ਪਉੜੀ ॥
paurree | Ang 1279
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਬ੍ਰਹਮਾ ਬਿਸਨੁ ਮਹੇਸੁ; ਦੇਵ ਉਪਾਇਆ ॥
brahamaa bisan mahes; dev upaaeaa | Ang 1279
Sant Singh KhalsaBrahma, Vishnu, Shiva and the deities were created.
Manmohan SinghIt is the Lord, who created Brahma, Vishnu, Shiva and other gods.
Manmohan Singh (Punjabi)ਪ੍ਰਭੂ ਨੇ ਹੀ ਬ੍ਰਹਮਾ, ਵਿਸ਼ਨੂੰ ਸ਼ਿਵਜੀ ਅਤੇ ਹੋਰ ਦੇਵਤੇ ਰਚੇ ਹਨ।
Fareedkot Teekaਬ੍ਰਹਮਾ, ਬਿਸ਼ਨੂੰ ਅਰ ਸ਼ਿਵਜੀ ਇਨ ਦੇਵਤਿਓਂ ਕੋ ਉਤਪਤਿ ਕੀਆ ਹੈ॥
Prof. Sahib Singh(ਪਰਮਾਤਮਾ ਨੇ ਆਪ ਹੀ) ਬ੍ਰਹਮਾ ਵਿਸ਼ਨੂ ਤੇ ਸ਼ਿਵ-(ਇਹ ਤਿੰਨ) ਦੇਵਤੇ ਪੈਦਾ ਕੀਤੇ।
SikhNet (Spanish)Brahma, Vishnu, Shiva y las demás deidades fueron creados.
ਬ੍ਰਹਮੇ ਦਿਤੇ ਬੇਦ; ਪੂਜਾ ਲਾਇਆ ॥
brahame dite bed; poojaa laaeaa | Ang 1279
Sant Singh KhalsaBrahma was given the Vedas, and enjoined to worship God.
Manmohan SinghHe Blessed Brahma with the Vedas and Yoked him to His adoration.
Manmohan Singh (Punjabi)ਉਸ ਦੇ ਬ੍ਰਹਮੇ ਨੂੰ ਵੇਦ ਬਖਸ਼ੇ ਅਤੇ ਉਸ ਨੂੰ ਆਪਣੀ ਉਪਾਸ਼ਨਾ ਵਿੱਚ ਜੋੜ ਦਿੱਤਾ।
Fareedkot Teekaਬ੍ਰਹਮਾ ਜੀ ਕੋ ਬੇਦ ਦੀਏ ਔਰ ਤਿਸ ਕੋ ਪੂਜਾ ਮੇਂ ਲਾਇਆ॥
Prof. Sahib Singhਬ੍ਰਹਮਾ ਨੂੰ ਉਸ ਨੇ ਵੇਦ ਦੇ ਦਿੱਤੇ (ਭਾਵ ਵੇਦਾਂ ਦਾ ਕਰਤਾ ਬਣਾਇਆ ਤੇ ਲੋਕਾਂ ਪਾਸੋਂ ਇਹਨਾਂ ਦੀ ਦੱਸੀ) ਪੂਜਾ ਕਰਾਣ ਵਿਚ ਇਸ ਨੂੰ ਰੁੰਨ੍ਹ ਦਿੱਤਾ।
SikhNet (Spanish)A Brahma le dieron los Vedas y se unió para alabar a Dios.
ਦਸ ਅਵਤਾਰੀ; ਰਾਮੁ ਰਾਜਾ ਆਇਆ ॥
das avataaree; raam raajaa aaeaa | Ang 1279
Sant Singh KhalsaThe ten incarnations, and Rama the king, came into being.
Manmohan SinghThe Lord created ten incarnations, of whom one was king Rama.
