ੴ

ਸਿੱਖਬਾਣੀ · SikhBani

Ang 172

Sri Guru Granth Sahib · Raag Gauree · 4 shabads, 32 lines
Translations
Shabad Guru Ramdas Ji Raag Gauree continued from Ang 171

ਘਟਿ ਘਟਿ ਰਮਈਆ ਰਮਤ ਰਾਮ ਰਾਇ; ਗੁਰ ਸਬਦਿ ਗੁਰੂ ਲਿਵ ਲਾਗੇ ॥

ghatt ghatt rameea ramat raam raae; gur sabad guroo liv laage |

Sant Singh KhalsaThe All-pervading Sovereign Lord King is contained in each and every heart. Through the Guru, and the Word of the Guru's Shabad, I am lovingly centered on the Lord.
Manmohan SinghIn every heart the sovereign Pervading Lord is contained. Through the Guru 's word and the Guru love for Him in contracted.
Manmohan Singh (Punjabi)ਹਰ ਦਿਲ ਅੰਦਰ ਪਾਤਸ਼ਾਹ ਵਿਆਪਕ ਪ੍ਰਭੂ ਰਮਿਆ ਹੋਇਆ ਹੈ। ਗੁਰਬਾਣੀ ਅਤੇ ਗੁਰਾਂ ਦੇ ਰਾਹੀਂ ਉਸ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਜਬ ਗੁਰ ਉਪਦੇਸ ਮੇਂ ਗੁਰ ਵੱਡੇ ਭਾਵ ਸੁਧ ਬ੍ਰਿਤੀ ਹੋ ਕਰ ਲਾਗੀ ਹੈ, ਤਬ ਸੇ ਰਾਮ ਰਾਜਾ ਜੋ ਤੂੰ ਘਟ ਘਟ ਮੇਂ ਰਮ ਰਹਾ ਅਰਥਾਤ ਵਿਆਪਕ ਹੋ ਰਹਾ ਹੈ, ਸੋ ਤਿਸ ਕੋ (ਰਮਤ) ਜਪਤੇ ਹਾਂ॥
Prof. Sahib Singh(ਭਾਵੇਂ ਉਹ) ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ (ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਉਸ ਨਾਲ) ਲਗਨ ਲੱਗਦੀ ਹੈ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ। ਰਮਤ = ਵਿਆਪਕ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)El Señor prevalece en cada corazón, a través del Guru, es como uno se puede entonar en Él.

ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ; ਮੇਰਾ ਭ੍ਰਮੁ ਭਉ. ਗੁਰ ਬਚਨੀ ਭਾਗੇ ॥੨॥

hau man tan devau kaatt guroo kau; meraa bhram bhau. gur bachanee bhaage |2|

Sant Singh KhalsaCutting my mind and body into pieces, I offer them to my Guru. The Guru's Teachings have dispelled my doubt and fear. ||2||
Manmohan SinghCutting my mind and body into pieces, I offer them to my Guru. By Guru 's word, my doubt and dread depart.
Manmohan Singh (Punjabi)ਆਪਣੇ ਜੀਅੜੇ ਤੇ ਦੇਹਿ ਦੇ ਟੋਟੇ ਕਰਕੇ, ਮੈਂ ਉਨ੍ਹਾਂ ਨੂੰ ਆਪਣੇ ਗੁਰਾਂ ਦੇ ਅਰਪਨ ਕਰਦਾ ਹਾਂ। ਗੁਰਾਂ ਦੇ ਸ਼ਬਦ ਦੁਆਰਾ ਮੇਰਾ ਵਹਿਮ ਤੇ ਡਰ ਦੂਰ ਹੋ ਜਾਂਦੇ ਹਨ।
Fareedkot Teekaਯਾਂ ਤੇ ਮੈਂ ਮਨ ਔਰ ਤਨ ਕਰ ਕੇ ਗੁਰੋਂ ਕੋ ਦੇਵਾਂ, ਕਿਉਂਕਿ ਮੇਰਾ ਭ੍ਰਮ ਤਥਾ ਭਉ ਗੁਰੋਂ ਕੇ ਬਚਨੋਂ ਸੇ ਭਾਗੇਗਾ॥੨॥
Prof. Sahib Singhਮੈਂ ਗੁਰੂ ਨੂੰ ਆਪਣਾ ਮਨ ਆਪਣਾ ਤਨ ਦੇਣ ਨੂੰ ਤਿਆਰ ਹਾਂ (ਆਪਣਾ ਸਿਰ) ਕੱਟ ਕੇ ਦੇਣ ਨੂੰ ਤਿਆਰ ਹਾਂ। ਗੁਰੂ ਦੇ ਬਚਨਾਂ ਦੀ ਰਾਹੀਂ ਹੀ ਮੇਰੀ ਭਟਕਣਾ ਮੇਰਾ ਡਰ ਦੂਰ ਹੋ ਸਕਦਾ ਹੈ ॥੨॥

ਪਦ ਅਰਥ ਹਉ = ਮੈਂ। ਦੇਵਉ = ਦੇਵਉਂ, ਮੈਂ ਦੇਂਦਾ ਹਾਂ, ਮੈਂ ਦੇਣ ਨੂੰ ਤਿਆਰ ਹਾਂ। ਕਉ = ਨੂੰ। ਕਾਟਿ = ਕੱਟ ਕੇ ॥੨॥

SikhNet (Spanish)Ofrezco mi cuerpo y mi mente al Guru para que mis dudas y todos mis miedos desaparezcan a través de Su Palabra.(2)

ਅੰਧਿਆਰੈ. ਦੀਪਕ ਆਨਿ ਜਲਾਏ; ਗੁਰ ਗਿਆਨਿ. ਗੁਰੂ ਲਿਵ ਲਾਗੇ ॥

andhiaarai. deepak aan jalaae; gur giaan. guroo liv laage |

Sant Singh KhalsaIn the darkness, the Guru has lit the lamp of the Guru's wisdom; I am lovingly focused on the Lord.
Manmohan SinghWhen the Guru comes and kindles the lamp of the great Divine-Knowledge in darkness mortal 's attention is fixed on God.
Manmohan Singh (Punjabi)ਜਦ ਗੁਰੂ ਜੀ ਆ ਕੇ, ਅੰਨ੍ਹੇਰੇ ਵਿੱਚ ਵਿਸ਼ਾਲ ਬ੍ਰਹਿਮ ਗਿਆਨ ਦਾ ਲੈਂਪ ਜਗਾਉਂਦੇ ਹਨ, ਪ੍ਰਾਣੀ ਦੀ ਬਿਰਤੀ ਵਾਹਿਗੁਰੂ ਨਾਲ ਜੁੜ ਜਾਂਦੀ ਹੈ।
Fareedkot Teekaਜਬ ਗੁਰਾਂ ਦ੍ਵਾਰੇ (ਗੁਰੂ) ਪੂਜਣੇ ਜੋਗ ਪ੍ਰਮਾਤਮਾਂ ਮੇਂ (ਲਿਵ) ਬ੍ਰਿਤੀ ਇਕਾਗਰ ਕਰ ਕੇ (ਲਾਗੇ) ਤਤਪਰ ਹੂਏ, ਤਬ ਗੁਰਾਂ ਨੇ ਅਗ੍ਯਾਨ ਰੂਪਿ ਅੰਧਕਾਰ ਦੂਰ ਕਰਨੇ ਕੋ ਵੈਰਾਗੁ ਅਰੁ ਬਿਬੇਕੁ ਲਿਆ ਕਰ ਅੰਤਸਕਰਣ ਮੇਂ ਪ੍ਰਕਾਸ਼ਤ ਕਰ ਦੀਏ॥
Prof. Sahib Singh(ਮਾਇਆ ਦੇ ਮੋਹ ਦੇ) ਹਨੇਰੇ ਵਿਚ (ਫਸੇ ਹੋਏ ਜੀਵ ਦੇ ਅੰਦਰ ਗੁਰੂ ਹੀ ਗਿਆਨ ਦਾ) ਦੀਵਾ ਲਿਆ ਕੇ ਬਾਲਦਾ ਹੈ, ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਹੀ (ਪ੍ਰਭੂ-ਚਰਨਾਂ ਵਿਚ) ਲਗਨ ਲੱਗਦੀ ਹੈ,

ਪਦ ਅਰਥ ਅੰਧਿਆਰੈ = (ਮਾਇਆ ਦੇ ਮੋਹ ਦੇ) ਹਨੇਰੇ ਵਿਚ। ਦੀਪਕ = (ਗਿਆਨ ਦਾ) ਦੀਵਾ। ਆਨਿ = ਲਿਆ ਕੇ। ਗਿਆਨਿ = ਗਿਆਨ ਦੀ ਰਾਹੀਂ, ਪ੍ਰਭੂ ਨਾਲ ਡੂੰਘੀ ਸਾਂਝ ਦੀ ਰਾਹੀਂ।

SikhNet (Spanish)La oscuridad se pierde en Luz y a través de la Sabiduría del Guru uno se entona en Él.

ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ; ਘਰਿ ਵਸਤੁ ਲਹੀ. ਮਨ ਜਾਗੇ ॥੩॥

agiaan andheraa binas binaasio; ghar vasat lahee. man jaage |3|

Sant Singh KhalsaThe darkness of ignorance has been dispelled, and my mind has been awakened; within the home of my inner being, I have found the genuine article. ||3||
Manmohan SinghThe darkness of ignorance altogether eliminated, the mind is awakened, and finds the commodity within its home.
Manmohan Singh (Punjabi)ਬੇ-ਸਮਝੀ ਦਾ ਅਨ੍ਹੇਰਾ ਬਿਲਕੁਲ ਹੀ ਦੂਰ ਹੋ ਜਾਂਦਾ ਹੈ, ਮਨੂਆਂ ਜਾਗ ਉਠਦਾ ਹੈ ਅਤੇ ਆਪਣੇ ਧਾਮ ਅੰਦਰ ਹੀ ਵੱਖਰ ਨੂੰ ਪਾ ਲੈਂਦਾ ਹੈ।
Fareedkot Teekaਜਗਤ ਕੋ ਜੋ ਨਾਸ ਕਰਨੇ ਵਾਲਾ ਅਗਿਆਨ ਹੈ, ਸੋ ਜਬ ਵਹੁ ਅਗਿਆਨ ਅੰਧਕਾਰ ਨਾਸ ਹੂਆ, ਤਬ ਆਤਮ ਰੂਪੀ ਵਸਤੂ (ਘਰੁ) ਸਰੀਰ ਕੇ ਅੰਤਰ ਲਹੀ ਔਰ (ਮਨ) ਅੰਤਸਕਰਣ ਅਗਿਆਨ ਨੀਂਦ ਸੇ ਜਾਗੇ॥੩॥
Prof. Sahib Singhਅਗਿਆਨਤਾ ਦਾ ਹਨੇਰਾ ਪੂਰੇ ਤੌਰ ਤੇ ਨਾਸ ਹੋ ਜਾਂਦਾ ਹੈ, ਹਿਰਦੇ-ਘਰ ਵਿਚ ਪ੍ਰਭੂ ਦਾ ਨਾਮ-ਪਦਾਰਥ ਲੱਭ ਪੈਂਦਾ ਹੈ, ਮਨ (ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ ॥੩॥

ਪਦ ਅਰਥ ਘਰਿ = ਹਿਰਦੇ-ਘਰ ਵਿਚ। ਲਹੀ = ਲੱਭ ਲਈ ॥੩॥

SikhNet (Spanish)Así como la oscuridad de la ignorancia es disipada, la mente despierta y uno recibe la Verdad del Señor en su propio hogar. (3)

ਸਾਕਤ ਬਧਿਕ ਮਾਇਆਧਾਰੀ; ਤਿਨ. ਜਮ ਜੋਹਨਿ ਲਾਗੇ ॥

saakat badhik maaeaadhaaree; tin. jam johan laage |

Sant Singh KhalsaThe vicious hunters, the faithless cynics, are hunted down by the Messenger of Death.
Manmohan SinghThose who are materialists perverse hunters to them the Death 's courier begins to stalk.
Manmohan Singh (Punjabi)ਜੋ ਮਾਦਾ-ਪ੍ਰਸਤ ਪਤਿਤ ਸ਼ਿਕਾਰੀ ਹਨ ਉਨ੍ਹਾਂ ਨੂੰ ਮੌਤ ਦਾ ਦੂਤ ਤਕਾਉਣ ਲਗ ਜਾਂਦਾ ਹੈ।
Fareedkot Teekaਔਰ ਜੋ ਸਾਕਤ ਬਧਕ, ਭਾਵ ਪਾਪੀ ਮਾਯਾਧਾਰੀ ਹੈਂ ਤਿਨ ਕੋ ਵਾ ਜਮ ਬਧਕ ਕੀ ਤਹਾਂ ਕੀ ਤਰਾਂ ਜੋਹਨ ਲਾਗੇ ਹੈਂ॥
Prof. Sahib Singhਮਾਇਆ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਣ ਵਾਲੇ ਮਨੁੱਖ ਰੱਬ ਨਾਲੋਂ ਟੁੱਟ ਜਾਂਦੇ ਹਨ, ਨਿਰਦਈ ਹੋ ਜਾਂਦੇ ਹਨ, ਆਤਮਕ ਮੌਤ ਉਹਨਾਂ ਨੂੰ ਆਪਣੀ ਤੱਕ ਵਿਚ ਰੱਖਦੀ ਹੈ।

ਪਦ ਅਰਥ ਸਾਕਤ = ਰੱਬ ਨਾਲੋਂ ਟੁੱਟੇ ਹੋਏ। ਬਧਿਕ = ਸ਼ਿਕਾਰੀ, ਹੈਂਸਿਆਰੇ, ਨਿਰਦਈ। ਜਮ = ਮੌਤ, ਆਤਮਕ ਮੌਤ। ਜੋਹਨਿ ਲਾਗੇ = ਤੱਕ ਵਿਚ ਰੱਖਦੀ ਹੈ।

SikhNet (Spanish)Los que alaban el poder, los cazadores de otros, los amasadores de fortunas, a todos éstos,

ਉਨ. ਸਤਿਗੁਰ ਆਗੈ, ਸੀਸੁ ਨ ਬੇਚਿਆ; ਓਇ ਆਵਹਿ ਜਾਹਿ ਅਭਾਗੇ ॥੪॥

aun. satigur aagai, sees na bechiaa; oe aaveh jaeh abhaage |4|

Sant Singh KhalsaThey have not sold their heads to the True Guru; those wretched, unfortunate ones continue coming and going in reincarnation. ||4||
Manmohan SinghThey have not sold their head to the True Guru. Those unfortunate ones continue coming and going.
Manmohan Singh (Punjabi)ਉਨ੍ਹਾਂ ਨੇ ਸੱਚੇ ਗੁਰਾਂ ਮੁਹਰੇ ਆਪਣਾ ਸਿਰ ਫ਼ਰੋਖ਼ਤ ਨਹੀਂ ਕੀਤਾ ਉਹ ਨਿਕਰਮਣ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਉਨ ਪੁਰਸ਼ੋਂ ਨੇ ਸਤਿਗੁਰੋਂ ਆਗੇ ਸੀਸ ਨਹੀਂ ਬੇਚਿਆ, ਯਾਂ ਤੇ ਵਹੁ ਅਭਾਗੇ ਆਵਤੇ ਜਾਤੇ ਅਰਥਾਤ ਜਨਮਤੇ ਮਰਤੇ ਹੈਂ॥੪॥
Prof. Sahib Singhਉਹ ਮਨੁੱਖ ਸਤਿਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ (ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ) ਉਹ ਬਦ-ਕਿਸਮਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੪॥

ਪਦ ਅਰਥ ਉਨ = ਉਹਨਾਂ (ਸਾਕਤਾਂ) ਨੇ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ॥੪॥

SikhNet (Spanish)Yama los conserva en su mirada y bajo su control, pues ellos no ofrecen su cabeza al Guru Verdadero y, así, esos desafortunados van y vienen.(4)

ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ; ਹਮ ਸਰਣਿ ਪ੍ਰਭੂ ਹਰਿ ਮਾਗੇ ॥

hamaraa binau sunahu prabh tthaakur; ham saran prabhoo har maage |

Sant Singh KhalsaHear my prayer, O God, my Lord and Master: I beg for the Sanctuary of the Lord God.
Manmohan SinghListen Thou to my supplication O Lord Master. I ask for the sanctuary of the Lord God.
Manmohan Singh (Punjabi)ਮੇਰੀ ਪ੍ਰਾਰਥਨਾ ਸ੍ਰਵਣ ਕਰ, ਹੇ ਸੁਆਮੀ ਮਾਲਕ! ਮੈਂ ਵਾਹਿਗੁਰੂ ਸੁਆਮੀ ਦੀ ਪਨਾਹ ਯਾਚਨਾ ਕਰਦਾ ਹਾਂ।
Fareedkot Teekaਹੇ ਹਰਿ ਪ੍ਰਭੂ ਠਾਕੁਰ ਸਮਰਥੁ! ਹਮਾਰਾ ਹਰ ਪ੍ਰਕਾਰ ਕਰ ਬੇਨਤੀ ਕਾ ਏਹ ਬਚਨੁ ਸੁਣਿ ਜੋ ਹਮ ਆਪ ਕੀ ਸਰਣ ਮਾਂਗਤੇ ਹੈਂ, ਸੋ ਦੇਵਹੁ॥
Prof. Sahib Singhਹੇ ਪ੍ਰਭੂ! ਹੇ ਠਾਕੁਰ! ਮੇਰੀ ਬੇਨਤੀ ਸੁਣ, ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ।

