਹਹਿ ਲਿਵ ਲਾਇ ॥

eis jug meh guramukh niramale; sach naam raheh liv laae |

Sant Singh KhalsaIn this age, the Gurmukhs are pure; they remain absorbed in the love of the True Name.
Manmohan SinghIn this age, stainless are the Guru-wards who remain absorbed in the love of the True Name.
Manmohan Singh (Punjabi)ਇਸ ਯੁਗ ਅੰਦਰ ਬੇਦਾਗ ਹਨ ਗੁਰੂ ਅਨਸਾਰੀ, ਜੋ ਸਤਿਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
Fareedkot Teekaਇਸ ਕਲਜੁਗ ਮੇਂ ਜੋ ਗੁਰਮੁਖ ਸਚ ਨਾਮ ਮੇਂ ਲਿਵ ਲਗਾਇ ਰਹੇ ਹੈਂ, ਸੋ (ਨਿਰਮਲੇ) ਸੁਧ ਹੈਂ॥
Prof. Sahib Singhਦੁਨੀਆ ਵਿਚ ਉਹੀ ਮਨੁੱਖ ਪਵਿਤ੍ਰ ਜੀਵਨ ਵਾਲੇ ਹੁੰਦੇ ਹਨ ਜੇਹੜੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਸ ਸਦਾ-ਥਿਰ ਹਰੀ ਵਿਚ ਸੁਰਤਿ ਜੋੜ ਕੇ ਉਸ ਦੇ ਨਾਮ ਵਿਚ ਲੀਨ ਰਹਿੰਦੇ ਹਨ।

ਪਦ ਅਰਥ ਇਸੁ ਜੁਗ ਮਹਿ = ਮਨੁੱਖਾ ਜਨਮ ਵਿਚ। ਨਿਰਮਲ = ਪਵਿਤ੍ਰ। ਲਿਵ = ਸੁਰਤਿ। ਲਾਇ = ਲਾ ਕੇ।

SikhNet (Spanish)En esta época, sólo los hombres de Dios son puros, pues están entonados en el Nombre del Uno Verdadero.

ਵਿਣੁ ਕਰਮਾ. ਕਿਛੁ ਪਾਈਐ ਨਹੀ; ਕਿਆ ਕਰਿ. ਕਹਿਆ ਜਾਇ ॥੨॥

vin karamaa. kichh paaeeai nahee; kiaa kar. kahiaa jaae |2|

Sant Singh KhalsaWithout the destiny of good karma, nothing can be obtained; what can we say or do? ||2||
Manmohan SinghWithout destiny (good luck) nothing can be obtained. What can we say or do?
Manmohan Singh (Punjabi)ਭਾਗਾਂ ਦੇ ਬਾਝੋਂ ਕੁਝ ਭੀ ਪ੍ਰਾਪਤ ਨਹੀਂ ਹੁੰਦਾ। ਆਪਾਂ ਕੀ ਆਖ ਜਾਂ ਕਰ ਸਕਦੇ ਹਾਂ?
Fareedkot Teekaਬਿਨਾਂ ਭਾਗੋਂ ਕੇ ਕੁਛ ਨਹੀਂ ਮਿਲਤਾ ਹੈ ਕ੍ਯਾ ਕਰ ਕੇ ਕਹਾ ਜਾਇ, ਭਾਵ ਕੈਸੇ ਪ੍ਰਾਰਥਨਾ ਕਰੀ ਜਾਵੇ ਕੇ ਹੇ ਪਰਮੇਸ੍ਵਰ ਅਮਕੇ ਪੁਰਸ ਕੋ ਅਮਕਾ ਪਦਾਰਥ ਦੇਹ॥੨॥
Prof. Sahib Singhਪਰ ਕੀਹ ਆਖਿਆ ਜਾਏ? ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਕੁਝ ਨਹੀਂ ਮਿਲਦਾ ॥੨॥

ਪਦ ਅਰਥ ਕਰਮ = ਬਖ਼ਸ਼ਸ਼ ॥੨॥

SikhNet (Spanish)Si el decreto del destino es que el hombre no obtenga nada, entonces ¿qué puede él hacer o decir? (2)