Manmohan Singh (Punjabi)ਪ੍ਰਭੂ ਨੇ ਦਸ ਅਉਤਾਰ ਪੈਦਾ ਕੀਤੇ, ਜਿਨ੍ਹਾਂ ਵਿਚੋਂ ਇਕ ਪਾਤਿਸ਼ਾਹ ਰਾਮ ਚੰਦ੍ਰ ਸੀ।
Fareedkot Teekaਰਾਮ ਜੋ ਰਾਜਾ ਰੂਪ ਹੂਏ ਹੈਂ ਐਸੇ ਹੀ ਦਸੋਂ ਅਵਤਾਰੋਂ ਮੇਂ ਤੂੰ ਆਪ ਆਇਆ ਹੈ: ਬ੍ਰਾਹ ੧, ਨਰਸਿੰਘ ੨, ਬਾਵਨ ੩, ਪਰਸਰਾਮ ੪, ਕਛ ੫, ਮਛ ੬, ਰਾਮ ੭, ਕ੍ਰਿਸ਼ਨ ੮, ਬੋਧ ੯, ਕਲਕੀ ੧੦॥
Prof. Sahib Singh(ਵਿਸ਼ਨੂ) ਦਸ ਅਵਤਾਰਾਂ ਵਿਚ ਰਾਜਾ ਰਾਮ (ਆਦਿਕ) ਰੂਪ ਧਾਰਦਾ ਰਿਹਾ,ਪਦ ਅਰਥ ਦਸ ਅਵਤਾਰੀ = (ਅਵਤਾਰੀਂ) ਦਸ ਅਵਤਾਰਾਂ ਵਿਚ (ਦਸ ਅਵਤਾਰ: ਵਰਾਹ, ਨਰਸਿੰਘ, ਬਾਵਨ (ਵਾਮਨ), ਪਰਸ ਰਾਮ, ਮੱਛ, ਕੱਛ, ਰਾਮ, ਕ੍ਰਿਸ਼ਨ; ਬੌਧ, ਤੇ ਕਲਕੀ = ੧੦)।
SikhNet (Spanish)Las diez encarnaciones y el Rey Rama nacieron.
ਦੈਤਾ ਮਾਰੇ ਧਾਇ; ਹੁਕਮਿ ਸਬਾਇਆ ॥
daitaa maare dhaae; hukam sabaaeaa | Ang 1279
Sant Singh KhalsaAccording to His Will, they quickly killed all the demons.
Manmohan SinghIn His will, they hastened to kill all the demons,
Manmohan Singh (Punjabi)ਉਸ ਦੀ ਰਜਾ ਅੰਦਰ, ਉਹਨਾਂ ਨੇ ਦੌੜ ਕੇ ਸਾਰੇ ਰਾਖਸ਼ਾਂ ਨੂੰ ਮਾਰ ਸੁਟਿਆ।
Fareedkot Teeka(ਸਬਾਇਆ) ਸਮੂਹ ਦੈਤਾਂ ਕੇ ਅਪਨੇ ਹੁਕਮ, ਭਾਵ ਇਛਾ ਅਨੁਸਾਰ ਧਾਇਕਰ ਮਾਰੇ ਦੇਤੇ ਭਏ ਹੋ॥
Prof. Sahib Singhਤੇ ਹੱਲੇ ਕਰ ਕਰ ਦੈਤਾਂ ਨੂੰ ਮਾਰਦਾ ਰਿਹਾ (ਪਰ ਇਹ) ਸਾਰੇ (ਅਵਤਾਰ ਪ੍ਰਭੂ ਦੇ ਹੀ) ਹੁਕਮ ਵਿਚ ਹੋਏ।ਪਦ ਅਰਥ ਹੁਕਮਿ = ਹੁਕਮ ਵਿਚ।
SikhNet (Spanish)De acuerdo a Su Voluntad, ellos liquidaron rápidamente a todos los seres malignos.
