ਸੁਣਿਐ; ਈਸਰੁ ਬਰਮਾ ਇੰਦੁ ॥
suniai; eesar baramaa ind | Ang 2
Sant Singh KhalsaListening-Shiva, Brahma and Indra.
Manmohan SinghBy hearing the Lord's Name the status of god of death, god of creation and god of rain is obtained.
Manmohan Singh (Punjabi)ਸਾਹਿਬ ਦੇ ਨਾਮ ਨੂੰ ਸੁਣਨ ਦੁਆਰਾ ਮੌਤ ਦੇ ਦੇਵਤੇ, ਉਤਪੁਤੀ ਦੇ ਦੇਵਤੇ ਅਤੇ ਮੀਂਹ ਦੇ ਦੇਵਤੇ ਦੀ ਪਦਵੀ ਪਰਾਪਤ ਹੋ ਜਾਂਦੀ ਹੈ।
Fareedkot Teeka(ਈਸਰੁ) ਸਿਵ, (ਬਰਮਾ) ਬ੍ਰਹਮਾ, (ਇੰਦੁ) ਇੰਦ੍ਰ ਵਾ ਚੰਦ੍ਰ ਇਤਿਆਦਿਕੋਂ ਕੋ ਪਦਵੀ ਨਾਮ ਕੇ ਸ੍ਰਵਣ ਸੇ ਹੀ ਪ੍ਰਾਪਤਿ ਭਈ ਹੈ॥
Prof. Sahib Singhਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ 'ਤੇ ਅੱਪੜ ਜਾਂਦਾ ਹੈ,ਪਦ ਅਰਥ ਈਸਰੁ = ਸ਼ਿਵ। ਇੰਦੁ = ਇੰਦਰ ਦੇਵਤਾ।
SikhNet (Spanish)Oyendo el Nombre de Dios, el hombre se vuelve Brahma, Shiva e Indra.
ਸੁਣਿਐ; ਮੁਖਿ ਸਾਲਾਹਣ ਮੰਦੁ ॥
suniai; mukh saalaahan mand | Ang 2
Sant Singh KhalsaListening-even foul-mouthed people praise Him.
Manmohan SinghBy hearing God's Name even the evil come to sing Lord's praises with their mouth.
Manmohan Singh (Punjabi)ਰਬ ਦਾ ਨਾਮ ਸੁਣਨ ਦੁਆਰਾ ਬਦਕਾਰ ਭੀ ਆਪਣੇ ਮੂੰਹ ਨਾਲ ਸਾਈਂ ਦੀ ਸਿਫ਼ਤ ਗਾਇਨ ਕਰਨ ਲੱਗ ਜਾਂਦੇ ਹਨ।
Fareedkot Teekaਜੋ ਮੰਦ ਜਾਤੀ ਮੰਦ ਕਰਮੀ ਬਾਲਮੀਕਾਦਿ ਵਾਟਮਾਰ ਥੇ, ਸੋ ਮੁੱਖ (ਸਾਲਾਹਣ) ਉਸਤਿਤੀ ਕੇ ਜੋਗਯ ਆਦਿਕਵਿ ਐਸੀ ਪਦਵੀ ਕੋ ਸ੍ਰਵਣ ਸੇ ਹੀ ਪ੍ਰਾਪਤਿ ਭਏ ਹੈਂ॥
Prof. Sahib Singhਮੰਦਾ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ,ਪਦ ਅਰਥ ਮੁਖਿ = ਮੂੰਹ ਨਾਲ, ਮੂੰਹੋਂ। ਸਾਲਾਹਣ = ਸਿਫ਼ਤ-ਸਾਲਾਹਾਂ, ਰੱਬ ਦੀਆਂ ਵਡਿਆਈਆਂ। ਮੰਦੁ = ਭੈੜਾ ਮਨੁੱਖ।
SikhNet (Spanish)Oyendo el Nombre de Dios, Hasta el blasfemo lo alaba.
ਸੁਣਿਐ; ਜੋਗ ਜੁਗਤਿ ਤਨਿ ਭੇਦ ॥
suniai; jog jugat tan bhed | Ang 2
Sant Singh KhalsaListening-the technology of Yoga and the secrets of the body.
Manmohan SinghBy hearing God's Name the mortal understands the ways of uniting with the Lord and the body's secrets.
Manmohan Singh (Punjabi)ਹਰੀ ਦਾ ਨਾਮ ਸੁਣਨ ਦੁਆਰਾ ਜੀਵ ਸਾਹਿਬ ਨਾਲ ਜੁੜਨ ਦੇ ਰਸਤੇ ਅਤੇ ਸਰੀਰ ਦੇ ਭੇਤਾਂ ਨੂੰ ਜਾਣ ਲੈਂਦਾ ਹੈ।
Fareedkot Teekaਅਸਟਾਂਗ ਜੋਗ ਕੀ ਜੁਗਤਿ ਸੇ ਸਰੀਰ ਮੇਂ ਜੋ ਖਟ ਚੱਕ੍ਰ ਹੈਂ, ਤਿਨ ਕਾ ਜਾਨ ਲੇਨਾ, ਯੇਹੁ ਤਨ ਕਾ ਭੇਦੁ, ਸਭੁ ਸ੍ਰਵਣ ਸੇ ਹੀ ਹੁਆ ਹੈ॥
Prof. Sahib Singh(ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ-ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ,ਪਦ ਅਰਥ ਜੋਗ ਜੁਗਤਿ = ਜੋਗ ਦੀ ਜੁਗਤੀ, ਜੋਗ ਦੇ ਸਾਧਨ। ਤਨਿ = ਸਰੀਰ ਵਿਚ ਦੇ। ਭੇਦ = ਗੱਲਾਂ।
SikhNet (Spanish)Oyendo el Nombre de Dios, uno obtiene el Verdadero Yoga y los secretos de la existencia.
