ੴ

ਸਿੱਖਬਾਣੀ · SikhBani

Ang 555

Sri Guru Granth Sahib · Raag Bihaagraa · 8 shabads, 40 lines
Translations
Shabad Guru Ramdas Ji Raag Bihaagraa continued from Ang 554

ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ; ਜਿਸ ਨੋ ਕਿਰਪਾ ਨਿਰੰਜਨ ਕੇਰੀ ॥

ji tudh no saalaahe su sabh kichh paavai; jis no kirapaa niranjan keree |

Sant Singh KhalsaOne who praises You obtains everything; You bestow Your Mercy upon him, O Immaculate Lord.
Manmohan SinghO my Immaculate Lord, he who praiseth Thee and to whom, Thou art merciful, obtains everything.
Manmohan Singh (Punjabi)ਹੇ ਮੇਰੇ ਪਵਿੱਤ੍ਰ ਪ੍ਰਭੂ! ਜੋ ਤੇਰੀ ਸਿਫ਼ਤ ਕਰਦਾ ਹੈ ਅਤੇ ਜਿਸ ਉਤੇ ਤੂੰ ਮਿਹਰਬਾਨ ਹੈ, ਉਹ ਸਾਰਾ ਕੁਝ ਹਾਸਲ ਕਰ ਲੈਂਦਾ ਹੈ।
Fareedkot Teekaਜੋ ਤੁਝ ਕੋ ਸਹਾਲਤਾ ਹੈ, ਸੋ ਸਭ ਕੁਛ ਪਾਉਤਾ ਹੈ, ਹੇ ਨਿਰੰਜਨ! ਜਿਸ ਕੋ ਆਪ ਕੀ ਕ੍ਰਿਪਾ ਹੋਈ ਹੈ, ਸੋਈ ਤੇਰੀ ਸਲਾਘਾ ਕਰਤਾ ਹੈ॥
Prof. Sahib Singhਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ਤੇ ਜਿਸ ਉਤੇ ਮਾਇਆ-ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਹੈ।
SikhNet (Spanish)Aquél que Te alaba, es bendecido con Tu Misericordia, con todas las Bondades, oh mi Señor Inmaculado.

ਸੋਈ ਸਾਹੁ ਸਚਾ ਵਣਜਾਰਾ; ਜਿਨਿ ਵਖਰੁ ਲਦਿਆ. ਹਰਿ ਨਾਮੁ ਧਨੁ ਤੇਰੀ ॥

soee saahu sachaa vanajaaraa; jin vakhar ladiaa. har naam dhan teree |

Sant Singh KhalsaHe alone is a true banker and trader, who loads the merchandise of the wealth of the Your Name, O Lord.
Manmohan SinghHe alone is a banker and a true trader, who carries the commodity of the wealth of Thy Name, O my God.
Manmohan Singh (Punjabi)ਕੇਵਲ ਓਹੀ ਸ਼ਾਹੂਕਾਰ ਅਤੇ ਸੱਚਾ ਸੁਦਾਗਰ ਹੈ ਜੋ ਤੇਰੇ ਨਾਮ ਦੀ ਦੌਲਤ ਦਾ ਸੌਦਾ-ਸੂਤ ਲੱਦ ਲੈਂਦਾ ਹੈ, ਹੇ ਮੇਰੇ ਵਾਹਿਗੁਰੂ!
Fareedkot Teekaਜਿਸ ਨੇ ਤੇਰੀ ਪ੍ਰਾਪਤੀ ਵਾਸਤੇ ਵਾ ਤੇਰੀ ਕ੍ਰਿਪਾ ਸੇ ਹਰੀ ਨਾਮ (ਧਨੁ) ਧੰਨਤਾ ਯੋਗ੍ਯ (ਵਖਰੁ) ਮਾਲ ਵਾ ਸੌਦਾ ਲਾਦਾ ਹੈ, ਸੋਈ ਗੁਰੂ ਰੂਪ ਸਚਾ ਸ਼ਾਹੂਕਾਰ ਹੈ ਔਰ ਸੋਈ ਜਗ੍ਯਾਸੂ ਰੂਪ ਬਨਜਾਰਾ ਹੈ॥
Prof. Sahib Singh(ਸਮਝੋ) ਉਹੀ ਸ਼ਾਹੂਕਾਰ ਹੈ ਤੇ ਸੱਚਾ ਵਣਜਾਰਾ ਹੈ ਜਿਸ ਨੇ ਤੇਰਾ ਨਾਮ (ਰੂਪ) ਧਨ ਵੱਖਰ ਲਦਿਆ ਹੈ।
SikhNet (Spanish)Sólo es el verdadero mercader, el verdadero comerciante, aquél que lleva la carga de Tu Nombre.

ਸਭਿ ਤਿਸੈ ਨੋ ਸਾਲਾਹਿਹੁ ਸੰਤਹੁ; ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥

sabh tisai no saalaahihu santahu; jin dooje bhaav kee maar viddaaree dteree |16|

Sant Singh KhalsaO Saints, let everyone praise the Lord, who has destroyed the pile of the love of duality. ||16||
Manmohan SinghO Saints, praise ye all that Lord who has dismantled the mounds of another's love.
Manmohan Singh (Punjabi)ਹੇ ਸਾਧੂਓ! ਤੁਸੀਂ ਸਾਰੇ ਉਸ ਸਾਹਿਬ ਦੀ ਕੀਰਤੀ ਗਾਇਨ ਕਰੋ ਜਿਸ ਨੇ ਹੋਰਸ ਦੀ ਪ੍ਰੀਤ ਦੇ ਟਿੱਬੇ ਨੂੰ ਢਾਹ ਸੁੱਟਿਆ ਹੈ।
Fareedkot Teekaਹੇ ਹਰੀ! ਮੈਂ ਔਰੋਂ ਕੋ ਭੀ ਯਹੀ ਉਪਦੇਸ ਕਰਤਾ ਹੂੰ ਕਿ ਹੇ ਸੰਤ ਜਨੋਂ ਸਭ ਤਿਸ ਪਰਮੇਸਰ ਕੀ ਉਸਤਤੀ ਕਰੋ, ਜਿਸ ਨੇ ਹਮਾਰੇ ਰਿਦੇ ਸੇ ਦ੍ਵੈਤ ਭਾਵ ਕੀ (ਢੇਰੀ) ਹੰਤਾ ਮਾਰ ਕੇ ਕਢ ਦਿਤੀ ਹੈ॥੧੬॥☬ਕਬੀਰ ਜੀ ਕੇ ਪ੍ਰਮਾਣ ਸੇ ਦ੍ਵੈਤ ਭਾਵ ਕੇ ਮਰਣੇ ਕੋ ਮੁਖ੍ਯ ਮਰਣਾ ਸਿਧ ਕਰਤੇ ਹੈਂ:
Prof. Sahib Singhਹੇ ਸੰਤ ਜਨੋ! ਸਾਰੇ ਉਸੇ ਦੀ ਸਿਫ਼ਤ-ਸਾਲਾਹ ਕਰੋ ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦਾ ਟਿੱਬਾ (ਮਨ ਵਿਚੋਂ) ਢਾਹ ਕੇ ਕੱਢ ਦਿੱਤਾ ਹੈ ॥੧੬॥
SikhNet (Spanish)Oh Santos, alaben a ese Señor, el Cual destruye el apilado amor de la dualidad. (16)