ਈਸ ਮਹੇਸੁਰੁ ਸੇਵ; ਤਿਨੑੀ ਅੰਤੁ. ਨ ਪਾਇਆ ॥
ees mahesur sev; tinaee ant. na paaeaa | Ang 1279
Sant Singh KhalsaShiva serves Him, but cannot find His limits.
Manmohan SinghThe holy men and Shiva serve Thee, O Lord, but they can find not Thy end.
Manmohan Singh (Punjabi)ਨੇਕ ਬੰਦੇ ਤੇ ਸ਼ਿਵਜੀ ਤੇਰੀ ਘਾਲ ਕਮਾਉਂਦੇ ਹਨ, ਹੇ ਸਾਈਂ! ਪਰ ਉਹ ਤੇਰੇ ਓੜਕ ਨੂੰ ਨਹੀਂ ਪਾ ਸਕਦੇ।
Fareedkot Teekaਹੇ ਈਸ੍ਵਰ! ਮਹੇਸ੍ਵਰ ਆਦਿਕ ਜੋ ਦੇਵਤਾ ਹੈਂ ਤਿਨਾਂ ਕੋ ਸੇਵ ਕਰ ਕੇ ਜੀਵੋਂ ਨੇ ਤੇਰਾ ਅੰਤ ਨਹੀਂ ਪਾਇਆ॥
Prof. Sahib Singhਸ਼ਿਵ (ਦੇ ੧੧ ਰੁੱਦ੍ਰ) ਅਵਤਾਰਾਂ ਨੇ ਸੇਵਾ ਕੀਤੀ (ਭਾਵ, ਤਪ ਸਾਧੇ, ਪਰ ਉਹਨਾਂ ਭੀ ਪ੍ਰਭੂ ਦਾ) ਅੰਤ ਨ ਪਾਇਆ।ਪਦ ਅਰਥ ਈਸ ਮਹੇਸੁਰ = ਸ਼ਿਵ ਦੇ ੧੧ (ਰੁੱਦ੍ਰ) ਅਵਤਾਰ। ਤਿਨ੍ਹ੍ਹੀ = ਉਹਨਾਂ ੧੧ ਸ਼ਿਵ-ਅਵਤਾਰਾਂ ਨੇ।
SikhNet (Spanish)Shiva Lo sirve, pero no puede encontrar Sus Límites.
ਸਚੀ ਕੀਮਤਿ ਪਾਇ; ਤਖਤੁ ਰਚਾਇਆ ॥
sachee keemat paae; takhat rachaaeaa | Ang 1279
Sant Singh KhalsaHe established His throne on the principles of Truth.
Manmohan SinghOf Himself, the Lord has established His throne and of Himself, He evaluates the true worth of the beings.
Manmohan Singh (Punjabi)ਖੁਦ ਹੀ ਸੁਆਮੀ ਨੇ ਆਪਣਾ ਰਾਜ ਸਿੰਘਾਸਣ ਅਸਥਾਪਨ ਕੀਤਾ ਹੈ ਅਤੇ ਖੁਦ ਹੀ, ਉਹ ਜੀਵਾਂ ਦਾ ਸੱਚਾ ਸੁੱਚਾ ਮੁੱਲ ਪਾਉਂਦਾ ਹੈ।
Fareedkot Teekaਸਚੀ ਚੇਤਨਸਤਾ ਪਾਇ ਕਰ ਸੰਸਾਰ ਤਖਤ ਰਚਾਇਆ ਹੈ ਅਰ ਤਿਸ ਕੀ ਕੀਮਤ ਅਰਥਾਤ ਤੂੰ ਸ਼ੁਭ ਅਸ਼ੁਭ ਕਰਮੋਂ ਕੋ ਜਾਨਾ ਹੈ॥
Prof. Sahib Singh(ਪ੍ਰਭੂ ਨੇ) ਸਦਾ ਅਟੱਲ ਰਹਿਣ ਵਾਲੇ ਮੁੱਲ ਵਾਲੀ (ਆਪਣੀ ਸੱਤਿਆ) ਪਾ ਕੇ (ਇਹ ਜਗਤ, ਮਾਨੋ, ਆਪਣਾ) ਤਖ਼ਤ ਬਣਾਇਆ ਹੈ,
SikhNet (Spanish)Él estableció su Trono sobre los Principios de la Verdad
ਦੁਨੀਆ ਧੰਧੈ ਲਾਇ; ਆਪੁ ਛਪਾਇਆ ॥
duneea dhandhai laae; aap chhapaaeaa | Ang 1279
Sant Singh KhalsaHe enjoined all the world to its tasks, while He keeps Himself hidden from view.
