ੴ

ਸਿੱਖਬਾਣੀ · SikhBani

Ang 1194

Sri Guru Granth Sahib · Raag Basant · 5 shabads, 61 lines
Translations
Shabad Bhagat Kabir Ji Raag Basant continued from Ang 1193

ਹਣਵੰਤੁ ਜਾਗੈ; ਧਰਿ ਲੰਕੂਰੁ ॥

hanavant jaagai; dhar lankoor |

Sant Singh KhalsaHanuman with his tail is awake and aware.
Manmohan SinghAwake is Hanuman with his tail.
Manmohan Singh (Punjabi)ਜਾਗਦਾ ਹੈ ਹਨੁਮਾਨ ਆਪਣੀ ਪੂਛਲ ਸਮੇਤ।
Fareedkot Teekaਹਨੂੰਮਾਨ ਜਾਗੇ ਹੈਂ ਅਰੁ (ਧਰਿ ਲੰਕੂਰੁ) ਸੁਗ੍ਰੀਵ ਜਾਗੇ ਹੈਂ॥
Prof. Sahib Singhਜਾਗਦਾ ਰਿਹਾ ਹਨੂਮਾਨ ਪੂਛਲ ਧਾਰ ਕੇ ਭੀ (ਭਾਵ, ਭਾਵੇਂ ਲੋਕ ਉਸ ਨੂੰ ਪੂਛਲ ਵਾਲਾ ਹੀ ਆਖਦੇ ਹਨ)।

ਪਦ ਅਰਥ ਲੰਕੂਰੁ = {Skt. लांगुल} ਪੂਛਲ। ਧਰਿ = ਧਾਰ ਕੇ।

SikhNet (Spanish)también Hanuman con su larga cola

ਸੰਕਰੁ ਜਾਗੈ; ਚਰਨ ਸੇਵ ॥

sankar jaagai; charan sev |

Sant Singh KhalsaShiva is awake, serving at the Lord's Feet.
Manmohan SinghAwake is Shiva, who serves the Lord's feet.
Manmohan Singh (Punjabi)ਜਾਗਦਾ ਹੈ ਸ਼ਿਵਜੀ, ਜੋ ਪ੍ਰਭੂ ਦੇ ਪੈਰਾਂ ਦੀ ਸੇਵਾ ਕਰਦਾ ਹੈ।
Fareedkot Teekaਸਿਵਜੀ ਰਾਮ ਜੀ ਕੇ ਚਰਨ ਸੇਵਨੇ ਕਰ ਜਾਗੇ ਹੈਂ॥
Prof. Sahib Singhਪ੍ਰਭੂ-ਚਰਨਾਂ ਦੀ ਸੇਵਾ ਕਰ ਕੇ ਜਾਗਿਆ ਸ਼ਿਵ ਜੀ।
SikhNet (Spanish)y también Shiva está despierto para el Servicio a los Pies de Dios

ਕਲਿ ਜਾਗੇ; ਨਾਮਾ ਜੈਦੇਵ ॥੨॥

kal jaage; naamaa jaidev |2|

Sant Singh KhalsaNaam Dayv and Jai Dayv are awake in this Dark Age of Kali Yuga. ||2||
Manmohan SinghIn the Darkage, awake are Namdev and Jaidav.
Manmohan Singh (Punjabi)ਕਲਜੁਗ ਅੰਦਰ ਜਾਗਦੇ ਹਨ, ਨਾਮਦੇਵ ਅਤੇ ਜੈਦੇਵ।
Fareedkot Teekaਕਲਿਜੁਗ ਮੇਂ ਨਾਮਦੇਵ, ਜੈ ਦੇਵ ਆਦਿਕ ਜਾਗੈ ਹੈਂ॥੨ ॥
Prof. Sahib Singh(ਹੁਣ ਦੇ ਸਮੇ) ਕਲਿਜੁਗ ਵਿਚ ਜਾਗਦੇ ਰਹੇ ਭਗਤ ਨਾਮਦੇਵ ਤੇ ਜੈਦੇਵ ਜੀ ॥੨॥
SikhNet (Spanish)y en la Era de Kali están también despiertos Namdev y Yaidev. (2)

ਜਾਗਤ ਸੋਵਤ ਬਹੁ ਪ੍ਰਕਾਰ ॥

jaagat sovat bahu prakaar |

Sant Singh KhalsaThere are many ways of being awake, and sleeping.
Manmohan SinghThere are several sorts of waking and sleeping.
Manmohan Singh (Punjabi)ਜਾਗਣ ਅਤੇ ਸੌਣ ਦੀਆਂ ਅਨੇਕਾਂ ਕਿਸਮਾਂ ਹਨ।
Fareedkot Teekaਜਾਗਣਾ ਔਰ ਸੋਵਣਾ ਬਹੁਤ ਪ੍ਰਕਾਰ ਕਾ ਹੈ॥
Prof. Sahib Singhਜਾਗਣਾ ਤੇ ਸੁੱਤੇ ਰਹਿਣਾ (ਭੀ) ਕਈ ਕਿਸਮ ਦਾ ਹੈ (ਚੋਰ ਭੀ ਤਾਂ ਰਾਤ ਨੂੰ ਜਾਗਦੇ ਹੀ ਹਨ)।

ਪਦ ਅਰਥ ਬਹੁ ਪ੍ਰਕਾਰ = ਕਈ ਕਿਸਮਾਂ ਦਾ।

SikhNet (Spanish)Uno duerme y despierta de muchas maneras,

ਗੁਰਮੁਖਿ ਜਾਗੈ; ਸੋਈ ਸਾਰੁ ॥

guramukh jaagai; soee saar |

Sant Singh KhalsaTo be awake as Gurmukh is the most excellent way.
Manmohan SinghHe who remains awake under the Guru's instruction, is the most sublime.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਤਾਬੇ ਜਾਗਦਾ ਹੈ, ਉਹ ਹੀ ਪਰਮ ਸਰੇਸ਼ਟ ਹੈ।
Fareedkot Teekaਪਰੰਤੂ ਜੋ ਕੋਈ ਗੁਰੋਂ ਦ੍ਵਾਰੇ ਜਾਗਤਾ ਹੈ, ਸੋਈ (ਸਾਰੁ) ਸ੍ਰੇਸਟ ਹੈ॥
Prof. Sahib Singhਉਹ ਜਾਗਣਾ ਸ੍ਰੇਸ਼ਟ ਹੈ ਜੋ ਗੁਰਮੁਖਾਂ ਦਾ ਜਾਗਣਾ ਹੈ (ਭਾਵ, ਜੋ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਮਾਇਆ ਦੇ ਹੱਲੇ ਵਲੋਂ ਸੁਚੇਤ ਰਹਿੰਦਾ ਹੈ, ਉਹੀ ਜਾਗ ਰਿਹਾ ਹੈ)।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਾਰੁ = ਸ੍ਰੇਸ਼ਟ। ਸੋਈ = ਉਹ ਜਾਗਣਾ।

SikhNet (Spanish)pero quien permanece despierto como Gurmukj,

ਇਸੁ ਦੇਹੀ ਕੇ ਅਧਿਕ ਕਾਮ ॥

eis dehee ke adhik kaam |

Sant Singh KhalsaThe most sublime of all the actions of this body,
Manmohan SinghThe most efficacious deed of this body is this,
Manmohan Singh (Punjabi)ਇਸ ਸਰੀਰ ਦਾ ਸਭ ਤੋਂ ਵੱਡਾ ਗੁਣਕਾਰੀ ਕੰਮ ਇਹ ਹੈ,
Fareedkot Teekaਇਸ (ਦੇਹੀ) ਜੀਵ ਕੇ ਅਧਿਕ ਕਾਮ ਆਉਣੇ ਵਾਲਾ ਜੋ ਰਾਮ ਨਾਮ ਹੈ॥
Prof. Sahib Singh(ਮਾਇਆ ਦੇ ਹੱਲੇ ਵਲੋਂ ਸੁਚੇਤ ਰਹਿ ਕੇ ਸਿਮਰਨ ਕਰਨਾ) ਜੀਵ ਦੇ ਬਹੁਤ ਕੰਮ ਆਉਂਦਾ ਹੈ।

ਪਦ ਅਰਥ ਦੇਹੀ = ਦੇਹ-ਧਾਰੀ, ਜੀਵ। ਅਧਿਕ = ਬਹੁਤ।

SikhNet (Spanish)es el mejor y más Sublime de todos, sí, el meditar en el Nombre de Dios,

ਕਹਿ ਕਬੀਰ; ਭਜਿ ਰਾਮ ਨਾਮ ॥੩॥੨॥

keh kabeer; bhaj raam naam |3|2|

Sant Singh Khalsasays Kabeer, is to meditate and vibrate on the Lord's Name. ||3||2||
Manmohan Singhthat man may contemplate the Lord's Name, Says Kabir.
Manmohan Singh (Punjabi)ਕਬੀਰ ਜੀ ਇਹ ਆਖਦੇ ਹਨ, ਕਿ ਬੰਦਾ ਸੁਆਮੀ ਦੇ ਨਾਮ ਦਾ ਸਿਮਰਨ ਕਰੇ।
Fareedkot Teekaਕਬੀਰ ਜੀ ਕਹਤੇ ਹੈਂ: ਇਸ ਕੋ ਭਜੁ॥੩॥੨॥☬ਇਸ ਸਬਦ ਕੇ ਦੋ ਅਰਥ ਹੈਂ: ਏਕ ਅਤ੍ਯੰਤਾ, ਭਾਵ ਮੇਂ ਦੂਸਰਾ ਸਿਧਾਂਤ ਮੇਂ ਸੇ ਸਿਧਾਂਤ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਸਿਮਰ (ਕੇ ਸੁਚੇਤ ਰਹੁ) ॥੩॥੨॥

* ਸ਼ਬਦ ਦਾ ਭਾਵ: ਜੇ ਮਨੁੱਖ ਪ੍ਰਭੂ ਦਾ ਨਾਮ ਵਿਸਾਰ ਦੇਵੇ, ਤਾਂ ਕਾਮਾਦਿਕ ਅਨੇਕਾਂ ਵਿਕਾਰ ਉਸ ਦੇ ਆਚਰਨ ਨੂੰ, ਆਤਮਕ-ਜੀਵਨ ਨੂੰ ਗਿਰਾ ਦੇਂਦੇ ਹਨ। ਕੋਈ ਪੰਡਿਤ ਹੋਵੇ ਜੋਗੀ ਹੋਵੇ, ਸੰਨਿਆਸੀ ਹੋਵੇ ਤਪੀ ਹੋਵੇ, ਕਿਸੇ ਦਾ ਲਿਹਾਜ਼ ਨਹੀਂ ਕਰਦੇ। * ਨੋਟ: ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਸਨ। ਭਗਤ ਨਾਮਦੇਵ ਜੀ ਬੰਬਈ ਦੇ ਜ਼ਿਲਾ ਸਤਾਰਾ ਦੇ, ਅਤੇ ਜੈਦੇਵ ਜੀ ਬੰਗਾਲ ਦੇ ਰਹਿਣ ਵਾਲੇ। ਕਬੀਰ ਜੀ ਇਹਨਾਂ ਦੋਹਾਂ ਭਗਤਾਂ ਦਾ ਜ਼ਿਕਰ ਕਰਦੇ ਹਨ। ਉਸ ਜ਼ਮਾਨੇ ਵਿਚ ਭੀ ਇਹਨਾਂ ਦੀ ਸੋਭਾ ਸਾਰੇ ਭਾਰਤ ਵਿਚ ਖਿਲਰੀ ਹੋਈ ਸੀ, ਜਦੋਂ ਕੋਈ ਅਖ਼ਬਾਰਾਂ ਦਾ ਰਿਵਾਜ ਨਹੀਂ ਸੀ, ਕਿਤੇ ਰੇਲ ਗੱਡੀਆਂ ਭੀ ਨਹੀਂ ਸਨ।

SikhNet (Spanish)es lo más eficaz de todo. (3-2)

Open this shabad (14 lines, Angs 1193-1194) →

Shabad Bhagat Kabir Ji Raag Basant

ਜੋਇ; ਖਸਮੁ ਹੈ ਜਾਇਆ ॥

joe; khasam hai jaaeaa |

Sant Singh KhalsaThe wife gives birth to her husband.
Manmohan SinghThe wife gives birth to her husband.
Manmohan Singh (Punjabi)ਪਤਨੀ ਆਪਣੇ ਪਤੀ ਨੂੰ ਜਨਮ ਦਿੰਦੀ ਹੈ।
Fareedkot Teeka(ਜੋਇ) ਮਾਯਾ ਅਰ (ਖਸਮੁ) ਈਸਰ ਨੇ ਮਨ ਪੁਤ੍ਰ ਕੋ (ਜਾਇਆ) ਉਤਪੰਨ ਕੀਆ ਹੈ॥
Prof. Sahib Singhਇਸਤ੍ਰੀ ਨੇ ਖਸਮ ਨੂੰ ਜਨਮ ਦਿੱਤਾ ਹੈ (ਭਾਵ, ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ, ਉਹੀ ਇਸ ਨੂੰ ਭੋਗਣਹਾਰਾ ਬਣ ਜਾਂਦਾ ਹੈ)।

ਪਦ ਅਰਥ ਜੋਇ = ਇਸਤ੍ਰੀ (ਨੇ)। ਜਾਇਆ = ਜੰਮਿਆ, ਜਨਮ ਦਿੱਤਾ।

SikhNet (Spanish)Maya, esa mujer, da a luz a la mente, su esposo; y este hijo de la mente,

