ਸਿਰੀਰਾਗੁ ਮਹਲਾ ੫ ਘਰੁ ੭ ॥
sireeraag mahalaa 5 ghar 7 | Ang 51
Sant Singh KhalsaSiree Raag, Fifth Mehl, Seventh House:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਤੇਰੈ ਭਰੋਸੈ ਪਿਆਰੇ; ਮੈ ਲਾਡ ਲਡਾਇਆ ॥
terai bharosai piaare; mai laadd laddaaeaa | Ang 51
Sant Singh KhalsaRelying on Your Mercy, Dear Lord, I have cherished and loved you.
Manmohan SinghOn the reliance of Thine mercy O Dear! I have dallied in filial love.
Manmohan Singh (Punjabi)ਤੇਰੀ ਰਹਿਮਤ ਦੇ ਇਤਬਾਰ ਤੇ, ਹੈ ਪ੍ਰੀਤਮ! ਮੈਂ ਬਾਲਕ ਵਰਗੀ ਪ੍ਰੀਤ ਅੰਦਰ ਕਲੋਲ ਕੀਤੇ ਹਨ।
Fareedkot Teekaਹੇ ਪ੍ਯਾਰੇ! ਮੈਂ ਤੇਰੇ ਭਰੋਸੇ ਕਰ ਕੇ (ਲਾਡੁ) ਪ੍ਯਾਰ (ਲਡਾਇਆ) ਕਰਿਆ ਹੈ, ਭਾਵ ਜੋ ਹਰੀ ਮੰਦਰ ਕਾ ਪ੍ਰਾਰੰਭੁ ਕੀਆ ਹੈ, ਵਾ ਭਗਤੀ ਕਾ ਪ੍ਰਾਰੰਭ ਕੀਆ ਹੈ॥
Prof. Sahib Singhਹੇ ਪਿਆਰੇ (ਪ੍ਰਭੂ-ਪਿਤਾ)! ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾਂ ਵਿਚ ਹੀ ਦਿਨ ਗੁਜ਼ਾਰ ਦਿੱਤੇ ਹਨ।ਪਦ ਅਰਥ ਲਾਡ ਲਡਾਇਆ = ਲਾਡ ਕਰਦਾ ਰਿਹਾ, ਲਾਡਾਂ ਵਿਚ ਦਿਨ ਕੱਟਦਾ ਰਿਹਾ।
SikhNet (Spanish)Con la esperanza de Tu Misericordia, me dejo ir por los placeres.
ਭੂਲਹਿ ਚੂਕਹਿ ਬਾਰਿਕ; ਤੂੰ ਹਰਿ ਪਿਤਾ ਮਾਇਆ ॥੧॥
bhooleh chookeh baarik; toon har pitaa maaeaa |1| Ang 51
Sant Singh KhalsaLike a foolish child, I have made mistakes. O Lord, You are my Father and Mother. ||1||
Manmohan SinghI, Thine child, have make mistakes and untoward overtures. Thou, O God! art my father and mother.