Open this shabad (6 lines, Angs 554-555) →

Shabad Bhagat Kabir Ji Raag Bihaagraa

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਕਬੀਰਾ. ਮਰਤਾ ਮਰਤਾ ਜਗੁ ਮੁਆ; ਮਰਿ ਭਿ. ਨ ਜਾਨੈ ਕੋਇ ॥

kabeeraa. marataa marataa jag muaa; mar bhi. na jaanai koe |

Sant Singh KhalsaKabeer, the world is dying - dying to death, but no one knows how to truly die.
Manmohan SinghKabir the world is passing away to meet ultimate death. However, no body knows how to die.
Manmohan Singh (Punjabi)ਕਬੀਰ ਸੰਸਾਰ ਮਰਦਾ ਜਾ ਰਿਹਾ ਹੈ ਅਤੇ ਹਰ ਕੋਈ ਅੰਤ ਨੂੰ ਮਰ ਜਾਂਦਾ ਹੈ ਪ੍ਰੰਤੂ ਮਰਨ ਦੀ ਜਾਂਚ ਕਿਸੇ ਨੂੰ ਭੀ ਨਹੀਂ ਆਉਂਦੀ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਐਸੇ ਦੇਹ ਤ੍ਯਾਗ ਰੂਪ ਮਰਣੀ ਕਰ ਤੋ ਮਰਤਾ ਸਾਰਾ ਸੰਸਾਰ ਹੀ ਮਰ ਗ੍ਯਾ, ਭਾਵ ਯਹਿ ਕਿ ਕੋਈ ਭੀ ਨ ਰਹਾ। ਪਰੰਤੂ ਜੀਵ ਭਾਵ ਸੇ ਕੋਈ ਭੀ ਮਰ ਨਹੀਂ ਜਾਨਤਾ ਹੈ॥
Prof. Sahib Singhਹੇ ਕਬੀਰ! (ਉਂਞ ਤਾਂ) ਮਰਦਾ ਮਰਦਾ ਸਾਰਾ ਸੰਸਾਰ ਮਰ ਹੀ ਰਿਹਾ ਹੈ, ਪਰ ਕਿਸੇ ਨੇ ਵੀ (ਸੱਚੇ) ਮਰਨ ਦੀ ਜਾਚ ਨਹੀਂ ਸਿੱਖੀ।
SikhNet (Spanish)Dice Kabir, al final, todos mueren, pero no conocen lo que es morir para uno mismo,

ਐਸੀ ਮਰਨੀ ਜੋ ਮਰੈ; ਬਹੁਰਿ. ਨ ਮਰਨਾ ਹੋਇ ॥੧॥

aisee maranee jo marai; bahur. na maranaa hoe |1|

Sant Singh KhalsaWhoever dies, let him die such a death, that he does not have to die again. ||1||
Manmohan SinghHe who dies such a death (after Lord's will)dies not again.
Manmohan Singh (Punjabi)ਜਿਹੜਾ ਐਹੋ ਜੇਹੀ (ਰੱਬ ਦੀ ਰਜ਼ਾ ਵਿੱਚ) ਮੌਤ ਮਰਦਾ ਹੈ, ਉਹ ਮੁੜ ਕੇ ਨਹੀਂ ਮਰਦਾ।
Fareedkot Teekaਇਸ ਪ੍ਰਕਾਰ ਜੀਵ ਭਾਉ ਕੀ ਮਰਣੀ ਸੇ ਜੋ ਮਰਤਾ ਹੈ, ਉਸ ਕੋ ਫਿਰ ਬਾਰੰਬਾਰ ਸੰਸਾਰ ਮੇਂ ਮਰਨਾ ਨਹੀਂ ਹੋਤਾ ਹੈ॥੧॥
Prof. Sahib Singhਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ ਹੈ, ਉਸ ਨੂੰ ਫਿਰ ਮਰਨਾ ਨਹੀਂ ਪੈਂਦਾ ॥੧॥

* ਨੋਟ: ਕਬੀਰ ਜੀ ਦੇ ਸਲੋਕਾਂ ਵਿਚ ਵੇਖੋ ਸਲੋਕ ਨੰ: ੨੯।

SikhNet (Spanish)pues aquél que muere de esa manera, no vuelve a morir otra vez. (1)

Open this shabad →

Shabad Guru Amardas Ji Raag Bihaagraa

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਕਿਆ ਜਾਣਾ ਕਿਵ ਮਰਹਗੇ; ਕੈਸਾ ਮਰਣਾ ਹੋਇ ॥

kiaa jaanaa kiv marahage; kaisaa maranaa hoe |

Sant Singh KhalsaWhat do I know? How will I die? What sort of death will it be?
Manmohan SinghWhat do I know, how shall I die and, what sort of death shall it be?
Manmohan Singh (Punjabi)ਮੈਂ ਕੀ ਜਾਣਦਾ ਹਾਂ ਕਿ ਮੈਂ ਕਿਸ ਤਰ੍ਹਾਂ ਮਰਾਂਗਾ ਅਤੇ ਇਹ ਕਿਸ ਕਿਸਮ ਦੀ ਮੌਤ ਹੋਵੇਗੀ?
Fareedkot Teekaਸ੍ਰੀ ਗੁਰੂ ਅਮਰਦਾਸ ਜੀ ਕਹਤੇ ਹੈਂ: ਯਹਿ ਹਮ ਨਹੀਂ ਜਾਨਤੇ ਹੈਂ ਕਿ ਕਿਸ ਪ੍ਰਕਾਰ ਸੇ ਮਰੇਂਗੇ ਅਰ ਕੈਸਾ ਵਹੁ ਮਰਣਾ ਹੋਤਾ ਹੈ॥
Prof. Sahib Singhਮੈਨੂੰ ਤਾਂ ਇਹ ਪਤਾ ਨਹੀਂ ਕਿ (ਸੱਚਾ) ਮਰਨਾ ਕੀਹ ਹੁੰਦਾ ਹੈ ਤੇ ਸਾਨੂੰ ਕਿਵੇਂ ਮਰਨਾ ਚਾਹੀਦਾ ਹੈ,
SikhNet (Spanish)No se cómo morir para mí mismo, ¡qué tipo de muerte tan extraña es ésta!

ਜੇ ਕਰਿ ਸਾਹਿਬੁ. ਮਨਹੁ ਨ ਵੀਸਰੈ; ਤਾ ਸਹਿਲਾ ਮਰਣਾ ਹੋਇ ॥

je kar saahib. manahu na veesarai; taa sahilaa maranaa hoe |

Sant Singh KhalsaIf I do not forget the Lord Master from my mind, then my death will be easy.
Manmohan SinghIf, within my mind, I forget not the Lord, then my death shall be easy.
Manmohan Singh (Punjabi)ਜੇਕਰ, ਆਪਣੇ ਚਿੱਤ ਅੰਦਰ ਮੈਂ ਸੁਆਮੀ ਨੂੰ ਨਾਂ ਭੁਲਾਵਾਂ ਤਦ, ਮੇਰੀ ਮੌਤ ਸੁਖਾਲੀ ਹੋਵੇਗੀ।
Fareedkot Teekaਪਰੰਤੂ ਜੇਕਰ ਮਨ ਸੇ ਸਾਹਿਬ ਨ ਬੀਸਰੈ ਤਬ ਚਾਹੈ ਕਿਸੀ ਪ੍ਰਕਾਰ ਸੇ ਮਰੇ ਤੋ ਮਰਣਾ (ਸਹਲਾ) ਸਹਿਤ ਲਾਭ ਕੇ ਵਾ ਸਫਲਾ ਵਾ ਸੁਖਦਾਈ ਹੋਤਾ ਹੈ॥
Prof. Sahib Singhਜੇ ਮਾਲਕ ਮਨੋਂ ਨਾ ਵਿਸਾਰਿਆ ਜਾਏ, ਤਾਂ ਸੁਖੱਲਾ ਮਰਨਾ ਹੁੰਦਾ ਹੈ (ਭਾਵ, ਮਨੁੱਖ ਸੌਖਾ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ)।
SikhNet (Spanish)Si en su mente uno no abandona al Señor, muere para su ser de modo espontáneo.