ਪੂਤਿ; ਬਾਪੁ ਖੇਲਾਇਆ ॥

poot; baap khelaaeaa |

Sant Singh KhalsaThe son leads his father in play.
Manmohan SinghThe son makes his father play.
Manmohan Singh (Punjabi)ਪੁੱਤ੍ਰ ਆਪਣੇ ਪਿਤਾ ਨੂੰ ਖਿਡਾਉਂਦਾ ਹੈ।
Fareedkot Teeka(ਬਾਪੁ) ਈਸਰ ਨੇ ਮਨ ਪੁਤ੍ਰ ਕੋ ਖਿਲਾਯਾ, ਭਾਵ ਸੱਤਾ ਦੇ ਕਰ ਬਿਚਰਾਇਆ ਹੈ॥
Prof. Sahib Singhਮਨ-ਪੁੱਤਰ ਨੇ ਪਿਉ-ਜੀਵਾਤਮਾ ਨੂੰ ਖੇਡੇ ਲਾਇਆ ਹੋਇਆ ਹੈ।

ਪਦ ਅਰਥ ਪੂਤਿ = ਪੁੱਤਰ (ਮਨ) ਨੇ। ਖੇਲਾਇਆ = ਖੇਡੇ ਲਾਇਆ ਹੈ।

SikhNet (Spanish)sobrepasa aún a su padre, el Alma y la hace mamar la leche del deseo,

ਬਿਨੁ ਸ੍ਰਵਣਾ; ਖੀਰੁ ਪਿਲਾਇਆ ॥੧॥

bin sravanaa; kheer pilaaeaa |1|

Sant Singh KhalsaWithout breasts, the mother nurses her baby. ||1||
Manmohan SinghThe woman without breasts, suckles milk.
Manmohan Singh (Punjabi)ਬਗੈਰ ਮੰਮਿਆਂ ਦੇ ਇਸਤ੍ਰੀ ਦੁੱਧ ਚੁੰਘਾਉਂਦੀ ਹੈ।
Fareedkot Teeka(ਸ੍ਰਵਣਾ) ਥਨਾਂ ਸੇ ਬਿਨਾਂ ਹੈ ਔ ਮਾਯਾ ਨੇ ਵਿਸੇ ਭੋਗ ਰੂਪ ਦੂਧੁ ਪਿਲਾਯਾ ਹੈ, ਭਾਵ ਅਕਾਰ ਰਹਤ ਮਾਯਾ ਜੀਵੋਂ ਕੋ ਅਨੰਦੁ ਦੇ ਰਹੀ ਹੈ॥੧॥
Prof. Sahib Singh(ਇਹ ਮਨ) ਥਣਾਂ ਤੋਂ ਬਿਨਾ ਹੀ (ਜੀਵਾਤਮਾ ਨੂੰ) ਦੁੱਧ ਪਿਲਾ ਰਿਹਾ ਹੈ (ਭਾਵ, ਨਾਸਵੰਤ ਪਦਾਰਥਾਂ ਦੇ ਸੁਆਦ ਵਿਚ ਪਾ ਰਿਹਾ ਹੈ) ॥੧॥

ਪਦ ਅਰਥ ਸ੍ਰਵਣ = {Skt. = स्नवण = Flowing, trickling, oozing, (ਦੁੱਧ) ਵਗਣਾ, ਸਿੰਮਣਾ} ਥਣ। ਖੀਰੁ = ਦੁੱਧ ॥੧॥

SikhNet (Spanish)privándola de los pechos del Éxtasis. (1)

ਦੇਖਹੁ ਲੋਗਾ; ਕਲਿ ਕੋ ਭਾਉ ॥

dekhahu logaa; kal ko bhaau |

Sant Singh KhalsaBehold, people! This is how it is in the Dark Age of Kali Yuga.
Manmohan SinghSee, O people the influence of the Darkage.
Manmohan Singh (Punjabi)ਦੇਖੋ ਹੇ ਲੋਕੋ! ਕਲਜੁਗ ਦਾ ਪ੍ਰਭਾਵ।
Fareedkot Teekaਹੇ ਲੋਗਾ! (ਕਲਿ) ਅਵਿਦ੍ਯਾ ਕਾ (ਭਾਉ) ਪ੍ਰਤਾਪੁ ਦੇਖੋ॥
Prof. Sahib Singhਹੇ ਲੋਕੋ! ਵੇਖੋ, ਕਲਿਜੁਗ ਦਾ ਅਜਬ ਪ੍ਰਭਾਵ ਪੈ ਰਿਹਾ ਹੈ (ਭਾਵ, ਪ੍ਰਭੂ ਤੋਂ ਵਿਛੜਨ ਕਰਕੇ ਜੀਵ ਉੱਤੇ ਅਜਬ ਦਬਾਉ ਪੈ ਰਿਹਾ ਹੈ)।

ਪਦ ਅਰਥ ਕੋ = ਦਾ। ਭਾਉ = ਪ੍ਰਭਾਵ।

SikhNet (Spanish)Escucha oh ser humano, las maneras de la era de Kali,

ਸੁਤਿ ਮੁਕਲਾਈ; ਅਪਨੀ ਮਾਉ ॥੧॥ ਰਹਾਉ ॥

sut mukalaaee; apanee maau |1| rahaau |

Sant Singh KhalsaThe son marries his mother. ||1||Pause||
Manmohan SinghThe son takes his mother in marriage. Pause.
Manmohan Singh (Punjabi)ਪੁੱਤ੍ਰ ਆਪਣੀ ਮਾਤਾ ਨਾਲ ਵਿਆਹ ਕਰ ਲੈਂਦਾ ਹੈ। ਠਹਿਰਾਉ।
Fareedkot Teeka(ਸੁਤਿ) ਪੁਤ੍ਰ ਜੀਵ ਨੇ ਅਪਨੀ ਮਾਉ ਮਾਯਾ ਮੁਕਲਾਈ ਹੈ ਅਰਥਾਤ ਅਪਨੀ ਕਰ ਮਾਨੀ ਹੈ॥੧॥ ਰਹਾਉ ॥
Prof. Sahib Singh(ਮਨ-ਰੂਪ) ਪੁੱਤਰ ਨੇ ਆਪਣੀ ਮਾਂ (-ਮਾਇਆ) ਨੂੰ ਵਿਆਹ ਲਿਆ ਹੈ ॥੧॥ ਰਹਾਉ ॥

ਪਦ ਅਰਥ ਸੁਤਿ = ਪੁੱਤਰ ਨੇ। ਮੁਕਲਾਈ = ਵਿਆਹ ਲਈ ਹੈ। ਮਾਉ = ਮਾਂ। ਕਲਿ = ਪ੍ਰਭੂ ਤੋਂ ਵਿਛੋੜਾ ॥੧॥ ਰਹਾਉ ॥

SikhNet (Spanish)en ella el hijo se casa con su propia madre. (1-Pausa)

ਪਗਾ ਬਿਨੁ; ਹੁਰੀਆ ਮਾਰਤਾ ॥

pagaa bin; hureea maarataa |

Sant Singh KhalsaWithout feet, the mortal jumps.
Manmohan SinghA man without feet take a leap.
Manmohan Singh (Punjabi)ਪੈਰਾ ਦੇ ਬਗੈਰ ਬੰਦਾ ਛਾਲ ਮਾਰਦਾ ਹੈ।
Fareedkot Teekaਮਨੁ (ਪਗਾ) ਪੈਰਾਂ ਸੇ ਬਿਨਾਂ ਹੈ ਅਰੁ (ਹੁਰੀਆ) ਛਾਲਾਂ ਮਾਰਤਾ ਹੈ, ਭਾਵ ਕਲਪਣਾ ਕਰ ਕੇ ਦੇਸਾਂਤਰੋਂ ਮੇਂ ਚਲਾ ਜਾਤਾ ਹੈ॥
Prof. Sahib Singh(ਇਸ ਮਨ ਦੇ) ਕੋਈ ਪੈਰ ਨਹੀਂ ਹਨ, ਪਰ ਛਾਲਾਂ ਮਾਰਦਾ ਫਿਰਦਾ ਹੈ;

ਪਦ ਅਰਥ ਪਗ = ਪੈਰ। ਹੁਰੀਆ = ਛਾਲਾਂ।

SikhNet (Spanish)Mira, sin tener pies la mente salta, se ríe sin tener labios,

ਬਦਨੈ ਬਿਨੁ; ਖਿਰ ਖਿਰ ਹਾਸਤਾ ॥

badanai bin; khir khir haasataa |

Sant Singh KhalsaWithout a mouth, he bursts into laughter.
Manmohan SinghA man without mouth bursts into laughter.
Manmohan Singh (Punjabi)ਮੂੰਹ ਦੇ ਬਗੈਰ ਬੰਦਾ ਖਿੜ ਖਿੜ ਹਸਦਾ ਹੈ।
Fareedkot Teekaਮੁਖ ਸੇ ਬਿਨਾਂ ਹੈ ਔਰ ਖਿੜ ਖਿੜ ਹਸਤਾ ਹੈ, ਭਾਵ ਵਿਸਯੋਂ ਕਰ ਅਧਿਕ ਪ੍ਰਸੰਨਤਾ ਮਾਨਤਾ ਹੈ॥
Prof. Sahib Singh(ਇਸ ਦਾ) ਮੂੰਹ ਨਹੀਂ, ਪਰ ਖਿੜ ਖਿੜ ਹੱਸਦਾ ਫਿਰਦਾ ਹੈ।

ਪਦ ਅਰਥ ਬਦਨ = ਮੂੰਹ। ਖਿਰ ਖਿਰ = ਖਿੜ ਖਿੜ। ਹਾਸਤਾ = ਹੱਸਦਾ ਹੈ।

SikhNet (Spanish)aunque en apariencia está despierta,

ਨਿਦ੍ਰਾ ਬਿਨੁ ਨਰੁ ਪੈ ਸੋਵੈ ॥

nidraa bin nar pai sovai |

Sant Singh KhalsaWithout feeling sleepy, he lays down and sleeps.
Manmohan SinghWithout sleep one lies down and sleeps.
Manmohan Singh (Punjabi)ਨੀਂਦ ਦੇ ਬਗੈਰ ਆਦਮੀ ਪੈ ਕੇ ਸੌਂ ਜਾਂਦਾ ਹੈ।
Fareedkot Teeka(ਨਰੁ) ਮਨੁਖ ਭਾਵ ਜੀਵ ਵਾਸਤਵ ਤੇ ਅਵਿਦ੍ਯਾ ਰੂਪ ਨਿੰਦਾ ਸੇ ਬਿਨਾਂ ਹੈ, (ਪੈ) ਬਹੁੜੋ ਅਵਿਦ੍ਯਾ ਕਰ ਸੋਇ ਰਹਾ ਹੈ, ਭਾਵ ਪਰਮੇਸ੍ਵਰ ਤੇ ਅਗ੍ਯਾਤ ਹੋ ਰਹਾ ਹੈ॥
Prof. Sahib Singh(ਜੀਵ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ ਮਾਇਆ ਦੀ) ਨੀਂਦ ਨਹੀਂ ਵਿਆਪ ਸਕਦੀ ਸੀ, ਪਰ ('ਕਲਿ ਕੋ ਭਾਉ' ਵੇਖੋ) ਜੀਵ ਲੰਮੀ ਤਾਣ ਕੇ ਸੁੱਤਾ ਪਿਆ ਹੈ;

ਪਦ ਅਰਥ ਨਿਦ੍ਰਾ = ਮੋਹ ਦੀ ਨੀਂਦ। ਪੈ = ਬੇ-ਪਰਵਾਹ ਹੋ ਕੇ, ਲੰਮੀ ਤਾਣ ਕੇ।

SikhNet (Spanish)en realidad duerme

ਬਿਨੁ ਬਾਸਨ ਖੀਰੁ ਬਿਲੋਵੈ ॥੨॥

bin baasan kheer bilovai |2|

Sant Singh KhalsaWithout a churn, the milk is churned. ||2||
Manmohan SinghWithout a vessel one churns milk.
Manmohan Singh (Punjabi)ਭਾਂਡੇ ਦੇ ਬਗੈਰ ਇਨਸਾਨ ਦੁੱਧ ਰਿੜਕਦਾ ਹੈ।
Fareedkot Teeka(ਬਿਨੁ ਬਾਸਨ) ਥਿਰਤਾ ਰੂਪ ਭਾਂਡੇ ਤੇ ਬਿਨਾਂ ਹੈ, ਭਾਵ ਮਿਥ੍ਯਾ ਸਰੀਰ ਕੋ ਪਾਇ ਕਰ (ਖੀਰੁ ਬਿਲੋਵੈ) ਸੁਖੋਂ ਕੀ ਇਛਾ ਕਰਤਾ ਹੈ॥੨॥
Prof. Sahib Singhਤੇ ਭਾਂਡੇ ਤੋਂ ਬਿਨਾ ਦੁੱਧ ਰਿੜਕ ਰਿਹਾ ਹੈ (ਭਾਵ, ਸ਼ੇਖ਼ ਚਿੱਲੀ ਵਾਂਗ ਘਾੜਤਾਂ ਘੜਦਾ ਰਹਿੰਦਾ ਹੈ) ॥੨॥

ਪਦ ਅਰਥ ਬਾਸਨ = ਭਾਂਡਾ। ਬਿਲੋਵੈ = ਰਿੜਕਦਾ ਹੈ ॥੨॥

SikhNet (Spanish)y sin tener olla, ella bate. (2)