ਪਦ ਅਰਥ ਹਮਰਾ ਬਿਨਉ = ਮੇਰੀ ਬੇਨਤੀ। ਪ੍ਰਭ = ਹੇ ਪ੍ਰਭੂ! ਮਾਗੇ = ਮੰਗਦਾ ਹਾਂ।

SikhNet (Spanish)Escucha ahora mi oración, oh Maestro, yo busco Tu Refugio,

ਜਨ ਨਾਨਕ ਕੀ. ਲਜ ਪਾਤਿ ਗੁਰੂ ਹੈ; ਸਿਰੁ ਬੇਚਿਓ. ਸਤਿਗੁਰ ਆਗੇ ॥੫॥੧੦॥੨੪॥੬੨॥

jan naanak kee. laj paat guroo hai; sir bechio. satigur aage |5|10|24|62|

Sant Singh KhalsaServant Nanak's honor and respect is the Guru; he has sold his head to the True Guru. ||5||10||24||62||
Manmohan SinghSlave Nanak 's respect and honour is the Guru. He has sold off his head to the True Guru.
Manmohan Singh (Punjabi)ਗੋਲੇ ਨਾਨਕ ਦੀ ਆਬਰੂ ਤੇ ਇੱਜਤ ਗੁਰੂ ਜੀ ਹਨ। ਉਸ ਨੇ ਆਪਣਾ ਸੀਸ ਸੱਚੇ ਗੁਰਾਂ ਦੇ ਮੂਹਰੇ ਫ਼ਰੋਖ਼ਤ ਕਰ ਦਿਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਹਾਰਾਜ! ਮੇਰੀ ਤੋ ਲਾਜ ਪੁਨਾ ਪਾਤ ਅਰਥਾਤ ਪੰਗਤੀ ਗੁਰੂ ਹੀ ਹੈਂ, ਕਿਉਂਕਿ ਹਮਨੇ ਸਤਿਗੁਰੋਂ ਆਗੇ ਸੀਸ ਬੇਚਿ ਦੀਆ ਹੈ॥੫॥੧੦॥੨੪॥੬੨॥
Prof. Sahib Singhਦਾਸ ਨਾਨਕ ਦੀ ਲਾਜ ਇੱਜ਼ਤ (ਰੱਖਣ ਵਾਲਾ) ਗੁਰੂ ਹੀ ਹੈ, ਮੈਂ ਸਤਿਗੁਰੂ ਦੇ ਅੱਗੇ ਆਪਣਾ ਸਿਰ ਵੇਚ ਦਿੱਤਾ ਹੈ (ਮੈਂ ਨਾਮ ਦੇ ਵੱਟੇ ਵਿਚ ਆਪਣੀ ਅਪਣੱਤ ਗੁਰੂ ਦੇ ਹਵਾਲੇ ਕਰ ਦਿੱਤੀ ਹੈ) ॥੫॥੧੦॥੨੪॥੬੨॥

ਪਦ ਅਰਥ ਲਜ = ਲਾਜ। ਪਾਤਿ = ਪਤਿ, ਇੱਜ਼ਤ ॥੫॥

SikhNet (Spanish)Tú eres mi Salvador, mi Honor, y yo me entrego sólo a Ti. (5-10-24-62)

Open this shabad (12 lines, Angs 171-172) →

Shabad Guru Ramdas Ji Raag Gauree

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

Sant Singh KhalsaGauree Poorbee, Fourth Mehl:
Manmohan SinghGauri Purbi, 4th Guru.
Manmohan Singh (Punjabi)ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
SikhNet (Spanish)Gauri Purbi, Mejl Guru Ram Das, Cuarto Canal Divino.

ਹਮ ਅਹੰਕਾਰੀ. ਅਹੰਕਾਰ ਅਗਿਆਨ ਮਤਿ; ਗੁਰਿ ਮਿਲਿਐ. ਆਪੁ ਗਵਾਇਆ ॥

ham ahankaaree. ahankaar agiaan mat; gur miliai. aap gavaaeaa |

Sant Singh KhalsaI am egotistical and conceited, and my intellect is ignorant. Meeting the Guru, my selfishness and conceit have been abolished.
Manmohan SinghI am proud, and haughty is my darkened intellect. By meeting the Guru, I have affected my self-conceit.
Manmohan Singh (Punjabi)ਮੈਂ ਮਗ਼ਰੂਰ ਹਾਂ ਅਤੇ ਆਕੜ ਖਾ ਹੇ ਮੇਰੀ ਕਾਲੀ ਹੋਈ ਹੋਈ ਅਕਲ। ਗੁਰਾਂ ਨੂੰ ਭੇਟ ਕੇ ਮੈਂ ਆਪਣੀ ਸਵੈ-ਹੰਗਤਾ ਨੂੰ ਮੇਸ ਛਡਿਆ ਹੈ।
Fareedkot Teekaਹਮ ਪੂਰਬ ਹੰਕਾਰ ਕਰਿ ਹੰਕਾਰੀ ਔਰ ਅਗਿਆਨ ਮਤ ਥੇ। ਗੁਰੋਂ ਕੇ ਮਿਲਨੇ ਕਰ ਆਪਾ ਭਾਵ ਗਵਾ ਦੀਆ ਹੈ॥
Prof. Sahib Singh(ਗੁਰੂ ਤੋਂ ਬਿਨਾ) ਅਸੀਂ ਜੀਵ ਅਹੰਕਾਰੀ ਹੋਏ ਰਹਿੰਦੇ ਹਾਂ, ਸਾਡੀ ਮਤਿ ਅਹੰਕਾਰ ਤੇ ਅਗਿਆਨਤਾ ਵਾਲੀ ਬਣੀ ਰਹਿੰਦੀ ਹੈ। ਜਦੋਂ ਗੁਰੂ ਮਿਲ ਪਏ, ਤਦੋਂ ਆਪਾ-ਭਾਵ ਦੂਰ ਹੋ ਜਾਂਦਾ ਹੈ।

ਪਦ ਅਰਥ ਹਮ = ਅਸੀਂ ਜੀਵ। ਗੁਰਿ ਮਿਲਿਐ = ਜਦੋਂ ਗੁਰੂ ਮਿਲ ਪਏ। ਆਪੁ = ਆਪਾ-ਭਾਵ।

SikhNet (Spanish)Habito en mi ego, mi mente está obscurecida por la ignorancia, pero encontrando al Guru, mi ego negativo es canalizado.

ਹਉਮੈ ਰੋਗੁ ਗਇਆ. ਸੁਖੁ ਪਾਇਆ; ਧਨੁ ਧੰਨੁ ਗੁਰੂ ਹਰਿ ਰਾਇਆ ॥੧॥

haumai rog geaa. sukh paaeaa; dhan dhan guroo har raaeaa |1|

Sant Singh KhalsaThe illness of egotism is gone, and I have found peace. Blessed, blessed is the Guru, the Sovereign Lord King. ||1||
Manmohan SinghThe ailment of ego is gone, and I have procured peace. Blessed blessed is Guru-God, the King.
Manmohan Singh (Punjabi)ਗ਼ਰੂਰ ਦੀ ਬੀਮਾਰੀ ਦੂਰ ਹੋ ਗਈ ਹੈ ਤੇ ਮੈਨੂੰ ਅਰਾਮ ਪ੍ਰਾਪਤ ਹੋ ਗਿਆ ਹੈ। ਮੁਬਾਰਕ, ਮੁਬਾਰਕ! ਹਨ ਗੁਰੂ-ਵਾਹਿਗੁਰੂ ਪਾਤਸ਼ਾਹ!
Fareedkot Teekaਔਰ ਹਉਮੈ ਰੋਗੁ ਨਸਟ ਹੋਨੇ ਕਰ ਸੁਖ ਪਾਇਆ ਹੈ, ਯਾਂ ਤੇ ਗੁਰੂ ਮਨ ਬਾਣੀ ਕਰ ਹਰੀ ਰਾਜਾ ਕਾ ਰੂਪ ਧੰਨ੍ਯਤਾ ਯੋਗ ਹੈ॥੧॥
Prof. Sahib Singh(ਗੁਰੂ ਦੀ ਮਿਹਰ ਨਾਲ ਜਦੋਂ) ਹਉਮੈ ਦਾ ਰੋਗ ਦੂਰ ਹੁੰਦਾ ਹੈ, ਤਦੋਂ ਆਤਮਕ ਆਨੰਦ ਮਿਲਦਾ ਹੈ। ਇਹ ਸਾਰੀ ਮਿਹਰ ਗੁਰੂ ਦੀ ਹੀ ਹੈ, ਗੁਰੂ ਦੀ ਹੀ ਹੈ ॥੧॥

ਪਦ ਅਰਥ ਸੁਖੁ = ਆਤਮਕ ਆਨੰਦ। ਧਨੁ ਧੰਨੁ = ਸਲਾਹੁਣ-ਯੋਗ ॥੧॥

SikhNet (Spanish)Bendito es el Guru Dios, el Rey, Quien me hace tragarme el ego para poder lograr la Paz.(1)

ਰਾਮ; ਗੁਰ ਕੈ ਬਚਨਿ ਹਰਿ ਪਾਇਆ ॥੧॥ ਰਹਾਉ ॥

raam; gur kai bachan har paaeaa |1| rahaau |

Sant Singh KhalsaI have found the Lord, through the Teachings of the Guru. ||1||Pause||
Manmohan SinghThrough Guru 's hymns, I have obtained the Pervading Lord God. Pause.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਮੈਂ, ਵਿਆਪਕ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ। ਠਹਿਰਾਉ।
Fareedkot Teekaਹੇ ਭਾਈ! ਗੁਰੋਂ ਕੇ ਬਚਨ ਸੇ ਹਰੀ ਨਾਮ ਕੋ ਪਾਇਆ ਹੈ॥੧॥ ਰਹਾਉ ॥
Prof. Sahib Singhਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਰਾਮ ਨਾਲ ਹਰੀ ਨਾਲ ਮਿਲਾਪ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਬਚਨਿ = ਬਚਨ ਦੀ ਰਾਹੀਂ, ਉਪਦੇਸ਼ ਦੀ ਬਰਕਤਿ ਨਾਲ ॥੧॥ ਰਹਾਉ ॥

SikhNet (Spanish)Recibí al Señor a través del Bani de la Palabra del Shabd del Guru.

ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ; ਗੁਰਿ. ਮਾਰਗੁ ਪੰਥੁ ਬਤਾਇਆ ॥

merai heearai preet raam raae kee; gur. maarag panth bataaeaa |

Sant Singh KhalsaMy heart is filled with love for the Sovereign Lord King; the Guru has shown me the path and the way to find Him.
Manmohan SinghWithin my mind is the love of the Sovereign Lord. The Guru has shown me the path and way to Him.
Manmohan Singh (Punjabi)ਮੇਰੇ ਮਨ ਅੰਦਰ ਪਾਤਸ਼ਾਹ ਪ੍ਰਭੂ ਦਾ ਪ੍ਰੇਮ ਹੈ। ਗੁਰਾਂ ਨੇ ਮੈਨੂੰ ਉਸ ਦਾ ਰਸਤਾ ਤੇ ਰਾਹ ਵਿਖਾਲ ਦਿਤਾ ਹੈ।
Fareedkot Teekaਮੇਰੇ ਰਿਦੇ ਮੇਂ ਰਾਮ ਰਾਜਾ ਕੀ ਪ੍ਰੀਤੀ ਲਗੀ ਹੂਈ, ਗੁਰੋਂ ਨੇ ਸੰਸਾਰ ਮਾਰਗ ਸੇ ਹਟਾਇ ਕਰ ਹਰੀ ਕਾ ਪੰਥ ਬਤਾਇਆ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਹਿਰਦੇ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਪੈਦਾ ਹੋਈ ਹੈ, ਗੁਰੂ ਨੇ (ਹੀ ਪਰਮਾਤਮਾ ਦੇ ਮਿਲਾਪ ਦਾ) ਰਸਤਾ ਦੱਸਿਆ ਹੈ।

ਪਦ ਅਰਥ ਹੀਅਰੈ = ਹਿਰਦੇ ਵਿਚ। ਰਾਇ = ਪ੍ਰਕਾਸ਼-ਰੂਪ। ਗੁਰਿ = ਗੁਰੂ ਨੇ। ਮਾਰਗੁ = ਰਸਤਾ। ਪੰਥੁ = ਰਸਤਾ।

SikhNet (Spanish)En mi corazón está el Amor por el Señor, ha sido el Guru Quien me ha enseñado el Sendero.

ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ; ਜਿਨਿ ਵਿਛੁੜਿਆ ਹਰਿ ਗਲਿ ਲਾਇਆ ॥੨॥

meraa jeeo pindd sabh satigur aagai; jin vichhurriaa har gal laaeaa |2|

Sant Singh KhalsaMy soul and body all belong to the Guru; I was separated, and He has led me into the Lord's Embrace. ||2||
Manmohan SinghMy soul and body are all at the disposal of the True Guru, who has caused me, the separated one, to embrace God.
Manmohan Singh (Punjabi)ਮੇਰੀ ਆਤਮਾ ਅਤੇ ਦੇਹਿ ਸਮੂਹ ਸੱਚੇ ਗੁਰਾਂ ਦੇ ਹਵਾਲੇ ਹਨ, ਜਿਨ੍ਹਾਂ ਨੇ ਮੈਂ ਵਿਛੁੰਨੇ ਨੂੰ ਵਾਹਿਗੁਰੂ ਦੇ ਗਲੇ ਨਾਲ ਲਾ ਦਿੱਤਾ ਹੈ।
Fareedkot Teekaਮੇਰਾ ਜੀਉ ਤਥਾ ਸਰੀਰੁ ਸਭੁ ਸਤਿਗੁਰੋਂ ਕੇ ਆਗੇ ਹੈ, ਕਿਉਂਕਿ ਜਿਨੋਂ ਨੇ ਹਰੀ ਸੇ ਵਿਛੁੜਿਆ ਹੂਆ ਜੋ ਮੈਂ ਥਾ, ਸੋ ਮੇਰੇ ਕੋ ਗਲ ਲਗਾਇ ਦੀਆ ਹੈ ਅਰਥਾਤ ਮਿਲਾਇ ਦੀਆ ਹੈ॥੨॥
Prof. Sahib Singhਮੈਂ ਆਪਣੀ ਜਿੰਦ ਆਪਣਾ ਸਰੀਰ ਸਭ ਕੁਝ ਗੁਰੂ ਦੇ ਅੱਗੇ ਰੱਖ ਦਿੱਤਾ ਹੈ, ਕਿਉਂਕਿ ਗੁਰੂ ਨੇ ਹੀ ਮੈਨੂੰ ਵਿੱਛੁੜੇ ਹੋਏ ਨੂੰ ਪਰਮਾਤਮਾ ਦੇ ਗਲ ਨਾਲ ਲਾ ਦਿੱਤਾ ਹੈ ॥੨॥

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਜਿਨਿ = ਜਿਸ ਨੇ, ਕਿਉਂਕਿ ਉਸ ਨੇ। ਗਲਿ = ਗਲ ਨਾਲ ॥੨॥

SikhNet (Spanish)Mi cuerpo y mi mente son del Guru, Él me unió a Él, pues estaba separado del Señor.

ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ; ਗੁਰਿ. ਹਿਰਦੇ ਨਾਲਿ ਦਿਖਾਇਆ ॥

merai antar preet lagee dekhan kau; gur. hirade naal dikhaaeaa |

Sant Singh KhalsaDeep within myself, I would love to see the Lord; the Guru has inspired me to see Him within my heart.
Manmohan SinghWithin me is the love to see the Lord. The Guru caused me to see Him close to (in) my mind.
Manmohan Singh (Punjabi)ਮੇਰੇ ਅੰਦਰ ਸਾਹਿਬ ਨੂੰ ਵੇਖਣ ਦਾ ਪਿਆਰ ਹੈ। ਗੁਰਾਂ ਨੇ ਉਸ ਨੂੰ ਮੇਰੇ ਅੰਤਸ਼ਕਰਣ ਦੇ ਲਾਗੇ (ਵਿੱਚ) ਹੀ ਦਿਖਾ ਦਿੱਤਾ ਹੈ।
Fareedkot Teekaਜਬ ਮੇਰੇ ਹਿਰਦੇ ਕੇ ਅੰਦਰ ਹਰੀ ਕੇ ਦੇਖਨੇ ਕੀ ਪ੍ਰੀਤੀ ਲਗੀ ਤਬ ਗੁਰੋਂ ਨੇ ਹਰੀ ਕੋ ਨਾਲ ਅਰਥਾਤ ਮੇਰੇ ਸੇ ਅਭਿੰਨ ਦਿਖਾਇਆ॥
Prof. Sahib Singh(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਅੰਦਰ ਪਰਮਾਤਮਾ ਦਾ ਦਰਸਨ ਕਰਨ ਦੀ ਤਾਂਘ ਪੈਦਾ ਹੋਈ, ਗੁਰੂ ਨੇ (ਹੀ) ਮੈਨੂੰ ਮੇਰੇ ਹਿਰਦੇ ਵਿਚ ਵੱਸਦਾ ਮੇਰੇ ਨਾਲ ਵੱਸਦਾ ਪਰਮਾਤਮਾ ਵਿਖਾ ਦਿੱਤਾ।

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)En mi corazón arde la añoranza por ver a mi Señor, mira, el Señor me permitió verlo en mi interior. (2)

