ਜੋਇ; ਖਸਮੁ ਹੈ ਜਾਇਆ ॥
joe; khasam hai jaaeaa |
Sant Singh KhalsaThe wife gives birth to her husband.
Manmohan SinghThe wife gives birth to her husband.
Manmohan Singh (Punjabi)ਪਤਨੀ ਆਪਣੇ ਪਤੀ ਨੂੰ ਜਨਮ ਦਿੰਦੀ ਹੈ।
Fareedkot Teeka(ਜੋਇ) ਮਾਯਾ ਅਰ (ਖਸਮੁ) ਈਸਰ ਨੇ ਮਨ ਪੁਤ੍ਰ ਕੋ (ਜਾਇਆ) ਉਤਪੰਨ ਕੀਆ ਹੈ॥
Prof. Sahib Singhਇਸਤ੍ਰੀ ਨੇ ਖਸਮ ਨੂੰ ਜਨਮ ਦਿੱਤਾ ਹੈ (ਭਾਵ, ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ, ਉਹੀ ਇਸ ਨੂੰ ਭੋਗਣਹਾਰਾ ਬਣ ਜਾਂਦਾ ਹੈ)।ਪਦ ਅਰਥ ਜੋਇ = ਇਸਤ੍ਰੀ (ਨੇ)। ਜਾਇਆ = ਜੰਮਿਆ, ਜਨਮ ਦਿੱਤਾ।
SikhNet (Spanish)Maya, esa mujer, da a luz a la mente, su esposo; y este hijo de la mente,
ਪੂਤਿ; ਬਾਪੁ ਖੇਲਾਇਆ ॥
poot; baap khelaaeaa |
Sant Singh KhalsaThe son leads his father in play.
Manmohan SinghThe son makes his father play.
Manmohan Singh (Punjabi)ਪੁੱਤ੍ਰ ਆਪਣੇ ਪਿਤਾ ਨੂੰ ਖਿਡਾਉਂਦਾ ਹੈ।
Fareedkot Teeka(ਬਾਪੁ) ਈਸਰ ਨੇ ਮਨ ਪੁਤ੍ਰ ਕੋ ਖਿਲਾਯਾ, ਭਾਵ ਸੱਤਾ ਦੇ ਕਰ ਬਿਚਰਾਇਆ ਹੈ॥
Prof. Sahib Singhਮਨ-ਪੁੱਤਰ ਨੇ ਪਿਉ-ਜੀਵਾਤਮਾ ਨੂੰ ਖੇਡੇ ਲਾਇਆ ਹੋਇਆ ਹੈ।ਪਦ ਅਰਥ ਪੂਤਿ = ਪੁੱਤਰ (ਮਨ) ਨੇ। ਖੇਲਾਇਆ = ਖੇਡੇ ਲਾਇਆ ਹੈ।
SikhNet (Spanish)sobrepasa aún a su padre, el Alma y la hace mamar la leche del deseo,
ਬਿਨੁ ਸ੍ਰਵਣਾ; ਖੀਰੁ ਪਿਲਾਇਆ ॥੧॥
bin sravanaa; kheer pilaaeaa |1|
Sant Singh KhalsaWithout breasts, the mother nurses her baby. ||1||
Manmohan SinghThe woman without breasts, suckles milk.
Manmohan Singh (Punjabi)ਬਗੈਰ ਮੰਮਿਆਂ ਦੇ ਇਸਤ੍ਰੀ ਦੁੱਧ ਚੁੰਘਾਉਂਦੀ ਹੈ।
Fareedkot Teeka(ਸ੍ਰਵਣਾ) ਥਨਾਂ ਸੇ ਬਿਨਾਂ ਹੈ ਔ ਮਾਯਾ ਨੇ ਵਿਸੇ ਭੋਗ ਰੂਪ ਦੂਧੁ ਪਿਲਾਯਾ ਹੈ, ਭਾਵ ਅਕਾਰ ਰਹਤ ਮਾਯਾ ਜੀਵੋਂ ਕੋ ਅਨੰਦੁ ਦੇ ਰਹੀ ਹੈ॥੧॥
Prof. Sahib Singh(ਇਹ ਮਨ) ਥਣਾਂ ਤੋਂ ਬਿਨਾ ਹੀ (ਜੀਵਾਤਮਾ ਨੂੰ) ਦੁੱਧ ਪਿਲਾ ਰਿਹਾ ਹੈ (ਭਾਵ, ਨਾਸਵੰਤ ਪਦਾਰਥਾਂ ਦੇ ਸੁਆਦ ਵਿਚ ਪਾ ਰਿਹਾ ਹੈ) ॥੧॥ਪਦ ਅਰਥ ਸ੍ਰਵਣ = {Skt. = स्नवण = Flowing, trickling, oozing, (ਦੁੱਧ) ਵਗਣਾ, ਸਿੰਮਣਾ} ਥਣ। ਖੀਰੁ = ਦੁੱਧ ॥੧॥
SikhNet (Spanish)privándola de los pechos del Éxtasis. (1)
ਦੇਖਹੁ ਲੋਗਾ; ਕਲਿ ਕੋ ਭਾਉ ॥
dekhahu logaa; kal ko bhaau |
Sant Singh KhalsaBehold, people! This is how it is in the Dark Age of Kali Yuga.