ਆਪੁ ਪਛਾਣਹਿ ਸਬਦਿ ਮਰਹਿ; ਮਨਹੁ ਤਜਿ ਵਿਕਾਰ ॥

aap pachhaaneh sabad mareh; manahu taj vikaar |

Sant Singh KhalsaHe understands his own self, and dies in the Word of the Shabad; he banishes corruption from his mind.
Manmohan SinghHe, who banished wickedness from his mind, and dies by Guru's word, understand his ownself.
Manmohan Singh (Punjabi)ਜੋ ਆਪਣੇ ਹਿਰਦੇ ਵਿੱਚੋਂ ਬਦੀ ਨੂੰ ਕੱਢ ਦਿੰਦਾ ਹੈ, ਅਤੇ ਗੁਰਾਂ ਦੀ ਬਾਣੀ ਦੁਆਰਾ ਮਰ ਵੰਞਦਾ ਹੈ, ਉਹ ਆਪਣੇ ਆਪ ਨੂੰ ਸਮਝ ਲੈਂਦਾ ਹੈ।
Fareedkot Teekaਜੋ ਗੁਰ ਸਬਦ ਕਰ ਮਨ ਸੇ ਬਿਕਾਰੋਂ ਕੋ ਨਿਕਾਰੈ ਔ ਜੀਵੋਂ ਭਾਵ ਸੇ ਮਰੇਂ ਅਰੁ ਅਪਨੇ ਕੋ ਪਛਾਨੈ॥
Prof. Sahib Singh(ਜਿਨ੍ਹਾਂ ਉਤੇ ਬਖ਼ਸ਼ਸ਼ ਹੁੰਦੀ ਹੈ ਉਹ) ਆਪਣਾ ਜੀਵਨ ਪੜਤਾਲਦੇ ਹਨ, ਗੁਰ-ਸ਼ਬਦ ਦੀ ਰਾਹੀਂ ਮਨ ਵਿਚੋਂ ਵਿਕਾਰ ਦੂਰ ਕਰ ਕੇ ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ।

ਪਦ ਅਰਥ ਆਪੁ = ਆਤਮਕ ਜੀਵਨ। ਮਰਹਿ = ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ। ਮਨਹੁ = ਮਨ ਵਿਚੋਂ।

SikhNet (Spanish)Aquél que conoce su ser, se inmerge en la Palabra y desecha el vicio de su mente.

ਗੁਰ ਸਰਣਾਈ ਭਜਿ ਪਏ; ਬਖਸੇ ਬਖਸਣਹਾਰ ॥੩॥

gur saranaaee bhaj pe; bakhase bakhasanahaar |3|

Sant Singh KhalsaHe hurries to the Guru's Sanctuary, and is forgiven by the Forgiving Lord. ||3||
Manmohan SinghThey who hasten to Guru's refuge, them pardons the Pardoner.
Manmohan Singh (Punjabi)ਜੋ ਗੁਰਾਂ ਦੀ ਛਤ੍ਰ-ਛਾਇਆ ਹੇਠ, ਦੌੜ ਕੇ ਚਲੇ ਜਾਂਦੇ ਹਨ, ਉਨ੍ਹਾਂ ਨੂੰ ਮਾਫੀ ਦੇਣ ਵਾਲਾ ਮਾਫੀ ਦੇ ਦਿੰਦਾ ਹੈ।
Fareedkot Teekaਔਰ ਗੁਰੋਂ ਕੀ ਸਰਣ ਮੇਂ ਦੌੜ ਕਰ ਗਿਰੈ ਤਬ ਬਖਸਨ ਹਾਰ ਗੁਰ ਬਖਸ ਲੇਤਾ ਹੈ॥੩॥
Prof. Sahib Singhਉਹ ਗੁਰੂ ਦੀ ਸਰਨ ਹੀ ਪਏ ਰਹਿੰਦੇ ਹਨ, ਬਖ਼ਸ਼ਸ਼ਾਂ ਕਰਨ ਵਾਲਾ ਬਖ਼ਸ਼ਿੰਦ ਹਰੀ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ॥੩॥
SikhNet (Spanish)Se va al Refugio del Guru y el Señor lo toma en Su Abrazo. (3)