ਸਹਜ ਅਨੰਦੁ ਭਇਆ ਮਨਿ ਮੋਰੈ; ਗੁਰ ਆਗੈ ਆਪੁ ਵੇਚਾਇਆ ॥੩॥

sehaj anand bheaa man morai; gur aagai aap vechaaeaa |3|

Sant Singh KhalsaWithin my mind, intuitive peace and bliss have arisen; I have sold myself to the Guru. ||3||
Manmohan SinghWithin my mind is peace and pleasure, I, myself am a sell off to the Guru,
Manmohan Singh (Punjabi)ਮੇਰੇ ਚਿੱਤ ਅੰਦਰ ਆਰਾਮ ਤੇ ਖੁਸ਼ੀ ਹੈ। ਮੈਂ ਖ਼ੁਦ ਗੁਰਾਂ ਦੇ ਮੂਹਰੇ ਵਿਕਿਆਂ ਹੋਇਆ ਹਾਂ।
Fareedkot Teekaਅਰੁ ਗੁਰੋਂ ਕੇ ਆਗੇ ਆਪੁ ਵੇਚਾਇਆ ਅਰਥਾਤ ਅਰਪਣ ਕੀਆ, ਇਸ ਸੇ ਮੇਰੇ ਮਨ ਮੇਂ ਸੁਭਾਵਿਕ ਅਨੰਦੁ ਪ੍ਰਾਪਤਿ ਭਇਆ॥੩॥
Prof. Sahib Singhਮੇਰੇ ਮਨ ਵਿਚ (ਹੁਣ) ਆਤਮਕ ਅਡੋਲਤਾ ਦਾ ਸੁਖ ਪੈਦਾ ਹੋ ਗਿਆ ਹੈ, (ਉਸ ਦੇ ਇਵਜ਼ ਵਿਚ) ਮੈਂ ਆਪਣਾ ਆਪ ਗੁਰੂ ਦੇ ਅੱਗੇ ਵੇਚ ਦਿੱਤਾ ਹੈ ॥੩॥

ਪਦ ਅਰਥ ਸਹਜ ਅਨੰਦੁ = ਆਤਮਕ ਅਡੋਲਤਾ ਦਾ ਸੁਖ। ਮਨਿ ਮੋਰੈ = ਮੇਰੇ ਮਨ ਵਿਚ ॥੩॥

SikhNet (Spanish)Y mi mente entró en Éxtasis y en un Estado de Paz, oh, ya he vendido mi ser al Guru. (3)

ਹਮ ਅਪਰਾਧ ਪਾਪ ਬਹੁ ਕੀਨੇ; ਕਰਿ ਦੁਸਟੀ ਚੋਰ ਚੁਰਾਇਆ ॥

ham aparaadh paap bahu keene; kar dusattee chor churaaeaa |

Sant Singh KhalsaI am a sinner - I have committed so many sins; I am a villainous, thieving thief.
Manmohan SinghI have perpetrated many wicked deeds and sins. Becoming a villainous thief I have thieved.
Manmohan Singh (Punjabi)ਮੈਂ ਬੜੇ ਮੰਦੇ ਕਰਮ ਅਤੇ ਗੁਨਾਹ ਕੀਤੇ ਹਨ। ਇਕ ਲੁੱਚੜ ਤਸਕਰ ਬਣ ਕੇ ਮੈਂ ਚੌਰੀਆਂ ਕੀਤੀਆਂ ਹਨ।
Fareedkot Teekaਹਮਨੇ (ਅਪਰਾਧ) ਬਿਅਦਬੀ ਅਰੁ ਪਾਪੁ ਬਹੁਤ ਕਰੇ ਅਰੁ (ਦੁਸਟੀ) ਨਿੰਦਾਦਿ ਕਰੀ, ਪੁਨਾ ਚੋਰ ਹੋ ਕਰ ਪਦਾਰਥੋਂ ਕੋ ਚੁਰਾਇਆ ਅਰਥਾਤ ਲੋਭ ਕੀਆ॥
Prof. Sahib Singhਮੈਂ ਬਥੇਰੇ ਪਾਪ ਅਪਰਾਧ ਕਰਦਾ ਰਿਹਾ, ਕਈ ਭੈੜ ਕਰਦਾ ਰਿਹਾ ਤੇ ਲੁਕਾਂਦਾ ਰਿਹਾ ਜਿਵੇਂ ਚੋਰ ਆਪਣੀ ਚੋਰੀ ਲੁਕਾਂਦੇ ਹਨ।

ਪਦ ਅਰਥ ਕੀਨੇ = ਕੀਤੇ, ਕਰਦੇ ਰਹੇ। ਦੁਸਟੀ = ਦੁਸ਼ਟਤਾਈ, ਵਿਕਾਰ। ਚੋਰ ਚੁਰਾਇਆ = ਚੋਰਾਂ ਵਾਂਗ ਚੋਰੀ ਕੀਤੀ।

SikhNet (Spanish)He sido lo peor de lo peor, he traicionado mi fe y robado.

ਅਬ ਨਾਨਕ. ਸਰਣਾਗਤਿ ਆਏ; ਹਰਿ ਰਾਖਹੁ ਲਾਜ ਹਰਿ ਭਾਇਆ ॥੪॥੧੧॥੨੫॥੬੩॥

ab naanak. saranaagat aae; har raakhahu laaj har bhaaeaa |4|11|25|63|

Sant Singh KhalsaNow, Nanak has come to the Lord's Sanctuary; preserve my honor, Lord, as it pleases Your Will. ||4||11||25||63||
Manmohan SinghNanak, now has sought God 's shelter. By Thine pleasure, O God, preserve my honour.
Manmohan Singh (Punjabi)ਨਾਨਕ ਨੇ, ਹੁਣ ਵਾਹਿਗੁਰੂ ਦੀ ਪਨਾਹ ਲਈ ਹੈ। ਆਪਣੀ ਪ੍ਰਸੰਨਤਾ ਦੁਆਰਾ ਹੇ ਵਾਹਿਗੁਰੂ! ਮੇਰੀ ਇੱਜ਼ਤ ਰਖ!
Fareedkot Teekaਐਸੇ ਬੇਨਤੀ ਕਰੀਏ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਅਬ ਆਪ ਕੀ ਸ਼ਰਣ ਮੇਂ ਪ੍ਰਾਪਤਿ ਭਏ ਹੈਂ ਅਰੁ ਤੇਰਾ ਹਰਿ ਨਾਮ ਹੀ ਮੇਰੇ ਕੋ ਭਾਇਆ ਹੈ ਹਮਾਰੀ ਲੱਜ੍ਯਾ ਰਖੀਏ॥੪॥੧੧॥੨੫॥੬੩॥
Prof. Sahib Singhਪਰ ਹੁਣ, ਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਜੇ ਤੇਰੀ ਮਿਹਰ ਹੋਵੇ ਤਾਂ ਮੇਰੀ ਇੱਜ਼ਤ ਰੱਖ (ਮੈਨੂੰ ਵਿਕਾਰਾਂ ਤੋਂ ਬਚਾਈ ਰੱਖ) ॥੪॥੧੧॥੨੫॥੬੩॥

ਪਦ ਅਰਥ ਹਰਿ ਭਾਇਆ = ਜੇ, ਹੇ ਹਰੀ! ਤੈਨੂੰ ਚੰਗਾ ਲੱਗੇ, ਜੇ ਤੇਰੀ ਮਿਹਰ ਹੋਵੇ ॥੪॥

SikhNet (Spanish)Dice Nanak, busco ahora el Refugio del Señor, conserva mi honor, oh Señor así como es Tu Voluntad. (4-11-25-63)

Open this shabad →

Shabad Guru Ramdas Ji Raag Gauree

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

Sant Singh KhalsaGauree Poorbee, Fourth Mehl:
Manmohan SinghGauri Purbi 4th Guru.
Manmohan Singh (Punjabi)ਗਊੜੀ ਪੂਰਬੀ ਪਾਤਸ਼ਾਹੀ ਚੋਥੀ।
SikhNet (Spanish)Gauri Purbi, Mejl Guru Ram Das, Cuarto Canal Divino.

