ੴ

ਸਿੱਖਬਾਣੀ · SikhBani

ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥

panch bikhaadee ek gareebaa raakhahu raakhanahaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 205, 206 · 11 lines
Translations

ਗਉੜੀ ਮਹਲਾ ੫ ॥

gaurree mahalaa 5 | Ang 205

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਰਾਖੁ ਪਿਤਾ ਪ੍ਰਭ ਮੇਰੇ ॥

raakh pitaa prabh mere | Ang 205

Sant Singh KhalsaSave me, O My Father God.
Manmohan SinghSave me, O my father Lord.
Manmohan Singh (Punjabi)ਮੇਰੀ ਰਖਿਆ ਕਰ ਹੈ ਮੇਰੇ ਬਾਬਲ ਪਰਮੇਸ਼ਰ!
Fareedkot Teekaਹੇ ਮੇਰੇ ਪਿਤਾ ਪ੍ਰਭੂ! ਰਾਖ ਲੈ॥
Prof. Sahib Singhਹੇ ਮੇਰੇ ਮਿੱਤਰ ਪ੍ਰਭੂ! ਮੈਨੂੰ ਗੁਣ-ਹੀਨ ਨੂੰ ਬਚਾ ਲੈ।
SikhNet (Spanish)Sálvame, oh mi Padre;

ਮੋਹਿ ਨਿਰਗੁਨੁ; ਸਭ ਗੁਨ ਤੇਰੇ ॥੧॥ ਰਹਾਉ ॥

mohi niragun; sabh gun tere |1| rahaau | Ang 205

Sant Singh KhalsaI am worthless and without virtue; all virtues are Yours. ||1||Pause||
Manmohan SinghI am without merit. All the merits are in Thee. Pause.
Manmohan Singh (Punjabi)ਮੈਂ ਨੇਕੀ ਵਿਹੁਣ ਹਾਂ, ਸਾਰੀਆਂ ਨੇਕੀਆਂ ਤੇਰੇ ਵਿੱਚ ਹਨ। ਠਹਿਰਾੳ।
Fareedkot Teekaਮੈਂ ਗੁਨ ਹੀਨ ਹੂੰ ਤੇਰੇ ਮੇਂ ਸੰਪੂਰਨ ਗੁਨ ਹੈਂ॥੧॥ ਰਹਾਉ ॥☬ਜੇ ਪਰਮੇਸਰ ਕਹੇ ਕਿਸ ਸੇ ਰਾਖੂੰ? ਤਿਸ ਪਰ ਕਹਤੇ ਹੈਂ:
Prof. Sahib Singhਸਾਰੇ ਗੁਣ ਤੇਰੇ (ਵੱਸ ਵਿਚ ਹਨ, ਜਿਸ ਤੇ ਮਿਹਰ ਕਰੇਂ, ਉਸੇ ਨੂੰ ਮਿਲਦੇ ਹਨ। ਮੈਨੂੰ ਭੀ ਆਪਣੇ ਗੁਣ ਬਖ਼ਸ਼ ਤੇ ਅਉਗਣਾਂ ਤੋਂ ਬਚਾ ਲੈ) ॥੧॥ ਰਹਾਉ ॥

ਪਦ ਅਰਥ ਮੋਹਿ = ਮੈਨੂੰ। ਨਿਰਗੁਨੁ = ਗੁਣ-ਹੀਨ ॥੧॥ ਰਹਾਉ ॥

SikhNet (Spanish)me encuentro sin mérito, pues el Mérito reside sólo en Ti. (1-Pausa)