ਬਿਨੁ ਅਸਥਨ ਗਊ ਲਵੇਰੀ ॥

bin asathan gaoo laveree |

Sant Singh KhalsaWithout udders, the cow gives milk.
Manmohan SinghA cow without teats gives milk.
Manmohan Singh (Punjabi)ਥਣਾ ਦੇ ਬਾਝੋਂ ਗਾਂ ਦੁੱਧ ਦਿੰਦੀ ਹੈ।
Fareedkot Teekaਮਾਯਾ ਗਊ ਸੁਖ ਰੂਪ ਅਸਥਨੋਂ ਸੇ ਬਿਨਾਂ ਹੈ ਅਰ ਮਨ ਨੇ ਲਵੇਰੀ, ਭਾਵ ਸੁਖ ਰੂਪ ਜਾਣੀ ਹੈ॥
Prof. Sahib Singh(ਇਸ ਮਾਇਆ-ਰੂਪ) ਗਾਂ ਪਾਸੋਂ ਸੁਖ ਤਾਂ ਨਹੀਂ ਮਿਲ ਸਕਦੇ, ਪਰ ਇਹ (ਮਨ ਨੂੰ) ਝੂਠੇ ਪਦਾਰਥਾਂ-ਰੂਪ ਦੁੱਧ ਵਿਚ ਮੋਹ ਰਹੀ ਹੈ।

ਪਦ ਅਰਥ ਅਸਥਨ = ਥਣ। ਗਊ = ਮਾਇਆ-ਰੂਪ ਗਾਂ। ਬਿਨੁ ਅਸਥਨ = ਥਣਾਂ ਤੋਂ ਬਿਨਾ ਹੈ, (ਭਾਵ, ਇਸ ਮਾਇਆ ਪਾਸੋਂ ਸੁਖ ਨਹੀਂ ਮਿਲਦੇ)।

SikhNet (Spanish)La mente es una vaca sin tetillas, sí, viaja muy lejos,

ਪੈਡੇ ਬਿਨੁ; ਬਾਟ ਘਨੇਰੀ ॥

paidde bin; baatt ghaneree |

Sant Singh KhalsaWithout travelling, a long journey is made.
Manmohan SinghA long journey is accomplished without travelling.
Manmohan Singh (Punjabi)ਲੰਮਾ ਸਫਰ ਬਗੈਰ ਤੁਰਨ ਦੇ ਨੇਪੜੇ ਚੜ੍ਹ ਜਾਂਦਾ ਹੈ।
Fareedkot Teekaਵਾਸਤਵ ਤੇ ਜੀਉ ਪੈਡੇ ਬਿਨੁ, ਭਾਵ ਅਚਲ ਰੂਪੁ ਹੈ ਔ ਭੂਲ ਕਰ ਘਨੀ ਵਾਟ ਮੰਨ ਛੋਡੀ ਹੈ, ਭਾਵ ਆਪ ਕੋ ਜਨਮਤਾ ਮਰਤਾ ਮਾਨਤਾ ਹੈ॥
Prof. Sahib Singh(ਆਪਣੇ ਅਸਲੇ ਅਨੁਸਾਰ ਤਾਂ ਇਸ ਜੀਵ ਨੂੰ ਕੋਈ ਭਟਕਣਾ ਨਹੀਂ ਸੀ ਚਾਹੀਦੀ, ਪਰ 'ਕਲਿ ਕੋ ਭਾਉ' ਵੇਖੋ) ਲੰਮੇ ਪੈਂਡੇ (ਚੌਰਾਸੀ ਦੇ ਗੇੜ ਵਿਚ) ਪਿਆ ਹੋਇਆ ਹੈ।

ਪਦ ਅਰਥ ਪੈਡੇ ਬਿਨੁ = (ਇਸ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ) ਕੋਈ ਪੈਂਡਾ ਨਹੀਂ। ਬਾਟ ਘਨੇਰੀ = ਲੰਮੀ ਵਾਟ।

SikhNet (Spanish)aunque la distancia entre ella y Dios es tan corta,

ਬਿਨੁ ਸਤਿਗੁਰ; ਬਾਟ. ਨ ਪਾਈ ॥

bin satigur; baatt. na paaee |

Sant Singh KhalsaWithout the True Guru, the path is not found.
Manmohan SinghWithout the True Guru path is found not.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਰਸਤਾ ਨਹੀਂ ਮਿਲਦਾ।
Fareedkot Teekaਮਨ ਨੇ ਬਿਨਾਂ ਸਤਿਗੁਰੋਂ ਕੇ ਵੀਚਾਰ ਰੂਪੀ ਵਾ ਭਗਤੀ ਰੂਪ ਵਾਟ ਨਹੀਂ ਪਾਈ॥
Prof. Sahib Singhਸਤਿਗੁਰੂ ਤੋ ਬਿਨਾ ਜੀਵਨ-ਸਫ਼ਰ ਦਾ ਸਹੀ ਰਸਤਾ ਨਹੀਂ ਲੱਭ ਸਕਦਾ।

ਪਦ ਅਰਥ ਬਾਟ = ਜੀਵਨ ਦਾ ਸਹੀ ਰਸਤਾ।

SikhNet (Spanish)y sin el Verdadero Guru no encuentra el Camino,

ਕਹੁ ਕਬੀਰ. ਸਮਝਾਈ ॥੩॥੩॥

kahu kabeer. samajhaaee |3|3|

Sant Singh KhalsaSays Kabeer, see this, and understand. ||3||3||
Manmohan SinghThis is there wisdom which Kabir utters.
Manmohan Singh (Punjabi)ਇਹ ਹੈ ਦਾਨਾਈ ਜੋ ਕਬੀਰ ਉਚਾਰਨ ਕਰਦਾ ਹੈ।
Fareedkot Teekaਕਬੀਰ ਜੀ ਐਸੇ ਸਮਝਾਇ ਕਰ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਤੇ ਰਸਤਾ ਪਾਈਤਾ ਹੈ॥੩॥੩॥☬ਅਬ ਪ੍ਰਹਲਾਦ ਕਾ ਪ੍ਰਸੰਗੁ ਕਹਤੇ ਹੈਂ:
Prof. Sahib Singhਕਬੀਰ (ਇਸ ਜਗਤ ਨੂੰ) ਸਮਝਾ ਕੇ (ਇਹ) ਦੱਸ ਰਿਹਾ ਹੈ ॥੩॥੩॥

* ਸ਼ਬਦ ਦਾ ਭਾਵ: ਗੁਰੂ ਦੀ ਰਾਹਬਰੀ ਤੋਂ ਬਿਨਾ ਮਨ ਮਾਇਆ ਦੀ ਨੀਂਦ ਵਿਚ ਸੁੱਤਾ ਰਹਿੰਦਾ ਹੈ। ਇਹੀ ਹੈ ਕਲਿਜੁਗ ਦਾ ਪ੍ਰਭਾਵ। * ਨੋਟ: ਇਸ ਸਾਰੇ ਸ਼ਬਦ ਵਿਚ ਕਬੀਰ ਜੀ ਮਾਇਆ ਦੇ ਪ੍ਰਭਾਵ ਦਾ ਹਾਲ ਦੱਸ ਰਹੇ ਹਨ, ਮਾਇਆ-ਵੇੜ੍ਹੇ ਜੀਵ ਦੀ ਦਸ਼ਾ ਬਿਆਨ ਕਰ ਰਹੇ ਹਨ; ਅਤੇ 'ਕਲਿ ਕੋ ਭਾਉ' ਲਫ਼ਜ਼ ਵਰਤਦੇ ਹਨ। ਇਹੀ ਲਫ਼ਜ਼ ਗੁਰੂ ਨਾਨਕ ਦੇਵ ਜੀ ਨੇ ਵਰਤੇ ਹਨ ਆਸਾ ਰਾਗ ਦੇ ਇਕ ਸ਼ਬਦ ਵਿਚ, ਜਿੱਥੇ ਆਪ ਮਾਇਆ-ਵੇੜ੍ਹੇ ਜਗਤ ਦੀ ਹਾਲਤ ਦੱਸਦੇ ਹਨ; ਆਪ ਫ਼ੁਰਮਾਂਦੇ ਹਨ: ਤਾਲ ਮਦੀਰੇ ਘਟ ਕੇ ਘਾਟ ॥ ਦੋਲਕ ਦੁਨੀਆ ਵਾਜੈ ਵਾਜ ॥ ਨਾਰਦੁ ਨਾਚੈ ਕਲਿ ਕਾ ਭਾਉ ॥ ਜਤੀ ਸਤੀ ਕਹਿ ਰਾਖਹਿ ਪਾਉ ॥੧॥ ਇਹਨਾਂ ਲਫ਼ਜ਼ਾਂ ਦੀ ਸਾਂਝ ਇਸ ਨਤੀਜੇ ਤੇ ਅਪੜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਪਾਸ ਭਗਤ ਕਬੀਰ ਜੀ ਦੀ ਬਾਣੀ ਮੌਜੂਦ ਸੀ। ਮੂਰਤੀ-ਪੂਜਾ ਤੇ ਭਰਮਾਂ-ਵਹਿਮਾਂ ਦੇ ਹਨੇਰੇ ਵਿਚ ਫਸੇ ਹੋਏ ਭਾਰਤ ਵਿਚ ਜਦੋਂ ਗੁਰੂ ਨਾਨਕ ਦੇਵ ਜੀ ਕਿਸੇ ਰੱਬੀ-ਪਿਆਰੇ ਦੀ ਭਾਲ ਕਰਨ ਚੜ੍ਹੇ, ਤਾਂ ਇਹ ਕੁਦਰਤੀ ਗੱਲ ਸੀ ਕਿ ਜਿੱਥੇ-ਕਿਤੇ ਇਹਨਾਂ ਨੂੰ ਆਪਣੇ ਹਮ-ਖ਼ਿਆਲ ਦੀ ਦੱਸ ਪਏ, ਉਸ ਨੂੰ ਮਿਲਣ ਜਾਂ ਉਸ ਦੀ ਬਾਣੀ ਹਾਸਲ ਕਰਨ। * ਨੋਟ: 'ਬਿਨੁ ਸਤਿਗੁਰ ਬਾਟ ਨ ਪਾਈ'-ਇਸ ਤੁਕ ਤੋਂ ਸਾਫ਼ ਦਿੱਸਦਾ ਹੈ ਕਿ ਸਾਰੇ ਸ਼ਬਦ ਵਿਚ 'ਕਲਿ ਕੋ ਭਾਉ' ਦੇ ਕਾਰਨ ਜੀਵ ਦੇ ਕੁਰਾਹੇ ਪਏ ਹੋਣ ਦਾ ਹਾਲ ਦੱਸਿਆ ਹੈ। ਕਿਸੇ ਅਸੰਭਵ ਜਾਂ ਸੰਭਵ ਗੱਲ ਦਾ ਇੱਥੇ ਜ਼ਿਕਰ ਨਹੀਂ, ਜਿਵੇਂ ਕਿ ਕਈ ਟੀਕਾਕਾਰ ਲਿਖ ਰਹੇ ਹਨ। 'ਬਾਟ' ਤੋਂ ਖੁੰਝਣ ਦਾ ਜ਼ਿਕਰ ਹੈ, ਤੇ

SikhNet (Spanish)ésta es la esencia de toda Sabiduría que Kabir proclama. (3-3)

Open this shabad →

Shabad Bhagat Kabir Ji Raag Basant

ਪ੍ਰਹਲਾਦ ਪਠਾਏ; ਪੜਨ ਸਾਲ ॥

prahalaad patthaae; parran saal |

Sant Singh KhalsaPrahlaad was sent to school.
Manmohan SinghPrahlad was sent to the school.
Manmohan Singh (Punjabi)ਪ੍ਰਹਿਲਾਦ ਨੂੰ ਮਦਰਸੇ ਭੇਜ ਦਿੱਤਾ।
Fareedkot Teekaਪਿਤਾ ਕੇ ਭੇਜੇ ਹੂਏ ਪ੍ਰਹਲਾਦ ਜੀ ਪਾਠਸਾਲਾ ਮੇਂ ਪੜਨੇ ਹੇਤ ਆਏ॥
Prof. Sahib Singhਪ੍ਰਹਿਲਾਦ ਨੂੰ (ਉਸ ਦੇ ਪਿਉ ਹਰਨਾਖਸ਼ ਨੇ) ਪਾਠਸ਼ਾਲਾ ਵਿਚ ਪੜ੍ਹਨ ਘੱਲਿਆ,

ਪਦ ਅਰਥ ਪਠਾਏ = ਘੱਲਿਆ। ਪੜਨਸਾਲ = ਪਾਠਸ਼ਾਲਾ।

SikhNet (Spanish)Prehlad fue enviado a la escuela,

ਸੰਗਿ ਸਖਾ ਬਹੁ ਲੀਏ ਬਾਲ ॥

sang sakhaa bahu lee baal |

Sant Singh KhalsaHe took many of his friends along with him.
Manmohan SinghHe took many children with him as his associates.
Manmohan Singh (Punjabi)ਉਸ ਨੇ ਬਹੁਤ ਸਾਰੇ ਬੱਚੇ ਆਪਣੇ ਨਾਲ ਸਾਥੀਆਂ ਵਜੋ ਲੈ ਲਏ।
Fareedkot Teekaਵਹੁ ਜੋ (ਸਖਾ) ਮਿਤ੍ਰ ਵਾ ਪ੍ਯਾਰੇ ਬਾਲਕ ਥੇ, ਸੋ ਅਪਨੇ ਸਾਥ ਬਹੁਤੇ ਹੀ ਲੀਏ ਹੂਏ ਥੇ॥ ਵਹਾਂ ਪਾਂਧੇ ਨੇ ਪ੍ਰਵਿਰਤੀ ਕੀ ਪਟੀ ਲਿਖ ਦਈ। ਤਬ ਪ੍ਰਹਲਾਦ ਜੀ ਨੇ ਕਹਾ:
Prof. Sahib Singh(ਪ੍ਰਹਿਲਾਦ ਨੇ ਆਪਣੇ) ਨਾਲ ਕਈ ਬਾਲਕ ਸਾਥੀ ਲੈ ਲਏ।