ਗੁਰਮਤਿ ਬਾਜੈ. ਸਬਦੁ ਅਨਾਹਦੁ; ਗੁਰਮਤਿ ਮਨੂਆ ਗਾਵੈ ॥

guramat baajai. sabad anaahad; guramat manooaa gaavai |

Sant Singh KhalsaThrough the Guru's Teachings, the unstruck music resounds; through the Guru's Teachings, the mind sings.
Manmohan SinghBy Guru's gospel, resounds the unstruck-music. By Guru 's gospel, the mind sings the Lord 's praises.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੁਤੇਸਿਧ ਕੀਰਤਨ ਗੂੰਜਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਸਾਈਂ ਦਾ ਜੱਸ ਅਲਾਪਦੀ ਹੈ।
Fareedkot Teekaਗੁਰੋਂ ਕੀ ਸਿਖ੍ਯਾ ਲੇਨੇ ਵਾਲੇ ਹੀ (ਸਬਦੁ ਅਨਾਹਦੁ) ਬ੍ਰਹਮੁ ਜੋ ਏਕ ਰਸ ਹੈ, ਉਸ ਕੋ (ਬਾਜੈ) ਪ੍ਰਗਟ ਕਰਤੇ ਹੈਂ, ਨਾਮੁ ਗੁਰਮਤੀਏ ਹੀ (ਮਨੂਆ) ਮਨਨ ਕਰਤੇ ਹੈਂ ਅਰੁ ਬਾਣੀ ਕਰ ਪਰਮੇਸ੍ਵਰ ਕੇ ਜਸ ਕਾ ਗਾਵਨਾ ਕਰਤੇ ਹੈਂ॥
Prof. Sahib Singhਗੁਰੂ ਦੀ ਮਤਿ ਉਤੇ ਤੁਰਿਆਂ ਹੀ ਗੁਰੂ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ (ਤੇ ਹੋਰ ਕੋਈ ਮਾਇਕ ਰਸ ਆਪਣਾ ਜ਼ੋਰ ਨਹੀਂ ਪਾ ਸਕਦਾ), ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।

ਪਦ ਅਰਥ ਬਾਜੈ = ਵੱਜਦਾ ਹੈ, ਪੂਰਾ ਪ੍ਰਭਾਵ ਪਾ ਲੈਂਦਾ ਹੈ (ਜਿਵੇਂ ਢੋਲ ਵੱਜਿਆਂ ਕੋਈ ਹੋਰ ਨਿੱਕਾ-ਮੋਟਾ ਖੜਾਕ ਸੁਣਿਆ ਨਹੀਂ ਜਾ ਸਕਦਾ)। ਅਨਾਹਦੁ = (अनाहत = ਬਿਨਾ ਵਜਾਏ) ਇੱਕ-ਰਸ।

SikhNet (Spanish)A través de la Palabra del Shabd del Guru, resuena la Música Celestial.

ਵਡਭਾਗੀ ਗੁਰ ਦਰਸਨੁ ਪਾਇਆ; ਧਨੁ ਧੰਨੁ ਗੁਰੂ ਲਿਵ ਲਾਵੈ ॥੧॥

vaddabhaagee gur darasan paaeaa; dhan dhan guroo liv laavai |1|

Sant Singh KhalsaBy great good fortune, I received the Blessed Vision of the Guru's Darshan. Blessed, blessed is the Guru, who has led me to love the Lord. ||1||
Manmohan SinghBy very good luck, I had the Guru 's vision. Hail; hail unto the Guru, who has made bear love to God.
Manmohan Singh (Punjabi)ਭਾਰੀ ਚੰਗੀ ਕਿਸਮਤ ਦੁਆਰਾ ਮੈਨੂੰ ਗੁਰਾਂ ਦਾ ਦੀਦਾਰ ਨਸੀਬ ਹੋਇਆ। ਸਾਬਾਸ਼, ਸਾਬਾਸ਼! ਹੈ ਗੁਰਾਂ ਨੂੰ ਜਿਨ੍ਹਾਂ ਨੇ ਮੇਰਾ ਰੱਬ ਨਾਲ ਨੇਹੂੰ ਲਾ ਦਿੱਤਾ ਹੈ।
Fareedkot Teekaਪਰੰਤੂ ਵੱਡੇ ਭਾਗੋਂ ਵਾਲਿਓਂ ਨੇ ਗੁਰੋਂ ਕਾ ਦਰਸਨੁ ਪਾਇਆ ਹੈ, ਜੋ ਗੁਰੂ ਹਰੀ ਮੇਂ ਲਿਵ ਕੋ ਲਗਾ ਦੇਤੇ ਹੈਂ, ਸੋ ਧੰਨ ਹੈਂ ਧੰਨ ਹੈਂ॥੧॥
Prof. Sahib Singhਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦਾ ਦਰਸਨ ਪ੍ਰਾਪਤ ਕਰਦਾ ਹੈ। ਸਦਕੇ ਗੁਰੂ ਤੋਂ, ਸਦਕੇ ਗੁਰੂ ਤੋਂ। ਗੁਰੂ (ਮਨੁੱਖ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ) ਲਗਨ ਪੈਦਾ ਕਰਦਾ ਹੈ ॥੧॥

ਪਦ ਅਰਥ ਧਨੁ ਧੰਨੁ = ਸ਼ਾਬਾਸ਼-ਯੋਗ। ਲਿਵ = ਲਗਨ ॥੧॥

SikhNet (Spanish)A través de la Palabra del Shabd, la mente canta. Por una buena fortuna percibo la Visión del Señor. Bendito es el Guru, Quien me entona con mi Señor. (1)

ਗੁਰਮੁਖਿ; ਹਰਿ ਲਿਵ ਲਾਵੈ ॥੧॥ ਰਹਾਉ ॥

guramukh; har liv laavai |1| rahaau |

Sant Singh KhalsaThe Gurmukh is lovingly centered on the Lord. ||1||Pause||
Manmohan SinghThe pious person enshrines affection for God. Pause.
Manmohan Singh (Punjabi)ਪਵਿੱਤ੍ਰ ਪੁਰਸ਼ ਵਾਹਿਗੁਰੂ ਨਾਲ ਪਿਰਹੜੀ ਪਾਉਂਦਾ ਹੈ। ਠਹਿਰਾਉ।
Fareedkot Teekaਗੁਰਮੁਖਿ ਹੀ ਹਰੀ ਮੇਂ ਬਿਰਤੀ ਲਗਾਵਤੇ ਹੈਂ॥੧॥ ਰਹਾਉ ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਹੀ ਮਨੁੱਖ (ਆਪਣੇ ਅੰਦਰ) ਹਰੀ ਦੇ ਮਿਲਾਪ ਦੀ ਲਗਨ ਪੈਦਾ ਕਰ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ॥੧॥ ਰਹਾਉ ॥

SikhNet (Spanish)Sí, los Gurmukjs están entonados en Dios. (1-Pausa)

ਹਮਰਾ ਠਾਕੁਰੁ ਸਤਿਗੁਰੁ ਪੂਰਾ; ਮਨੁ. ਗੁਰ ਕੀ ਕਾਰ ਕਮਾਵੈ ॥

hamaraa tthaakur satigur pooraa; man. gur kee kaar kamaavai |

Sant Singh KhalsaMy Lord and Master is the Perfect True Guru. My mind works to serve the Guru.
Manmohan SinghMy Master, the True Guru is perfect. My soul performs Guru 's service.
Manmohan Singh (Punjabi)ਮੇਰਾ ਮਾਲਕ, ਸੱਚਾ ਗੁਰੂ ਪੂਰਨ ਹੈ। ਮੇਰੀ ਆਤਮਾ ਗੁਰਾਂ ਦੀ ਚਾਕਰੀ ਕਮਾਉਂਦੀ ਹੈ।
Fareedkot Teekaਹਮਾਰਾ ਤੋ ਠਾਕੁਰ ਸਤਿਗੁਰੂ ਪੂਰਾ ਹੈ, ਇਸ ਲੀਏ ਮੇਰਾ ਮਨੁ ਗੁਰੋਂ ਕੀ ਹੀ ਕਾਰ ਕਮਾਵਤਾ ਹੈ॥
Prof. Sahib Singh(ਹੇ ਭਾਈ!) ਪੂਰਾ ਗੁਰੂ ਹੀ ਮੇਰਾ ਠਾਕੁਰ ਹੈ, ਮੇਰਾ ਮਨ ਗੁਰੂ ਦੀ ਦੱਸੀ ਹੋਈ ਕਾਰ ਹੀ ਕਰਦਾ ਹੈ।

ਪਦ ਅਰਥ ਹਮਰਾ = ਸਾਡਾ, ਮੇਰਾ।

SikhNet (Spanish)Mi Maestro, el Guru Verdadero, es Perfecto. Mi mente está dedicada para siempre al Servicio del Guru.

ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ; ਜੋ ਹਰਿ ਹਰਿ ਕਥਾ ਸੁਨਾਵੈ ॥੨॥

ham mal mal dhovah paav guroo ke; jo har har kathaa sunaavai |2|

Sant Singh KhalsaI massage and wash the Feet of the Guru, who recites the Sermon of the Lord. ||2||
Manmohan SinghI rub, shampoo and wash the feet of the Guru who reads out to me the gospel of the Lord God.
Manmohan Singh (Punjabi)ਮੈਂ ਗੁਰੂ ਦੇ ਚਰਨ ਮਲਦਾ ਘੁਟਦਾ ਅਤੇ ਧੋਂਦਾ ਹਾਂ, ਜਿਹੜਾ ਮੈਨੂੰ ਵਾਹਿਗੁਰੂ ਸੁਆਮੀ ਦੀ ਵਾਰਤਾ ਸੁਣਾਉਂਦਾ ਹੈ।
Fareedkot Teekaਜੋ ਗੁਰੂ ਹਰਿ ਹਰਿ ਕਥਾ ਕੋ ਸੁਨਾਵਤਾ ਹੈ, ਤਿਨ ਕੇ ਚਰਨ ਹਮ ਮਲਿ ਮਲਿ ਕਰੁ ਧੋਵਤੇ ਹੈਂ॥੨॥
Prof. Sahib Singhਮੈਂ ਆਪਣੇ ਗੁਰੂ ਦੇ ਪੈਰ ਮਲ ਮਲ ਕੇ ਧੋਂਦਾ ਹਾਂ, ਕਿਉਂਕਿ ਗੁਰੂ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ ॥੨॥