ਸੁਣਿਐ; ਸਾਸਤ ਸਿਮ੍ਰਿਤਿ ਵੇਦ ॥
suniai; saasat simrit ved | Ang 2
Sant Singh KhalsaListening-the Shaastras, the Simritees and the Vedas.
Manmohan SinghBy hearing the Lord's Name the Knowledge of the four religious books, six school of philosophy and twenty seven ceremonial treatise is acquired.
Manmohan Singh (Punjabi)ਮਾਲਕ ਦੇ ਨਾਮ ਨੂੰ ਸੁਣਨ ਦੁਆਰਾ ਚੌਹਾਂ ਹੀ ਧਾਰਮਿਕ ਗ੍ਰੰਥਾਂ, ਛੇ ਫਲਸਫੇ ਦਿਆਂ ਗ੍ਰੰਥਾਂ ਅਤੇ ਸਤਾਈ ਕਰਮਕਾਂਡੀ ਪੁਸਤਕਾਂ ਦੀ ਗਿਆਤ ਪਰਾਪਤ ਹੋ ਜਾਂਦੀ ਹੈ।
Fareedkot Teeka੬ ਸਾਸਤ੍ਰ, ੨੭ ਸਿੰਮਿਤ੍ਰੀ, ੪ ਵੇਦ, ਇਨ ਸਭਨੋ ਕਾ ਸਿਧਾਂਤੁ ਸ੍ਰਵਣ ਸੇ ਹੀ ਪ੍ਰਪਤਿ ਹੂਆ ਹੈ॥
Prof. Sahib Singhਪ੍ਰਭੂ-ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿਚ ਨਹੀਂ ਪਹੁੰਚਦੇ, ਜਿਸ ਜਜ਼ਬੇ ਵਿਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ)
SikhNet (Spanish)Oyendo el Nombre de Dios, uno entiende el conocimiento de los Shastras, Textos Semíticos y Vedas.
ਨਾਨਕ. ਭਗਤਾ; ਸਦਾ ਵਿਗਾਸੁ ॥
naanak. bhagataa; sadaa vigaas | Ang 2
Sant Singh KhalsaO Nanak, the devotees are forever in bliss.
Manmohan SinghEver blissful are the saints, O Nanak!
Manmohan Singh (Punjabi)ਸਦੀਵ ਸੁਪ੍ਰਸੰਨ ਹਨ ਸਾਧੂ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! ਜਿਸ ਨਾਮ ਸ੍ਰਵਣ ਕਾ ਐਸਾ ਮਹਾਤਮੁ ਹੈ, ਜਿਸ ਸੇ ਸਦਾ (ਵਿਗਾਸੁ) ਅਨੰਦੁ ਅਰਥਾਤ ਨਿਤ੍ਯਾਨੰਦੁ ਪ੍ਰਾਪਤਿ ਹੂਆ ਹੈ॥
Prof. Sahib Singhਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ;
SikhNet (Spanish)Oh, dice Nanak, el Devoto está siempre en Éxtasis;
ਸੁਣਿਐ; ਦੂਖ ਪਾਪ ਕਾ ਨਾਸੁ ॥੯॥
suniai; dookh paap kaa naas |9| Ang 3
Sant Singh KhalsaListening-pain and sin are erased. ||9||
Manmohan SinghBy hearing the Lord's Name disease and wickedness are wiped off.
