ੴ

ਸਿੱਖਬਾਣੀ · SikhBani

Ang 329

Sri Guru Granth Sahib · Raag Gauree · 7 shabads, 56 lines
Translations
Shabad Bhagat Kabir Ji Raag Gauree continued from Ang 328

ਮਨਹਿ ਮਾਰਿ; ਕਵਨ ਸਿਧਿ ਥਾਪੀ ॥੧॥

maneh maar; kavan sidh thaapee |1|

Sant Singh KhalsaWho has established himself as a Siddha, a being of miraculous spiritual powers, by killing his mind? ||1||
Manmohan SinghWho has become a perfect person, by killing his mind.
Manmohan Singh (Punjabi)ਆਪਣੇ ਮਨੂਏ ਨੂੰ ਮਾਰ ਕੇ ਕੌਣ ਪੂਰਨ ਪੁਰਸ਼ ਬਣਿਆ ਹੈ?
Fareedkot Teekaਜਿਨੋਂ ਨੇ ਐਸੇ ਮਨ ਕੋ ਮਾਰਿਆ ਹੈ, ਤਿਨ ਕੋ ਕਵਨ ਸੀ ਸਿਧੀ ਥਾਪਨੀ ਰਹੀ ਹੈ ਅਰਥਾਤ ਸਰਬ ਸਿਧੀਆਂ ਤਿਨ ਕੋ ਪ੍ਰਾਪਤ ਹੋਈ ਹੈਂ॥੧॥
Prof. Sahib Singh(ਤਾਂ ਫਿਰ) ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ, (ਭਾਵ, ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ) ॥੧॥

ਪਦ ਅਰਥ ਮਨਹਿ ਮਾਰਿ = ਮਨ ਨੂੰ ਮਾਰ ਕੇ। ਕਵਨ ਸਿਧਿ = ਕਿਹੜੀ ਸਫਲਤਾ? ਥਾਪੀ = ਮਿਥ ਲਈ ਹੈ, ਖੱਟ ਲਈ ਹੈ ॥੧॥

SikhNet (Spanish)¿cómo podrá volverse adepto? (1)

ਕਵਨੁ ਸੁ ਮੁਨਿ; ਜੋ ਮਨੁ ਮਾਰੈ ॥

kavan su mun; jo man maarai |

Sant Singh KhalsaWho is that silent sage, who has killed his mind?
Manmohan SinghWho is that silent sage, who has killed his mind?
Manmohan Singh (Punjabi)ਉਹ ਕਿਹੜਾ ਚੁੱਪ ਕੀਤਾ ਰਿਸ਼ੀ ਹੈ, ਜਿਸ ਨੇ ਆਪਣੇ ਮਨੂਏ ਦਾ ਅਭਾਵ ਕਰ ਦਿਤਾ ਹੈ?
Fareedkot Teekaਜੋ ਮਨ ਕੋ ਮਾਰੇ ਤਿਸ ਕੇ ਸਮਾਨ ਕੌਨ ਮੁਨੀ ਹੈ, ਸਮਾਨ ਪਦ ਕਾ ਅਧਿਆਹਾਰ ਹੈ॥
Prof. Sahib Singhਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ?
SikhNet (Spanish)Dime, ¿quién es el Siddha con sus poderes milagrosos que aniquila su mente? Porque si anula su mente,

ਮਨ ਕਉ ਮਾਰਿ; ਕਹਹੁ ਕਿਸੁ ਤਾਰੈ ॥੧॥ ਰਹਾਉ ॥

man kau maar; kahahu kis taarai |1| rahaau |

Sant Singh KhalsaBy killing the mind, tell me, who is saved? ||1||Pause||
Manmohan SinghBy killing the mind, say, whom else shall he get emancipated. Pause.
Manmohan Singh (Punjabi)ਮਨੂਏ ਨੂੰ ਤਬਾਹ ਕਰਕੇ, ਦੱਸੋ ਉਹ ਹੋਰ ਕੀਹਦਾ ਪਾਰ ਉਤਾਰਾ ਕਰਾਏਗਾ? ਠਹਿਰਾਉ।
Fareedkot Teekaਜਿਸ ਨੇ ਮਨ ਕੋ ਮਾਰਿਆ ਹੈ, ਸੋ ਕਿਸ ਇੰਦ੍ਰੈ ਕੌ ਤਾੜੇਗਾ ਅਰਥਾਤ ਤਿਸ ਕੇ ਸਭ ਇੰਦ੍ਰੈ ਅਧੀਨ ਹੋ ਜਾਵਤੇ ਹੈਂ; ਵਾ ਕਿਸ ਕੋ ਤਾਰੇਗਾ, ਭਾਵ ਉਸ ਕੇ ਭਾਣੇ ਕੋਈ ਭੂਲਾ ਹੀ ਨਹੀਂ; ਵਾ ਕਿਸ ਕੋ ਤਾਰੇ, ਭਾਵ ਤਰਨਾ ਬੂਡਨਾ ਨਹੀਂ ਰਹਾ॥੧॥ ਰਹਾਉ ॥☬ਪ੍ਰਸ਼ਨ: ਮਨ ਕੇ ਨ ਮਾਰਨੇ ਮੇਂ ਜੀਵ ਕੋ ਕਿਆ ਹਾਨੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਦੱਸੋ, ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ? ॥੧॥ ਰਹਾਉ ॥

ਪਦ ਅਰਥ ਸੁਭਾਉ = {ਸ੍ਵ-ਭਾਵ} ਨਿਜ ਦੀ ਲਗਨ, ਰੁਚੀ। ਮਾਰਿ = ਮਾਰ ਕੇ। ਕਹਹੁ = ਦੱਸੋ। ਕਿਸੁ = ਕਿਸ ਨੂੰ? ॥੧॥ ਰਹਾਉ ॥

SikhNet (Spanish)¿qué es lo que le queda por emancipar? (1-Pausa)

ਮਨ ਅੰਤਰਿ; ਬੋਲੈ ਸਭੁ ਕੋਈ ॥

man antar; bolai sabh koee |

Sant Singh KhalsaEveryone speaks through the mind.
Manmohan SinghIt is through the mind that everyone speaks.
Manmohan Singh (Punjabi)ਮਨੁਏ ਦੇ ਰਾਹੀਂ ਹੀ ਹਰ ਕੋਈ ਬੋਲਦਾ ਹੈ।
Fareedkot Teekaਮਨ ਕੇ ਅਧੀਨ ਹੋ ਕਰ ਸਭ ਕੋਈ ਬੋਲਤਾ ਹੈ, ਭਾਵ ਮਨਮਤ ਕਰ ਜੀਵ ਕਰਮੋਂ ਕੋ ਕਰਤਾ ਹੈ॥
Prof. Sahib Singhਹਰੇਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ (ਭਾਵ, ਜੋ ਚੰਗੇ ਮੰਦੇ ਕੰਮ ਮਨੁੱਖ ਕਰਦਾ ਹੈ, ਉਹਨਾਂ ਲਈ ਪ੍ਰੇਰਨਾ ਮਨ ਵਲੋਂ ਹੀ ਹੁੰਦੀ ਹੈ;

ਪਦ ਅਰਥ ਮਨ ਅੰਤਰਿ = ਮਨ ਦੇ ਅੰਦਰ, ਮਨ ਦੇ ਅਸਰ ਹੇਠ, ਮਨ ਦਾ ਪ੍ਰੇਰਿਆ ਹੋਇਆ। ਸਭੁ ਕੋਈ = ਹਰੇਕ ਜੀਵ।

SikhNet (Spanish)Es a través de la mente que la fuerza de la vida se expresa,

ਮਨ ਮਾਰੇ ਬਿਨੁ; ਭਗਤਿ ਨ ਹੋਈ ॥੨॥

man maare bin; bhagat na hoee |2|

Sant Singh KhalsaWithout killing the mind, devotional worship is not performed. ||2||
Manmohan SinghWithout killing the (evil of) mind, Lord's devotional service is not performed.
Manmohan Singh (Punjabi)ਮਨੁਏ ਦੀ ਬਦੀ ਤਬਾਹ ਕੀਤੇ ਬਗੈਰ ਸੁਆਮੀ ਦੀ ਪ੍ਰੇਮ-ਮਈ ਸੇਵਾ ਨਹੀਂ ਹੁੰਦੀ।
Fareedkot Teekaਮਨ ਕੇ ਚੰਚਲ ਸੁਭਾਉ ਮਾਰੇ ਬਿਨਾਂ ਭਗਤੀ ਨਹੀਂ ਹੋਤੀ ਹੈ॥੨॥
Prof. Sahib Singhਇਸ ਵਾਸਤੇ) ਮਨ ਨੂੰ ਮਾਰਨ ਤੋਂ ਬਿਨਾ (ਭਾਵ, ਮਨ ਨੂੰ ਵਿਕਾਰਾਂ ਤੋਂ ਹੋੜਨ ਤੋਂ ਬਿਨਾ) ਭਗਤੀ (ਭੀ) ਨਹੀਂ ਹੋ ਸਕਦੀ ॥੨॥
SikhNet (Spanish)sin embargo, sin destruir la maldad de la mente, uno no puede alabar al Señor. (2)

ਕਹੁ ਕਬੀਰ; ਜੋ ਜਾਨੈ ਭੇਉ ॥

kahu kabeer; jo jaanai bheo |

Sant Singh KhalsaSays Kabeer, one who knows the secret of this mystery,
Manmohan SinghSays Kabir, he who understands this secret,
Manmohan Singh (Punjabi)ਕਬੀਰ ਜੀ ਆਖਦੇ ਹਨ, ਜੋ ਇਸ ਭੇਤ ਨੂੰ ਸਮਝਦਾ ਹੈ,
Fareedkot Teekaਕਬੀਰ ਜੀ ਕਹਤੇ ਹੈਂ: ਜੋ ਭੇਦ ਕੋ ਜਾਣੇ ਅਰਥਾਤ ਸਾਸਤ੍ਰ ਕੇ ਅਭਿਪ੍ਰਾਇ ਕੋ ਸਮਝੇ॥
Prof. Sahib Singhਕਬੀਰ ਆਖਦਾ ਹੈ- ਜੋ ਮਨੁੱਖ ਇਸ ਰਮਜ਼ ਨੂੰ ਸਮਝਦਾ ਹੈ,

