ਪ੍ਰਹਲਾਦ ਪਠਾਏ; ਪੜਨ ਸਾਲ ॥
prahalaad patthaae; parran saal |
Sant Singh KhalsaPrahlaad was sent to school.
Manmohan SinghPrahlad was sent to the school.
Manmohan Singh (Punjabi)ਪ੍ਰਹਿਲਾਦ ਨੂੰ ਮਦਰਸੇ ਭੇਜ ਦਿੱਤਾ।
Fareedkot Teekaਪਿਤਾ ਕੇ ਭੇਜੇ ਹੂਏ ਪ੍ਰਹਲਾਦ ਜੀ ਪਾਠਸਾਲਾ ਮੇਂ ਪੜਨੇ ਹੇਤ ਆਏ॥
Prof. Sahib Singhਪ੍ਰਹਿਲਾਦ ਨੂੰ (ਉਸ ਦੇ ਪਿਉ ਹਰਨਾਖਸ਼ ਨੇ) ਪਾਠਸ਼ਾਲਾ ਵਿਚ ਪੜ੍ਹਨ ਘੱਲਿਆ,ਪਦ ਅਰਥ ਪਠਾਏ = ਘੱਲਿਆ। ਪੜਨਸਾਲ = ਪਾਠਸ਼ਾਲਾ।
SikhNet (Spanish)Prehlad fue enviado a la escuela,
ਸੰਗਿ ਸਖਾ ਬਹੁ ਲੀਏ ਬਾਲ ॥
sang sakhaa bahu lee baal |
Sant Singh KhalsaHe took many of his friends along with him.
Manmohan SinghHe took many children with him as his associates.
Manmohan Singh (Punjabi)ਉਸ ਨੇ ਬਹੁਤ ਸਾਰੇ ਬੱਚੇ ਆਪਣੇ ਨਾਲ ਸਾਥੀਆਂ ਵਜੋ ਲੈ ਲਏ।
Fareedkot Teekaਵਹੁ ਜੋ (ਸਖਾ) ਮਿਤ੍ਰ ਵਾ ਪ੍ਯਾਰੇ ਬਾਲਕ ਥੇ, ਸੋ ਅਪਨੇ ਸਾਥ ਬਹੁਤੇ ਹੀ ਲੀਏ ਹੂਏ ਥੇ॥ ਵਹਾਂ ਪਾਂਧੇ ਨੇ ਪ੍ਰਵਿਰਤੀ ਕੀ ਪਟੀ ਲਿਖ ਦਈ। ਤਬ ਪ੍ਰਹਲਾਦ ਜੀ ਨੇ ਕਹਾ:
Prof. Sahib Singh(ਪ੍ਰਹਿਲਾਦ ਨੇ ਆਪਣੇ) ਨਾਲ ਕਈ ਬਾਲਕ ਸਾਥੀ ਲੈ ਲਏ।ਪਦ ਅਰਥ ਸੰਗਿ = (ਆਪਣੇ) ਨਾਲ। ਸਖਾ = ਮਿੱਤਰ, ਸਾਥੀ। ਬਾਲ = ਬਾਲਕ।
SikhNet (Spanish)junto con otros niños de su edad,
ਮੋ ਕਉ ਕਹਾ ਪੜੑਾਵਸਿ; ਆਲ ਜਾਲ ॥
mo kau kahaa parraavas; aal jaal |
Sant Singh KhalsaHe asked his teacher, "Why do you teach me about worldly affairs?
Manmohan Singh(He said to his teacher) "Why teach thou me the worldly entanglements?
Manmohan Singh (Punjabi)(ਉਸ ਨੇ ਆਪਣੇ ਉਸਤਾਦ ਨੂੰ ਆਖਿਆ) "ਤੂੰ ਮੈਨੂੰ ਸੰਸਾਰੀ ਝਮੇਲੇ ਕਿਉਂ ਪੜ੍ਹਾਉਂਦਾ ਹੈ?
