ਤਿਲੰਗ ਮਹਲਾ ੫ ॥
tilang mahalaa 5 |
Sant Singh KhalsaTilang, Fifth Mehl:
Manmohan SinghTilang 5th Guru.
Manmohan Singh (Punjabi)ਤਿਲੰਕ ਪੰਜਵੀਂ ਪਾਤਿਸ਼ਾਹੀ।
SikhNet (Spanish)Tilang, Mejl Guru Aryan, Quinto Canal Divino.
ਮੀਰਾਂ ਦਾਨਾਂ; ਦਿਲ ਸੋਚ ॥
meeraan daanaan; dil soch |
Sant Singh KhalsaThink of the Lord in your mind, O wise one.
Manmohan SinghO wise friend, ever think, thou of thy Lord in thy mind.
Manmohan Singh (Punjabi)ਹੇ ਮੇਰੇ ਸਿਆਣੇ ਦੋਸਤ! ਆਪਣੇ ਚਿੱਤ ਵਿੱਚ ਹਮੇਸ਼ਾਂ ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਚੇਤੇ ਰੱਖ।
Fareedkot Teekaਹੇ ਮੇਰੇ (ਮੀਰਾ) ਪਾਤਿਸਾਹਿ (ਦਾਨਾ) ਅੰਤਰਯਾਮੀ! ਮੈਂ ਅਪਨੇ ਰਿਦੇ ਮੇਂ ਸਦਾ ਤੇਰੇ ਸਰੂਪ ਕਾ (ਸੋਚ) ਬੀਚਾਰ ਕਰਤਾ ਹੂੰ॥
Prof. Sahib Singhਹੇ ਸਰਦਾਰ! ਹੇ ਸਿਆਣੇ! ਹੇ (ਜੀਵਾਂ ਦੇ) ਦਿਲਾਂ ਨੂੰ ਪਵਿਤ੍ਰ ਕਰਨ ਵਾਲੇ!ਪਦ ਅਰਥ ਮੀਰਾਂ = ਹੇ ਸਰਦਾਰ! ਦਾਨਾਂ = ਹੇ ਸਿਆਣੇ! ਦਿਲ ਸੋਚ = ਹੇ (ਜੀਵਾਂ ਦੇ) ਦਿਲਾਂ ਨੂੰ ਪਵਿਤ੍ਰ ਕਰਨ ਵਾਲੇ! ਸੋਚ = ਪਵਿਤ੍ਰਤਾ।
SikhNet (Spanish)Piensa en el Señor, oh erudito,
ਮੁਹਬਤੇ ਮਨਿ ਤਨਿ ਬਸੈ; ਸਚੁ ਸਾਹ ਬੰਦੀ ਮੋਚ ॥੧॥ ਰਹਾਉ ॥
muhabate man tan basai; sach saah bandee moch |1| rahaau |
Sant Singh KhalsaEnshrine love for the True Lord in your mind and body; He is the Liberator from bondage. ||1||Pause||
Manmohan SinghEnshrine in thy body and soul the love of the true sovereign, the Emancipate from bondage. Pause.