ਪਦ ਅਰਥ ਭੇਉ = ਭੇਦ।

SikhNet (Spanish)Dice Kabir, aquél que puede resolver este misterio de la mente,

ਮਨੁ ਮਧੁਸੂਦਨੁ; ਤ੍ਰਿਭਵਣ ਦੇਉ ॥੩॥੨੮॥

man madhusoodan; tribhavan deo |3|28|

Sant Singh Khalsabeholds within his own mind the Lord of the three worlds. ||3||28||
Manmohan Singhwithin his mind sees God, the Lord of three worlds.
Manmohan Singh (Punjabi)ਉਹ ਆਪਣੇ ਮਨੂਏ ਅੰਦਰ ਹੀ ਤਿੰਨਾਂ ਜਹਾਨਾਂ ਦੇ ਸੁਆਮੀ ਵਾਹਿਗੁਰੂ ਨੂੰ ਵੇਖ ਲੈਦਾ ਹੈ।
Fareedkot Teekaਔਰ ਮਨ ਜੋ (ਮਧ) ਦੈਤ ਕੇ ਸਮ ਅਰਥਾਤ ਅਤੀ ਬਲੀ ਹੈ ਤਿਸ ਕੋ (ਸੂਦਨੁ) ਨਸ਼ਟ ਕਰੇ ਸੋ ਪੁਰਸ਼ ਤ੍ਰਿਭਵਣ ਕਾ (ਦੇਉ) ਪ੍ਰਕਾਸ਼ਕ ਹੈ, ਭਾਵ ਇਹ ਕਿ ਪਰਮੇਸ੍ਵਰ ਰੂਪ ਹੈ॥੬॥੨੮॥☬ਏਕ ਅਨੀਸਰ ਵਾਦੀ ਪੰਡਤ ਕੋ ਕਬੀਰ ਜੀ ਕਹਤੇ ਹੈਂ ਕਿ ਜੇ ਤੂੰ ਈਸ੍ਵਰ ਕੋ ਨਹੀਂ ਮਾਨਤਾ ਹੈ ਤਬ ਹਮ ਤੇਰੇ ਸੇ ਪੂਛਤੇ ਹੈਂ:
Prof. Sahib Singhਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੩॥੨੮॥

ਪਦ ਅਰਥ ਮਧੁ ਸੂਦਨੁ = ਮਧੂ ਦੈਂਤ ਨੂੰ ਮਾਰਨ ਵਾਲਾ, ਪਰਮਾਤਮਾ। ਤ੍ਰਿਭਵਣ ਦੇਉ = ਤਿੰਨਾਂ ਲੋਕਾਂ ਨੂੰ ਚਾਨਣ ਕਰਨ ਵਾਲਾ ॥੩॥੨੮॥

* ਸ਼ਬਦ ਦਾ ਭਾਵ: ਜੋ ਜੋ ਚੰਗਾ-ਮੰਦਾ ਕੰਮ ਮਨੁੱਖ ਕਰਦਾ ਰਹਿੰਦਾ ਹੈ ਉਹਨਾਂ ਸਭਨਾਂ ਦੇ ਸੰਸਕਾਰ ਮਨੁੱਖ ਦੇ ਅੰਦਰ ਇਕੱਠੇ ਹੁੰਦੇ ਰਹਿੰਦੇ ਹਨ, ਸੰਸਕਾਰਾਂ ਦੇ ਇਸ ਇਕੱਠ ਦਾ ਨਾਮ ਹੈ 'ਮਨ'। ਜਦੋਂ ਕੋਈ ਇਕ ਖ਼ਾਸ ਚੰਗੀ ਜਾਂ ਮੰਦੀ ਵਾਦੀ ਬਣ ਜਾਏ ਤਾਂ ਉਹ ਮਨ ਦੇ ਬਾਕੀ ਦੇ ਸੰਸਕਾਰਾਂ ਨੂੰ ਦਬਾ ਰੱਖਦੀ ਹੈ ਤੇ ਮਨੁੱਖ ਦੇ ਸਾਰੇ ਜੀਵਨ ਨੂੰ ਓਧਰ ਹੀ ਪਲਟਾ ਲੈਂਦੀ ਹੈ। ਮਨੁੱਖ ਦੀ ਸਾਰੀ ਦੌੜ-ਭੱਜ ਮਨ ਦੇ ਇਹਨਾਂ ਸੰਸਕਾਰਾਂ ਦੀ ਪ੍ਰੇਰਨਾ ਦੇ ਆਸਰੇ ਹੁੰਦੀ ਹੈ। ਜੇ ਮਨ ਨੂੰ ਮਾਰਨ ਦਾ ਜਤਨ ਕੀਤਾ ਜਾਏ, ਮਨ ਨੂੰ ਉੱਕਾ ਹੀ ਮੁਕਾ ਦੇਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਮਨੁੱਖਾ ਜੀਵਨ ਦੀ ਸਾਰੀ ਕ੍ਰਿਆ ਹੀ ਮੁੱਕ ਜਾਏ। ਸੋ, ਮਨ ਨੂੰ ਮੁਕਾਉਣਾ ਨਹੀਂ, ਇਸ ਦੀਆਂ ਉਹਨਾਂ ਰੁਚੀਆਂ ਨੂੰ ਵੱਸ ਵਿਚ ਲਿਆਉਣਾ ਹੈ ਜੋ ਮੰਦੇ ਪਾਸੇ ਲੈ ਜਾਂਦੀਆਂ ਹਨ, ਜਿਵੇਂ: _ ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥ ਜਿਉ ਗੋਡਹੁ ਤਿਉ ਸੁਖੁ ਪਾਵਹੁ ਕਿਰਤੁ ਨ ਮੇਟਿਆ ਜਾਈ ॥ (ਬਸੰਤੁ ਮਹਲਾ ੧)। ਕਾਮ (=ਪਿਆਰ) ਤੇ ਕ੍ਰੋਧ ਨੂੰ ਮੁਕਾਉਣਾ ਨਹੀਂ, ਇਹਨਾਂ ਨੂੰ ਬਸੋਲੇ ਬਣਾਣਾ ਹੈ। ਜ਼ਿਮੀਦਾਰ ਖੇਤੀ ਵਿਚੋਂ ਗੋਡੀ ਕਰ ਕੇ ਘਾਹ-ਬੂਟ ਪੁੱਟਦਾ ਹੈ, ਪਰ ਕਮਾਦ, ਕਪਾਹ ਆਦਿ ਦੇ ਬੂਟਿਆਂ ਨੂੰ ਧਿਆਨ ਨਾਲ ਬਚਾਈ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖਾ-ਜੀਵਨ ਰੂਪ ਫ਼ਸਲ ਵਿਚੋਂ ਵਿਕਾਰਾਂ ਦੇ ਸੰਸਕਾਰਾਂ-ਰੂਪ ਨਦੀਨ ਨੂੰ ਜੜ੍ਹੋਂ ਪੁੱਟਣਾ ਹੈ; ਵਿਕਾਰਾਂ ਦੇ ਸੰਸਕਾਰਾਂ ਉਤੇ, ਮਾਨੋ, ਕ੍ਰੋਧ ਵਰਤਣਾ ਹੈ; ਪਰ ਸ਼ੁਭ ਗੁ

SikhNet (Spanish)encuentra a la mente como el Dios de los tres mundos. (3-28)

Open this shabad (9 lines, Angs 328-329) →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਓਇ ਜੁ ਦੀਸਹਿ; ਅੰਬਰਿ ਤਾਰੇ ॥

oe ju deeseh; anbar taare |

Sant Singh KhalsaThe stars which are seen in the sky
Manmohan SinghThose stars which are seen in the sky,
Manmohan Singh (Punjabi)ਉਹ ਜੋ ਦਿਸ ਰਹੇ ਅਸਮਾਨ ਵਿੱਚ ਨਛਤ੍ਰ ਹਨ,
Fareedkot Teekaਵਹੁ ਜੋ ਅਕਾਸ ਮੇਂ ਤਾਰੇ ਦੀਸਤੇ ਹੈਂ॥
Prof. Sahib Singhਉਹ ਤਾਰੇ ਜੋ ਅਕਾਸ਼ ਵਿਚ ਦਿੱਸ ਰਹੇ ਹਨ,

ਪਦ ਅਰਥ ਓਇ = {ਇਹ ਲਫ਼ਜ਼ 'ਓਹ' ਤੋਂ 'ਬਹੁ-ਵਚਨ' (Plural) ਹੈ}। ਦੀਸਹਿ = ਦਿੱਸ ਰਹੇ ਹਨ। ਅੰਬਰਿ = ਅੰਬਰ ਵਿਚ, ਅਕਾਸ਼ ਵਿਚ।

SikhNet (Spanish)Las estrellas que uno ve en los cielos,

ਕਿਨਿ ਓਇ ਚੀਤੇ; ਚੀਤਨਹਾਰੇ ॥੧॥

kin oe cheete; cheetanahaare |1|

Sant Singh Khalsa- who is the painter who painted them? ||1||
Manmohan Singhwho is the painter, who has painted them?
Manmohan Singh (Punjabi)ਉਹ ਕਿਹੜੇ ਚਿੱਤਰਕਾਰ ਨੇ ਚਿਤਰੇ ਹਨ?
Fareedkot Teekaਸੋ ਕਿਸ ਚਤੇਰੇ ਨੇ ਚੀਤੇ ਹੈਂ? ਭਾਵ ਈਸ੍ਵਰ ਰਚਤ ਹੈਂ॥੧॥
Prof. Sahib Singhਕਿਸ ਚਿੱਤ੍ਰਕਾਰ ਨੇ ਚਿੱਤਰੇ ਹਨ? ॥੧॥

ਪਦ ਅਰਥ ਕਿਨਿ = ਕਿਸ ਨੇ? ਚੀਤੇ = ਚਿੱਤਰੇ ਹਨ। ਚੀਤਨਹਾਰੇ = ਚਿੱਤ੍ਰਕਾਰ ਨੇ ॥੧॥

SikhNet (Spanish)¿quién es el que las ha plantado ahí tan alto? (1)

ਕਹੁ ਰੇ ਪੰਡਿਤ; ਅੰਬਰੁ ਕਾ ਸਿਉ ਲਾਗਾ ॥

kahu re panddit; anbar kaa siau laagaa |

Sant Singh KhalsaTell me, O Pandit, what is the sky attached to?
Manmohan SinghSay, O Pandit, to what is the sky attached?
Manmohan Singh (Punjabi)ਦੱਸ ਹੇ ਪੰਡਤ! ਅਸਮਾਨ ਕਾਹਦੇ ਨਾਲ ਜੁੜਿਆ ਹੋਇਆ ਹੈ।
Fareedkot Teekaਹੇ ਪੰਡਤ! ਤੂੰ ਕਹੁ (ਅੰਬਰੁ) ਅਕਾਸ ਕਿਸ ਕੇ ਸਾਥ ਲਗਾ ਹੈ, ਆਕਾਸ ਕਰ ਉਪਲਖਤ ਉਪਰ ਕੇ ਲੋਕ ਜਾਨਣੇ, ਭਾਵ ਇਹ ਕਿ ਤਿਸ ਪਰਮੇਸ੍ਵਰ ਕੀ ਸਤਾ ਕਰ ਇਸਥਿਤ ਹੈ॥
Prof. Sahib Singhਦੱਸ, ਹੇ ਪੰਡਿਤ! ਅਕਾਸ਼ ਕਿਸ ਦੇ ਸਹਾਰੇ ਹੈ?

