ੴ

ਸਿੱਖਬਾਣੀ · SikhBani

Ang 515

Sri Guru Granth Sahib · Raag Gujri · 7 shabads, 40 lines
Translations
Shabad Guru Amardas Ji Raag Gujri continued from Ang 514

ਵਾਹੁ ਵਾਹੁ ਤਿਸ ਨੋ ਆਖੀਐ; ਜਿ ਸਭ ਮਹਿ ਰਹਿਆ ਸਮਾਇ ॥

vaahu vaahu tis no aakheeai; ji sabh meh rahiaa samaae |

Sant Singh KhalsaChant Waaho! Waaho! to the Lord, who is permeating and pervading in all.
Manmohan SinghAddress bravo! bravo! to Him who is contained amongst all.
Manmohan Singh (Punjabi)ਸ਼ਾਬਾਸ਼! ਸ਼ਾਬਾਸ਼! ਉਸ ਨੂੰ ਆਖ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਜੋ ਸਭ ਮੇਂ ਸਮਾਇ ਰਹਾ ਹੈ ਤਿਸ ਕੋ ਵਾਹੁ ਵਾਹੁ ਕਹੀਏ॥
Prof. Sahib Singhਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਭ ਵਿੱਚ ਸਮਾਇਆ ਹੋਇਆ ਹੈ।
SikhNet (Spanish)Canta Wajo, Wajo al Señor, Quien lo Compenetra y Prevalece en todo.

ਵਾਹੁ ਵਾਹੁ ਤਿਸ ਨੋ ਆਖੀਐ; ਜਿ ਦੇਦਾ ਰਿਜਕੁ ਸਬਾਹਿ ॥

vaahu vaahu tis no aakheeai; ji dedaa rijak sabaeh |

Sant Singh KhalsaChant Waaho! Waaho! to the Lord, who is the Giver of sustenance to all.
Manmohan SinghAddress bravo! bravo! to Him who gives sustenance to all.
Manmohan Singh (Punjabi)ਆਫਰੀਨ! ਆਫਰੀਨ! ਉਸ ਨੂੰ ਆਖ, ਜੋ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ।
Fareedkot Teekaਜੋ ਸਭ ਕੋ ਰਿਜਕ (ਸਬਾਹਿ) ਪਹੁੰਚਾਇ ਦੇਤਾ ਹੈ ਤਿਸ ਕੋ ਵਾਹੁ ਵਾਹੁ ਕਹੀਏ॥
Prof. Sahib Singhਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਾਰੇ ਜੀਵਾਂ ਵਿਚ ਵਿਆਪਕ ਹੈ ਤੇ ਜੋ ਸਭ ਨੂੰ ਰਿਜ਼ਕ ਅਪੜਾਉਂਦਾ ਹੈ,

ਪਦ ਅਰਥ ਸਬਾਹਿ = ਇਕੱਠਾ ਕਰ ਕੇ।

SikhNet (Spanish)Canta Wajo, Wajo al Señor, Quien es el Dador del Sustento de todos.

ਨਾਨਕ. ਵਾਹੁ ਵਾਹੁ ਇਕੋ ਕਰਿ ਸਾਲਾਹੀਐ; ਜਿ ਸਤਿਗੁਰ ਦੀਆ ਦਿਖਾਇ ॥੧॥

naanak. vaahu vaahu iko kar saalaaheeai; ji satigur deea dikhaae |1|

Sant Singh KhalsaO Nanak, Waaho! Waaho! - praise the One Lord, revealed by the True Guru. ||1||
Manmohan SinghNanak with the words bravo! bravo! praise the one Lord, whom the True Guru has revealed unto me.
Manmohan Singh (Punjabi)ਨਾਨਕ, ਜੈ! ਜੈ! ਦੇ ਸ਼ਬਦ ਦੁਆਰਾ ਇਕ ਸੁਆਮੀ ਦੀ ਕੀਰਤੀ ਕਰ, ਜਿਸ ਨੂੰ ਸੱਚੇ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਤਿਗੁਰੋਂ ਨੇ ਅਦੁਤੀ੍ਯ ਦਿਖਾਇ ਦੀਆ ਹੈ, ਵਾਹੁ ਵਾਹੁ ਕਰ ਕੇ ਤਿਸ ਕੀ ਉਸਤਤ ਕਰੀਏ॥੧॥
Prof. Sahib Singhਹੇ ਨਾਨਕ! ਉਸ ਨੂੰ ਲਾ-ਸ਼ਰੀਕ ਜਾਣ ਕੇ ਉਸ ਦੀ ਵਡਿਆਈ ਕਰੀਏ; ਉਸ ਦਾ ਦਰਸਨ ਸਤਿਗੁਰੂ ਹੀ ਕਰਾਉਂਦਾ ਹੈ ॥੧॥

ਪਦ ਅਰਥ ਜਿ = ਜੋ। ਇਕੋ ਕਰਿ = ਇਹ ਜਾਣ ਕੇ ਕਿ ਉਸ ਵਰਗਾ ਉਹ ਇਕ ਆਪ ਹੀ ਹੈ ॥੧॥

SikhNet (Spanish)Dice Nanak, Wajo, Wajo, alaba al Señor, revelado por el Verdadero Guru. (1)

Open this shabad (6 lines, Angs 514-515) →

Shabad Guru Amardas Ji Raag Gujri

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਵਾਹੁ ਵਾਹੁ ਗੁਰਮੁਖ ਸਦਾ ਕਰਹਿ; ਮਨਮੁਖ ਮਰਹਿ ਬਿਖੁ ਖਾਇ ॥

vaahu vaahu guramukh sadaa kareh; manamukh mareh bikh khaae |

Sant Singh KhalsaWaaho! Waaho! The Gurmukhs praise the Lord continually, while the self-willed manmukhs eat poison and die.
Manmohan SinghThe Guru-wards ever praise their Lord and the self-wards eat poison and die.
Manmohan Singh (Punjabi)ਗੁਰੂ-ਪਿਆਰੇ ਸਦੀਵ ਹੀ ਆਪਣੇ ਪ੍ਰਭੂ ਦੀ ਪ੍ਰਸੰਸਾ ਕਰਦੇ ਹਨ ਅਤੇ ਆਪ-ਹੁਦਰੇ ਜ਼ਹਿਰ ਖਾ ਕੇ ਮਰ ਜਾਂਦੇ ਹਨ।
Fareedkot Teekaਗੁਰਮੁਖ ਸਦਾ ਵਾਹੁ ਵਾਹੁ ਕਰਤੇ ਹੈਂ ਔਰ ਮਨਮੁਖ ਮਾਇਆ ਬਿਖ ਕੋ ਖਾਇ ਕਰ ਜਨਮਤੇ ਮਰਤੇ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਹਨ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ; ਪਰ, ਆਪ-ਹੁਦਰੇ ਮਨੁੱਖ ਮਾਇਆ-ਰੂਪ ਜ਼ਹਿਰ ਖਾ ਕੇ ਮਰਦੇ ਹਨ।

ਪਦ ਅਰਥ ਬਿਖੁ = ਮਾਇਆ-ਰੂਪ ਜ਼ਹਿਰ।

SikhNet (Spanish)Wajo, Wajo, el Gurmukj alaba al Señor continuamente, mientras que el voluntarioso Mamukj se come el veneno y muere.

