ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ; ਤਾ ਆਪਣਾਂ ਨਾਉ. ਹਰਿ ਆਪਿ ਜਪਾਵੈ ॥
jaa aap kripaal hovai har suaamee; taa aapanaan naau. har aap japaavai |
Sant Singh KhalsaWhen the Lord Master Himself becomes merciful, the Lord Himself causes His Name to be chanted.
Manmohan SinghWhen the Lord God Himself becomes kind, then, He Himself causes His Name to be repeated.
Manmohan Singh (Punjabi)ਜਦ ਵਾਹਿਗੁਰੂ ਮਾਲਕ ਆਪ ਮਿਹਰਬਾਨ ਹੋ ਜਾਂਦਾ ਹੈ, ਤਦ ਹਰੀ ਆਪ ਆਪਣੇ ਨਾਮ ਦਾ ਉਚਾਰਨ ਕਰਵਾਉਂਦਾ ਹੈ।
Fareedkot Teekaਜਬ ਹਰੀ ਸ੍ਵਾਮੀ ਆਪ ਕ੍ਰਿਪਾਲ ਹੋਤਾ ਹੈ, ਤੋ ਹਰ ਪ੍ਰਕਾਰ ਸੇ ਆਪ ਹੀ ਅਪਨਾ ਨਾਮ ਜਪਾਉਤਾ ਹੈ॥
Prof. Sahib Singhਜਦੋਂ ਹਰੀ ਸੁਆਮੀ ਆਪ ਮੇਹਰਵਾਨ ਹੁੰਦਾ ਹੈ ਤਾਂ ਆਪਣਾ ਨਾਮ (ਜੀਵਾਂ ਪਾਸੋਂ) ਆਪ ਜਪਾਉਂਦਾ ਹੈ।
SikhNet (Spanish)Cuando el Señor tiene Misericordia de nosotros, nos hace contemplar Su Nombre.
ਆਪੇ ਸਤਿਗੁਰੁ ਮੇਲਿ ਸੁਖੁ ਦੇਵੈ; ਆਪਣਾਂ ਸੇਵਕੁ ਆਪਿ ਹਰਿ ਭਾਵੈ ॥
aape satigur mel sukh devai; aapanaan sevak aap har bhaavai |
Sant Singh KhalsaHe Himself causes us to meet the True Guru, and blesses us with peace. His servant is pleasing to the Lord.
Manmohan SinghThe Lord Himself makes the man meet the True Guru and blesses him with peace. His attendant is ever pleasing to the Lord.
Manmohan Singh (Punjabi)ਸੁਆਮੀ ਆਪ ਉਸ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ ਅਤੇ ਉਸ ਨੂੰ ਆਰਾਮ ਬਖਸ਼ਦਾ ਹੈ। ਆਪਣਾ ਟਹਿਲੂਆ ਸੁਆਮੀ ਨੂੰ ਸਦਾ ਚੰਗਾ ਲੱਗਦਾ ਹੈ।
Fareedkot Teekaਆਪ ਹੀ ਸਤਿਗੁਰੋਂ ਸੇ ਮਿਲਾਇ ਕਰ ਸੁਖ ਦੇਤਾ ਹੈ, ਹਰਿ ਕੋ ਅਪਨਾ ਦਾਸ ਆਪ ਹੀ ਪ੍ਯਾਰਾ ਲਗਤਾ ਹੈ॥
Prof. Sahib Singhਆਪਣਾ ਸੇਵਕ ਹਰੀ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਆਪ ਹੀ ਸਤਿਗੁਰੂ ਮਿਲਾ ਕੇ ਸੁਖ ਬਖ਼ਸ਼ਦਾ ਹੈ।
SikhNet (Spanish)Él nos guía hasta el Guru Verdadero para que nos bendiga con Su Paz.
ਆਪਣਿਆ ਸੇਵਕਾ ਕੀ ਆਪਿ ਪੈਜ ਰਖੈ; ਆਪਣਿਆ ਭਗਤਾ ਕੀ ਪੈਰੀ ਪਾਵੈ ॥
aapaniaa sevakaa kee aap paij rakhai; aapaniaa bhagataa kee pairee paavai |
Sant Singh KhalsaHe Himself preserves the honor of His servants; He causes others to fall at the feet of His devotees.
Manmohan SinghGod Himself preserves the honour of His slaves and makes men fall at the feet of His devotees.
