ੴ

ਸਿੱਖਬਾਣੀ · SikhBani

ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥

gur paramesur poojeeai man tan laae piaar
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 52 · 19 lines
Translations

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਗੁਰੁ ਪਰਮੇਸੁਰੁ ਪੂਜੀਐ; ਮਨਿ ਤਨਿ ਲਾਇ ਪਿਆਰੁ ॥

gur paramesur poojeeai; man tan laae piaar |

Sant Singh KhalsaWorship the Guru, the Transcendent Lord, with your mind and body attuned to love.
Manmohan SinghWith love in the mind and body, adore the Lord incarnate Guru.
Manmohan Singh (Punjabi)ਆਪਣੇ ਚਿੱਤ ਤੇ ਦੇਹਿ ਵਿੱਚ ਪ੍ਰੀਤ ਨਾਲ ਸੁਆਮੀ ਸਰੂਪ ਗੁਰਾਂ ਦੀ ਉਪਾਸ਼ਨਾ ਕਰ।
Fareedkot Teekaਹੇ ਭਾਈ! ਗੁਰੋਂ ਕੋ ਪਰਮੇਸ੍ਵਰ ਜਾਣ ਕਰ ਔਰ ਮਨ ਤਨ ਕਾ ਪਿਆਰ ਲਗਾਇ ਕਰ ਪੂਜੀਐ॥
Prof. Sahib Singhਗੁਰੂ ਪਰਮਾਤਮਾ (ਦਾ ਰੂਪ) ਹੈ (ਗੁਰੂ ਵਾਸਤੇ ਆਪਣੇ) ਮਨ ਵਿਚ ਹਿਰਦੇ ਵਿਚ ਪਿਆਰ ਬਣਾ ਕੇ (ਉਸ ਨੂੰ) ਆਪਣੇ ਹਿਰਦੇ ਵਿਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ।

ਪਦ ਅਰਥ ਪੂਜੀਐ = ਪੂਜਣਾ ਚਾਹੀਦਾ ਹੈ। ਲਾਇ = ਲਾ ਕੇ।

SikhNet (Spanish)Alaba a tu Guru, a tu Dios con Amor, con tu Alma y cuerpo.

ਸਤਿਗੁਰੁ ਦਾਤਾ ਜੀਅ ਕਾ; ਸਭਸੈ ਦੇਇ ਅਧਾਰੁ ॥

satigur daataa jeea kaa; sabhasai dee adhaar |

Sant Singh KhalsaThe True Guru is the Giver of the soul; He gives Support to all.
Manmohan SinghThe True Guru is the bestoswer of very life and lends support to all.
Manmohan Singh (Punjabi)ਸਚੇ ਗੁਰੂ ਜੀ ਜਿੰਦ-ਜਾਨ ਬਖਸ਼ਣ ਵਾਲੇ ਹਨ ਅਤੇ ਸਮੂਹ ਨੂੰ ਆਸਰਾ ਦਿੰਦੇ ਹਨ।
Fareedkot Teekaਕਿਉਂਕਿ ਸਤਿਗੁਰ ਜੀਵ ਕਾ ਦਾਤਾ ਹੈ, ਭਾਵ ਏਹ ਕਿ ਜੀਵ ਕੋ ਚੌਰਾਸੀ ਸੇ ਛੁਡਾਵਣੇ ਵਾਲਾ ਹੈ, ਔਰ ਸਭ ਕਿਸੀ ਕੋ ਆਸਰਾ ਦੇਤਾ ਹੈ॥
Prof. Sahib Singhਗੁਰੂ ਆਤਮਕ ਜੀਵਨ ਦੇਣ ਵਾਲਾ ਹੈ, (ਗੁਰੂ) ਹਰੇਕ (ਸਰਨ ਆਏ) ਜੀਵ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ।

ਪਦ ਅਰਥ ਜੀਅ ਕਾ = ਜਿੰਦ ਦਾ, ਆਤਮਕ ਜੀਵਨ ਦਾ। ਸਭਸੈ = (ਸਰਨ ਆਏ) ਹਰੇਕ ਨੂੰ। ਦੇਇ = ਦੇਂਦਾ ਹੈ। ਅਧਾਰੁ = ਆਸਰਾ।

SikhNet (Spanish)Tu Guru Verdadero es el Dador del Éxtasis, Él es lo Principal en todo.