ਮਰਣੈ ਤੇ ਜਗਤੁ ਡਰੈ; ਜੀਵਿਆ ਲੋੜੈ ਸਭੁ ਕੋਇ ॥

maranai te jagat ddarai; jeeviaa lorrai sabh koe |

Sant Singh KhalsaThe world is terrified of death; everyone longs to live.
Manmohan SinghThe world is afraid of death and everyone long to live.
Manmohan Singh (Punjabi)ਮੌਤ ਪਾਸੋਂ ਸੰਸਾਰ ਭੈ ਕਰਦਾ ਹੈ। ਹਰ ਕੋਈ ਜੀਉਣਾ ਲੋਚਦਾ ਹੈ।
Fareedkot Teekaਮਰਨੇ ਸੇ ਸਾਰਾ ਸੰਸਾਰ ਡਰਤਾ ਹੈ ਔਰ ਸਭ ਕੋਈ ਜੀਵਨਾ ਚਾਹੁਤਾ ਹੈ॥
Prof. Sahib Singhਮਰਨ ਤੋਂ ਸਾਰਾ ਸੰਸਾਰ ਡਰਦਾ ਹੈ ਤੇ ਹਰ ਕੋਈ ਜੀਊਣਾ ਚਾਹੁੰਦਾ ਹੈ।
SikhNet (Spanish)Todos le tienen miedo a la muerte y desean vivir eternamente, pero aquél que muere en vida,

ਗੁਰ ਪਰਸਾਦੀ ਜੀਵਤੁ ਮਰੈ; ਹੁਕਮੈ ਬੂਝੈ ਸੋਇ ॥

gur parasaadee jeevat marai; hukamai boojhai soe |

Sant Singh KhalsaBy Guru's Grace, one who dies while yet alive, understands the Lord's Will.
Manmohan SinghHe alone, who by Guru's grace dies in life, understands Lord's will.
Manmohan Singh (Punjabi)ਕੇਵਲ ਓਹੀ, ਜੋ ਗੁਰਾਂ ਦੀ ਦਇਆ ਦੁਆਰਾ ਜੀਉਂਦੇ ਜੀ ਮਰ ਜਾਂਦਾ ਹੈ, ਸੁਆਮੀ ਦੀ ਰਜ਼ਾ ਨੂੰ ਸਮਝਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਜੀਵ ਭਾਉ ਸੇ ਮਰੇ ਹੈ, ਸੋਈ ਪਰਮੇਸਰ ਕੇ ਹੁਕਮ ਕੋ ਬੂਝਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, ਹਉਮੇ ਮਾਰ ਦੇਂਦਾ ਹੈ), ਉਹ ਹਰੀ ਦੀ ਰਜ਼ਾ ਨੂੰ ਸਮਝਦਾ ਹੈ।
SikhNet (Spanish)por la Gracia del Guru, sólo él llega a conocer la Voluntad del Señor.

ਨਾਨਕ. ਐਸੀ ਮਰਨੀ ਜੋ ਮਰੈ; ਤਾ ਸਦ ਜੀਵਣੁ ਹੋਇ ॥੨॥

naanak. aisee maranee jo marai; taa sad jeevan hoe |2|

Sant Singh KhalsaO Nanak, one who dies such a death, lives forever. ||2||
Manmohan SinghNanak, if man dies such a death then, he continues to live for ever.
Manmohan Singh (Punjabi)ਨਾਨਕ, ਜੇਕਰ ਬੰਦਾ ਐਹੋ ਜੇਹੀ ਮੌਤੇ ਮਰਦਾ ਹੈ ਤਦ, ਉਹ ਹਮੇਸ਼ਾਂ ਲਈ ਜੀਉਂਦਾ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਇਸ ਪ੍ਰਕਾਰ ਕੀ ਮਰਣੀ, ਭਾਵ ਮ੍ਰਿਤ੍ਯ ਸੇ ਜੀਵ ਭਾਉ ਸੇ ਮਰਤਾ ਹੈ ਤੌ ਤਿਸ ਕੋ ਨਿਤ੍ਯ ਜੀਵਣ ਪਦ ਪ੍ਰਾਪਤ ਹੋਤਾ ਹੈ॥੨॥
Prof. Sahib Singhਹੇ ਨਾਨਕ! ਇਸ ਤਰ੍ਹਾਂ ਦੀ ਮੌਤ ਜੋ ਮਰਦਾ ਹੈ, (ਭਾਵ, ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ਉਸ ਨੂੰ ਅਟੱਲ ਜੀਵਨ ਮਿਲ ਜਾਂਦਾ ਹੈ ॥੨॥
SikhNet (Spanish)Dice Nanak, el que muere así, vive eternamente y para siempre. (2)

Open this shabad →

Shabad Guru Ramdas Ji Raag Bihaagraa

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ; ਤਾ ਆਪਣਾਂ ਨਾਉ. ਹਰਿ ਆਪਿ ਜਪਾਵੈ ॥

jaa aap kripaal hovai har suaamee; taa aapanaan naau. har aap japaavai |

Sant Singh KhalsaWhen the Lord Master Himself becomes merciful, the Lord Himself causes His Name to be chanted.
Manmohan SinghWhen the Lord God Himself becomes kind, then, He Himself causes His Name to be repeated.
Manmohan Singh (Punjabi)ਜਦ ਵਾਹਿਗੁਰੂ ਮਾਲਕ ਆਪ ਮਿਹਰਬਾਨ ਹੋ ਜਾਂਦਾ ਹੈ, ਤਦ ਹਰੀ ਆਪ ਆਪਣੇ ਨਾਮ ਦਾ ਉਚਾਰਨ ਕਰਵਾਉਂਦਾ ਹੈ।
Fareedkot Teekaਜਬ ਹਰੀ ਸ੍ਵਾਮੀ ਆਪ ਕ੍ਰਿਪਾਲ ਹੋਤਾ ਹੈ, ਤੋ ਹਰ ਪ੍ਰਕਾਰ ਸੇ ਆਪ ਹੀ ਅਪਨਾ ਨਾਮ ਜਪਾਉਤਾ ਹੈ॥
Prof. Sahib Singhਜਦੋਂ ਹਰੀ ਸੁਆਮੀ ਆਪ ਮੇਹਰਵਾਨ ਹੁੰਦਾ ਹੈ ਤਾਂ ਆਪਣਾ ਨਾਮ (ਜੀਵਾਂ ਪਾਸੋਂ) ਆਪ ਜਪਾਉਂਦਾ ਹੈ।
SikhNet (Spanish)Cuando el Señor tiene Misericordia de nosotros, nos hace contemplar Su Nombre.

ਆਪੇ ਸਤਿਗੁਰੁ ਮੇਲਿ ਸੁਖੁ ਦੇਵੈ; ਆਪਣਾਂ ਸੇਵਕੁ ਆਪਿ ਹਰਿ ਭਾਵੈ ॥

aape satigur mel sukh devai; aapanaan sevak aap har bhaavai |

Sant Singh KhalsaHe Himself causes us to meet the True Guru, and blesses us with peace. His servant is pleasing to the Lord.
Manmohan SinghThe Lord Himself makes the man meet the True Guru and blesses him with peace. His attendant is ever pleasing to the Lord.
Manmohan Singh (Punjabi)ਸੁਆਮੀ ਆਪ ਉਸ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ ਅਤੇ ਉਸ ਨੂੰ ਆਰਾਮ ਬਖਸ਼ਦਾ ਹੈ। ਆਪਣਾ ਟਹਿਲੂਆ ਸੁਆਮੀ ਨੂੰ ਸਦਾ ਚੰਗਾ ਲੱਗਦਾ ਹੈ।
Fareedkot Teekaਆਪ ਹੀ ਸਤਿਗੁਰੋਂ ਸੇ ਮਿਲਾਇ ਕਰ ਸੁਖ ਦੇਤਾ ਹੈ, ਹਰਿ ਕੋ ਅਪਨਾ ਦਾਸ ਆਪ ਹੀ ਪ੍ਯਾਰਾ ਲਗਤਾ ਹੈ॥
Prof. Sahib Singhਆਪਣਾ ਸੇਵਕ ਹਰੀ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਆਪ ਹੀ ਸਤਿਗੁਰੂ ਮਿਲਾ ਕੇ ਸੁਖ ਬਖ਼ਸ਼ਦਾ ਹੈ।
SikhNet (Spanish)Él nos guía hasta el Guru Verdadero para que nos bendiga con Su Paz.

