ੴ

ਸਿੱਖਬਾਣੀ · SikhBani

ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥

raam raam karataa sabh jag firai raam na paaeaa jaae
Guru Amardas Ji ਗੁਰੂ ਅਮਰਦਾਸ ਜੀ · Raag Bihaagraa · Ang 555 · 7 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਰਾਮੁ ਰਾਮੁ ਕਰਤਾ. ਸਭੁ ਜਗੁ ਫਿਰੈ; ਰਾਮੁ. ਨ ਪਾਇਆ ਜਾਇ ॥

raam raam karataa. sabh jag firai; raam. na paaeaa jaae |

Sant Singh KhalsaThe entire world roams around, chanting, "Raam, Raam, Lord, Lord", but the Lord cannot be obtained like this.
Manmohan SinghThe entire world goes about uttering Lord's Name, but the Lord is not obtained like this.
Manmohan Singh (Punjabi)ਸਾਰਾ ਸੰਸਾਰ ਸੁਆਮੀ ਦਾ ਨਾਮ ਜਪਦਾ ਫਿਰਦਾ ਹੈ, ਪ੍ਰੰਤੂ ਸੁਆਮੀ ਇਸ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ।
Fareedkot Teekaਸਾਰਾ ਸੰਸਾਰ ਰਾਮ ਰਾਮ ਕਰਤਾ ਫਿਰਤਾ ਹੈ, ਪਰੰਤੂ ਇਸ ਪ੍ਰਕਾਰ ਕਰਨੇ ਸੇ ਰਾਮ ਪਾਯਾ ਨਹੀਂ ਜਾਤਾ ਹੈ॥
Prof. Sahib Singhਸਾਰਾ ਸੰਸਾਰ 'ਰਾਮ, ਰਾਮ' ਆਖਦਾ ਫਿਰਦਾ ਹੈ ਪਰ ਇਸ ਤਰ੍ਹਾਂ 'ਰਾਮ' (ਪ੍ਰਭੂ) ਲੱਭਿਆ ਨਹੀਂ ਜਾਂਦਾ।
SikhNet (Spanish)Todos cantan el Nombre del Señor, pero el Señor no es obtenido de esa forma,

ਅਗਮੁ ਅਗੋਚਰੁ ਅਤਿ ਵਡਾ; ਅਤੁਲੁ. ਨ ਤੁਲਿਆ ਜਾਇ ॥

agam agochar at vaddaa; atul. na tuliaa jaae |

Sant Singh KhalsaHe is inaccessible, unfathomable and so very great; He is unweighable, and cannot be weighed.
Manmohan SinghInaccessible, Incomprehensible and exceedingly Great is the Lord. He is unweighable and cannot be weighed.
Manmohan Singh (Punjabi)ਅਪਹੁੰਚ, ਅਗਾਧ ਤੇ ਪਰਮ ਵਿਸ਼ਾਲ ਹੈ ਸੁਆਮੀ। ਉਹ ਅਜੋਖ ਹੈ ਅਤੇ ਜੋਖਿਆ ਨਹੀਂ ਜਾ ਸਕਦਾ।
Fareedkot Teekaਰਾਮ ਅਗਮ ਹੈ ਅਗੋਚਰ ਹੈ ਅਤਸੈ ਕਰ ਕੇ ਬਡਾ ਹੈ, ਅਤੋਲ ਹੈ ਤੋਲਾ ਨਹੀਂ ਜਾਤਾ ਹੈ॥
Prof. Sahib Singhਪ੍ਰਭੂ ਅਪਹੁੰਚ ਹੈ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਵੱਡਾ ਹੈ ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ।

ਪਦ ਅਰਥ ਅਗੋਚਰੁ = ਅ-ਗੋ-ਚਰ; ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਅਤੁਲੁ = ਅੰਦਾਜ਼ੇ ਤੋਂ ਬਾਹਰ।