ਪਦ ਅਰਥ ਅੰਬਰੁ = ਅਕਾਸ਼। ਕਾ ਸਿਉ = ਕਿਸ ਨਾਲ, ਕਿਸ ਦੇ ਆਸਰੇ?

SikhNet (Spanish)Di, oh erudito, ¿quién es el que soporta el cielo tapizado de estrellas?

ਬੂਝੈ; ਬੂਝਨਹਾਰੁ ਸਭਾਗਾ ॥੧॥ ਰਹਾਉ ॥

boojhai; boojhanahaar sabhaagaa |1| rahaau |

Sant Singh KhalsaVery fortunate is the knower who knows this. ||1||Pause||
Manmohan SinghVery fortunate is the knower, who knows this. Pause.
Manmohan Singh (Punjabi)ਵੱਡੇ ਭਾਗਾਂ ਵਾਲਾ ਹੈ ਉਹ ਜਾਨਣ ਵਾਲਾ ਜੋ ਇਸ ਨੂੰ ਜਾਣਦਾ ਹੈ। ਠਹਿਰਾਉ।
Fareedkot Teekaਪਰੰਤੂ ਇਹੁ ਸਮਝ ਕੋਈ ਸ੍ਰੇਸ਼ਟ ਭਾਗੋਂ ਵਾਲਾ ਬੁਝਨ ਹਾਰ ਹੀ ਬੂਝੇਗਾ॥੧॥ ਰਹਾਉ ॥
Prof. Sahib Singhਕੋਈ ਭਾਗਾਂ ਵਾਲਾ ਸਿਆਣਾ ਬੰਦਾ ਹੀ ਇਸ (ਰਮਜ਼ ਨੂੰ) ਸਮਝਦਾ ਹੈ ॥੧॥ ਰਹਾਉ ॥

ਪਦ ਅਰਥ ਬੂਝਨਹਾਰੁ = ਬੁੱਝਣ ਵਾਲਾ, ਸਿਆਣਾ ॥੧॥ ਰਹਾਉ ॥

SikhNet (Spanish)Es el vidente afortunado el que conoce la Verdad. (1-Pausa)

ਸੂਰਜ ਚੰਦੁ; ਕਰਹਿ ਉਜੀਆਰਾ ॥

sooraj chand; kareh ujeeaaraa |

Sant Singh KhalsaThe sun and the moon give their light;
Manmohan SinghThe sun and the moon diffuse light.
Manmohan Singh (Punjabi)ਸੂਰਜ ਅਤੇ ਚੰਦ੍ਰਮਾ ਚਾਨਣ ਕਰਦੇ ਹਨ।
Fareedkot Teekaਔਰ ਜਿਸ ਕੀ ਸਤਾ ਕੋ ਪਾਇ ਕਰ ਸੂਰਜ ਔਰ ਚੰਦ੍ਰਮਾ ਉਜਿਆਲਾ ਕਰਤੇ ਹੈਂ॥
Prof. Sahib Singh(ਇਹ ਜੋ) ਸੂਰਜ ਤੇ ਚੰਦ੍ਰਮਾ (ਆਦਿਕ ਜਗਤ ਵਿਚ) ਚਾਨਣ ਕਰ ਰਹੇ ਹਨ,

ਪਦ ਅਰਥ ਕਰਹਿ = ਕਰ ਰਹੇ ਹਨ। ਉਜਿਆਰਾ = ਚਾਨਣਾ।

SikhNet (Spanish)El sol y la luna brillan con resplandor,

ਸਭ ਮਹਿ ਪਸਰਿਆ; ਬ੍ਰਹਮ ਪਸਾਰਾ ॥੨॥

sabh meh pasariaa; braham pasaaraa |2|

Sant Singh KhalsaGod's creative extension extends everywhere. ||2||
Manmohan SinghIn everything the Lord's extension is pervading.
Manmohan Singh (Punjabi)ਹਰ ਸ਼ੈ ਅੰਦਰ ਪ੍ਰਭੂ ਦਾ ਹੀ ਪਸਾਰਾ ਫੈਲਿਆ ਹੋਇਆ ਹੈ।
Fareedkot Teekaਜੋ ਸਭ ਪਸਾਰਾ ਹੈ ਤਿਸ ਮੇਂ ਸੋ ਬ੍ਰਹਮ ਬਿਆਪਿਆ ਹੈ॥੨॥☬ਜੇ ਕਹੇ ਐਸੇ ਬਿਆਪਕ ਬ੍ਰਹਮ ਕੋ ਸਭੀ ਜੀਵ ਕਿਉਂ ਨਹੀਂ ਜਾਨਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singh(ਇਹਨਾਂ) ਸਭਨਾਂ ਵਿਚ ਪ੍ਰਭੂ ਦੀ ਜੋਤਿ ਦਾ (ਹੀ) ਪ੍ਰਕਾਸ਼ ਖਿਲਰਿਆ ਹੋਇਆ ਹੈ ॥੨॥

ਪਦ ਅਰਥ ਬ੍ਰਹਮ ਪਸਾਰਾ = ਪ੍ਰਭੂ ਦਾ ਖਿਲਾਰਾ, ਪ੍ਰਭੂ ਦੀ ਜੋਤਿ ਦਾ ਪ੍ਰਕਾਸ਼ ॥੨॥

SikhNet (Spanish)pero es el Señor Quien prevalece en todo. (2)

ਕਹੁ ਕਬੀਰ; ਜਾਨੈਗਾ ਸੋਇ ॥

kahu kabeer; jaanaigaa soe |

Sant Singh KhalsaSays Kabeer, he alone knows this,
Manmohan SinghSays Kabir, he alone shall know this,
Manmohan Singh (Punjabi)ਕਬੀਰ ਜੀ ਆਖਦੇ ਹਨ, ਕੇਵਲ ਓਹੀ ਇਸ ਨੂੰ ਸਮਝੇਗਾ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਸੋ ਪੁਰਸ਼ ਜਾਨੇਗਾ॥
Prof. Sahib Singhਕਬੀਰ ਆਖਦਾ ਹੈ- (ਇਸ ਭੇਤ ਨੂੰ) ਓਹੀ ਮਨੁੱਖ ਸਮਝੇਗਾ,

ਪਦ ਅਰਥ ਸੋਇ = ਉਹੀ ਮਨੁੱਖ।

SikhNet (Spanish)Dice Kabir, sólo aquél que tiene a Dios en su corazón,

ਹਿਰਦੈ ਰਾਮੁ; ਮੁਖਿ ਰਾਮੈ ਹੋਇ ॥੩॥੨੯॥

hiradai raam; mukh raamai hoe |3|29|

Sant Singh Khalsawhose heart is filled with the Lord, and whose mouth is also filled with the Lord. ||3||29||
Manmohan Singhin whose heart is the Lord and in whose mouth too, is the Lord.
Manmohan Singh (Punjabi)ਜਿਸ ਦੇ ਦਿਲ ਵਿੱਚ ਪ੍ਰਭੂ ਹੈ ਅਤੇ ਜਿਸ ਦੇ ਮੂੰਹ ਵਿੱਚ ਭੀ ਪ੍ਰਭੂ ਹੈ।
Fareedkot Teekaਜਿਸ ਕੇ ਹਿਰਦੇ ਮੇਂ ਭੀ ਰਾਮ ਔਰ ਮੁਖ ਮੇਂ ਭੀ ਰਾਮ ਹੋਵੇ॥੩॥੨੯॥☬ਕਿਸੀ ਕਰਮ ਕਾਂਡੀ ਨੇ ਪ੍ਰਸ਼ਨ ਕੀਆ ਕਿ ਹੇ ਕਬੀਰ ਜੀ ਆਪ ਬੇਦ ਔਰ ਸਿੰਮ੍ਰਤੀਆਂ ਕਰ ਕੇ ਕਥਤ ਜੋ ਕਰਮ ਹੈਂ ਤਿਨ ਕੋ ਕਿਉਂ ਨਹੀਂ ਮਾਨਤੇ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਦੇ ਹਿਰਦੇ ਵਿਚ ਪ੍ਰਭੂ ਵੱਸ ਰਿਹਾ ਹੈ, ਤੇ ਮੂੰਹ ਵਿਚ (ਭੀ) ਕੇਵਲ ਪ੍ਰਭੂ ਹੀ ਹੈ (ਭਾਵ, ਜੋ ਮੂੰਹੋਂ ਭੀ ਪ੍ਰਭੂ ਦੇ ਗੁਣ ਉਚਾਰ ਰਿਹਾ ਹੈ) ॥੩॥੨੯॥

ਪਦ ਅਰਥ ਹਿਰਦੈ = ਹਿਰਦੇ ਵਿਚ। ਮੁਖਿ = ਮੂੰਹ ਵਿਚ। ਰਾਮੈ = ਰਾਮ ਹੀ {ਰਾਮ ਈ=ਰਾਮੈ} ॥੩॥੨੯॥

* ਸ਼ਬਦ ਦਾ ਭਾਵ: ਇਸ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਤੇ ਆਸਰਾ ਦੇਣ ਵਾਲਾ ਪ੍ਰਭੂ ਆਪ ਹੀ ਹੈ, ਉਸ ਦੀ ਆਪਣੀ ਹੀ ਜੋਤਿ ਦਾ ਪ੍ਰਕਾਸ਼ ਹਰ ਥਾਂ ਹੋ ਰਿਹਾ ਹੈ, ਪਰ ਇਸ ਗੱਲ ਦੀ ਸਮਝ ਸਿਰਫ਼ ਉਸ ਮਨੁੱਖ ਨੂੰ ਹੀ ਪੈਂਦੀ ਹੈ ਜੋ ਪ੍ਰਭੂ ਦੀ ਬੰਦਗੀ ਕਰਦਾ ਹੈ।੨੯।