ਪੰਚ ਬਿਖਾਦੀ. ਏਕੁ ਗਰੀਬਾ; ਰਾਖਹੁ ਰਾਖਨਹਾਰੇ ॥

panch bikhaadee. ek gareebaa; raakhahu raakhanahaare | Ang 205

Sant Singh KhalsaThe five vicious thieves are assaulting my poor being; save me, O Savior Lord!
Manmohan SinghO Saviour, the five quarrelsome vices are the enemies of the sole poor soul Save me from them.
Manmohan Singh (Punjabi)ਹੈ ਬਚਾਉਣਹਾਰ! ਪੰਜ ਝਗੜਾਲੂ ਪਾਪ, ਮੈਂ ਇਕੱਲੜੀ ਗਰੀਬ ਜਿੰਦੜੀ ਦੇ ਦੁਸ਼ਮਨ ਹਨ ਮੈਨੂੰ ਉਨ੍ਹਾਂ ਪਾਸੋਂ ਬਚਾ ਲੈ।
Fareedkot Teekaਕਾਮ ਆਦੀ ਪੰਚ ਬਿਖਾਦੀ ਸੋਕ ਕੋ ਪ੍ਰਾਪਤਿ ਕਰਨੇ ਵਾਲੇ ਹੈਂ ਅਰਥਾਤ ਦੁਖਦਾਈ ਹੈਂ ਔਰ ਮੈਂ ਏਕ ਗਰੀਬ ਹਾਂ। ਹੇ ਦ੍ਰੋਪਤੀ, ਗਜ ਆਦਿਕੋਂ ਕੀ ਰਖ੍ਯਾ ਕਰਨੇ ਵਾਲੇ ਇਨ ਸੇ ਰਾਖੋ॥
Prof. Sahib Singhਹੇ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ! ਮੈਂ ਗਰੀਬ ਇਕੱਲਾ ਹਾਂ ਤੇ ਮੇਰੇ ਵੈਰੀ ਕਾਮ ਆਦਿਕ ਪੰਜ ਹਨ।

ਪਦ ਅਰਥ ਬਿਖਾਦੀ = {विषादिन्} ਝਗੜਾਲੂ, ਦਿਲ ਨੂੰ ਤੋੜਨ ਵਾਲੇ।

SikhNet (Spanish)Los cinco molestos deseos son mis enemigos; pobre de mí, ¡concédeme tu Protección, oh Señor!

ਖੇਦੁ ਕਰਹਿ. ਅਰੁ ਬਹੁਤੁ ਸੰਤਾਵਹਿ; ਆਇਓ ਸਰਨਿ ਤੁਹਾਰੇ ॥੧॥

khed kareh. ar bahut santaaveh; aaeo saran tuhaare |1| Ang 205

Sant Singh KhalsaThey are tormenting and torturing me. I have come, seeking Your Sanctuary. ||1||
Manmohan SinghThey cause me suffering, and immensely annoy me. So I have sought Thine shelter.
Manmohan Singh (Punjabi)ਉਹ ਮੈਨੂੰ ਦੁਖ ਦਿੰਦੇ ਹਨ ਅਤੇ ਅਤਿਅੰਤ ਤੰਗ ਕਰਦੇ ਹਨ, ਇਸ ਲਈ ਮੈਂ ਤੇਰੀ ਪਨਾਹ ਲਈ ਹੈ।
Fareedkot Teekaਕਿਉਂਕਿ ਇਹ ਪਾਂਚੋ ਕਸਟ ਕਰਤੇ ਹੈਂ ਔਰ ਬਹੁਤ ਸਤਾਵੈ ਅਰਥਾਤ ਬਾਰੰਬਾਰ ਅਪਨੀ ਖੈਂਚ ਕਰ ਅਕਾਵਤੇ ਹੈਂ। ਇਨ ਕੇ ਭੈ ਕਰ ਤੇਰੇ ਚਰਨੋ ਕੀ ਸਰਣ ਆਇਆ ਹਾਂ॥੧॥☬ਜੇ ਕਹੇ ਇਨ ਸੇ ਬਚਨੇ ਕਾ ਔਰ ਕੋਈ ਜਤਨ ਕਰ? ਤਿਸ ਪਰ ਕਹਤੇ ਹੈਂ:
Prof. Sahib Singhਮੇਰੀ ਸਹਾਇਤਾ ਕਰ, ਮੈਂ ਤੇਰੀ ਸਰਨ ਆਇਆ ਹਾਂ। ਇਹ ਪੰਜੇ ਮੈਨੂੰ ਦੁੱਖ ਦੇਂਦੇ ਹਨ ਤੇ ਬਹੁਤ ਸਤਾਂਦੇ ਹਨ ॥੧॥