ਬਿਨੁ ਨਾਵੈ. ਸੁਖੁ ਨ ਪਾਈਐ; ਨਾ ਦੁਖੁ ਵਿਚਹੁ ਜਾਇ ॥

bin naavai. sukh na paaeeai; naa dukh vichahu jaae |

Sant Singh KhalsaWithout the Name, peace is not obtained, and pain does not depart from within.
Manmohan SinghWithout the Name, peace is not attained nor does pain depart from within.
Manmohan Singh (Punjabi)ਨਾਮ ਦੇ ਬਾਝੋਂ ਆਰਾਮ ਪ੍ਰਾਪਤ ਨਹੀਂ ਹੁੰਦਾ, ਨਾਂ ਹੀ ਦਰਦ ਅੰਦਰੋਂ ਦੂਰ ਹੁੰਦਾ ਹੈ।
Fareedkot Teekaਨਾਮ ਸੇ ਬਿਨਾਂ ਸੁਖੁ ਨਹੀਂ ਪ੍ਰਾਪਤਿ ਹੋਤਾ ਨਾ ਅੰਤਸਕਰਣ ਸੇਂ ਰਾਗ ਦੇ੍ਵਸ ਕਾ ਦੁਖੁ ਜਾਤਾ ਹੈ॥
Prof. Sahib Singhਹਰਿ-ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ, ਅੰਦਰੋਂ ਦੁੱਖ-ਕਲੇਸ਼ ਦੂਰ ਨਹੀਂ ਹੁੰਦਾ।

ਪਦ ਅਰਥ ਵਿਚਹੁ = ਅੰਦਰੋਂ।

SikhNet (Spanish)Sin el Naam, el Nombre del Señor, uno no obtiene Éxtasis y no es liberado de sus aflicciones,

ਇਹੁ ਜਗੁ ਮਾਇਆ ਮੋਹਿ ਵਿਆਪਿਆ; ਦੂਜੈ ਭਰਮਿ ਭੁਲਾਇ ॥੪॥

eihu jag maaeaa mohi viaapiaa; doojai bharam bhulaae |4|

Sant Singh KhalsaThis world is engrossed in attachment to Maya; it has gone astray in duality and doubt. ||4||
Manmohan SinghThis world is engrossed in the love of wealth and is gone astray in duality and doubt.
Manmohan Singh (Punjabi)ਇਹ ਸੰਸਾਰ ਧਨ-ਦੌਲਤ ਦੀ ਲਗਨ ਵਿੱਚ ਖੱਚਤ ਹੋਇਆ ਹੋਇਆ ਹੈ ਅਤੇ ਦਵੈਤ-ਭਾਵ ਅਤੇ ਸੰਦੇਹ ਅੰਦਰ ਕੁਰਾਹੇ ਪਇਆ ਹੋਇਆ ਹੈ।
Fareedkot Teekaਇਹ ਸੰਸਾਰ ਮਾਯਾ ਕੇ ਮੋਹ ਸੇ (ਵਿਆਪਿਆ) ਯੁਕਤ ਹੂਆ ਹੂਆ ਹੈ, ਦ੍ਵੈਤ ਰੂਪ ਭਰਮ ਮੇਂ ਭੁਲਾ ਹੂਆ ਹੈ॥੪॥
Prof. Sahib Singhਪਰ ਇਹ ਜਗਤ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਨਾਮ ਭੁਲ ਕੇ) ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ॥੪॥

ਪਦ ਅਰਥ ਮੋਹਿ = ਮੋਹ ਵਿਚ। ਵਿਆਪਿਆ = ਫਸਿਆ ਹੋਇਆ। ਭਰਮਿ = ਭਟਕਣਾ ਵਿਚ। ਭੁਲਾਇ = ਕੁਰਾਹੇ ਪਿਆ ਰਹਿੰਦਾ ਹੈ ॥੪॥

SikhNet (Spanish)pues este mundo está compenetrado por Maya y el apego, y es desviado por el sentido del otro. (4)