Manmohan SinghSee, O people the influence of the Darkage.
Manmohan Singh (Punjabi)ਦੇਖੋ ਹੇ ਲੋਕੋ! ਕਲਜੁਗ ਦਾ ਪ੍ਰਭਾਵ।
Fareedkot Teekaਹੇ ਲੋਗਾ! (ਕਲਿ) ਅਵਿਦ੍ਯਾ ਕਾ (ਭਾਉ) ਪ੍ਰਤਾਪੁ ਦੇਖੋ॥
Prof. Sahib Singhਹੇ ਲੋਕੋ! ਵੇਖੋ, ਕਲਿਜੁਗ ਦਾ ਅਜਬ ਪ੍ਰਭਾਵ ਪੈ ਰਿਹਾ ਹੈ (ਭਾਵ, ਪ੍ਰਭੂ ਤੋਂ ਵਿਛੜਨ ਕਰਕੇ ਜੀਵ ਉੱਤੇ ਅਜਬ ਦਬਾਉ ਪੈ ਰਿਹਾ ਹੈ)।ਪਦ ਅਰਥ ਕੋ = ਦਾ। ਭਾਉ = ਪ੍ਰਭਾਵ।
SikhNet (Spanish)Escucha oh ser humano, las maneras de la era de Kali,
ਸੁਤਿ ਮੁਕਲਾਈ; ਅਪਨੀ ਮਾਉ ॥੧॥ ਰਹਾਉ ॥
sut mukalaaee; apanee maau |1| rahaau |
Sant Singh KhalsaThe son marries his mother. ||1||Pause||
Manmohan SinghThe son takes his mother in marriage. Pause.
Manmohan Singh (Punjabi)ਪੁੱਤ੍ਰ ਆਪਣੀ ਮਾਤਾ ਨਾਲ ਵਿਆਹ ਕਰ ਲੈਂਦਾ ਹੈ। ਠਹਿਰਾਉ।
Fareedkot Teeka(ਸੁਤਿ) ਪੁਤ੍ਰ ਜੀਵ ਨੇ ਅਪਨੀ ਮਾਉ ਮਾਯਾ ਮੁਕਲਾਈ ਹੈ ਅਰਥਾਤ ਅਪਨੀ ਕਰ ਮਾਨੀ ਹੈ॥੧॥ ਰਹਾਉ ॥
Prof. Sahib Singh(ਮਨ-ਰੂਪ) ਪੁੱਤਰ ਨੇ ਆਪਣੀ ਮਾਂ (-ਮਾਇਆ) ਨੂੰ ਵਿਆਹ ਲਿਆ ਹੈ ॥੧॥ ਰਹਾਉ ॥ਪਦ ਅਰਥ ਸੁਤਿ = ਪੁੱਤਰ ਨੇ। ਮੁਕਲਾਈ = ਵਿਆਹ ਲਈ ਹੈ। ਮਾਉ = ਮਾਂ। ਕਲਿ = ਪ੍ਰਭੂ ਤੋਂ ਵਿਛੋੜਾ ॥੧॥ ਰਹਾਉ ॥
SikhNet (Spanish)en ella el hijo se casa con su propia madre. (1-Pausa)
ਪਗਾ ਬਿਨੁ; ਹੁਰੀਆ ਮਾਰਤਾ ॥
pagaa bin; hureea maarataa |
Sant Singh KhalsaWithout feet, the mortal jumps.
Manmohan SinghA man without feet take a leap.