Manmohan Singh (Punjabi)ਮੈਂ, ਤੇਰੇ ਬੱਚੇ, ਨੇ ਗਲਤੀਆਂ ਤੇ ਅਯੋਗ ਹਰਕਤਾਂ ਕੀਤੀਆਂ ਹਨ। ਤੂੰ ਹੇ ਵਾਹਿਗੁਰੂ! ਮੇਰਾ ਬਾਬਲ ਤੇ ਅੰਮੜੀ ਹੈ।
Fareedkot Teekaਜੇ ਕਰ ਹਮ ਬਾਲਕ ਸੰਸਾਰ ਕੇ ਪਦਾਰਥੋਂ ਮੇਂ ਭਰਮ ਕਰ ਕੇ ਤੇਰੇ ਸਰੂਪ ਸੇ (ਭੂਲਹਿ) ਭੂਲ ਜਾਵੇਂ, ਔਰ ਤੇਰੇ ਸਿਮਰਨ ਤੇ (ਚੂਕਹਿ) ਰਹਤ ਹੋ ਜਾਵੈ, ਤਾਂ ਵੀ ਹਰੀ ਤੂੰ ਮਾਤਾ ਪਿਤਾ ਵਤ ਬਖਸ਼ਨੇ ਵਾਲਾ ਹੈਂ॥
Prof. Sahib Singh(ਮੈਨੂੰ ਯਕੀਨ ਹੈ ਕਿ) ਤੂੰ ਸਾਡਾ ਮਾਂ ਪਿਉ ਹੈਂ, ਤੇ ਬੱਚੇ ਭੁੱਲਾਂ ਤੇ ਉਕਾਈਆਂ ਕਰਿਆ ਹੀ ਕਰਦੇ ਹਨ ॥੧॥ਪਦ ਅਰਥ ਚੂਕਹਿ = ਉਕਾਈ ਕਰਦੇ ਹਨ। ਮਾਇਆ = ਮਾਂ॥੧॥
SikhNet (Spanish)Me salí de Tu Sendero, pero soy Tu hijo y Tú eres mi Padre y mi Madre. (1)
ਸੁਹੇਲਾ; ਕਹਨੁ ਕਹਾਵਨੁ ॥
suhelaa; kehan kahaavan | Ang 51
Sant Singh KhalsaIt is easy to speak and talk,
Manmohan SinghEasy it is to utter and cause to utter.
Manmohan Singh (Punjabi)ਸੁਖੱਲਾ ਹੈ ਆਖਣਾ ਤੇ ਅਖਵਾਉਣਾ।
Fareedkot Teekaਹੇ ਭਗਵਨ! ਸ਼ਾਸਤ੍ਰਾਂ ਦ੍ਵਾਰੇ ਤੇਰੇ ਜਸ ਕਾ ਕਹਨਾ ਅਰ ਔਰੋਂ ਸੇ ਕਹਾਵਨਾ ਸੁਖਾਲਾ ਹੈ॥
Prof. Sahib Singh(ਇਹ) ਆਖਣਾ ਅਖਵਾਣਾ ਸੌਖਾ ਹੈ (ਕਿ ਅਸੀਂ ਤੇਰਾ ਭਾਣਾ ਮੰਨਦੇ ਹਾਂ)ਪਦ ਅਰਥ ਸੁਹੇਲਾ = ਸੌਖਾ।
SikhNet (Spanish)Es muy fácil decirlo y sermonearlo
ਤੇਰਾ; ਬਿਖਮੁ ਭਾਵਨੁ ॥੧॥ ਰਹਾਉ ॥
teraa; bikham bhaavan |1| rahaau | Ang 51
Sant Singh Khalsabut it is difficult to accept Your Will. ||1||Pause||
Manmohan SinghBut difficult it is to accept Thy Will. Pause.
Manmohan Singh (Punjabi)ਪ੍ਰੰਤੂ ਤੇਰਾ ਭਾਣਾ ਮੰਨਣਾ ਔਖਾ ਹੈ। ਠਹਿਰਾਉ।
Fareedkot Teekaਪਰੰਤੂ ਤੇਰਾ ਭਾਣਾ ਮੰਨਣਾ (ਬਿਖਮੁ) ਕਠਨ ਹੈ॥੧॥ ਰਹਾਉ ॥
Prof. Sahib Singh(ਪਰ) ਹੇ ਪ੍ਰਭੂ! ਤੇਰਾ ਭਾਣਾ ਮੰਨਣਾ (ਤੇਰੀ ਮਰਜ਼ੀ ਵਿਚ ਤੁਰਨਾ) ਔਖਾ ਹੈ ॥੧॥ ਰਹਾਉ ॥ਪਦ ਅਰਥ ਬਿਖਮੁ = ਔਖਾ। ਭਾਵੁਨ = ਭਾਣਾ ਮੰਨਣਾ॥੧॥ਰਹਾਉ॥
SikhNet (Spanish)pero mucho más difícil es aceptar Tu Voluntad.
ਹਉ ਮਾਣੁ ਤਾਣੁ ਕਰਉ ਤੇਰਾ; ਹਉ ਜਾਨਉ ਆਪਾ ॥
hau maan taan krau teraa; hau jaanau aapaa | Ang 51
Sant Singh KhalsaI stand tall; You are my Strength. I know that You are mine.