Fareedkot Teeka(ਆਲ) ਘਰੋਂ ਕੇ ਜੋ ਜਾਲ ਰੂਪ ਧੰਧੇ ਹੈਂ, ਸੋ ਮੇਰੇ ਕੋ (ਕਹਾ) ਕਿਸ ਵਾਸਤੇ ਪਢਾਵਤੇ ਹੋ?☬ਜੇ ਕਹੇ ਤੁਮ ਅਵਰ ਕ੍ਯਾ ਚਾਹਤੇ ਹੋ? ਤਿਸ ਪਰ ਕਹਤੇ ਹੈਂ:
Prof. Sahib Singh(ਜਦੋਂ ਪਾਂਧਾ ਕੁਝ ਹੋਰ ਉਲਟ-ਪੁਲਟ ਪੜ੍ਹਾਣ ਲੱਗਾ, ਤਾਂ ਪ੍ਰਹਿਲਾਦ ਨੇ ਆਖਿਆ, ਹੇ ਬਾਬਾ!) ਮੈਨੂੰ ਊਲ-ਜਲੂਲ ਕਿਉਂ ਪੜ੍ਹਾਉਂਦਾ ਹੈਂ?ਪਦ ਅਰਥ ਕਹਾ ਪੜ੍ਹ੍ਹਾਵਸਿ = ਤੂੰ ਕਿਉਂ ਪੜ੍ਹਾਉਂਦਾ ਹੈਂ? ਆਲ ਜਾਲ = ਘਰ ਦੇ ਧੰਧੇ {ਆਲ = ਘਰ। ਜਾਲ = ਧੰਧੇ}।
SikhNet (Spanish)pero al maestro le dijo, no me enseñes ni esto ni lo otro
ਮੇਰੀ ਪਟੀਆ ਲਿਖਿ ਦੇਹੁ; ਸ੍ਰੀ ਗੋੁਪਾਲ ॥੧॥
meree patteea likh dehu; sree guopaal |1|
Sant Singh KhalsaWrite the Name of the Dear Lord on my tablet." ||1||
Manmohan SinghOn my tablet write thou the Name of the Sire Lord".
Manmohan Singh (Punjabi)ਤੂੰ ਮੇਰੀ ਫੱਟੀ ਉਤੇ ਮਹਾਰਾਜ ਸੁਆਮੀ ਦਾ ਨਾਮ ਲਿਖ ਦੇ।"
Fareedkot Teekaਮੇਰੀ ਪਟੀ ਕੇ ਊਪਰ ਤੋ ਸ੍ਰੀ ਗੋਪਾਲ ਜੀ ਕਾ ਨਾਮੁ ਲਿਖ ਦੀਜੀਏ॥੧॥
Prof. Sahib Singhਮੇਰੀ ਇਸ ਨਿੱਕੀ ਜਿਹੀ ਪੱਟੀ ਉੱਤੇ 'ਸ੍ਰੀ ਗੋਪਾਲ, ਸ੍ਰੀ ਗੋਪਾਲ' ਲਿਖ ਦੇਹ ॥੧॥ਪਦ ਅਰਥ ਪਟੀਆ = ਨਿੱਕੀ ਜਿਹੀ ਪੱਟੀ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲੀ ਲਫ਼ਜ਼ 'ਗੋਪਾਲ' ਹੈ। ਪਰ, ਇੱਥੇ 'ਗੁਪਾਲ' ਪੜ੍ਹਨਾ ਹੈ} ॥੧॥
SikhNet (Spanish)y escribe sobre mi cuaderno el Nombre de Dios. (1)
ਨਹੀ ਛੋਡਉ. ਰੇ ਬਾਬਾ; ਰਾਮ ਨਾਮ ॥
nahee chhoddau. re baabaa; raam naam |
Sant Singh KhalsaO Baba, I will not forsake the Name of the Lord.
Manmohan SinghO sire, I shall abandon not the Lord's Name.
Manmohan Singh (Punjabi)ਹੇ ਜਨਾਬ! ਮੈਂ ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਾਂਗਾਂ।
Fareedkot Teekaਹੇ (ਬਾਬਾ) ਪਾਂਧਾ ਜੀ! ਮੈਂ ਰਾਮ ਨਾਮ ਕੋ ਨਹੀਂ ਛੋਡੂੰਗਾ॥
Prof. Sahib Singhਹੇ ਬਾਬਾ! ਮੈਂ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਾਂਗਾ।ਪਦ ਅਰਥ ਰੇ ਬਾਬਾ = ਹੇ ਬਾਬਾ! ਛੋਡਉ = ਮੈਂ ਛੱਡਦਾ ਹਾਂ, ਮੈਂ ਛੱਡਾਂਗਾ।
SikhNet (Spanish)Oh Amor, nunca dejaré el Nombre de Dios,
ਮੇਰੋ ਅਉਰ ਪੜੑਨ ਸਿਉ; ਨਹੀ ਕਾਮੁ ॥੧॥ ਰਹਾਉ ॥
mero aaur parran siau; nahee kaam |1| rahaau |
Sant Singh KhalsaI will not bother with any other lessons. ||1||Pause||
Manmohan SinghI have no concern with any other instruction. Pause.
