ਸਿਰੀਰਾਗੁ ਮਹਲਾ ੫ ਘਰੁ ੧ ॥
sireeraag mahalaa 5 ghar 1 |
Sant Singh KhalsaSiree Raag, Fifth Mehl, First House:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਸੰਤ ਜਨਾ ਮਿਲਿ ਭਾਈਆ; ਕਟਿਅੜਾ ਜਮਕਾਲੁ ॥
sant janaa mil bhaaeea; kattiarraa jamakaal |
Sant Singh KhalsaMeeting with the humble beings, O Siblings of Destiny, the Messenger of Death is conquered.
Manmohan SinghBy meeting the pious persons, O Brother! I have clipped birth and death.
Manmohan Singh (Punjabi)ਪਵਿਤ੍ਰ ਪੁਰਸ਼ ਨੂੰ ਭੇਟ ਕੇ, ਹੈ ਵੀਰ! ਮੈਂ ਜੰਮਣ ਤੇ ਮਰਨ ਨੂੰ ਵੱਢ ਸੁਟਿਆ ਹੈ।
Fareedkot Teekaਬੇਨਤੀ: ਸੰਤ ਜਨਾ ਭਾਈਓਂ ਕੇ ਸਾਥ ਮਿਲ ਕਰ ਕੇ (ਜਮ) ਜਨਮ (ਕਾਲੁ) ਮਰਨੁ ਕਾਟ ਦੀਆ ਹੈ, ਵਾ ਕਾਲ ਕੋ (ਜਮ) ਮੂਲ ਤੇ ਹੀ ਨਾਸ ਕਰ ਦੀਆ ਹੈ। ਭਾਵ ਯਹਿ ਕਿ ਜਨਮ ਮਰਨ ਸੇ ਰਹਤ ਹੂਆ ਹੂੰ॥
Prof. Sahib Singhਸੰਤ ਜਨਾਂ ਭਰਾਵਾਂ ਨੂੰ ਮਿਲ ਕੇ ਉਸ ਦਾ ਆਤਮਕ ਮੌਤ ਦਾ ਖ਼ਤਰਾ ਦੂਰ ਹੋ ਜਾਂਦਾ ਹੈ।ਪਦ ਅਰਥ ਮਿਲਿ = ਮਿਲ ਕੇ। ਜਮਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ।
SikhNet (Spanish)Los que se juntaron con los Santos, no conocieron la muerte.
ਸਚਾ ਸਾਹਿਬੁ ਮਨਿ ਵੁਠਾ; ਹੋਆ ਖਸਮੁ ਦਇਆਲੁ ॥
sachaa saahib man vutthaa; hoaa khasam deaal |
Sant Singh KhalsaThe True Lord and Master has come to dwell within my mind; my Lord and Master has become Merciful.
Manmohan SinghTrue Lord, my Spouse has become merciful and secured abode within my mind.
Manmohan Singh (Punjabi)ਪਤੀ, ਸਚਾ ਸੁਆਮੀ, ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਚਿੱਤ ਅੰਦਰ ਉਸ ਨੇ ਨਿਵਾਸ ਕਰ ਲਿਆ ਹੈ।
Fareedkot Teekaਜਬ ਸਚਾ ਸਾਹਿਬੁ ਮਨ ਮੇਂ (ਵੁਠਾ) ਵਸਿਆ ਹੈ, ਤਬ ਵਹੁ (ਖਸਮੁ) ਮਾਲਕ ਪਰਮੇਸ੍ਵਰ ਦਿਆਲ ਹੂਆ ਹੈ॥
Prof. Sahib Singhਖਸਮ-ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ਤੇ ਸਦਾ-ਥਿਰ ਮਾਲਕ-ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ।ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਮਨਿ = ਮਨ ਵਿਚ। ਵੂਠਾ = ਆ ਵੱਸਿਆ ਹੈ।
SikhNet (Spanish)A su interior llegó el Verdadero Maestro, el Señor, el Ser Misericordioso.