Manmohan SinghHe has yoked the world to its tasks and keeps Himself, hid from its eye.
Manmohan Singh (Punjabi)ਉਸ ਨੇ ਸੰਸਾਰ ਨੂੰ ਇਸ ਦੇ ਕੰਮੀ ਕਾਜੀਂ ਲਾਇਆ ਹੋਇਆ ਹੈ ਅਤੇ ਖੁਦ ਇਸ ਦੀ ਅੱਖ ਤੋਂ ਉਹਲੇ ਰਹਿੰਦਾ ਹੈ।
Fareedkot Teekaਜੀਵੋਂ ਕੋ ਮਾਇਆ ਕੇ ਧੰਧੋਂ ਮੇਂ ਲਾਇ ਕਰ ਆਪ ਕੋ ਛਪਾਇ ਰਖਾ ਹੈ॥
Prof. Sahib Singhਇਸ ਵਿਚ ਦੁਨੀਆ (ਦੇ ਜੀਵਾਂ) ਨੂੰ ਧੰਧੇ ਵਿਚ ਰੁੰਨ੍ਹ ਕੇ (ਪ੍ਰਭੂ ਨੇ) ਆਪਣੇ ਆਪ ਨੂੰ ਲੁਕਾ ਰੱਖਿਆ ਹੈ।
SikhNet (Spanish)y encaminó al mundo en sus tareas mientras se conserva escondido para la vista.
ਧਰਮੁ ਕਰਾਏ ਕਰਮ; ਧੁਰਹੁ ਫੁਰਮਾਇਆ ॥੩॥
dharam karaae karam; dhurahu furamaaeaa |3| Ang 1280
Sant Singh KhalsaThe Primal Lord has ordained that mortals must practice righteousness. ||3||
Manmohan SinghThe Primal Being has enjoined upon the mortal to do the deeds of virtue.
Manmohan Singh (Punjabi)ਆਦਿ ਪ੍ਰਭੂ ਨੇ ਪ੍ਰਾਣੀ ਨੂੰ ਨੇਕੀ ਦੇ ਅਮਲ ਕਮਾਉਣ ਦੀ ਆਗਿਆ ਕੀਤੀ ਹੈ।
Fareedkot Teekaਪੂਰਬ ਜੋ ਧਰਮ ਅਧਰਮ ਕੇ ਸੰਸਕਾਰ ਹੈਂ, ਸੋ ਜੀਵੋਂ ਸੇ ਕਰਮ ਕਰਾਵਤੇ ਹੈਂ, ਇਹ ਆਦੋਂ ਤੈਨੇ ਹੁਕਮ ਫੁਰਮਾਇਆ ਹੈ॥੩॥
Prof. Sahib Singh(ਇਹ ਭੀ) ਧੁਰੋਂ (ਪ੍ਰਭੂ ਦਾ ਹੀ) ਫ਼ੁਰਮਾਨ ਹੈ ਕਿ ਧਰਮ ਰਾਜ (ਜੀਵਾਂ ਤੋਂ ਚੰਗੇ ਮੰਦੇ) ਕੰਮ ਕਰਾ ਰਿਹਾ ਹੈ ॥੩॥
SikhNet (Spanish)El Señor Primordial ordenó que los mortales vivieran en rectitud. (3)