Manmohan Singh (Punjabi)ਸੁਆਮੀ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਬੀਮਾਰੀ ਤੇ ਗੁਨਾਹ ਦੂਰ ਹੋ ਜਾਂਦੇ ਹਨ।
Fareedkot Teekaਜਿਸ ਨਾਮ ਸ੍ਰਵਣ ਕਾ ਐਸਾ ਮਹਾਤਮੁ ਹੈ, ਤਿਸ ਨਾਮ ਕੋ ਜਿਨ ਭਗਤੋਂ ਨੇ ਪ੍ਰੇਮ ਸੇ ਸ਼੍ਰਵਣ ਕੀਆ ਹੈ, ਤਿਨ ਕੇ ਸਭ ਪ੍ਰਕਾਰ ਕੇ ਦੁਖ ਔਰੁ ਪਾਪੋਂ ਕਾ ਨਾਸੁ ਹੋ ਕਰ ਸਦਾ (ਵਿਗਾਸੁ) ਅਨੰਦੁ ਅਰਥਾਤ ਨਿਤ੍ਯਾਨੰਦੁ ਪ੍ਰਾਪਤਿ ਹੂਆ ਹੈ॥੯॥
Prof. Sahib Singh(ਕਿਉਂਕਿ) ਰੱਬ ਦੀ ਸਿਫ਼ਤਿ ਸਾਲਾਹ ਸੁਣਨ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ॥੯॥* ਪਉੜੀ ਦਾ ਭਾਵ: ਜਿਉਂ ਜਿਉਂ ਸੁਰਤ ਨਾਮ ਵਿਚ ਜੁੜਦੀ ਹੈ ਜੋ ਮਨੁੱਖ ਪਹਿਲਾਂ ਵਿਕਾਰੀ ਸੀ, ਉਹ ਭੀ ਵਿਕਾਰ ਛੱਡ ਕੇ ਸਿਫ਼ਤਿ-ਸਾਲਾਹ ਕਰਨ ਵਾਲਾ ਸੁਭਾਉ ਪਕਾਅ ਲਂੈਦਾਂ ਹੈ। ਇਸ ਤਰ੍ਹਾਂ ਇਹ ਸਮਝ ਆਉਂਦੀ ਹੈ ਕਿ ਕੁਰਾਹੇ ਪਏ ਹੋਏ ਗਿਆਨ-ਇੰਦਰੇ ਕਿਵੇਂ ਪ੍ਰਭੂ ਨਾਲੋਂ ਵਿੱਥ ਕਰਾਈ ਜਾਂਦੇ ਹਨ, ਤੇ ਇਸ ਵਿੱਥ ਨੂੰ ਮਿਟਾਣ ਦਾ ਕਿਹੜਾ ਤਰੀਕਾ ਹੈ। ਨਾਮ ਵਿਚ ਸੁਰਤਿ ਜੁੜਿਆਂ ਹੀ ਧਰਮ-ਪੁਸਤਕਾਂ ਦਾ ਗਿਆਨ ਮਨੁੱਖ ਦੇ ਮਨ ਵਿਚ ਖੁਲ੍ਹਦਾ ਹੈ।੯। * ਨੋਟ: ਸੁਣਿਐ ਮੁਖਿ ਸਾਲਾਹਣ ਮੰਦੁ। ਕਈ ਟੀਕਾਕਾਰ ਸੱਜਣ ਇਸ ਤੁਕ ਦਾ ਇਉਂ ਅਰਥ ਕਰਦੇ ਹਨ: 'ਸੁਣਨ ਕਰਕੇ ਮੰਦੇ ਪੁਰਖ ਭੀ ਮੂੰਹੌਂ ਸਾਲਾਹੇ ਜ਼ਾਦੇ ਹਨ' ਜਾਂ 'ਸੁਣਨ ਦੇ ਨਾਲ ਮੰਦੇ ਆਦਮੀ ਭੀ ਮੁਖੀ ਅਤੇ ਸ਼ਲਾਘਾ-ਯੋਗ ਹੋ ਜਾਂਦੇ ਹਨ।' ਪਰ: ਗੁਰਬਾਣੀ ਵਿਆਕਰਣ ਅਨੁਸਾਰ ਇਸ ਅਰਥ ਦੇ ਰਾਹ ਵਿਚ ਕਈ ਔਕੜਾਂ ਹਨ। ਲਫ਼ਜ਼ 'ਮੰਦੁ' ਇਕ-ਵਚਨ ਹੈ, ਇਸ ਦਾ ਅਰਥ ਹੈ 'ਮੰਦਾ ਮਨੁੱਖ'। ਲਫ਼ਜ਼ 'ਸਾਲਾਹਣ' ਕ੍ਰਿਆ ਨਹੀਂ ਹੈ। 'ਸਲਾਹੇ ਜਾਂਦੇ ਹਨ' ਵਿਆਕਰਣ ਅਨੁਸਾਰ ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ, ਕਰਮ ਵਾਚ (passive voice) ਹੈ, ਪੁਰਾਣੀ ਪੰਜਾਬੀ ਵਿਚ ਇਸ ਦੇ ਵਾਸਤੇ ਲਫ਼ਜ਼ 'ਸਾਲਾਹੀਅਨਿ' ਹੈ, ਜਿਵੇਂ 'ਪਾਵਹਿ' (active voice) 'ਕਰਤਰੀ ਵਾਚ' ਤੇ 'ਪਾਈਅਹਿ' ਅਤੇ 'ਭਵਾਵਹਿ' ਤੋਂ 'ਭਵਾਈਅਹਿ' ਹੈ, ਜਿਵੇਂ ਪਉੜੀ ਨੰ: ੨ ਵਿਚ: ਹੁਕਮੀ ਉਤਮੁ ਨੀਚ, ਹੁਕਮਿ ਲਿਖਿ ਦੁਖ ਸੁਖ 'ਪਾਈਅਹਿ' ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ 'ਭਵਾਈਅਹਿ' ॥ 'ਸਲਾਹ
SikhNet (Spanish)Escuchando el Nombre de Dios, su pena y tristeza son destruidas. (9)