ਪੂਰਾ ਸਤਿਗੁਰੁ ਭੇਟਿਆ; ਬਿਨਸਿਆ ਸਭੁ ਜੰਜਾਲੁ ॥੧॥
pooraa satigur bhettiaa; binasiaa sabh janjaal |1|
Sant Singh KhalsaMeeting with the Perfect True Guru, all my worldly entanglements have ended. ||1||
Manmohan SinghI have met the perfect True Guru and my entanglement has all ended.
Manmohan Singh (Punjabi)ਮੈਂ ਪੂਰਨ ਸਚੇ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰਾ ਸਾਰਾ ਬੰਧਨ ਮੁਕ ਗਿਆ ਹੈ।
Fareedkot Teekaਪਰੰਤੂ ਜਿਨ੍ਹੋਂ ਕੋ, ਹੇ ਪੂਰਨ! ਸਤਿਗੁਰੁ ਆਪ (ਭੇਟਿਆ) ਮਿਲਾ ਹੈ, ਤਬ ਤਿਨ੍ਹੋਂ ਕਾ ਸਰਬ (ਜੰਜਾਲੁ) ਬੰਧਨੁ (ਬਿਨਸਿਆ) ਨਿਵਰਤ ਹੂਆ ਹੈ॥੧॥
Prof. Sahib Singh(ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦਾ ਸਾਰਾ ਮਾਇਆ-ਮੋਹ ਦਾ ਜਾਲ ਨਾਸ ਹੋ ਜਾਂਦਾ ਹੈ ॥੧॥ਪਦ ਅਰਥ ਭੇਟਿਆ = ਮਿਲਿਆ। ਸਭੁ = ਸਾਰਾ। ਜੰਜਾਲੁ = ਮਾਇਆ ਦੇ ਬੰਧਨ॥੧॥
SikhNet (Spanish)al Guru Perfecto y todos sus problemas terminaron. (1)
ਮੇਰੇ ਸਤਿਗੁਰਾ; ਹਉ. ਤੁਧੁ ਵਿਟਹੁ ਕੁਰਬਾਣੁ ॥
mere satiguraa; hau. tudh vittahu kurabaan |
Sant Singh KhalsaO my True Guru, I am a sacrifice to You.
Manmohan SinghMy True Guru! I am a sacrifice unto Thee.
Manmohan Singh (Punjabi)ਮੇਰੇ ਸਚੇ ਗੁਰਦੇਵ ਜੀ! ਮੈਂ ਤੁਹਾਡੇ ਉਤੋਂ ਬਲਿਹਾਰਨੇ ਜਾਂਦਾ ਹਾਂ।
Fareedkot Teekaਹੇ ਮੇਰੇ ਸਤਿਗੁਰੁ! ਮੈਂ ਤੇਰੇ ਉਪਰ ਸੇ ਕੁਰਬਾਨ ਜਾਤਾ ਹੂੰ॥
Prof. Sahib Singhਹੇ ਮੇਰੇ ਸਤਿਗੁਰੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।ਪਦ ਅਰਥ ਹਉ = ਮੈਂ। ਵਿਟਹੁ = ਤੋਂ।
SikhNet (Spanish)Oh mi Verdadero Guru, mi ser lo ofrezco a Ti.
ਤੇਰੇ ਦਰਸਨ ਕਉ ਬਲਿਹਾਰਣੈ; ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥
tere darasan kau balihaaranai; tus ditaa amrit naam |1| rahaau |
Sant Singh KhalsaI am a sacrifice to the Blessed Vision of Your Darshan. By the Pleasure of Your Will, You have blessed me with the Ambrosial Naam, the Name of the Lord. ||1||Pause||
Manmohan SinghI am devoted unto Thy sight. Being mightily pleases, Thou hast granted me the immotalising Name. Pause.