ਸਤਿਗੁਰ ਬਚਨ ਕਮਾਵਣੇ; ਸਚਾ ਏਹੁ ਵੀਚਾਰੁ ॥

satigur bachan kamaavane; sachaa ehu veechaar |

Sant Singh KhalsaAct according to the Instructions of the True Guru; this is the true philosophy.
Manmohan SinghAct up to the True Guru's instruction, this indeed is the true philosophy.
Manmohan Singh (Punjabi)ਸਤਿਗੁਰਾਂ ਨੇ ਉਪਦੇਸ਼ ਉਤੇ ਅਮਲ ਕਰ, ਨਿਰਸੰਦੇਹ ਇਹ ਸੱਚਾ ਤੱਤ-ਗਿਆਨ ਹੈ।
Fareedkot Teekaਤਾਂ ਤੇ ਸਤਿਗੁਰੋਂ ਕੇ ਬਚਨ ਜੋ (ਕਮਾਵਣੇ) ਧਾਰਨੇ ਹੈਂ, ਏਹੀ ਸਚਾ ਵੀਚਾਰ ਹੈ॥
Prof. Sahib Singhਸਭ ਤੋਂ ਉੱਤਮ ਇਹੀ ਅਕਲ ਹੈ, ਕਿ ਗੁਰੂ ਦੇ ਬਚਨ ਕਮਾਏ ਜਾਣ (ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ)।
SikhNet (Spanish)Practica la Palabra del Guru Verdadero, pues Ésta es en realidad la Verdadera Filosofía.

ਬਿਨੁ ਸਾਧੂ ਸੰਗਤਿ ਰਤਿਆ; ਮਾਇਆ ਮੋਹੁ ਸਭੁ ਛਾਰੁ ॥੧॥

bin saadhoo sangat ratiaa; maaeaa mohu sabh chhaar |1|

Sant Singh KhalsaWithout being attuned to the Saadh Sangat, the Company of the Holy, all attachment to Maya is just dust. ||1||
Manmohan SinghWithout being imbued with the Society of saints, all attachment to wealth is as ashes.
Manmohan Singh (Punjabi)ਸਤਿਸੰਸਗਤ ਨਾਲ ਰੰਗੀਜੇ ਜਾਣ ਦੇ ਬਾਝੋਂ ਧਨ-ਦੌਲਤ ਦੀ ਸਾਰੀ ਲਗਨ ਸੁਆਹ ਵਰਗੀ ਹੈ।
Fareedkot Teekaਸੰਤੋਂ ਕੀ ਸੰਗਤ ਮੇਂ (ਰਤਿਆ) ਰੰਗਿਆਂ ਸੇ ਬਿਨਾ ਜੋ ਮਾਇਆ ਮੇਂ ਮੋਹੁ ਕਰਨਾ ਹੈ, ਸੋ ਸਬ (ਛਾਰੁ) ਭਸਮ ਰੂਪ ਹੈ॥੧॥
Prof. Sahib Singhਗੁਰੂ ਦੀ ਸੰਗਤਿ ਵਿਚ ਪਿਆਰ ਪਾਣ ਤੋਂ ਬਿਨਾ (ਇਹ) ਮਾਇਆ ਦਾ ਮੋਹ (ਜੋ) ਸਾਰੇ ਦਾ ਸਾਰਾ ਵਿਅਰਥ ਹੈ (ਜੀਵ ਉੱਤੇ ਆਪਣਾ ਜ਼ੋਰ ਪਾਈ ਰੱਖਦਾ ਹੈ) ॥੧॥

ਪਦ ਅਰਥ ਸਾਧੂ = ਗੁਰੂ। ਛਾਰੁ = ਸੁਆਹ, ਵਿਅਰਥ॥੧॥

SikhNet (Spanish)Sin la Saad Sangat, la Sociedad de los Santos, el apego a Maya es como el polvo. (1)

ਮੇਰੇ ਸਾਜਨ; ਹਰਿ ਹਰਿ ਨਾਮੁ ਸਮਾਲਿ ॥

mere saajan; har har naam samaal |

Sant Singh KhalsaO my friend, reflect upon the Name of the Lord, Har, Har
Manmohan SinghMy Friend! remember thou the Name of Lord God.
Manmohan Singh (Punjabi)ਮੇਰੇ ਮਿਤ੍ਰ ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਪਿਆਰੇ! ਹਰਿ ਹਰਿ ਨਾਮ ਕੋ ਯਾਦ ਕਰ॥
Prof. Sahib Singhਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾ (ਤੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ)।

