ਸੁਣਿਐ; ਸਿਧ ਪੀਰ ਸੁਰਿ ਨਾਥ ॥
suniai; sidh peer sur naath |
Sant Singh KhalsaListening-the Siddhas, the spiritual teachers, the heroic warriors, the yogic masters.
Manmohan SinghBy hearing God's Name the mortal becomes a perfect person, religious guide, spiritual hero and a great yogi.
Manmohan Singh (Punjabi)ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਪ੍ਰਾਨੀ ਪੂਰਨ ਪੁਰਸ਼ ਧਾਰਮਕ ਆਗੂ, ਰੂਹਾਨੀ ਯੋਧਾ ਅਤੇ ਵੱਡਾ ਯੋਗੀ ਹੋ ਜਾਂਦਾ ਹੈ।
Fareedkot Teekaਗੋਰਖ ਆਦੀ ਸਿਖ ਔਰ ਮੁਸਲਮਾਨ ਮਤ ਕੇ ਪੀਰ ਔਰ ਦੇਵਤਾ, ਪੁਨਾ ੯ ਨਾਥ ਵਾ (ਸੁਰਿਨਾਥ) ਇੰਦ੍ਰ, ਇਨ ਸਭ ਕੋ ਪਦਵੀ ਗੁਰ ਉਪਦੇਸੁ ਸਰਵਣ ਸੇ ਹੀ ਪਰਾਪਤਿ ਭਈ ਹੈ॥ ਆਗੇ ਪਦਵੀ ਦੋ ਪ੍ਰਕਾਰ ਕੀ ਹੈ: ਸਕਾਮੀਆਂ ਕੋ ਸਿੱਧੀ ਸ੍ਵਰਗਾਦਿਕ ਪਦਵੀ, ਨਿਸਕਾਮੀਆਂ ਕੋ ਸ੍ਵੈ ਸਰੂਪ ਕੀ ਪ੍ਰਾਪਤੀ॥
Prof. Sahib Singhਇਹ ਨਾਮ ਹਿਰਦੇ ਵਿਚ ਟਿਕਣ ਦੀ ਹੀ ਬਰਕਤਿ ਹੈ ਕਿ ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ (ਸਾਧਾਰਨ ਮਨੁੱਖ) ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨਪਦ ਅਰਥ ਸੁਣਿਐ = ਸੁਣਿਆਂ, ਸੁਣਨ ਨਾਲ, ਜੇ ਨਾਮ ਵਿਚ ਸੁਰਤ ਜੋੜੀ ਜਾਏ। ਸਿਧ = ਉਹ ਜੋਗੀ ਜਿਨ੍ਹਾਂ ਦੀ ਘਾਲ ਕਮਾਈ ਸਫਲ ਹੋ ਚੁਕੀ ਹੈ। ਸੁਰਿ = ਦੇਵਤੇ।
SikhNet (Spanish)Oyendo el Nombre de Dios, el hombre se vuelve un Siddha, un Pir, un héroe espiritual o un gran Yogui.
ਸੁਣਿਐ; ਧਰਤਿ ਧਵਲ ਆਕਾਸ ॥
suniai; dharat dhaval aakaas |
Sant Singh KhalsaListening-the earth, its support and the Akaashic ethers.
Manmohan SinghBy hearing God's Name the reality of the earth, it's supposed supporting bull and the heaven is revealed unto the mortal.
Manmohan Singh (Punjabi)ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਪ੍ਰਾਨੀ ਨੂੰ ਧਰਤੀ, ਇਸ ਦੇ ਚੁੱਕਣ ਵਾਲੇ ਕਲਪਤ ਬਲਦ ਅਤੇ ਅਸਮਾਨ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ।
Fareedkot Teeka(ਧਰਤੀ) ਪ੍ਰਿਥਵੀ ਔਰੁ (ਧਵਲ) ਧਰਮ ਰੂਪੁ ਔਰੁ ਅਕਾਸੁ ਏਹ ਸਭ ਨਾਮ ਕੋ ਸੁਣ ਕੇ ਹੂਏ ਹੈਂ। ਭਾਵ ਇਨ ਕੇ ਅਭਿਮਾਨੀ ਦੇਵਤਾ ਨਾਮ ਕੋ ਸੁਣ ਕੇ ਅਧਿਕ ਪ੍ਰਭਤਾ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਤੇ ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ,ਪਦ ਅਰਥ ਧਵਲ = ਬੌਲਦ, ਧਰਤੀ ਦਾ ਆਸਰਾ।
SikhNet (Spanish)La tierra y el toro que la soporta son revelados; y los cielos también son vistos.