ਆਪਣਿਆ ਸੇਵਕਾ ਕੀ ਆਪਿ ਪੈਜ ਰਖੈ; ਆਪਣਿਆ ਭਗਤਾ ਕੀ ਪੈਰੀ ਪਾਵੈ ॥

aapaniaa sevakaa kee aap paij rakhai; aapaniaa bhagataa kee pairee paavai |

Sant Singh KhalsaHe Himself preserves the honor of His servants; He causes others to fall at the feet of His devotees.
Manmohan SinghGod Himself preserves the honour of His slaves and makes men fall at the feet of His devotees.
Manmohan Singh (Punjabi)ਵਾਹਿਗੁਰੂ ਆਪੇ ਹੀ ਆਪਣੇ ਚਾਕਰਾਂ ਦੀ ਇੱਜ਼ਤ ਰੱਖਦਾ ਹੈ ਅਤੇ ਲੋਕਾਂ ਨੂੰ ਆਪਣਿਆਂ ਸ਼ਰਧਾਲੂਆਂ ਦੇ ਪੈਰੀਂ ਪਾਉਂਦਾ ਹੈ।
Fareedkot Teekaਅਪਨੇ ਦਾਸੋਂ ਕੀ ਆਪ ਪ੍ਰਤਗ੍ਯਾ ਰਾਖਤਾ ਹੈ, ਅਪਨੇ ਭਗਤੋਂ ਕੀ ਚਰਨੀ ਸਭ ਕੋ ਪਾਇ ਦੇਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕਾਂ ਦੀ ਆਪ ਲਾਜ ਰੱਖਦਾ ਹੈ ਤੇ ਆਪਣੇ ਭਗਤਾਂ ਦੀ ਚਰਨੀਂ ਲਿਆ ਪਾਂਦਾ ਹੈ।
SikhNet (Spanish)Con Su sirviente, el Señor está siempre complacido. Él Mismo salva el honor de Sus Devotos, y hace que el mundo caiga a sus Pies.

ਧਰਮ ਰਾਇ ਹੈ ਹਰਿ ਕਾ ਕੀਆ; ਹਰਿ ਜਨ ਸੇਵਕ. ਨੇੜਿ ਨ ਆਵੈ ॥

dharam raae hai har kaa keea; har jan sevak. nerr na aavai |

Sant Singh KhalsaThe Righteous Judge of Dharma is a creation of the Lord; he does not approach the humble servant of the Lord.
Manmohan SinghThe Righteous Judge is the creation of God and he comes not near the God's serf and servant.
Manmohan Singh (Punjabi)ਧਰਮ-ਰਾਜਾ ਵਾਹਿਗੁਰੂ ਦਾ ਕੀਤਾ ਹੋਇਆ ਹੈ, ਉਹ ਵਾਹਿਗੁਰੂ ਦੇ ਨਫਰ ਤੇ ਨੌਕਰ ਦੇ ਲਾਗੇ ਵੀ ਨਹੀਂ ਲੱਗਦਾ।
Fareedkot Teekaਯਹ ਧਰਮ ਰਾਜਾ ਹਰਿ ਕਾ ਕੀਆ ਹੂਆ ਹੈ, ਹਰਿ ਕੇ ਸੇਵਕ ਜਨੋਂ ਕੇ ਨਿਕਟ ਨਹੀਂ ਆਉਤਾ॥
Prof. Sahib Singhਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ।
SikhNet (Spanish)Dharmaraya, el justiciero, que es también la creación de Dios, no se acerca al Sirviente del Señor. A aquél que ama a su Señor, el

ਜੋ ਹਰਿ ਕਾ ਪਿਆਰਾ. ਸੋ ਸਭਨਾ ਕਾ ਪਿਆਰਾ; ਹੋਰ ਕੇਤੀ. ਝਖਿ ਝਖਿ ਆਵੈ ਜਾਵੈ ॥੧੭॥

jo har kaa piaaraa. so sabhanaa kaa piaaraa; hor ketee. jhakh jhakh aavai jaavai |17|

Sant Singh KhalsaOne who is dear to the Lord, is dear to all; so many others come and go in vain. ||17||
Manmohan SinghHe, who is dear to God, is dear to all. Good many others uselessly continue coming and going.
Manmohan Singh (Punjabi)ਜੋ ਵਾਹਿਗੁਰੂ ਦਾ ਲਾਡਲਾ ਹੈ, ਉਹ ਸਾਰਿਆਂ ਦਾ ਲਾਡਲਾ ਹੈ। ਹੋਰ ਬਥੇਰੇ ਬੇ-ਫਾਇਦਾ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਜੋ ਹਰਿ ਕਾ ਪ੍ਯਾਰਾ ਹੈ, ਸੋਈ ਸਭ ਕਾ ਪ੍ਯਾਰਾ ਹੋਤਾ ਹੈ। ਪਰਮੇਸ੍ਵਰ ਕੇ ਪ੍ਯਾਰਿਓਂ ਸੇ ਬਿਨਾਂ ਔਰੁ ਕਿਤਨੀ ਸ੍ਰਿਸਟੀ (ਝਖਿ ਝਖਿ) ਖਪ ਖਪ ਕਰ ਕੇ ਆਉਤੀ ਜਾਤੀ ਰਹਿਤੀ ਹੈ॥੧੭॥
Prof. Sahib Singhਜੋ ਮਨੁੱਖ ਪ੍ਰਭੂ ਦਾ ਪਿਆਰਾ ਹੈ ਉਹ ਸਭ ਦਾ ਪਿਆਰਾ ਹੈ ਤੇ ਹੋਰ ਬਥੇਰੀ ਸ੍ਰਿਸ਼ਟੀ ਖਪ ਖਪ ਕੇ ਜੰਮਦੀ ਮਰਦੀ ਹੈ ॥੧੭॥
SikhNet (Spanish)mundo entero lo ama, el resto de los mortales sólo van y vienen en vano. (17)

Open this shabad →

Shabad Guru Amardas Ji Raag Bihaagraa

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਰਾਮੁ ਰਾਮੁ ਕਰਤਾ. ਸਭੁ ਜਗੁ ਫਿਰੈ; ਰਾਮੁ. ਨ ਪਾਇਆ ਜਾਇ ॥

raam raam karataa. sabh jag firai; raam. na paaeaa jaae |

Sant Singh KhalsaThe entire world roams around, chanting, "Raam, Raam, Lord, Lord", but the Lord cannot be obtained like this.
Manmohan SinghThe entire world goes about uttering Lord's Name, but the Lord is not obtained like this.
Manmohan Singh (Punjabi)ਸਾਰਾ ਸੰਸਾਰ ਸੁਆਮੀ ਦਾ ਨਾਮ ਜਪਦਾ ਫਿਰਦਾ ਹੈ, ਪ੍ਰੰਤੂ ਸੁਆਮੀ ਇਸ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ।
Fareedkot Teekaਸਾਰਾ ਸੰਸਾਰ ਰਾਮ ਰਾਮ ਕਰਤਾ ਫਿਰਤਾ ਹੈ, ਪਰੰਤੂ ਇਸ ਪ੍ਰਕਾਰ ਕਰਨੇ ਸੇ ਰਾਮ ਪਾਯਾ ਨਹੀਂ ਜਾਤਾ ਹੈ॥
Prof. Sahib Singhਸਾਰਾ ਸੰਸਾਰ 'ਰਾਮ, ਰਾਮ' ਆਖਦਾ ਫਿਰਦਾ ਹੈ ਪਰ ਇਸ ਤਰ੍ਹਾਂ 'ਰਾਮ' (ਪ੍ਰਭੂ) ਲੱਭਿਆ ਨਹੀਂ ਜਾਂਦਾ।
SikhNet (Spanish)Todos cantan el Nombre del Señor, pero el Señor no es obtenido de esa forma,

