ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 | Ang 171
Sant Singh KhalsaGauree Poorbee, Fourth Mehl:
Manmohan SinghGauri Purbi, 4th Guru.
Manmohan Singh (Punjabi)ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
SikhNet (Spanish)Gauri Purbi, Mejl Guru Ram Das, Cuarto Canal Divino.
ਹਰਿ ਹਰਿ ਅਰਥਿ. ਸਰੀਰੁ ਹਮ ਬੇਚਿਆ; ਪੂਰੇ ਗੁਰ ਕੈ ਆਗੇ ॥
har har arath. sareer ham bechiaa; poore gur kai aage | Ang 171
Sant Singh KhalsaFor the sake of the Lord, Har, Har, I have sold my body to the Perfect Guru.
Manmohan SinghFor the sake of the Lord Master, I have sold off my body to the Perfect Guru.
Manmohan Singh (Punjabi)ਸੁਆਮੀ ਮਾਲਕ ਦੀ ਖਾਤਰ ਮੈਂ ਆਪਣੀ ਦੇਹਿ ਪੂਰਨ ਗੁਰਾਂ ਦੇ ਮੂਹਰੇ ਫ਼ਰੋਖ਼ਤ ਕਰ ਦਿਤੀ ਹੈ।
Fareedkot Teekaਹਰਿ ਹਰਿ ਨਾਮ ਵਾਸਤੇ ਹਮਨੇ ਪੂਰੇ ਗੁਰੋਂ ਕੇ ਆਗੇ ਸਰੀਰ ਬੇਚਿਆ ਹੈ॥
Prof. Sahib Singh(ਹੇ ਭਾਈ!) ਹਰੀ ਦੇ ਮਿਲਾਪ ਦੀ ਖ਼ਾਤਰ ਮੈਂ ਆਪਣਾ ਸਰੀਰ ਪੂਰੇ ਗੁਰੂ ਅੱਗੇ ਵੇਚ ਦਿੱਤਾ ਹੈ।ਪਦ ਅਰਥ ਹਰਿ ਅਰਥਿ = ਹਰੀ (ਦੇ ਮਿਲਾਪ) ਦੀ ਖ਼ਾਤਰ। ਹਮ = ਮੈਂ।
SikhNet (Spanish)Vendí mi ser al Guru Perfecto para vivir en mi Señor,
ਸਤਿਗੁਰ ਦਾਤੈ ਨਾਮੁ ਦਿੜਾਇਆ; ਮੁਖਿ ਮਸਤਕਿ ਭਾਗ ਸਭਾਗੇ ॥੧॥
satigur daatai naam dirraaeaa; mukh masatak bhaag sabhaage |1| Ang 171
Sant Singh KhalsaThe True Guru, the Giver, has implanted the Naam, the Name of the Lord, within me. A very blessed and fortunate destiny is recorded upon my forehead. ||1||
Manmohan SinghThe beneficent True Guru has implanted God 's Name within me. On my face and forehead, very auspicious destiny is recorded.