Manmohan Singh (Punjabi)ਪੈਰਾ ਦੇ ਬਗੈਰ ਬੰਦਾ ਛਾਲ ਮਾਰਦਾ ਹੈ।
Fareedkot Teekaਮਨੁ (ਪਗਾ) ਪੈਰਾਂ ਸੇ ਬਿਨਾਂ ਹੈ ਅਰੁ (ਹੁਰੀਆ) ਛਾਲਾਂ ਮਾਰਤਾ ਹੈ, ਭਾਵ ਕਲਪਣਾ ਕਰ ਕੇ ਦੇਸਾਂਤਰੋਂ ਮੇਂ ਚਲਾ ਜਾਤਾ ਹੈ॥
Prof. Sahib Singh(ਇਸ ਮਨ ਦੇ) ਕੋਈ ਪੈਰ ਨਹੀਂ ਹਨ, ਪਰ ਛਾਲਾਂ ਮਾਰਦਾ ਫਿਰਦਾ ਹੈ;ਪਦ ਅਰਥ ਪਗ = ਪੈਰ। ਹੁਰੀਆ = ਛਾਲਾਂ।
SikhNet (Spanish)Mira, sin tener pies la mente salta, se ríe sin tener labios,
ਬਦਨੈ ਬਿਨੁ; ਖਿਰ ਖਿਰ ਹਾਸਤਾ ॥
badanai bin; khir khir haasataa |
Sant Singh KhalsaWithout a mouth, he bursts into laughter.
Manmohan SinghA man without mouth bursts into laughter.
Manmohan Singh (Punjabi)ਮੂੰਹ ਦੇ ਬਗੈਰ ਬੰਦਾ ਖਿੜ ਖਿੜ ਹਸਦਾ ਹੈ।
Fareedkot Teekaਮੁਖ ਸੇ ਬਿਨਾਂ ਹੈ ਔਰ ਖਿੜ ਖਿੜ ਹਸਤਾ ਹੈ, ਭਾਵ ਵਿਸਯੋਂ ਕਰ ਅਧਿਕ ਪ੍ਰਸੰਨਤਾ ਮਾਨਤਾ ਹੈ॥
Prof. Sahib Singh(ਇਸ ਦਾ) ਮੂੰਹ ਨਹੀਂ, ਪਰ ਖਿੜ ਖਿੜ ਹੱਸਦਾ ਫਿਰਦਾ ਹੈ।ਪਦ ਅਰਥ ਬਦਨ = ਮੂੰਹ। ਖਿਰ ਖਿਰ = ਖਿੜ ਖਿੜ। ਹਾਸਤਾ = ਹੱਸਦਾ ਹੈ।
SikhNet (Spanish)aunque en apariencia está despierta,
ਨਿਦ੍ਰਾ ਬਿਨੁ ਨਰੁ ਪੈ ਸੋਵੈ ॥
nidraa bin nar pai sovai |
Sant Singh KhalsaWithout feeling sleepy, he lays down and sleeps.
Manmohan SinghWithout sleep one lies down and sleeps.
Manmohan Singh (Punjabi)ਨੀਂਦ ਦੇ ਬਗੈਰ ਆਦਮੀ ਪੈ ਕੇ ਸੌਂ ਜਾਂਦਾ ਹੈ।
Fareedkot Teeka(ਨਰੁ) ਮਨੁਖ ਭਾਵ ਜੀਵ ਵਾਸਤਵ ਤੇ ਅਵਿਦ੍ਯਾ ਰੂਪ ਨਿੰਦਾ ਸੇ ਬਿਨਾਂ ਹੈ, (ਪੈ) ਬਹੁੜੋ ਅਵਿਦ੍ਯਾ ਕਰ ਸੋਇ ਰਹਾ ਹੈ, ਭਾਵ ਪਰਮੇਸ੍ਵਰ ਤੇ ਅਗ੍ਯਾਤ ਹੋ ਰਹਾ ਹੈ॥
Prof. Sahib Singh(ਜੀਵ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ ਮਾਇਆ ਦੀ) ਨੀਂਦ ਨਹੀਂ ਵਿਆਪ ਸਕਦੀ ਸੀ, ਪਰ ('ਕਲਿ ਕੋ ਭਾਉ' ਵੇਖੋ) ਜੀਵ ਲੰਮੀ ਤਾਣ ਕੇ ਸੁੱਤਾ ਪਿਆ ਹੈ;ਪਦ ਅਰਥ ਨਿਦ੍ਰਾ = ਮੋਹ ਦੀ ਨੀਂਦ। ਪੈ = ਬੇ-ਪਰਵਾਹ ਹੋ ਕੇ, ਲੰਮੀ ਤਾਣ ਕੇ।
SikhNet (Spanish)en realidad duerme
ਬਿਨੁ ਬਾਸਨ ਖੀਰੁ ਬਿਲੋਵੈ ॥੨॥
bin baasan kheer bilovai |2|
Sant Singh KhalsaWithout a churn, the milk is churned. ||2||
Manmohan SinghWithout a vessel one churns milk.