Manmohan Singh (Punjabi)ਮੇਰਾ ਹੋਰ ਕਿਸੇ ਪੜ੍ਹਾਈ ਨਾਲ ਕੋਈ ਵਾਸਤਾ ਨਹੀਂ। ਠਹਿਰਾਉ।
Fareedkot Teekaਪ੍ਰਵਿਰਤੀ ਕੀ ਵਿਦ੍ਯਾ ਕੇ ਪੜਨੇ ਸੇ ਮੇਰਾ ਕੁਛ ਕਾਮ ਨਹੀਂ॥੧॥ ਰਹਾਉ ॥
Prof. Sahib Singhਨਾਮ ਤੋਂ ਬਿਨਾ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ॥੧॥ ਰਹਾਉ ॥ਪਦ ਅਰਥ ਮੇਰੋ ਨਹੀ ਕਾਮੁ = ਮੇਰਾ ਕੋਈ ਕੰਮ ਨਹੀਂ, ਮੇਰੀ ਕੋਈ ਗ਼ਰਜ਼ ਨਹੀਂ ॥੧॥ ਰਹਾਉ ॥
SikhNet (Spanish)pues ya no me interesa leer nada más. (1-Pausa)
ਸੰਡੈ ਮਰਕੈ; ਕਹਿਓ ਜਾਇ ॥
sanddai marakai; kahio jaae |
Sant Singh KhalsaSanda and Marka went to the king to complain.
Manmohan SinghSanda and Marka went and complained to the king.
Manmohan Singh (Punjabi)ਸੰਡੇ ਅਤੇ ਮਰਕੇ ਨੇ ਜਾ ਕੇ ਪਾਤਿਸ਼ਾਹ ਕੋਲ ਸ਼ਿਕਾਇਤ ਕੀਤੀ।
Fareedkot Teekaਸੰਡੇ ਔ ਅਮਰਕੇ ਨੇ ਹਰਨਾਖਸ ਕੋ ਜਾਇ ਕਰ ਕਹਾ: ਨਾ ਤੋ ਹਮਾਰੀ ਵਿਦ੍ਯਾ ਪੜਤਾ ਹੈ ਔਰ ਨਾ ਰਾਮ ਨਾਮ ਕੋ ਛੋਡਤਾ ਹੈ॥
Prof. Sahib Singh(ਪ੍ਰਹਿਲਾਦ ਦੇ ਅਧਿਆਪਕ) ਸੰਡੇ ਮਰਕੇ (ਅਮਰਕ) ਨੇ ਜਾ ਕੇ (ਹਰਨਾਖਸ਼ ਨੂੰ ਇਹ ਗੱਲ) ਕਹਿ ਦਿੱਤੀ।
SikhNet (Spanish)Sanad y Marka, sus maestros se quejaron ante el Rey
ਪ੍ਰਹਲਾਦ ਬੁਲਾਏ; ਬੇਗਿ ਧਾਇ ॥
prahalaad bulaae; beg dhaae |
Sant Singh KhalsaHe sent for Prahlaad to come at once.
Manmohan SinghHe sent for Prahlad telling the messenger to ask Prahlad to quickly run to him.
Manmohan Singh (Punjabi)ਹਲਕਾਰੇ ਨੂੰ ਆਖ ਕੇ ਕਿ ਪ੍ਰਹਿਲਾਦ ਮੇਰੇ ਕੋਲ ਛੇਤੀ ਪੁਜ ਜਾਵੇ, ਉਸ ਨੇ ਪ੍ਰਹਿਲਾਦ ਨੂੰ ਸੱਦ ਘੱਲਿਆ।
Fareedkot Teekaਐਸੇ ਸੁਨ ਕਰ (ਧਾਇ) ਹਲਕਾਰਾ ਭੇਜ ਕੇ ਪ੍ਰਹਲਾਦ ਜੀ (ਬੇਗਿ) ਸੀਘ੍ਰ ਹੀ ਬੁਲਾਇ ਲੀਏ॥
Prof. Sahib Singhਉਸ ਨੇ ਛੇਤੀ ਨਾਲ ਪ੍ਰਹਿਲਾਦ ਨੂੰ ਸੱਦ ਘੱਲਿਆ।ਪਦ ਅਰਥ ਬੇਗਿ = ਛੇਤੀ। ਬੁਲਾਏ = ਸਦਵਾਇਆ।
SikhNet (Spanish)y el Rey pidió que lo trajeran ante él. Oh hijo,
ਤੂ. ਰਾਮ ਕਹਨ ਕੀ ਛੋਡੁ ਬਾਨਿ ॥
too. raam kehan kee chhodd baan |
Sant Singh KhalsaHe said to him, "Stop uttering the Lord's Name.
Manmohan SinghHarnakhsh said to Prahlad, "Abandon thou the habit of uttering the Lord's Name".