ਪਦ ਅਰਥ ਸੰਗਿ = (ਆਪਣੇ) ਨਾਲ। ਸਖਾ = ਮਿੱਤਰ, ਸਾਥੀ। ਬਾਲ = ਬਾਲਕ।

SikhNet (Spanish)junto con otros niños de su edad,

ਮੋ ਕਉ ਕਹਾ ਪੜੑਾਵਸਿ; ਆਲ ਜਾਲ ॥

mo kau kahaa parraavas; aal jaal |

Sant Singh KhalsaHe asked his teacher, "Why do you teach me about worldly affairs?
Manmohan Singh(He said to his teacher) "Why teach thou me the worldly entanglements?
Manmohan Singh (Punjabi)(ਉਸ ਨੇ ਆਪਣੇ ਉਸਤਾਦ ਨੂੰ ਆਖਿਆ) "ਤੂੰ ਮੈਨੂੰ ਸੰਸਾਰੀ ਝਮੇਲੇ ਕਿਉਂ ਪੜ੍ਹਾਉਂਦਾ ਹੈ?
Fareedkot Teeka(ਆਲ) ਘਰੋਂ ਕੇ ਜੋ ਜਾਲ ਰੂਪ ਧੰਧੇ ਹੈਂ, ਸੋ ਮੇਰੇ ਕੋ (ਕਹਾ) ਕਿਸ ਵਾਸਤੇ ਪਢਾਵਤੇ ਹੋ?☬ਜੇ ਕਹੇ ਤੁਮ ਅਵਰ ਕ੍ਯਾ ਚਾਹਤੇ ਹੋ? ਤਿਸ ਪਰ ਕਹਤੇ ਹੈਂ:
Prof. Sahib Singh(ਜਦੋਂ ਪਾਂਧਾ ਕੁਝ ਹੋਰ ਉਲਟ-ਪੁਲਟ ਪੜ੍ਹਾਣ ਲੱਗਾ, ਤਾਂ ਪ੍ਰਹਿਲਾਦ ਨੇ ਆਖਿਆ, ਹੇ ਬਾਬਾ!) ਮੈਨੂੰ ਊਲ-ਜਲੂਲ ਕਿਉਂ ਪੜ੍ਹਾਉਂਦਾ ਹੈਂ?

ਪਦ ਅਰਥ ਕਹਾ ਪੜ੍ਹ੍ਹਾਵਸਿ = ਤੂੰ ਕਿਉਂ ਪੜ੍ਹਾਉਂਦਾ ਹੈਂ? ਆਲ ਜਾਲ = ਘਰ ਦੇ ਧੰਧੇ {ਆਲ = ਘਰ। ਜਾਲ = ਧੰਧੇ}।

SikhNet (Spanish)pero al maestro le dijo, no me enseñes ni esto ni lo otro

ਮੇਰੀ ਪਟੀਆ ਲਿਖਿ ਦੇਹੁ; ਸ੍ਰੀ ਗੋੁਪਾਲ ॥੧॥

meree patteea likh dehu; sree guopaal |1|

Sant Singh KhalsaWrite the Name of the Dear Lord on my tablet." ||1||
Manmohan SinghOn my tablet write thou the Name of the Sire Lord".
Manmohan Singh (Punjabi)ਤੂੰ ਮੇਰੀ ਫੱਟੀ ਉਤੇ ਮਹਾਰਾਜ ਸੁਆਮੀ ਦਾ ਨਾਮ ਲਿਖ ਦੇ।"
Fareedkot Teekaਮੇਰੀ ਪਟੀ ਕੇ ਊਪਰ ਤੋ ਸ੍ਰੀ ਗੋਪਾਲ ਜੀ ਕਾ ਨਾਮੁ ਲਿਖ ਦੀਜੀਏ॥੧॥
Prof. Sahib Singhਮੇਰੀ ਇਸ ਨਿੱਕੀ ਜਿਹੀ ਪੱਟੀ ਉੱਤੇ 'ਸ੍ਰੀ ਗੋਪਾਲ, ਸ੍ਰੀ ਗੋਪਾਲ' ਲਿਖ ਦੇਹ ॥੧॥

ਪਦ ਅਰਥ ਪਟੀਆ = ਨਿੱਕੀ ਜਿਹੀ ਪੱਟੀ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲੀ ਲਫ਼ਜ਼ 'ਗੋਪਾਲ' ਹੈ। ਪਰ, ਇੱਥੇ 'ਗੁਪਾਲ' ਪੜ੍ਹਨਾ ਹੈ} ॥੧॥

SikhNet (Spanish)y escribe sobre mi cuaderno el Nombre de Dios. (1)

ਨਹੀ ਛੋਡਉ. ਰੇ ਬਾਬਾ; ਰਾਮ ਨਾਮ ॥

nahee chhoddau. re baabaa; raam naam |

Sant Singh KhalsaO Baba, I will not forsake the Name of the Lord.
Manmohan SinghO sire, I shall abandon not the Lord's Name.
Manmohan Singh (Punjabi)ਹੇ ਜਨਾਬ! ਮੈਂ ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਾਂਗਾਂ।
Fareedkot Teekaਹੇ (ਬਾਬਾ) ਪਾਂਧਾ ਜੀ! ਮੈਂ ਰਾਮ ਨਾਮ ਕੋ ਨਹੀਂ ਛੋਡੂੰਗਾ॥
Prof. Sahib Singhਹੇ ਬਾਬਾ! ਮੈਂ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਾਂਗਾ।

ਪਦ ਅਰਥ ਰੇ ਬਾਬਾ = ਹੇ ਬਾਬਾ! ਛੋਡਉ = ਮੈਂ ਛੱਡਦਾ ਹਾਂ, ਮੈਂ ਛੱਡਾਂਗਾ।

SikhNet (Spanish)Oh Amor, nunca dejaré el Nombre de Dios,

ਮੇਰੋ ਅਉਰ ਪੜੑਨ ਸਿਉ; ਨਹੀ ਕਾਮੁ ॥੧॥ ਰਹਾਉ ॥

mero aaur parran siau; nahee kaam |1| rahaau |

Sant Singh KhalsaI will not bother with any other lessons. ||1||Pause||
Manmohan SinghI have no concern with any other instruction. Pause.
Manmohan Singh (Punjabi)ਮੇਰਾ ਹੋਰ ਕਿਸੇ ਪੜ੍ਹਾਈ ਨਾਲ ਕੋਈ ਵਾਸਤਾ ਨਹੀਂ। ਠਹਿਰਾਉ।
Fareedkot Teekaਪ੍ਰਵਿਰਤੀ ਕੀ ਵਿਦ੍ਯਾ ਕੇ ਪੜਨੇ ਸੇ ਮੇਰਾ ਕੁਛ ਕਾਮ ਨਹੀਂ॥੧॥ ਰਹਾਉ ॥
Prof. Sahib Singhਨਾਮ ਤੋਂ ਬਿਨਾ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ॥੧॥ ਰਹਾਉ ॥

ਪਦ ਅਰਥ ਮੇਰੋ ਨਹੀ ਕਾਮੁ = ਮੇਰਾ ਕੋਈ ਕੰਮ ਨਹੀਂ, ਮੇਰੀ ਕੋਈ ਗ਼ਰਜ਼ ਨਹੀਂ ॥੧॥ ਰਹਾਉ ॥

SikhNet (Spanish)pues ya no me interesa leer nada más. (1-Pausa)

ਸੰਡੈ ਮਰਕੈ; ਕਹਿਓ ਜਾਇ ॥

sanddai marakai; kahio jaae |

Sant Singh KhalsaSanda and Marka went to the king to complain.
Manmohan SinghSanda and Marka went and complained to the king.
Manmohan Singh (Punjabi)ਸੰਡੇ ਅਤੇ ਮਰਕੇ ਨੇ ਜਾ ਕੇ ਪਾਤਿਸ਼ਾਹ ਕੋਲ ਸ਼ਿਕਾਇਤ ਕੀਤੀ।
Fareedkot Teekaਸੰਡੇ ਔ ਅਮਰਕੇ ਨੇ ਹਰਨਾਖਸ ਕੋ ਜਾਇ ਕਰ ਕਹਾ: ਨਾ ਤੋ ਹਮਾਰੀ ਵਿਦ੍ਯਾ ਪੜਤਾ ਹੈ ਔਰ ਨਾ ਰਾਮ ਨਾਮ ਕੋ ਛੋਡਤਾ ਹੈ॥
Prof. Sahib Singh(ਪ੍ਰਹਿਲਾਦ ਦੇ ਅਧਿਆਪਕ) ਸੰਡੇ ਮਰਕੇ (ਅਮਰਕ) ਨੇ ਜਾ ਕੇ (ਹਰਨਾਖਸ਼ ਨੂੰ ਇਹ ਗੱਲ) ਕਹਿ ਦਿੱਤੀ।
SikhNet (Spanish)Sanad y Marka, sus maestros se quejaron ante el Rey

ਪ੍ਰਹਲਾਦ ਬੁਲਾਏ; ਬੇਗਿ ਧਾਇ ॥

prahalaad bulaae; beg dhaae |

Sant Singh KhalsaHe sent for Prahlaad to come at once.
Manmohan SinghHe sent for Prahlad telling the messenger to ask Prahlad to quickly run to him.
Manmohan Singh (Punjabi)ਹਲਕਾਰੇ ਨੂੰ ਆਖ ਕੇ ਕਿ ਪ੍ਰਹਿਲਾਦ ਮੇਰੇ ਕੋਲ ਛੇਤੀ ਪੁਜ ਜਾਵੇ, ਉਸ ਨੇ ਪ੍ਰਹਿਲਾਦ ਨੂੰ ਸੱਦ ਘੱਲਿਆ।
Fareedkot Teekaਐਸੇ ਸੁਨ ਕਰ (ਧਾਇ) ਹਲਕਾਰਾ ਭੇਜ ਕੇ ਪ੍ਰਹਲਾਦ ਜੀ (ਬੇਗਿ) ਸੀਘ੍ਰ ਹੀ ਬੁਲਾਇ ਲੀਏ॥
Prof. Sahib Singhਉਸ ਨੇ ਛੇਤੀ ਨਾਲ ਪ੍ਰਹਿਲਾਦ ਨੂੰ ਸੱਦ ਘੱਲਿਆ।

ਪਦ ਅਰਥ ਬੇਗਿ = ਛੇਤੀ। ਬੁਲਾਏ = ਸਦਵਾਇਆ।

SikhNet (Spanish)y el Rey pidió que lo trajeran ante él. Oh hijo,

ਤੂ. ਰਾਮ ਕਹਨ ਕੀ ਛੋਡੁ ਬਾਨਿ ॥

too. raam kehan kee chhodd baan |

Sant Singh KhalsaHe said to him, "Stop uttering the Lord's Name.
Manmohan SinghHarnakhsh said to Prahlad, "Abandon thou the habit of uttering the Lord's Name".
Manmohan Singh (Punjabi)ਹਰਨਾਖਸ਼ ਨੇ ਪ੍ਰਹਿਲਾਦ ਨੂੰ ਆਖਿਆ, " ਤੂੰ ਪ੍ਰਭੂ ਦਾ ਨਾਮ ਉਚਾਰਨ ਕਰਨ ਦੀ ਆਦਤ ਨੂੰ ਤਿਆਗ ਦੇ।"
Fareedkot Teekaਤਬ ਗੁਰੂ ਨੇ ਪ੍ਰਹਲਾਦ ਕੋ ਕਹਾ: ਤੂੰ ਰਾਮ ਨਾਮ ਕਹਿਨੇ ਕੀ ਬਾਨ ਛੋਡ ਦੇਹ॥
Prof. Sahib Singh(ਪਾਂਧੇ ਨੇ ਪ੍ਰਹਿਲਾਦ ਨੂੰ ਸਮਝਾਇਆ) ਤੂੰ ਪਰਮਾਤਮਾ ਦਾ ਨਾਮ ਸਿਮਰਨ ਦੀ ਆਦਤ ਛੱਡ ਦੇਹ,

ਪਦ ਅਰਥ ਬਾਨਿ = ਆਦਤ।

SikhNet (Spanish)dijo el Rey, deja ya el hábito de recitar el Nombre de Dios

ਤੁਝੁ ਤੁਰਤੁ ਛਡਾਊ; ਮੇਰੋ ਕਹਿਓ ਮਾਨਿ ॥੨॥

tujh turat chhaddaaoo; mero kahio maan |2|

Sant Singh KhalsaI shall release you at once, if you obey my words." ||2||
Manmohan SinghI shall release thee all at once, If thou obey my words.
Manmohan Singh (Punjabi)ਜੇ ਤੂੰ ਮੇਰਾ ਆਖਿਆ ਮੰਨ ਲਵੇ, ਮੈਂ ਤੈਨੂੰ ਝੱਟ ਪਟ ਹੀ ਬੰਦਖਲਾਸ ਕਰ ਦਿਆਂਗਾ।
Fareedkot Teekaਅਬ ਤੇਰੇ ਪਿਤਾ ਸੇ ਤੇਰੇ ਕੋ ਸੀਘ੍ਰ ਹੀ ਛੁਡਾਇ ਲੇਤਾ ਹੂੰ, ਪਰੰਤੂ ਮੇਰਾ ਕਹਨਾ ਮਾਨ ਲੇ, ਭਾਵ ਜੋ ਮੈਂ ਪੜਾਉਤਾ ਹੂੰ ਸੋ ਪੜੁ। ਨਹੀਂ ਤੋ ਤੇਰੇ ਕੋ ਪਿਤਾ ਜਲ ਮੇਂ ਡੁਬਾਇ ਔਰ ਪਰਬਤ ਸੇ ਗਿਰਾਇ ਮਾਰੇਗਾ॥੨॥☬ਤਿਸ ਪਰ ਕਹਤੇ ਹੈਂ:
Prof. Sahib Singhਮੇਰਾ ਆਖਿਆ ਮੰਨ ਲੈ, ਮੈਂ ਤੈਨੂੰ ਤੁਰਤ ਛਡਾ ਲਵਾਂਗਾ ॥੨॥