SikhNet (Spanish)en sus labios tiene el Verdadero Conocimiento.(3‑29)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਬੇਦ ਕੀ ਪੁਤ੍ਰੀ; ਸਿੰਮ੍ਰਿਤਿ ਭਾਈ ॥

bed kee putree; sinmrit bhaaee |

Sant Singh KhalsaThe Simritee is the daughter of the Vedas, O Siblings of Destiny.
Manmohan SinghThe Simriti is the daughter of the Vedas, O brother.
Manmohan Singh (Punjabi)ਸਿੰਮ੍ਰਤੀ, ਵੇਦਾਂ ਦੀ ਲੜਕੀ ਹੈ, ਹੇ ਵੀਰ!
Fareedkot Teekaਹੇ ਭਾਈ! ਬੇਦ ਕੀ ਪੁਤ੍ਰੀਆਂ ਜੋ ਸਿੰਮ੍ਰਤੀਆਂ ਹੈਂ ਅਰਥਾਤ ਜੋ ਬੇਦ ਕਾ ਆਸ਼ਾ ਲੇ ਕਰ ਰਿਖੀਓਂ ਨੇ ਬਨਾਈਆਂ ਹੈਂ॥
Prof. Sahib Singhਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ,

ਪਦ ਅਰਥ ਭਾਈ = ਹੇ ਭਾਈ! ਬੇਦ ਕੀ ਪੁਤ੍ਰੀ = ਵੇਦਾਂ ਦੀ ਧੀ, ਵੇਦਾਂ ਤੋਂ ਜੰਮੀ ਹੋਈ, ਵੇਦਾਂ ਦੇ ਅਧਾਰ ਤੇ ਬਣੀ ਹੋਈ।

SikhNet (Spanish)Smriti, la hija de los Vedas,

ਸਾਂਕਲ ਜੇਵਰੀ; ਲੈ ਹੈ ਆਈ ॥੧॥

saankal jevaree; lai hai aaee |1|

Sant Singh KhalsaShe has brought a chain and a rope. ||1||
Manmohan SinghShe has brought a chain and a rope for the men.
Manmohan Singh (Punjabi)ਉਹ ਆਦਮੀਆਂ ਲਈ ਜੰਜੀਰ ਤੇ ਰੱਸਾ ਲੈ ਕੇ ਆਈ ਹੈ।
Fareedkot Teekaਏਹੀ ਜਗ੍ਯਾਦੀ ਕਰਮ ਸੰਗਲ ਔਰ ਜੋ ਕਰਮ ਕਿਰਿਆ ਸੋ ਜੇਵੜੀ ਲੈ ਕਰ ਸੰਸਾਰ ਮੇਂ ਆਈਆਂ ਹੈਂ; ਭਾਵ ਯੇਹਿ ਕਿ ਸਿੰਮ੍ਰਤੀਆਂ ਬਹੁਲਤਾ ਕਰ ਕੇ ਮਾਇਕ ਵਿਖਿਓਂ ਕੀਆਂ ਪ੍ਰਤਿਪਾਦਕ ਹੈਂ॥੧॥
Prof. Sahib Singh(ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ ॥੧॥

ਪਦ ਅਰਥ ਸਾਂਕਲ = (ਵਰਨ ਆਸ਼ਰਮਾਂ ਦੇ) ਸੰਗਲ। ਜੇਵਰੀ = (ਕਰਮ-ਕਾਂਡ ਦੀਆਂ) ਰੱਸੀਆਂ। ਲੈ ਹੈ ਆਈ = ਲੈ ਕੇ ਆਈ ਹੋਈ ਹੈ ॥੧॥

SikhNet (Spanish)ha forjado nuevas cadenas, nuevas amarras. (1)

ਆਪਨ ਨਗਰੁ; ਆਪ ਤੇ ਬਾਧਿਆ ॥

aapan nagar; aap te baadhiaa |

Sant Singh KhalsaShe has imprisoned the people in her own city.
Manmohan SinghOf herself, she has imprisoned them in her own city.
Manmohan Singh (Punjabi)ਉਸ ਨੇ ਖੁਦ ਉਨ੍ਹਾਂ ਨੂੰ ਆਪਣੇ ਸ਼ਹਿਰ ਵਿੱਚ ਕੈਦ ਕਰ ਲਿਆ ਹੈ।
Fareedkot Teekaਅਪਨੇ ਸਰੀਰ ਰੂਪੀ ਨਗਰ ਕੋ ਚੈਤੰਨ ਰਚ ਕੇ ਆਪ ਹੀ ਇਸ ਮੇਂ ਅਹੰ ਅਭਿਮਾਨ ਕਰ ਬਾਂਧਾ ਗਿਆ ਹੈ॥
Prof. Sahib Singh(ਇਸ ਸਿੰਮ੍ਰਿਤੀ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ,

ਪਦ ਅਰਥ ਆਪਨ ਨਗਰੁ = ਆਪਣਾ ਸ਼ਹਿਰ, ਆਪਣੇ ਸ਼ਰਧਾਲੂਆਂ ਦੀ ਵਸਤੀ, ਆਪਣੇ ਸਾਰੇ ਸ਼ਰਧਾਲੂ। ਆਪ ਤੇ = ਆਪ ਹੀ।

SikhNet (Spanish)Ella ha esclavizado a sus propios compatriotas con las amarras del apego

ਮੋਹ ਕੈ ਫਾਧਿ; ਕਾਲ ਸਰੁ ਸਾਂਧਿਆ ॥੧॥ ਰਹਾਉ ॥

moh kai faadh; kaal sar saandhiaa |1| rahaau |

Sant Singh KhalsaShe has tightened the noose of emotional attachment and shot the arrow of death. ||1||Pause||
Manmohan SinghShe has spread the noose of worldly love and discarded the arrow of death. Pause.
Manmohan Singh (Punjabi)ਉਸ ਨੇ ਸੰਸਾਰੀ ਮਮਤਾ ਦੀ ਫਾਹੀ ਲਾਈ ਹੈ, ਅਤੇ ਮੌਤ ਦਾ ਤੀਰ ਚਲਾਇਆ ਹੈ। ਠਹਿਰਾਉ।
Fareedkot Teekaਮੋਹ ਰੂਪੀ ਫੰਧ ਮੇਂ ਫਸੇ ਕੋ ਕਾਲ ਨੇ ਇਸ ਊਪਰ (ਸਰੁ) ਬਾਣ (ਸਾਧਿਆ) ਜੋੜਿਆ ਹੈ॥੧॥ ਰਹਾਉ ॥
Prof. Sahib Singh(ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ ॥੧॥ ਰਹਾਉ ॥

ਪਦ ਅਰਥ ਮੋਹ ਕੈ = ਮੋਹ (ਦੀ ਫਾਹੀ) ਵਿਚ। ਫਾਧਿ = ਫਸਾ ਕੇ। ਕਾਲ ਸਰੁ = ਮੌਤ ਦਾ ਤੀਰ, ਜਨਮ ਮਰਨ ਦਾ ਤੀਰ। ਸਾਂਧਿਆ = ਖਿੱਚਿਆ ਹੋਇਆ ਹੈ ॥੧॥ ਰਹਾਉ ॥

SikhNet (Spanish)y les ha apuntado las lanzas de la muerte.(1-Pausa)

ਕਟੀ ਨ ਕਟੈ; ਤੂਟਿ ਨਹ ਜਾਈ ॥

kattee na kattai; toott neh jaaee |

Sant Singh KhalsaBy cutting, she cannot be cut, and she cannot be broken.
Manmohan SinghBy cutting she cannot be cut and is not broken, either.
Manmohan Singh (Punjabi)ਵਢਿਆਂ ਉਹ ਵੱਢੀ ਨਹੀਂ ਜਾ ਸਕਦੀ ਅਤੇ ਟੁਟਦੀ ਭੀ ਨਹੀਂ।
Fareedkot Teekaਕਰਮ ਰੂਪ ਜੇਵੜੀ ਕੈਸੀ ਹੈ? ਗਿਆਨ ਸੇ ਬਿਨਾਂ ਕਾਟੀ ਹੋਈ ਕਟਤੀ ਨਹੀਂ ਔਰ ਪੁਰਾਣੀ ਹੋ ਕਰ ਟੂਟਤੀ ਨਹੀਂ॥
Prof. Sahib Singh(ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ।
SikhNet (Spanish)Estas amarras no pueden ser aflojadas ni cortadas;

ਸਾ ਸਾਪਨਿ ਹੋਇ; ਜਗ ਕਉ ਖਾਈ ॥੨॥

saa saapan hoe; jag kau khaaee |2|

Sant Singh KhalsaShe has become a serpent, and she is eating the world. ||2||
Manmohan SinghBecoming a serpent, she is eating the world.
Manmohan Singh (Punjabi)ਨਾਗਣ ਬਣ ਕੇ ਉਹ ਸੰਸਾਰ ਨੂੰ ਖਾ ਰਹੀ ਹੈ।
Fareedkot Teeka(ਸਾ) ਵਹੁ ਸਰਪਨੀਆਂ ਹੋ ਕਰ ਜਗਤ ਕੋ ਖਾ ਰਹੀਆਂ ਹੈਂ, ਭਾਵ ਏਹ ਕਿ ਕਰਮੋਂ ਕੇ ਅਭਿਮਾਨ ਰੂਪੀ ਜ਼ਹਰ ਸੇ ਜੀਵ ਦੁਖੀ ਹੋ ਰਹੇ ਹੈਂ॥☬ਪ੍ਰਸ਼ਨ: ਆਪ ਸੁਣੀ ਬਾਤ ਕਹਤੇ ਹੋਵੇਂਗੇ?☬ਉੱਤ੍ਰ:
Prof. Sahib Singh(ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ) ॥੨॥

ਪਦ ਅਰਥ ਸਾਪਨਿ = ਸੱਪਣੀ। ਜਗ = ਸੰਸਾਰ, ਆਪਣੇ ਸ਼ਰਧਾਲੂਆਂ ਨੂੰ ॥੨॥

SikhNet (Spanish)como una serpiente venenosa, quien se le acerca muere de su mordida.(2)

ਹਮ ਦੇਖਤ; ਜਿਨਿ ਸਭੁ ਜਗੁ ਲੂਟਿਆ ॥

ham dekhat; jin sabh jag loottiaa |

Sant Singh KhalsaBefore my very eyes, she has plundered the entire world.
Manmohan SinghWho before my very eyes has plundered the whole world,
Manmohan Singh (Punjabi)ਜਿਸ ਨੇ ਮੇਰੀਆਂ ਅੱਖਾਂ ਦੇ ਸਾਮ੍ਹਣੇ ਸਾਰਾ ਜਹਾਨ ਲੁਟ ਲਿਆ ਹੈ,
Fareedkot Teekaਜਿਨ ਕਰਮੋਂ ਨੇ ਹਮਾਰੇ ਦੇਖਤੇ ਸਭ ਜਗਤ ਲੂਟਿਆ ਹੈ॥☬ਪ੍ਰਸ਼ਨ: ਤੁਮ ਕੈਸੇ ਬਚੇ?☬ਉੱਤ੍ਰ:
Prof. Sahib Singhਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ।