ਪਦ ਅਰਥ ਖੇਦੁ = ਦੁੱਖ-ਕਲੇਸ਼। ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣਾ। ਅਰਿ = ਵੈਰੀ} ॥੧॥

SikhNet (Spanish)Ellos me provocan dolor, y por eso busco Tu Refugio. (1)

ਕਰਿ ਕਰਿ ਹਾਰਿਓ. ਅਨਿਕ ਬਹੁ ਭਾਤੀ; ਛੋਡਹਿ ਕਤਹੂੰ ਨਾਹੀ ॥

kar kar haario. anik bahu bhaatee; chhoddeh katahoon naahee | Ang 206

Sant Singh KhalsaTrying all sorts of things, I have grown weary, but still, they will not leave me alone.
Manmohan SinghI have grown weary of adopting various and many means, but in no way do they leave me.
Manmohan Singh (Punjabi)ਮੈਂ ਅਨੇਕਾਂ ਤੇ ਬਹੁਤ ਢੰਗ ਕਰ ਕੇ ਹਾਰ ਹੁਟ ਗਿਆ ਹਾਂ, ਪਰ ਉਹ ਕਿਸੇ ਤਰ੍ਹਾਂ ਭੀ ਮੇਰਾ ਖਹਿੜਾ ਨਹੀਂ ਛਡਦੇ।
Fareedkot Teekaਅਨੇਕ ਹੀ ਜਤਨ ਕਰ ਕਰ ਕੇ ਥਕਤ ਹੂਆ ਹੂੰ। ਕੈਸੇ ਜਤਨ ਕੀਏ ਹੈਂ? ਅਨੇਕ ਪ੍ਰਕਾਰ ਕੇ ਯੱਗ ਤਪ ਆਦਿਕ, ਪਰੰਤੂ ਕਿਸੀ ਪ੍ਰਕਾਰ ਕੇ ਜਤਨ ਕਰਨੇ ਕਰ ਪੂਰਬ ਉਕਤ ਬਿਕਾਰ ਛੋਡਤੇ ਨਹੀਂ॥
Prof. Sahib Singh(ਹੇ ਪਿਤਾ-ਪ੍ਰਭੂ! ਇਹਨਾਂ ਪੰਜਾਂ ਬਿਖਾਦੀਆਂ ਤੋਂ ਬਚਣ ਲਈ) ਮੈਂ ਅਨੇਕਾਂ ਤੇ ਕਈ ਕਿਸਮਾਂ ਦੇ ਜਤਨ ਕਰ ਕਰ ਕੇ ਥੱਕ ਗਿਆ ਹਾਂ, ਇਹ ਕਿਸੇ ਤਰ੍ਹਾਂ ਭੀ ਮੇਰੀ ਖ਼ਲਾਸੀ ਨਹੀਂ ਕਰਦੇ।

ਪਦ ਅਰਥ ਕਤਹੂੰ = ਕਿਤੇ ਭੀ।

SikhNet (Spanish)He tratado de todas las formas, pero ellos no aflojan su garra.