Manmohan Singh (Punjabi)ਦਾਤਾਰ ਸੱਚੇ ਗੁਰਾਂ ਨੇ ਮੇਰੇ ਅੰਦਰ ਰਬ ਦਾ ਨਾਮ ਪੱਕਾ ਕਰ ਦਿੱਤਾ ਹੈ। ਮੇਰੇ ਚਿਹਰੇ ਅਤੇ ਮੱਥੇ ਉਤੇ ਪਰਮ ਮੁਬਾਰਕ ਕਿਸਮਤ ਲਿਖੀ ਹੋਈ ਹੈ।
Fareedkot Teekaਪਰੰਤੂ ਹਮਾਰੇ ਮਸਤਕ ਮੇਂ ਜੋ ਮੁਖ ਲੇਖ ਥੇ ਇਸੀ ਕਰ ਸਤਿਗੁਰੂ ਦਾਤੇ ਨੇ ਨਾਮੁ ਦ੍ਰਿੜਾਇਆ ਹੈ, ਅਰੁ ਹਮ ਸਭਾਗੇ ਸ੍ਰਿਸਟ ਭਾਗੋਂ ਵਾਲੇ ਹੂਏ ਹੈਂ॥੧॥
Prof. Sahib Singhਦਾਤੇ ਸਤਿਗੁਰੂ ਨੇ (ਮੇਰੇ ਹਿਰਦੇ ਵਿਚ) ਹਰੀ ਦਾ ਨਾਮ ਪੱਕਾ ਕਰ ਦਿੱਤਾ ਹੈ, ਮੇਰੇ ਮੂੰਹ ਉਤੇ ਮੇਰੇ ਮੱਥੇ ਉਤੇ ਭਾਗ ਜਾਗ ਪਏ ਹਨ, ਮੈਂ ਭਾਗਾਂ ਵਾਲਾ ਹੋ ਗਿਆ ਹਾਂ ॥੧॥ਪਦ ਅਰਥ ਦਾਤੈ = ਦਾਤੇ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਸਭਾਗ = ਭਾਗਾਂ ਵਾਲੇ ॥੧॥
SikhNet (Spanish)y Su Nombre fue enaltecido en mí, a través del Guru Benévolo. ¡Qué afortunado soy ahora! (1)
ਰਾਮ; ਗੁਰਮਤਿ ਹਰਿ ਲਿਵ ਲਾਗੇ ॥੧॥ ਰਹਾਉ ॥
raam; guramat har liv laage |1| rahaau | Ang 171
Sant Singh KhalsaThrough the Guru's Teachings, I am lovingly centered on the Lord. ||1||Pause||
Manmohan SinghBy Guru 's gospel, man comes to embrace affection for the Lord God. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਆਦਮੀ ਦੀ ਪ੍ਰੀਤ ਵਾਹਿਗੁਰੂ ਸੁਆਮੀ ਨਾਲ ਪੈ ਜਾਂਦੀ ਹੈ। ਠਹਿਰਾਉ।
Fareedkot Teekaਹੇ ਭਾਈ! ਗੁਰੋਂ ਕੀ ਸਿਖ੍ਯਾ ਸੇ ਹਰੀ ਨਾਮ ਮੇਂ ਬ੍ਰਿਤੀ ਲਾਗਤੀ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਰਾਮ ਹਰੀ (ਦੇ ਚਰਨਾਂ) ਵਿਚ ਲਗਨ ਲੱਗਦੀ ਹੈ ॥੧॥ ਰਹਾਉ ॥ਪਦ ਅਰਥ ਲਿਵ = ਲਗਨ। ਲਾਗੇ = ਲੱਗਦੀ ਹੈ ॥੧॥ ਰਹਾਉ ॥
SikhNet (Spanish)A través del Guru uno se funde con el Señor.
ਘਟਿ ਘਟਿ ਰਮਈਆ ਰਮਤ ਰਾਮ ਰਾਇ; ਗੁਰ ਸਬਦਿ ਗੁਰੂ ਲਿਵ ਲਾਗੇ ॥
ghatt ghatt rameea ramat raam raae; gur sabad guroo liv laage | Ang 172
Sant Singh KhalsaThe All-pervading Sovereign Lord King is contained in each and every heart. Through the Guru, and the Word of the Guru's Shabad, I am lovingly centered on the Lord.
Manmohan SinghIn every heart the sovereign Pervading Lord is contained. Through the Guru 's word and the Guru love for Him in contracted.