ਓਨਾ ਵਾਹੁ ਵਾਹੁ. ਨ ਭਾਵਈ; ਦੁਖੇ ਦੁਖਿ ਵਿਹਾਇ ॥

onaa vaahu vaahu. na bhaavee; dukhe dukh vihaae |

Sant Singh KhalsaThey have no love for the Lord's Praises, and they pass their lives in misery.
Manmohan SinghThey love not the Lord praise and in extreme misery they pass their life.
Manmohan Singh (Punjabi)ਉਹ ਸੁਆਮੀ ਦੀ ਸਿਫ਼ਤ-ਸਲਾਹ ਨੂੰ ਪਿਆਰ ਨਹੀਂ ਕਰਦੇ ਤੇ ਪਰਮ ਕਲੇਸ਼ ਅੰਦਰ ਆਪਣਾ ਜੀਵਨ ਬਤੀਤ ਕਰਦੇ ਹਨ।
Fareedkot Teekaਉਨਾਂ ਕੋ ਵਾਹੁ ਵਾਹੁ ਕਰਨਾ ਅਛਾ ਨਹੀਂ ਲਗਤਾ, ਦੁਖ ਹੀ ਦੁਖ ਮੇਂ ਸਾਰੀ ਅਵਸਥਾ ਬੀਤਤੀ ਹੈ॥
Prof. Sahib Singhਉਹਨਾਂ ਨੂੰ ਸਿਫ਼ਤ-ਸਾਲਾਹ ਚੰਗੀ ਨਹੀਂ ਲੱਗਦੀ, ਇਸ ਵਾਸਤੇ ਉਹਨਾਂ ਦੀ ਸਾਰੀ ਉਮਰ ਦੁੱਖ ਵਿਚ ਹੀ ਬੀਤਦੀ ਹੈ।

ਪਦ ਅਰਥ ਦੁਖੇ ਦੁਖਿ = ਨਿਰੋਲ ਦੁਖ ਵਿਚ ਹੀ, ਸਾਰੀ ਉਮਰ ਦੁੱਖ ਵਿਚ ਹੀ।

SikhNet (Spanish)No tienen ningún Amor por la Alabanza del Señor y su vida transcurre miserablemente.

ਗੁਰਮੁਖਿ ਅੰਮ੍ਰਿਤੁ ਪੀਵਣਾ; ਵਾਹੁ ਵਾਹੁ ਕਰਹਿ ਲਿਵ ਲਾਇ ॥

guramukh amrit peevanaa; vaahu vaahu kareh liv laae |

Sant Singh KhalsaThe Gurmukhs drink in the Ambrosial Nectar, and they center their consciousness on the Lord's Praises.
Manmohan SinghThe holy quaff Nectar and meditate on the Lord God with fixed attention.
Manmohan Singh (Punjabi)ਗੁਰੂ-ਅਨੁਸਾਰੀ ਅੰਮ੍ਰਿਤ ਪਾਨ ਕਰਦੇ ਹਨ ਅਤੇ ਆਪਣੀ ਬਿਰਤੀ ਜੋੜ ਕੇ ਸੁਆਮੀ ਵਾਹਿਗੁਰੂ ਨੂੰ ਸਿਮਰਦੇ ਹਨ।
Fareedkot Teekaਗੁਰਮੁਖ ਨਾਮ ਅੰਮ੍ਰਤ ਕੋ ਪੀਵਨਾ ਕਰਤੇ ਹੈਂ ਔਰ ਹਰਿ ਮੇਂ ਬ੍ਰਿਤਿ ਲਗਾਇ ਕਰ ਵਾਹੁ ਵਾਹੁ ਕਰਤੇ ਰਹਤੇ ਹੈਂ, ਭਾਵ ਇਹ ਕਿ ਸਰਬ ਸਮ੍ਯ ਮੇਂ ਅਕਾਲ ਪੁਰਖ ਕਾ ਧੰਨ੍ਯਬਾਦ ਕਰਤੇ ਹੈਂ॥
Prof. Sahib Singhਗੁਰਮੁਖਾਂ ਦਾ ਜਲ-ਪਾਨ ਹੀ ਨਾਮ-ਅੰਮ੍ਰਿਤ ਹੈ (ਭਾਵ, ਗੁਰਮੁਖਾਂ ਲਈ ਨਾਮ-ਅੰਮ੍ਰਿਤ ਜੀਵਨ ਦਾ ਆਸਰਾ ਹੈ), ਉਹ ਸੁਰਤਿ ਜੋੜ ਕੇ ਸਿਫ਼ਤ ਕਰਦੇ ਹਨ।

ਪਦ ਅਰਥ ਪੀਵਣਾ = ਜਲ-ਪਾਨ, ਜੀਵਨ ਆਧਾਰ (ਜਿਵੇਂ ਪਾਣੀ ਸਭ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ)।

SikhNet (Spanish)El Gurmukj bebe el Néctar Ambrosial y su Conciencia la centra en las Alabanzas del Señor.

ਨਾਨਕ. ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ; ਤ੍ਰਿਭਵਣ ਸੋਝੀ ਪਾਇ ॥੨॥

naanak. vaahu vaahu kareh se jan niramale; tribhavan sojhee paae |2|

Sant Singh KhalsaO Nanak, those who chant Waaho! Waaho! are immaculate and pure; they obtain the knowledge of the three worlds. ||2||
Manmohan SinghNanak the persons who repeat God! God! are pure and they obtain knowledge of the three worlds.
Manmohan Singh (Punjabi)ਨਾਨਕ! ਉਹ ਪੁਰਸ਼ ਜਿਹੜੇ ਵਾਹਿਗੁਰੂ! ਵਾਹਿਗੁਰੂ! ਉਚਾਰਦੇ ਹਨ, ਪਵਿੱਤ੍ਰ ਹਨ ਅਤੇ ਉਨ੍ਹਾਂ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਦਾ ਧੰਨ੍ਯ ਧੰਨ੍ਯ ਵਾ ਵਾਹਿਗੁਰੂ ਕਰਤੇ ਹੈਂ ਸੋਈ ਭਗਤਿ ਮਲ ਸੇ ਰਹਿਤ ਹੋਤੇ ਹੈਂ ਔਰ ਤੀਨੋਂ ਲੋਕੋਂ ਕੀ ਤਿਨ ਕੋ ਸੋਝੀ ਹੋਤੀ ਹੈ, ਭਾਵ ਤ੍ਰਿਲੋਕੀ ਕੋ ਮਿਥਿਆ ਵਾ ਬ੍ਰਹਮ ਰੂਪ ਦੇਖਤੇ ਹੈਂ॥੨॥
Prof. Sahib Singhਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ ਉਹ ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਨੂੰ ਤਿੰਨਾਂ ਭਵਨਾਂ (ਵਿਚ ਵਿਆਪਕ ਪ੍ਰਭੂ ਦੀ) ਸੂਝ ਪੈ ਜਾਂਦੀ ਹੈ ॥੨॥
SikhNet (Spanish)Oh dice, Nanak, quienes cantan Wajo, Wajo, son inmaculados y puros, ellos obtienen el Conocimiento de los tres mundos. (2)

Open this shabad →

Shabad Guru Amardas Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਕੈ ਭਾਣੈ. ਗੁਰੁ ਮਿਲੈ; ਸੇਵਾ ਭਗਤਿ ਬਨੀਜੈ ॥

har kai bhaanai. gur milai; sevaa bhagat baneejai |

Sant Singh KhalsaBy the Lord's Will, one meets the Guru, serves Him, and worships the Lord.
Manmohan SinghBy Lord's will the Guru is met and service and devotion adorn the mortal.
Manmohan Singh (Punjabi)ਪ੍ਰਭੂ ਦੀ ਰਜ਼ਾ ਦੁਆਰਾ ਗੁਰੂ ਜੀ ਮਿਲਦੇ ਹਨ ਅਤੇ ਖਿਦਮਤ-ਗੁਜਾਰੀ (ਸੇਵਾ) ਤੇ ਸ਼ਰਧਾ ਪ੍ਰੇਮ ਪ੍ਰਾਣੀ ਨੂੰ ਸੁਭਾਇਮਾਨ ਕਰਦੇ ਹਨ।
Fareedkot Teekaਜਬ ਹਰੀ ਕੇ ਹੁਕਮ ਸੇ ਗੁਰੂ ਮਿਲਤਾ ਹੈ ਤਬ ਭਗਤੀ ਸੇਵਾ ਕਰੀ ਹੂਈ ਬੇਨਤੀ, ਭਾਵ ਸੋਭਤੀ ਹੈ॥
Prof. Sahib Singhਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤੇ (ਉਸ ਵਾਸਤੇ) ਪ੍ਰਭੂ ਦੇ ਸਿਮਰਨ ਤੇ ਭਗਤੀ (ਦੀ ਜੁਗਤ) ਬਣਦੀ ਹੈ,
SikhNet (Spanish)Si el Señor así lo desea, uno se encuentra con el Guru y sirve y alaba al Señor.