ਪਦ ਅਰਥ ਸਮਾਲਿ = ਹਿਰਦੇ ਵਿਚ ਵਸਾ।

SikhNet (Spanish)Oh amigo mío, cosecha el Nombre del Señor,

ਸਾਧੂ ਸੰਗਤਿ ਮਨਿ ਵਸੈ; ਪੂਰਨ ਹੋਵੈ ਘਾਲ ॥੧॥ ਰਹਾਉ ॥

saadhoo sangat man vasai; pooran hovai ghaal |1| rahaau |

Sant Singh Khalsa. In the Saadh Sangat, He dwells within the mind, and one's works are brought to perfect fruition. ||1||Pause||
Manmohan SinghIn the guild of the Guru God abides within one's mind and his service becomes fruitful. Pause.
Manmohan Singh (Punjabi)ਗੁਰੂ ਦੀ ਸੰਗਤ ਅੰਦਰ ਵਾਹਿਗੁਰੂ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ। ਠਹਿਰਾਉ।
Fareedkot Teekaਪਰੰਤੂ ਜਬ ਸੰਤੋਂ ਕੀ ਸੰਗਤ ਕਰਨੇ ਕਰ ਹਰੀ ਕਾ ਨਾਮ ਮਨ ਮੇਂ ਵਸੇ, ਤਬ ਤੇਰੀ ਕਰਣੀ ਪੂਰੀ ਹੋਵੇ, ਭਾਵ ਏਹ ਕਿ ਫੇਰ ਕੁਛ ਕਰਤਬ ਕਰਨਾ ਨਹੀਂ ਰਹਤਾ॥੧॥ ਰਹਾਉ ॥
Prof. Sahib Singhਗੁਰੂ ਦੀ ਸੰਗਿਤ ਵਿਚ ਰਿਹਾਂ (ਪਰਮਾਤਮਾ ਦਾ ਨਾਮ) ਮਨ ਵਿਚ ਵੱਸਦਾ ਹੈ, ਤੇ ਮਿਹਨਤ ਸਫਲ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਮਨਿ = ਮਨ ਵਿਚ। ਘਾਲ = ਮਿਹਨਤ। ਪੂਰਨ = ਸਫਲ॥੧॥ਰਹਾਉ॥

SikhNet (Spanish)tu mente descansará en Paz en la Congregación de los Santos y tu Alma obtendrá satisfacción. (1-Pausa)

ਗੁਰੁ ਸਮਰਥੁ ਅਪਾਰੁ ਗੁਰੁ; ਵਡਭਾਗੀ ਦਰਸਨੁ ਹੋਇ ॥

gur samarath apaar gur; vaddabhaagee darasan hoe |

Sant Singh KhalsaThe Guru is All-powerful, the Guru is Infinite. By great good fortune, the Blessed Vision of His Darshan is obtained.
Manmohan SinghThe Guru is omnipotent and the Guru is Infinite. It is through the greatest good luck that his view is had.
Manmohan Singh (Punjabi)ਗੁਰੂ ਸਰਬ-ਸ਼ਕਤੀਵਾਨ ਹੈ ਅਤੇ ਗੁਰੂ ਹੀ ਬੇਅੰਤ। ਭਾਰੇ ਚੰਗੇ ਨਸੀਬਾਂ ਦੁਆਰਾ ਉਸ ਦਾ ਦੀਦਾਰ ਮਿਲਦਾ ਹੈ।
Fareedkot Teekaਗੁਰ (ਸਮਰਥੁ) ਸਰਬ ਸ਼ਕਤੀਵਾਨ ਹੈ ਔਰ ਗੁਰੂ ਪਰਮੇਸਰ ਰੂਪ ਹੋਣੇ ਕਰ (ਅਪਾਰ) ਪਾਰਾਵਾਰ ਸੇ ਰਹਤ ਹੈ, ਪਰੰਤੂ ਵੱਡੇ ਭਾਗਾਂ ਵਾਲਿਓਂ ਕੋ ਦਰਸ਼ਨ ਹੋਤਾ ਹੈ॥
Prof. Sahib Singhਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਬੇਅੰਤ (ਗੁਣਾਂ ਵਾਲਾ) ਹੈ। ਵੱਡੇ ਭਾਗਾਂ ਵਾਲੇ ਮਨੁੱਖ ਨੂੰ (ਹੀ) ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ।
SikhNet (Spanish)Todopoderoso e Infinito es el Guru, afortunado es aquél que busca tener Su Visión.

ਗੁਰੁ ਅਗੋਚਰੁ ਨਿਰਮਲਾ; ਗੁਰ ਜੇਵਡੁ. ਅਵਰੁ ਨ ਕੋਇ ॥

gur agochar niramalaa; gur jevadd. avar na koe |

Sant Singh KhalsaThe Guru is Imperceptible, Immaculate and Pure. There is no other as great as the Guru.
Manmohan SinghImperceptible and Immaculate is the Guru. None else is as great as the Guru.
Manmohan Singh (Punjabi)ਸੋਚ ਸਮਝ ਤੋਂ ਪਰੇਡੇ ਅਤੇ ਪਵਿੱਤ੍ਰ ਹੈ ਗੁਰੂ। ਗੁਰੂ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਪੁਨਾ ਗੁਰੋਂ ਕਾ ਸ੍ਵਰੂਪ (ਅਗੋਚਰ) ਇੰਦ੍ਰੀਓਂ ਸੇ ਪਰੇ ਹੈ ਔਰ (ਨਿਰਮਲਾ) ਮਾਯਾ ਅਵਿਦਿਯਾ ਮਲ ਸੇ ਰਹਤ ਹੈ, ਭਾਵ ਏਹ ਗੁਰੋਂ ਕਾ ਸਰੂਪ ਸੁਧ ਹੈ, ਗੁਰੋਂ ਜੈਸਾ ਵੱਡਾ ਔਰ ਕੋਈ ਨਹੀਂ ਹੈ॥
Prof. Sahib Singhਗੁਰੂ (ਉਸ ਪ੍ਰਭੂ ਦਾ ਰੂਪ ਹੈ ਜੋ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਪਵਿਤ੍ਰ-ਸਰੂਪ ਹੈ, ਗੁਰੂ ਜੇਡਾ ਵੱਡਾ (ਸ਼ਖ਼ਸੀਅਤ ਵਾਲਾ) ਹੋਰ ਕੋਈ ਨਹੀਂ ਹੈ।