Manmohan Singh (Punjabi)ਬੇੜੀਆਂ ਕੱਟਣ ਵਾਲੇ! ਸੱਚੇ ਸੁਲਤਾਨ ਦਾ ਪ੍ਰੇਮ ਆਪਣੇ ਦਿਲ ਤੇ ਦੇਹ ਅੰਦਰ ਵਸਾਓ। ਠਹਿਰਾਉ।
Fareedkot Teekaਤੇਰੀ (ਮੁਹਬਤੇ) ਪ੍ਰੀਤੀ ਮੇਰੇ ਮਨ ਤਨ ਮੇਂ ਸਦਾ ਹੀ (ਬਸੈ) ਬਸਤੀ ਵਾ ਬਹੁਤੀ ਹੈ, ਕਿਉਂਕਿ ਤੂੰ ਸਚਾ ਪਾਤਿਸਾਹ ਹੈਂ। ਮੋਹ ਆਦੀ (ਬੰਦੀ) ਬੇੜੀ ਕੋ (ਮੋਚ) ਕਾਟਨੇਹਾਰਾ⁽¹⁾ ਹੈ॥੧॥ ਰਹਾਉ ॥
Prof. Sahib Singhਹੇ ਸਦਾ-ਥਿਰ ਸ਼ਾਹ! ਹੇ ਬੰਦਨਾਂ ਤੋਂ ਛੁਡਾਣ ਵਾਲੇ! ਤੇਰੀ ਮੁਹੱਬਤ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੀ ਹੈ ॥੧॥ ਰਹਾਉ ॥ਪਦ ਅਰਥ ਮੁਹਬਤੇ = ਤੇਰੀ ਮੁਹੱਬਤ। ਮਨਿ = ਮਨ ਵਿਚ। ਤਨਿ = ਤਨ ਵਿਚ। ਸਚੁ ਸਾਹ = ਹੇ ਸਦਾ ਕਾਇਮ ਰਹਿਣ ਵਾਲੇ ਸ਼ਾਹ! ਬੰਦੀ ਮੋਚ = ਹੇ ਬੰਧਨਾਂ ਤੋਂ ਛੁਡਾਣ ਵਾਲੇ! ਬੰਦੀ = ਕੈਦ ॥੧॥ ਰਹਾਉ ॥
SikhNet (Spanish)enaltece el Amor del Señor en tu mente y cuerpo, Él es Quien te libera de las amarras. (1-Pausa)
ਦੀਦਨੇ. ਦੀਦਾਰ ਸਾਹਿਬ; ਕਛੁ ਨਹੀ ਇਸ ਕਾ ਮੋਲੁ ॥
deedane. deedaar saahib; kachh nahee is kaa mol |
Sant Singh KhalsaThe value of seeing the Vision of the Lord Master cannot be estimated.
Manmohan SinghThe worth of seeing the Lord's vision cannot be evaluated.
Manmohan Singh (Punjabi)ਪ੍ਰਭੂ ਦੇ ਦਰਸ਼ਨ ਵੇਖਣ, ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਹੇ ਸਚੇ ਸਾਹਿਬ! ਤੇਰਾ ਜੋ (ਦੀਦਾਰ) ਦਰਸਨ (ਦੀਦਨੇ) ਦੇਖਨਾ ਹੈ, ਭਾਵ ਸੇ ਸਰਬ ਰੂਪ ਤੇਰਾ ਹੀ ਜੋ ਜਾਣਨਾ ਹੈ। ਇਸ ਦ੍ਰਿਸਟੀ ਕਾ ਕਿਛ ਮੋਲ ਨਹੀਂ ਹੈ, ਭਾਵ ਐਸੀ ਗਿਆਨ ਦ੍ਰਿਸਟੀ ਅਮੋਲਕ ਹੈ॥
Prof. Sahib Singhਹੇ ਮਾਲਕ! ਤੇਰਾ ਦਰਸਨ ਕਰਨਾ (ਇਕ ਅਮੋਲਕ ਦਾਤ ਹੈ), ਤੇਰੇ ਇਸ (ਦਰਸਨ) ਦਾ ਕੋਈ ਮੁੱਲ ਨਹੀਂ ਕੀਤਾ ਜਾ ਸਕਦਾ।ਪਦ ਅਰਥ ਦੀਦਨ = ਵੇਖਣਾ। ਸਾਹਿਬ = ਹੇ ਮਾਲਕ! ਇਸ ਕਾ = {ਲਫ਼ਜ਼ 'ਇਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}।
SikhNet (Spanish)El valor de obtener la Visión del Señor Maestro es Invaluable,
ਪਾਕ ਪਰਵਦਗਾਰ ਤੂ; ਖੁਦਿ ਖਸਮੁ, ਵਡਾ ਅਤੋਲੁ ॥੧॥
paak paravadagaar too; khud khasam, vaddaa atol |1|
Sant Singh KhalsaYou are the Pure Cherisher; You Yourself are the great and immeasurable Lord and Master. ||1||
Manmohan SinghThou art the immaculate Cherisher and Thou Thyself art the great and immeasurable Lord.