ਦੋਹਾਗਣੀ. ਪਿਰ ਕੀ ਸਾਰ. ਨ ਜਾਣਹੀ; ਕਿਆ ਕਰਿ ਕਰਹਿ ਸੀਗਾਰੁ ॥

dohaaganee. pir kee saar. na jaanahee; kiaa kar kareh seegaar |

Sant Singh KhalsaThe forsaken soul-brides do not know the value of their Husband Lord; how can they decorate themselves?
Manmohan SinghThe untrue brides known not the worth of their Spouse. What shall they do by decorating themselves.
Manmohan Singh (Punjabi)ਕੂੜੀਆਂ ਪਤਨੀਆਂ ਆਪਣੇ ਪਤੀ ਦੀ ਕਦਰ ਨਹੀਂ ਜਾਣਦੀਆਂ, ਉਹ ਹਾਰ ਸ਼ਿੰਗਾਰ ਲਾ ਕੇ ਕੀ ਕਰਨਗੀਆਂ?
Fareedkot Teekaਮਨਮੁਖ ਦੋਹਾਗਣੀ ਪਤ ਕੀ ਸਾਰ ਨਹੀਂ ਜਾਨਤੀ ਕਿ ਕਿਸ ਭਾਂਤ ਸਿੰਗਾਰ ਕਰਨੇ ਸੇ ਪ੍ਯਾਰਾ ਰੀਝਤਾ ਹੈ॥
Prof. Sahib Singhਛੁੱਟੜਾਂ (ਭੈੜੀਆਂ ਜੀਵ-ਇਸਤ੍ਰੀਆਂ) ਆਪਣੇ ਪਤੀ ਦੇ ਮਿਲਾਪ ਦੀ ਕਦਰ ਨਹੀਂ ਜਾਣਦੀਆਂ, ਵਿਅਰਥ ਹੀ ਸਰੀਰਕ ਸਿੰਗਾਰ ਕਰਦੀਆਂ ਹਨ,

ਪਦ ਅਰਥ ਦੋਹਾਗਣੀ = ਮੰਦ-ਭਾਗਣ ਜੀਵ-ਇਸਤ੍ਰੀਆਂ। ਸਾਰ = ਕਦਰ। ਜਾਣਹੀ = ਜਾਣਹਿ, ਜਾਣਦੀਆਂ। ਕਿਆ ਕਰਿ = ਕਾਹਦੇ ਵਾਸਤੇ?

SikhNet (Spanish)La mujer abandonada no conoce el Amor del Señor; ¿con qué entonces puede estar adornada?

ਅਨਦਿਨੁ ਸਦਾ ਜਲਦੀਆ ਫਿਰਹਿ; ਸੇਜੈ ਰਵੈ ਨ. ਭਤਾਰੁ ॥੫॥

anadin sadaa jaladeea fireh; sejai ravai na. bhataar |5|

Sant Singh KhalsaNight and day, they continually burn, and they do not enjoy the Bed of their Husband Lord. ||5||
Manmohan SinghNight and day they ever keep on burning and enjoy not the couch for their Spouse.
Manmohan Singh (Punjabi)ਰੈਣ-ਦਿਹੁੰ ਉਹ ਹਮੇਸ਼ਾਂ ਸੜਦੀਆਂ ਰਹਿੰਦੀਆਂ ਹਨ ਅਤੇ ਆਪਣੇ ਕੰਤ ਦੇ ਪਲੰਘ ਨੂੰ ਨਹੀਂ ਮਾਣਦੀਆਂ।
Fareedkot Teekaਰਾਤ ਦਿਨ ਬਿਰਹ ਕੀ ਅਗਨੀ ਮੇਂ ਜਲਤੀ ਰਹਤੀ ਹੈ, ਸ੍ਵਾਮੀ ਉਨ ਕੇ ਸੇਜ੍ਯਾ ਪਰ ਰਮਣ ਨਹੀਂ ਕਰਤਾ॥੫॥
Prof. Sahib Singhਹਰ ਵੇਲੇ ਸਦਾ ਹੀ (ਅੰਦਰੇ ਅੰਦਰ) ਸੜਦੀਆਂ ਫਿਰਦੀਆਂ ਹਨ, ਤੇ ਉਹਨਾਂ ਲਈ ਖਸਮ ਕਦੇ ਸੇਜ ਉਤੇ ਆਉਂਦਾ ਹੀ ਨਹੀਂ ॥੫॥
SikhNet (Spanish)Y así se consume en su propio fuego sin poder gozar de su Esposo. (5)