ਪਦ ਅਰਥ ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ।

SikhNet (Spanish)Incomprensible, Inmaculado y Puro es Él, nadie puede igualar al Guru.

ਗੁਰੁ ਕਰਤਾ ਗੁਰੁ ਕਰਣਹਾਰੁ; ਗੁਰਮੁਖਿ ਸਚੀ ਸੋਇ ॥

gur karataa gur karanahaar; guramukh sachee soe |

Sant Singh KhalsaThe Guru is the Creator, the Guru is the Doer. The Gurmukh obtains true glory.
Manmohan SinghThe Guru is the Creator and Guru the Doer. It is through the Guru, that true glory is obtained.
Manmohan Singh (Punjabi)ਗੁਰੂ ਜੀ ਸਿਰਜਣਹਾਰ ਹਨ ਤੇ ਗੁਰੂ ਜੀ ਹੀ ਕਰਨ ਵਾਲੇ। ਗੁਰਾਂ ਦੁਆਰਾ ਹੀ ਸੱਚੀ ਬਜੁਰਗੀ ਪਰਾਪਤ ਹੁੰਦੀ ਹੈ।
Fareedkot Teekaਪੀਛੇ ਭੀ ਗੁਰੂ ਕਰਤਾ ਥਾ, ਅਬ ਭੀ ਗੁਰੂ ਕਰਣਹਾਰ ਹੈ, ਗੁਰੂ ਜੋ ਮੁਖ੍ਯ ਰੂਪ ਹੈ, ਤਿਨ ਕੀ ਸਚੀ ਸੋਭਾ ਹੈ॥
Prof. Sahib Singhਗੁਰੂ ਕਰਤਾਰ (ਦਾ ਰੂਪ) ਹੈ, ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਕੁਝ ਕਰਨ ਦੇ ਸਮਰੱਥ ਹੈ। ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਸੋਇ = ਸੋਭਾ।

SikhNet (Spanish)Él es el Creador y la Causa; a través de Él se vivencia una Gloria plena.

ਗੁਰ ਤੇ ਬਾਹਰਿ ਕਿਛੁ ਨਹੀ; ਗੁਰੁ ਕੀਤਾ ਲੋੜੇ ਸੁ ਹੋਇ ॥੨॥

gur te baahar kichh nahee; gur keetaa lorre su hoe |2|

Sant Singh KhalsaNothing is beyond the Guru; whatever He wishes comes to pass. ||2||
Manmohan SinghNothing is beyond (the jurisdiction of) the Guru. Whatever The Guru desires that comes to pass.
Manmohan Singh (Punjabi)ਕੁਝ ਭੀ ਗੁਰਾਂ (ਦੇ ਅਖਤਿਆਰ) ਤੋਂ ਬਾਹਰ ਨਹੀਂ। ਜੋ ਕੁਝ ਭੀ ਗੁਰੂ ਜੀ ਚਾਹੁੰਦੇ ਹਨ, ਉਹੀ ਹੁੰਦਾ ਹੈ।
Fareedkot Teekaਕੋਈ ਵਸਤ ਗੁਰੋਂ ਸੇ ਬਾਹਰ ਨਹੀਂ ਹੈ, ਜੋ ਗੁਰੂ ਕੀਆ ਚਾਹੇ ਸੋ ਹੋਤਾ ਹੈ॥੨॥
Prof. Sahib Singhਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਜੋ ਕੁਝ ਗੁਰੂ ਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ (ਭਾਵ, ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇ ਜੋ ਕੁਝ ਉਹ ਕਰਨਾ ਲੋੜਦਾ ਹੈ ਉਹੀ ਹੁੰਦਾ ਹੈ) ॥੨॥

ਪਦ ਅਰਥ ਤੇ = ਤੋਂ। ਬਾਹਰਿ = ਆਕੀ। ਲੋੜੇ = ਚਾਹੇ॥੨॥

SikhNet (Spanish)Sin el Guru no hay nada y todo lo que ocurre es por Su Voluntad. (2)

