ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਬੇਦ ਕੀ ਪੁਤ੍ਰੀ; ਸਿੰਮ੍ਰਿਤਿ ਭਾਈ ॥
bed kee putree; sinmrit bhaaee |
Sant Singh KhalsaThe Simritee is the daughter of the Vedas, O Siblings of Destiny.
Manmohan SinghThe Simriti is the daughter of the Vedas, O brother.
Manmohan Singh (Punjabi)ਸਿੰਮ੍ਰਤੀ, ਵੇਦਾਂ ਦੀ ਲੜਕੀ ਹੈ, ਹੇ ਵੀਰ!
Fareedkot Teekaਹੇ ਭਾਈ! ਬੇਦ ਕੀ ਪੁਤ੍ਰੀਆਂ ਜੋ ਸਿੰਮ੍ਰਤੀਆਂ ਹੈਂ ਅਰਥਾਤ ਜੋ ਬੇਦ ਕਾ ਆਸ਼ਾ ਲੇ ਕਰ ਰਿਖੀਓਂ ਨੇ ਬਨਾਈਆਂ ਹੈਂ॥
Prof. Sahib Singhਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ,ਪਦ ਅਰਥ ਭਾਈ = ਹੇ ਭਾਈ! ਬੇਦ ਕੀ ਪੁਤ੍ਰੀ = ਵੇਦਾਂ ਦੀ ਧੀ, ਵੇਦਾਂ ਤੋਂ ਜੰਮੀ ਹੋਈ, ਵੇਦਾਂ ਦੇ ਅਧਾਰ ਤੇ ਬਣੀ ਹੋਈ।
SikhNet (Spanish)Smriti, la hija de los Vedas,
ਸਾਂਕਲ ਜੇਵਰੀ; ਲੈ ਹੈ ਆਈ ॥੧॥
saankal jevaree; lai hai aaee |1|
Sant Singh KhalsaShe has brought a chain and a rope. ||1||
Manmohan SinghShe has brought a chain and a rope for the men.
Manmohan Singh (Punjabi)ਉਹ ਆਦਮੀਆਂ ਲਈ ਜੰਜੀਰ ਤੇ ਰੱਸਾ ਲੈ ਕੇ ਆਈ ਹੈ।
Fareedkot Teekaਏਹੀ ਜਗ੍ਯਾਦੀ ਕਰਮ ਸੰਗਲ ਔਰ ਜੋ ਕਰਮ ਕਿਰਿਆ ਸੋ ਜੇਵੜੀ ਲੈ ਕਰ ਸੰਸਾਰ ਮੇਂ ਆਈਆਂ ਹੈਂ; ਭਾਵ ਯੇਹਿ ਕਿ ਸਿੰਮ੍ਰਤੀਆਂ ਬਹੁਲਤਾ ਕਰ ਕੇ ਮਾਇਕ ਵਿਖਿਓਂ ਕੀਆਂ ਪ੍ਰਤਿਪਾਦਕ ਹੈਂ॥੧॥
Prof. Sahib Singh(ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ ॥੧॥ਪਦ ਅਰਥ ਸਾਂਕਲ = (ਵਰਨ ਆਸ਼ਰਮਾਂ ਦੇ) ਸੰਗਲ। ਜੇਵਰੀ = (ਕਰਮ-ਕਾਂਡ ਦੀਆਂ) ਰੱਸੀਆਂ। ਲੈ ਹੈ ਆਈ = ਲੈ ਕੇ ਆਈ ਹੋਈ ਹੈ ॥੧॥
SikhNet (Spanish)ha forjado nuevas cadenas, nuevas amarras. (1)
ਆਪਨ ਨਗਰੁ; ਆਪ ਤੇ ਬਾਧਿਆ ॥
aapan nagar; aap te baadhiaa |
Sant Singh KhalsaShe has imprisoned the people in her own city.
Manmohan SinghOf herself, she has imprisoned them in her own city.
Manmohan Singh (Punjabi)ਉਸ ਨੇ ਖੁਦ ਉਨ੍ਹਾਂ ਨੂੰ ਆਪਣੇ ਸ਼ਹਿਰ ਵਿੱਚ ਕੈਦ ਕਰ ਲਿਆ ਹੈ।
Fareedkot Teekaਅਪਨੇ ਸਰੀਰ ਰੂਪੀ ਨਗਰ ਕੋ ਚੈਤੰਨ ਰਚ ਕੇ ਆਪ ਹੀ ਇਸ ਮੇਂ ਅਹੰ ਅਭਿਮਾਨ ਕਰ ਬਾਂਧਾ ਗਿਆ ਹੈ॥
Prof. Sahib Singh(ਇਸ ਸਿੰਮ੍ਰਿਤੀ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ,ਪਦ ਅਰਥ ਆਪਨ ਨਗਰੁ = ਆਪਣਾ ਸ਼ਹਿਰ, ਆਪਣੇ ਸ਼ਰਧਾਲੂਆਂ ਦੀ ਵਸਤੀ, ਆਪਣੇ ਸਾਰੇ ਸ਼ਰਧਾਲੂ। ਆਪ ਤੇ = ਆਪ ਹੀ।
SikhNet (Spanish)Ella ha esclavizado a sus propios compatriotas con las amarras del apego
ਮੋਹ ਕੈ ਫਾਧਿ; ਕਾਲ ਸਰੁ ਸਾਂਧਿਆ ॥੧॥ ਰਹਾਉ ॥
moh kai faadh; kaal sar saandhiaa |1| rahaau |
Sant Singh KhalsaShe has tightened the noose of emotional attachment and shot the arrow of death. ||1||Pause||
Manmohan SinghShe has spread the noose of worldly love and discarded the arrow of death. Pause.