ਸੋਹਾਗਣੀ ਮਹਲੁ ਪਾਇਆ; ਵਿਚਹੁ ਆਪੁ ਗਵਾਇ ॥

sohaaganee mehal paaeaa; vichahu aap gavaae |

Sant Singh KhalsaThe happy soul-brides obtain the Mansion of His Presence, eradicating their self-conceit from within.
Manmohan SinghStilling their self-conceit, from within, the true brides attain to their Lord's palace.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਅੰਦਰੋਂ ਦੂਰ ਕਰਕੇ, ਸੱਚੀਆਂ ਪਤਨੀਆਂ ਆਪਣੇ ਸੁਆਮੀ ਦੇ ਮੰਦਰ ਨੂੰ ਹਾਂਸਲ ਕਰ ਲੈਦੀਆਂ ਹਨ!
Fareedkot Teekaਗੁਰਮੁਖ ਸੋਹਾਗਣੀਓਂ ਨੇ ਅੰਤਸਕਰਣ ਕੇ ਬੀਚ ਸੇ ਆਪਾ ਭਾਉ ਦੂਰ ਕਰ ਕੇ ਪਤੀ ਕਾ ਮਹਲ ਪਾਯਾ ਹੈ॥
Prof. Sahib Singhਭਾਗਾਂ ਵਾਲੀਆਂ ਜੀਵ-ਇਸਤ੍ਰੀਆਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਲੱਭ ਲੈਂਦੀਆਂ ਹਨ,

ਪਦ ਅਰਥ ਮਹਲੁ = ਹਰਿ-ਚਰਨ ਨਿਵਾਸ। ਆਪੁ = ਆਪਾ-ਭਾਵ।

SikhNet (Spanish)La verdadera novia llega al Castillo del Señor porque pierde la conciencia de su ego propio.

ਗੁਰਸਬਦੀ ਸੀਗਾਰੀਆ; ਅਪਣੇ ਸਹਿ ਲਈਆ ਮਿਲਾਇ ॥੬॥

gurasabadee seegaareea; apane seh leea milaae |6|

Sant Singh KhalsaThey decorate themselves with the Word of the Guru's Shabad, and their Husband Lord unites them with Himself. ||6||
Manmohan SinghWith Guru's hymns, they are adorned, and their Husband blends them with Himself.
Manmohan Singh (Punjabi)ਗੁਰਾਂ ਦੀ ਬਾਣੀ ਨਾਲ ਉਹ ਸਜੀਆਂ ਧਜੀਆਂ ਹਨ ਅਤੇ ਉਹਨਾਂ ਦਾ ਖਸਮ ਉਹਨਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜੋ ਗੁਰ ਸਬਦ ਕਰ ਸਿੰਗਾਰੀਆਂ ਹੈ, ਸੋ ਅਪਨੇ ਸ੍ਵਾਮੀ ਨੇ ਮਿਲਾਇ ਲਈਆਂ ਹੈਂ॥੬॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਸੋਹਣਾ ਬਣਾਂਦੀਆਂ ਹਨ, ਖਸਮ-ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ॥੬॥

ਪਦ ਅਰਥ ਸਹਿ = ਸਹ ਨੇ, ਖਸਮ-ਪ੍ਰਭੂ ਨੇ ॥੬॥

SikhNet (Spanish)Es embellecida con la Palabra del Guru, y el Señor Mismo la une Consigo. (6)