Manmohan Singh (Punjabi)ਭਾਂਡੇ ਦੇ ਬਗੈਰ ਇਨਸਾਨ ਦੁੱਧ ਰਿੜਕਦਾ ਹੈ।
Fareedkot Teeka(ਬਿਨੁ ਬਾਸਨ) ਥਿਰਤਾ ਰੂਪ ਭਾਂਡੇ ਤੇ ਬਿਨਾਂ ਹੈ, ਭਾਵ ਮਿਥ੍ਯਾ ਸਰੀਰ ਕੋ ਪਾਇ ਕਰ (ਖੀਰੁ ਬਿਲੋਵੈ) ਸੁਖੋਂ ਕੀ ਇਛਾ ਕਰਤਾ ਹੈ॥੨॥
Prof. Sahib Singhਤੇ ਭਾਂਡੇ ਤੋਂ ਬਿਨਾ ਦੁੱਧ ਰਿੜਕ ਰਿਹਾ ਹੈ (ਭਾਵ, ਸ਼ੇਖ਼ ਚਿੱਲੀ ਵਾਂਗ ਘਾੜਤਾਂ ਘੜਦਾ ਰਹਿੰਦਾ ਹੈ) ॥੨॥ਪਦ ਅਰਥ ਬਾਸਨ = ਭਾਂਡਾ। ਬਿਲੋਵੈ = ਰਿੜਕਦਾ ਹੈ ॥੨॥
SikhNet (Spanish)y sin tener olla, ella bate. (2)
ਬਿਨੁ ਅਸਥਨ ਗਊ ਲਵੇਰੀ ॥
bin asathan gaoo laveree |
Sant Singh KhalsaWithout udders, the cow gives milk.
Manmohan SinghA cow without teats gives milk.
Manmohan Singh (Punjabi)ਥਣਾ ਦੇ ਬਾਝੋਂ ਗਾਂ ਦੁੱਧ ਦਿੰਦੀ ਹੈ।
Fareedkot Teekaਮਾਯਾ ਗਊ ਸੁਖ ਰੂਪ ਅਸਥਨੋਂ ਸੇ ਬਿਨਾਂ ਹੈ ਅਰ ਮਨ ਨੇ ਲਵੇਰੀ, ਭਾਵ ਸੁਖ ਰੂਪ ਜਾਣੀ ਹੈ॥
Prof. Sahib Singh(ਇਸ ਮਾਇਆ-ਰੂਪ) ਗਾਂ ਪਾਸੋਂ ਸੁਖ ਤਾਂ ਨਹੀਂ ਮਿਲ ਸਕਦੇ, ਪਰ ਇਹ (ਮਨ ਨੂੰ) ਝੂਠੇ ਪਦਾਰਥਾਂ-ਰੂਪ ਦੁੱਧ ਵਿਚ ਮੋਹ ਰਹੀ ਹੈ।ਪਦ ਅਰਥ ਅਸਥਨ = ਥਣ। ਗਊ = ਮਾਇਆ-ਰੂਪ ਗਾਂ। ਬਿਨੁ ਅਸਥਨ = ਥਣਾਂ ਤੋਂ ਬਿਨਾ ਹੈ, (ਭਾਵ, ਇਸ ਮਾਇਆ ਪਾਸੋਂ ਸੁਖ ਨਹੀਂ ਮਿਲਦੇ)।
SikhNet (Spanish)La mente es una vaca sin tetillas, sí, viaja muy lejos,
ਪੈਡੇ ਬਿਨੁ; ਬਾਟ ਘਨੇਰੀ ॥
paidde bin; baatt ghaneree |
Sant Singh KhalsaWithout travelling, a long journey is made.
Manmohan SinghA long journey is accomplished without travelling.