ਪਦ ਅਰਥ ਮਾਨਿ = ਮੰਨ ਲੈ ॥੨॥

SikhNet (Spanish)te dejaré ir, pero sólo si cumples mi comando. (2)

ਮੋ ਕਉ ਕਹਾ ਸਤਾਵਹੁ; ਬਾਰ ਬਾਰ ॥

mo kau kahaa sataavahu; baar baar |

Sant Singh KhalsaPrahlaad answered, "Why do you annoy me, over and over again?
Manmohan SinghPrahlad replied, "why do you annoy me over and over again?"
Manmohan Singh (Punjabi)ਪ੍ਰਹਿਲਾਦ ਨੇ ਉੱਤਰ ਦਿੱਤਾ-"ਤੂੰ ਮੈਨੂੰ ਮੁੜ ਮੁੜ ਕੇ ਕਿਉਂ ਤੰਗ ਕਰਦਾ ਹੈ?"
Fareedkot Teekaਮੇਰੇ ਕਉ ਬਾਰ ਬਾਰ ਕਿਸ ਵਾਸਤੇ ਸਤਾਵਤੇ ਹੋ ਅਰਥਾਤ ਦੁਖ ਕਿਉਂ ਦੇਤੇ ਹੋ?
Prof. Sahib Singh(ਪ੍ਰਹਿਲਾਦ ਨੇ ਉੱਤਰ ਦਿੱਤਾ, ਇਹ ਗੱਲ ਆਖ ਕੇ) ਮੈਨੂੰ ਮੁੜ ਮੁੜ ਕਿਉਂ ਦਿੱਕ ਕਰਦੇ ਹੋ?

ਪਦ ਅਰਥ ਬਾਰ ਬਾਰ = ਮੁੜ ਮੁੜ।

SikhNet (Spanish)Prehlad contestó, oh padre no insistas más,

ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥

prabh jal thal gir kee pahaar |

Sant Singh KhalsaGod created the water, land, hills and mountains.
Manmohan SinghThe Lord has made water, dry land, hills and the mountains.
Manmohan Singh (Punjabi)ਸੁਆਮੀ ਨੇ ਪਾਣੀ, ਸੁੱਕੀ ਧਰਤੀ, ਪਹਾੜੀਆਂ ਅਤੇ ਪਹਾੜ ਬਣਾਏ ਹਨ।
Fareedkot Teekaਜਿਸ ਪ੍ਰਭੂ ਨੇ ਜਲ ਥਲ ਔਰ (ਗਿਰਿ) ਬਡੇ ਪਰਬਤ ਔਰ ਛੋਟੇ ਪਹਾੜ (ਕੀਏ) ਬਣਾਏ ਹੈਂ, ਸੋ ਮੇਰਾ ਰਖਕ ਹੈ॥
Prof. Sahib Singhਜਿਸ ਪ੍ਰਭੂ ਨੇ ਪਾਣੀ, ਧਰਤੀ, ਪਹਾੜ ਆਦਿਕ ਸਾਰੀ ਸ੍ਰਿਸ਼ਟੀ ਬਣਾਈ ਹੈ, ਮੈਂ ਉਸ ਰਾਮ ਨੂੰ ਸਿਮਰਨਾ ਨਹੀਂ ਛੱਡਾਂਗਾ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਗਿਰਿ = ਪਹਾੜ।

SikhNet (Spanish)pues nunca dejaré a Dios, pues es lo mismo que negar a mi Guru.

ਇਕੁ ਰਾਮੁ. ਨ ਛੋਡਉ; ਗੁਰਹਿ ਗਾਰਿ ॥

eik raam. na chhoddau; gureh gaar |

Sant Singh KhalsaI shall not forsake the One Lord; if I did, I would be going against my Guru.
Manmohan SinghI shall leave not the one Lord, as this wise I shall be a sinner.
Manmohan Singh (Punjabi)ਮੈਂ ਇਕ ਪ੍ਰਭੂ ਨੂੰ ਨਹੀਂ ਤਿਆਗਾਗਾਂ, ਕਿਉਂ ਜੋ ਇਸ ਤਰ੍ਹਾਂ ਮੈਂ ਗੁਨਾਹਗਾਰ ਹੋ ਜਾਵਾਂਗਾ।
Fareedkot Teekaਔਰ ਜੋ ਕਹੋ ਸੋ ਮਾਨੋਗਾ, ਪਰੰਤੂ ਇਕੁ ਰਾਮ ਨਾਮ ਕੋ ਨਹੀਂ ਛੋਡੂੰਗਾ। ਕਯੋਂਕਿ ਮੇਰੇ ਗੁਰੂ ਨਾਰਦ ਕੋ (ਗਾਰਿ) ਕਲੰਕ ਲਗਾਵਤਾ ਹੈ; ਵਾ ਗਾਲਿ ਆਵੇਗੀ। ਕਹੇਂਗੇ ਤੇਰਾ ਸਿਖ ਡਰ ਗ੍ਯਾ; ਵਾ ਰਾਮ ਨਾਮ ਛੋਡ ਕੇ ਮੈਂ ਗੁਨਾਹੀ ਹੋਤਾ ਹੂੰ॥
Prof. Sahib Singh(ਉਸ ਨੂੰ ਛੱਡਿਆਂ) ਮੇਰੇ ਗੁਰੂ ਨੂੰ ਗਾਲ੍ਹ ਲੱਗਦੀ ਹੈ (ਭਾਵ, ਮੇਰੇ ਗੁਰੂ ਦੀ ਬਦਨਾਮੀ ਹੁੰਦੀ ਹੈ)।

ਪਦ ਅਰਥ ਗੁਰਹਿ = ਗੁਰੂ ਨੂੰ। ਗਾਰਿ = ਗਾਲ।

SikhNet (Spanish)El Dios Quien ha creado la tierra, las montañas y los mares,

ਮੋ ਕਉ ਘਾਲਿ ਜਾਰਿ; ਭਾਵੈ ਮਾਰਿ ਡਾਰਿ ॥੩॥

mo kau ghaal jaar; bhaavai maar ddaar |3|

Sant Singh KhalsaYou might as well throw me into the fire and kill me." ||3||
Manmohan SinghI shall worship the One Lord, even if thou throw me in fire or kill me.
Manmohan Singh (Punjabi)ਮੈਂ ਇਕ ਪ੍ਰਭੂ ਦੀ ਹੀ ਉਪਾਸ਼ਨਾ ਕਰਾਂਗਾ, ਭਾਵੇਂ ਤੂੰ ਮੈਨੂੰ ਅੱਗ ਵਿੱਚ ਸੁੱਟ ਦੇਵੇ ਜਾਂ ਮਾਰ ਦੇਵੇ।
Fareedkot Teekaਮੇਰੇ ਕੋ ਅਗਨੀ ਮੇਂ (ਘਾਲਿ) ਪਾਇ ਕੇ ਜਲਾਇ ਦੇਹੁ ਭਾਵੈ ਸਸਤ੍ਰ ਸੇ ਮਾਰ (ਡਾਰਿ) ਸੁਟ॥੩॥☬ਜਬ ਦੇਖਾ ਕਿ ਪ੍ਰਹਲਾਦ ਕਹਿਨਾ ਨਹੀਂ ਮਾਨਤਾ:
Prof. Sahib Singhਮੈਨੂੰ ਚਾਹੇ ਸਾੜ ਭੀ ਦੇਹ, ਚਾਹੇ ਮਾਰ ਦੇਹ (ਪਰ ਨਾਮ ਨਹੀਂ ਛੱਡਾਂਗਾ) ॥੩॥

ਪਦ ਅਰਥ ਘਾਲਿ ਜਾਰਿ = ਸਾੜ ਦੇਹ। ਭਾਵੈ = ਚਾਹੇ। ਮਾਰਿ ਡਾਰਿ = ਮਾਰ ਦੇਹ ॥੩॥

SikhNet (Spanish)a ese Dios, Lo voy a adorar, aún si decides terminar con mi vida. (3)

ਕਾਢਿ ਖੜਗੁ; ਕੋਪਿਓ ਰਿਸਾਇ ॥

kaadt kharrag; kopio risaae |

Sant Singh KhalsaThe king became angry and drew his sword.
Manmohan SinghThe king became angry and flying into rage he unsheathed his sword,
Manmohan Singh (Punjabi)ਪਾਤਿਸ਼ਾਹ ਗੁੱਸੇ ਹੋ ਗਿਆ ਅਤੇ ਰੋਹ ਵਿੱਚ ਲੋਹਾ-ਲਾਖਾ ਹੋ ਉਸ ਨੇ ਆਪਣੀ ਤਲਵਾਰ ਧੂ ਕੇ ਆਖਿਆ,
Fareedkot Teekaਤਬ (ਖੜਗੁ) ਤਲਵਾਰ ਕੋ ਨਿਕਾਲ ਕਰ (ਪਿਓ) ਪਿਤਾ ਹਰਨਾਖਸ ਕ੍ਰੋਧਤ ਹੂਆ ਅਰ ਕਹਨੇ ਲਗਾ:
Prof. Sahib Singh(ਹਰਨਾਖਸ਼) ਖਿੱਝ ਕੇ ਕ੍ਰੋਧ ਵਿਚ ਆਇਆ, ਤਲਵਾਰ (ਮਿਆਨੋਂ) ਕੱਢ ਕੇ (ਆਖਣ ਲੱਗਾ-)

ਪਦ ਅਰਥ ਖੜਗੁ = ਤਲਵਾਰ। ਰਿਸਾਇ = ਖਿੱਝ ਕੇ। ਕੋਪਿਓ = ਕ੍ਰੋਧ ਵਿਚ ਆਇਆ।

SikhNet (Spanish)El Rey sacó su espada vociferando y temblando de furia,

ਤੁਝ ਰਾਖਨਹਾਰੋ; ਮੋਹਿ ਬਤਾਇ ॥

tujh raakhanahaaro; mohi bataae |

Sant Singh Khalsa"Show me your protector now!"
Manmohan Singhand said. "show me thou, where thy Protector is?"
Manmohan Singh (Punjabi)ਤੂੰ ਮੈਨੂੰ ਵਿਖਾਲ! ਤੇਰੀ ਰੱਖਿਆ ਕਰਨ ਵਾਲਾ ਕਿੱਥੇ ਹੈ?
Fareedkot Teekaਤੇਰੇ ਕੋ ਜੋ ਰਾਖਨਹਾਰਾ ਹੈ ਅਬ ਮੇਰੇ ਕੋ ਬਤਾਇ ਦੇਹੁ॥
Prof. Sahib Singhਮੈਨੂੰ ਉਹ ਦੱਸ ਜੋ ਤੈਨੂੰ ਬਚਾਉਣ ਵਾਲਾ ਹੈ।

ਪਦ ਅਰਥ ਮੋਹਿ = ਮੈਨੂੰ। ਬਤਾਇ = ਦੱਸ।

SikhNet (Spanish)veamos ahora en donde está tu Protector

ਪ੍ਰਭ ਥੰਭ ਤੇ ਨਿਕਸੇ; ਕੈ ਬਿਸਥਾਰ ॥

prabh thanbh te nikase; kai bisathaar |

Sant Singh KhalsaSo God emerged out of the pillar, and assumed a mighty form.
Manmohan SinghAssuming a big form the Lord emerged out of the pillar.
Manmohan Singh (Punjabi)ਵੱਡਾ ਸਰੂਪ ਧਾਰ ਕੇ ਪ੍ਰਭੂ ਥੰਮ੍ਹ ਵਿੱਚੋ ਬਾਹਰ ਨਿਕਲਿਆ।
Fareedkot Teekaਪ੍ਰਭ ਭਗਵਾਨ ਥੰਭ ਸੇ ਨਿਕਸ ਆਏ ਔਰ ਸਰੀਰ ਕੋ ਬਿਸਥਾਰ ਕਰਕੇ॥
Prof. Sahib Singhਪ੍ਰਭੂ ਭਿਆਨਕ ਰੂਪ ਧਾਰ ਕੇ ਥੰਮ੍ਹ ਵਿਚੋਂ ਨਿਕਲ ਆਇਆ,

ਪਦ ਅਰਥ ਤੇ = ਤੋਂ। ਨਿਕਸੇ = ਨਿਕਲ ਆਏ। ਕੈ = ਕਰਿ, ਕਰ ਕੇ। ਕੈ ਬਿਸਥਾਰੁ = ਵਿਸਥਾਰ ਕਰ ਕੇ, ਭਿਆਨਕ ਰੂਪ ਧਾਰ ਕੇ।

SikhNet (Spanish)y así el Dios apareció con una terrible forma, del pilar de hierro,