ਅਗਮੁ ਅਗੋਚਰੁ ਅਤਿ ਵਡਾ; ਅਤੁਲੁ. ਨ ਤੁਲਿਆ ਜਾਇ ॥

agam agochar at vaddaa; atul. na tuliaa jaae |

Sant Singh KhalsaHe is inaccessible, unfathomable and so very great; He is unweighable, and cannot be weighed.
Manmohan SinghInaccessible, Incomprehensible and exceedingly Great is the Lord. He is unweighable and cannot be weighed.
Manmohan Singh (Punjabi)ਅਪਹੁੰਚ, ਅਗਾਧ ਤੇ ਪਰਮ ਵਿਸ਼ਾਲ ਹੈ ਸੁਆਮੀ। ਉਹ ਅਜੋਖ ਹੈ ਅਤੇ ਜੋਖਿਆ ਨਹੀਂ ਜਾ ਸਕਦਾ।
Fareedkot Teekaਰਾਮ ਅਗਮ ਹੈ ਅਗੋਚਰ ਹੈ ਅਤਸੈ ਕਰ ਕੇ ਬਡਾ ਹੈ, ਅਤੋਲ ਹੈ ਤੋਲਾ ਨਹੀਂ ਜਾਤਾ ਹੈ॥
Prof. Sahib Singhਪ੍ਰਭੂ ਅਪਹੁੰਚ ਹੈ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਵੱਡਾ ਹੈ ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ।

ਪਦ ਅਰਥ ਅਗੋਚਰੁ = ਅ-ਗੋ-ਚਰ; ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਅਤੁਲੁ = ਅੰਦਾਜ਼ੇ ਤੋਂ ਬਾਹਰ।

SikhNet (Spanish)pues el Señor es Inalcanzable, Imperceptible, lo más Alto de lo alto, y de un valor Incomparable. Invaluable es Él,

ਕੀਮਤਿ ਕਿਨੈ. ਨ ਪਾਈਆ; ਕਿਤੈ. ਨ ਲਇਆ ਜਾਇ ॥

keemat kinai. na paaeea; kitai. na leaa jaae |

Sant Singh KhalsaNo one can evaluate Him; He cannot be purchased at any price.
Manmohan SinghNo one can evaluate Him and He cannot be purchased for any price.
Manmohan Singh (Punjabi)ਉਸ ਦਾ ਕੋਈ ਮੁੱਲ ਨਹੀਂ ਪਾ ਸਕਦਾ ਅਤੇ ਉਹ ਕਿਸੇ ਕੀਮਤ ਤੋਂ ਵੀ ਖਰੀਦਿਆਂ ਨਹੀਂ ਜਾ ਸਕਦਾ।
Fareedkot Teekaਕਿਸੀ ਨੇ ਆਜ ਤਕ ਕੀਮਤ ਨਹੀਂ ਪਾਈ ਹੈ, ਗੁਰੋਂ ਸੇ ਬਿਨਾਂ ਕਿਸੀ ਪ੍ਰਕਾਰ ਕਰ ਕੇ ਲਿਆ ਨਹੀਂ ਜਾਤਾ ਹੈ॥
Prof. Sahib Singhਕਿਸੇ ਨੇ ਉਸ ਦੀ ਕੀਮਤ ਨਹੀਂ ਪਾਈ ਤੇ ਕਿਸੇ ਥਾਂ ਤੋਂ (ਮੁੱਲ ਦੇ ਕੇ) ਲਿਆ ਭੀ ਨਹੀਂ ਜਾਂਦਾ।

ਪਦ ਅਰਥ ਕਿਤੈ = ਕਿਸੇ ਥਾਂ ਤੋਂ।

SikhNet (Spanish)y nunca podrá ser comprado a ningún precio. Uno conoce Su Misterio

ਗੁਰ ਕੈ ਸਬਦਿ ਭੇਦਿਆ; ਇਨ ਬਿਧਿ ਵਸਿਆ ਮਨਿ ਆਇ ॥

gur kai sabad bhediaa; in bidh vasiaa man aae |

Sant Singh KhalsaThrough the Word of the Guru's Shabad, His mystery is known; in this way, He comes to dwell in the mind.
Manmohan SinghThrough the Guru's Word His mystery is knows and in this way He comes to abide in man's mind.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਉਹ ਭੇਤ ਜਾਣਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਉਹ ਆ ਕੇ ਬੰਦੇ ਦੇ ਚਿੱਤ ਵਿੱਚ ਟਿੱਕ ਜਾਂਦਾ ਹੈ।
Fareedkot Teekaਜਬ ਗੁਰੋਂ ਕੇ (ਸਬਦਿ) ਉਪਦੇਸ ਕਰ (ਭੇਦਿਆ) ਜਾਣਿਆ ਤਬ ਇਸ ਰੀਤੀ ਸੇ ਸੋ ਰਾਮ ਜਗ੍ਯਾਸੂ ਕੇ ਮਨ ਮੇਂ ਆਇ ਬਸਾ ਹੈ॥
Prof. Sahib Singh(ਪਰ) ਜੇ ਗੁਰੂ ਦੇ ਸ਼ਬਦ ਨਾਲ (ਮਨ) ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਪ੍ਰਭੂ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਭੇਦਿਆ = ਵਿੰਨ੍ਹਿਆ। ਇਨਬਿਧਿ = ਇਸ ਤਰ੍ਹਾਂ।

SikhNet (Spanish)a través de la Palabra del Shabd del Guru, y así Él es enaltecido en la mente.

ਨਾਨਕ. ਆਪਿ ਅਮੇਉ ਹੈ; ਗੁਰ ਕਿਰਪਾ ਤੇ. ਰਹਿਆ ਸਮਾਇ ॥

naanak. aap ameo hai; gur kirapaa te. rahiaa samaae |

Sant Singh KhalsaO Nanak, He Himself is infinite; by Guru's Grace, He is known to be permeating and pervading everywhere.
Manmohan SinghNanak, He is Infinite and by Guru's grace is He perceived pervading everywhere.
Manmohan Singh (Punjabi)ਨਾਨਕ ਉਹ ਹਦਬੰਨਾ-ਰਹਿਤ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਹਰ ਥਾਂ ਵਿਆਪਕ ਵੇਖਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਦ੍ਯਪਿ ਰਾਮ ਆਪ (ਅਮੇਉ) ਮਾਪਨੇ ਸੇ ਰਹਿਤ ਹੈ, ਪਰੰਤੂ ਗੁਰੋਂ ਕੀ ਕ੍ਰਿਪਾ ਸੇ ਬ੍ਯਾਪਕ ਹੋ ਰਹਾ ਜਾਣਿਆਂ ਹੈ॥
Prof. Sahib Singhਹੇ ਨਾਨਕ! ਪ੍ਰਭੂ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰ ਸਤਿਗੁਰੂ ਦੀ ਕਿਰਪਾ ਨਾਲ (ਸਮਝ ਪੈਂਦੀ ਹੈ ਕਿ ਉਹ ਸ੍ਰਿਸ਼ਟੀ ਵਿਚ) ਵਿਆਪਕ ਹੈ।

ਪਦ ਅਰਥ ਅਮੇਉ = ਜੋ ਮਿਣਿਆ ਨਾਹ ਜਾ ਸਕੇ।

SikhNet (Spanish)Dice Nanak, Infinito es el Señor, pero sólo por la Gracia del Guru, Él viene a nuestra mente.

