ੴ

ਸਿੱਖਬਾਣੀ · SikhBani

ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥

durajan too jal bhaaharree vichhorre mar jaeh
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1094 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਦੁਰਜਨ ਤੂ ਜਲੁ ਭਾਹੜੀ; ਵਿਛੋੜੇ ਮਰਿ ਜਾਹਿ ॥

durajan too jal bhaaharree; vichhorre mar jaeh |

Sant Singh KhalsaBurn in the fire, you evil person; O separation, be dead.
Manmohan SinghBe thou burnt in fire, O evil persons. Be thou dead, O my separation.
Manmohan Singh (Punjabi)ਤੂੰ ਅੱਗ ਵਿੱਚ ਸੜਮੱਚ ਜਾ, ਹੇ ਖੋਟੇ ਪੁਰਸ਼! ਤੂੰ ਮਰ ਮੁਕ ਵੰਝ, ਹੇ ਜੁਦਾਈਏ।
Fareedkot Teekaਹੇ ਦੁਰਜਨ! ਤੂੰ ਤੋ ਅਗਨੀ ਮੇਂ ਜਲ ਜਾਹੁ, ਹੇ ਵਿਛੋੜੇ! ਤੂੰ ਮਰ ਜਾਹੁ॥
Prof. Sahib Singhਹੇ ਦੁਰਜਨ! ਤੂੰ ਅੱਗ ਵਿਚ ਸੜ ਜਾ, ਹੇ ਵਿਛੋੜੇ! ਤੂੰ ਮਰ ਜਾ।

ਪਦ ਅਰਥ ਜਲੁ = ਸੜ ਜਾ। ਭਾਹੜੀ = ਅੱਗ ਵਿਚ।

SikhNet (Spanish)Quémate oh espíritu malvado, muérete, oh sentido de separación.

ਕੰਤਾ. ਤੂ ਸਉ ਸੇਜੜੀ; ਮੈਡਾ ਹਭੋ ਦੁਖੁ ਉਲਾਹਿ ॥੨॥

kantaa. too sau sejarree; maiddaa habho dukh ulaeh |2|

Sant Singh KhalsaO my Husband Lord, please sleep upon my bed, that all my sufferings may be gone. ||2||
Manmohan SinghO my Spouse, sleep Thou on my couch, that all my sufferings may end.
Manmohan Singh (Punjabi)ਹੇ ਮੇਰੇ ਪਤੀ! ਤੂੰ ਮੇਰੇ ਪਲੰਘ ਉੱਤੇ ਬਿਰਾਜਮਾਨ ਹੋ, ਤਾਂ ਜੇ ਮੇਰੇ ਸਾਰੇ ਦੁਖੜੇ ਦੂਰ ਹੋ ਜਾਣ।
Fareedkot Teekaਹੇ ਸੁਆਮੀ! ਤੂੰ ਅੰਤਹਕਰਨ ਰੂਪ ਸੇਜਾ ਕੇ ਉਪਰ ਸੌਂ ਅਰਥਾਤ ਸਾਖ੍ਯਾਤ ਹੋਹੁ, ਮੇਰਾ ਸਭੋ ਦੁਖ ਵਿਛੋੜੇ ਦਾ ਲਾਹਿ ਦੇਹੁ॥੨॥☬ਜੇ ਕਹੇ ਆਪ ਦੁਰਜਨਾਦਿਕੋਂ ਕੋ ਪ੍ਰਗਟ ਕਰਿ ਕਹੋ ਹਮ ਸਮਝੇ ਨਹੀਂ ਹਾਂ? ਤਿਸੁ ਪਰ ਕਹਤੇ ਹੈਂ:
Prof. Sahib Singhਹੇ (ਮੇਰੇ) ਕੰਤ! ਤੂੰ (ਮੇਰੀ ਹਿਰਦਾ-) ਸੇਜ ਉਤੇ (ਆ ਕੇ) ਸੌਂ ਤੇ ਮੇਰਾ ਸਾਰਾ ਦੁੱਖ ਦੂਰ ਕਰ ਦੇ ॥੨॥

ਪਦ ਅਰਥ ਮੈਡਾ = ਮੇਰਾ। ਉਲਾਹਿ = ਲਾਹ ਦੇ, ਦੂਰ ਕਰ ਦੇ ॥੨॥

* ਨੋਟ: ਅਗਲੇ ਸ਼ਲੋਕ ਵਿਚ ਸਾਹਿਬ ਲਿਖਦੇ ਹਨ ਕਿ 'ਦੁਰਜਨ' ਤੇ 'ਵਿਛੋੜਾ' ਕੌਣ ਹਨ।

SikhNet (Spanish)Oh, mi Esposo, duerme en el aposento de mi corazón y disipa ya todos mis sufrimientos. (2)
Answers quote the Granth verbatim with Ang citations. AI commentary is not Gurbani and not a religious ruling.