ਏਕ ਬਾਤ ਸੁਨਿ. ਤਾਕੀ ਓਟਾ; ਸਾਧਸੰਗਿ ਮਿਟਿ ਜਾਹੀ ॥੨॥

ek baat sun. taakee ottaa; saadhasang mitt jaahee |2| Ang 206

Sant Singh KhalsaBut I have heard that they can be rooted out, in the Saadh Sangat, the Company of the Holy; and so I seek their Shelter. ||2||
Manmohan SinghI have heard one thing, that they are uprooted in the saints' association. So I have sought their protection.
Manmohan Singh (Punjabi)ਮੈਂ ਇਕ ਗੱਲ ਸੁਣੀ ਹੈ ਕਿ ਸੰਤਾਂ ਦੀ ਸੰਗਤਿ ਅੰਦਿਰ ਉਨ੍ਹਾਂ ਦੀ ਜੜ੍ਹ ਪੁਟੀ ਜਾਂਦੀ ਹੈ। ਇਸ ਲਈ ਮੈਂ ਉਨ੍ਹਾਂ ਦੀ ਪਨਾਹ ਲਈ ਹੈ।
Fareedkot Teekaਏਕ ਬਾਤ ਸੁਨ ਕਰ ਓਟ ਤਕੀ ਹੈ। ਕਿਆ ਬਾਤ ਸੁਨੀ? ਕੇ ਸਾਧੂਓਂ ਕੀ ਸੰਗਤ ਕਰ ਮਿਟ ਜਾਤੇ ਹੈਂ॥੨॥
Prof. Sahib Singhਇਕ ਇਹ ਗੱਲ ਸੁਣ ਕੇ ਕਿ ਸਾਧ ਸੰਗਤਿ ਵਿਚ ਰਿਹਾਂ ਇਹ ਮੁੱਕ ਜਾਂਦੇ ਹਨ, ਮੈਂ ਤੇਰੀ ਸਾਧ ਸੰਗਤਿ ਦਾ ਆਸਰਾ ਲਿਆ ਹੈ ॥੨॥

ਪਦ ਅਰਥ ਸੁਨਿ = ਸੁਣ ਕੇ। ਤਾਕੀ = ਤੱਕੀ। ਓਟਾ = ਆਸਰਾ। ਸੰਗਿ = ਸੰਗਤਿ ਵਿਚ ॥੨॥

SikhNet (Spanish)Escuché que si uno busca la ayuda de los Santos, su aflicción termina.(2)

ਕਰਿ ਕਿਰਪਾ ਸੰਤ ਮਿਲੇ ਮੋਹਿ; ਤਿਨ ਤੇ. ਧੀਰਜੁ ਪਾਇਆ ॥

kar kirapaa sant mile mohi; tin te. dheeraj paaeaa | Ang 206

Sant Singh KhalsaIn their Mercy, the Saints have met me, and from them, I have obtained satisfaction.
Manmohan SinghThe saints have mercifully met me. Form them I have obtained satisfaction.
Manmohan Singh (Punjabi)ਦਇਆ ਧਾਰ ਕੇ ਸਾਧੂ ਮੈਨੂੰ ਮਿਲ ਪਏ ਹਨ। ਉਨ੍ਹਾਂ ਪਾਸੋਂ ਮੈਨੂੰ ਤਸੱਲੀ ਪ੍ਰਾਪਤ ਹੋ ਗਈ ਹੈ।
Fareedkot Teekaਜਬ ਤੈਂ ਮੇਰੇ ਪਰ ਕਿਰਪਾ ਕਰੀ ਤਬ ਮੁਝੇ ਸੰਤ ਮਿਲੇ। ਤਿਨ ਸੇ ਧੀਰਜ ਪਾਇਆ ਅਰਥਾਤ ਤਬ ਕਾਮ ਕੀ ਨਵਿਰਤੀ ਹੂਈ। ਕਾਮ ਉਪਲਖਤ ਪਾਂਚੋਂ ਹੀ ਜਾਨ ਲੈਨੇ॥☬ਜੇ ਕਹੇ ਸੰਤੋਂ ਸੇ ਧੀਰਜ ਕੈਸੇ ਪਾਇਆ? ਤਿਸ ਪਰ ਕਹਤੇ ਹੈਂ:
Prof. Sahib Singh(ਸਾਧ ਸੰਗਤਿ ਵਿਚ) ਕਿਰਪਾ ਕਰ ਕੇ ਮੈਨੂੰ ਤੇਰੇ ਸੰਤ ਜਨ ਮਿਲ ਪਏ, ਉਹਨਾਂ ਤੋਂ ਮੈਨੂੰ ਹੌਸਲਾ ਮਿਲਿਆ ਹੈ।

ਪਦ ਅਰਥ ਮੋਹਿ = ਮੈਨੂੰ। ਤਿਨ ਤੇ = ਉਹਨਾਂ (ਸੰਤਾਂ) ਤੋਂ।

SikhNet (Spanish)El Señor, en Su Misericordia, me condujo hasta los Santos, y entonces fui confortado.