Manmohan SinghI take pride on Thee for thou art my might and Know Thee as my own.
Manmohan Singh (Punjabi)ਮੈਂ ਤੇਰੇ ਉਤੇ ਫ਼ਖ਼ਰ ਕਰਦਾ ਹਾਂ ਕਿਉਂਕਿ ਤੂੰ ਮੇਰਾ ਬਲ ਹੈ ਅਤੇ ਮੈਂ ਤੈਨੂੰ ਆਪਣਾ ਨਿਜ ਦਾ ਕਰਕੇ ਜਾਣਦਾ ਹਾਂ।
Fareedkot Teekaਮੈਂ (ਮਾਣੁ) ਆਦਰੁ ਔਰ (ਤਾਣੁ) ਬਲੁ ਤੇਰਾ ਹੀ ਧਾਰਨ ਕਰਤਾ ਹੂੰ, ਕਿਉਂਕਿ ਮੈਂ ਹੇ ਸ੍ਵਾਮੀ! ਤੇਰੇ ਕੋ ਆਪਣਾ ਜਾਣਤਾ ਹੂੰ। ਯਥਾ-☬"ਆਪਨੇ ਪੈ ਮਾਨੁ ਆਪਨੇ ਪੈ ਤਾਨਾ ਅਪਨੇ ਹੀ ਪੈ ਅਰਥਾ॥☬ਅਪਨੇ ਪੈ ਦੂਖ ਅਪਨੇ ਪੈ ਸੂਖਾ ਅਪਨੇ ਹੀ ਪੈ ਬਿਰਥਾ॥"☬ਜਾਹੁ ਕਾਹੂ ਆਪਨੋ ਹੀ ਚਿਤ ਆਵੈ॥
Prof. Sahib Singh(ਹੇ ਪ੍ਰਭੂ)! ਮੈਂ ਤੇਰਾ (ਹੀ) ਮਾਣ ਕਰਦਾ ਹਾਂ (ਮੈਨੂੰ ਇਹ ਫ਼ਖ਼ਰ ਹੈ ਕਿ ਤੂੰ ਮੇਰੇ ਸਿਰ ਤੇ ਹੈਂ), ਮੈਂ ਤੇਰਾ (ਹੀ) ਆਸਰਾ ਰੱਖਦਾ ਹਾਂ। ਮੈਂ ਜਾਣਦਾ ਹਾਂ ਕਿ ਤੂੰ ਮੇਰਾ ਆਪਣਾ ਹੈਂ।ਪਦ ਅਰਥ ਹਉ ਕਰਉ = ਮੈਂ ਕਰਦਾ ਹਾਂ। ਜਾਨਉ ਆਪਾ = ਤੈਨੂੰ ਆਪਣਾ ਜਾਣਦਾ ਹਾਂ।
SikhNet (Spanish)Me enorgullezco de Ti, pues yo sé que Eres mío.
ਸਭ ਹੀ ਮਧਿ. ਸਭਹਿ ਤੇ ਬਾਹਰਿ; ਬੇਮੁਹਤਾਜ ਬਾਪਾ ॥੨॥
sabh hee madh. sabheh te baahar; bemuhataaj baapaa |2| Ang 51
Sant Singh KhalsaInside of all, and outside of all, You are our Self-sufficient Father. ||2||
Manmohan SinghThou the independent Father, Thou art With all and yet without all.