ਆਪੇ ਮਿਲਿਆ ਮਿਲਿ ਰਹਿਆ; ਆਪੇ ਮਿਲਿਆ ਆਇ ॥੧॥

aape miliaa mil rahiaa; aape miliaa aae |1|

Sant Singh KhalsaHe Himself comes to blend, and having blended, remains blended. ||1||
Manmohan SinghThe Lord, of His own, comes to meet with the man and having met, remains blended with him.
Manmohan Singh (Punjabi)ਸਾਈਂ ਖੁਦ ਆ ਕੇ ਬੰਦੇ ਨੂੰ ਮਿਲਦਾ ਹੈ ਅਤੇ ਮਿਲ ਕੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।
Fareedkot Teekaਜੋ ਸਤਿਗੁਰੂ ਹਰਿ ਸੇ ਆਪੇ ਮਿਲਿਆ ਹੈ, ਜੋ ਸਿਖੁ ਤਿਸ ਕੋ ਮਿਲ ਰਹਿਆ ਹੈ ਤਿਸ ਕੋ ਪਰਮੇਸ੍ਵਰੁ ਆਪ ਹੀ ਆਇ ਕਰ ਮਿਲਾ ਹੈ॥੧॥
Prof. Sahib Singhਪ੍ਰਭੂ ਆਪ ਹੀ ਹਰ ਥਾਂ ਮਿਲਿਆ ਹੋਇਆ ਹੈ ਤੇ ਆਪ ਹੀ ਆ ਕੇ (ਜੀਵ ਨੂੰ) ਪਰਗਟ ਹੁੰਦਾ ਹੈ ॥੧॥

ਪਦ ਅਰਥ ਆਪੇ = ਆਪ ਹੀ ॥੧॥

SikhNet (Spanish)Él se encuentra con nosotros que somos Suyos, y Él por Sí Mismo, nos une con Su Ser. (1)

Open this shabad →

Shabad Guru Amardas Ji Raag Bihaagraa

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਏ ਮਨ. ਇਹੁ ਧਨੁ ਨਾਮੁ ਹੈ; ਜਿਤੁ ਸਦਾ ਸਦਾ ਸੁਖੁ ਹੋਇ ॥

e man. ihu dhan naam hai; jit sadaa sadaa sukh hoe |

Sant Singh KhalsaO my soul, this is the wealth of the Naam; through it, comes peace, forever and ever.
Manmohan SinghO my soul, this Name is the wealth, from which peace ever and ever springs.
Manmohan Singh (Punjabi)ਹੇ ਮੇਰੀ ਜਿੰਦੜੀਏ! ਇਹ ਨਾਮ ਉਹ ਪਦਾਰਥ ਹੈ, ਜਿਸ ਤੋਂ ਹਮੇਸ਼ਾਂ, ਹਮੇਸ਼ਾਂ ਹੀ ਆਰਾਮ ਉਤਪੰਨ ਹੁੰਦਾ ਹੈ।
Fareedkot Teekaਹੇ (ਮਨ) ਪ੍ਯਾਰੇ! ਏਹੁ ਨਾਮੁ ਧਨੁ ਐਸਾ ਹੈ ਜਿਸਮੇਂ ਨਿਤ ਸੁਖੁ, ਭਾਵ ਆਤਮ ਸੁਖ ਪ੍ਰਾਪਤ ਹੋਤਾ ਹੈ॥
Prof. Sahib Singhਹੇ ਮਨ! ਐਸਾ ਧਨ ਕੇਵਲ 'ਨਾਮ' ਹੀ ਹੈ, ਜਿਸ ਨਾਲ ਸਦਾ ਲਈ ਸੁਖ ਮਿਲਦਾ ਹੈ।

ਪਦ ਅਰਥ ਜਿਤੁ = ਜਿਸ ਨਾਲ।

SikhNet (Spanish)Oh mi mente, el Nombre del Señor es el Verdadero Tesoro, pues nos bendice con el Éxtasis Eterno.

ਤੋਟਾ. ਮੂਲਿ ਨ ਆਵਈ; ਲਾਹਾ ਸਦ ਹੀ ਹੋਇ ॥

tottaa. mool na aavee; laahaa sad hee hoe |

Sant Singh KhalsaIt never brings any loss; through it, one earns profits forever.
Manmohan SinghLoss never accrues therefrom, but man ever earns profit.
Manmohan Singh (Punjabi)ਉਸ ਤੋਂ ਘਾਟਾ ਕਦਾਚਿਤ ਨਹੀਂ ਪੈਂਦਾ ਪ੍ਰੰਤੂ ਇਨਸਾਨ ਹਮੇਸ਼ਾਂ ਫਾਇਦਾ ਉਠਾਉਂਦਾ ਹੈ।
Fareedkot Teekaਸ੍ਵਾਸੋਂ ਰੂਪੁ ਮੂਲ ਕਾ ਘਾਟਾ ਨਹੀਂ ਹੋਤਾ ਹੈ, ਸਦੀਵਕਾਲ ਲਾਭ ਹੀ ਹੋਤਾ ਰਹਿਤਾ ਹੈ॥
Prof. Sahib Singhਏਹ ਧਨ ਕਦੀ ਨਹੀਂ ਘਟਦਾ, ਇਸ ਦਾ ਸਦਾ ਲਾਭ ਹੀ ਲਾਭ ਹੈ।
SikhNet (Spanish)Viviendo así, uno nunca pierde y toda la utilidad es certeramente para uno.

ਖਾਧੈ ਖਰਚਿਐ. ਤੋਟਿ ਨ ਆਵਈ; ਸਦਾ ਸਦਾ ਓਹੁ ਦੇਇ ॥

khaadhai kharachiai. tott na aavee; sadaa sadaa ohu dee |

Sant Singh KhalsaEating and spending it, it never decreases; He continues to give, forever and ever.
Manmohan SinghBy eating and expending it decreases not, as He, the Lord ever, ever continues to give.
Manmohan Singh (Punjabi)ਖਾਣ ਅਤੇ ਖਰਚਣ ਦੁਆਰਾ ਇਹ ਘਟ (ਘੱਟ) ਨਹੀਂ ਹੁੰਦਾ ਕਿਉਂਕਿ ਉਹ ਸੁਆਮੀ ਸਦੀਵ, ਸਦੀਵ ਹੀ ਦੇਈ ਜਾਂਦਾ ਹੈ।
Fareedkot Teekaਖਾਤੇ ਖਰਚਤੇ ਅਰਥਾਤ ਜਪਤੇ ਔਰ ਜਪਾਉਤੇ ਤੋਟਾ ਨਹੀਂ ਆਉਤਾ ਹੈ, ਓਹ ਸੰਤ ਨਿਤ ਨਿਤ ਜਗ੍ਯਾਸੂਓਂ ਕੋ ਨਾਮ ਧਨੁ ਦੇਤੇ ਹੈਂ॥
Prof. Sahib Singhਖਾਣ ਨਾਲ ਤੇ ਖ਼ਰਚਣ ਨਾਲ ਭੀ ਇਸ ਦੀ ਘਾਟ ਨਹੀਂ ਪੈਂਦੀ, (ਕਿਉਂਕਿ) ਉਹ ਪ੍ਰਭੂ ਸਦਾ ਹੀ (ਇਹ ਧਨ) ਦੇਈ ਜਾਂਦਾ ਹੈ।

ਪਦ ਅਰਥ ਤੋਟਿ = ਘਾਟਾ।

SikhNet (Spanish)Aunque uno gaste de ese Tesoro, nunca se acaba, pues el Señor siempre da más y más.