Manmohan Singh (Punjabi)ਲੰਮਾ ਸਫਰ ਬਗੈਰ ਤੁਰਨ ਦੇ ਨੇਪੜੇ ਚੜ੍ਹ ਜਾਂਦਾ ਹੈ।
Fareedkot Teekaਵਾਸਤਵ ਤੇ ਜੀਉ ਪੈਡੇ ਬਿਨੁ, ਭਾਵ ਅਚਲ ਰੂਪੁ ਹੈ ਔ ਭੂਲ ਕਰ ਘਨੀ ਵਾਟ ਮੰਨ ਛੋਡੀ ਹੈ, ਭਾਵ ਆਪ ਕੋ ਜਨਮਤਾ ਮਰਤਾ ਮਾਨਤਾ ਹੈ॥
Prof. Sahib Singh(ਆਪਣੇ ਅਸਲੇ ਅਨੁਸਾਰ ਤਾਂ ਇਸ ਜੀਵ ਨੂੰ ਕੋਈ ਭਟਕਣਾ ਨਹੀਂ ਸੀ ਚਾਹੀਦੀ, ਪਰ 'ਕਲਿ ਕੋ ਭਾਉ' ਵੇਖੋ) ਲੰਮੇ ਪੈਂਡੇ (ਚੌਰਾਸੀ ਦੇ ਗੇੜ ਵਿਚ) ਪਿਆ ਹੋਇਆ ਹੈ।ਪਦ ਅਰਥ ਪੈਡੇ ਬਿਨੁ = (ਇਸ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ) ਕੋਈ ਪੈਂਡਾ ਨਹੀਂ। ਬਾਟ ਘਨੇਰੀ = ਲੰਮੀ ਵਾਟ।
SikhNet (Spanish)aunque la distancia entre ella y Dios es tan corta,
ਬਿਨੁ ਸਤਿਗੁਰ; ਬਾਟ. ਨ ਪਾਈ ॥
bin satigur; baatt. na paaee |
Sant Singh KhalsaWithout the True Guru, the path is not found.
Manmohan SinghWithout the True Guru path is found not.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਰਸਤਾ ਨਹੀਂ ਮਿਲਦਾ।
Fareedkot Teekaਮਨ ਨੇ ਬਿਨਾਂ ਸਤਿਗੁਰੋਂ ਕੇ ਵੀਚਾਰ ਰੂਪੀ ਵਾ ਭਗਤੀ ਰੂਪ ਵਾਟ ਨਹੀਂ ਪਾਈ॥
Prof. Sahib Singhਸਤਿਗੁਰੂ ਤੋ ਬਿਨਾ ਜੀਵਨ-ਸਫ਼ਰ ਦਾ ਸਹੀ ਰਸਤਾ ਨਹੀਂ ਲੱਭ ਸਕਦਾ।ਪਦ ਅਰਥ ਬਾਟ = ਜੀਵਨ ਦਾ ਸਹੀ ਰਸਤਾ।
SikhNet (Spanish)y sin el Verdadero Guru no encuentra el Camino,
ਕਹੁ ਕਬੀਰ. ਸਮਝਾਈ ॥੩॥੩॥
kahu kabeer. samajhaaee |3|3|
Sant Singh KhalsaSays Kabeer, see this, and understand. ||3||3||
Manmohan SinghThis is there wisdom which Kabir utters.
Manmohan Singh (Punjabi)ਇਹ ਹੈ ਦਾਨਾਈ ਜੋ ਕਬੀਰ ਉਚਾਰਨ ਕਰਦਾ ਹੈ।