Manmohan Singh (Punjabi)ਮੁਛੰਦਗੀ-ਰਹਿਤ ਪਿਤਾ ਸਾਰਿਆਂ ਦੇ ਅੰਦਰ ਤੇ ਤਦਯਪ ਸਮੂਹ ਦੇ ਬਾਹਰ ਹੈ।
Fareedkot Teekaਹੇ ਪਿਤਾ! ਤੂੰ ਸਭ ਵਿਖੇ ਬਿਆਪਕੁ ਹੈਂ ਔਰ ਸਰਬ ਤੇ ਅਸੰਗ ਹੈਂ ਔਰ (ਬੇਮੁਹਤਾਜ) ਕਿਸੀ ਕੇ ਅਧੀਨ ਨਹੀਂ, ਭਾਵ ਯਹਿ ਕਿ ਸੁਤੰਤ੍ਰ ਹੈਂ॥੨॥
Prof. Sahib Singhਤੂੰ ਸਭ ਜੀਵਾਂ ਦੇ ਅੰਦਰ ਵੱਸਦਾ ਹੈਂ, ਤੇ ਸਭਨਾਂ ਤੋਂ ਬਾਹਰ ਭੀ ਹੈਂ (ਨਿਰਲੇਪ ਭੀ ਹੈਂ) ॥੨॥ਪਦ ਅਰਥ ਮਧਿ = ਵਿਚ॥੨॥
SikhNet (Spanish)Tú estás dentro de todo y, sin embargo, más allá de todo; oh Padre nuestro, además, no dependes de nada ni de nadie. (2)
ਪਿਤਾ. ਹਉ ਜਾਨਉ ਨਾਹੀ; ਤੇਰੀ ਕਵਨ ਜੁਗਤਾ ॥
pitaa. hau jaanau naahee; teree kavan jugataa | Ang 51
Sant Singh KhalsaO Father, I do not know-how can I know Your Way?
Manmohan SinghMy Father! I know not which is Thy way.2
Manmohan Singh (Punjabi)ਮੇਰੇ ਬਾਪੂ! ਮੈਂ ਨਹੀਂ ਜਾਣਦਾ ਤੇਰਾ ਕਿਹੜਾ ਤਰੀਕਾ ਹੈ।
Fareedkot Teekaਹੇ ਪ੍ਰਮੇਸ੍ਵਰ! ਮੈਂ ਜੀਵ ਨਹੀਂ ਜਾਨ ਸਕਤਾ, ਤੇਰੀ ਪ੍ਰਾਪਤੀ ਮੇਂ ਕੌਣ ਸੀ ਜੁਗਤ ਪ੍ਰਧਾਨ ਹੈ॥
Prof. Sahib Singhਹੇ ਪਿਤਾ-ਪ੍ਰਭੂ! ਮੈਨੂੰ ਪਤਾ ਨਹੀਂ ਕਿ ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ।ਪਦ ਅਰਥ ਜੁਗਤਾ = ਤਰੀਕਾ। ਤੇਰੀ ਕਵਨ ਜੁਗਤਾ = ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ?
SikhNet (Spanish)Padre, no conozco cuál es Tu Sendero.
ਬੰਧਨ. ਮੁਕਤੁ ਸੰਤਹੁ; ਮੇਰੀ ਰਾਖੈ ਮਮਤਾ ॥੩॥
bandhan. mukat santahu; meree raakhai mamataa |3| Ang 52
Sant Singh KhalsaHe frees us from bondage, O Saints, and saves us from possessiveness. ||3||
Manmohan SinghHe immunes me from entanglements and posses love for me. O Saints!
Manmohan Singh (Punjabi)ਉਹ ਮੈਨੂੰ ਫਾਹੀਆਂ ਤੋਂ ਆਜ਼ਾਦ ਕਰਦਾ ਹੈ ਅਤੇ ਮੇਰੇ ਲਈ ਪਿਆਰ ਰੱਖਦਾ ਹੈ, ਹੇ ਸਾਧੂੳ!