ਸਹਸਾ. ਮੂਲਿ ਨ ਹੋਵਈ; ਹਾਣਤ. ਕਦੇ ਨ ਹੋਇ ॥

sahasaa. mool na hovee; haanat. kade na hoe |

Sant Singh KhalsaOne who has no skepticism at all never suffers humiliation.
Manmohan SinghThe mortal is never afflicted with doubt and he suffers not an humiliation ever.
Manmohan Singh (Punjabi)ਮਨੁੱਖ ਨੂੰ ਮੁੱਢੋਂ ਹੀ ਚਿੰਤਾ ਨਹੀਂ ਵਿਆਪਦੀ ਅਤੇ ਕਦਾਚਿਤ ਉਸ ਦਾ ਅਪਮਾਨ ਨਹੀਂ ਹੁੰਦਾ।
Fareedkot Teekaਨਾਮ ਧਨ ਕੋ ਪਾਇਕੇ ਸੰਸ੍ਯ ਕਬੀ ਨਹੀਂ ਹੋਤਾ ਹੈ ਅਰੁ ਨ ਕਬੀ ਤਿਸ ਧਨ ਕਾ (ਹਾਣਤ) ਨਾਸੁ ਹੀ ਕਦੇ ਹੋਤਾ ਹੈ॥☬ਜੇ ਕਹੈ ਵਹੁ ਧਨ ਕੈਸੇ ਪ੍ਰਾਪਤਿ ਹੋਤਾ ਹੈ? ਸੋ ਤਿਸ ਪਰ ਕਹਤੇ ਹੈਂ:
Prof. Sahib Singhਕਦੇ (ਇਸ ਧਨ ਸੰਬੰਧੀ) ਕੋਈ ਚਿੰਤਾ ਨਹੀਂ ਹੁੰਦੀ ਤੇ (ਅੱਗੇ ਦਰਗਾਹ ਵਿਚ) ਸ਼ਰਮਿੰਦਗੀ ਨਹੀਂ ਉਠਾਣੀ ਪੈਂਦੀ।

ਪਦ ਅਰਥ ਸਹਸਾ = ਤੌਖ਼ਲਾ। ਹਾਣਤ = ਸ਼ਰਮਿੰਦਗੀ।

SikhNet (Spanish)Por eso uno deja de vivir afligido por la duda, y nunca pierde.

ਨਾਨਕ. ਗੁਰਮੁਖਿ ਪਾਈਐ; ਜਾ ਕਉ ਨਦਰਿ ਕਰੇਇ ॥੨॥

naanak. guramukh paaeeai; jaa kau nadar karee |2|

Sant Singh KhalsaO Nanak, the Gurmukh obtains the Name of the Lord, when the Lord bestows His Glance of Grace. ||2||
Manmohan SinghNanak, through the Guru, the Name is attained by him, on whom He casts His kind glance.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ ਨਾਮ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉੱਤੇ ਉਹ ਮਿਹਰ ਦੀ ਨਿਗ੍ਹਾ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖ ਹੋਨੇ ਸੇ ਨਾਮ ਪਾਈਤਾ ਹੈ ਅਰੁ ਗੁਰਮੁਖ ਸੋ ਹੋਤਾ ਹੈ ਜਿਸ ਪਰ ਪਰਮੇਸ੍ਵਰ ਅਪਨੀ ਕ੍ਰਿਪਾ ਦ੍ਰਿਸਟਿ ਕਰਤਾ ਹੈ॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਸਤਿਗੁਰੂ ਦੇ ਸਨਮੁਖ ਹੋਇਆਂ ਹੀ (ਇਹ ਧਨ) ਲੱਭਦਾ ਹੈ ॥੨॥
SikhNet (Spanish)Dice Nanak, uno se une al Señor, a través del Guru, si el Señor lo bendice a uno con Su Gracia. (2)

Open this shabad →

Shabad Guru Ramdas Ji Raag Bihaagraa

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੇ ਸਭ ਘਟ ਅੰਦਰੇ; ਆਪੇ ਹੀ ਬਾਹਰਿ ॥

aape sabh ghatt andare; aape hee baahar |

Sant Singh KhalsaHe Himself is deep within all hearts, and He Himself is outside them.
Manmohan SinghThe Lord Himself is within and Himself without all the hearts.
Manmohan Singh (Punjabi)ਪ੍ਰਭੂ ਆਪ ਹੀ ਸਾਰਿਆਂ ਦਿਲਾਂ ਦੇ ਅੰਦਰ ਅਤੇ ਆਪ ਹੀ ਬਾਹਰ ਹੈ।
Fareedkot Teekaਪਰਮੇਸ੍ਵਰ ਆਪੇ ਹੀ ਸਭ ਘਟੋਂ ਕੇ ਅੰਦਰ ਹੈ ਅਰੁ ਆਪੇ ਹੀ ਬਾਹਰ ਹੈ॥
Prof. Sahib Singhਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿਚ ਹੈ ਤੇ ਆਪ ਹੀ ਸਭ ਤੋਂ ਵੱਖਰਾ ਹੈ,

ਪਦ ਅਰਥ ਘਟ = ਸਰੀਰ।

SikhNet (Spanish)El Señor Mismo está en todos los corazones y también está afuera.

ਆਪੇ ਗੁਪਤੁ ਵਰਤਦਾ; ਆਪੇ ਹੀ ਜਾਹਰਿ ॥

aape gupat varatadaa; aape hee jaahar |

Sant Singh KhalsaHe Himself is prevailing unmanifest, and He Himself is manifest.
Manmohan SinghHe Himself prevails unmanifest and Himself is the manifest.
Manmohan Singh (Punjabi)ਉਹ ਆਪੇ ਅਲੋਪ ਵਿਚਰਦਾ ਹੈ ਅਤੇ ਆਪ ਹੀ ਪ੍ਰਗਟ ਹੈ।
Fareedkot Teekaਆਪ ਹੀ ਮਨਮੁਖੋਂ ਸੇ ਗੁਪਤ ਬਰਤਤਾ ਹੈ ਆਪ ਹੀ ਗੁਰਮੁਖੋਂ ਕੋ ਪ੍ਰਗਟ ਹੈ॥
Prof. Sahib Singhਆਪ ਹੀ (ਸਭ ਵਿਚ) ਲੁਕਿਆ ਹੋਇਆ ਹੈ ਤੇ ਆਪੇ ਪ੍ਰਤੱਖ ਹੁੰਦਾ ਹੈ।

ਪਦ ਅਰਥ ਗੁਪਤੁ = ਲੁਕਿਆ ਹੋਇਆ। ਵਰਤਦਾ = ਮੌਜੂਦ ਹੈ। ਜਾਹਰਿ = ਪ੍ਰਤੱਖ, ਸਾਹਮਣੇ।

SikhNet (Spanish)Él Mismo es Manifiesto, y Su Ser no lo manifiesta.

ਜੁਗ ਛਤੀਹ ਗੁਬਾਰੁ ਕਰਿ; ਵਰਤਿਆ ਸੁੰਨਾਹਰਿ ॥

jug chhateeh gubaar kar; varatiaa sunaahar |

Sant Singh KhalsaFor thirty-six ages, He created the darkness, abiding in the void.
Manmohan SinghFor thirty ages. He created pitch darkness and Himself abided in void.
Manmohan Singh (Punjabi)ਛੱਤੀ ਯੁਗਾਂ ਲਈ ਉਸ ਨੇ ਘੁਪ ਅੰਨ੍ਹੇਰਾ ਰੱਚ ਦਿੱਤਾ ਅਤੇ ਖੁਦ ਸੁੰਨਮਸਾਨ ਅੰਦਰ ਵੱਸਦਾ ਸੀ।
Fareedkot Teeka(ਸੁੰਨਾਹਰਿ) ਅਫੁਰ ਪਰਮੇਸ੍ਵਰ ਆਪੇ ਹੀ ਜੁਗੁ ਛਤੀਹ ਅਰਥਾਤ ਬਹੁਤੇ ਜੁਗ ਅੰਧਕਾਰ ਕਰ ਕੇ ਵਰਤਿਆ ਹੈ, ਭਾਵ ਪ੍ਰਲੋ ਹੀ ਰਖੀ॥
Prof. Sahib Singhਯੱਤੀ ਜੁਗਾਂ ਤਕ ਉਸ ਨੇ ਘੁੱਪ ਹਨੇਰਾ ਪੈਦਾ ਕਰ ਕੇ ਆਪ ਸੁੰਨ (ਅਫੁਰ) ਹਾਲਤ ਵਿਚ ਪਰਵੇਸ਼ ਕੀਤਾ।

ਪਦ ਅਰਥ ਜੁਗ ਛਤੀਹ = ੩੬ ਜੁਗ, ਬੇਅੰਤ ਸਮਾ। ਸੁੰਨਾਹਰਿ = ਅਫੁਰ ਅਵਸਥਾ ਵਿਚ।

SikhNet (Spanish)Por decenas de miles de años, Él creó la etapa del Caos y habitó en ella, sentado en Su Ser.