Manmohan Singh (Punjabi)ਹਰ ਦਿਲ ਅੰਦਰ ਪਾਤਸ਼ਾਹ ਵਿਆਪਕ ਪ੍ਰਭੂ ਰਮਿਆ ਹੋਇਆ ਹੈ। ਗੁਰਬਾਣੀ ਅਤੇ ਗੁਰਾਂ ਦੇ ਰਾਹੀਂ ਉਸ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਜਬ ਗੁਰ ਉਪਦੇਸ ਮੇਂ ਗੁਰ ਵੱਡੇ ਭਾਵ ਸੁਧ ਬ੍ਰਿਤੀ ਹੋ ਕਰ ਲਾਗੀ ਹੈ, ਤਬ ਸੇ ਰਾਮ ਰਾਜਾ ਜੋ ਤੂੰ ਘਟ ਘਟ ਮੇਂ ਰਮ ਰਹਾ ਅਰਥਾਤ ਵਿਆਪਕ ਹੋ ਰਹਾ ਹੈ, ਸੋ ਤਿਸ ਕੋ (ਰਮਤ) ਜਪਤੇ ਹਾਂ॥
Prof. Sahib Singh(ਭਾਵੇਂ ਉਹ) ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ (ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਉਸ ਨਾਲ) ਲਗਨ ਲੱਗਦੀ ਹੈ।ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ। ਰਮਤ = ਵਿਆਪਕ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)El Señor prevalece en cada corazón, a través del Guru, es como uno se puede entonar en Él.
ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ; ਮੇਰਾ ਭ੍ਰਮੁ ਭਉ. ਗੁਰ ਬਚਨੀ ਭਾਗੇ ॥੨॥
hau man tan devau kaatt guroo kau; meraa bhram bhau. gur bachanee bhaage |2| Ang 172
Sant Singh KhalsaCutting my mind and body into pieces, I offer them to my Guru. The Guru's Teachings have dispelled my doubt and fear. ||2||
Manmohan SinghCutting my mind and body into pieces, I offer them to my Guru. By Guru 's word, my doubt and dread depart.
Manmohan Singh (Punjabi)ਆਪਣੇ ਜੀਅੜੇ ਤੇ ਦੇਹਿ ਦੇ ਟੋਟੇ ਕਰਕੇ, ਮੈਂ ਉਨ੍ਹਾਂ ਨੂੰ ਆਪਣੇ ਗੁਰਾਂ ਦੇ ਅਰਪਨ ਕਰਦਾ ਹਾਂ। ਗੁਰਾਂ ਦੇ ਸ਼ਬਦ ਦੁਆਰਾ ਮੇਰਾ ਵਹਿਮ ਤੇ ਡਰ ਦੂਰ ਹੋ ਜਾਂਦੇ ਹਨ।
Fareedkot Teekaਯਾਂ ਤੇ ਮੈਂ ਮਨ ਔਰ ਤਨ ਕਰ ਕੇ ਗੁਰੋਂ ਕੋ ਦੇਵਾਂ, ਕਿਉਂਕਿ ਮੇਰਾ ਭ੍ਰਮ ਤਥਾ ਭਉ ਗੁਰੋਂ ਕੇ ਬਚਨੋਂ ਸੇ ਭਾਗੇਗਾ॥੨॥
Prof. Sahib Singhਮੈਂ ਗੁਰੂ ਨੂੰ ਆਪਣਾ ਮਨ ਆਪਣਾ ਤਨ ਦੇਣ ਨੂੰ ਤਿਆਰ ਹਾਂ (ਆਪਣਾ ਸਿਰ) ਕੱਟ ਕੇ ਦੇਣ ਨੂੰ ਤਿਆਰ ਹਾਂ। ਗੁਰੂ ਦੇ ਬਚਨਾਂ ਦੀ ਰਾਹੀਂ ਹੀ ਮੇਰੀ ਭਟਕਣਾ ਮੇਰਾ ਡਰ ਦੂਰ ਹੋ ਸਕਦਾ ਹੈ ॥੨॥ਪਦ ਅਰਥ ਹਉ = ਮੈਂ। ਦੇਵਉ = ਦੇਵਉਂ, ਮੈਂ ਦੇਂਦਾ ਹਾਂ, ਮੈਂ ਦੇਣ ਨੂੰ ਤਿਆਰ ਹਾਂ। ਕਉ = ਨੂੰ। ਕਾਟਿ = ਕੱਟ ਕੇ ॥੨॥
SikhNet (Spanish)Ofrezco mi cuerpo y mi mente al Guru para que mis dudas y todos mis miedos desaparezcan a través de Su Palabra.(2)
ਅੰਧਿਆਰੈ. ਦੀਪਕ ਆਨਿ ਜਲਾਏ; ਗੁਰ ਗਿਆਨਿ. ਗੁਰੂ ਲਿਵ ਲਾਗੇ ॥
andhiaarai. deepak aan jalaae; gur giaan. guroo liv laage | Ang 172
Sant Singh KhalsaIn the darkness, the Guru has lit the lamp of the Guru's wisdom; I am lovingly focused on the Lord.