Manmohan Singh (Punjabi)ਹਰਨਾਖਸ਼ ਨੇ ਪ੍ਰਹਿਲਾਦ ਨੂੰ ਆਖਿਆ, " ਤੂੰ ਪ੍ਰਭੂ ਦਾ ਨਾਮ ਉਚਾਰਨ ਕਰਨ ਦੀ ਆਦਤ ਨੂੰ ਤਿਆਗ ਦੇ।"
Fareedkot Teekaਤਬ ਗੁਰੂ ਨੇ ਪ੍ਰਹਲਾਦ ਕੋ ਕਹਾ: ਤੂੰ ਰਾਮ ਨਾਮ ਕਹਿਨੇ ਕੀ ਬਾਨ ਛੋਡ ਦੇਹ॥
Prof. Sahib Singh(ਪਾਂਧੇ ਨੇ ਪ੍ਰਹਿਲਾਦ ਨੂੰ ਸਮਝਾਇਆ) ਤੂੰ ਪਰਮਾਤਮਾ ਦਾ ਨਾਮ ਸਿਮਰਨ ਦੀ ਆਦਤ ਛੱਡ ਦੇਹ,ਪਦ ਅਰਥ ਬਾਨਿ = ਆਦਤ।
SikhNet (Spanish)dijo el Rey, deja ya el hábito de recitar el Nombre de Dios
ਤੁਝੁ ਤੁਰਤੁ ਛਡਾਊ; ਮੇਰੋ ਕਹਿਓ ਮਾਨਿ ॥੨॥
tujh turat chhaddaaoo; mero kahio maan |2|
Sant Singh KhalsaI shall release you at once, if you obey my words." ||2||
Manmohan SinghI shall release thee all at once, If thou obey my words.
Manmohan Singh (Punjabi)ਜੇ ਤੂੰ ਮੇਰਾ ਆਖਿਆ ਮੰਨ ਲਵੇ, ਮੈਂ ਤੈਨੂੰ ਝੱਟ ਪਟ ਹੀ ਬੰਦਖਲਾਸ ਕਰ ਦਿਆਂਗਾ।
Fareedkot Teekaਅਬ ਤੇਰੇ ਪਿਤਾ ਸੇ ਤੇਰੇ ਕੋ ਸੀਘ੍ਰ ਹੀ ਛੁਡਾਇ ਲੇਤਾ ਹੂੰ, ਪਰੰਤੂ ਮੇਰਾ ਕਹਨਾ ਮਾਨ ਲੇ, ਭਾਵ ਜੋ ਮੈਂ ਪੜਾਉਤਾ ਹੂੰ ਸੋ ਪੜੁ। ਨਹੀਂ ਤੋ ਤੇਰੇ ਕੋ ਪਿਤਾ ਜਲ ਮੇਂ ਡੁਬਾਇ ਔਰ ਪਰਬਤ ਸੇ ਗਿਰਾਇ ਮਾਰੇਗਾ॥੨॥☬ਤਿਸ ਪਰ ਕਹਤੇ ਹੈਂ:
Prof. Sahib Singhਮੇਰਾ ਆਖਿਆ ਮੰਨ ਲੈ, ਮੈਂ ਤੈਨੂੰ ਤੁਰਤ ਛਡਾ ਲਵਾਂਗਾ ॥੨॥ਪਦ ਅਰਥ ਮਾਨਿ = ਮੰਨ ਲੈ ॥੨॥
SikhNet (Spanish)te dejaré ir, pero sólo si cumples mi comando. (2)
ਮੋ ਕਉ ਕਹਾ ਸਤਾਵਹੁ; ਬਾਰ ਬਾਰ ॥
mo kau kahaa sataavahu; baar baar |
Sant Singh KhalsaPrahlaad answered, "Why do you annoy me, over and over again?
Manmohan SinghPrahlad replied, "why do you annoy me over and over again?"
Manmohan Singh (Punjabi)ਪ੍ਰਹਿਲਾਦ ਨੇ ਉੱਤਰ ਦਿੱਤਾ-"ਤੂੰ ਮੈਨੂੰ ਮੁੜ ਮੁੜ ਕੇ ਕਿਉਂ ਤੰਗ ਕਰਦਾ ਹੈ?"
Fareedkot Teekaਮੇਰੇ ਕਉ ਬਾਰ ਬਾਰ ਕਿਸ ਵਾਸਤੇ ਸਤਾਵਤੇ ਹੋ ਅਰਥਾਤ ਦੁਖ ਕਿਉਂ ਦੇਤੇ ਹੋ?
Prof. Sahib Singh(ਪ੍ਰਹਿਲਾਦ ਨੇ ਉੱਤਰ ਦਿੱਤਾ, ਇਹ ਗੱਲ ਆਖ ਕੇ) ਮੈਨੂੰ ਮੁੜ ਮੁੜ ਕਿਉਂ ਦਿੱਕ ਕਰਦੇ ਹੋ?ਪਦ ਅਰਥ ਬਾਰ ਬਾਰ = ਮੁੜ ਮੁੜ।
SikhNet (Spanish)Prehlad contestó, oh padre no insistas más,
ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥
prabh jal thal gir kee pahaar |
Sant Singh KhalsaGod created the water, land, hills and mountains.
Manmohan SinghThe Lord has made water, dry land, hills and the mountains.