ਗੁਰੁ ਤੀਰਥੁ. ਗੁਰੁ ਪਾਰਜਾਤੁ; ਗੁਰੁ. ਮਨਸਾ ਪੂਰਣਹਾਰੁ ॥

gur teerath. gur paarajaat; gur. manasaa pooranahaar |

Sant Singh KhalsaThe Guru is the Sacred Shrine of Pilgrimage, the Guru is the Wish-fulfilling Elysian Tree.
Manmohan SinghThe Guru is the place or pilgrimage, Guru the Elysian Tree, and Guru the fulfiller of desire.
Manmohan Singh (Punjabi)ਗੁਰੂ ਯਾਤ੍ਰਾ-ਅਸਥਾਨ ਹੈ, ਗੁਰੂ ਕਲਪ-ਬਿਰਛ ਅਤੇ ਗੁਰੂ ਹੀ ਖਾਹਿਸ਼ਾਂ ਪੂਰੀਆਂ ਕਰਨ ਵਾਲਾ।
Fareedkot Teekaਪੁਨਾ ਗੁਰੂ ਤੀਰਥ ਵਤ ਪਵਿਤ੍ਰ ਕਰਨੇ ਵਾਲੇ ਹੈਂ, ਔਰ ਕਲਪ ਬ੍ਰਿਛ ਰੂਪ ਮਨੋਂ ਕਾਮਨਾ ਕੇ ਦੇਨੇ ਵਾਲੇ ਹੈਂ, ਔਰ ਗੁਰੂ ਮੋਖਾਦਿ ਸਰਬ (ਮਨਸਾ) ਇਛਾ ਕੇ ਪੂਰਨ ਕਰਨ ਵਾਲੇ ਹੈਂ॥
Prof. Sahib Singhਗੁਰੂ (ਹੀ ਅਸਲ) ਤੀਰਥ ਹੈ, ਗੁਰੂ (ਹੀ) ਪਾਰਜਾਤ ਰੁੱਖ ਹੈ, ਗੁਰੂ ਹੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ।

ਪਦ ਅਰਥ ਪਾਰਜਾਤੁ = {पारिजात} ਸਵਰਗ ਦੇ ਪੰਜ ਰੁੱਖਾਂ ਵਿਚੋਂ ਇਕ 'ਪਾਰਜਾਤ' ਰੁੱਖ ਹੈ ਜੋ ਮਨੋਕਾਮਨਾ ਪੂਰੀਆਂ ਕਰਦਾ ਹੈ। ਉਹ ਪੰਜ ਰੁੱਖ ਇਹ ਹਨ: ਮੰਦਾਰ, ਪਾਰਜਾਤ, ਸੰਤਾਨ, ਕਲਪ-ਰੁੱਖ ਅਤੇ ਹਰੀ = ਚੰਦਨ। ਸਮੁੰਦਰ ਰਿੜਕਨ ਤੇ ਇਹ ਪਾਰਜਾਤ ਰੁੱਖ ਦੇਵਤਿਆਂ ਨੂੰ ਚੌਦਾਂ ਰਤਨਾਂ ਵਿਚ ਹੀ ਲੱਭਾ ਸੀ। ਵੰਡ ਵੇਲੇ ਇਹ ਇੰਦ੍ਰ ਦੇ ਕਬਜ਼ੇ ਵਿਚ ਆਇਆ। ਕ੍ਰਿਸ਼ਨ ਜੀ ਨੇ ਉਸ ਤੋਂ ਖੋਹ ਕੇ ਆਪਣੀ ਪਿਆਰੀ 'ਸਤਯ ਭਾਮਾਂ' ਦੇ ਵਿਹੜੇ ਵਿਚ ਲਾ ਦਿੱਤਾ। {पारमस्या स्तीति पारी समुद्र स्तत्र जातः, तस्य समुद्रौत्पन्नत्वात्}। ਮਨਸਾ = {मनीषा} ਇੱਛਾ।

SikhNet (Spanish)El Guru es el Lugar de Peregrinaje, el Guru es el Árbol Coral de Kappa;