Manmohan Singh (Punjabi)ਤੂੰ ਪਵਿੱਤਰ ਪਾਲਣ-ਪੋਸਣਹਾਰ ਹੈ। ਤੂੰ ਆਪ ਹੇ ਵਿਸ਼ਾਲ ਅਤੇ ਅਮਾਪ ਸੁਆਮੀ ਹੈ।
Fareedkot Teekaਪੁਨਾ ਤੂੰ ਕੈਸਾ ਹੈਂ? ਹੇ ਵਾਹਿਗੁਰੂ! ਪਰਮ (ਪਾਕ) ਪਵਿਤ੍ਰ ਸਰਬ ਕੇ (ਪਰਵਦਗਾਰ) ਪਾਲਨ ਕਰਨਹਾਰ ਸਰਬ ਕਾ (ਖੁਦਿ) ਆਪ ਹੀ (ਖਸਮੁ) ਮਾਲਕ ਹੈਂ ਔ ਬਡਾ ਅਤੋਲ ਹੈਂ ਕਿਆ ਬੇਅੰਤ ਹੈ॥੧॥
Prof. Sahib Singhਹੇ ਪਵਿਤ੍ਰ! ਹੇ ਪਾਲਣਹਾਰ! ਤੂੰ ਆਪ (ਸਾਡਾ) ਖਸਮ ਹੈਂ ਤੂੰ ਸਭ ਤੋਂ ਵੱਡਾ ਹੈਂ, ਤੇਰੀ ਵੱਡੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ ॥੧॥ਪਦ ਅਰਥ ਪਾਕ = ਹੇ ਪਵਿਤ੍ਰ! ਪਰਵਦਗਾਰ = ਹੇ ਪਾਲਣਹਾਰ! ਖੁਦਿ = ਖ਼ੁਦਿ, ਆਪ ॥੧॥
SikhNet (Spanish)eres el Enaltecedor Puro, Tú Mismo eres el Inconmensurable y Grandioso Señor y Maestro. (1)
ਦਸ੍ਤਗੀਰੀ ਦੇਹਿ ਦਿਲਾਵਰ; ਤੂਹੀ ਤੂਹੀ ਏਕ ॥
dastageeree dehi dilaavar; toohee toohee ek |
Sant Singh KhalsaGive me Your help, O brave and generous Lord; You are the One, You are the Only Lord.
Manmohan SinghGive me assistance, O Chivalrous Lord, for Thou and Thou alone art.
Manmohan Singh (Punjabi)ਮੈਨੂੰ ਸਹਾਇਤਾ ਦੇ, ਹੇ ਸੂਰਬੀਰ ਸਾਹਿਬ ਕਿਉਂਕਿ ਕੇਵਲ ਤੂੰ ਅਤੇ ਤੂੰ ਹੀ ਹੈ।
Fareedkot Teeka(ਦਸ੍ਤ) ਹਾਥ ਮੇਰੇ ਕਾ (ਗੀਰੀ) ਪਕੜਨਾ ਕਰ ਏਹੀ ਦਾਨ ਮੈਨੂੰ ਦੇਹ, ਹੇ ਪਰਮ (ਦਿਲਾਵਰ) ਬਹਾਦਰ! ਏਕ ਤੂ ਹੀ ਲੋਕ ਔ ਤੂ ਹੀ ਪ੍ਰਲੋਕ ਮੇਂ ਮੇਰਾ ਵਾਲੀ ਹੈਂ॥
Prof. Sahib Singhਹੇ ਸੂਰਮੇ ਪ੍ਰਭੂ! ਮੇਰੀ ਸਹਾਇਤਾ ਕਰ, ਇਕ ਤੂੰ ਹੀ (ਮੇਰਾ ਆਸਰਾ) ਹੈਂ।ਪਦ ਅਰਥ ਦਸ੍ਤ = ਹੱਥ। ਦਸ੍ਤਗੀਰੀ = ਹੱਥ ਫੜਨ ਦੀ ਕ੍ਰਿਆ, ਸਹਾਇਤਾ। ਦਸ੍ਤਗੀਰੀ ਦੇਹਿ = (ਮੇਰਾ) ਹੱਥ ਫੜ, ਮੇਰੀ ਸਹਾਇਤਾ ਕਰ। ਦਿਲਾਵਰ = ਹੇ ਦਿਲਾਵਰ! ਹੇ ਸੂਰਮੇ ਪ੍ਰਭੂ!