Manmohan Singh (Punjabi)ਮੈਂ ਤੇਰੇ ਦੀਦਾਰ ਉਤੋਂ ਸਦਕੇ ਜਾਂਦਾ ਹਾਂ। ਪਰਮ-ਪ੍ਰਸੰਨ ਹੋ ਕੇ ਤੂੰ ਮੈਨੂੰ ਅਮਰ ਕਰਨਹਾਰ ਨਾਮ ਬਖਸ਼ਿਆ ਹੈ। ਠਹਿਰਾਉ।
Fareedkot Teekaਤੇਰੇ ਦਰਸਨ ਕੋ ਬਲਿਹਾਰਣੇ ਜਾਤਾ ਹੂੰਮ, ਕਿਉਂਕਿ ਤੈਨੇ ਪ੍ਰਸਿੰਨ ਹੋ ਕਰ ਅੰਮ੍ਰਿਤ ਰੂਪੁ ਨਾਮੁ ਦੀਆ ਹੈ॥੧॥ ਰਹਾੳ ॥
Prof. Sahib Singhਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ। ਤੂੰ ਪ੍ਰਸੰਨ ਹੋ ਕੇ ਮੈਨੂੰ (ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ ॥੧॥ ਰਹਾਉ ॥ਪਦ ਅਰਥ ਤੁਸਿ = ਤੁੱਠ ਕੇ, ਪ੍ਰਸੰਨ ਹੋ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ॥੧॥ਰਹਾਉ॥
SikhNet (Spanish)Bendita, bendita es Tu Visión; en Tu Misericordia me bendices con el Néctar del Naam. (1-Pausa)
ਜਿਨ ਤੂੰ ਸੇਵਿਆ ਭਾਉ ਕਰਿ; ਸੇਈ ਪੁਰਖ ਸੁਜਾਨ ॥
jin toon seviaa bhaau kar; seee purakh sujaan |
Sant Singh KhalsaThose who have served You with love are truly wise.
Manmohan SinghWise are the persons, who have served Thee With love.
Manmohan Singh (Punjabi)ਸਿਆਣੇ ਹਨ ਉਹ ਪੁਰਸ਼, ਜਿਨ੍ਹਾਂ ਨੇ ਪਿਆਰ ਨਾਲ ਤੇਰੀ ਟਹਿਲ ਕਮਾਈ ਹੈ।
Fareedkot Teekaਜਿਨ ਪੁਰਸੋਂ ਨੇ ਤੇਰੇ ਕੋ ਪ੍ਰੇਮ ਕਰ ਕੇ ਸੇਵਨ ਕੀਆ ਹੈ, ਸੋਈ ਚਤਰ ਹੈਂ॥
Prof. Sahib Singh(ਹੇ ਪ੍ਰਭੂ!) ਜਿਨ੍ਹਾਂ ਨੇ ਪ੍ਰੇਮ ਨਾਲ ਤੈਨੂੰ ਸਿਮਰਿਆ ਹੈ, ਉਹੀ ਸਿਆਣੇ ਮਨੁੱਖ ਹਨ।ਪਦ ਅਰਥ ਤੂੰ = ਤੈਨੂੰ। ਭਾਉ = ਪ੍ਰੇਮ। ਸੁਜਾਨ = ਸਿਆਣੇ।
SikhNet (Spanish)Los que Te sirvieron con Amor, son personas sabias.
ਤਿਨਾ ਪਿਛੈ ਛੁਟੀਐ; ਜਿਨ ਅੰਦਰਿ. ਨਾਮੁ ਨਿਧਾਨੁ ॥
tinaa pichhai chhutteeai; jin andar. naam nidhaan |
Sant Singh KhalsaThose who have the Treasure of the Naam within emancipate others as well as themselves.
Manmohan SinghThe mortal is emancipated in the wake of those who have the Name Treasure in their mind.