ਹਰਿ ਕੈ ਭਾਣੈ ਹਰਿ ਮਨਿ ਵਸੈ; ਸਹਜੇ ਰਸੁ ਪੀਜੈ ॥

har kai bhaanai har man vasai; sahaje ras peejai |

Sant Singh KhalsaBy the Lord's Will, the Lord comes to dwell in the mind, and one easily drinks in the sublime essence of the Lord.
Manmohan SinghBy God's will God abides within the mind and man easily drinks the Name-Nectar.
Manmohan Singh (Punjabi)ਵਾਹਿਗੁਰੂ ਦੀ ਰਜ਼ਾ ਦੁਆਰਾ, ਵਾਹਿਗੁਰੂ ਹਿਰਦੇ ਵਿੱਚ ਟਿਕਦਾ ਹੈ ਅਤੇ ਇਨਸਾਨ ਸੁਖੈਨ ਹੀ ਨਾਮ ਅੰਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਜਬ ਹਰਿ ਕੇ ਭਾਣੇ ਸੇ ਹਰਿ ਮਨ ਮੇਂ ਬਸਤਾ ਹੈ ਤਬ ਸਹਜੇ ਹੀ ਸਾਂਤ ਰਸ ਕੋ ਪਾਨ ਕਰੀਤਾ ਹੈ॥
Prof. Sahib Singhਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ ਪ੍ਰਭੂ ਮਨ ਵਿਚ ਆ ਕੇ ਵੱਸਦਾ ਹੈ ਤੇ ਅਡੋਲ ਅਵਸਥਾ ਵਿਚ (ਟਿਕਿਆਂ) ਨਾਮ-ਰਸ ਪੀਵੀਦਾ ਹੈ,
SikhNet (Spanish)Si el Señor así lo desea, Él brilla en la mente y con toda calma toma la Esencia del Señor.

ਹਰਿ ਕੈ ਭਾਣੈ. ਸੁਖੁ ਪਾਈਐ; ਹਰਿ ਲਾਹਾ ਨਿਤ ਲੀਜੈ ॥

har kai bhaanai. sukh paaeeai; har laahaa nit leejai |

Sant Singh KhalsaBy the Lord's Will, one finds peace, and continually earns the Lord's Profit.
Manmohan SinghBy living according to God's will, man attains peace and ever earns the Lord's profit.
Manmohan Singh (Punjabi)ਰੱਬ ਦੀ ਰਜ਼ਾ ਅਨੁਸਾਰ ਟੁਰਨ ਦੁਆਰਾ ਆਦਮੀ ਆਰਾਮ ਪਾਉਂਦਾ ਹੈ ਅਤੇ ਨਿਤਾਪ੍ਰਤੀ ਸੁਆਮੀ ਦੀ ਖੱਟੀ ਖੱਟਦਾ ਹੈ।
Fareedkot Teekaਹਰਿ ਕੈ ਭਾਣੇ ਕਰ ਕੇ ਸੁਖ ਪਾਈਤਾ ਹੈ ਔ ਨਿਤ੍ਯ ਹਰਿ ਨਾਮ ਕਾ ਲਾਹਾ ਲੇਈਤਾ ਹੈ॥
Prof. Sahib Singhਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ (ਆਤਮਾ ਨੂੰ) ਸੁਖ ਮਿਲਦਾ ਹੈ ਤੇ (ਜੀਵ-ਵਪਾਰੀ ਨੂੰ) ਸਦਾ ਨਾਮ-ਰੂਪ ਦਾ ਨਫ਼ਾ ਮਿਲਦਾ ਹੈ,
SikhNet (Spanish)Si el Señor así lo desea, uno alcanza la Felicidad y obtiene el Mérito del Señor.

ਹਰਿ ਕੈ ਤਖਤਿ ਬਹਾਲੀਐ; ਨਿਜ ਘਰਿ ਸਦਾ ਵਸੀਜੈ ॥

har kai takhat bahaaleeai; nij ghar sadaa vaseejai |

Sant Singh KhalsaHe is seated on the Lord's throne, and he dwells continually in the home of his own being.
Manmohan SinghHe is seated on God's throne and ever abodes in his own Home.
Manmohan Singh (Punjabi)ਉਸ ਨੂੰ ਵਾਹਿਗੁਰੂ ਦੇ ਰਾਜ-ਸਿੰਘਾਸਣ ਉਤੇ ਬਿਠਾਲਿਆ ਜਾਂਦਾ ਹੈ ਅਤੇ ਉਹ ਹਮੇਸ਼ਾਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਵਸਦਾ ਹੈ।
Fareedkot Teekaਸੋਈ ਹਰਿ ਕੈ ਗਿਆਨ ਰੂਪ ਸਿੰਘਾਸਨ ਕਰ ਬੈਠਾਲੀਤਾ ਹੈ ਔਰ ਨਿਜ ਘਰ ਸ੍ਵਰੂਪ ਮੇਂ ਬਸਤਾ ਹੈ॥
Prof. Sahib Singhਇਸ ਤਰ੍ਹਾਂ ਵਾਹਿਗੁਰੂ ਦੇ (ਨਾਮ ਦੇ) ਰਾਜ-ਸਿੰਘਾਸਣ ਉਤੇ ਬੈਠਣ ਨਾਲ, ਪ੍ਰਭੂ ਹਮੇਸ਼ਾਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਵਸਦਾ ਹੈ।
SikhNet (Spanish)Y entonces en la Casa del Señor se asienta en el Trono y habita en el Ser.

ਹਰਿ ਕਾ ਭਾਣਾ ਤਿਨੀ ਮੰਨਿਆ; ਜਿਨਾ ਗੁਰੂ ਮਿਲੀਜੈ ॥੧੬॥

har kaa bhaanaa tinee maniaa; jinaa guroo mileejai |16|

Sant Singh KhalsaHe alone surrenders to the Lord's Will, who meets the Guru. ||16||
Manmohan SinghThey alone accept the Lord's will, whom the Guru meets.
Manmohan Singh (Punjabi)ਕੇਵਲ ਉਹੀ ਸਾਹਿਬ ਦੀ ਰਜ਼ਾ ਨੂੰ ਕਬੂਲ ਕਰਦੇ ਹਨ, ਜਿਨ੍ਹਾਂ ਨੂੰ ਗੁਰੂ ਜੀ ਮਿਲ ਪੈਂਦੇ ਹਨ।
Fareedkot Teekaਹਰਿ ਕਾ ਭਾਣਾ ਤਿਨੋਂ ਨੇ ਮਾਨਾਂ ਹੈ ਜਿਨ ਕੋ ਸਤਿਗੁਰੂ ਮਿਲਾ ਹੈ॥੧੬॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦੇ ਹਨ ॥੧੬॥
SikhNet (Spanish)Solamente aceptan la Voluntad del Señor quienes están entonados con el Guru. (16)