ਪਦ ਅਰਥ ਮਲਿ ਮਲਿ = ਮਲ ਮਲ ਕੇ, ਬੜੇ ਪ੍ਰੇਮ ਨਾਲ। ਧੋਵਹ = ਅਸੀਂ ਧੋਂਦੇ ਹਾਂ, ਮੈਂ ਧੋਂਦਾ ਹਾਂ ॥੨॥

SikhNet (Spanish)Lavo los Pies de ese Gran Guru, Quien me recita el Bani de Su Palabra. (2)

ਹਿਰਦੈ ਗੁਰਮਤਿ ਰਾਮ ਰਸਾਇਣੁ; ਜਿਹਵਾ ਹਰਿ ਗੁਣ ਗਾਵੈ ॥

hiradai guramat raam rasaaein; jihavaa har gun gaavai |

Sant Singh KhalsaThe Teachings of the Guru are in my heart; the Lord is the Source of nectar. My tongue sings the Glorious Praises of the Lord.
Manmohan SinghWithin my mind is Guru 's instruction and the Lord, the Home of elixir. My tongue sings God 's praises.
Manmohan Singh (Punjabi)ਮੇਰੇ ਮਨ ਵਿੱਚ ਗੁਰਾਂ ਦਾ ਉਪਦੇਸ਼ ਤੇ ਅੰਮ੍ਰਿਤ ਦਾ ਘਰ ਸੁਆਮੀ ਹੈ। ਮੇਰੀ ਜੀਭ ਵਾਹਿਗੁਰੂ ਦਾ ਜੱਸ ਅਲਾਪਦੀ ਹੈ।
Fareedkot Teekaਹ੍ਰਿਦੇ ਕੇ ਬੀਚ ਭੀ ਗੁਰੋਂ ਕੇ ਉਪਦੇਸ ਦ੍ਵਾਰਾ ਰਾਮ ਰਸਾਇਣ ਬਿਰਾਜਮਾਨ ਭਇਆ ਹੈ ਔਰ ਜਿਹਬਾ ਕਰ ਕੇ ਭੀ ਹਰੀ ਕੇ ਗੁਣੋਂ ਕੋ ਗਾਇਨ ਕਰਤੇ ਹਾਂ॥
Prof. Sahib Singh(ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਸਭ ਰਸਾਂ ਦਾ ਘਰ ਪ੍ਰਭੂ-ਨਾਮ ਵੱਸ ਪੈਂਦਾ ਹੈ, (ਜਿਨ੍ਹਾਂ ਦੀ) ਜੀਭ ਪਰਮਾਤਮਾ ਦੇ ਗੁਣ ਗਾਂਦੀ ਹੈ।

ਪਦ ਅਰਥ ਰਸਾਇਣੁ = (रस-अयन) ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਜਿਹਵਾ = ਜੀਭ।

SikhNet (Spanish)En mi corazón está la Palabra del Shabd del Guru, la Panacea del Señor.

ਮਨ ਰਸਕਿ ਰਸਕਿ. ਹਰਿ ਰਸਿ ਆਘਾਨੇ; ਫਿਰਿ ਬਹੁਰਿ. ਨ ਭੂਖ ਲਗਾਵੈ ॥੩॥

man rasak rasak. har ras aaghaane; fir bahur. na bhookh lagaavai |3|

Sant Singh KhalsaMy mind is immersed in, and drenched with the Lord's essence. Fulfilled with the Lord's Love, I shall never feel hunger again. ||3||
Manmohan SinghImmersed in love, my mind is satiated with God 's Nectar and afterwards it feels not hunger again.
Manmohan Singh (Punjabi)ਪ੍ਰੀਤ ਅੰਦਰ ਭਿਜ ਕੇ ਮੇਰਾ ਚਿੱਤ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ ਅਤੇ ਮਗਰੋਂ ਇਸ ਨੂੰ ਮੁੜ ਕੇ ਭੁੱਖ ਨਹੀਂ ਲਗਦੀ।
Fareedkot Teekaਅਰੁ ਹਮਾਰੇ (ਮਨ) ਅੰਤਸਕਰਣ (ਰਸਕਿ) ਪ੍ਰੇਮੀ ਪੁਨਾ (ਰਸਕਿ) ਤਦਾਕਾਰ ਹੋ ਕਰ ਹਰੀ ਕੇ ਰਸ ਮੇਂ ਤ੍ਰਿਪਤਿ ਹੂਏ ਹੈਂ, ਅਬ ਬਹੁਰੋ ਤ੍ਰਿਸਨਾ ਰੂਪਿ ਭੂਖ ਨਹੀਂ ਲਗਤੀ ਅਰੁ (ਫਿਰਿ) ਭ੍ਰਮਣਾ ਨਹੀਂ ਹੋਤਾ॥੩॥
Prof. Sahib Singhਉਹਨਾਂ ਦੇ ਮਨ ਸਦਾ ਆਨੰਦ ਨਾਲ ਪਰਮਾਤਮਾ ਦੇ ਨਾਮ-ਰਸ ਵਿਚ ਰੱਜੇ ਰਹਿੰਦੇ ਹਨ, ਉਹਨਾਂ ਨੂੰ ਮੁੜ ਕਦੇ ਮਾਇਆ ਦੀ ਭੁੱਖ ਪੋਹ ਨਹੀਂ ਸਕਦੀ ॥੩॥

ਪਦ ਅਰਥ ਰਸਕਿ ਰਸਕਿ = ਮੁੜ ਮੁੜ ਰਸ ਲੈ ਕੇ, ਬੜੇ ਆਨੰਦ ਨਾਲ। ਰਸਿ = ਰਸ ਵਿਚ। ਆਘਾਨੇ = ਰੱਜੇ ਹੋਏ। ਭੂਖ = ਤ੍ਰਿਸ਼ਨਾ, ਮਾਇਆ ਦੀ ਭੁੱਖ ॥੩॥

SikhNet (Spanish)Mi lengua recita siempre Su Alabanza y mi mente está complacida y en calma con la Esencia, así el hambre ya no corroe con ansiedad mi corazón. (3)

ਕੋਈ ਕਰੈ ਉਪਾਵ. ਅਨੇਕ ਬਹੁਤੇਰੇ; ਬਿਨੁ ਕਿਰਪਾ. ਨਾਮੁ ਨ ਪਾਵੈ ॥

koee karai upaav. anek bahutere; bin kirapaa. naam na paavai |

Sant Singh KhalsaPeople try all sorts of things, but without the Lord's Mercy, His Name is not obtained.
Manmohan SinghThough one may make varied and many efforts, yet without Lord 's mercy, he receives not the Name.
Manmohan Singh (Punjabi)ਭਾਵੇਂ ਕੋਈ ਅਨੇਕਾ ਅਤੇ ਘਣੇ ਉਪਰਾਲੇ ਕਰੇ, ਪਰ ਸੁਆਮੀ ਦੀ ਮਿਹਰ ਦੇ ਬਗੈਰ ਉਸ ਨੂੰ ਨਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਕੋਈ ਚਾਹੋ ਅਨੇਕ ਪ੍ਰਕਾਰ ਕੇ ਬਹੁਤੇ ਹੀ ਉਪਾਵ ਕਰੇ, ਪਰੰਤੂ ਗੁਰੋਂ ਕੀ ਕ੍ਰਿਪਾ ਸੇ ਬਿਨਾਂ ਨਾਮ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਪਰ ਕੋਈ ਭੀ ਮਨੁੱਖ ਪਰਮਾਤਮਾ ਦਾ ਨਾਮ (ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਹਾਸਲ ਨਹੀਂ ਕਰ ਸਕਦਾ, ਬੇਸ਼ੱਕ ਕੋਈ ਬਥੇਰੇ ਅਨੇਕਾਂ ਉਪਾਵ ਕਰਦਾ ਰਹੇ।

ਪਦ ਅਰਥ ਕਉ = ਨੂੰ।

SikhNet (Spanish)Haga lo que haga, sin haber obtenido Su Compasión, uno no recibe nada del Señor.