Manmohan Singh (Punjabi)ਉਸ ਨੇ ਸੰਸਾਰੀ ਮਮਤਾ ਦੀ ਫਾਹੀ ਲਾਈ ਹੈ, ਅਤੇ ਮੌਤ ਦਾ ਤੀਰ ਚਲਾਇਆ ਹੈ। ਠਹਿਰਾਉ।
Fareedkot Teekaਮੋਹ ਰੂਪੀ ਫੰਧ ਮੇਂ ਫਸੇ ਕੋ ਕਾਲ ਨੇ ਇਸ ਊਪਰ (ਸਰੁ) ਬਾਣ (ਸਾਧਿਆ) ਜੋੜਿਆ ਹੈ॥੧॥ ਰਹਾਉ ॥
Prof. Sahib Singh(ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ ॥੧॥ ਰਹਾਉ ॥ਪਦ ਅਰਥ ਮੋਹ ਕੈ = ਮੋਹ (ਦੀ ਫਾਹੀ) ਵਿਚ। ਫਾਧਿ = ਫਸਾ ਕੇ। ਕਾਲ ਸਰੁ = ਮੌਤ ਦਾ ਤੀਰ, ਜਨਮ ਮਰਨ ਦਾ ਤੀਰ। ਸਾਂਧਿਆ = ਖਿੱਚਿਆ ਹੋਇਆ ਹੈ ॥੧॥ ਰਹਾਉ ॥
SikhNet (Spanish)y les ha apuntado las lanzas de la muerte.(1-Pausa)
ਕਟੀ ਨ ਕਟੈ; ਤੂਟਿ ਨਹ ਜਾਈ ॥
kattee na kattai; toott neh jaaee |
Sant Singh KhalsaBy cutting, she cannot be cut, and she cannot be broken.
Manmohan SinghBy cutting she cannot be cut and is not broken, either.
Manmohan Singh (Punjabi)ਵਢਿਆਂ ਉਹ ਵੱਢੀ ਨਹੀਂ ਜਾ ਸਕਦੀ ਅਤੇ ਟੁਟਦੀ ਭੀ ਨਹੀਂ।
Fareedkot Teekaਕਰਮ ਰੂਪ ਜੇਵੜੀ ਕੈਸੀ ਹੈ? ਗਿਆਨ ਸੇ ਬਿਨਾਂ ਕਾਟੀ ਹੋਈ ਕਟਤੀ ਨਹੀਂ ਔਰ ਪੁਰਾਣੀ ਹੋ ਕਰ ਟੂਟਤੀ ਨਹੀਂ॥
Prof. Sahib Singh(ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ।
SikhNet (Spanish)Estas amarras no pueden ser aflojadas ni cortadas;
ਸਾ ਸਾਪਨਿ ਹੋਇ; ਜਗ ਕਉ ਖਾਈ ॥੨॥
saa saapan hoe; jag kau khaaee |2|
Sant Singh KhalsaShe has become a serpent, and she is eating the world. ||2||
Manmohan SinghBecoming a serpent, she is eating the world.
Manmohan Singh (Punjabi)ਨਾਗਣ ਬਣ ਕੇ ਉਹ ਸੰਸਾਰ ਨੂੰ ਖਾ ਰਹੀ ਹੈ।
Fareedkot Teeka(ਸਾ) ਵਹੁ ਸਰਪਨੀਆਂ ਹੋ ਕਰ ਜਗਤ ਕੋ ਖਾ ਰਹੀਆਂ ਹੈਂ, ਭਾਵ ਏਹ ਕਿ ਕਰਮੋਂ ਕੇ ਅਭਿਮਾਨ ਰੂਪੀ ਜ਼ਹਰ ਸੇ ਜੀਵ ਦੁਖੀ ਹੋ ਰਹੇ ਹੈਂ॥☬ਪ੍ਰਸ਼ਨ: ਆਪ ਸੁਣੀ ਬਾਤ ਕਹਤੇ ਹੋਵੇਂਗੇ?☬ਉੱਤ੍ਰ:
Prof. Sahib Singh(ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ) ॥੨॥ਪਦ ਅਰਥ ਸਾਪਨਿ = ਸੱਪਣੀ। ਜਗ = ਸੰਸਾਰ, ਆਪਣੇ ਸ਼ਰਧਾਲੂਆਂ ਨੂੰ ॥੨॥
SikhNet (Spanish)como una serpiente venenosa, quien se le acerca muere de su mordida.(2)
ਹਮ ਦੇਖਤ; ਜਿਨਿ ਸਭੁ ਜਗੁ ਲੂਟਿਆ ॥
ham dekhat; jin sabh jag loottiaa |
Sant Singh KhalsaBefore my very eyes, she has plundered the entire world.