Manmohan Singh (Punjabi)ਜਿਨ੍ਹਾਂ ਦੇ ਅੰਤਰ-ਆਤਮੇ ਨਾਮ ਦਾ ਖ਼ਜ਼ਾਨਾ ਹੈ, ਉਨ੍ਹਾਂ ਦੇ ਮਗਰ ਲੱਗ ਕੇ ਪ੍ਰਾਣੀ ਖਲਾਸੀ ਪਾ ਜਾਂਦਾ ਹੈ।
Fareedkot Teekaਜਿਨ ਕੇ ਰਿਦੇ ਮੇਂ ਨਾਮ ਰੂਪੀ (ਨਿਧਾਨੁ) ਖਜਾਨਾ ਹੈ, ਤਿਨ ਪੁਰਸੋਂ ਕੇ (ਪਿਛੈ) ਸਰਣ ਲੈਣੇ ਕਰ ਸੰਸਾਰ ਬੰਧਨਾ ਸੇ ਛੁਟੀਤਾ ਹੈ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ (ਤੇਰਾ) ਨਾਮ-ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੀ ਹੀ ਸਰਨ ਪੈ ਕੇ (ਵਿਕਾਰਾਂ ਤੋਂ) ਬਚ ਜਾਈਦਾ ਹੈ।ਪਦ ਅਰਥ ਪਿਛੈ = ਅਨੁਸਾਰ ਹੋ ਕੇ, ਸਰਨੀ ਪੈ ਕੇ। ਛੁਟੀਐ = (ਵਿਕਾਰਾਂ ਤੋਂ) ਬਚੀਦਾ ਹੈ। ਨਿਧਾਨੁ = ਖ਼ਜ਼ਾਨਾ।
SikhNet (Spanish)Los que atesoraron Tu Nombre, liberaron a los demás.
ਗੁਰ ਜੇਵਡੁ ਦਾਤਾ. ਕੋ ਨਹੀ; ਜਿਨਿ ਦਿਤਾ ਆਤਮ ਦਾਨੁ ॥੨॥
gur jevadd daataa. ko nahee; jin ditaa aatam daan |2|
Sant Singh KhalsaThere is no other Giver as great as the Guru, who has given the gift of the soul. ||2||
Manmohan SinghNone is as great a donor as the Guru Who has given me the gift of Divine Soul.
Manmohan Singh (Punjabi)ਗੁਰਾਂ ਜਿੱਡਾ ਵਡਾ ਦਾਤਾਰ ਕੋਈ ਨਹੀਂ, ਜਿਨ੍ਰਾਂ ਨੇ ਮੈਨੂੰ ਰੱਬੀ ਰੂਹ ਦੀ ਦਾਤ ਪਰਦਾਨ ਕੀਤੀ ਹੈ।
Fareedkot Teekaਗੁਰੂ ਜੈਸਾ ਵੱਡਾ ਦਾਤਾ ਕੋਈ ਨਹੀਂ ਜਿਸ ਨੇ ਆਤਮ ਦਾਨੁ ਦੀਆ ਹੈ, ਭਾਵ ਯਹਿ ਕਿ ਜਗ੍ਯਾਸੂਆਂ ਕੋ ਸਰੂਪ ਕੀ ਗ੍ਯਾਤ ਕਰਵਾ ਦਈ ਹੈ॥੨॥
Prof. Sahib Singh(ਪਰ ਨਾਮ ਦੀ ਇਹ ਦਾਤ ਗੁਰੂ ਤੋਂ ਹੀ ਮਿਲਦੀ ਹੈ) ਗੁਰੂ ਜੇਡਾ ਹੋਰ ਦਾਤਾ ਨਹੀਂ ਹੈ ਕਿਉਂਕਿ ਉਸ ਨੇ ਆਤਮਕ ਜੀਵਨ ਦੀ ਦਾਤ ਦਿੱਤੀ ਹੈ ॥੨॥ਪਦ ਅਰਥ ਜਿਨਿ = ਜਿਸ ਨੇ {ਨੋਟ: 'ਜਿਨ' ਬਹੁ-ਵਚਨ ਹੈ, 'ਜਿਨਿ' ਇਕ-ਵਚਨ ਹੈ}॥੨॥
SikhNet (Spanish)No existe ningún benefactor que iguale al Guru, pues nos dio el Regalo del Alma. (2)
ਆਏ ਸੇ ਪਰਵਾਣੁ ਹਹਿ; ਜਿਨ. ਗੁਰੁ ਮਿਲਿਆ ਸੁਭਾਇ ॥
aae se paravaan heh; jin. gur miliaa subhaae |
Sant Singh KhalsaBlessed and acclaimed is the coming of those who have met the Guru with loving faith.
Manmohan SinghAcceptable is the advent of those, who meet the Guru with superb faith.