ਜਨ ਨਾਨਕ ਕਉ. ਹਰਿ ਕਿਰਪਾ ਧਾਰੀ; ਮਤਿ ਗੁਰਮਤਿ ਨਾਮੁ ਦ੍ਰਿੜਾਵੈ ॥੪॥੧੨॥੨੬॥੬੪॥

jan naanak kau. har kirapaa dhaaree; mat guramat naam drirraavai |4|12|26|64|

Sant Singh KhalsaThe Lord has showered His Mercy upon servant Nanak; through the wisdom of the Guru's Teachings, he has enshrined the Naam, the Name of the Lord. ||4||12||26||64||
Manmohan SinghUnto slave Nanak, God has shown mercy and by Guru 's instruction and advice, he has enshrined God 's Name in his mind.
Manmohan Singh (Punjabi)ਗੋਲੇ ਨਾਨਕ ਉਤੇ ਰੱਬ ਨੇ ਮਿਹਰ ਕੀਤੀ ਹੈ ਅਤੇ ਗੁਰਾਂ ਦੇ ਉਪਦੇਸ਼ ਅਤੇ ਨਸੀਹਤ ਦੇ ਜ਼ਰੀਏ, ਉਸ ਨੇ ਹਰੀ ਦਾ ਨਾਮ ਆਪਣੇ ਮਨ ਵਿੱਚ ਪੱਕੀ ਤਰ੍ਹਾਂ ਟਿਕਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ ਕੋ ਜਬ ਹਰੀ ਨੇ ਕ੍ਰਿਪਾ ਧਾਰੀ ਤਬ ਬੁਧੀ ਮੇਂ ਗੁਰ ਸਿਖ੍ਯਾ ਦ੍ਵਾਰੇ ਨਾਮ ਕੋ ਦ੍ਰਿੜ ਕੀਆ॥੪॥੧੨॥੨੬॥੬੪॥
Prof. Sahib Singhਹੇ ਨਾਨਕ! ਜਿਸ ਦਾਸ ਉਤੇ ਪਰਮਾਤਮਾ ਮਿਹਰ ਕਰਦਾ ਹੈ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਮਤਿ ਵਿਚ ਪਰਮਾਤਮਾ ਆਪਣਾ ਨਾਮ ਪੱਕਾ ਕਰ ਦੇਂਦਾ ਹੈ ॥੪॥੧੨॥੨੬॥੬੪॥

ਪਦ ਅਰਥ ਦ੍ਰਿੜਾਵੈ = ਪੱਕਾ ਕਰ ਦੇਂਦਾ ਹੈ ॥੪॥

* ਵੇਰਵਾ: ਗਉੜੀ ਪੂਰਬੀ ਮ: ੪ = ੧੨ ਸ਼ਬਦ। ਗਉੜੀ ਗੁਆਰੇਰੀ ਮ: ੪ = ੬ ਸ਼ਬਦ। ਗਉੜੀ ਬੈਰਾਗਣਿ ਮ: ੪ = ੮ ਸ਼ਬਦ। ਗਉੜੀ ਮ: ੩ = ੧੮ ਸ਼ਬਦ। ਗਉੜੀ ਮ: ੧ = ੨੦ ਸ਼ਬਦ। ਕੁੱਲ ਜੋੜ = ੬੪।

SikhNet (Spanish)Nanak está bendecido con la Gracia del Señor, y a través de la Palabra del Shabd del Guru, Él ha enaltecido el Nombre en su mente.(4-12-26-64)

Open this shabad →

Shabad Guru Ramdas Ji Raag Gauree continues on Ang 173

ਰਾਗੁ ਗਉੜੀ ਮਾਝ ਮਹਲਾ ੪ ॥

raag gaurree maajh mahalaa 4 |

Sant Singh KhalsaRaag Gauree Maajh, Fourth Mehl:
Manmohan SinghRag Gauri Majh 4th Guru.
Manmohan Singh (Punjabi)ਰਾਗ ਗਊੜੀ ਮਾਝ ਪਾਤਸ਼ਾਹੀ ਚੋਥੀ।
SikhNet (Spanish)Rag Gauri Mallh, Mejl Guru Ram Das, Cuarto Canal Divino.

ਗੁਰਮੁਖਿ ਜਿੰਦੂ; ਜਪਿ ਨਾਮੁ ਕਰੰਮਾ ॥

guramukh jindoo; jap naam karamaa |

Sant Singh KhalsaO my soul, as Gurmukh, do this deed: chant the Naam, the Name of the Lord.
Manmohan SinghBy Guru 's grace, O my soul, do thou the deed of repeating God 's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਹੇ ਮੇਰੀ ਜਿੰਦੜੀਏ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦਾ ਕੰਮ ਕਰ।
Fareedkot Teeka(ਜਿੰਦੂ) ਹੇ ਸੁਭ ਕਰਮਾਂ ਵਾਲੇ ਜੀਵ! ਨਾਮ ਕੋ ਜਪੁ॥
Prof. Sahib Singhਹੇ (ਮੇਰੀ) ਜਿੰਦੇ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਜਪੋ, (ਤੇਰੇ) ਭਾਗ (ਜਾਗ ਪਏ ਹਨ)।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਜਿੰਦੂ = ਹੇ ਜਿੰਦੇ! ਕਰੰਮਾ = ਭਾਗ (ਜਾਗ ਪਏ ਹਨ)।

SikhNet (Spanish)Oh vida, haz sólo esto, habita en el Naam, en el Nombre, por la Gracia del Guru.

ਮਤਿ ਮਾਤਾ. ਮਤਿ ਜੀਉ; ਨਾਮੁ ਮੁਖਿ. ਰਾਮਾ ॥

mat maataa. mat jeeo; naam mukh. raamaa |

Sant Singh KhalsaMake that teaching your mother, that it may teach you to keep the Lord's Name in your mouth.
Manmohan SinghMy soul, make that intellect thy mother, which gives thee the advice to keep the Lord 's Name in thy mouth.
Manmohan Singh (Punjabi)ਮੇਰੀ ਜਿੰਦੇ ਉਸ ਅਕਲ ਨੂੰ ਆਪਣੀ ਮਾਂ ਬਣਾ, ਜਿਹੜੀ ਸਾਹਿਬ ਦੇ ਨਾਮ ਨੂੰ ਮੂੰਹ ਵਿੱਚ ਰਖਣ ਦੀ ਤੈਨੂੰ ਮੱਤ ਦਿੰਦੀ ਹੈ।
Fareedkot Teekaਅਰੁ ਹੇ ਜੀਵ! ਬੁਧੀ ਮੇਂ ਸੋ ਸੁਭ ਸਿਖ੍ਯਾ ਧਾਰਨੀ ਹੈ; ਪੁਨਾ ਜਿਸ ਮਤ ਕਰ ਮੁਖੋਂ ਰਾਮ ਨਾਮ ਕਾ ਉਚਾਰਨ ਕਰਨਾ ਹੈ, ਸੋ ਮਾਤਾ ਜਾਨ॥
Prof. Sahib Singh(ਹੇ ਜਿੰਦੇ! ਗੁਰੂ ਦੀ ਦਿੱਤੀ) ਮਤਿ ਨੂੰ (ਆਪਣੀ) ਮਾਂ ਬਣਾ, ਤੇ ਮਤਿ ਨੂੰ ਹੀ ਜੀਵਨ (ਦਾ ਆਸਰਾ ਬਣਾ), ਰਾਮ ਦਾ ਨਾਮ ਮੂੰਹ ਨਾਲ ਜਪ।

ਪਦ ਅਰਥ ਮਤਿ = (ਗੁਰੂ ਦੀ ਦਿੱਤੀ ਹੋਈ) ਅਕਲ। ਜੀਉ = ਜੀਵਨ (ਦਾ ਆਸਰਾ)। ਮੁਖਿ = ਮੂੰਹ ਨਾਲ।

SikhNet (Spanish)Haz de tu mente tu madre, que te enseñe a conservar el Nombre del Señor en tu boca.

ਸੰਤੋਖੁ ਪਿਤਾ ਕਰਿ; ਗੁਰੁ ਪੁਰਖੁ ਅਜਨਮਾ ॥

santokh pitaa kar; gur purakh ajanamaa |

Sant Singh KhalsaLet contentment be your father; the Guru is the Primal Being, beyond birth or incarnation.
Manmohan SinghMake contentment thy father and the Guru thy unborn Lord.
Manmohan Singh (Punjabi)ਸੰਤੁਸ਼ਟਤਾ ਨੂੰ ਆਪਣਾ ਬਾਪੂ ਅਤੇ ਗੁਰੂ ਨੂੰ ਆਪਣਾ ਜਨਮ-ਰਹਿਤ ਪ੍ਰਭੂ ਬਣਾ!
Fareedkot Teekaਔਰ ਸੰਤੋਖ ਕੋ ਪਿਤਾ ਕਰ, ਪੁਨਾ ਅਜਨਮਾ ਪੁਰਖੁ ਕੋ ਗੁਰੁ ਕਰ॥
Prof. Sahib Singh(ਹੇ ਜਿੰਦੇ!) ਸੰਤੋਖ ਨੂੰ ਪਿਤਾ ਬਣਾ, ਅਜੋਨੀ ਅਕਾਲ ਪੁਰਖ ਦੇ ਰੂਪ ਗੁਰੂ ਦੀ ਸਰਨ ਪਉ।

ਪਦ ਅਰਥ ਅਜਨਮਾ = ਜਨਮ-ਰਹਿਤ।

SikhNet (Spanish)Haz de la paciencia tu padre y de tu Guru, el Señor Inmortal.

Open this shabad (17 lines, Angs 172-173) →

Ang 172 of 1430