ਗੁਰੁ ਦਾਤਾ ਹਰਿ ਨਾਮੁ ਦੇਇ; ਉਧਰੈ ਸਭੁ ਸੰਸਾਰੁ ॥

gur daataa har naam dee; udharai sabh sansaar |

Sant Singh KhalsaThe Guru is the Fulfiller of the desires of the mind. The Guru is the Giver of the Name of the Lord, by which all the world is saved.
Manmohan SinghGuru the giver, grants God's Name, wherewith the entire world is saved.
Manmohan Singh (Punjabi)ਗੁਰੂ ਦਾਤਾਰ ਵਾਹਿਗੁਰੂ ਦਾ ਨਾਮ ਪਰਦਾਨ ਕਰਦਾ ਹੈ ਜਿਸ ਨਾਲ ਸਾਰੇ ਜਗਤ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਗੁਰੂ ਜੋ ਸਰਬ ਪਦਾਰਥੋਂ ਕੇ ਦਾਤਾ ਹੈਂ, ਜੋ ਹਰੀ ਕਾ ਨਾਮ ਦੇਵੇਂ, ਤੌ ਜੀਵ ਸਭ ਸੰਸਾਰ ਕੇ ਬੰਧਨਾਂ ਸੇ (ਉਧਰੈ) ਨਿਕਸੇ॥
Prof. Sahib Singhਗੁਰੂ ਹੀ (ਉਹ) ਦਾਤਾ ਹੈ (ਜੋ) ਪਰਮਾਤਮਾ ਦਾ ਨਾਮ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਸਾਰਾ ਸੰਸਾਰ (ਵਿਕਾਰਾਂ ਤੋਂ) ਬਚਦਾ ਹੈ।

ਪਦ ਅਰਥ ਉਧਰੈ = (ਵਿਕਾਰਾਂ ਤੋਂ) ਬਚਾ ਲੈਂਦਾ ਹੈ।

SikhNet (Spanish)es Quien hace cumplir los deseos de nuestra mente. El Guru es el Dador del Nombre, la Salvación del mundo entero.

ਗੁਰੁ ਸਮਰਥੁ. ਗੁਰੁ ਨਿਰੰਕਾਰੁ; ਗੁਰੁ. ਊਚਾ ਅਗਮ ਅਪਾਰੁ ॥

gur samarath. gur nirankaar; gur. aoochaa agam apaar |

Sant Singh KhalsaThe Guru is All-powerful, the Guru is Formless; the Guru is Lofty, Inaccessible and Infinite.
Manmohan SinghThe Guru is potent to do everything and the Guru is himself the formless Lord, The Guru is high, unfathomable and limitless.
Manmohan Singh (Punjabi)ਗੁਰੂ ਸਭ ਕੁਝ ਕਰਨ ਯੋਗ ਹੈ ਅਤੇ ਗੁਰੂ ਆਪੇ ਹੀ ਆਕਾਰ-ਰਹਿਤ ਸਾਹਿਬ ਹੈ। ਗੁਰੂ ਬੁਲੰਦ, ਅਥਾਹ ਅਤੇ ਹਦਬੰਨਾ-ਰਹਿਤ ਹੈ।
Fareedkot Teekaਗੁਰੂ ਸਮਰਥ ਹੈਂ, ਗੁਰੂ ਨਿਰੰਕਾਰ ਰੂਪੁ ਹੈਂ, ਔਰ ਗੁਰੂ ਬ੍ਰਹਮਾਦਿਕੋਂ ਸੇ ਊਚੇ ਹੈਂ, ਔਰ (ਅਗਮ) ਮਨ ਬਾਣੀ ਤਿਸ ਗੁਰੂ ਸਰੂਪ ਮੇਂ ਪ੍ਰਾਪਤਿ ਨਹੀਂ ਹੋਤੀ, ਔਰ (ਅਪਾਰੁ) ਪਾਰ ਉਰਾਰ ਸੇ ਰਹਿਤ ਹੈਂ॥
Prof. Sahib Singhਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਤਾਕਤਾਂ ਦਾ ਮਾਲਕ ਹੈ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ ਉੱਚਾ ਹੈ, ਅਪਹੁੰਚ ਹੈ ਤੇ ਬੇਅੰਤ ਹੈ।

ਪਦ ਅਰਥ ਅਗਮ = ਅਪਹੁੰਚ।

SikhNet (Spanish)Todopoderoso es Él, el Uno sin Forma, Elevado, Incognoscible y Vasto.

ਗੁਰ ਕੀ ਮਹਿਮਾ ਅਗਮ ਹੈ; ਕਿਆ ਕਥੇ ਕਥਨਹਾਰੁ ॥੩॥

gur kee mahimaa agam hai; kiaa kathe kathanahaar |3|

Sant Singh KhalsaThe Praise of the Guru is so sublime-what can any speaker say? ||3||
Manmohan SinghIneffable is the praise s of the Guru. What can a sayer say?
Manmohan Singh (Punjabi)ਅਕਹਿ ਹੈ ਗੁਰਾਂ ਦਾ ਉਪਮਾ। ਆਖਣ ਵਾਲਾ ਕੀ ਆਖ ਸਕਦਾ ਹੈ?
Fareedkot Teekaਯਾਂ ਤੇ ਗੁਰੋਂ ਕੀ ਉਪਮਾ (ਅਗਮ) ਮਨ ਬਾਣੀ ਕਾ ਅਵਿਸੇ ਹੈ, ਕਥਨ ਵਾਲਾ ਕਿਆ ਕਥਨ ਕਰੇ॥੩॥
Prof. Sahib Singhਗੁਰੂ ਦੀ ਵਡਿਆਈ ਤਕ (ਲਫ਼ਜ਼ਾਂ ਦੀ ਰਾਹੀਂ) ਪਹੁੰਚਿਆ ਨਹੀਂ ਜਾ ਸਕਦਾ। ਕੋਈ ਭੀ (ਸਿਆਣਾ ਤੋਂ ਸਿਆਣਾ) ਬਿਆਨ ਕਰਨ ਵਾਲਾ ਬਿਆਨ ਨਹੀਂ ਕਰ ਸਕਦਾ ॥੩॥