SikhNet (Spanish)pues el Señor es Inalcanzable, Imperceptible, lo más Alto de lo alto, y de un valor Incomparable. Invaluable es Él,

ਕੀਮਤਿ ਕਿਨੈ. ਨ ਪਾਈਆ; ਕਿਤੈ. ਨ ਲਇਆ ਜਾਇ ॥

keemat kinai. na paaeea; kitai. na leaa jaae |

Sant Singh KhalsaNo one can evaluate Him; He cannot be purchased at any price.
Manmohan SinghNo one can evaluate Him and He cannot be purchased for any price.
Manmohan Singh (Punjabi)ਉਸ ਦਾ ਕੋਈ ਮੁੱਲ ਨਹੀਂ ਪਾ ਸਕਦਾ ਅਤੇ ਉਹ ਕਿਸੇ ਕੀਮਤ ਤੋਂ ਵੀ ਖਰੀਦਿਆਂ ਨਹੀਂ ਜਾ ਸਕਦਾ।
Fareedkot Teekaਕਿਸੀ ਨੇ ਆਜ ਤਕ ਕੀਮਤ ਨਹੀਂ ਪਾਈ ਹੈ, ਗੁਰੋਂ ਸੇ ਬਿਨਾਂ ਕਿਸੀ ਪ੍ਰਕਾਰ ਕਰ ਕੇ ਲਿਆ ਨਹੀਂ ਜਾਤਾ ਹੈ॥
Prof. Sahib Singhਕਿਸੇ ਨੇ ਉਸ ਦੀ ਕੀਮਤ ਨਹੀਂ ਪਾਈ ਤੇ ਕਿਸੇ ਥਾਂ ਤੋਂ (ਮੁੱਲ ਦੇ ਕੇ) ਲਿਆ ਭੀ ਨਹੀਂ ਜਾਂਦਾ।

ਪਦ ਅਰਥ ਕਿਤੈ = ਕਿਸੇ ਥਾਂ ਤੋਂ।

SikhNet (Spanish)y nunca podrá ser comprado a ningún precio. Uno conoce Su Misterio

ਗੁਰ ਕੈ ਸਬਦਿ ਭੇਦਿਆ; ਇਨ ਬਿਧਿ ਵਸਿਆ ਮਨਿ ਆਇ ॥

gur kai sabad bhediaa; in bidh vasiaa man aae |

Sant Singh KhalsaThrough the Word of the Guru's Shabad, His mystery is known; in this way, He comes to dwell in the mind.
Manmohan SinghThrough the Guru's Word His mystery is knows and in this way He comes to abide in man's mind.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਉਹ ਭੇਤ ਜਾਣਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਉਹ ਆ ਕੇ ਬੰਦੇ ਦੇ ਚਿੱਤ ਵਿੱਚ ਟਿੱਕ ਜਾਂਦਾ ਹੈ।
Fareedkot Teekaਜਬ ਗੁਰੋਂ ਕੇ (ਸਬਦਿ) ਉਪਦੇਸ ਕਰ (ਭੇਦਿਆ) ਜਾਣਿਆ ਤਬ ਇਸ ਰੀਤੀ ਸੇ ਸੋ ਰਾਮ ਜਗ੍ਯਾਸੂ ਕੇ ਮਨ ਮੇਂ ਆਇ ਬਸਾ ਹੈ॥
Prof. Sahib Singh(ਪਰ) ਜੇ ਗੁਰੂ ਦੇ ਸ਼ਬਦ ਨਾਲ (ਮਨ) ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਪ੍ਰਭੂ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਭੇਦਿਆ = ਵਿੰਨ੍ਹਿਆ। ਇਨਬਿਧਿ = ਇਸ ਤਰ੍ਹਾਂ।

SikhNet (Spanish)a través de la Palabra del Shabd del Guru, y así Él es enaltecido en la mente.