Manmohan Singh (Punjabi)ਸੁਆਮੀ ਨੇ ਪਾਣੀ, ਸੁੱਕੀ ਧਰਤੀ, ਪਹਾੜੀਆਂ ਅਤੇ ਪਹਾੜ ਬਣਾਏ ਹਨ।
Fareedkot Teekaਜਿਸ ਪ੍ਰਭੂ ਨੇ ਜਲ ਥਲ ਔਰ (ਗਿਰਿ) ਬਡੇ ਪਰਬਤ ਔਰ ਛੋਟੇ ਪਹਾੜ (ਕੀਏ) ਬਣਾਏ ਹੈਂ, ਸੋ ਮੇਰਾ ਰਖਕ ਹੈ॥
Prof. Sahib Singhਜਿਸ ਪ੍ਰਭੂ ਨੇ ਪਾਣੀ, ਧਰਤੀ, ਪਹਾੜ ਆਦਿਕ ਸਾਰੀ ਸ੍ਰਿਸ਼ਟੀ ਬਣਾਈ ਹੈ, ਮੈਂ ਉਸ ਰਾਮ ਨੂੰ ਸਿਮਰਨਾ ਨਹੀਂ ਛੱਡਾਂਗਾ।ਪਦ ਅਰਥ ਪ੍ਰਭਿ = ਪ੍ਰਭੂ ਨੇ। ਗਿਰਿ = ਪਹਾੜ।
SikhNet (Spanish)pues nunca dejaré a Dios, pues es lo mismo que negar a mi Guru.
ਇਕੁ ਰਾਮੁ. ਨ ਛੋਡਉ; ਗੁਰਹਿ ਗਾਰਿ ॥
eik raam. na chhoddau; gureh gaar |
Sant Singh KhalsaI shall not forsake the One Lord; if I did, I would be going against my Guru.
Manmohan SinghI shall leave not the one Lord, as this wise I shall be a sinner.
Manmohan Singh (Punjabi)ਮੈਂ ਇਕ ਪ੍ਰਭੂ ਨੂੰ ਨਹੀਂ ਤਿਆਗਾਗਾਂ, ਕਿਉਂ ਜੋ ਇਸ ਤਰ੍ਹਾਂ ਮੈਂ ਗੁਨਾਹਗਾਰ ਹੋ ਜਾਵਾਂਗਾ।
Fareedkot Teekaਔਰ ਜੋ ਕਹੋ ਸੋ ਮਾਨੋਗਾ, ਪਰੰਤੂ ਇਕੁ ਰਾਮ ਨਾਮ ਕੋ ਨਹੀਂ ਛੋਡੂੰਗਾ। ਕਯੋਂਕਿ ਮੇਰੇ ਗੁਰੂ ਨਾਰਦ ਕੋ (ਗਾਰਿ) ਕਲੰਕ ਲਗਾਵਤਾ ਹੈ; ਵਾ ਗਾਲਿ ਆਵੇਗੀ। ਕਹੇਂਗੇ ਤੇਰਾ ਸਿਖ ਡਰ ਗ੍ਯਾ; ਵਾ ਰਾਮ ਨਾਮ ਛੋਡ ਕੇ ਮੈਂ ਗੁਨਾਹੀ ਹੋਤਾ ਹੂੰ॥
Prof. Sahib Singh(ਉਸ ਨੂੰ ਛੱਡਿਆਂ) ਮੇਰੇ ਗੁਰੂ ਨੂੰ ਗਾਲ੍ਹ ਲੱਗਦੀ ਹੈ (ਭਾਵ, ਮੇਰੇ ਗੁਰੂ ਦੀ ਬਦਨਾਮੀ ਹੁੰਦੀ ਹੈ)।ਪਦ ਅਰਥ ਗੁਰਹਿ = ਗੁਰੂ ਨੂੰ। ਗਾਰਿ = ਗਾਲ।
SikhNet (Spanish)El Dios Quien ha creado la tierra, las montañas y los mares,
ਮੋ ਕਉ ਘਾਲਿ ਜਾਰਿ; ਭਾਵੈ ਮਾਰਿ ਡਾਰਿ ॥੩॥
mo kau ghaal jaar; bhaavai maar ddaar |3|
Sant Singh KhalsaYou might as well throw me into the fire and kill me." ||3||
Manmohan SinghI shall worship the One Lord, even if thou throw me in fire or kill me.