ਹਰਨਾਖਸੁ ਛੇਦਿਓ; ਨਖ ਬਿਦਾਰ ॥੪॥

haranaakhas chhedio; nakh bidaar |4|

Sant Singh KhalsaHe killed Harnaakhash, tearing him apart with his nails. ||4||
Manmohan SinghHe killed Harnakhash by tearing him with His nails,
Manmohan Singh (Punjabi)ਉਸ ਨੇ ਆਪਣੇ ਨੇਹਾਂ ਨਾਲ ਪਾੜ ਕੇ ਹਰਨਾਖਸ਼ ਨੂੰ ਮਾਰ ਸੁੱਟਿਆ।
Fareedkot Teekaਹਰਨਾਖਸ ਕੋ ਨਖੋਂ ਸੇ ਪੇਟ ਫਾੜ ਕਰ ਛੇਦਿਓ ਮਾਰ ਦੀਯੇ॥੪॥
Prof. Sahib Singhਤੇ ਉਸ ਨੇ ਆਪਣੇ ਨਹੁੰਆਂ ਨਾਲ ਚੀਰ ਕੇ ਹਰਨਾਖਸ਼ ਨੂੰ ਮਾਰ ਦਿੱਤਾ ॥੪॥

ਪਦ ਅਰਥ ਛੇਦਿਓ = ਚੀਰ ਦਿੱਤਾ, ਮਾਰ ਦਿੱਤਾ। ਨਖ = ਨਹੁੰਆਂ ਨਾਲ। ਬਿਦਾਰ = ਪਾੜ ਕੇ ॥੪॥

SikhNet (Spanish)y destrozó a Jarnakashap, el Rey, con sus garras. (4)

ਓਇ ਪਰਮ ਪੁਰਖ; ਦੇਵਾਧਿ ਦੇਵ ॥

oe param purakh; devaadh dev |

Sant Singh KhalsaThe Supreme Lord God, the Divinity of the divine,
Manmohan SinghHe the supreme Lord, the God of gods,
Manmohan Singh (Punjabi)ਉਸ ਦੇਵਤਿਆਂ ਦੇ ਵਾਹਿਗੁਰੂ ਸ਼ਰੋਮਣੀ ਸਾਹਿਬ ਨੇ,
Fareedkot Teekaਵਹੁ ਪਰਮ ਪੁਰਖੁ ਔਰ ਸਰਬ ਦੇਵਤਿਓਂ ਕਾ ਅਧਪਤੀ ਪ੍ਰਕਾਸ ਰੂਪ ਹੈ॥
Prof. Sahib Singhਪ੍ਰਭੂ ਜੀ ਪਰਮ-ਪੁਰਖ ਹਨ, ਦੇਵਤਿਆਂ ਦੇ ਭੀ ਵੱਡੇ ਦੇਵਤੇ ਹਨ।

ਪਦ ਅਰਥ ਦੇਵਾਧਿਦੇਵ = ਦੇਵ-ਅਧਿਦੇਵ, ਦੇਵਤਿਆਂ ਦਾ ਵੱਡ ਦੇਵਤਾ।

SikhNet (Spanish)Él es el Purusha Supremo, el Dios de dioses y por el Amor a Sus Devotos,

ਭਗਤਿ ਹੇਤਿ; ਨਰਸਿੰਘ ਭੇਵ ॥

bhagat het; narasingh bhev |

Sant Singh Khalsafor the sake of His devotee, assumed the form of the man-lion.
Manmohan Singhfor the love of His saint, assumed the wondrous form of the Man-lion.
Manmohan Singh (Punjabi)ਆਪਣੇ ਸੰਤ ਦੇ ਪ੍ਰੇਮ ਦੀ ਖਾਤਰ, ਮਨੁਸ਼-ਸ਼ੇਰ ਦਾ ਅਸਚਰਜ ਸਰੂਪ ਧਾਰਨ ਕਰ ਲਿਆ।
Fareedkot Teekaਭਗਤ ਕੀ ਪੈਜ ਰਖਨੇ ਹੇਤ ਨਰਸਿੰਘ ਰੂਪ ਹੋਤੇ ਭਏ॥
Prof. Sahib Singh(ਪ੍ਰਹਿਲਾਦ ਦੀ) ਭਗਤੀ ਨਾਲ ਪਿਆਰ ਕਰ ਕੇ ਪ੍ਰਭੂ ਨੇ ਨਰਸਿੰਘ ਰੂਪ ਧਾਰਿਆ,

ਪਦ ਅਰਥ ਹੇਤਿ = ਖ਼ਾਤਰ। ਭਗਤਿ ਹੇਤਿ = ਭਗਤੀ ਦੀ ਖ਼ਾਤਰ, ਭਗਤੀ ਨਾਲ ਪਿਆਰ ਕਰ ਕੇ। ਭੇਵ = ਰੂਪ।

SikhNet (Spanish)asumió la forma de hombre-león.

ਕਹਿ ਕਬੀਰ; ਕੋ ਲਖੈ ਨ ਪਾਰ ॥

keh kabeer; ko lakhai na paar |

Sant Singh KhalsaSays Kabeer, no one can know the Lord's limits.
Manmohan SinghSays Kabir, no one can know the Lord's limit.
Manmohan Singh (Punjabi)ਕਬੀਰ ਜੀ ਆਖਦੇ ਹਨ, ਕੋਈ ਭੀ ਸੁਆਮੀ ਦੇ ਓੜਕ ਨੂੰ ਨਹੀਂ ਜਾਣ ਸਕਦਾ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਿਸ ਕੇ ਪਾਰ ਕੋ ਕੋਈ ਲਖ ਨਹੀਂ ਸਕਤਾ ਹੈ॥
Prof. Sahib Singhਕਬੀਰ ਆਖਦਾ ਹੈ ਕਿ ਕੋਈ ਜੀਵ ਉਸ ਪ੍ਰਭੂ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ,

ਪਦ ਅਰਥ ਕਹਿ = ਕਹੇ, ਆਖਦਾ ਹੈ। ਕੋ = ਕੋਈ ਜੀਵ। ਪਾਰ = ਅੰਤ।

SikhNet (Spanish)Dice Kabir, nadie conoce el poder de mi Dios, sí,

ਪ੍ਰਹਲਾਦ ਉਧਾਰੇ; ਅਨਿਕ ਬਾਰ ॥੫॥੪॥

prahalaad udhaare; anik baar |5|4|

Sant Singh KhalsaHe saves His devotees like Prahlaad over and over again. ||5||4||
Manmohan SinghHe saved saints like Prahlad many times.
Manmohan Singh (Punjabi)ਉਸ ਨੇ ਪ੍ਰਹਿਲਾਦ ਵਰਗੇ ਸੰਤਾਂ ਦਾ ਅਨੇਕਾਂ ਦਫਾ ਪਾਰ ਉਤਾਰਾ ਕੀਤਾ ਹੈ।
Fareedkot Teekaਪਰਮੇਸ੍ਵਰ ਨੇ ਪ੍ਰਹਲਾਦ ਜੀ ਅਨੇਕ ਬਾਰ ਅਗਨੀ ਪ੍ਰਬਤ ਆਦਿ ਸੇ ਬਚਾਏ ਹੈਂ; ਵਾ ਆਗੇ ਪ੍ਰਹਲਾਦ ਨੇ ਉਪਦੇਸ ਦੇ ਕਰ ਅਨੇਕ ਬਾਲਕ ਉਧਾਰੇ ਹੈਂ॥੫॥੪॥☬ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singh(ਜਿਸ ਨੇ) ਪ੍ਰਹਿਲਾਦ ਨੂੰ ਅਨੇਕਾਂ ਕਸ਼ਟਾਂ ਤੋਂ ਬਚਾਇਆ ॥੫॥੪॥

ਪਦ ਅਰਥ ਉਧਾਰੇ = ਬਚਾਇਆ। ਅਨਿਕ ਬਾਰ = ਅਨੇਕਾਂ ਵਾਰੀ, ਅਨੇਕਾਂ ਕਸਟਾਂ ਤੋਂ ॥੫॥੪॥

* ਸ਼ਬਦ ਦਾ ਭਾਵ: ਨਿਰਭਉ ਪ੍ਰਭੂ ਦਾ ਸਿਮਰਨ ਕੀਤਿਆਂ ਮਨੁੱਖ ਦੇ ਅੰਦਰ ਨਿਰਭੈਤਾ ਆ ਜਾਂਦੀ ਹੈ।

SikhNet (Spanish)Él ha liberado a miles de Prehladas un sin número de veces. (5-4)

Open this shabad →

Shabad Bhagat Kabir Ji Raag Basant

ਇਸੁ ਤਨ ਮਨ ਮਧੇ; ਮਦਨ ਚੋਰ ॥

eis tan man madhe; madan chor |

Sant Singh KhalsaWithin the body and mind are thieves like sexual desire,
Manmohan SinghWithin this body and mind, lives the cupid, the god of lust,
Manmohan Singh (Punjabi)ਇਸ ਦੇਹਿ ਅਤੇ ਚਿੱਤ ਅੰਦਰ, ਵਿਸ਼ੇ ਭੋਗ ਦਾ ਦੇਵਤਾ ਚੋਰ ਕਾਮਦੇਵ ਰਹਿੰਦਾ ਹੈ,
Fareedkot Teekaਇਸ ਸਰੀਰ ਕੇ ਮਧੁ ਜੋ ਮਨੁ ਹੈ ਤਿਸ ਮਨ ਮੇਂ ਕਾਮ ਰੂਪੀ ਚੋਰ ਰਹਿਤਾ ਹੈ॥
Prof. Sahib Singh(ਮੇਰੀ 'ਚੰਚਲ ਬੱਧ' ਦੇ ਕਾਰਨ, ਹੁਣ) ਮੇਰੇ ਇਸ ਤਨ ਮਨ ਵਿਚ ਕਾਮਦੇਵ ਚੋਰ ਆ ਵੱਸਿਆ ਹੈ,

ਪਦ ਅਰਥ ਮਧੇ = ਵਿਚ। ਮਦਨ = ਕਾਮਦੇਵ।

SikhNet (Spanish)En el seno del ser vive Kamdev, el dios de la lujuria,

ਜਿਨਿ; ਗਿਆਨ ਰਤਨੁ ਹਿਰਿ ਲੀਨ ਮੋਰ ॥

jin; giaan ratan hir leen mor |

Sant Singh Khalsawhich has stolen my jewel of spiritual wisdom.
Manmohan Singhwho has stolen my jewel of Divine knowledge.
Manmohan Singh (Punjabi)ਜਿਸ ਨੇ ਮੇਰਾ ਬ੍ਰਹਮ ਵੀਚਾਰ ਦਾ ਜਵੇਹਰ ਚੋਰੀ ਕਰ ਲਿਆ ਹੈ।
Fareedkot Teekaਜਿਸ ਨੇ ਮੇਰਾ ਗ੍ਯਾਨ ਰੂਪੀ ਰਤਨੁ ਚੁਰਾਇ ਲੀਆ ਹੈ॥
Prof. Sahib Singhਜਿਸ ਨੇ ਗਿਆਨ-ਰੂਪ ਮੇਰਾ ਰਤਨ (ਮੇਰੇ ਅੰਦਰੋਂ) ਚੁਰਾ ਲਿਆ ਹੈ (ਭਾਵ, ਜਿਸ ਨੇ ਮੇਰੀ ਸਮਝ ਵਿਗਾੜ ਦਿੱਤੀ ਹੈ)।

ਪਦ ਅਰਥ ਜਿਨਿ = ਜਿਸ (ਕਾਮਦੇਵ ਨੇ)। ਹਿਰਿ ਲੀਨ = ਚੁਰਾ ਲਿਆ ਹੈ। ਮੋਰ = ਮੇਰਾ।

SikhNet (Spanish)quien ha ultrajado la Joya de la Sabiduría de mi interior.

ਮੈ ਅਨਾਥੁ; ਪ੍ਰਭ. ਕਹਉ ਕਾਹਿ ॥

mai anaath; prabh. khau kaeh |

Sant Singh KhalsaI am a poor orphan, O God; unto whom should I complain?
Manmohan SinghI am an orphan, O Lord. To whom should I make my complaint?
Manmohan Singh (Punjabi)ਮੈਂ ਇਕ ਯਤੀਮ ਹਾਂ, ਹੇ ਪ੍ਰਭੂ! ਮੈਂ ਕੀਹਦੇ ਕੋਲ ਆਪਣੀ ਸ਼ਿਕਾਇਤ ਕਰਾਂ?
Fareedkot Teekaਹੇ ਪ੍ਰਭੂ! ਮੈਂ ਅਨਾਥੁ ਕਿਸ ਕੋ ਕਹੂੰ?
Prof. Sahib Singhਹੇ ਪ੍ਰਭੂ! ਮੈਂ (ਬੜਾ) ਆਜਜ਼ ਹੋ ਗਿਆ ਹਾਂ, (ਆਪਣਾ ਦੁੱਖ ਤੈਥੋਂ ਬਿਨਾ ਹੋਰ) ਕਿਸ ਨੂੰ ਦੱਸਾਂ?

ਪਦ ਅਰਥ ਅਨਾਥੁ = ਆਜਜ਼। ਕਹਉ ਕਾਹਿ = ਮੈਂ ਕਿਸ ਨੂੰ ਆਖਾਂ?

SikhNet (Spanish)Estoy indefenso, oh Dios, ¿a quien le podría pedir ayuda?