SikhNet (Spanish)Otórgame Tu Ayuda, oh Bravo y Generoso Señor, eres el Uno, eres el Único Señor.
ਕਰਤਾਰ. ਕੁਦਰਤਿ ਕਰਣ ਖਾਲਕ; ਨਾਨਕ. ਤੇਰੀ ਟੇਕ ॥੨॥੫॥
karataar. kudarat karan khaalak; naanak. teree ttek |2|5|
Sant Singh KhalsaO Creator Lord, by Your creative potency, You created the world; Nanak holds tight to Your support. ||2||5||
Manmohan SinghMy Creator Lord, by Thy power Thou didst create the world. Thou art Nanak's mainstay.
Manmohan Singh (Punjabi)ਮੇਰੇ ਸਿਰਜਣਹਾਰ ਸੁਆਮੀ! ਆਪਣੀ ਸ਼ਕਤੀ ਸੁਆਰਾ ਤੂੰ ਸੰਸਾਰ ਰਚਿਆ ਹੈ। ਤੂੰ ਹੀ ਨਾਨਕ ਦਾ ਆਸਰਾ ਹੈ।
Fareedkot Teekaਹੇ ਕਰਤਾਰ! ਤੂੰ ਅਪਨੀ (ਕੁਦਰਤਿ) ਸਕਤੀ ਕਰ ਕੇ ਸਰਬ ਕੋ ਰਚਨਹਾਰ ਹੈਂ (ਖਾਲਕ) ਸਰਬ ਸ੍ਰਿਸਟਿ ਕਾ ਮਾਲਕ ਹੈਂ, ਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਸਦਾ ਤੇਰੀ (ਟੇਕ) ਸਰਨ ਪਕੜੀ ਹੈ॥੨॥੫॥☬ਜਗ੍ਯਾਸੀ ਔ ਤਤਵੇਤਾ ਰੂਪ ਉਤਮ ਮਧਮ ਸਖੀਓਂ ਕੇ ਸੰਬਾਦ ਕੇ ਰੂਪਕ ਸੇ ਸ੍ਰੀ ਗੁਰੂ ਜੀ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਕਰਤਾਰ! ਹੇ ਕੁਦਰਤਿ ਦੇ ਰਚਨਹਾਰ! ਹੇ ਖ਼ਲਕਤ ਦੇ ਮਾਲਕ! ਮੈਨੂੰ ਤੇਰਾ ਸਹਾਰਾ ਹੈ ॥੨॥੫॥ਪਦ ਅਰਥ ਕਰਤਾਰ = ਹੇ ਕਰਤਾਰ! ਕੁਦਰਤਿ ਕਰਣ = ਹੇ ਕੁਦਰਤਿ ਦੇ ਰਚਨਹਾਰ! ਖਾਲਕ = ਹੇ ਖ਼ਲਕਤ ਦੇ ਮਾਲਕ! ਟੇਕ = ਆਸਰਾ ॥੨॥੫॥
SikhNet (Spanish)Oh Creador, por Tu Poder creativo creaste al mundo y Nanak se aferra con fuerza a Tu Soporte. (2-5)