ਸੰਤੀ. ਮੰਤੁ ਦੀਓ ਮੋਹਿ ਨਿਰਭਉ; ਗੁਰ ਕਾ ਸਬਦੁ ਕਮਾਇਆ ॥੩॥

santee. mant deeo mohi nirbhau; gur kaa sabad kamaaeaa |3| Ang 206

Sant Singh KhalsaThe Saints have given me the Mantra of the Fearless Lord, and now I practice the Word of the Guru's Shabad. ||3||
Manmohan SinghThe saints have given me the Name of the Fearless Lord, and the Guru's word I have practised.
Manmohan Singh (Punjabi)ਸਾਧੂਆਂ ਨੇ ਮੈਨੂੰ ਭੈ-ਰਹਿਤ ਸੁਆਮੀ ਦਾ ਨਾਮ ਦਿਤਾ ਹੈ, ਅਤੇ ਮੈਂ ਗੁਰਾਂ ਦੇ ਬਚਨ ਦੀ ਕਮਾਈ ਕੀਤੀ ਹੈ।
Fareedkot Teekaਮੇਰੇ ਕੋ ਜੋ ਸੰਤੋਂ ਨੇ ਉਪਦੇਸ਼ ਦੀਆ, ਸੋ ਜਬ ਤਿਨ ਸਤਗੁਰੋਂ ਕਾ ਉਪਦੇਸ ਕਮਾਇਆ ਤਬ ਨਿਰਭਉ ਹੂਆ॥੩॥
Prof. Sahib Singhਸੰਤਾਂ ਨੇ ਮੈਨੂੰ (ਇਹਨਾਂ ਪੰਜਾਂ ਬਿਖਾਦੀਆਂ ਤੋਂ) ਨਿਡਰ ਕਰਨ ਵਾਲਾ ਉਪਦੇਸ਼ ਦਿੱਤਾ ਹੈ ਤੇ ਮੈਂ ਗੁਰੂ ਦਾ ਸ਼ਬਦ ਆਪਣੇ ਜੀਵਨ ਵਿਚ ਧਾਰਿਆ ਹੈ ॥੩॥

ਪਦ ਅਰਥ ਸੰਤੀ = ਸੰਤਾਂ ਨੇ। ਮੰਤੁ = ਉਪਦੇਸ਼ ॥੩॥

SikhNet (Spanish)Porque los Santos me bendijeron con el Mantra, y así practiqué la Palabra del Shabd del Guru. (3)