Fareedkot Teekaਹੇ ਮਹਾਰਾਜ! ਤੂੰ ਅਵਿਦਕ ਬੰਧਨਤਾ ਸੇ ਰਹਤ ਹੈਂ, ਮੇਰੀ ਸੰਤ ਜਨੋ ਕੇ ਸਮ ਮਮਤਾ ਰਾਖਤਾ ਹੈਂ, ਭਾਵ ਯਹ ਕਿ ਪ੍ਰਹਲਾਦ ਆਦਿਕੋਂ ਵਤ ਮੇਰੇ ਕੋ ਅਪਨਾ ਜਾਨਤਾ ਹੈਂ। ਵਾ ਬੰਧਨਾ ਸੇ ਮੁਕਤ ਜੋ ਸੰਤ ਹੈਂ ਕਿਰਪਾ ਕਰ ਕੇ ਮੇਰੀ ਤਿਨ ਮੇਂ ਮਮਤਾ ਰਾਖਤਾ ਹੈ, ਵਾ ਹੰਤਾ ਮਮਤਾ ਤੇ ਮੇਰੀ ਰਖਿਆ ਕਰਤਾ ਹੈਂ॥੩॥
Prof. Sahib Singhਹੇ ਸੰਤ ਜਨੋ! ਪਿਤਾ-ਪ੍ਰਭੂ ਮੈਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ। ਉਹ ਮੈਨੂੰ ਆਪਣਾ ਜਾਣਦਾ ਹੈ ॥੩॥ਪਦ ਅਰਥ ਬੰਧਨ ਮੁਕਤੁ = ਬੰਧਨਾਂ ਤੋਂ ਆਜ਼ਾਦ ਕਰਨ ਵਾਲਾ। ਮਮਤਾ = 'ਮੇਰਾ' ਆਖਣ ਦਾ ਦਾਹਵਾ॥੩॥
SikhNet (Spanish)Oh Santos, a través de Él nos podremos quitar las amarras del ego.
ਭਏ ਕਿਰਪਾਲ ਠਾਕੁਰ; ਰਹਿਓ ਆਵਣ ਜਾਣਾ ॥
bhe kirapaal tthaakur; rahio aavan jaanaa | Ang 52
Sant Singh KhalsaBecoming Merciful, my Lord and Master has ended my comings and goings in reincarnation.
Manmohan SinghThe Lord has become Merciful and my coming and going have ended.
Manmohan Singh (Punjabi)ਪ੍ਰਭੂ ਦਇਆਲੂ ਹੋ ਗਿਆ ਹੈ ਅਤੇ ਮੇਰਾ ਆਉਣਾ ਤੇ ਜਾਣਾ ਮੁਕ ਗਿਆ ਹੈ।
Fareedkot Teekaਹੇ ਠਾਕੁਰ! ਜਬ ਆਪ ਮੇਰੇ ਪਰ ਕ੍ਰਿਪਾਲ ਹੂਏ, ਤਬ ਹਮ (ਆਵਣ) ਜਨਮ (ਜਾਣਾ) ਮਰਨ ਸੇ ਰਹਤ ਹੂਏ ਹੈਂ॥
Prof. Sahib Singhਪਾਲਣਹਾਰ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।ਪਦ ਅਰਥ ਆਵਣ ਜਾਣਾ = ਜੰਮਣਾ ਮਰਨਾ।
SikhNet (Spanish)El Maestro, en Su Misericordia, ha terminado con mis idas y venidas.(3)
ਗੁਰ ਮਿਲਿ ਨਾਨਕ; ਪਾਰਬ੍ਰਹਮੁ ਪਛਾਣਾ ॥੪॥੨੭॥੯੭॥
gur mil naanak; paarabraham pachhaanaa |4|27|97| Ang 52
Sant Singh KhalsaMeeting with the Guru, Nanak has recognized the Supreme Lord God. ||4||27||97||
Manmohan SinghBy meeting the Guru, Nanak has recognised the Supreme Lord.
Manmohan Singh (Punjabi)ਗੁਰਾਂ ਨੂੰ ਪੇਟਣ ਦੁਆਰਾ ਨਾਨਕ ਨੇ ਸ਼ਰੋਮਣੀ ਸਾਹਿਬ ਨੂੰ ਸਿੰਞਾਣ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਾਰਬ੍ਰਹਮ! ਗੁਰੋਂ ਕੋ ਮਿਲ ਕਰ ਮੈਂ ਤੇਰੇ ਕੋ ਬਿਆਪਕ ਰੂਪ ਕਰ ਕੇ ਪਛਾਣਿਆ ਹੈ॥੪॥੨੭॥੯੭॥
Prof. Sahib Singhਹੇ ਨਾਨਕ! ਗੁਰੂ ਨੂੰ ਮਿਲ ਕੇ ਹੀ ਉਹ ਮਨੁੱਖ ਉਸ ਬੇਅੰਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੪॥੨੭॥੯੭॥{51-52}ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ॥੪॥
SikhNet (Spanish)Y encontrando al Guru, Nanak ha concebido a su Señor. (4-27-97)