ਮਰਣਾ ਮਨਹੁ ਵਿਸਾਰਿਆ; ਮਾਇਆ ਮੋਹੁ ਗੁਬਾਰੁ ॥

maranaa manahu visaariaa; maaeaa mohu gubaar |

Sant Singh KhalsaHe has forgotten death, in the darkness of attachment to Maya.
Manmohan SinghIn the darkness of mammon's attachment the man has forgotten death from his mind.
Manmohan Singh (Punjabi)ਧਨ-ਦੌਲਤ ਦੀ ਲਗਨ ਦੇ ਅੰਨ੍ਹੇਰੇ ਵਿੱਚ, ਬੰਦੇ ਨੇ ਆਪਣੇ ਚਿੱਤੋਂ ਮੌਤ ਨੂੰ ਭੁਲਾ ਛੱਡਿਆ ਹੈ।
Fareedkot Teekaਮਨਮੁਖ ਰੂਪ ਦੋਹਾਗਨੀਓਂ ਨੇ ਮਾਯਾ ਕੇ ਮੋਹ ਰੂਪ ਗੁਬਾਰ ਅੰਧੇਰ ਕਰ ਕੇ ਮਨ ਸੇ ਮਰਨਾ ਬਿਸਾਰ ਦੀਆ ਹੈ॥
Prof. Sahib Singhਮਾਇਆ ਦਾ ਮੋਹ ਘੁੱਪ ਹਨੇਰਾ ਹੈ ਜਿਸ ਕਾਰਨ ਲੋਕ ਮੌਤ ਨੂੰ ਮਨ ਤੋਂ ਭੁਲਾ ਦੇਂਦੇ ਹਨ।

ਪਦ ਅਰਥ ਮਰਣਾ = ਮੌਤ। ਗੁਬਾਰੁ = ਘੁੱਪ ਹਨੇਰਾ।

SikhNet (Spanish)Aquéllos que se han olvidado de la muerte y se han envuelto en Maya y en el apego,

ਮਨਮੁਖ ਮਰਿ ਮਰਿ ਜੰਮਹਿ. ਭੀ ਮਰਹਿ; ਜਮ ਦਰਿ ਹੋਹਿ ਖੁਆਰੁ ॥੭॥

manamukh mar mar jameh. bhee mareh; jam dar hohi khuaar |7|

Sant Singh KhalsaThe self-willed manmukhs die again and again, and are reborn; they die again, and are miserable at the Gate of Death. ||7||
Manmohan SinghThe self-ward repeatedly die and are re-born. Die they again, and become miserable at Death's door.
Manmohan Singh (Punjabi)ਆਪ-ਹੁਦਰੇ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ। ਉਹ ਫੇਰ ਮਰਦੇ ਹਨ ਅਤੇ ਮੌਤ ਦੇ ਬੂਹੇ ਤੇ ਦੁਖੀ ਹੁੰਦੇ ਹਨ।
Fareedkot Teekaਇਸੀ ਕਰ ਕੇ ਫਿਰ ਜਨਮਤੀ ਮਰਤੀ ਜਮ ਕੇ ਦ੍ਵਾਰੇ ਨਿਤ ਖੁਆਰ ਹੋਤੀ ਰਹਤੀ ਹੈਂ॥੭॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤੇ ਮਰ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਜਮ ਦੇ ਦਰ ਤੇ ਖ਼ੁਆਰ ਹੁੰਦੇ ਹਨ ॥੭॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦਰਿ = ਦਰ ਤੇ। ਹੋਹਿ = ਹੁੰਦੇ ਹਨ ॥੭॥

SikhNet (Spanish)tales ególatras han nacido sólo para morir y volver a nacer, para ser destruidos en el recinto del mensajero de la muerte. (7)

ਆਪਿ ਮਿਲਾਇਅਨੁ ਸੇ ਮਿਲੇ; ਗੁਰ ਸਬਦਿ ਵੀਚਾਰਿ ॥

aap milaaeian se mile; gur sabad veechaar |

Sant Singh KhalsaThey alone are united, whom the Lord unites with Himself; they contemplate the Word of the Guru's Shabad.
Manmohan SinghThey, whom the Lord Himself unites, unite with Him by deliberating over Gurbani.
Manmohan Singh (Punjabi)ਜਿੰਨ੍ਹਾਂ ਨੂੰ ਮਾਲਕ ਖੁਦ ਮਿਲਾਉਂਦਾ ਹੈ, ਉਹ ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਉਸ ਨਾਲ ਮਿਲ ਜਾਂਦੇ ਹਨ।
Fareedkot Teekaਗੁਰੋਂ ਨੇ ਸਬਦ ਕਾ ਬੀਚਾਰੁ ਕਰ ਕੇ ਜਿਨ ਕੋ ਆਪ ਮਿਲਾਇਆ ਹੈ, ਸੋ ਮਿਲੇ ਹੈਂ॥
Prof. Sahib Singhਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵੀਚਾਰ ਕਰ ਕੇ ਪ੍ਰਭੂ-ਚਰਨਾਂ ਵਿਚ ਲੀਨ ਹੋ ਗਏ।