Manmohan SinghWhen the Guru comes and kindles the lamp of the great Divine-Knowledge in darkness mortal 's attention is fixed on God.
Manmohan Singh (Punjabi)ਜਦ ਗੁਰੂ ਜੀ ਆ ਕੇ, ਅੰਨ੍ਹੇਰੇ ਵਿੱਚ ਵਿਸ਼ਾਲ ਬ੍ਰਹਿਮ ਗਿਆਨ ਦਾ ਲੈਂਪ ਜਗਾਉਂਦੇ ਹਨ, ਪ੍ਰਾਣੀ ਦੀ ਬਿਰਤੀ ਵਾਹਿਗੁਰੂ ਨਾਲ ਜੁੜ ਜਾਂਦੀ ਹੈ।
Fareedkot Teekaਜਬ ਗੁਰਾਂ ਦ੍ਵਾਰੇ (ਗੁਰੂ) ਪੂਜਣੇ ਜੋਗ ਪ੍ਰਮਾਤਮਾਂ ਮੇਂ (ਲਿਵ) ਬ੍ਰਿਤੀ ਇਕਾਗਰ ਕਰ ਕੇ (ਲਾਗੇ) ਤਤਪਰ ਹੂਏ, ਤਬ ਗੁਰਾਂ ਨੇ ਅਗ੍ਯਾਨ ਰੂਪਿ ਅੰਧਕਾਰ ਦੂਰ ਕਰਨੇ ਕੋ ਵੈਰਾਗੁ ਅਰੁ ਬਿਬੇਕੁ ਲਿਆ ਕਰ ਅੰਤਸਕਰਣ ਮੇਂ ਪ੍ਰਕਾਸ਼ਤ ਕਰ ਦੀਏ॥
Prof. Sahib Singh(ਮਾਇਆ ਦੇ ਮੋਹ ਦੇ) ਹਨੇਰੇ ਵਿਚ (ਫਸੇ ਹੋਏ ਜੀਵ ਦੇ ਅੰਦਰ ਗੁਰੂ ਹੀ ਗਿਆਨ ਦਾ) ਦੀਵਾ ਲਿਆ ਕੇ ਬਾਲਦਾ ਹੈ, ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਹੀ (ਪ੍ਰਭੂ-ਚਰਨਾਂ ਵਿਚ) ਲਗਨ ਲੱਗਦੀ ਹੈ,ਪਦ ਅਰਥ ਅੰਧਿਆਰੈ = (ਮਾਇਆ ਦੇ ਮੋਹ ਦੇ) ਹਨੇਰੇ ਵਿਚ। ਦੀਪਕ = (ਗਿਆਨ ਦਾ) ਦੀਵਾ। ਆਨਿ = ਲਿਆ ਕੇ। ਗਿਆਨਿ = ਗਿਆਨ ਦੀ ਰਾਹੀਂ, ਪ੍ਰਭੂ ਨਾਲ ਡੂੰਘੀ ਸਾਂਝ ਦੀ ਰਾਹੀਂ।
SikhNet (Spanish)La oscuridad se pierde en Luz y a través de la Sabiduría del Guru uno se entona en Él.
ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ; ਘਰਿ ਵਸਤੁ ਲਹੀ. ਮਨ ਜਾਗੇ ॥੩॥
agiaan andheraa binas binaasio; ghar vasat lahee. man jaage |3| Ang 172
Sant Singh KhalsaThe darkness of ignorance has been dispelled, and my mind has been awakened; within the home of my inner being, I have found the genuine article. ||3||
Manmohan SinghThe darkness of ignorance altogether eliminated, the mind is awakened, and finds the commodity within its home.