ਜੀਤਿ ਲਏ ਓਇ ਮਹਾ ਬਿਖਾਦੀ; ਸਹਜ ਸੁਹੇਲੀ ਬਾਣੀ ॥

jeet le oe mahaa bikhaadee; sehaj suhelee baanee | Ang 206

Sant Singh KhalsaI have now conquered those terrible evil-doers, and my speech is now sweet and sublime.
Manmohan SinghI have vanquished those great evil-doers and my speech is naturally, rendered sweet.
Manmohan Singh (Punjabi)ਮੈਂ ਉਨ੍ਹਾਂ ਵਡੇ ਭੈੜਿਆਂ ਉਤੇ ਫਤਿਹ ਪਾ ਲਈ ਹੈ ਅਤੇ ਕੁਦਰਤੀ ਤੌਰ ਤੇ ਮੇਰੀ ਬੋਲ ਬਾਣੀ ਮਿਠੜੀ ਹੋ ਗਈ ਹੈ।
Fareedkot Teekaਵਹੁ ਮਹਾਂ ਬਿਖਾਦੀ ਜੀਤ ਲੀਏ ਔਰ ਗੁਰ ਉਪਦੇਸ਼ ਰੂਪ ਬਾਣੀ ਸੇ ਸੁਭਾਵਕ ਹੀ ਬੁਧੀ ਸੁਖੀ ਹੋਈ॥
Prof. Sahib Singhਗੁਰੂ ਦੀ ਆਤਮਕ ਅਡੋਲਤਾ ਦੇਣ ਵਾਲੀ, ਤੇ ਸੁਖ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੈਂ ਉਹ ਪੰਜੇ ਵੱਡੇ ਝਗੜਾਲੂ ਜਿੱਤ ਲਏ ਹਨ।

ਪਦ ਅਰਥ ਓਇ = {ਲਫ਼ਜ਼ 'ਉਹ' ਤੋਂ ਬਹੁ-ਵਚਨ}। ਸਹਜ = ਆਤਮਕ ਅਡੋਲਤਾ। ਸੁਹੇਲੀ = ਸੁਖਦਾਈ।

SikhNet (Spanish)Pude vencer a los cinco increíbles adversarios, a través de la Palabra del Shabd que trae Bondad y Calma.

ਕਹੁ ਨਾਨਕ. ਮਨਿ ਭਇਆ ਪਰਗਾਸਾ; ਪਾਇਆ ਪਦੁ ਨਿਰਬਾਣੀ ॥੪॥੪॥੧੨੫॥

kahu naanak. man bheaa paragaasaa; paaeaa pad nirabaanee |4|4|125| Ang 206

Sant Singh KhalsaSays Nanak, the Divine Light has dawned within my mind; I have obtained the state of Nirvaanaa. ||4||4||125||
Manmohan SinghSays Nanak on my mind, the Divine Light has dawned and I have gained the Fearless status.
Manmohan Singh (Punjabi)ਗੁਰੂ ਜੀ ਫੁਰਮਾਊਦੇ ਹਨ, ਮੇਰੇ ਚਿੱਤ ਤੇ ਰੱਬੀ ਨੂਰ ਉਦੇ ਹੋ ਆਇਆ ਹੈ ਅਤੇ ਮੈਂ ਭੈ-ਰਹਿਤ ਮਰਤਬਾ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨ ਮੇਂ ਗ੍ਯਾਨ ਰੂਪ ਚਾਂਦਨਾਂ ਭਯਾ ਹੈ ਔਰ ਤੇਰੇ ਨਿਰਦੁਖ ਰੂਪ ਪਦ ਕੋ ਪਾਇਆ ਹੈ॥੪॥੪॥੧੨੫॥☬ਨਿਰਬਾਣ ਪਦ ਪਾਇ ਕਰ ਜੋ ਅਨਭਵ ਹੂਆ ਹੈ, ਸੋ ਦੇਖਾਵਤੇ ਹੈਂ:
Prof. Sahib Singhਹੇ ਨਾਨਕ! (ਹੁਣ) ਆਖ-ਮੇਰੇ ਮਨ ਵਿਚ ਆਤਮਕ ਚਾਨਣ ਹੋ ਗਿਆ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ, ਜਿਥੇ ਕੋਈ ਵਾਸ਼ਨਾ ਨਹੀਂ ਪੋਹ ਸਕਦੀ ॥੪॥੪॥੧੨੫॥

ਪਦ ਅਰਥ ਮਨਿ = ਮਨ ਵਿਚ। ਪਰਗਾਸਾ = ਚਾਨਣ। ਪਦੁ = ਦਰਜਾ। ਨਿਰਬਾਣੀ = ਵਾਸ਼ਨਾ-ਰਹਿਤ ॥੪॥

SikhNet (Spanish)Dice Nanak, mi mente entonces se iluminó, y entró en el Estado de Nirvana. (4-4-125)
Answers quote the Granth verbatim with Ang citations. AI commentary is not Gurbani and not a religious ruling.