Manmohan Singh (Punjabi)ਵਾਹਿਗੁਰੂ ਆਪੇ ਹੀ ਆਪਣੇ ਚਾਕਰਾਂ ਦੀ ਇੱਜ਼ਤ ਰੱਖਦਾ ਹੈ ਅਤੇ ਲੋਕਾਂ ਨੂੰ ਆਪਣਿਆਂ ਸ਼ਰਧਾਲੂਆਂ ਦੇ ਪੈਰੀਂ ਪਾਉਂਦਾ ਹੈ।
Fareedkot Teekaਅਪਨੇ ਦਾਸੋਂ ਕੀ ਆਪ ਪ੍ਰਤਗ੍ਯਾ ਰਾਖਤਾ ਹੈ, ਅਪਨੇ ਭਗਤੋਂ ਕੀ ਚਰਨੀ ਸਭ ਕੋ ਪਾਇ ਦੇਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕਾਂ ਦੀ ਆਪ ਲਾਜ ਰੱਖਦਾ ਹੈ ਤੇ ਆਪਣੇ ਭਗਤਾਂ ਦੀ ਚਰਨੀਂ ਲਿਆ ਪਾਂਦਾ ਹੈ।
SikhNet (Spanish)Con Su sirviente, el Señor está siempre complacido. Él Mismo salva el honor de Sus Devotos, y hace que el mundo caiga a sus Pies.
ਧਰਮ ਰਾਇ ਹੈ ਹਰਿ ਕਾ ਕੀਆ; ਹਰਿ ਜਨ ਸੇਵਕ. ਨੇੜਿ ਨ ਆਵੈ ॥
dharam raae hai har kaa keea; har jan sevak. nerr na aavai |
Sant Singh KhalsaThe Righteous Judge of Dharma is a creation of the Lord; he does not approach the humble servant of the Lord.
Manmohan SinghThe Righteous Judge is the creation of God and he comes not near the God's serf and servant.
Manmohan Singh (Punjabi)ਧਰਮ-ਰਾਜਾ ਵਾਹਿਗੁਰੂ ਦਾ ਕੀਤਾ ਹੋਇਆ ਹੈ, ਉਹ ਵਾਹਿਗੁਰੂ ਦੇ ਨਫਰ ਤੇ ਨੌਕਰ ਦੇ ਲਾਗੇ ਵੀ ਨਹੀਂ ਲੱਗਦਾ।
Fareedkot Teekaਯਹ ਧਰਮ ਰਾਜਾ ਹਰਿ ਕਾ ਕੀਆ ਹੂਆ ਹੈ, ਹਰਿ ਕੇ ਸੇਵਕ ਜਨੋਂ ਕੇ ਨਿਕਟ ਨਹੀਂ ਆਉਤਾ॥
Prof. Sahib Singhਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ।
SikhNet (Spanish)Dharmaraya, el justiciero, que es también la creación de Dios, no se acerca al Sirviente del Señor. A aquél que ama a su Señor, el
ਜੋ ਹਰਿ ਕਾ ਪਿਆਰਾ. ਸੋ ਸਭਨਾ ਕਾ ਪਿਆਰਾ; ਹੋਰ ਕੇਤੀ. ਝਖਿ ਝਖਿ ਆਵੈ ਜਾਵੈ ॥੧੭॥
jo har kaa piaaraa. so sabhanaa kaa piaaraa; hor ketee. jhakh jhakh aavai jaavai |17|
Sant Singh KhalsaOne who is dear to the Lord, is dear to all; so many others come and go in vain. ||17||
Manmohan SinghHe, who is dear to God, is dear to all. Good many others uselessly continue coming and going.
Manmohan Singh (Punjabi)ਜੋ ਵਾਹਿਗੁਰੂ ਦਾ ਲਾਡਲਾ ਹੈ, ਉਹ ਸਾਰਿਆਂ ਦਾ ਲਾਡਲਾ ਹੈ। ਹੋਰ ਬਥੇਰੇ ਬੇ-ਫਾਇਦਾ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਜੋ ਹਰਿ ਕਾ ਪ੍ਯਾਰਾ ਹੈ, ਸੋਈ ਸਭ ਕਾ ਪ੍ਯਾਰਾ ਹੋਤਾ ਹੈ। ਪਰਮੇਸ੍ਵਰ ਕੇ ਪ੍ਯਾਰਿਓਂ ਸੇ ਬਿਨਾਂ ਔਰੁ ਕਿਤਨੀ ਸ੍ਰਿਸਟੀ (ਝਖਿ ਝਖਿ) ਖਪ ਖਪ ਕਰ ਕੇ ਆਉਤੀ ਜਾਤੀ ਰਹਿਤੀ ਹੈ॥੧੭॥
Prof. Sahib Singhਜੋ ਮਨੁੱਖ ਪ੍ਰਭੂ ਦਾ ਪਿਆਰਾ ਹੈ ਉਹ ਸਭ ਦਾ ਪਿਆਰਾ ਹੈ ਤੇ ਹੋਰ ਬਥੇਰੀ ਸ੍ਰਿਸ਼ਟੀ ਖਪ ਖਪ ਕੇ ਜੰਮਦੀ ਮਰਦੀ ਹੈ ॥੧੭॥
SikhNet (Spanish)mundo entero lo ama, el resto de los mortales sólo van y vienen en vano. (17)