Open this shabad →

Shabad Guru Amardas Ji Raag Gujri

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਵਾਹੁ ਵਾਹੁ ਸੇ ਜਨ ਸਦਾ ਕਰਹਿ; ਜਿਨੑ ਕਉ ਆਪੇ ਦੇਇ ਬੁਝਾਇ ॥

vaahu vaahu se jan sadaa kareh; jina kau aape dee bujhaae |

Sant Singh KhalsaWaaho! Waaho! Those humble beings ever praise the Lord, unto whom the Lord Himself grants understanding.
Manmohan SinghThe mortals whom the Lord Himself grants understanding ever repeat Lord's Name.
Manmohan Singh (Punjabi)ਉਹ ਜੀਵ, ਜਿਨ੍ਹਾਂ ਸੁਆਮੀ ਖੁਦ ਸਮਝ ਪ੍ਰਦਾਨ ਕਰਦਾ ਹੈ ਹਮੇਸ਼ਾਂ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਜਿਨ ਕੋ ਵਾਹਿਗੁਰੂ ਆਪ ਹੀ ਮਹਾਤਮ ਸਮਝਾ ਦੇਤਾ ਹੈ, ਸੋ ਭਗਤਿ ਨਿਤ੍ਯ ਵਾਹੁ ਵਾਹੁ ਕਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸੁਮੱਤ ਬਖ਼ਸ਼ਦਾ ਹੈ ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ,
SikhNet (Spanish)Wajo, Wajo, sólo aquéllos a quienes el Señor Mismo les revela Su Gloria, Lo alaban.

ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ; ਹਉਮੈ ਵਿਚਹੁ ਜਾਇ ॥

vaahu vaahu karatiaa man niramal hovai; haumai vichahu jaae |

Sant Singh KhalsaChanting Waaho! Waaho!, the mind is purified, and egotism departs from within.
Manmohan SinghBy repeating Lord's Name the soul is sanctified and pride departs from within.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਤਮਾ ਪਵਿੱਤਰ ਹੋ ਜਾਂਦੀ ਹੈ ਅਤੇ ਹੰਕਾਰ ਅੰਦਰੋਂ ਦੂਰ ਹੋ ਜਾਂਦਾ ਹੈ।
Fareedkot Teekaਵਾਹੁ ਵਾਹੁ ਕਰਨੇ ਸੇ ਮਨ ਸੁਧ ਹੋਤਾ ਹੈ ਹੰਤਾ ਮਮਤਾ ਅੰਤਸਕਰਣ ਮੇਂ ਸੇ ਜਾਤੀ ਰਹਤੀ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਮਨ ਪਵਿਤ੍ਰ ਹੁੰਦਾ ਹੈ ਤੇ ਮਨ ਵਿਚੋਂ ਹਉਮੈ ਦੂਰ ਹੁੰਦੀ ਹੈ।
SikhNet (Spanish)Cantando Wajo, Wajo, la mente es purificada y se elimina de ella el egoísmo.

ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ; ਸੋ ਮਨ ਚਿੰਦਿਆ ਫਲੁ ਪਾਇ ॥

vaahu vaahu gurasikh jo nit kare; so man chindiaa fal paae |

Sant Singh KhalsaThe Gurmukh who continually chants Waaho! Waaho! attains the fruits of his heart's desires.
Manmohan SinghThe Guru's disciple who ever utters God's Name, attains his heart cherished fruit.
Manmohan Singh (Punjabi)ਗੁਰੂ ਦਾ ਸਿੱਖ, ਜੋ ਸਦਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਆਪਣੇ ਚਿੱਤ ਚਾਹੁੰਦਾ ਮੇਵਾ ਪਾ ਲੈਂਦਾ ਹੈ।
Fareedkot Teekaਜੋ ਗੁਰੂ ਕੇ ਸਿਖ ਨਿਤ੍ਯ ਵਾਹਗੁਰੂ ਵਾਹਗੁਰੂ ਕਰਤੇ ਹੈਂ, ਸੋ ਮਨਇਛਤ ਫਲ ਪਾਉਤੇ ਹੈਂ॥
Prof. Sahib Singhਜੋ ਭੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਮਨ-ਇੱਛਤ ਫਲ ਮਿਲਦਾ ਹੈ।
SikhNet (Spanish)Los Gurmukjs que continuamente cantan Wajo, Wajo, cosechan el fruto de los deseos de su corazón. Bellos son aquéllos que cantan

ਵਾਹੁ ਵਾਹੁ ਕਰਹਿ. ਸੇ ਜਨ ਸੋਹਣੇ; ਹਰਿ ਤਿਨੑ ਕੈ ਸੰਗਿ ਮਿਲਾਇ ॥

vaahu vaahu kareh. se jan sohane; har tina kai sang milaae |

Sant Singh KhalsaBeauteous are those humble beings who chant Waaho! Waaho! O Lord, let me join them!
Manmohan SinghBeauteous are the persons, who utter Lord's praise. My God, do Thou unite me with them.
Manmohan Singh (Punjabi)ਸੁੰਦਰ ਹਨ, ਉਹ ਪੁਰਸ਼ ਜੋ ਪ੍ਰਭੂ ਦੀ ਪ੍ਰਭਤਾ ਉਚਾਰਨ ਕਰਦੇ ਹਨ। ਮੇਰੇ ਵਾਹਿਗੁਰੂ, ਤੂੰ ਮੈਨੂੰ ਉਨ੍ਹਾਂ ਨਾਲ ਮਿਲਾ ਦੇ।
Fareedkot Teekaਜੋ ਵਾਹੁ ਵਾਹੁ ਕਰਤੇ ਹੈਂ, ਸੋ ਜਨ ਸੁਭਾਇਮਾਨ ਹੋਤੇ ਹੈਂ। ਐਸੇ ਬੇਨਤੀ ਕਰੇ: ਹੇ ਹਰੀ! ਮੇਰੇ ਕੋ ਤਿਨ ਕੇ ਸਾਥ ਮਿਲਾ ਦੇਹੁ॥
Prof. Sahib Singhਜੋ ਸਿਫ਼ਤ-ਸਾਲਾਹ ਕਰਦੇ ਹਨ, ਉਹ ਸੋਹਣੇ ਦਾਸ ਪ੍ਰਭੂ ਦਾ ਮਿਲਾਪ ਕਰ ਲੈਂਦੇ ਹਨ।
SikhNet (Spanish)Wajo, Wajo, oh Señor; déjame acercarme a ellos.

ਵਾਹੁ ਵਾਹੁ ਹਿਰਦੈ ਉਚਰਾ; ਮੁਖਹੁ ਭੀ ਵਾਹੁ ਵਾਹੁ ਕਰੇਉ ॥

vaahu vaahu hiradai ucharaa; mukhahu bhee vaahu vaahu kareo |

Sant Singh KhalsaWithin my heart, I chant Waaho! Waaho!, and with my mouth, Waaho! Waaho!
Manmohan SinghLord's praise, I hymn within my mind and Lord's praise I utter with my mouth.
Manmohan Singh (Punjabi)ਸਾਹਿਬ ਦੀ ਸਿਫ਼ਤ ਸਲਾਹ ਮੈਂ ਆਪਣੇ ਮਨ ਅੰਦਰ ਗਾਇਨ ਕਰਦਾ ਹਾਂ ਅਤੇ ਸਾਹਿਬ ਦੀ ਸਿਫ਼ਤ ਸਲਾਹ ਹੀ ਮੈਂ ਆਪਣੇ ਮੂੰਹ ਨਾਲ ਉਚਾਰਦਾ ਹਾਂ।
Fareedkot Teekaਅੰਤਸਕਰਣ ਸੇ ਭੀ ਵਾਹੁ ਵਾਹੁ ਕਰਾਂ ਔਰ ਮੁਖ ਕਰ ਕੇ ਭੀ ਵਾਹੁ ਵਾਹੁ ਉਚਾਰਣ ਕਰਾਂ॥
Prof. Sahib Singhਜੋ ਹਿਰਦੇ ਵਿੱਚ ਸਿਫ਼ਤ-ਸਾਲਾਹ ਕਰਦੇ ਹਨ, ਉਹਨ੍ਹਾਂ ਦੇ ਮੂਹੋਂ ਵੀ ਸਿਫਤ-ਸਲਾਹ ਹੀ ਨਿਲਦੀ ਹੈ।
SikhNet (Spanish)Con mi corazón canto Wajo, Wajo, y con mi boca, Wajo, Wajo.