Manmohan Singh (Punjabi)ਪਰਵਾਣਿਤ ਹੈ ਉਨ੍ਹਾਂ ਦਾ ਆਗਮਨ ਜੋ ਸਰੇਸ਼ਟ ਭਾਵਨਾ ਨਾਲ ਗੁਰਾਂ ਨੂੰ ਭੇਟਦੇ ਹਨ।
Fareedkot Teekaਜਿਨ੍ਹੋਂ ਕੋ ਗੁਰੂ ਸੁਖ ਸਰੂਪ ਪ੍ਰੇਮ ਸੇ ਮਿਲਿਆ ਹੈ, ਸੋਈ ਪੁਰਸ ਸੰਸਾਰ ਮੇਂ ਆਏ ਪ੍ਰਵਾਣੁ ਹੈਂ॥
Prof. Sahib Singhਜਿਨ੍ਹਾਂ ਨੂੰ ਪਿਆਰ ਦੀ ਬਰਕਤਿ ਨਾਲ ਗੁਰੂ ਆ ਮਿਲਦਾ ਹੈ, ਜਗਤ ਵਿਚ ਆਏ ਉਹੀ ਕਬੂਲ ਹਨ।ਪਦ ਅਰਥ ਹਹਿ = ਹਨ। ਸੁਭਾਇ = ਪਿਆਰ ਨਾਲ।
SikhNet (Spanish)Benditos son aquéllos a quienes el Guru los recibió con Amor.
ਸਚੇ ਸੇਤੀ ਰਤਿਆ; ਦਰਗਹ ਬੈਸਣੁ ਜਾਇ ॥
sache setee ratiaa; daragah baisan jaae |
Sant Singh KhalsaAttuned to the True One, you shall obtain a place of honor in the Court of the Lord.
Manmohan SinghBeing imbued with the True Lord, one secures the sitting place in lord's Court.
Manmohan Singh (Punjabi)ਸਚੇ ਸਾਹਿਬ ਨਾਲ ਰੰਗੀਜਣ ਦੁਆਰਾ, ਇਨਸਾਨ ਸਾਈਂ ਦੇ ਦਰਬਾਰ ਅੰਦਰ ਬੈਠਣ ਦੀ ਜਗ੍ਹਾਂ ਪਾ ਲੈਂਦਾ ਹੈ।
Fareedkot Teekaਜੋ ਸਚੇ ਵਾਹਿਗੁਰੂ ਸੇ (ਰਤਿਆ) ਰੰਗਤ ਹੂਏ ਹੈਂ, ਤਿਨ ਕੋ ਸਤਕਾਰ ਪੂਰਬਕ ਦਰਗਾਹ ਮੇਂ ਬੈਠਣੇ ਕੋ ਜਗਾ ਮਿਲਤੀ ਹੈ॥
Prof. Sahib Singh(ਗੁਰੂ ਦੀ ਸਹੈਤਾ ਨਾਲ) ਸਦਾ-ਥਿਰ ਪ੍ਰਭੂ (ਦੇ ਨਾਮ) ਨਾਲ ਰੰਗੀਜ ਕੇ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲ ਜਾਂਦੀ ਹੈ।ਪਦ ਅਰਥ ਸੇਤੀ = ਨਾਲ। ਬੈਸਣੁ = ਬੈਠਣ ਨੂੰ। ਜਾਇ = ਥਾਂ।
SikhNet (Spanish)Imbuido en Su Amor uno logra un lugar de honor en la Corte del Señor.
ਕਰਤੇ ਹਥਿ ਵਡਿਆਈਆ; ਪੂਰਬਿ ਲਿਖਿਆ ਪਾਇ ॥੩॥
karate hath vaddiaaeea; poorab likhiaa paae |3|
Sant Singh KhalsaGreatness is in the Hands of the Creator; it is obtained by pre-ordained destiny. ||3||
Manmohan SinghGreatness are in the Creator's hand. The mortal obtains them as pre-ordained.