Fareedkot Teekaਕਬੀਰ ਜੀ ਐਸੇ ਸਮਝਾਇ ਕਰ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਤੇ ਰਸਤਾ ਪਾਈਤਾ ਹੈ॥੩॥੩॥☬ਅਬ ਪ੍ਰਹਲਾਦ ਕਾ ਪ੍ਰਸੰਗੁ ਕਹਤੇ ਹੈਂ:
Prof. Sahib Singhਕਬੀਰ (ਇਸ ਜਗਤ ਨੂੰ) ਸਮਝਾ ਕੇ (ਇਹ) ਦੱਸ ਰਿਹਾ ਹੈ ॥੩॥੩॥* ਸ਼ਬਦ ਦਾ ਭਾਵ: ਗੁਰੂ ਦੀ ਰਾਹਬਰੀ ਤੋਂ ਬਿਨਾ ਮਨ ਮਾਇਆ ਦੀ ਨੀਂਦ ਵਿਚ ਸੁੱਤਾ ਰਹਿੰਦਾ ਹੈ। ਇਹੀ ਹੈ ਕਲਿਜੁਗ ਦਾ ਪ੍ਰਭਾਵ। * ਨੋਟ: ਇਸ ਸਾਰੇ ਸ਼ਬਦ ਵਿਚ ਕਬੀਰ ਜੀ ਮਾਇਆ ਦੇ ਪ੍ਰਭਾਵ ਦਾ ਹਾਲ ਦੱਸ ਰਹੇ ਹਨ, ਮਾਇਆ-ਵੇੜ੍ਹੇ ਜੀਵ ਦੀ ਦਸ਼ਾ ਬਿਆਨ ਕਰ ਰਹੇ ਹਨ; ਅਤੇ 'ਕਲਿ ਕੋ ਭਾਉ' ਲਫ਼ਜ਼ ਵਰਤਦੇ ਹਨ। ਇਹੀ ਲਫ਼ਜ਼ ਗੁਰੂ ਨਾਨਕ ਦੇਵ ਜੀ ਨੇ ਵਰਤੇ ਹਨ ਆਸਾ ਰਾਗ ਦੇ ਇਕ ਸ਼ਬਦ ਵਿਚ, ਜਿੱਥੇ ਆਪ ਮਾਇਆ-ਵੇੜ੍ਹੇ ਜਗਤ ਦੀ ਹਾਲਤ ਦੱਸਦੇ ਹਨ; ਆਪ ਫ਼ੁਰਮਾਂਦੇ ਹਨ: ਤਾਲ ਮਦੀਰੇ ਘਟ ਕੇ ਘਾਟ ॥ ਦੋਲਕ ਦੁਨੀਆ ਵਾਜੈ ਵਾਜ ॥ ਨਾਰਦੁ ਨਾਚੈ ਕਲਿ ਕਾ ਭਾਉ ॥ ਜਤੀ ਸਤੀ ਕਹਿ ਰਾਖਹਿ ਪਾਉ ॥੧॥ ਇਹਨਾਂ ਲਫ਼ਜ਼ਾਂ ਦੀ ਸਾਂਝ ਇਸ ਨਤੀਜੇ ਤੇ ਅਪੜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਪਾਸ ਭਗਤ ਕਬੀਰ ਜੀ ਦੀ ਬਾਣੀ ਮੌਜੂਦ ਸੀ। ਮੂਰਤੀ-ਪੂਜਾ ਤੇ ਭਰਮਾਂ-ਵਹਿਮਾਂ ਦੇ ਹਨੇਰੇ ਵਿਚ ਫਸੇ ਹੋਏ ਭਾਰਤ ਵਿਚ ਜਦੋਂ ਗੁਰੂ ਨਾਨਕ ਦੇਵ ਜੀ ਕਿਸੇ ਰੱਬੀ-ਪਿਆਰੇ ਦੀ ਭਾਲ ਕਰਨ ਚੜ੍ਹੇ, ਤਾਂ ਇਹ ਕੁਦਰਤੀ ਗੱਲ ਸੀ ਕਿ ਜਿੱਥੇ-ਕਿਤੇ ਇਹਨਾਂ ਨੂੰ ਆਪਣੇ ਹਮ-ਖ਼ਿਆਲ ਦੀ ਦੱਸ ਪਏ, ਉਸ ਨੂੰ ਮਿਲਣ ਜਾਂ ਉਸ ਦੀ ਬਾਣੀ ਹਾਸਲ ਕਰਨ। * ਨੋਟ: 'ਬਿਨੁ ਸਤਿਗੁਰ ਬਾਟ ਨ ਪਾਈ'-ਇਸ ਤੁਕ ਤੋਂ ਸਾਫ਼ ਦਿੱਸਦਾ ਹੈ ਕਿ ਸਾਰੇ ਸ਼ਬਦ ਵਿਚ 'ਕਲਿ ਕੋ ਭਾਉ' ਦੇ ਕਾਰਨ ਜੀਵ ਦੇ ਕੁਰਾਹੇ ਪਏ ਹੋਣ ਦਾ ਹਾਲ ਦੱਸਿਆ ਹੈ। ਕਿਸੇ ਅਸੰਭਵ ਜਾਂ ਸੰਭਵ ਗੱਲ ਦਾ ਇੱਥੇ ਜ਼ਿਕਰ ਨਹੀਂ, ਜਿਵੇਂ ਕਿ ਕਈ ਟੀਕਾਕਾਰ ਲਿਖ ਰਹੇ ਹਨ। 'ਬਾਟ' ਤੋਂ ਖੁੰਝਣ ਦਾ ਜ਼ਿਕਰ ਹੈ, ਤੇ
SikhNet (Spanish)ésta es la esencia de toda Sabiduría que Kabir proclama. (3-3)