ਕੋ ਕੋ. ਨ ਬਿਗੂਤੋ; ਮੈ ਕੋ ਆਹਿ ॥੧॥

ko ko. na bigooto; mai ko aaeh |1|

Sant Singh KhalsaWho has not been ruined by sexual desire? What am I? ||1||
Manmohan SinghWho, who has not been ruined by lust?
Manmohan Singh (Punjabi)ਵਿਸ਼ੇ ਵੇਗ ਨੇ ਕਿਸ ਕਿਸ ਨੂੰ ਬਰਬਾਦ ਨਹੀਂ ਕੀਤਾ? ਇਸ ਦੇ ਅੱਗੇ ਮੈਂ ਕੀ ਹਾਂ?
Fareedkot Teekaਔਰ ਕੌਨ ਕੌਨ ਇਸ ਕਾਮ ਕਰ ਕੇ ਖਰਾਬ ਨਹੀਂ ਹੂਆ, ਮੈਂ ਕੌਨ ਬਿਚਾਰਾ ਹੂੰ॥੧॥
Prof. Sahib Singh(ਇਸ ਕਾਮ ਦੇ ਹੱਥੋਂ) ਕੌਣ ਕੌਣ ਖ਼ੁਆਰ ਨਹੀਂ ਹੋਇਆ? ਮੇਰੀ (ਗ਼ਰੀਬ) ਦੀ ਕੀਹ ਪਾਂਇਆਂ ਹੈ? ॥੧॥

ਪਦ ਅਰਥ ਕੋ = ਕੌਣ? ਮੈ ਕੋ ਆਹਿ = ਮੈਂ ਕੌਣ ਹਾਂ? ਮੇਰੀ ਕੀਹ ਪਾਂਇਆਂ ਹੈ? ॥੧॥

SikhNet (Spanish)Oh ¿quien hay que no haya sido destrozado por la lujuria? y ¿quien soy yo ante ella? (1)

ਮਾਧਉ ਦਾਰੁਨ ਦੁਖੁ; ਸਹਿਓ. ਨ ਜਾਇ ॥

maadhau daarun dukh; sahio. na jaae |

Sant Singh KhalsaO Lord, I cannot endure this agonizing pain.
Manmohan Singhwhat am I before it? O my Lord, this terrible pain, I can endure not.
Manmohan Singh (Punjabi)ਹੇ ਮੇਰੇ ਸੁਆਮੀ! ਇਹ ਭਿਆਨਕ ਪੀੜ ਮੈਂ ਸਹਾਰ ਨਹੀਂ ਸਕਦਾ।
Fareedkot Teekaਹੇ ਮਾਧੋ! (ਦਾਰੁਨ) ਕਠਨ ਕਾਮ ਕਾ ਦੁਖ ਸਹਾਰਾ ਨਹੀਂ ਜਾਤਾ ਹੈ॥
Prof. Sahib Singhਹੇ ਮੇਰੇ ਮਾਧੋ! ਆਪਣੀ ਚੰਚਲ ਮੱਤ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ।

ਪਦ ਅਰਥ ਦਾਰੁਨ = ਭਿਆਨਕ, ਡਰਾਉਣਾ।

SikhNet (Spanish)Oh Dios, insoportable es mi dolor y no sé si tendrá algún fin,

ਮੇਰੋ ਚਪਲ ਬੁਧਿ ਸਿਉ; ਕਹਾ ਬਸਾਇ ॥੧॥ ਰਹਾਉ ॥

mero chapal budh siau; kahaa basaae |1| rahaau |

Sant Singh KhalsaWhat power does my fickle mind have against it? ||1||Pause||
Manmohan SinghWhat power has my mercurial mind against cupid? Pause.
Manmohan Singh (Punjabi)ਮੇਰੇ ਚੰਚਲ ਮਨ ਦਾ ਕਾਮਦੇਵ ਅੱਗੇ ਕੀ ਜ਼ੋਰ ਹੈ? ਠਹਿਰਾਉ।
Fareedkot Teekaਮੇਰਾ ਚੰਚਲ ਬੁਧੀ ਕੇ ਸਾਥ ਕ੍ਯਾ ਬਸੁ ਚਲਤਾ ਹੈ; ਵਾ ਇਸ ਪਰ ਕਿਆ ਭਰੋਸਾ ਹੈ॥੧॥ ਰਹਾਉ ॥
Prof. Sahib Singhਇਹ ਡਾਢਾ ਭਿਆਨਕ ਦੁੱਖ (ਹੁਣ) ਮੈਥੋਂ ਸਹਾਰਿਆ ਨਹੀਂ ਜਾਂਦਾ ॥੧॥ ਰਹਾਉ ॥

ਪਦ ਅਰਥ ਮੇਰੋ ਕਹਾ ਬਸਾਇ = ਮੇਰਾ ਕੀਹ ਵੱਸ ਚੱਲ ਸਕਦਾ ਹੈ? ਮੇਰੀ ਕੋਈ ਪੇਸ਼ ਨਹੀਂ ਜਾਂਦੀ। ਚਪਲ = ਚੰਚਲ। ਸਿਉ = ਨਾਲ ॥੧॥ ਰਹਾਉ ॥

SikhNet (Spanish)ya no puedo soportar más mi mente mercurial, pues ¿cómo puedo marchar contra ese adversario? (1-Pausa)

ਸਨਕ ਸਨੰਦਨ; ਸਿਵ ਸੁਕਾਦਿ ॥

sanak sanandan; siv sukaad |

Sant Singh KhalsaSanak, Sanandan, Shiva and Suk Dayv
Manmohan SinghSanak, Sanadan, Shiva, Sukdev;
Manmohan Singh (Punjabi)ਸਨਕ, ਸਨੰਦਨ, ਸ਼ਿਵਜੀ, ਸੁਕਦੇਵ,
Fareedkot Teekaਸਨਕ, ਸਨੰਦਨਾਦਿਕ ਔਰ ਸਿਵਜੀ ਪੁਨਹ ਸੁਕਦੇਵਾਦਿਕ॥
Prof. Sahib Singhਸਨਕ, ਸਨੰਦਨ, ਸ਼ਿਵ, ਸੁਕਦੇਵ ਵਰਗੇ (ਵੱਡੇ-ਵੱਡੇ ਰਿਸ਼ੀ ਤਪੀ)

ਪਦ ਅਰਥ ਸੁਕਾਦਿ = ਸੁਕਦੇਵ ਆਦਿਕ।

SikhNet (Spanish)Sanak y Sanandan, los hijos de Brahma, Shiva, Sukdev y otros,

ਨਾਭਿ ਕਮਲ; ਜਾਨੇ ਬ੍ਰਹਮਾਦਿ ॥

naabh kamal; jaane brahamaad |

Sant Singh Khalsawere born out of Brahma's naval chakra.
Manmohan SinghBrahma, who is born out of the naval lotus,
Manmohan Singh (Punjabi)ਕੰਵਲ ਦੀ ਧੁੰਨੀ ਤੋਂ ਪੈਦਾ ਹੋਇਆ ਹੋਇਆ ਬ੍ਰਹਮਾ,
Fareedkot Teekaਨਾਭ ਕਮਲ ਸੇ ਜੋ ਆਦਿ ਮੇਂ ਬ੍ਰਹਮਾ ਜੀ ਉਤਪਤਿ ਹੂਏ ਹੈਂ॥
Prof. Sahib Singhਕਮਲ ਦੀ ਨਾਭੀ ਤੋਂ ਜਣੇ ਹੋਏ ਬ੍ਰਹਮਾ ਆਦਿਕ,

ਪਦ ਅਰਥ ਨਾਭਿ ਕਮਲ ਜਾਨੇ = ਕਮਲ ਦੀ ਨਾਭੀ ਤੋਂ ਜਣੇ ਹੋਏ। ਬ੍ਰਮਾਦਿ = ਬ੍ਰਹਮਾ ਆਦਿਕ।

SikhNet (Spanish)Brahma también, quien nació del tallo del Loto,

ਕਬਿ ਜਨ; ਜੋਗੀ ਜਟਾਧਾਰਿ ॥

kab jan; jogee jattaadhaar |

Sant Singh KhalsaThe poets and the Yogis with their matted hair
Manmohan Singhpoetical persons, yogis and the wearers of matted hair,
Manmohan Singh (Punjabi)ਕਵੀਸ਼ਰ ਲੋਕ, ਯੋਗੀ ਅਤੇ ਵਾਲਾ ਦੀਆਂ ਲਿਟਾਂ ਧਾਰਨ ਕਰਨ ਵਾਲਿਆਂ,
Fareedkot Teekaਕਬੀਸ੍ਵਰ ਲੋਗ ਔਰ ਜੋਗੀ ਔਰ ਜਟਾ ਕੇ ਧਾਰਨੇਹਾਰੇ ਜੋ ਹੈਂ॥
Prof. Sahib Singhਕਵੀ ਲੋਕ, ਜੋਗੀ ਤੇ ਜਟਾਧਾਰੀ ਸਾਧੂ-

ਪਦ ਅਰਥ ਕਬਿ = ਕਵੀ।

SikhNet (Spanish)los poetas también, los, con su greña enmarañada,

ਸਭ ਆਪਨ ਅਉਸਰ; ਚਲੇ ਸਾਰਿ ॥੨॥

sabh aapan aausar; chale saar |2|

Sant Singh Khalsaall lived their lives with good behavior. ||2||
Manmohan Singhall passed their life with watchfulness.
Manmohan Singh (Punjabi)ਸਾਰਿਆਂ ਨੇ ਆਪਣੀ ਅਵਸਥਾ ਖ਼ਬਰਦਾਰੀ ਨਾਲ ਬਤੀਤ ਕੀਤੀ।
Fareedkot Teekaਸਭ ਅਪਨੇ ਅਪਨੇ ਸਮੇਂ (ਸਾਰਿ) ਸਮਾਲ ਕਰ ਕੇ ਚਲੇ ਹੈਂ, ਭਾਵ ਸੇ ਕਾਮ ਸੇ ਸਭੀ ਡਰੇ ਹੈਂ॥੨॥
Prof. Sahib Singhਇਹ ਸਭ (ਕਾਮ ਤੋਂ ਡਰਦੇ ਡਰਦੇ) ਆਪੋ ਆਪਣੇ ਵੇਲੇ ਦਿਨ-ਕੱਟੀ ਕਰ ਕੇ ਚਲੇ ਗਏ ॥੨॥

ਪਦ ਅਰਥ ਅਉਸਰ = ਸਮਾ। ਅਉਸਰ ਸਾਰਿ = ਸਮਾ ਸੰਭਾਲ ਕੇ, ਸਮਾ ਲੰਘਾ ਕੇ, ('ਕਾਮ' ਤੋਂ ਡਰਦੇ ਡਰਦੇ) ਦਿਨ-ਕੱਟੀ ਕਰ ਕੇ ॥੨॥

SikhNet (Spanish)todos ellos pasaron bien su tiempo, pero no fueron salvados. (2)

ਤੂ ਅਥਾਹੁ; ਮੋਹਿ. ਥਾਹ ਨਾਹਿ ॥

too athaahu; mohi. thaah naeh |

Sant Singh KhalsaYou are Unfathomable; I cannot know Your depth.
Manmohan SinghThou, O Lord, are unfathomable, I can know not Thine depth.
Manmohan Singh (Punjabi)ਤੂੰ ਹੇ ਸੁਆਮੀ! ਬੇਇਨਤਹਾ ਹੈਂ। ਮੈਂ ਤੇਰੀ ਡੂੰਘਾਈ ਨੂੰ ਨਹੀਂ ਜਾਣ ਸਕਦਾ।
Fareedkot Teekaਹੇ ਪ੍ਰਭੂ! ਤੂੰ ਅਥਾਹੁ ਹੈਂ ਮੇਰੇ ਸੇ ਤੇਰੀ (ਥਾਹ) ਥਾਹ ਪਾਈ ਨਹੀਂ ਜਾਤੀ॥
Prof. Sahib Singh(ਹੇ ਭਾਈ! ਕਾਮ ਆਦਿਕ ਤੋਂ ਬਚਣ ਲਈ ਇੱਕੋ ਪ੍ਰਭੂ ਹੀ ਆਸਰਾ ਹੈ, ਉਸ ਅੱਗੇ ਇਉਂ ਅਰਜ਼ੋਈ ਕਰ-) ਹੇ ਸੁਖਾਂ ਦੇ ਸਾਗਰ ਪ੍ਰਭੂ! ਤੂੰ ਬੜੇ ਡੂੰਘੇ ਜਿਗਰੇ ਵਾਲਾ ਹੈਂ, ਮੈਂ (ਤੇਰੇ ਗੰਭੀਰ ਸਮੁੰਦਰ ਵਰਗੇ ਦਿਲ ਦੀ) ਹਾਥ ਨਹੀਂ ਪਾ ਸਕਦਾ।

ਪਦ ਅਰਥ ਮੋਹਿ = ਮੈਨੂੰ। ਥਾਹ = (ਤੇਰੇ ਗੁਣਾਂ ਦੀ) ਹਾਥ।

SikhNet (Spanish)Oh Dios, Insondable eres Tú, no conozco Tu fin,

ਪ੍ਰਭ ਦੀਨਾ ਨਾਥ; ਦੁਖੁ ਕਹਉ ਕਾਹਿ ॥

prabh deenaa naath; dukh khau kaeh |

Sant Singh KhalsaO God, Master of the meek, unto whom should I tell my pains?
Manmohan SinghO Lord, the Master of the meek to whom else should I tell my woes?
Manmohan Singh (Punjabi)ਹੇ ਮਸਕੀਨਾਂ ਦੇ ਮਾਲਕ ਪ੍ਰਭੂ! ਮੈਂ ਆਪਣੇ ਦੁਖੜੇ ਤੇਰੇ ਬਗੈਰ ਹੋਰ ਕਿਸ ਨੂੰ ਦੱਸਾਂ?
Fareedkot Teekaਹੇ ਦੀਨਾ ਨਾਥ ਪ੍ਰਭੂ! ਮੈਂ ਅਪਨਾ ਦੁਖੁ ਔਰ ਕਿਸ ਪਾਸ ਕਹੂੰ?
Prof. Sahib Singhਹੇ ਦੀਨਾਨਾਥ ਪ੍ਰਭੂ! ਮੈਂ ਹੋਰ ਕਿਸ ਅੱਗੇ ਅਰਜ਼ੋਈ ਕਰਾਂ?