Manmohan Singh (Punjabi)ਚੰਗਿਆਈਆਂ ਸਿਰਜਣਹਾਰ ਦੇ ਹੱਥ ਵਿੱਚ ਹਨ। ਧੁਰ ਦੀ ਲਿਖਤਾਕਾਰ ਅਨੁਸਾਰ ਪ੍ਰਾਣੀ ਉਨ੍ਹਾਂ ਨੂੰ ਪਾਉਂਦਾ ਹੈ।
Fareedkot Teekaਏਹ ਸਭ ਵਡਿਆਈਆਂ (ਕਰਤੇ) ਪਰਮੇਸ੍ਵਰ ਕੇ ਹਾਥ ਮੇਂ ਹੈਂ, ਪਰੰਤੂ ਪੂਰਬਲਾ ਲਿਖਿਆ ਹੋਵੇ ਤਾਂ ਪ੍ਰਾਪਤਿ ਹੋਤੀਆਂ ਹੈਂ॥੩॥
Prof. Sahib Singh(ਪਰ ਇਹ ਸਭ) ਵਡਿਆਈਆਂ ਕਰਤਾਰ ਦੇ (ਆਪਣੇ) ਹੱਥ ਵਿਚ ਹਨ (ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ ॥੩॥ਪਦ ਅਰਥ ਹਥਿ = ਹੱਥ ਵਿਚ॥੩॥
SikhNet (Spanish)Toda la Gloria está en las Manos de Dios y uno la obtiene sólo si así está escrito por Dios. (3)
ਸਚੁ ਕਰਤਾ. ਸਚੁ ਕਰਣਹਾਰੁ; ਸਚੁ ਸਾਹਿਬੁ. ਸਚੁ ਟੇਕ ॥
sach karataa. sach karanahaar; sach saahib. sach ttek |
Sant Singh KhalsaTrue is the Creator, True is the Doer. True is our Lord and Master, and True is His Support.
Manmohan SinghTrue Lord is the Creator of the World and he is the Doer of every thing. True is the prop of the True Lord.
Manmohan Singh (Punjabi)ਸੱਚਾ ਸੁਆਮੀ ਸੰਸਾਰ ਦਾ ਸਿਰਜਣਹਾਰ ਹੈ ਅਤੇ ਸੱਚਾ ਸੁਆਮੀ ਹੀ ਕੰਮਾਂ ਦੇ ਕਰਨ ਵਾਲਾ। ਸੱਚਾ ਹੈ ਆਸਰਾ ਸੱਚੇ ਸੁਆਮੀ ਦਾ।
Fareedkot Teekaਪੀਛੇ ਭੀ (ਸਚੁ) ਪਰਮੇਸ੍ਵਰ ਕਰਤਾ ਥਾ, ਔਰ ਸੋਈ ਸਚੁ ਰੂਪੁ ਅਬ ਸ੍ਰਿਸਟੀ ਕੇ ਕਰਨੇ ਹਾਰਾ ਹੈ, ਸੋਈ ਸਚਾ ਸਾਹਿਬੁ ਭਵਿਖਤ ਮੇਂ ਕਰੇਗਾ, ਔਰ ਤਿਸ ਕਾ ਸਚਾ ਹੀ (ਟੇਕ) ਆਸਰਾ ਹੈ॥
Prof. Sahib Singhਜਗਤ ਦਾ ਕਰਤਾ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਭ ਦਾ ਮਾਲਕ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹੀ ਸਭ ਦਾ ਸਹਾਰਾ ਹੈ।ਪਦ ਅਰਥ ਸਚੁ = ਸਦਾ-ਥਿਰ। ਟੇਕ = ਆਸਰਾ।
SikhNet (Spanish)Verdadero es el Creador, Verdadera es la Causa y Verdadero es el Soporte del Maestro.
ਸਚੋ ਸਚੁ ਵਖਾਣੀਐ; ਸਚੋ ਬੁਧਿ ਬਿਬੇਕ ॥
sacho sach vakhaaneeai; sacho budh bibek |
Sant Singh KhalsaSo speak the Truest of the True. Through the True One, an intuitive and discerning mind is obtained.
Manmohan SinghRepeat thou the Name of the Truest of the True. By repeating the True Name the discerning intellect is obtained.