ਪਦ ਅਰਥ ਹਮ ਦੇਖਤ = ਅਸਾਡੇ ਵੇਖਦਿਆਂ। ਜਿਨਿ = ਜਿਸ (ਸਿੰਮ੍ਰਿਤੀ) ਨੇ। ਸਭੁ ਜਗੁ = ਸਾਰੇ ਸੰਸਾਰ ਨੂੰ।

SikhNet (Spanish)A mis ojos, el mundo entero está engañado; pero,

ਕਹੁ ਕਬੀਰ; ਮੈ ਰਾਮ ਕਹਿ ਛੂਟਿਆ ॥੩॥੩੦॥

kahu kabeer; mai raam keh chhoottiaa |3|30|

Sant Singh KhalsaSays Kabeer, chanting the Lord's Name, I have escaped her. ||3||30||
Manmohan SinghI have escaped from her by uttering the Lord's Name, Says Kabir.
Manmohan Singh (Punjabi)ਮੈਂ ਉਸ ਤੋਂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਖਲਾਸੀ ਪਾਈ ਹੈ, ਕਬੀਰ ਜੀ ਆਖਦੇ ਹਨ।
Fareedkot Teekaਕਬੀਰ ਜੀ ਕਹਤੇ ਹੈਂ: ਤਿਨ ਕਰਮੋਂ ਸੇ ਮੇਂ ਰਾਮ ਨਾਮ ਕਹਿ ਕਰ ਛੂਟਿਆ ਹੂੰ॥੩॥੩੦॥☬ਏਕ ਸਰਧਾਲੂ ਰਾਜਾ ਨੇ ਕਬੀਰ ਜੀ ਕੋ ਘੋੜਾ ਦੇਨਾ ਚਾਹਾ ਤੌ ਕਬੀਰ ਜੀ ਨੇ ਕਹਾ ਹਮਾਰੇ ਪਾਸ ਘੋੜਾ ਹੈ। ਰਾਜਾ ਨੇ ਕਹਾ ਕੌਨ ਸਾ ਘੋੜਾ ਹੈ? ਰਾਜਾ ਪ੍ਰਤਿ ਮਨ ਘੋੜੇ ਕੇ ਸਾਜ ਸਹਿਤ ਉੱਤ੍ਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ ॥੩॥੩੦॥

ਪਦ ਅਰਥ ਰਾਮ ਕਹਿ = ਰਾਮ ਰਾਮ ਆਖ ਕੇ, ਪ੍ਰਭੂ ਦਾ ਸਿਮਰਨ ਕਰ ਕੇ। ਛੂਟਿਆ = ਬਚ ਗਿਆ ਹਾਂ ॥੩॥੩੦॥

* ਸ਼ਬਦ ਦਾ ਭਾਵ: ਸਿੰਮ੍ਰਿਤੀਆਂ ਦੇ ਲੀਕੇ ਹੋਏ ਵਰਨ-ਆਸ਼ਰਮ ਤੇ ਕਰਮ-ਕਾਂਡ ਸਿੰਮ੍ਰਿਤੀ ਵਿਚ ਸ਼ਰਧਾ ਰੱਖਣ ਵਾਲਿਆਂ ਨੂੰ ਸੰਗਲ ਹੋ ਢੁਕਦੇ ਹਨ। ਉਹਨਾਂ ਨੂੰ ਇਹ ਅਜਿਹੇ ਭਰਮਾਂ-ਵਹਿਮਾਂ ਵਿਚ ਜਕੜ ਦੀਆਂ ਹਨ ਕਿ ਛੁਟਕਾਰਾ ਹੋਣਾ ਔਖਾ ਹੋ ਜਾਂਦਾ ਹੈ। ਪ੍ਰਭੂ ਦਾ ਸਿਮਰਨ ਹੀ ਇਹਨਾਂ ਤੋਂ ਬਚਾਉਣ ਦੇ ਸਮਰੱਥ ਹੈ।੩੦।

SikhNet (Spanish)oh, dice Kabir, fui salvado pronunciando el Naam, el Nombre del Señor. (3-30)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਦੇਇ ਮੁਹਾਰ; ਲਗਾਮੁ ਪਹਿਰਾਵਉ ॥

dee muhaar; lagaam pahiraavau |

Sant Singh KhalsaI have grasped the reins and attached the bridle;
Manmohan SinghTo inflict defeat on worldly love is putting the bridle to my mind's steed,
Manmohan Singh (Punjabi)ਸੰਸਾਰੀ ਮੌਹ ਨੂੰ ਸ਼ਿਕਸਤ ਦੇਣੀ ਆਪਣੇ ਮਨ-ਕੋਤਲ ਨੂੰ ਕੰਡਿਆਲਾ ਪਾਉਣਾ ਹੈ,
Fareedkot Teekaਜੋ ਮੋਹ ਕਾ ਹਾਰ ਦੇਣਾ ਅਰਥਾਤ ਤਿਆਗ ਦੇਣਾ ਹੈ ਇਹ ਵਿਰਾਗ ਰੂਪੀ (ਮੁਹਾਰ) ਪੂਜੀ ਦਿਤੀ ਹੈ ਔਰ ਪਰਮੇਸ੍ਵਰ ਮੇਂ ਲਗਣਾ ਅਰਥਾਤ ਅਤੀ ਪ੍ਰੀਤੀ ਕਾ ਪਰਵਾਹ ਏਹ ਲਗਾਮ ਪਹਰਾਵਤਾ ਹੂੰ॥
Prof. Sahib Singhਮੈਂ ਤਾਂ (ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਦੀ) ਪੂਜੀ ਦੇ ਕੇ (ਪ੍ਰੇਮ ਦੀ ਲਗਨ ਦੀ) ਲਗਾਮ ਪਾਂਦਾ ਹਾਂ,

ਪਦ ਅਰਥ ਦੇਇ = ਦੇ ਕੇ, ਪਾ ਕੇ। ਮੁਹਾਰ = ਘੋੜੇ ਦੀ ਪੂਜੀ ਜੋ ਮੂੰਹ ਤੋਂ ਤੰਗ ਨਾਲ ਹੇਠਲੇ ਪਾਸੇ ਬੱਧੀ ਹੁੰਦੀ ਹੈ {ਭਾਵ, ਮੂੰਹ-ਹਾਰ, ਮੂੰਹ ਨੂੰ ਬੰਦ ਕਰਨਾ, ਨਿੰਦਾ-ਉਸਤਿਤ ਤੋਂ ਬਚ ਕੇ ਰਹਿਣਾ}। ਲਗਾਮੁ = (ਭਾਵ) ਪ੍ਰੇਮ ਦੀ ਲਗਨ। ਲਗਾਮ ਪਹਿਰਾਵਉ = ਮੈਂ ਲਗਾਮ ਚੜ੍ਹਾਵਾਂ, ਭਾਵ, ਮਨ ਨੂੰ ਪ੍ਰੇਮ ਦੀ ਲਗਨ ਲਾਵਾਂ।

SikhNet (Spanish)He aplicado el freno al caballo bronco de mi mente,

ਸਗਲ ਤ ਜੀਨੁ; ਗਗਨ ਦਉਰਾਵਉ ॥੧॥

sagal ta jeen; gagan dauraavau |1|

Sant Singh Khalsaabandoning everything, I now ride through the skies. ||1||
Manmohan Singhand the abandonment of everything is to course it towards heaven.
Manmohan Singh (Punjabi)ਅਤੇ ਸਭ ਕੁਛ ਦਾ ਤਿਆਗ ਇਸ ਨੂੰ ਅਸਮਾਨ ਵਿੱਚ ਭਜਾਉਣਾ ਹੈ।
Fareedkot Teekaਸਰਬ ਕਾ ਜੋ (ਤ ਜੀਨ) ਤਿਆਗ ਕੀਆ ਹੈ ਏਹੀ ਮੇਂ ਜੀਨ ਪਹਰਾਵਤਾ ਹੂੰ॥☬ਪ੍ਰਸ਼ਨ: ਮਨ ਘੋੜੇ ਕੋ ਦੌਰਾਵਤੇ ਕਹਾਂ ਹੋ?☬ਉੱਤ੍ਰ: (ਗਗਨ) ਚੈਤੰਨ ਅਕਾਸ ਮੇਂ ਦੌੜਾਵਤਾ ਹੂੰ, ਭਾਵ ਏਹ ਕਿ ਬ੍ਰਹਮ ਕਾ ਮਨਨ ਕਰਤਾ ਹੂੰ॥੧॥☬ਪ੍ਰਸ਼ਨ: ਆਪ ਅਸਵਾਰੀ ਕੈਸੇ ਕਰਤੇ ਹੋ?☬ਉੱਤ੍ਰ:
Prof. Sahib Singhਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ-ਇਹ ਕਾਠੀ ਪਾ ਕੇ (ਮਨ ਨੂੰ) ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ (ਭਾਵ, ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ) ॥੧॥

ਪਦ ਅਰਥ ਸਗਲਤ = ਸਰਬ-ਵਿਆਪਕਤਾ। ਗਗਨ = ਅਕਾਸ਼; ਭਾਵ, ਦਸਮ-ਦੁਆਰ। ਗਗਨ ਦਉਰਾਵਉ = ਦਸਮ ਦੁਆਰ ਵਿਚ ਦੁੜਾਵਾਂ, ਮੈਂ ਪ੍ਰਭੂ ਦੇ ਦੇਸ਼ ਦੀਆਂ ਉਡਾਰੀਆਂ ਲਵਾਵਾਂ; ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਾਂ ॥੧॥

SikhNet (Spanish)y domando desde mi silla las pasiones, paseo a gusto por todos los cielos. (1)