ਨਾਨਕ. ਵਾਹੁ ਵਾਹੁ ਜੋ ਕਰਹਿ; ਹਉ ਤਨੁ ਮਨੁ ਤਿਨੑ ਕਉ ਦੇਉ ॥੧॥

naanak. vaahu vaahu jo kareh; hau tan man tina kau deo |1|

Sant Singh KhalsaO Nanak, those who chant Waaho! Waaho! - unto them I dedicate my body and mind. ||1||
Manmohan SinghNanak, they who eulogise their Lord Master, to them I surrender my body and soul.
Manmohan Singh (Punjabi)ਨਾਨਕ, ਜਿਹੜੇ ਆਪਣੇ ਸੁਆਮੀ ਮਾਲਕ ਦੀ ਪ੍ਰਸੰਸਾ ਕਰਦੇ ਹਨ, ਉਨ੍ਹਾਂ ਨੂੰ ਮੈਂ ਆਪਣੀ ਦੇਹ ਤੇ ਆਤਮਾ ਸਮਰਪਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਵਾਹੁ ਵਾਹੁ ਕਰਤੇ ਹੈਂ, ਮੈਂ ਤਿਨ ਕੋ ਤਨੁ ਮਨੁ ਅਰਪਨ ਕਰ ਦੇਤਾ ਹੂੰ॥੧॥
Prof. Sahib Singhਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਮੈਂ ਆਪਣਾ ਤਨ ਮਨ ਉਹਨਾਂ ਅੱਗੇ ਭੇਟ ਕਰ ਦਿਆਂ ॥੧॥
SikhNet (Spanish)Dice Nanak, quienes cantan Wajo, Wajo, a ellos dedico mi cuerpo y mi mente. (1)

Open this shabad →

Shabad Guru Amardas Ji Raag Gujri

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਵਾਹੁ ਵਾਹੁ ਸਾਹਿਬੁ ਸਚੁ ਹੈ; ਅੰਮ੍ਰਿਤੁ ਜਾ ਕਾ ਨਾਉ ॥

vaahu vaahu saahib sach hai; amrit jaa kaa naau |

Sant Singh KhalsaWaaho! Waaho! is the True Lord Master; His Name is Ambrosial Nectar.
Manmohan SinghThe Lord God is the True master whose Name is the immortalising Nectar.
Manmohan Singh (Punjabi)ਸੁਆਮੀ ਵਾਹਿਗੁਰੂ ਸੱਚਾ ਮਾਲਕ ਹੈ, ਜਿਸ ਦਾ ਨਾਮ ਸੁਰਜੀਤ ਕਰਨ ਵਾਲਾ ਅੰਮ੍ਰਿਤ ਹੈ।
Fareedkot Teekaਜਿਸ ਕਾ ਨਾਮ ਅੰਮ੍ਰਿਤ ਰੂਪ ਹੈ, ਐਸਾ ਵਾਹਗੁਰੂ (ਵਾਹੁ) ਅਸਚਰਜ ਰੂਪ ਸਚਾ ਸਾਹਿਬੁ ਹੈ॥
Prof. Sahib Singhਜਿਸ ਮਾਲਕ ਪ੍ਰਭੂ ਦਾ ਨਾਮ (ਜੀਵਾਂ ਨੂੰ) ਆਤਮਕ ਬਲ ਦੇਣ ਵਾਲਾ ਹੈ ਉਸ ਦੀ ਸਿਫ਼ਤ-ਸਾਲਾਹ ਉਸੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਰੂਪ ਹੈ।
SikhNet (Spanish)Wajo, Wajo, es el Verdadero Señor y Maestro, Su Nombre es dulce como el Néctar.

ਜਿਨਿ ਸੇਵਿਆ ਤਿਨਿ ਫਲੁ ਪਾਇਆ; ਹਉ. ਤਿਨ ਬਲਿਹਾਰੈ ਜਾਉ ॥

jin seviaa tin fal paaeaa; hau. tin balihaarai jaau |

Sant Singh KhalsaThose who serve the Lord are blessed with the fruit; I am a sacrifice to them.
Manmohan SinghThey, who serve the Lord, are blessed with the Name-fruit and I am a sacrifice unto them.
Manmohan Singh (Punjabi)ਜੋ ਸੁਆਮੀ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਨਾਮ ਦੇ ਮੇਵੇ ਦੀ ਦਾਤ ਮਿਲਦੀ ਹੈ। ਮੈਂ ਉਨ੍ਹਾਂ ਉਤੋਂ ਵਾਰਨੇ ਵੰਞਦਾ ਹਾਂ।
Fareedkot Teekaਜਿਨੋਂ ਨੇ ਸੇਵਨ ਕੀਆ ਹੈ ਤਿਨੋਂ ਨੇ ਮੋਖ ਫਲੁ ਪਾਇਆ ਹੈ, ਮੈਂ ਤਿਨ ਕੇ ਬਲਿਹਾਰ ਜਾਤਾ ਹੂੰ॥
Prof. Sahib Singhਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਸਿਮਰਿਆ ਹੈ ਉਸ ਉਸ ਨੇ (ਨਾਮ-ਅੰਮ੍ਰਿਤ) ਫਲ ਪ੍ਰਾਪਤ ਕਰ ਲਿਆ ਹੈ, ਮੈਂ ਅਜੇਹੇ ਗੁਰਮੁਖਾਂ ਤੋਂ ਸਦਕੇ ਹਾਂ।
SikhNet (Spanish)Aquéllos que sirven a su Maestro son bendecidos; yo ofrezco mi ser en sacrifico a ellos.

ਵਾਹੁ ਵਾਹੁ ਗੁਣੀ ਨਿਧਾਨੁ ਹੈ; ਜਿਸ ਨੋ ਦੇਇ ਸੁ ਖਾਇ ॥

vaahu vaahu gunee nidhaan hai; jis no dee su khaae |

Sant Singh KhalsaWaaho! Waaho! is the treasure of virtue; he alone tastes it, who is so blessed.
Manmohan SinghLord Master is the Treasure of excellences. He, whom the Lord gives enjoys His bounty.
Manmohan Singh (Punjabi)ਸੁਆਮੀ ਮਾਲਕ ਉਤਕ੍ਰਿਸ਼ਟਤਾਈਆਂ (ਗੁਣਾਂ) ਦਾ ਖਜਾਨਾ ਹੈ। ਜਿਸ ਨੂੰ ਸੁਆਮੀ ਦਿੰਦਾ ਹੈ, ਉਹੀ ਉਸ ਨੂੰ ਬਖਸ਼ਸ਼ ਨੂੰ ਮਾਣਦਾ ਹੈ।
Fareedkot Teekaਐਸਾ ਗੁਣੀ ਨਿਧਾਨੁ ਵਾਹੁ ਵਾਹੁ ਹੈ, ਜਿਸ ਕੋ ਦੇਇ ਸੋ ਅੰਮ੍ਰਿਤ ਫਲ ਕੋ ਖਾਤਾ ਹੈ॥
Prof. Sahib Singhਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ ਉਸ ਦਾ ਹੀ ਰੂਪ ਹੈ, ਪ੍ਰਭੂ ਜਿਸ ਨੂੰ ਇਹ ਖ਼ਜ਼ਾਨਾ ਬਖ਼ਸ਼ਦਾ ਹੈ ਉਹ ਇਸ ਨੂੰ ਵਰਤਦਾ ਹੈ।
SikhNet (Spanish)Wajo, Wajo, es el Tesoro de Virtud; sólo lo saborea quien tiene esa Bendición.

ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ; ਗੁਰਮੁਖਿ ਪਾਇਆ ਜਾਇ ॥

vaahu vaahu jal thal bharapoor hai; guramukh paaeaa jaae |

Sant Singh KhalsaWaaho! Waaho! The Lord is pervading and permeating the oceans and the land; the Gurmukh attains Him.
Manmohan SinghThe Lord Master is fully pervading the ocean and the land, and through the Guru is He attained to.
Manmohan Singh (Punjabi)ਸੁਆਮੀ ਮਾਲਕ ਸਮੁੰਦਰ ਤੇ ਧਰਤੀ ਨੂੰ ਪਰੀਪੂਰਨ ਕਰ ਰਿਹਾ ਹੈ। ਗੁਰਾਂ ਦੇ ਰਾਹੀਂ ਉਹ ਪਾਇਆ ਜਾਂਦਾ ਹੈ।
Fareedkot Teeka(ਵਾਹੁ) ਅਸਚਰਜ ਰੂਪ ਵਾਹਿਗੁਰੂ ਜਲੋਂ ਥਲੋਂ ਮੇਂ ਪੂਰਨ ਹੈ, ਗੁਰੋਂ ਦ੍ਵਾਰੇ ਪਾਇਆ ਜਾਤਾ ਹੈ॥
Prof. Sahib Singhਸਿਫ਼ਤ ਦਾ ਮਾਲਕ ਪ੍ਰਭੂ ਪਾਣੀ ਵਿਚ ਧਰਤੀ ਉਤੇ ਹਰ ਥਾਂ ਵਿਆਪਕ ਹੈ, ਗੁਰੂ ਦੇ ਰਾਹ ਤੇ ਤੁਰਦਿਆਂ ਉਹ ਪ੍ਰਭੂ ਮਿਲਦਾ ਹੈ।
SikhNet (Spanish)Wajo, Wajo, el Señor Compenetra y prevalece en los mares y en la tierra, y así el Gurmukj lo obtiene.

ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ; ਗੁਰ ਪੂਰੇ. ਵਾਹੁ ਵਾਹੁ ਭਾਵੈ ॥

vaahu vaahu gurasikh nit sabh karahu; gur poore. vaahu vaahu bhaavai |

Sant Singh KhalsaWaaho! Waaho! Let all the Gursikhs continually praise Him. Waaho! Waaho! The Perfect Guru is pleased with His Praises.
Manmohan SinghLet all the Sikhs of the Guru, ever utter Lord's praise. The perfect Guru is pleased with the Lord's praise.
Manmohan Singh (Punjabi)ਸਮੂਹ ਗੁਰਸਿੱਖਾਂ ਨੂੰ ਹਮੇਸ਼ਾਂ ਸੁਆਮੀ ਦੀ ਕੀਰਤੀ ਕਰਨੀ ਉਚਿਤ ਹੈ। ਪੂਰਨ ਗੁਰਾਂ ਨੂੰ ਸੁਆਮੀ ਦੀ ਕੀਰਤੀ ਚੰਗੀ ਲੱਗਦੀ ਹੈ।
Fareedkot Teekaਹੇ ਗੁਰੂ ਕੇ ਸਿਖੋ! ਸਭ ਕੋਈ ਨਿਤਹੀ ਵਾਹੁ ਵਾਹੁ ਉਚਾਰਨ ਕਰੋ। ਗੁਰ ਪੂਰੇ ਕੋ ਵਾਹੁ ਵਾਹੁ ਭੀ ਭਾਉਤਾ ਹੈ॥
Prof. Sahib Singhਹੇ ਗੁਰ-ਸਿੱਖੋ! ਸਾਰੇ ਸਦਾ ਪ੍ਰਭੂ ਦੇ ਗੁਣ ਗਾਵੋ, ਪੂਰੇ ਗੁਰੂ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਮਿੱਠੀ ਲੱਗਦੀ ਹੈ।
SikhNet (Spanish)Wajo, Wajo, deja que todos los Gursikjs lo alaben continuamente, Wajo, Wajo, el Guru Perfecto, estará complacido con su canto.

ਨਾਨਕ. ਵਾਹੁ ਵਾਹੁ ਜੋ ਮਨਿ ਚਿਤਿ ਕਰੇ; ਤਿਸੁ ਜਮਕੰਕਰੁ ਨੇੜਿ. ਨ ਆਵੈ ॥੨॥

naanak. vaahu vaahu jo man chit kare; tis jamakankar nerr. na aavai |2|

Sant Singh KhalsaO Nanak, one who chants Waaho! Waaho! with his heart and mind - the Messenger of Death does not approach him. ||2||
Manmohan SinghNanak, he who in the heart of his heart, repeats God; near him the death's courier draws not.
Manmohan Singh (Punjabi)ਨਾਨਕ, ਜਿਹੜਾ ਆਪਣੇ ਦਿਲ ਦੇ ਦਿਲ ਅੰਦਰ ਵਾਹਿਗੁਰੂ, ਵਾਹਿਗੁਰੂ ਉਚਾਰਨ ਕਰਦਾ ਹੈ, ਉਸ ਦੇ ਨੇੜੇ ਮੌਤ ਦਾ ਦੂਤ ਨਹੀਂ ਢੁੱਕਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਮਨ ਮੇਂ ਵਾਹੁ ਵਾਹੁ ਚਿੰਤਨ ਕਰਤੇ ਹੈਂ ਤਿਨ ਕੇ ਨਿਕਟ ਜਮਦੂਤ ਨਹੀਂ ਆਉਤੇ॥੨॥
Prof. Sahib Singhਹੇ ਨਾਨਕ! ਜੋ ਮਨੁੱਖ ਇਕ-ਮਨ ਹੋ ਕੇ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੨॥
SikhNet (Spanish)Oh, dice Nanak, a quien canta Wajo, Wajo, con su corazón y su mente, los emisarios de la muerte no se le acercan. (2)

Open this shabad →

Shabad Guru Amardas Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਜੀਉ ਸਚਾ ਸਚੁ ਹੈ; ਸਚੀ ਗੁਰਬਾਣੀ ॥

har jeeo sachaa sach hai; sachee gurabaanee |

Sant Singh KhalsaThe Dear Lord is the Truest of the True; True is the Word of the Guru's Bani.
Manmohan SinghThe reverend Lord is the Truest of the True and true are the Guru's hymns.
Manmohan Singh (Punjabi)ਪੂਜਯ ਪ੍ਰਭੂ ਸੱਚਿਆਂ ਦਾ ਸ਼੍ਰੋਮਣੀ ਸੱਚਾ ਹੈ ਅਤੇ ਸੱਚੀ ਹੈ ਗੁਰਾਂ ਦੀ ਬਾਣੀ।
Fareedkot Teekaਹਰਿ ਜੀਉ ਸਚਾ ਹੈ, ਗੁਰਬਾਣੀ ਕਰ ਪ੍ਰਾਪਤਿ ਹੋਤਾ ਹੈ, ਯਹ (ਸਚੁ) ਨਿਸਚੇ ਹੈ॥
Prof. Sahib Singhਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੀ ਬਾਣੀ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਹੈ,
SikhNet (Spanish)Solamente el Señor es Verdadero; Verdad es la Palabra del Guru.