Manmohan SinghWho before my very eyes has plundered the whole world,
Manmohan Singh (Punjabi)ਜਿਸ ਨੇ ਮੇਰੀਆਂ ਅੱਖਾਂ ਦੇ ਸਾਮ੍ਹਣੇ ਸਾਰਾ ਜਹਾਨ ਲੁਟ ਲਿਆ ਹੈ,
Fareedkot Teekaਜਿਨ ਕਰਮੋਂ ਨੇ ਹਮਾਰੇ ਦੇਖਤੇ ਸਭ ਜਗਤ ਲੂਟਿਆ ਹੈ॥☬ਪ੍ਰਸ਼ਨ: ਤੁਮ ਕੈਸੇ ਬਚੇ?☬ਉੱਤ੍ਰ:
Prof. Sahib Singhਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ।ਪਦ ਅਰਥ ਹਮ ਦੇਖਤ = ਅਸਾਡੇ ਵੇਖਦਿਆਂ। ਜਿਨਿ = ਜਿਸ (ਸਿੰਮ੍ਰਿਤੀ) ਨੇ। ਸਭੁ ਜਗੁ = ਸਾਰੇ ਸੰਸਾਰ ਨੂੰ।
SikhNet (Spanish)A mis ojos, el mundo entero está engañado; pero,
ਕਹੁ ਕਬੀਰ; ਮੈ ਰਾਮ ਕਹਿ ਛੂਟਿਆ ॥੩॥੩੦॥
kahu kabeer; mai raam keh chhoottiaa |3|30|
Sant Singh KhalsaSays Kabeer, chanting the Lord's Name, I have escaped her. ||3||30||
Manmohan SinghI have escaped from her by uttering the Lord's Name, Says Kabir.
Manmohan Singh (Punjabi)ਮੈਂ ਉਸ ਤੋਂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਖਲਾਸੀ ਪਾਈ ਹੈ, ਕਬੀਰ ਜੀ ਆਖਦੇ ਹਨ।
Fareedkot Teekaਕਬੀਰ ਜੀ ਕਹਤੇ ਹੈਂ: ਤਿਨ ਕਰਮੋਂ ਸੇ ਮੇਂ ਰਾਮ ਨਾਮ ਕਹਿ ਕਰ ਛੂਟਿਆ ਹੂੰ॥੩॥੩੦॥☬ਏਕ ਸਰਧਾਲੂ ਰਾਜਾ ਨੇ ਕਬੀਰ ਜੀ ਕੋ ਘੋੜਾ ਦੇਨਾ ਚਾਹਾ ਤੌ ਕਬੀਰ ਜੀ ਨੇ ਕਹਾ ਹਮਾਰੇ ਪਾਸ ਘੋੜਾ ਹੈ। ਰਾਜਾ ਨੇ ਕਹਾ ਕੌਨ ਸਾ ਘੋੜਾ ਹੈ? ਰਾਜਾ ਪ੍ਰਤਿ ਮਨ ਘੋੜੇ ਕੇ ਸਾਜ ਸਹਿਤ ਉੱਤ੍ਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ ॥੩॥੩੦॥ਪਦ ਅਰਥ ਰਾਮ ਕਹਿ = ਰਾਮ ਰਾਮ ਆਖ ਕੇ, ਪ੍ਰਭੂ ਦਾ ਸਿਮਰਨ ਕਰ ਕੇ। ਛੂਟਿਆ = ਬਚ ਗਿਆ ਹਾਂ ॥੩॥੩੦॥
* ਸ਼ਬਦ ਦਾ ਭਾਵ: ਸਿੰਮ੍ਰਿਤੀਆਂ ਦੇ ਲੀਕੇ ਹੋਏ ਵਰਨ-ਆਸ਼ਰਮ ਤੇ ਕਰਮ-ਕਾਂਡ ਸਿੰਮ੍ਰਿਤੀ ਵਿਚ ਸ਼ਰਧਾ ਰੱਖਣ ਵਾਲਿਆਂ ਨੂੰ ਸੰਗਲ ਹੋ ਢੁਕਦੇ ਹਨ। ਉਹਨਾਂ ਨੂੰ ਇਹ ਅਜਿਹੇ ਭਰਮਾਂ-ਵਹਿਮਾਂ ਵਿਚ ਜਕੜ ਦੀਆਂ ਹਨ ਕਿ ਛੁਟਕਾਰਾ ਹੋਣਾ ਔਖਾ ਹੋ ਜਾਂਦਾ ਹੈ। ਪ੍ਰਭੂ ਦਾ ਸਿਮਰਨ ਹੀ ਇਹਨਾਂ ਤੋਂ ਬਚਾਉਣ ਦੇ ਸਮਰੱਥ ਹੈ।੩੦।
SikhNet (Spanish)oh, dice Kabir, fui salvado pronunciando el Naam, el Nombre del Señor. (3-30)