ਓਥੈ. ਵੇਦ ਪੁਰਾਨ ਨ ਸਾਸਤਾ; ਆਪੇ ਹਰਿ ਨਰਹਰਿ ॥

othai. ved puraan na saasataa; aape har narahar |

Sant Singh KhalsaThere were no Vedas, Puraanas or Shaastras there; only the Lord Himself existed.
Manmohan SinghNo Vedas, Puranas and Shastras were there. The Transcendent Lord God was all by Himself.
Manmohan Singh (Punjabi)ਵੇਦ ਪੁਰਾਣ ਅਤੇ ਸ਼ਾਸਤਰ ਓਥੇ ਨਹੀਂ ਸਨ। ਸ਼੍ਰੋਮਣੀ ਸਾਹਿਬ ਵਾਹਿਗੁਰੂ ਖੁਦ-ਬ-ਖੁਦ ਹੀ ਸੀ।
Fareedkot Teekaਓਥੇ ਬੇਦ ਪੁਰਾਨ ਔ ਸਾਸਤ੍ਰ ਕੁਛ ਨਹੀਂ ਥਾ, ਤਹਾਂ ਨਰੋਂ ਕੇ ਹਰੇ ਕਰਨੇਹਾਰਾ ਹਰੀ ਆਪੇ ਹੀ ਥਾ॥
Prof. Sahib Singhਉਸ ਵੇਲੇ ਕੋਈ ਵੇਦ ਪੁਰਾਨ ਜਾਂ ਸ਼ਾਸਤ੍ਰ ਨਹੀਂ ਸੀ, ਕੇਵਲ ਪ੍ਰਭੂ ਆਪ ਹੀ ਆਪ ਸੀ।

ਪਦ ਅਰਥ ਨਰਹਰਿ = ਮਨੁੱਖਾਂ ਦਾ ਮਾਲਕ।

SikhNet (Spanish)Entonces no existían los Vedas, ni los Shastras, ni los Puranas, y Él, el Señor Absoluto estaba Todo para Sí Mismo.

ਬੈਠਾ ਤਾੜੀ ਲਾਇ ਆਪਿ; ਸਭ ਦੂ ਹੀ ਬਾਹਰਿ ॥

baitthaa taarree laae aap; sabh doo hee baahar |

Sant Singh KhalsaHe Himself sat in the absolute trance, withdrawn from everything.
Manmohan SinghWithdrawn from all, He Himself sat assuming absolute trance.
Manmohan Singh (Punjabi)ਸਾਰਿਆਂ ਤੋਂ ਅੱਡਰਾ ਹੋ, ਉਹ ਆਪ ਸੁੰਨ-ਸਮਾਧ ਧਾਰਨ ਕਰੀ ਬੈਠਾ ਸੀ।
Fareedkot Teekaਸਭ ਸੇ ਬਾਹਰ ਹੋ ਕਰ ਕੇ ਆਪ ਹੀ ਉਨ ਜੁਗੋਂ ਮੇਂ (ਤਾੜੀ ਲਾਇ) ਸਮਾਧੀ ਲਗਾਇ ਕਰ ਕੇ ਬੈਠਾ ਥਾ॥
Prof. Sahib Singh(ਫਿਰ ਰਚਨਾ ਨੂੰ ਰਚ ਕੇ ਵੀ) ਪ੍ਰਭੂ ਸਭ ਤੋਂ ਵੱਖਰਾ ਸਮਾਧੀ ਲਾ ਕੇ ਬੈਠਾ ਹੋਇਆ ਹੈ (ਭਾਵ, ਮਾਇਆ ਦੀ ਰਚਨਾ ਰਚ ਕੇ ਭੀ ਇਸ ਮਾਇਆ ਦੇ ਪ੍ਰਭਾਵ ਤੋਂ ਆਪ ਨਿਰਲੇਪ ਹੈ)।
SikhNet (Spanish)Recluido en Su Propio Ser, se sentó en medio del Trance Absoluto.

ਆਪਣੀ ਮਿਤਿ ਆਪਿ ਜਾਣਦਾ; ਆਪੇ ਹੀ ਗਉਹਰੁ ॥੧੮॥

aapanee mit aap jaanadaa; aape hee gauhar |18|

Sant Singh KhalsaOnly He Himself knows His state; He Himself is the unfathomable ocean. ||18||
Manmohan SinghHis extent He Himself knows and Himself is He the unfathomable ocean.
Manmohan Singh (Punjabi)ਆਪਣੇ ਵਿਸਥਾਰ ਨੂੰ ਉਹ ਆਪੇ ਹੀ ਜਾਣਦਾ ਹੈ ਅਤੇ ਉਹ ਆਪ ਹੀ ਅਥਾਹ ਸਮੁੰਦਰ ਹੈ।
Fareedkot Teekaਸੋ ਪਰਮੇਸ੍ਵਰ ਅਪਨੀ ਮਰਜਾਦਾ ਕੋ ਆਪ ਹੀ ਜਾਨਤਾ ਹੈ, ਆਪ ਹੀ (ਗਉਹਰੁ) ਮੋਤੀ ਰੂਪ ਸੁਧ ਹੈ॥੧੮॥
Prof. Sahib Singhਪ੍ਰਭੂ ਆਪ ਹੀ (ਮਾਨੋ) ਡੂੰਘਾ ਸਮੁੰਦਰ ਹੈ ਤੇ ਇਹ ਗੱਲ ਉਹ ਆਪ ਹੀ ਜਾਣਦਾ ਹੈ ਕਿ ਉਹ ਕਿਤਨਾ ਵੱਡਾ ਹੈ ॥੧੮॥

ਪਦ ਅਰਥ ਮਿਤਿ = ਮਾਪ, ਅੰਦਾਜ਼ਾ। ਆਪਣੀ ਮਿਤਿ = ਆਪਣੇ ਆਪ ਦਾ ਮਾਪ। ਗਉਹਰੁ = ਡੂੰਘਾ ਸਮੁੰਦਰ ॥੧੮॥

SikhNet (Spanish)Sí, ese Océano Insondable de Bondad, conoce en Sí mismo Su Propio Estado. (18)

Open this shabad →

Shabad Guru Amardas Ji Raag Bihaagraa continues on Ang 556

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਹਉਮੈ ਵਿਚਿ ਜਗਤੁ ਮੁਆ; ਮਰਦੋ ਮਰਦਾ ਜਾਇ ॥

haumai vich jagat muaa; marado maradaa jaae |

Sant Singh KhalsaIn egotism, the world is dead; it dies and dies, again and again.
Manmohan SinghIn egotism the world is dead and continues to die.
Manmohan Singh (Punjabi)ਹੰਕਾਰ ਅੰਦਰ ਸੰਸਾਰ ਮਰਿਆ ਹੋਇਆ ਹੈ ਅਤੇ ਮਰਦਾ ਜਾ ਰਿਹਾ ਹੈ।
Fareedkot Teekaਹੰਤਾ ਮਮਤਾ ਮੇਂ ਸਾਰਾ ਸੰਸਾਰ ਮਰ ਗ੍ਯਾ ਹੈ ਔਰ ਮਰਤਾ ਹੀ ਮਰਤਾ ਜਾਤਾ ਹੈ ਅਰਥਾਤ ਜਨਮਤਾ ਮਰਤਾ ਰਹਿਤਾ ਹੈ॥
Prof. Sahib Singhਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ।
SikhNet (Spanish)Por el ego, el mundo está muriendo, muriendo, una y otra vez.

Open this shabad (5 lines, Angs 555-556) →

Ang 555 of 1430