ਸੁਣਿਐ; ਦੀਪ ਲੋਅ ਪਾਤਾਲ ॥
suniai; deep loa paataal |
Sant Singh KhalsaListening-the oceans, the lands of the world and the nether regions of the underworld.
Manmohan SinghBy hearkening to the Lord's Name man comes to have the knowledge of the continents, the worlds and the nether regions.
Manmohan Singh (Punjabi)ਸਾਈਂ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਆਦਮੀ ਨੂੰ ਮਹਾ-ਦੀਪਾਂ, ਪੁਰੀਆਂ ਅਤੇ ਹੇਠਲਿਆਂ ਲੋਆਂ ਦੀ ਗਿਆਤ ਹੋ ਜਾਂਦੀ ਹੈ।
Fareedkot Teekaਸਾਤ ਹੀ ਦੀਪ ਅਰ ਸਾਤ ਹੀ (ਲੋਅ) ਲੋਕ ਅਰ ਸਾਤ ਹੀ ਪਾਤਾਲੋਂ ਕੇ ਅਭਿਮਾਨੀ ਦੇਵਤਾ ਨਾਮ ਕੌ ਸ੍ਰਵਣ ਕਰ ਕੇ ਅਧਿਕਤਾ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਸੋਝੀ ਪੈਂਦੀ ਹੈ ਕਿ ਵਾਹਿਗੁਰੂ ਜੋ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿਚ ਵਿਆਪਕ ਹੈਪਦ ਅਰਥ ਦੀਪ = ਧਰਤੀ ਦੀ ਵੰਡ ਦੇ ਸਤ ਦੀਪ। ਲੋਅ = ਲੋਕ, ਭਵਣ।
SikhNet (Spanish)Escuchando el Nombre de Dios, el hombre viene a conocer los continentes, los mundos y las regiones inferiores.
ਸੁਣਿਐ; ਪੋਹਿ ਨ ਸਕੈ ਕਾਲੁ ॥
suniai; pohi na sakai kaal |
Sant Singh KhalsaListening-Death cannot even touch you.
Manmohan SinghBy hearing the Lord's Name death cannot torment (touch) the mortal.
Manmohan Singh (Punjabi)ਰੱਬ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਮੌਤ ਪ੍ਰਾਨੀ ਲਾਗੇ ਨਹੀਂ ਲੱਗ ਲਗਦੀ (ਅਜ਼ਾਬ ਨਹੀਂ ਦੇ ਸਕਦੀ)।
Fareedkot Teekaਸੁਣਨੇ ਕਰ ਕੇ ਕਾਲੁ (ਪੋਹਿ) ਸਪਰਸ ਨਹੀਂ ਕਰ ਸਕਤਾ, ਭਾਵ ਮਾਰਕੰਡੇ ਆਦਿਕ ਚਿਰੰਜੀਵੀ ਪਦ ਕੋ ਨਾਮੁ ਸੁਣ ਕੇ ਹੀ ਪ੍ਰਾਪਤਿ ਹੂਏ ਹੈਂ॥⁽¹⁾
Prof. Sahib Singh(ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਵਾਲੇ ਮਨੁੱਖ ਕਾਲ ਵੀ ਨਹੀਂ ਪੋਂਹਦਾ ਭਾਵ ਉਨ੍ਹਾਂ ਨੂੰ ਮੌਤ ਨਹੀਂ ਡਰਾ ਸਕਦੀ)ਪਦ ਅਰਥ ਪੋਹਿ ਨ ਸਕੈ = ਪੋਹ ਨਹੀਂ ਸਕਦਾ, ਡਰਾ ਨਹੀਂ ਸਕਦਾ, ਆਪਣਾ ਪਰਭਾਵ ਨਹੀਂ ਪਾ ਸਕਦਾ।
SikhNet (Spanish)Al escuchar el Nombre de Dios, el hombre se libera del tormento de la muerte.