ਅਪਨੈ ਬੀਚਾਰਿ; ਅਸਵਾਰੀ ਕੀਜੈ ॥

apanai beechaar; asavaaree keejai |

Sant Singh KhalsaI made self-reflection my mount,
Manmohan SinghSelf-reflection I have make my ride.
Manmohan Singh (Punjabi)ਸਵੈ-ਸੋਚ-ਬੀਚਾਰ ਨੂੰ ਮੈਂ ਆਪਣੀ ਸਵਾਰੀ ਬਣਾਇਆ ਹੈ।
Fareedkot Teekaਆਤਮਾ ਕੇ ਬੀਚਾਰ ਮੇਂ ਜੋ ਰਹਣਾ ਕੀਆ, ਆਤਮ ਬ੍ਰਹਮ ਰੂਪ ਹੈ, ਏਹ ਮਨ ਘੋੜੇ ਪਰ ਅਸਵਾਰੀ ਕਰੀਏ ਵਾ ਹਮ ਕਰਤੇ ਹੈਂ ਤੁਮ ਭੀ ਕਰੋ॥☬ਪ੍ਰਸ਼ਨ: ਈਹਾਂ ਪਾਇੜੇ ਕੌਣ ਹੈਂ?☬ਉੱਤ੍ਰ:
Prof. Sahib Singh(ਆਓ, ਭਾਈ!) ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ (ਭਾਵ, ਅਸਾਡਾ ਅਸਲਾ ਕੀਹ ਹੈ, ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਵੀਏ;

ਪਦ ਅਰਥ ਅਪਨੈ ਬੀਚਾਰਿ = ਆਪਣੇ ਆਪ ਦੀ ਵਿਚਾਰ ਤੇ, ਆਪਣੇ ਸਰੂਪ ਦੇ ਗਿਆਨ = (ਰੂਪ ਘੋੜੇ) ਉਤੇ। ਅਸਵਾਰੀ ਕੀਜੈ = ਸਵਾਰ ਹੋ ਜਾਈਏ।

SikhNet (Spanish)Ahora visito y voy a donde me place,

ਸਹਜ ਕੈ ਪਾਵੜੈ; ਪਗੁ ਧਰਿ ਲੀਜੈ ॥੧॥ ਰਹਾਉ ॥

sehaj kai paavarrai; pag dhar leejai |1| rahaau |

Sant Singh Khalsaand in the stirrups of intuitive poise, I placed my feet. ||1||Pause||
Manmohan SinghIn the stirrup of Divine knowledge I have placed my foot. Pause.
Manmohan Singh (Punjabi)ਬ੍ਰਹਮ-ਗਿਆਨ ਦੀ ਰਕਾਬ ਵਿੱਚ ਮੈਂ ਆਪਣਾ ਪੈਰ ਟਿਕਾ ਲਿਆ ਹੈ। ਠਹਿਰਾਉ।
Fareedkot Teekaਗਿਆਨ ਕੇ ਪਾਵੜੇ ਪਰ ਬੁਧੀ ਰੂਪੀ ਪੈਰੋਂ ਕੋ ਧਰ ਲੀਜੀਏ, ਹਮਨੇ ਧਰੇ ਹੈਂ॥੧॥ ਰਹਾਉ ॥☬ਜੇ ਕਹੇ ਚਾਬਕ ਸਮ ਕੌਣ ਬੋਲੀ ਦੇ ਕਰ ਮਨ ਰੂਪ ਘੋੜੇ ਕੋ ਫੇਰਤੇ ਹੋ? ਤਿਸ ਪਰ ਕਹਤੇ ਹੈਂ:
Prof. Sahib Singhਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ), ਅਤੇ ਆਪਣੀ ਅਕਲ-ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿਚ ਰੱਖੀ ਰੱਖੀਏ ॥੧॥ ਰਹਾਉ ॥

ਪਦ ਅਰਥ ਪਾਵੜੈ = ਰਕਾਬ ਵਿਚ। ਸਹਜ = ਸ਼ਾਂਤੀ, ਅਡੋਲਤਾ। ਸਹਜ ਕੈ ਪਾਵੜੈ = ਸਹਿਜ ਅਵਸਥਾ ਦੀ ਰਕਾਬ ਵਿਚ। ਪਗੁ = ਪੈਰ, ਬੁੱਧੀ-ਰੂਪ ਪੈਰ, ਤਾਂ ਜੋ ਡਿੱਗ ਨਾ ਪਈਏ {ਮਨ ਨੀਵਾਂ, ਮਤਿ ਉੱਚੀ, ਮਤਿ ਕਾ ਰਾਖਾ ਵਾਹਿਗੁਰੂ; ਇਸ ਅਰਦਾਸ ਵਿਚ ਏਹੀ ਭਾਵ ਹੈ ਕਿ ਅਕਲ ਪ੍ਰਭੂ ਦੇ ਅਧੀਨ ਰਹਿ ਕੇ ਸਹਿਜ ਅਵਸਥਾ ਵਿਚ ਟਿਕੀ ਰਹੇ ਅਤੇ ਮਨ ਉਤੇ ਕਾਬੂ ਰੱਖੇ}। ਧਰਿ ਲੀਜੈ = ਰੱਖ ਲਈਏ ॥੧॥ ਰਹਾਉ ॥

SikhNet (Spanish)pues mis pies están puestos sobre los estribos del Equilibrio. (1-Pausa)

ਚਲੁ ਰੇ ਬੈਕੁੰਠ; ਤੁਝਹਿ ਲੇ ਤਾਰਉ ॥

chal re baikuntth; tujheh le taarau |

Sant Singh KhalsaCome, and let me ride you to heaven.
Manmohan SinghCome, O steed, let me drive thee to the Lord's Mansion.
Manmohan Singh (Punjabi)ਆ ਹੇ ਕੋਤਲ! ਮੈਂ ਤੈਨੂੰ ਮਾਲਕ ਦੇ ਮੰਦਰ ਨੂੰ ਲੈ ਚੱਲਾ।
Fareedkot Teekaਰੇ ਮਨ ਘੋੜੇ! (ਬੈਕੁੰਠ) ਅਬਨਾਸੀ ਪਦ ਮੇਂ ਚਲੁ ਤੇਰੇ ਕੋ ਸੰਸਾਰ ਸਮੁੰਦਰ ਸੇ ਤਾਰ ਲੇਵਉਂ, ਤਰਨੇ ਮੇਂ ਅਸੰਕਾ ਨਹੀਂ ਦਰਿਆਈ ਘੋੜੇ ਤਰ ਜਾਤੇ ਹੈਂ॥
Prof. Sahib Singhਚੱਲ, ਹੇ (ਮਨ-ਰੂਪ ਘੋੜੇ)! ਤੈਨੂੰ ਬੈਕੁੰਠ ਦੇ ਸੈਰ ਕਰਾਵਾਂ;

ਪਦ ਅਰਥ ਚਲੁ ਰੇ = ਹੇ (ਮਨ!) ਤੁਰ। ਤੁਝਹਿ = (ਹੇ ਮਨ!) ਤੈਨੂੰ। ਤਾਰਉ = ਤਰਾਵਾਂ, ਤਾਰੀਆਂ ਲਵਾਵਾਂ। ਬੈਕੁੰਠ ਤਾਰਉ = ਬੈਕੁੰਠ ਦੀਆਂ ਤਾਰੀਆਂ ਲਵਾਵਾਂ।

SikhNet (Spanish)Ven, oh mi mente, déjame llevarte al Paraíso del Señor,

ਹਿਚਹਿ ਤ; ਪ੍ਰੇਮ ਕੈ ਚਾਬੁਕ ਮਾਰਉ ॥੨॥

hicheh ta; prem kai chaabuk maarau |2|

Sant Singh KhalsaIf you hold back, then I shall strike you with the whip of spiritual love. ||2||
Manmohan SinghIf thou jib, then, I will strike thee with the whip of Lord's love.
Manmohan Singh (Punjabi)ਜੇਕਰ ਤੂੰ ਅੜੀ ਕਰੇਗਾ ਤਾਂ ਮੈਂ ਤੈਨੂੰ ਪ੍ਰਭੂ ਦੀ ਪ੍ਰੀਤ ਦੀ ਚਾਬਕ ਮਾਰਾਂਗਾ।
Fareedkot Teekaਜੇ ਕਰ ਪਰਮੇਸ੍ਵਰ ਕੀ ਤਰਫ ਸੇ (ਹਿਚਹਿ) ਮੁੜੇਗਾ ਤੋ ਤੇਰੇ ਕੋ ਪ੍ਰੇਮ ਕੇ ਚਾਬਕ ਮਾਰੂੰਗਾ॥੨॥
Prof. Sahib Singhਜੇ ਅੜੀ ਕੀਤੀਓਈ, ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ ॥੨॥

ਪਦ ਅਰਥ ਹਿਚਹਿ = ਜੇ ਤੂੰ ਅੜੀ ਕਰੇਂਗਾ ॥੨॥

SikhNet (Spanish)y si te paras y te demoras, te voy a dar con el látigo del Amor del Señor. (2)

ਕਹਤ ਕਬੀਰ; ਭਲੇ ਅਸਵਾਰਾ ॥

kehat kabeer; bhale asavaaraa |

Sant Singh KhalsaSays Kabeer, those who remain detached from the
Manmohan SinghSays Kabir they are the good riders,
Manmohan Singh (Punjabi)ਕਬੀਰ ਜੀ ਆਖਦੇ ਹਨ, ਉਹ ਚੰਗੇ ਸਵਾਰ ਹਨ,
Fareedkot Teekaਕਬੀਰ ਜੀ ਕਹਤੇ ਹੈਂ: ਵਹੁ ਸ੍ਰੇਸ਼ਟ ਅਸਵਾਰ ਹੈਂ॥
Prof. Sahib Singhਕਬੀਰ ਆਖਦਾ ਹੈ-(ਇਹੋ ਜਿਹੇ) ਸਿਆਣੇ ਅਸਵਾਰ (ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ),

ਪਦ ਅਰਥ ਭਲੇ = ਚੰਗੇ, ਸਿਆਣੇ।

SikhNet (Spanish)Oh buen jinete, mente mía, Kabir te pide, que te eleves más allá del conocimiento textual de los