Manmohan Singh (Punjabi)ਮੈਂ ਇਕ ਪ੍ਰਭੂ ਦੀ ਹੀ ਉਪਾਸ਼ਨਾ ਕਰਾਂਗਾ, ਭਾਵੇਂ ਤੂੰ ਮੈਨੂੰ ਅੱਗ ਵਿੱਚ ਸੁੱਟ ਦੇਵੇ ਜਾਂ ਮਾਰ ਦੇਵੇ।
Fareedkot Teekaਮੇਰੇ ਕੋ ਅਗਨੀ ਮੇਂ (ਘਾਲਿ) ਪਾਇ ਕੇ ਜਲਾਇ ਦੇਹੁ ਭਾਵੈ ਸਸਤ੍ਰ ਸੇ ਮਾਰ (ਡਾਰਿ) ਸੁਟ॥੩॥☬ਜਬ ਦੇਖਾ ਕਿ ਪ੍ਰਹਲਾਦ ਕਹਿਨਾ ਨਹੀਂ ਮਾਨਤਾ:
Prof. Sahib Singhਮੈਨੂੰ ਚਾਹੇ ਸਾੜ ਭੀ ਦੇਹ, ਚਾਹੇ ਮਾਰ ਦੇਹ (ਪਰ ਨਾਮ ਨਹੀਂ ਛੱਡਾਂਗਾ) ॥੩॥ਪਦ ਅਰਥ ਘਾਲਿ ਜਾਰਿ = ਸਾੜ ਦੇਹ। ਭਾਵੈ = ਚਾਹੇ। ਮਾਰਿ ਡਾਰਿ = ਮਾਰ ਦੇਹ ॥੩॥
SikhNet (Spanish)a ese Dios, Lo voy a adorar, aún si decides terminar con mi vida. (3)
ਕਾਢਿ ਖੜਗੁ; ਕੋਪਿਓ ਰਿਸਾਇ ॥
kaadt kharrag; kopio risaae |
Sant Singh KhalsaThe king became angry and drew his sword.
Manmohan SinghThe king became angry and flying into rage he unsheathed his sword,
Manmohan Singh (Punjabi)ਪਾਤਿਸ਼ਾਹ ਗੁੱਸੇ ਹੋ ਗਿਆ ਅਤੇ ਰੋਹ ਵਿੱਚ ਲੋਹਾ-ਲਾਖਾ ਹੋ ਉਸ ਨੇ ਆਪਣੀ ਤਲਵਾਰ ਧੂ ਕੇ ਆਖਿਆ,
Fareedkot Teekaਤਬ (ਖੜਗੁ) ਤਲਵਾਰ ਕੋ ਨਿਕਾਲ ਕਰ (ਪਿਓ) ਪਿਤਾ ਹਰਨਾਖਸ ਕ੍ਰੋਧਤ ਹੂਆ ਅਰ ਕਹਨੇ ਲਗਾ:
Prof. Sahib Singh(ਹਰਨਾਖਸ਼) ਖਿੱਝ ਕੇ ਕ੍ਰੋਧ ਵਿਚ ਆਇਆ, ਤਲਵਾਰ (ਮਿਆਨੋਂ) ਕੱਢ ਕੇ (ਆਖਣ ਲੱਗਾ-)ਪਦ ਅਰਥ ਖੜਗੁ = ਤਲਵਾਰ। ਰਿਸਾਇ = ਖਿੱਝ ਕੇ। ਕੋਪਿਓ = ਕ੍ਰੋਧ ਵਿਚ ਆਇਆ।
SikhNet (Spanish)El Rey sacó su espada vociferando y temblando de furia,
ਤੁਝ ਰਾਖਨਹਾਰੋ; ਮੋਹਿ ਬਤਾਇ ॥
tujh raakhanahaaro; mohi bataae |
Sant Singh Khalsa"Show me your protector now!"
Manmohan Singhand said. "show me thou, where thy Protector is?"
Manmohan Singh (Punjabi)ਤੂੰ ਮੈਨੂੰ ਵਿਖਾਲ! ਤੇਰੀ ਰੱਖਿਆ ਕਰਨ ਵਾਲਾ ਕਿੱਥੇ ਹੈ?
Fareedkot Teekaਤੇਰੇ ਕੋ ਜੋ ਰਾਖਨਹਾਰਾ ਹੈ ਅਬ ਮੇਰੇ ਕੋ ਬਤਾਇ ਦੇਹੁ॥
Prof. Sahib Singhਮੈਨੂੰ ਉਹ ਦੱਸ ਜੋ ਤੈਨੂੰ ਬਚਾਉਣ ਵਾਲਾ ਹੈ।ਪਦ ਅਰਥ ਮੋਹਿ = ਮੈਨੂੰ। ਬਤਾਇ = ਦੱਸ।
SikhNet (Spanish)veamos ahora en donde está tu Protector
ਪ੍ਰਭ ਥੰਭ ਤੇ ਨਿਕਸੇ; ਕੈ ਬਿਸਥਾਰ ॥
prabh thanbh te nikase; kai bisathaar |
Sant Singh KhalsaSo God emerged out of the pillar, and assumed a mighty form.
Manmohan SinghAssuming a big form the Lord emerged out of the pillar.