ਪਦ ਅਰਥ ਅਗਮ = ਅਪਹੁੰਚ॥੩॥

SikhNet (Spanish)Inefable es Su Alabanza, qué podría uno decir. (3)

ਜਿਤੜੇ ਫਲ. ਮਨਿ ਬਾਛੀਅਹਿ; ਤਿਤੜੇ ਸਤਿਗੁਰ ਪਾਸਿ ॥

jitarre fal. man baachheeeh; titarre satigur paas |

Sant Singh KhalsaAll the rewards which the mind desires are with the True Guru.
Manmohan SinghWith (in the hand of) the True Guru are as many rewards as our mind desires.
Manmohan Singh (Punjabi)ਸੱਚੇ ਗੁਰਾਂ ਦੇ ਕੋਲ (ਹੱਥ ਵਿੱਚ) ਐਨ ਇਵਜ਼ਾਨੇ ਹਨ, ਜਿਨ੍ਹੇ ਦਿਲ ਚਾਹੁੰਦਾ ਹੈ।
Fareedkot Teekaਹੇ (ਮਨਿ) ਪ੍ਯਾਰੇ! ਜਿਤਨੇ ਫਲ (ਬਾਛੀਅਹਿ) ਚਾਹੀਏ (ਤਿਤੜੇ) ਉਤਨੇ ਹੀ ਗੁਰੋਂ ਕੇ ਪਾਸ ਹੈਂ, ਭਾਵ ਯਹਿ ਕਿ ਮਨ ਬਾਂਛਤ ਕੇ ਦੇਣੇ ਵਾਲੇ ਹੈਂ॥
Prof. Sahib Singhਜਿਤਨੇ ਭੀ ਪਦਾਰਥਾਂ ਦੀ ਮਨ ਵਿਚ ਇੱਛਾ ਵਿਚ ਧਾਰੀਏ, ਉਹ ਸਾਰੇ ਹੀ ਗੁਰੂ ਪਾਸੋਂ ਮਿਲ ਜਾਂਦੇ ਹਨ।

ਪਦ ਅਰਥ ਬਾਛੀਅਹਿ = ਇੱਛੇ ਜਾਂਦੇ ਹਨ। ਤਿਤੜੇ = ਉਹ ਸਾਰੇ।

SikhNet (Spanish)Todas las recompensas que busca nuestra mente están en las Manos del Guru.

ਪੂਰਬ ਲਿਖੇ ਪਾਵਣੇ; ਸਾਚੁ ਨਾਮੁ ਦੇ ਰਾਸਿ ॥

poorab likhe paavane; saach naam de raas |

Sant Singh KhalsaOne whose destiny is so pre-ordained, obtains the Wealth of the True Name.
Manmohan SinghHe, who is so preordained, obtains such fruit from the Guru, who is the grantor of the wealth of the true Name.
Manmohan Singh (Punjabi)ਗੁਰਾਂ ਪਾਸੋਂ ਜੋ ਸਤਿਨਾਮ ਦੇ ਧਨ ਦੇ ਦਾਤਾਰ ਹਨ, ਐਸੇ ਫਲ ਉਹ ਪਰਾਪਤ ਕਰਦਾ ਹੈ, ਜਿਸ ਦੇ ਲਈ ਧੁਰ ਤੋਂ ਇਸ ਤਰ੍ਹਾਂ ਲਿਖਿਆ ਹੁੰਦਾ ਹੈ।
Fareedkot Teekaਪਰੰਤੂ ਪੂਰਬ ਜਨਮ ਕੇ ਪੁੰਨ ਲੇਖ ਲਿਖੇ ਕੇ ਅਨੁਸਾਰ ਗੁਰੂ ਵਾ ਫਲ ਪਾਵਣੇ ਹੋਤੇ ਹੈਂ, ਜੇ ਕਰ ਸ੍ਰਧਾ ਰੂਪੀ (ਰਾਸਿ) ਪੂੰਜੀ ਹੋਵੇ ਤੋ ਸਚਾ ਨਾਮ ਭੀ ਗੁਰੂ ਹੀ ਦੇਤੇ ਹੈਂ, ਵਾ ਸਚ ਨਾਮ ਕੀ ਪੂੰਜੀ ਭੀ ਗੁਰੂ ਹੀ ਦੇਤੇ ਹੈਂ॥
Prof. Sahib Singhਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਲੇਖ ਅਨੁਸਾਰ (ਗੁਰੂ ਦੀ ਸਰਨ ਪਿਆਂ) ਮਿਲ ਜਾਂਦੇ ਹਨ। ਗੁਰੂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦੇਂਦਾ ਹੈ।

ਪਦ ਅਰਥ ਦੇ = ਦੇਂਦਾ ਹੈ। ਰਾਸਿ = ਸਰਮਾਇਆ।

SikhNet (Spanish)Si lo tuviéramos escrito en nuestro Destino, seríamos bendecidos con el Tesoro del Nombre Verdadero.