Manmohan Singh (Punjabi)ਬੇ-ਸਮਝੀ ਦਾ ਅਨ੍ਹੇਰਾ ਬਿਲਕੁਲ ਹੀ ਦੂਰ ਹੋ ਜਾਂਦਾ ਹੈ, ਮਨੂਆਂ ਜਾਗ ਉਠਦਾ ਹੈ ਅਤੇ ਆਪਣੇ ਧਾਮ ਅੰਦਰ ਹੀ ਵੱਖਰ ਨੂੰ ਪਾ ਲੈਂਦਾ ਹੈ।
Fareedkot Teekaਜਗਤ ਕੋ ਜੋ ਨਾਸ ਕਰਨੇ ਵਾਲਾ ਅਗਿਆਨ ਹੈ, ਸੋ ਜਬ ਵਹੁ ਅਗਿਆਨ ਅੰਧਕਾਰ ਨਾਸ ਹੂਆ, ਤਬ ਆਤਮ ਰੂਪੀ ਵਸਤੂ (ਘਰੁ) ਸਰੀਰ ਕੇ ਅੰਤਰ ਲਹੀ ਔਰ (ਮਨ) ਅੰਤਸਕਰਣ ਅਗਿਆਨ ਨੀਂਦ ਸੇ ਜਾਗੇ॥੩॥
Prof. Sahib Singhਅਗਿਆਨਤਾ ਦਾ ਹਨੇਰਾ ਪੂਰੇ ਤੌਰ ਤੇ ਨਾਸ ਹੋ ਜਾਂਦਾ ਹੈ, ਹਿਰਦੇ-ਘਰ ਵਿਚ ਪ੍ਰਭੂ ਦਾ ਨਾਮ-ਪਦਾਰਥ ਲੱਭ ਪੈਂਦਾ ਹੈ, ਮਨ (ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ ॥੩॥ਪਦ ਅਰਥ ਘਰਿ = ਹਿਰਦੇ-ਘਰ ਵਿਚ। ਲਹੀ = ਲੱਭ ਲਈ ॥੩॥
SikhNet (Spanish)Así como la oscuridad de la ignorancia es disipada, la mente despierta y uno recibe la Verdad del Señor en su propio hogar. (3)
ਸਾਕਤ ਬਧਿਕ ਮਾਇਆਧਾਰੀ; ਤਿਨ. ਜਮ ਜੋਹਨਿ ਲਾਗੇ ॥
saakat badhik maaeaadhaaree; tin. jam johan laage | Ang 172
Sant Singh KhalsaThe vicious hunters, the faithless cynics, are hunted down by the Messenger of Death.
Manmohan SinghThose who are materialists perverse hunters to them the Death 's courier begins to stalk.