ਨਾਨਕ. ਆਪਿ ਅਮੇਉ ਹੈ; ਗੁਰ ਕਿਰਪਾ ਤੇ. ਰਹਿਆ ਸਮਾਇ ॥

naanak. aap ameo hai; gur kirapaa te. rahiaa samaae |

Sant Singh KhalsaO Nanak, He Himself is infinite; by Guru's Grace, He is known to be permeating and pervading everywhere.
Manmohan SinghNanak, He is Infinite and by Guru's grace is He perceived pervading everywhere.
Manmohan Singh (Punjabi)ਨਾਨਕ ਉਹ ਹਦਬੰਨਾ-ਰਹਿਤ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਹਰ ਥਾਂ ਵਿਆਪਕ ਵੇਖਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਦ੍ਯਪਿ ਰਾਮ ਆਪ (ਅਮੇਉ) ਮਾਪਨੇ ਸੇ ਰਹਿਤ ਹੈ, ਪਰੰਤੂ ਗੁਰੋਂ ਕੀ ਕ੍ਰਿਪਾ ਸੇ ਬ੍ਯਾਪਕ ਹੋ ਰਹਾ ਜਾਣਿਆਂ ਹੈ॥
Prof. Sahib Singhਹੇ ਨਾਨਕ! ਪ੍ਰਭੂ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰ ਸਤਿਗੁਰੂ ਦੀ ਕਿਰਪਾ ਨਾਲ (ਸਮਝ ਪੈਂਦੀ ਹੈ ਕਿ ਉਹ ਸ੍ਰਿਸ਼ਟੀ ਵਿਚ) ਵਿਆਪਕ ਹੈ।

ਪਦ ਅਰਥ ਅਮੇਉ = ਜੋ ਮਿਣਿਆ ਨਾਹ ਜਾ ਸਕੇ।

SikhNet (Spanish)Dice Nanak, Infinito es el Señor, pero sólo por la Gracia del Guru, Él viene a nuestra mente.

ਆਪੇ ਮਿਲਿਆ ਮਿਲਿ ਰਹਿਆ; ਆਪੇ ਮਿਲਿਆ ਆਇ ॥੧॥

aape miliaa mil rahiaa; aape miliaa aae |1|

Sant Singh KhalsaHe Himself comes to blend, and having blended, remains blended. ||1||
Manmohan SinghThe Lord, of His own, comes to meet with the man and having met, remains blended with him.
Manmohan Singh (Punjabi)ਸਾਈਂ ਖੁਦ ਆ ਕੇ ਬੰਦੇ ਨੂੰ ਮਿਲਦਾ ਹੈ ਅਤੇ ਮਿਲ ਕੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।
Fareedkot Teekaਜੋ ਸਤਿਗੁਰੂ ਹਰਿ ਸੇ ਆਪੇ ਮਿਲਿਆ ਹੈ, ਜੋ ਸਿਖੁ ਤਿਸ ਕੋ ਮਿਲ ਰਹਿਆ ਹੈ ਤਿਸ ਕੋ ਪਰਮੇਸ੍ਵਰੁ ਆਪ ਹੀ ਆਇ ਕਰ ਮਿਲਾ ਹੈ॥੧॥
Prof. Sahib Singhਪ੍ਰਭੂ ਆਪ ਹੀ ਹਰ ਥਾਂ ਮਿਲਿਆ ਹੋਇਆ ਹੈ ਤੇ ਆਪ ਹੀ ਆ ਕੇ (ਜੀਵ ਨੂੰ) ਪਰਗਟ ਹੁੰਦਾ ਹੈ ॥੧॥

ਪਦ ਅਰਥ ਆਪੇ = ਆਪ ਹੀ ॥੧॥

SikhNet (Spanish)Él se encuentra con nosotros que somos Suyos, y Él por Sí Mismo, nos une con Su Ser. (1)
Answers quote the Granth verbatim with Ang citations. AI commentary is not Gurbani and not a religious ruling.