ਪਦ ਅਰਥ ਕਹਉ ਕਾਹਿ = ਕਿਸ ਨੂੰ ਦੱਸਾਂ?

SikhNet (Spanish)oh Señor del pobre, ¿a Quien más que a Ti puedo ir a contar mis aflicciones?

ਮੋਰੋ ਜਨਮ ਮਰਨ ਦੁਖੁ; ਆਥਿ ਧੀਰ ॥

moro janam maran dukh; aath dheer |

Sant Singh KhalsaPlease rid me of the pains of birth and death, and bless me with peace.
Manmohan SinghMy Master, rid Thou me of the pain of birth and death, and bless of birth and death, and bless me with peace.
Manmohan Singh (Punjabi)ਮੇਰੇ ਮਾਲਕ! ਤੂੰ ਮੇਰੀ ਜੰਮਣ ਤੇ ਮਰਨ ਦੀ ਪੀੜ ਨਵਿਰਤ ਕਰ ਦੇ ਅਤੇ ਮੈਨੂੰ ਠੰਡ-ਚੈਨ ਪਰਦਾਨ ਕਰ।
Fareedkot Teekaਮੇਰਾ ਜੋ ਜਨਮ ਮਰਨ ਕਾ ਦੁਖੁ (ਆਥਿ) ਹੈਂ ਇਸ ਥੋਂ ਧੀਰਜ ਕਰਾਈਏ॥
Prof. Sahib Singhਮਾਇਆ ਤੋਂ ਪੈਦਾ ਹੋਇਆ ਇਹ ਮੇਰਾ ਸਾਰੀ ਉਮਰ ਦਾ ਦੁੱਖ ਦੂਰ ਕਰ,

ਪਦ ਅਰਥ ਆਥਿ = ਮਾਇਆ। ਜਨਮ ਮਰਨ ਦੁਖੁ = ਜਨਮ ਤੋਂ ਲੈ ਕੇ ਮਰਨ ਤਕ ਦਾ ਦੁੱਖ, ਸਾਰੀ ਉਮਰ ਦਾ ਦੁੱਖ। ਧੀਰ = ਮੱਠਾ ਕਰ, ਹਟਾ।

SikhNet (Spanish)Oh Maestro, tráeme la Paz del dolor de la vida y de la muerte que Maya infringe,

ਸੁਖ ਸਾਗਰ; ਗੁਨ ਰਉ ਕਬੀਰ ॥੩॥੫॥

sukh saagar; gun rau kabeer |3|5|

Sant Singh KhalsaKabeer utters the Glorious Praises of God, the Ocean of peace. ||3||5||
Manmohan SinghKabir utters the praises of God, the ocean of bliss.
Manmohan Singh (Punjabi)ਕਬੀਰ ਪ੍ਰਸੰਨਤਾ ਦੇ ਸਮੁੰਦਰ ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਹੇ ਸੁਖੋਂ ਕੇ ਸਮੁੰਦ੍ਰ! ਤੇਰੇ ਗੁਣੋਂ ਮੇਂ ਰਮਣਾ ਕਰੂੰ॥੩॥੫॥
Prof. Sahib Singhਤਾਂ ਜੁ ਮੈਂ ਕਬੀਰ ਤੇਰੇ ਗੁਣ ਚੇਤੇ ਕਰ ਸਕਾਂ ॥੩॥੫॥

ਪਦ ਅਰਥ ਸੁਖ ਸਾਗਰ = ਹੇ ਸੁਖਾਂ ਦੇ ਸਾਗਰ! ਰਉ = ਰਵਾਂ, ਸਿਮਰਾਂ ॥੩॥੫॥

* ਸ਼ਬਦ ਦਾ ਭਾਵ: ਮਾਇਆ ਦੇ ਸੂਰਬੀਰ ਕਾਮਾਦਿਕਾਂ ਤੋਂ ਬਚਣ ਲਈ ਇੱਕੋ-ਇੱਕ ਰਸਤਾ ਹੈ। ਉਹ ਇਹ ਕਿ ਪ੍ਰਭੂ ਦੇ ਦਰ ਤੇ ਡਿੱਗ ਕੇ ਉਸ ਪਾਸੋਂ ਉਸ ਦੇ ਸਿਮਰਨ ਦੀ ਦਾਤਿ ਮੰਗੀਏ।

SikhNet (Spanish)para que pueda recitar Tu Alabanza, oh Océano de Éxtasis. (3-5)

Open this shabad →

Shabad Bhagat Kabir Ji Raag Basant continues on Ang 1195

ਨਾਇਕੁ ਏਕੁ; ਬਨਜਾਰੇ ਪਾਚ ॥

naaeik ek; banajaare paach |

Sant Singh KhalsaThere is one merchant and five traders.
Manmohan SinghThere is but one banker and the five traders,
Manmohan Singh (Punjabi)ਕੇਵਲ ਇਕ ਹੈ ਸ਼ਾਹੂਕਾਰ, ਅਤੇ ਪੰਜ ਵਾਪਾਰੀ,
Fareedkot Teekaਏ ਮਨ ਸਰਦਾਰ ਹੈ ਔਰ ਕਾਮਾਦਿਕ ਪੰਜ ਬਨਜਾਰੇ ਹੈਂ॥
Prof. Sahib Singhਜੀਵ (ਮਾਨੋ) ਇਕ ਸ਼ਾਹ ਹੈ, ਪੰਜ ਗਿਆਨ-ਇੰਦਰੇ (ਇਸ ਸ਼ਾਹ ਦੇ ਨਾਲ) ਵਣਜਾਰੇ ਹਨ।

ਪਦ ਅਰਥ ਨਾਇਕੁ = ਸ਼ਾਹ (ਜੀਵ)। ਬਨਜਾਰੇ = ਵਣਜ ਕਰਨ ਵਾਲੇ ਵਪਾਰੀ। ਪਾਚ = ਪੰਜ ਗਿਆਨ ਇੰਦਰੇ।

SikhNet (Spanish)Hay sólo un mercader, sí, la mente que tiene que ver con los cinco comerciantes:

ਬਰਧ ਪਚੀਸਕ; ਸੰਗੁ ਕਾਚ ॥

baradh pacheesak; sang kaach |

Sant Singh KhalsaThe twenty-five oxen carry false merchandise.
Manmohan Singhwho take with them the false wares on twenty five oxen.
Manmohan Singh (Punjabi)ਜੋ ਪਚੀਆਂ ਬਲਦਾਂ ਉਤੇ ਝੂਠਾ ਸੁਦਾਗਰੀ ਦਾ ਮਾਲ ਆਪਣੇ ਨਾਲ ਨਹੀਂ ਜਾਂਦੇ ਹਨ।
Fareedkot Teekaਪਚੀਸ ਪਰਕ੍ਰਿਤਾਂ ਬੈਲ ਹੈਂ ਔਰ ਏਹ ਕਾਚਾ ਸਗੁ ਹੈ, ਭਾਵ ਮਿਥਿਆ ਥਾਟੁ ਹੈ॥
Prof. Sahib Singhਪੰਝੀ ਪ੍ਰਕ੍ਰਿਤੀਆਂ (ਕਾਫ਼ਲੇ ਦੇ) ਬਲਦ ਹਨ। ਪਰ ਇਹ ਸਾਰਾ ਸਾਥ ਕੱਚਾ ਹੀ ਹੈ।

ਪਦ ਅਰਥ ਬਰਧ = ਬਲਦ। ਪਚੀਸਕ = ਪੰਝੀ (ਪ੍ਰਕ੍ਰਿਤੀਆਂ)। ਸੰਗੁ = ਸਾਥ। ਕਾਚ = ਕੱਚਾ।

SikhNet (Spanish)las pasiones, y en veinticinco bueyes la mercancía es cargada, esos bultos van cargados sólo de ilusión.

ਨਉ ਬਹੀਆਂ; ਦਸ ਗੋਨਿ ਆਹਿ ॥

nau baheean; das gon aaeh |

Sant Singh KhalsaThere are nine poles which hold the ten bags.
Manmohan SinghThere are ten bags and nine poles to lift them.
Manmohan Singh (Punjabi)ਦਸ ਬੋਰੀਆਂ ਹਨ ਅਤੇ ਉਨ੍ਹਾਂ ਨੂੰ ਚੁੱਕਣ ਨਹੀਂ ਨੌ ਬਾਂਸ।
Fareedkot Teekaਨੌ ਦ੍ਵਾਰ ਰੂਪ ਲਾਠੀਆਂ ਹੈਂ ਦਸੋਂ ਇੰਦ੍ਰੇ ਗੁਣਾਂ ਹੈਂ॥
Prof. Sahib Singhਨੌ ਗੋਲਕਾਂ (ਮਾਨੋ) ਚੁਆੜੀਆਂ ਹਨ, ਦਸ ਇੰਦਰੇ ਛੱਟਾਂ ਹਨ,

ਪਦ ਅਰਥ ਨਉ = ਨੌ ਗੋਲਕਾਂ, ਨੌ ਸੋਤ੍ਰ। ਬਹੀਆਂ = ਚੁਆੜੀਆਂ, ਲੰਮੀਆਂ ਡਾਂਗਾਂ ਜਿਨ੍ਹਾਂ ਦੀ ਸਹਾਇਤਾ ਨਾਲ ਛੱਟਾਂ ਲੱਦੀਦੀਆਂ ਹਨ। ਦਸ = ਗਿਆਨ ਤੇ ਕਰਮ-ਇੰਦਰੇ। ਗੋਨਿ = ਛੋਟਾਂ। ਆਹਿ = ਹਨ।

SikhNet (Spanish)Hay nueve estacas que contienen diez bultos

ਕਸਨਿ ਬਹਤਰਿ; ਲਾਗੀ ਤਾਹਿ ॥੧॥

kasan bahatar; laagee taeh |1|

Sant Singh KhalsaThe body is tied by the seventy-two ropes. ||1||
Manmohan SinghThat body is bound with seventy two ropes.
Manmohan Singh (Punjabi)ਉਹ ਦੇਹਿ ਬਹੱਤਰ ਰੱਸਿਆਂ ਨਾਲ ਬੱਝੀ ਹੋਈ ਹੈ।
Fareedkot Teekaਜੋ ਬਹਤਰ ਮੁਖ ਨਾੜੀਆਂ ਸਰੀਰ ਮੇਂ ਹੈਂ, ਸੋ ਖੈਂਚਨੇ ਵਾਲੀਆਂ; ਵਾ ਸੀਵਣੇ ਵਾਲੀਆਂ (ਕਸਨਿ) ਰਸੀਆਂ ਲਗੀ ਹੂਈ ਹੈਂ॥੧॥
Prof. Sahib Singhਬਹੱਤਰ ਨਾੜੀਆਂ (ਛੱਟਾਂ ਸੀਉਣ ਲਈ) ਸੇਬੇ ਹਨ ਜੋ ਇਹਨਾਂ (ਇੰਦਰੇ-ਰੂਪ ਛੱਟਾਂ) ਨੂੰ ਲੱਗੀਆਂ ਹੋਈਆਂ ਹਨ ॥੧॥

ਪਦ ਅਰਥ ਕਸਨ = ਕੱਸਣ ਵਾਲੀਆਂ, ਖਿੱਚਣ ਵਾਲੀਆਂ, ਸੇਬੇ, ਰੱਸੀਆਂ ਜਿਨ੍ਹਾਂ ਨਾਲ ਛੱਟਾਂ ਸੀਵੀਂਦੀਆਂ ਹਨ। ਬਹਤਰਿ = ਬਹੱਤਰ ਨਾੜੀਆਂ। ਤਾਹਿ = ਉਹਨਾਂ ਛੱਟਾਂ ਵਿਚ ॥੧॥

SikhNet (Spanish)y el cuerpo va amarrado con setenta y dos mecates. (1)

ਮੋਹਿ ਐਸੇ ਬਨਜ ਸਿਉ; ਨਹੀਨ ਕਾਜੁ ॥

mohi aise banaj siau; naheen kaaj |

Sant Singh KhalsaI don't care at all about such commerce.
Manmohan SinghI have no concern with such commerce.
Manmohan Singh (Punjabi)ਇਹੋ ਜਿਹੇ ਵਾਪਾਰ ਨਾਲ ਮੇਰਾ ਕੋਈ ਵਾਸਤਾ ਨਹੀਂ।
Fareedkot Teekaਮੇਰੇ ਕੋ ਐਸੇ ਬਨਜ ਕੇ ਸਾਥ ਕੁਛ ਕਾਮ ਨਹੀਂ॥
Prof. Sahib Singhਮੈਨੂੰ ਅਜਿਹਾ ਵਣਜ ਕਰਨ ਦੀ ਲੋੜ ਨਹੀਂ,
SikhNet (Spanish)Ese tipo de comercio no me aporta ningún interés,

Open this shabad (14 lines, Angs 1194-1195) →

Ang 1194 of 1430