ਨਾਨਕ. ਭਗਤਾ; ਸਦਾ ਵਿਗਾਸੁ ॥
naanak. bhagataa; sadaa vigaas |
Sant Singh KhalsaO Nanak, the devotees are forever in bliss.
Manmohan SinghO Nanak! the devotees ever enjoy happiness.
Manmohan Singh (Punjabi)ਹੇ ਨਾਨਕ! ਅਨੁਰਾਗੀ ਹਮੇਸ਼ਾਂ ਅਨੰਦ ਮਾਣਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! ਜਿਸ ਨਾਮ ਸ੍ਰਵਣ ਕਾ ਐਸਾ ਮਹਾਤਮੁ ਹੈ, ਜਿਸ ਸੇ ਸਦਾ (ਵਿਗਾਸੁ) ਅਨੰਦੁ ਅਰਥਾਤ ਨਿਤ੍ਯਾਨੰਦੁ ਪ੍ਰਾਪਤਿ ਹੂਆ ਹੈ॥
Prof. Sahib Singhਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,ਪਦ ਅਰਥ ਵਿਗਾਸੁ = ਖਿੜਾਉ, ਉਮਾਹ, ਖ਼ੁਸ਼ੀ।
SikhNet (Spanish)Oh, dice Nanak, el Devoto está siempre en Éxtasis;
ਸੁਣਿਐ; ਦੂਖ ਪਾਪ ਕਾ ਨਾਸੁ ॥੮॥
suniai; dookh paap kaa naas |8|
Sant Singh KhalsaListening-pain and sin are erased. ||8||
Manmohan SinghBy hearing to the Master's Name sorrow and sin meet with destruction.
Manmohan Singh (Punjabi)ਮਾਲਕ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਕਸ਼ਟ ਤੇ ਕਸਮਲ ਤਬਾਹ ਥੀ ਵੰਞਦੇ (ਤਬਾਹ ਹੋ ਜਾਂਦੇ) ਹਨ।
Fareedkot Teekaਜਿਸ ਨਾਮ ਸ੍ਰਵਣ ਕਾ ਐਸਾ ਮਹਾਤਮੁ ਹੈ, ਤਿਸ ਨਾਮ ਕੋ ਜਿਨ ਭਗਤੋਂ ਨੇ ਪ੍ਰੇਮ ਸੇ ਸ਼੍ਰਵਣ ਕੀਆ ਹੈ, ਤਿਨ ਕੇ ਸਭ ਪ੍ਰਕਾਰ ਕੇ ਦੁਖ ਔਰੁ ਪਾਪੋਂ ਕਾ ਨਾਸੁ ਹੋ ਕਰ ਸਦਾ (ਵਿਗਾਸੁ) ਅਨੰਦੁ ਅਰਥਾਤ ਨਿਤ੍ਯਾਨੰਦੁ ਪ੍ਰਾਪਤਿ ਹੂਆ ਹੈ⁽¹⁾॥੮॥
Prof. Sahib Singh(ਕਿੳਂਕਿ) ਉਸ ਦੀ ਸਿਫ਼ਤ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੮॥ਪਦ ਅਰਥ ॥੮॥
* ਭਾਵ: ਸਿਫ਼ਤਿ-ਸਾਲਾਹ ਵਿਚ ਜੁੜ ਕੇ ਸਾਧਾਰਨ ਮਨੁੱਖ ਭੀ ਉੱਚੇ ਆਤਮਕ ਮਰਾਤਬੇ ਉਤੇ ਜਾ ਅੱਪੜਦੇ ਹਨ। ਉਹਨਾਂ ਨੂੰ ਪਰਤੱਖ ਜਾਪਦਾ ਹੈ ਕਿ ਪ੍ਰਭੂ ਸਾਰੇ ਖੰਡਾਂ ਬ੍ਰਹਿਮੰਡਾਂ ਵਿਚ ਵਿਆਪਕ ਹੈ, ਤੇ ਧਰਤੀ ਆਕਾਸ਼ ਦਾ ਆਸਰਾ ਹੈ। ਇਉਂ ਹਰ ਥਾਂ ਪ੍ਰਭੂ ਦਾ ਦੀਦਾਰ ਹੋਇਆਂ ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ।੮।
SikhNet (Spanish)oyendo el Nombre del Señor, su pena y tristeza son destruidas. (8)