ਬੇਦ ਕਤੇਬ ਤੇ; ਰਹਹਿ ਨਿਰਾਰਾ ॥੩॥੩੧॥

bed kateb te; raheh niraaraa |3|31|

Sant Singh KhalsaVedas, the Koran and the Bible are the best riders. ||3||31||
Manmohan Singhwho remain aloof from the Vedas and the Muslim religious books.
Manmohan Singh (Punjabi)ਜੋ ਵੇਦਾਂ ਅਤੇ ਮੁਸਲਮਾਨੀ ਮਜ਼ਹਬੀ ਪੁਸਤਕਾਂ ਤੋਂ ਅਟੰਕ ਵਿਚਰਦੇ ਹਨ।
Fareedkot Teekaਜਿਨੋਂ ਕਾ ਮਨ ਬੇਦ ਕੇ ਕਹੇ ਹੂਏ ਕਰਮ ਕਾਂਡੋ ਸੇ ਔਰ ਕਤਾਬੋਂ ਕੀ ਕਹੀ ਹੂਈ ਸ਼ਰਾ ਸੇ ਨਿਆਰਾ ਰਹਤਾ ਹੈ, ਭਾਵ ਏਹ ਕਿ ਬੇਦ ਬੰਧਨ ਸੇ ਰਹਤ ਹੈਂ॥੩॥੩੧॥☬ਏਕ ਰਜੋ ਗੁਣੀ ਭੋਗੀ ਪੁਰਸ ਮ੍ਰਿਤਕ ਹੂਆ। ਤਿਸ ਕੋ ਦੇਖ ਕਰ ਜਨਮ ਮਰਨ ਕੀ ਨਿਵਿਰਤੀ ਕੇ ਵਾਸਤੇ ਪਰਮੇਸ੍ਵਰ ਆਗੇ ਬੇਨਤੀ ਕਰਤੇ ਹੈਂ:
Prof. Sahib Singhਵੇਦਾਂ ਤੇ ਕਤੇਬਾਂ (ਨੂੰ ਸੱਚੇ ਝੂਠੇ ਆਖਣ ਦੇ ਝਗੜੇ) ਤੋਂ ਵੱਖਰੇ ਰਹਿੰਦੇ ਹਨ ॥੩॥੩੧॥

ਪਦ ਅਰਥ ਤੇ = ਤੋਂ। ਨਿਰਾਰਾ = ਨਿਰਾਲਾ, ਵੱਖਰਾ। ਰਹਹਿ = ਰਹਿੰਦੇ ਹਨ ॥੩॥੩੧॥

* ਸ਼ਬਦ ਦਾ ਭਾਵ: ਹੋਰਨਾਂ ਮਤਾਂ ਦੇ ਧਰਮ-ਪੁਸਤਕਾਂ ਨੂੰ ਨਿੰਦਣ ਦੇ ਥਾਂ, ਧਰਮ ਦਾ ਸਹੀ ਰਸਤਾ ਇਹ ਹੈ ਕਿ ਆਪਣੇ ਅਸਲੇ ਪਰਮਾਤਮਾ ਨੂੰ ਸਦਾ ਚੇਤੇ ਰੱਖੀਏ, ਤੇ ਇਸ ਤਰਾਂ ਮਨ ਨੂੰ ਵਿਕਾਰਾਂ ਵਿਚ ਨਾਹ ਡੋਲਣ ਦੇਈਏ। ਜੋ ਮਨੁੱਖ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਨਾਲ ਪ੍ਰੇਮ ਜੋੜਦਾ ਹੈ ਉਹ ਮਾਨੋ ਬੈਕੁੰਠ ਵਿਚ ਉਡਾਰੀਆਂ ਲਾਉਂਦਾ ਹੈ!।੩੧।

SikhNet (Spanish)Vedas y de los libros sagrados y comprendas su Esencia. (3-31)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਜਿਹ ਮੁਖਿ; ਪਾਂਚਉ ਅੰਮ੍ਰਿਤ ਖਾਏ ॥

jih mukh; paanchau amrit khaae |

Sant Singh KhalsaThat mouth, which used to eat the five delicacies
Manmohan SinghThe mouth, which used to eat the five dainties,
Manmohan Singh (Punjabi)ਜਿਹੜਾ ਮੂੰਹ ਪੰਜ ਨਿਆਮ੍ਹਤਾਂ ਖਾਂਦਾ ਹੁੰਦਾ ਸੀ,
Fareedkot Teekaਜਿਸ ਮੁਖਿ ਕਰ (ਪਾਂਚਉ ਅੰਮ੍ਰਿਤ) ਸਰਬ ਪਦਾਰਥ ਵਾ ਦੂਧ, ਦਹੀ, ਘ੍ਰਿਤ, ਖੰਡ ਸਹਤ ਖਾਏ ਥੇ॥
Prof. Sahib Singhਜਿਸ ਮੂੰਹ ਨਾਲ ਪੰਜੇ ਹੀ ਉੱਤਮ ਪਦਾਰਥ ਖਾਈਦੇ ਹਨ,

ਪਦ ਅਰਥ ਜਿਹ ਮੁਖਿ = ਜਿਸ ਮੂੰਹ ਨਾਲ। ਪਾਂਚਉ = ਪੰਜੇ ਹੀ। ਪਾਂਚਉ ਅੰਮ੍ਰਿਤ = ਪੰਜੇ ਹੀ ਅੰਮ੍ਰਿਤ, ਪੰਜੇ ਹੀ ਉੱਤਮ ਖਾਣੇ: ਦੁੱਧ, ਦਹੀਂ, ਘਿਉ, ਖੰਡ, ਸ਼ਹਿਦ। ਖਾਏ = ਖਾਧੇ ਹਨ।

SikhNet (Spanish)Los labios que prueban los cinco néctares que dan vida:

ਤਿਹ ਮੁਖ ਦੇਖਤ; ਲੂਕਟ ਲਾਏ ॥੧॥

tih mukh dekhat; lookatt laae |1|

Sant Singh Khalsa- I have seen the flames being applied to that mouth. ||1||
Manmohan SinghI have seen the flame being applied to that mouth.
Manmohan Singh (Punjabi)ਮੈਂ ਉਸ ਮੂੰਹ ਨੂੰ ਲਾਬੂ ਲਗਦਾ ਵੇਖਿਆ ਹੈ।
Fareedkot Teekaਤਿਸ ਮੁਖ ਕੋ ਸਰਬ ਕੇ ਦੇਖਤੇ ਹੀ ਸਬੰਧੀ ਲੋਕੋਂ ਨੇ ਪ੍ਰਜੁਲਤ ਅਗਨੀ ਕੇ (ਲੂਕਟ) ਮੁਆਤੇ ਵਾ ਲਾਂਬੂ ਲਾਏ ਹੈਂ॥੧॥
Prof. Sahib Singh(ਮਰਨ ਤੇ) ਉਸ ਮੂੰਹ ਨੂੰ ਆਪਣੇ ਸਾਹਮਣੇ ਹੀ ਚੁਆਤੀ (ਬਾਲ ਕੇ) ਲਾ ਦੇਈਦੀ ਹੈ ॥੧॥

ਪਦ ਅਰਥ ਦੇਖਤ = ਵੇਖਦਿਆਂ ਹੀ। ਲੂਕਟ = ਲੂਕੀ, ਲੰਬੂ, ਚੁਆਤੀ ॥੧॥

SikhNet (Spanish)leche, yogurt, mantequilla, azúcar y miel, esos labios los he visto hervir en el fuego.(1)

ਇਕੁ ਦੁਖੁ; ਰਾਮ ਰਾਇ ਕਾਟਹੁ ਮੇਰਾ ॥

eik dukh; raam raae kaattahu meraa |

Sant Singh KhalsaO Lord, my King, please rid me of this one affliction:
Manmohan SinghO sovereign Lord, remove my one misery,
Manmohan Singh (Punjabi)ਹੇ ਸ਼ਹਿਨਸ਼ਾਹ ਸੁਆਮੀ! ਮੇਰੀ ਇਕ ਤਕਲੀਫ ਰਫਾ ਕਰ ਦੇ,
Fareedkot Teekaਹੇ ਰਾਮ ਰਾਇ! ਮੇਰਾ ਏਕ ਦੁਖ ਕਾਟੋ॥☬ਜੇ ਪਰਮੇਸ੍ਵਰ ਕਹੇ ਵਹੁ ਕੌਨ ਦੁਖ ਹੈ, ਸੋ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੇਰੇ ਸੁਹਣੇ ਰਾਮ! ਮੇਰਾ ਇਕ ਇਹ ਦੁੱਖ ਦੂਰ ਕਰ ਦੇਹ,

ਪਦ ਅਰਥ ਰਾਮ ਰਾਇ = ਹੇ ਸੁਹਣੇ ਰਾਮ! ਕਾਟਹੁ = ਦੂਰ ਕਰੋ।

SikhNet (Spanish)Oh Señor mío, el Rey, libérame de esta aflicción,

ਅਗਨਿ ਦਹੈ; ਅਰੁ ਗਰਭ ਬਸੇਰਾ ॥੧॥ ਰਹਾਉ ॥

agan dahai; ar garabh baseraa |1| rahaau |

Sant Singh Khalsamay I not be burned in fire, or cast into the womb again. ||1||Pause||
Manmohan Singhof abiding in womb and being burned in fire. Pause.
Manmohan Singh (Punjabi)ਗਰਭ ਅੰਦਰ ਵਸਣ ਅਤੇ ਅੱਗ ਵਿੱਚ ਸੜਣ ਦੀ। ਠਹਿਰਾਉ।
Fareedkot Teekaਅਗਨੀ ਜਲਾਵਤੀ ਹੈ ਔਰ ਗਰਭ ਮੇਂ ਬਾਸ ਹੋਤਾ ਹੈ, ਭਾਵ ਇਹ ਕਿ ਮ੍ਰਿਤ ਰੂਪੀ ਅਗਨੀ ਜਲਾਵਤੀ ਹੈ ਔਰ ਜਨਮ ਕਾ ਦੁਖ ਹੈ। ਜਦ੍ਯਪੀ ਦੋ ਦੁਖ ਕਹੇ ਜਨਮ ਮਰਨ ਕਾ ਤਦ੍ਯਪੀ ਦੁਖ ਤਾਂ ਜਾਤੀ ਕਰ ਏਕ ਹੀ ਹੈ॥੧॥ ਰਹਾਉ ॥☬ਜੇ ਕਹੇ ਤੇਰੇ ਕੋ ਏਹ ਭੈ ਕਹਾਂ ਸੇ ਹੂਆ? ਤਿਸ ਪਰ ਕਹਤੇ ਹੈਂ:
Prof. Sahib Singhਇਹ ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਤੇ ਗਰਭ ਦਾ ਵਾਸ ਹੈ (ਭਾਵ, ਇਹ ਜੋ ਮੁੜ ਮੁੜ ਜੰਮਣਾ ਮਰਨਾ ਪੈਂਦਾ ਹੈ ਤੇ ਤ੍ਰਿਸ਼ਨਾ ਅੱਗ ਵਿਚ ਸੜੀਦਾ ਹੈ, ਇਸ ਤੋਂ ਬਚਾ ਲੈ) ॥੧॥ ਰਹਾਉ ॥

ਪਦ ਅਰਥ ਅਗਨਿ = ਅੱਗ। ਦਹੈ = ਸਾੜਦੀ ਹੈ। ਬਸੇਰਾ = ਵਾਸਾ ॥੧॥ ਰਹਾਉ ॥

SikhNet (Spanish)para que no sea quemado por el fuego, ni puesto en un vientre otra vez. (1-Pausa)