Manmohan Singh (Punjabi)ਜੋ ਮਾਦਾ-ਪ੍ਰਸਤ ਪਤਿਤ ਸ਼ਿਕਾਰੀ ਹਨ ਉਨ੍ਹਾਂ ਨੂੰ ਮੌਤ ਦਾ ਦੂਤ ਤਕਾਉਣ ਲਗ ਜਾਂਦਾ ਹੈ।
Fareedkot Teekaਔਰ ਜੋ ਸਾਕਤ ਬਧਕ, ਭਾਵ ਪਾਪੀ ਮਾਯਾਧਾਰੀ ਹੈਂ ਤਿਨ ਕੋ ਵਾ ਜਮ ਬਧਕ ਕੀ ਤਹਾਂ ਕੀ ਤਰਾਂ ਜੋਹਨ ਲਾਗੇ ਹੈਂ॥
Prof. Sahib Singhਮਾਇਆ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਣ ਵਾਲੇ ਮਨੁੱਖ ਰੱਬ ਨਾਲੋਂ ਟੁੱਟ ਜਾਂਦੇ ਹਨ, ਨਿਰਦਈ ਹੋ ਜਾਂਦੇ ਹਨ, ਆਤਮਕ ਮੌਤ ਉਹਨਾਂ ਨੂੰ ਆਪਣੀ ਤੱਕ ਵਿਚ ਰੱਖਦੀ ਹੈ।ਪਦ ਅਰਥ ਸਾਕਤ = ਰੱਬ ਨਾਲੋਂ ਟੁੱਟੇ ਹੋਏ। ਬਧਿਕ = ਸ਼ਿਕਾਰੀ, ਹੈਂਸਿਆਰੇ, ਨਿਰਦਈ। ਜਮ = ਮੌਤ, ਆਤਮਕ ਮੌਤ। ਜੋਹਨਿ ਲਾਗੇ = ਤੱਕ ਵਿਚ ਰੱਖਦੀ ਹੈ।
SikhNet (Spanish)Los que alaban el poder, los cazadores de otros, los amasadores de fortunas, a todos éstos,
ਉਨ. ਸਤਿਗੁਰ ਆਗੈ, ਸੀਸੁ ਨ ਬੇਚਿਆ; ਓਇ ਆਵਹਿ ਜਾਹਿ ਅਭਾਗੇ ॥੪॥
aun. satigur aagai, sees na bechiaa; oe aaveh jaeh abhaage |4| Ang 172
Sant Singh KhalsaThey have not sold their heads to the True Guru; those wretched, unfortunate ones continue coming and going in reincarnation. ||4||
Manmohan SinghThey have not sold their head to the True Guru. Those unfortunate ones continue coming and going.
Manmohan Singh (Punjabi)ਉਨ੍ਹਾਂ ਨੇ ਸੱਚੇ ਗੁਰਾਂ ਮੁਹਰੇ ਆਪਣਾ ਸਿਰ ਫ਼ਰੋਖ਼ਤ ਨਹੀਂ ਕੀਤਾ ਉਹ ਨਿਕਰਮਣ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਉਨ ਪੁਰਸ਼ੋਂ ਨੇ ਸਤਿਗੁਰੋਂ ਆਗੇ ਸੀਸ ਨਹੀਂ ਬੇਚਿਆ, ਯਾਂ ਤੇ ਵਹੁ ਅਭਾਗੇ ਆਵਤੇ ਜਾਤੇ ਅਰਥਾਤ ਜਨਮਤੇ ਮਰਤੇ ਹੈਂ॥੪॥
Prof. Sahib Singhਉਹ ਮਨੁੱਖ ਸਤਿਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ (ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ) ਉਹ ਬਦ-ਕਿਸਮਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੪॥ਪਦ ਅਰਥ ਉਨ = ਉਹਨਾਂ (ਸਾਕਤਾਂ) ਨੇ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ॥੪॥
SikhNet (Spanish)Yama los conserva en su mirada y bajo su control, pues ellos no ofrecen su cabeza al Guru Verdadero y, así, esos desafortunados van y vienen.(4)
ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ; ਹਮ ਸਰਣਿ ਪ੍ਰਭੂ ਹਰਿ ਮਾਗੇ ॥
hamaraa binau sunahu prabh tthaakur; ham saran prabhoo har maage | Ang 172
Sant Singh KhalsaHear my prayer, O God, my Lord and Master: I beg for the Sanctuary of the Lord God.
Manmohan SinghListen Thou to my supplication O Lord Master. I ask for the sanctuary of the Lord God.