ਸਤਿਗੁਰ ਸਰਣੀ ਆਇਆਂ; ਬਾਹੁੜਿ ਨਹੀ ਬਿਨਾਸੁ ॥

satigur saranee aaeaan; baahurr nahee binaas |

Sant Singh KhalsaEntering the Sanctuary of the True Guru, you shall never die again.
Manmohan SinghBy seeking the sanctuary of the True Guru, who shalt not die again.
Manmohan Singh (Punjabi)ਸਤਿਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ, ਤੂੰ ਮੁੜ ਕੇ ਨਹੀਂ ਮਰੇਗਾ!
Fareedkot Teekaਸਤਿਗੁਰੋਂ ਕੀ ਸਰਣੀ ਆਇਆਂ ਹੋਇਆਂ (ਬਾਹੁੜਿ) ਫੇਰ (ਬਿਨਾਸੁ) ਜਨਮੁ ਮਰਨੁ ਨਹੀਂ ਹੋਤਾ॥
Prof. Sahib Singhਜੇ ਗੁਰੂ ਦੀ ਸਰਨ ਆ ਪਈਏ, ਤਾਂ ਉਸ ਤੋਂ ਮਿਲੇ ਆਤਮਕ ਜੀਵਨ ਦਾ ਮੁੜ ਕਦੇ ਨਾਸ ਨਹੀਂ ਹੁੰਦਾ।

ਪਦ ਅਰਥ ਬਿਨਾਸੁ = (ਆਤਮਕ) ਮੌਤ।

SikhNet (Spanish)Si uno busca el Refugio del Guru Verdadero, uno no morirá más.

ਹਰਿ ਨਾਨਕ. ਕਦੇ ਨ ਵਿਸਰਉ; ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥

har naanak. kade na visrau; ehu jeeo pindd teraa saas |4|29|99|

Sant Singh KhalsaNanak: may I never forget You, Lord. This soul, body and breath are Yours. ||4||29||99||
Manmohan SinghThe soul, body and breaths are Thine, O God! may Nanak never grow oblivious of Thee.
Manmohan Singh (Punjabi)ਇਹ ਆਤਮਾ, ਦੇਹਿ ਤੇ ਸੁਆਸ ਤੇਰੇ ਹਨ, ਹੈ ਵਾਹਿਗੁਰੂ! ਰੱਬ ਕਰੇ, ਨਾਨਕ ਤੈਨੂੰ ਕਦਾਚਿੱਤ ਨਾਂ ਭੁੱਲੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਐਸੇ ਪ੍ਰਾਰਥਨਾ ਕਰੋ ਹੇ ਹਰੀ ਆਪ ਕਾ ਨਾਮ ਮੇਰੇ ਕੋ ਕਬੀ ਨਾ ਵੀਸਰੇ, ਏਹੁ ਜੀਉ, ਪਿੰਡੁ, ਸਾਸੁ, ਸਭ ਤੇਰਾ ਹੀ ਦੀਆ ਹੂਆ ਹੈ॥੪॥੨੯॥੯੯॥
Prof. Sahib Singhਹੇ ਨਾਨਕ! (ਆਖ-) ਹੇ ਹਰੀ! (ਗੁਰੂ ਦੀ ਸਰਨ ਪੈ ਕੇ) ਮੈਂ ਤੈਨੂੰ ਕਦੇ ਨਾਹ ਭੁਲਾਵਾਂ। ਮੇਰੀ ਇਹ ਜਿੰਦ ਮੇਰਾ ਇਹ ਸਰੀਰ ਤੇ (ਸਰੀਰ ਵਿਚ ਆਉਂਦਾ) ਸਾਹ ਸਭ ਤੇਰਾ ਹੀ ਦਿੱਤਾ ਹੋਇਆ ਹੈ ॥੪॥੨੯॥੯੯॥

ਪਦ ਅਰਥ ਵਿਸਰਉ = ਵਿਸਰਉਂ, ਮੈਂ ਭੁੱਲਾਂ। ਜੀਉ = ਜਿੰਦ। ਪਿੰਡੁ = ਸਰੀਰ। ਸਾਸੁ = ਸਾਹ॥੪॥

SikhNet (Spanish)Nanak no se olvida del Señor, Quien lo ha bendecido con la vida. (4-29-99)
Answers quote the Granth verbatim with Ang citations. AI commentary is not Gurbani and not a religious ruling.