Manmohan Singh (Punjabi)ਵੱਡਾ ਸਰੂਪ ਧਾਰ ਕੇ ਪ੍ਰਭੂ ਥੰਮ੍ਹ ਵਿੱਚੋ ਬਾਹਰ ਨਿਕਲਿਆ।
Fareedkot Teekaਪ੍ਰਭ ਭਗਵਾਨ ਥੰਭ ਸੇ ਨਿਕਸ ਆਏ ਔਰ ਸਰੀਰ ਕੋ ਬਿਸਥਾਰ ਕਰਕੇ॥
Prof. Sahib Singhਪ੍ਰਭੂ ਭਿਆਨਕ ਰੂਪ ਧਾਰ ਕੇ ਥੰਮ੍ਹ ਵਿਚੋਂ ਨਿਕਲ ਆਇਆ,ਪਦ ਅਰਥ ਤੇ = ਤੋਂ। ਨਿਕਸੇ = ਨਿਕਲ ਆਏ। ਕੈ = ਕਰਿ, ਕਰ ਕੇ। ਕੈ ਬਿਸਥਾਰੁ = ਵਿਸਥਾਰ ਕਰ ਕੇ, ਭਿਆਨਕ ਰੂਪ ਧਾਰ ਕੇ।
SikhNet (Spanish)y así el Dios apareció con una terrible forma, del pilar de hierro,
ਹਰਨਾਖਸੁ ਛੇਦਿਓ; ਨਖ ਬਿਦਾਰ ॥੪॥
haranaakhas chhedio; nakh bidaar |4|
Sant Singh KhalsaHe killed Harnaakhash, tearing him apart with his nails. ||4||
Manmohan SinghHe killed Harnakhash by tearing him with His nails,
Manmohan Singh (Punjabi)ਉਸ ਨੇ ਆਪਣੇ ਨੇਹਾਂ ਨਾਲ ਪਾੜ ਕੇ ਹਰਨਾਖਸ਼ ਨੂੰ ਮਾਰ ਸੁੱਟਿਆ।
Fareedkot Teekaਹਰਨਾਖਸ ਕੋ ਨਖੋਂ ਸੇ ਪੇਟ ਫਾੜ ਕਰ ਛੇਦਿਓ ਮਾਰ ਦੀਯੇ॥੪॥
Prof. Sahib Singhਤੇ ਉਸ ਨੇ ਆਪਣੇ ਨਹੁੰਆਂ ਨਾਲ ਚੀਰ ਕੇ ਹਰਨਾਖਸ਼ ਨੂੰ ਮਾਰ ਦਿੱਤਾ ॥੪॥ਪਦ ਅਰਥ ਛੇਦਿਓ = ਚੀਰ ਦਿੱਤਾ, ਮਾਰ ਦਿੱਤਾ। ਨਖ = ਨਹੁੰਆਂ ਨਾਲ। ਬਿਦਾਰ = ਪਾੜ ਕੇ ॥੪॥
SikhNet (Spanish)y destrozó a Jarnakashap, el Rey, con sus garras. (4)
ਓਇ ਪਰਮ ਪੁਰਖ; ਦੇਵਾਧਿ ਦੇਵ ॥
oe param purakh; devaadh dev |
Sant Singh KhalsaThe Supreme Lord God, the Divinity of the divine,
Manmohan SinghHe the supreme Lord, the God of gods,
Manmohan Singh (Punjabi)ਉਸ ਦੇਵਤਿਆਂ ਦੇ ਵਾਹਿਗੁਰੂ ਸ਼ਰੋਮਣੀ ਸਾਹਿਬ ਨੇ,
Fareedkot Teekaਵਹੁ ਪਰਮ ਪੁਰਖੁ ਔਰ ਸਰਬ ਦੇਵਤਿਓਂ ਕਾ ਅਧਪਤੀ ਪ੍ਰਕਾਸ ਰੂਪ ਹੈ॥
Prof. Sahib Singhਪ੍ਰਭੂ ਜੀ ਪਰਮ-ਪੁਰਖ ਹਨ, ਦੇਵਤਿਆਂ ਦੇ ਭੀ ਵੱਡੇ ਦੇਵਤੇ ਹਨ।ਪਦ ਅਰਥ ਦੇਵਾਧਿਦੇਵ = ਦੇਵ-ਅਧਿਦੇਵ, ਦੇਵਤਿਆਂ ਦਾ ਵੱਡ ਦੇਵਤਾ।
SikhNet (Spanish)Él es el Purusha Supremo, el Dios de dioses y por el Amor a Sus Devotos,
ਭਗਤਿ ਹੇਤਿ; ਨਰਸਿੰਘ ਭੇਵ ॥
bhagat het; narasingh bhev |
Sant Singh Khalsafor the sake of His devotee, assumed the form of the man-lion.
Manmohan Singhfor the love of His saint, assumed the wondrous form of the Man-lion.