ਸਤਿਗੁਰ ਤੇ ਸਚੁ ਪਛਾਣੀਐ; ਸਚਿ ਸਹਜਿ ਸਮਾਣੀ ॥

satigur te sach pachhaaneeai; sach sehaj samaanee |

Sant Singh KhalsaThrough the True Guru, the Truth is realized, and one is easily absorbed in the True Lord.
Manmohan SinghThrough the True Guru is the Truth recognised and the man is easily absorbed in the True Lord.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ ਸੱਚ ਸਿੰਞਾਣਿਆ ਜਾਂਦਾ ਹੈ ਅਤੇ ਆਦਮੀ ਸੁਖੈਨ ਹੀ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸਤਗੁਰੋਂ ਸੇ ਤਿਸ ਸਚ ਕੋ ਪਹਿਚਾਨਾ ਜਾਤਾ ਹੈ। ਜਿਨੋਂ ਨੇ ਪਹਿਚਾਨਾ ਹੈ, ਤਿਨ ਕੀ ਬੁਧੀ ਸੁਭਾਵਕ ਹੀ ਸਚ ਸਰੂਪ ਮੇਂ ਸਮਾਈ ਹੈ॥
Prof. Sahib Singhਗੁਰੂ ਦੀ ਰਾਹੀਂ ਉਸ ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ ਤੇ ਸਦਾ-ਥਿਰ ਅਡੋਲ ਅਵਸਥਾ ਵਿਚ ਟਿਕ ਸਕੀਦਾ ਹੈ।
SikhNet (Spanish)A través del Verdadero Guru, la Verdad de Dios es revelada y a través de la Verdad, uno llega al Estado de Equilibrio. Ellos siempre

ਅਨਦਿਨੁ ਜਾਗਹਿ. ਨਾ ਸਵਹਿ; ਜਾਗਤ ਰੈਣਿ ਵਿਹਾਣੀ ॥

anadin jaageh. naa saveh; jaagat rain vihaanee |

Sant Singh KhalsaNight and day, they remain awake, and do not sleep; in wakefulness, the night of their lives passes.
Manmohan SinghNight and day the holy keep awake and sleep not and waking their life-night passes.
Manmohan Singh (Punjabi)ਰੈਣ ਅਤੇ ਦਿਹੁੰ ਜਗਿਆਸੂ ਖਬਰਦਾਰ ਰਹਿੰਦੇ ਹਨ ਤੇ ਸੌਂਦੇ ਨਹੀਂ ਅਤੇ ਜਾਗਦਿਆਂ ਹੀ ਉਨ੍ਹਾਂ ਦੀ ਜੀਵਨ-ਰਾਤ੍ਰੀ ਬੀਤਦੀ ਹੈ।
Fareedkot Teekaਸੋ ਗੁਰਮੁਖਿ ਰਾਤਿ ਦਿਨ ਜਾਗਤੇ ਹੈਂ ਅਗ੍ਯਾਨ ਨਿੰਦ੍ਰਾ ਮੇਂ ਸੋਤੇ ਨਹੀਂ, ਸਾਰੀ ਅਵਸਥਾ ਤਿਨ ਕੀ ਗ੍ਯਾਨ ਜਾਗ੍ਰਤ ਮੇਂ ਜਾਗਤੇ ਬੀਤੀ॥
Prof. Sahib Singhਉਹ ਹਰ ਵੇਲੇ ਸੁਚੇਤ ਰਹਿੰਦੇ ਹਨ, (ਮਾਇਆ ਦੇ ਮੋਹ ਵਿਚ) ਨਹੀਂ ਸਉਂਦੇ, ਉਹਨਾਂ ਦੀ ਜ਼ਿੰਦਗੀ-ਰੂਪ ਸਾਰੀ ਰਾਤ ਸੁਚੇਤ ਰਹਿ ਕੇ ਗੁਜ਼ਰਦੀ ਹੈ,
SikhNet (Spanish)se mantienen despiertos con la Conciencia Elevada, y despiertos pasan la noche de su vida. A través de la Instrucción del Guru,

ਗੁਰਮਤੀ ਹਰਿ ਰਸੁ ਚਾਖਿਆ; ਸੇ ਪੁੰਨ ਪਰਾਣੀ ॥

guramatee har ras chaakhiaa; se pun paraanee |

Sant Singh KhalsaThose who taste the sublime essence of the Lord, through the Guru's Teachings, are the most worthy persons.
Manmohan SinghWho, by Guru's instruction taste Lord's elixir, they are the meritorious persons.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਨੇਕੀ ਨਿਪੁੰਨ ਪੁਰਸ਼ ਹਨ।
Fareedkot Teekaਐਸੇ ਗੁਰਮਤੀਓਂ ਸੇ ਜਿਸ ਨੇ ਉਪਦੇਸ ਪਾ ਕਰ ਹਰਿ ਰਸ ਕੋ (ਚਾਖਿਆ) ਪਾਨ ਕੀਆ ਹੈ, ਸੋ ਪ੍ਰਾਣੀ ਪੁੰਨਵਾਨ ਹੈ॥
Prof. Sahib Singhਤੇ ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਰਸ ਚੱਖਿਆ ਹੈ।
SikhNet (Spanish)prueban la Esencia del Señor; ellos son los bendecidos.

ਬਿਨੁ ਗੁਰ. ਕਿਨੈ ਨ ਪਾਇਓ; ਪਚਿ ਮੁਏ ਅਜਾਣੀ ॥੧੭॥

bin gur. kinai na paaeo; pach mue ajaanee |17|

Sant Singh KhalsaWithout the Guru, no one has obtained the Lord; the ignorant rot away and die. ||17||
Manmohan SinghWithout the Guru, none has obtained the Lord. The ignorant ones putrefy and die.
Manmohan Singh (Punjabi)ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਪ੍ਰਭੂ ਪ੍ਰਾਪਤ ਨਹੀਂ ਹੋਇਆ। ਬੇਸਮਝ ਬੰਦੇ ਗਲ ਸੜ ਕੇ ਮਰ ਜਾਂਦੇ ਹਨ।
Fareedkot Teeka(ਅਜਾਣੀ) ਮੂਰਖ ਪਚਕਰ ਮਰ ਗਏ ਹੈਂ, ਪਰੰਤੂ ਗੁਰਾਂ ਸੇ ਬਿਨਾਂ ਕਿਸੀ ਨੇ ਹਰੀ ਕੋ ਨਹੀਂ ਪਾਯਾ ਹੈ॥੧੭
Prof. Sahib Singhਪਰ, ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ, ਅੰਞਾਣ ਲੋਕ (ਮਾਇਆ ਦੇ ਮੋਹ ਵਿਚ) ਖਪ ਖਪ ਕੇ ਦੁਖੀ ਹੁੰਦੇ ਹਨ ॥੧੭॥
SikhNet (Spanish)Sin el Guru ninguno Lo ha obtenido, y la vida de los ignorantes se desperdicia en vano. (17)

Open this shabad →

Shabad Guru Amardas Ji Raag Gujri continues on Ang 516

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ ॥

vaahu vaahu baanee nirankaar hai; tis jevadd avar na koe |

Sant Singh KhalsaWaaho! Waaho! is the Bani, the Word, of the Formless Lord. There is no other as great as He is.
Manmohan SinghWah! Wah! (wonderful) are the words which denote the formless Lord. There is none so great as He.
Manmohan Singh (Punjabi)ਵਾਹ! ਵਾਹ! ਦੇ ਸ਼ਬਦ ਸਰੂਪ-ਰਹਿਤ ਸੁਆਮੀ ਦੇ ਬੌਧਕ ਹਨ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਵਾਹੁ ਵਾਹੁ ਯਹ ਬਾਣੀ ਨਿਰੰਕਾਰ ਕੀ ਹੈ, ਤਿਸ ਵਾਹੁ ਵਾਹੁ ਬਾਣੀ ਕੇ ਬਰਾਬਰ ਔਰ ਕੋਈ ਨਹੀਂ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਉਸੇ ਦਾ ਰੂਪ ਹੈ, ਜੋ ਆਕਾਰ-ਰਹਿਤ ਹੈ ਤੇ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
SikhNet (Spanish)Wajo, Wajo, es el Bani, la Palabra del Señor sin Forma, no hay nada igual a Él.