ਪਦ ਅਰਥ ਮਿਲਾਇਅਨੁ = ਮਿਲਾਏ ਹਨ ਉਸ ਨੇ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Aquéllos a quienes el Señor los une a Su ser, meditan en la Palabra y se inmergen en el Naam,

ਨਾਨਕ. ਨਾਮਿ ਸਮਾਣੇ, ਮੁਖ ਉਜਲੇ; ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥

naanak. naam samaane, mukh ujale; tith sachai darabaar |8|22|15|37|

Sant Singh KhalsaO Nanak, they are absorbed in the Naam; their faces are radiant, in that True Court. ||8||22||15||37||
Manmohan SinghNanak, in that true court, exonerated become the faces of those, who are absorbed in the Lord's Name.
Manmohan Singh (Punjabi)ਨਾਨਕ, ਉਸ ਸੱਚੀ ਦਰਗਾਹ ਅੰਦਰ ਸੁਰਖ਼ਰੂ ਹੋ ਜਾਂਦੇ ਹਨ-ਉਨ੍ਹਾਂ ਦੇ ਚਿਹਰੇ ਜੋ ਪ੍ਰਭੂ ਦੇ ਨਾਮ ਅੰਦਰ ਲੀਨ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮੀ ਮੇਂ ਸਮਾਏ ਹੈਂ ਤਿਸ ਸਚੇ ਨਾਮੀ ਕੇ ਦਰਬਾਰ ਮੇਂ ਤਿਨ ਕੇ ਮੁਖ ਉਜਲੇ ਹੂਏ ਹੈਂ॥੮॥੧੨॥੧੫॥੩੭॥☬ਕਾਮਾਦਿ ਵਿਕਾਰੋਂ ਕੀ ਨਿਵਿਰਤੀ ਦ੍ਵਾਰਾ ਸਤ੍ਯ ਆਦਿ ਗੁਣ ਧਾਰਣ ਵਾਲੇ ਸੰਤੋਂ ਕੇ ਸਰੀਰ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ! ਜੇਹੜੇ ਮਨੁੱਖ ਹਰਿ-ਨਾਮ ਵਿਚ ਰਹਿੰਦੇ ਹਨ ਉਹ ਸਦਾ-ਥਿਰ ਪਰਮਾਤਮਾ ਦੇ ਦਰਬਾਰ ਵਿਚ ਸੁਰਖ਼-ਰੂ ਹੋ ਜਾਂਦੇ ਹਨ ॥੮॥੨੨॥੧੫॥੩੭॥

ਪਦ ਅਰਥ ਨਾਮਿ = ਨਾਮ ਵਿਚ। ਮੁਖ ਉਜਲੇ = ਉਜਲ ਮੂੰਹ ਵਾਲੇ। ਦਰਬਾਰਿ = ਦਰਬਾਰ ਵਿਚ। ਤਿਤੁ = ਉਸ (ਦਰਬਾਰ) ਵਿਚ। ਸਚੈ = ਸਦਾ-ਥਿਰ ਰਹਿਣ ਵਾਲੇ ॥੮॥੨੨॥੧੫॥੩੭॥

* ਵੇਰਵਾ: ਅਸਟਪਦੀਆਂ ਮ: ੧ = ੨੨। ਅਸਟਪਦੀਆਂ ਮ: ੩ = ੧੫। ਜੋੜ = ੩੭।

SikhNet (Spanish)el Nombre del Señor y sus semblantes brillan en la Corte del Verdadero Señor. (8‑22‑15‑37)
Answers quote the Granth verbatim with Ang citations. AI commentary is not Gurbani and not a religious ruling.