Manmohan Singh (Punjabi)ਤੂੰ ਸਚਿਆਰਾ ਦੇ ਪ੍ਰਮ-ਸਚਿਆਰ ਦੇ ਨਾਮ ਦਾ ਜਾਪ ਕਰ, ਸਚੇ ਨਾਮ ਦਾ ਜਾਪ ਕਰਨ ਦੁਆਰਾ ਪ੍ਰਬੀਨ ਅਕਲ ਉਤਪੰਨ ਹੁੰਦਾ ਹੈ।
Fareedkot Teekaਜੋ ਸਰਬ ਕਾਲ ਮੇਂ ਸਚੁ ਰੂਪ ਹੈ, ਤਿਸ ਕੀ ਜਬ ਉਸਤਤੀ ਕਰੀਏ ਤਬ ਬੁਧੀ ਵਿਖੇ ਸਚਾ (ਬਿਬੇਕ) ਆਤਮ ਵੀਚਾਰ ਪ੍ਰਾਪਤ ਹੋਤਾ ਹੈ॥
Prof. Sahib Singhਹਰੇਕ ਜੀਵ ਉਸੇ ਨੂੰ ਹੀ ਸਦਾ-ਥਿਰ ਰਹਿਣ ਵਾਲਾ ਆਖਦਾ ਹੈ। ਉਹ ਸਦਾ-ਥਿਰ ਪ੍ਰਭੂ ਹੀ (ਅਸਲੀ ਪਰਖ ਦੀ ਬੁੱਧੀ ਰੱਖਣ ਵਾਲਾ ਹੈ, ਸਭ ਜੀਵਾਂ ਦੇ ਅੰਦਰ ਵਿਆਪਕ ਹੈ।ਪਦ ਅਰਥ ਵਖਾਣੀਐ = ਆਖਿਆ ਜਾਂਦਾ ਹੈ, ਹਰ ਕੋਈ ਆਖਦਾ ਹੈ। ਬਿਬੇਕ ਬੁਧਿ = ਬਿਬੇਕ ਦੀ ਬੁਧਿ ਵਾਲਾ।
SikhNet (Spanish)Grita la Verdad, pues es a través de la Verdad que uno logra la Luz para el intelecto.
ਸਰਬ ਨਿਰੰਤਰਿ ਰਵਿ ਰਹਿਆ; ਜਪਿ ਨਾਨਕ. ਜੀਵੈ ਏਕ ॥੪॥੨੮॥੯੮॥
sarab nirantar rav rahiaa; jap naanak. jeevai ek |4|28|98|
Sant Singh KhalsaNanak lives by chanting and meditating on the One, who is pervading within and contained amongst all. ||4||28||98||
Manmohan SinghNanak lives by remembering the Unique Lord, who is contained amidst all.
Manmohan Singh (Punjabi)ਨਾਨਕ ਅਦੁਤੀ ਸਾਹਿਬ ਜੋ ਸਾਰਿਆਂ ਦੇ ਅੰਦਰ ਰਮ ਰਿਹਾ ਹੈ, ਨੂੰ ਸਿਮਰ ਕੇ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਰਬ ਬਨ ਤ੍ਰਿਨ ਮੇਂ ਅੰਤਰੇ ਸੇ ਰਹਿਤ ਹੋ ਕਰ ਰਮਿਆ ਹੂਆ ਹੈ, ਯਥਾ-☬"ਬਨ ਤ੍ਰਿਨ ਪਰਬਤ ਹੈ ਪਾਰਬ੍ਰਹਮੁ॥"☬ਤਿਸ ਏਕ ਕੋ ਜਪ ਕਰ ਜੀਵਤਾ ਹੂੰ॥੪॥੨੮॥੯੮॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਉਸ ਇਕ ਪ੍ਰਭੂ (ਦਾ ਨਾਮ) ਜਪਦਾ ਹੈ ਉਸ ਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ॥੪॥੨੮॥੯੮॥ਪਦ ਅਰਥ ਜਪਿ = ਜਪ ਕੇ। ਏਕ = (ਉਸ) ਇਕ (ਦਾ ਨਾਮ)॥੪॥
SikhNet (Spanish)Nanak vive recordándolo a Él, Quien prevalece en todo y por todas partes. (4-28-98)