ਵਾਹੁ ਵਾਹੁ ਅਗਮ ਅਥਾਹੁ ਹੈ; ਵਾਹੁ ਵਾਹੁ ਸਚਾ ਸੋਇ ॥

vaahu vaahu agam athaahu hai; vaahu vaahu sachaa soe |

Sant Singh KhalsaWaaho! Waaho! The Lord is unfathomable and inaccessible. Waaho! Waaho! He is the True One.
Manmohan SinghWonderful! wonderful! is the Inaccessible and Unfathomable Lord. Hail! hail! unto Him, the True One.
Manmohan Singh (Punjabi)ਮੁਬਾਰਕ! ਮੁਬਾਰਕ! ਹੈ, ਪਹੁੰਚ ਤੋਂ ਪਰੇ ਤੇ ਹਰ ਥਾਂ ਵਿਆਪਕ ਸੁਆਮੀ ਨੂੰ। ਸ਼ਾਬਾਸ਼! ਸ਼ਾਬਾਸ਼! ਹੈ ਉਸ ਸੱਚ ਪੁਰਖ ਨੂੰ।
Fareedkot Teekaਅਗਮ ਅਥਾਹੁ ਸੋ ਸਚਾ ਚਾਰੋਂ ਜੁਗੋਂ ਮੇਂ ਧੰਨਤਾ ਜੋਗ ਹੈ॥
Prof. Sahib Singhਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਉਹ ਸਿਫ਼ਤ-ਸਾਲਾਹ ਦੇ ਲਾਇਕ ਸਦਾ-ਥਿਰ ਹੈ।
SikhNet (Spanish)Wajo, Wajo, el Señor es Insondable e Inaccesible; oh, Wajo, Wajo, Él es el Uno Verdadero.

ਵਾਹੁ ਵਾਹੁ ਵੇਪਰਵਾਹੁ ਹੈ; ਵਾਹੁ ਵਾਹੁ ਕਰੇ ਸੁ ਹੋਇ ॥

vaahu vaahu veparavaahu hai; vaahu vaahu kare su hoe |

Sant Singh KhalsaWaaho! Waaho! He is the self-existent Lord. Waaho! Waaho! As He wills, so it comes to pass.
Manmohan SinghSelf-dependent is the Lord Master and whatever He does, that comes to pass.
Manmohan Singh (Punjabi)ਬੇ-ਮੁਹਤਾਜ ਹੈ ਪ੍ਰਭੂ ਪ੍ਰਮੇਸ਼ਰ ਜਿਹੜਾ ਕੁਛ ਪ੍ਰਭੂ ਪਰਮੇਸ਼ਰ ਕਰਦਾ ਹੈ, ਉਹੋ ਹੀ ਹੁੰਦਾ ਹੈ।
Fareedkot Teekaਵਾਹ ਵਾਹ ਨਿਰਇੱਛਤ ਹੈ, ਜੋ ਵਾਹ ਵਾਹ ਕਰਤਾ ਹੈ, ਸੋਈ ਹੋਤਾ ਹੈ॥
Prof. Sahib Singhਉਹ ਸਿਫ਼ਤ-ਸਾਲਾਹ ਦੇ ਲਾਇਕ ਬੇਪਰਵਾਹ ਹੈ। ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਜੋ ਕਰਦਾ ਹੈ ਉਹੀ ਹੁੰਦਾ ਹੈ।
SikhNet (Spanish)Wajo, Wajo, Él es el Señor Autónomo; Wajo, Wajo, Su Voluntad prevalece siempre.

ਵਾਹੁ ਵਾਹੁ ਅੰਮ੍ਰਿਤ ਨਾਮੁ ਹੈ; ਗੁਰਮੁਖਿ ਪਾਵੈ ਕੋਇ ॥

vaahu vaahu amrit naam hai; guramukh paavai koe |

Sant Singh KhalsaWaaho! Waaho! is the Ambrosial Nectar of the Naam, the Name of the Lord, obtained by the Gurmukh.
Manmohan SinghBlessed! blessed! is the Nectar - Name which a few holy men obtain.
Manmohan Singh (Punjabi)ਕਲਿਆਣ ਸਰੂਪ! ਕਲਿਆਣ ਸਰੂਪ! ਹੈ ਸੁਧਾ-ਸਰੂਪ ਨਾਮ ਜਿਸ ਨੂੰ ਬਹੁਤ ਹੀ ਥੋੜੇ ਜਗਿਆਸੂ ਪ੍ਰਾਪਤ ਕਰਦੇ ਹਨ।
Fareedkot Teekaਵਾਹੁ ਵਾਹੁ ਨਾਮੁ ਅੰਮ੍ਰਿਤ ਰੂਪ ਹੈ, ਕੋਈ ਗੁਰਮੁਖਿ ਹੋ ਕਰ ਪਾਉਤਾ ਹੈ॥
Prof. Sahib Singhਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ।
SikhNet (Spanish)Wajo, Wajo, es el Néctar Ambrosial del Naam, el Nombre del Señor, obtenido por el Gurmukj.

ਵਾਹੁ ਵਾਹੁ ਕਰਮੀ ਪਾਈਐ; ਆਪਿ ਦਇਆ ਕਰਿ ਦੇਇ ॥

vaahu vaahu karamee paaeeai; aap deaa kar dee |

Sant Singh KhalsaWaaho! Waaho! This is realized by His Grace, as He Himself grants His Grace.
Manmohan SinghThe Lord's praise, man obtains through His grace, and showing mercy, He Himself bestows it.
Manmohan Singh (Punjabi)ਸੁਆਮੀ ਦੀ ਸਿਫ਼ਤ ਸ਼ਲਾਘਾ ਇਨਸਾਨ ਨੂੰ ਉਸ ਦੀ ਮਿਹਰ ਰਾਹੀਂ ਮਿਲਦੀ ਹੈ। ਰਹਿਮਤ ਧਾਰਕੇ ਉਹ ਆਪੇ ਹੀ ਇਸ ਨੂੰ ਸਖਸ਼ਦਾ ਹੈ।
Fareedkot Teekaਜਿਸ ਕੋ ਹਰੀ ਦ੍ਯਾ ਕਰ ਆਪਿ ਦੇਤਾ ਹੈ, ਉਸ ਕੋ ਪੁੰਨੋਂ ਕਰ ਕੇ ਵਾਹੁ ਵਾਹੁ ਬਾਣੀ ਪ੍ਰਾਪਤਿ ਹੋਤੀ ਹੈ॥
Prof. Sahib Singhਸਿਫ਼ਤ-ਸਾਲਾਹ ਦੀ ਦਾਤ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ।
SikhNet (Spanish)Wajo, Wajo, entra en la Conciencia a través de Su Gracia, así es como Él la confiere.

Open this shabad (7 lines, Angs 515-516) →

Ang 515 of 1430