Manmohan Singh (Punjabi)ਮੇਰੀ ਪ੍ਰਾਰਥਨਾ ਸ੍ਰਵਣ ਕਰ, ਹੇ ਸੁਆਮੀ ਮਾਲਕ! ਮੈਂ ਵਾਹਿਗੁਰੂ ਸੁਆਮੀ ਦੀ ਪਨਾਹ ਯਾਚਨਾ ਕਰਦਾ ਹਾਂ।
Fareedkot Teekaਹੇ ਹਰਿ ਪ੍ਰਭੂ ਠਾਕੁਰ ਸਮਰਥੁ! ਹਮਾਰਾ ਹਰ ਪ੍ਰਕਾਰ ਕਰ ਬੇਨਤੀ ਕਾ ਏਹ ਬਚਨੁ ਸੁਣਿ ਜੋ ਹਮ ਆਪ ਕੀ ਸਰਣ ਮਾਂਗਤੇ ਹੈਂ, ਸੋ ਦੇਵਹੁ॥
Prof. Sahib Singhਹੇ ਪ੍ਰਭੂ! ਹੇ ਠਾਕੁਰ! ਮੇਰੀ ਬੇਨਤੀ ਸੁਣ, ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ।ਪਦ ਅਰਥ ਹਮਰਾ ਬਿਨਉ = ਮੇਰੀ ਬੇਨਤੀ। ਪ੍ਰਭ = ਹੇ ਪ੍ਰਭੂ! ਮਾਗੇ = ਮੰਗਦਾ ਹਾਂ।
SikhNet (Spanish)Escucha ahora mi oración, oh Maestro, yo busco Tu Refugio,
ਜਨ ਨਾਨਕ ਕੀ. ਲਜ ਪਾਤਿ ਗੁਰੂ ਹੈ; ਸਿਰੁ ਬੇਚਿਓ. ਸਤਿਗੁਰ ਆਗੇ ॥੫॥੧੦॥੨੪॥੬੨॥
jan naanak kee. laj paat guroo hai; sir bechio. satigur aage |5|10|24|62| Ang 172
Sant Singh KhalsaServant Nanak's honor and respect is the Guru; he has sold his head to the True Guru. ||5||10||24||62||
Manmohan SinghSlave Nanak 's respect and honour is the Guru. He has sold off his head to the True Guru.
Manmohan Singh (Punjabi)ਗੋਲੇ ਨਾਨਕ ਦੀ ਆਬਰੂ ਤੇ ਇੱਜਤ ਗੁਰੂ ਜੀ ਹਨ। ਉਸ ਨੇ ਆਪਣਾ ਸੀਸ ਸੱਚੇ ਗੁਰਾਂ ਦੇ ਮੂਹਰੇ ਫ਼ਰੋਖ਼ਤ ਕਰ ਦਿਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਹਾਰਾਜ! ਮੇਰੀ ਤੋ ਲਾਜ ਪੁਨਾ ਪਾਤ ਅਰਥਾਤ ਪੰਗਤੀ ਗੁਰੂ ਹੀ ਹੈਂ, ਕਿਉਂਕਿ ਹਮਨੇ ਸਤਿਗੁਰੋਂ ਆਗੇ ਸੀਸ ਬੇਚਿ ਦੀਆ ਹੈ॥੫॥੧੦॥੨੪॥੬੨॥
Prof. Sahib Singhਦਾਸ ਨਾਨਕ ਦੀ ਲਾਜ ਇੱਜ਼ਤ (ਰੱਖਣ ਵਾਲਾ) ਗੁਰੂ ਹੀ ਹੈ, ਮੈਂ ਸਤਿਗੁਰੂ ਦੇ ਅੱਗੇ ਆਪਣਾ ਸਿਰ ਵੇਚ ਦਿੱਤਾ ਹੈ (ਮੈਂ ਨਾਮ ਦੇ ਵੱਟੇ ਵਿਚ ਆਪਣੀ ਅਪਣੱਤ ਗੁਰੂ ਦੇ ਹਵਾਲੇ ਕਰ ਦਿੱਤੀ ਹੈ) ॥੫॥੧੦॥੨੪॥੬੨॥ਪਦ ਅਰਥ ਲਜ = ਲਾਜ। ਪਾਤਿ = ਪਤਿ, ਇੱਜ਼ਤ ॥੫॥
SikhNet (Spanish)Tú eres mi Salvador, mi Honor, y yo me entrego sólo a Ti. (5-10-24-62)