Manmohan Singh (Punjabi)ਆਪਣੇ ਸੰਤ ਦੇ ਪ੍ਰੇਮ ਦੀ ਖਾਤਰ, ਮਨੁਸ਼-ਸ਼ੇਰ ਦਾ ਅਸਚਰਜ ਸਰੂਪ ਧਾਰਨ ਕਰ ਲਿਆ।
Fareedkot Teekaਭਗਤ ਕੀ ਪੈਜ ਰਖਨੇ ਹੇਤ ਨਰਸਿੰਘ ਰੂਪ ਹੋਤੇ ਭਏ॥
Prof. Sahib Singh(ਪ੍ਰਹਿਲਾਦ ਦੀ) ਭਗਤੀ ਨਾਲ ਪਿਆਰ ਕਰ ਕੇ ਪ੍ਰਭੂ ਨੇ ਨਰਸਿੰਘ ਰੂਪ ਧਾਰਿਆ,ਪਦ ਅਰਥ ਹੇਤਿ = ਖ਼ਾਤਰ। ਭਗਤਿ ਹੇਤਿ = ਭਗਤੀ ਦੀ ਖ਼ਾਤਰ, ਭਗਤੀ ਨਾਲ ਪਿਆਰ ਕਰ ਕੇ। ਭੇਵ = ਰੂਪ।
SikhNet (Spanish)asumió la forma de hombre-león.
ਕਹਿ ਕਬੀਰ; ਕੋ ਲਖੈ ਨ ਪਾਰ ॥
keh kabeer; ko lakhai na paar |
Sant Singh KhalsaSays Kabeer, no one can know the Lord's limits.
Manmohan SinghSays Kabir, no one can know the Lord's limit.
Manmohan Singh (Punjabi)ਕਬੀਰ ਜੀ ਆਖਦੇ ਹਨ, ਕੋਈ ਭੀ ਸੁਆਮੀ ਦੇ ਓੜਕ ਨੂੰ ਨਹੀਂ ਜਾਣ ਸਕਦਾ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਿਸ ਕੇ ਪਾਰ ਕੋ ਕੋਈ ਲਖ ਨਹੀਂ ਸਕਤਾ ਹੈ॥
Prof. Sahib Singhਕਬੀਰ ਆਖਦਾ ਹੈ ਕਿ ਕੋਈ ਜੀਵ ਉਸ ਪ੍ਰਭੂ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ,ਪਦ ਅਰਥ ਕਹਿ = ਕਹੇ, ਆਖਦਾ ਹੈ। ਕੋ = ਕੋਈ ਜੀਵ। ਪਾਰ = ਅੰਤ।
SikhNet (Spanish)Dice Kabir, nadie conoce el poder de mi Dios, sí,
ਪ੍ਰਹਲਾਦ ਉਧਾਰੇ; ਅਨਿਕ ਬਾਰ ॥੫॥੪॥
prahalaad udhaare; anik baar |5|4|
Sant Singh KhalsaHe saves His devotees like Prahlaad over and over again. ||5||4||
Manmohan SinghHe saved saints like Prahlad many times.
Manmohan Singh (Punjabi)ਉਸ ਨੇ ਪ੍ਰਹਿਲਾਦ ਵਰਗੇ ਸੰਤਾਂ ਦਾ ਅਨੇਕਾਂ ਦਫਾ ਪਾਰ ਉਤਾਰਾ ਕੀਤਾ ਹੈ।
Fareedkot Teekaਪਰਮੇਸ੍ਵਰ ਨੇ ਪ੍ਰਹਲਾਦ ਜੀ ਅਨੇਕ ਬਾਰ ਅਗਨੀ ਪ੍ਰਬਤ ਆਦਿ ਸੇ ਬਚਾਏ ਹੈਂ; ਵਾ ਆਗੇ ਪ੍ਰਹਲਾਦ ਨੇ ਉਪਦੇਸ ਦੇ ਕਰ ਅਨੇਕ ਬਾਲਕ ਉਧਾਰੇ ਹੈਂ॥੫॥੪॥☬ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singh(ਜਿਸ ਨੇ) ਪ੍ਰਹਿਲਾਦ ਨੂੰ ਅਨੇਕਾਂ ਕਸ਼ਟਾਂ ਤੋਂ ਬਚਾਇਆ ॥੫॥੪॥ਪਦ ਅਰਥ ਉਧਾਰੇ = ਬਚਾਇਆ। ਅਨਿਕ ਬਾਰ = ਅਨੇਕਾਂ ਵਾਰੀ, ਅਨੇਕਾਂ ਕਸਟਾਂ ਤੋਂ ॥੫॥੪॥
* ਸ਼ਬਦ ਦਾ ਭਾਵ: ਨਿਰਭਉ ਪ੍ਰਭੂ ਦਾ ਸਿਮਰਨ ਕੀਤਿਆਂ ਮਨੁੱਖ ਦੇ ਅੰਦਰ ਨਿਰਭੈਤਾ ਆ ਜਾਂਦੀ ਹੈ।
SikhNet (Spanish)Él ha liberado a miles de Prehladas un sin número de veces. (5-4)