ਕਾਇਆ ਬਿਗੂਤੀ; ਬਹੁ ਬਿਧਿ ਭਾਤੀ ॥

kaaeaa bigootee; bahu bidh bhaatee |

Sant Singh KhalsaThe body is destroyed by so many ways and means.
Manmohan SinghThe body is destroyed in various ways and manners.
Manmohan Singh (Punjabi)ਅੰਤ ਨੂੰ ਸਰੀਰ ਅਨੇਕਾਂ ਢੰਗ ਅਤੇ ਤਰੀਕਿਆਂ ਨਾਲ ਖਤਮ ਕੀਤਾ ਜਾਂਦਾ ਹੈ।
Fareedkot Teeka(ਕਾਇਆ) ਦੇਹਾਂ ਬਹੁਤੀ ਪ੍ਰਕਾਰੋਂ ਕੀਆਂ ਹੈ ਔਰ ਬਹੁਤ ਹੀ ਪ੍ਰਕਾਰੋਂ ਸੇ (ਬਿਗੂਤੀ) ਖਰਾਬੁ ਹੋਤੀਆਂ ਹੈਂ॥
Prof. Sahib Singh(ਮਰਨ ਪਿਛੋਂ) ਇਹ ਸਰੀਰ ਕਈ ਤਰ੍ਹਾਂ ਖ਼ਰਾਬ ਹੁੰਦਾ ਹੈ।

ਪਦ ਅਰਥ ਬਿਗੂਤੀ = ਖ਼ਰਾਬ ਹੁੰਦੀ ਹੈ। ਬਹੁ ਬਿਧਿ ਭਾਤੀ = ਬਹੁ ਬਿਧਿ ਭਾਤੀ, ਕਈ ਤਰ੍ਹਾਂ।

SikhNet (Spanish)El cuerpo después de la muerte es desechado de muchas formas,

ਕੋ ਜਾਰੇ; ਕੋ ਗਡਿ ਲੇ ਮਾਟੀ ॥੨॥

ko jaare; ko gadd le maattee |2|

Sant Singh KhalsaSome burn it, and some bury it in the earth. ||2||
Manmohan SinghSome burn it and some bury it in the earth.
Manmohan Singh (Punjabi)ਕਈ ਇਸ ਨੂੰ ਫੁਕਦੇ ਹਨ ਅਤੇ ਕਈ ਇਸ ਨੂੰ ਜਮੀਨ ਵਿੱਚ ਦਬਦੇ ਹਨ।
Fareedkot Teekaਕੋਈ ਅਗਨੀ ਮੇਂ ਜਲਾਵਤੇ ਹੈਂ ਕੋਈ ਮਾਟੀ ਮੇਂ ਦਬਾਇ ਦੇਤੇ ਹੈਂ॥੨॥☬ਜੇ ਪਰਮੇਸ੍ਵਰ ਕਹੇ ਜੋ ਤੇਰੀ ਇਛਾ ਹੈ ਕੁਛ ਮਾਂਗ ਲੈ? ਤਿਸ ਪਰ ਕਹਤੇ ਹੈਂ:
Prof. Sahib Singhਕੋਈ ਇਸ ਨੂੰ ਸਾੜ ਦੇਂਦਾ ਹੈ, ਕੋਈ ਇਸ ਨੂੰ ਮਿੱਟੀ ਵਿਚ ਦੱਬ ਦੇਂਦਾ ਹੈ ॥੨॥

ਪਦ ਅਰਥ ਕੋ = ਕਈ ਮਨੁੱਖ। ਜਾਰੇ = ਸਾੜ ਦੇਂਦਾ ਹੈ ॥੨॥

SikhNet (Spanish)mientras unos lo incineran, otros lo entierran en el polvo. (2)

ਕਹੁ ਕਬੀਰ; ਹਰਿ ਚਰਣ ਦਿਖਾਵਹੁ ॥

kahu kabeer; har charan dikhaavahu |

Sant Singh KhalsaSays Kabeer, O Lord, please reveal to me Your Lotus Feet;
Manmohan SinghSays Kabir, O God, show me Thine feet,
Manmohan Singh (Punjabi)ਕਬੀਰ ਜੀ ਆਖਦੇ ਹਨ, ਹੇ ਵਾਹਿਗੁਰੂ! ਮੈਨੂੰ ਆਪਣੇ ਪੈਰ ਵਿਖਾਲ।
Fareedkot Teekaਕਬੀਰ ਜੀ ਕਹਤੇ ਹੈਂ: ਹੇ ਹਰੀ! ਮੇਰੇ ਕੋ ਅਪਨੇ ਚਰਨ ਦੇਖਾਵਉ ਤੇਰੇ ਚਰਨੋਂ ਕਾ ਧਿਆਨ ਪ੍ਰਾਪਤਿ ਹੋਵੈ॥☬ਜੇ ਕਹੇ ਮੇਰੇ ਚਰਨ ਦੇਖ ਕਰ ਜਮ ਕੇ ਭੈ ਸੇ ਛੂਟ ਜਾਵੇਂਗਾ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਹੇ ਪ੍ਰਭੂ! (ਮੈਨੂੰ) ਆਪਣੇ ਚਰਨਾਂ ਦਾ ਦਰਸ਼ਨ ਕਰਾ ਦੇਹ।

ਪਦ ਅਰਥ ਹਰਿ = ਹੇ ਹਰੀ! ਦਿਖਾਵਹੁ = ਦਰਸ਼ਨ ਕਰਾ ਦਿਓ।

SikhNet (Spanish)Dice Kabir, oh Señor, déjame tener la Visión de Tus Pies de Loto,

ਪਾਛੈ ਤੇ ਜਮੁ; ਕਿਉ ਨ ਪਠਾਵਹੁ ॥੩॥੩੨॥

paachhai te jam; kiau na patthaavahu |3|32|

Sant Singh Khalsaafter that, go ahead and send me to my death. ||3||32||
Manmohan Singhthou mayest send death afterwards.
Manmohan Singh (Punjabi)ਮਗਰੋਂ ਭਾਵੇਂ ਮੌਤ ਹੀ ਕਿਉਂ ਨਾ ਘਲ ਦੇਈਂ?
Fareedkot Teekaਚਰਨ ਦੇਖਾਵਨੇ ਕੇ ਪੀਛੇ ਜਮ ਜੋ ਧਰਮਰਾਉ ਹੈ ਤਿਸ ਕੋ ਮੇਰੀ ਤਰਫ ਕਿਉਂ ਨ ਭੇਜ ਦੇਹੋ ਅਰਥਾਤ ਜਮ ਕੋ ਬੇਸ਼ਕ ਭੇਜੋ। ਜਬ ਤੇਰਾ ਧਿਆਨੁ ਦ੍ਰਿੜ ਹੈ ਤਬ ਮੇਰਾ ਕਿਆ ਕਰ ਲੇਵੇਗਾ। ਭਾਵ ਯੇਹਿ ਕਿ ਧਿਆਨ ਪੁਨਾ ਭਜਨ ਕਰ ਜੀਵ ਜਨਮ ਮਰਨ ਦੁਖ ਸੇ ਰਹਤ ਹੋ ਜਾਤਾ ਹੈ॥੩॥੩੨॥☬ਕਬੀਰ ਜੀ ਕੇ ਸਮੀਪ ਏਕ ਬੇਸਵਾ ਕਾ ਘਰੁ ਥਾ। ਉਸ ਨੇ ਏਕ ਬਿਸਈ ਕੋ ਕਹ ਕਰ ਕਬੀਰ ਜੀ ਕੇ ਘਰ ਕੋ ਆਗ ਲਗਵਾ ਦਈ ਕਿ ਏਹੁ ਹਰਿ ਵਕਤ ਊਚੇ ਰਾਮ ਨਾਮ ਬੋਲ ਕਰ ਮਗਜ਼ ਖਾਤਾ ਹੈ ਔਰੁ ਦੁਖ ਦੇਤਾ ਹੈ। ਵਾ ਸੁਤੇ ਆਗ ਲਗੀ ਤਬ ਝੁੰਗੀ ਜਲਨੇ ਲਗੀ ਬੀਚ ਕਬੀਰ ਜੀ ਬੈਠੇ ਭਜਨ ਕਰਤੇ ਥੇ। ਸੇਵਕੋਂ ਨੇ ਕਹਾ ਸ੍ਵਾਮੀ ਜੀ ਨਿਕਸੋ ਛਾਨ ਕੋ ਆਗ ਲਗ ਗਈ ਹੈ ਅਰ ਪਵਨ ਬਹੁਤ ਚੱਲਦਾ ਹੈ। ਤਿਸ ਪਰ ਪਰਮੇਸ੍ਵਰ ਕੋ ਸਰਬ ਰੂਪ ਕਰ ਕਹਤੇ ਹੈਂ:
Prof. Sahib Singhਉਸ ਤੋਂ ਪਿਛੋਂ ਬੇਸ਼ੱਕ ਜਮ ਨੂੰ ਹੀ (ਮੇਰੇ ਪ੍ਰਾਣ ਲੈਣ ਲਈ) ਘੱਲ ਦੇਵੀਂ ॥੩॥੩੨॥

ਪਦ ਅਰਥ ਪਾਛੈ ਤੇ = ਉਸ ਤੋਂ ਪਿੱਛੋਂ। ਕਿਉ ਨ = ਭਾਵੇਂ ਹੀ। ਪਠਾਵਹੁ = ਘੱਲ ਦਿਓ ॥੩॥੩੨॥

* ਸ਼ਬਦ ਦਾ ਭਾਵ: ਨਿਰਾ ਇਸ ਸਰੀਰ ਨੂੰ ਪਾਲਣ ਦੇ ਆਹਰੇ ਲੱਗੇ ਰਹਿਣਾ ਜੀਵਨ-ਮਨੋਰਥ ਨਹੀਂ, ਕਿਉਂਕਿ ਮੌਤ ਆਉਣ ਤੇ ਇਸ ਸਰੀਰ ਨੇ ਆਖ਼ਰ ਖ਼ਾਕ ਵਿਚ ਰਲ ਜਾਣਾ ਹੈ। ਜੀਵ ਇੱਥੇ ਆਇਆ ਹੈ ਪ੍ਰਭੂ ਦਾ ਭਜਨ ਕਰਨ।੩੨।

SikhNet (Spanish)aun si después mandas a la muerte a que me lleve al más allá. (3-32)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਆਪੇ ਪਾਵਕੁ; ਆਪੇ ਪਵਨਾ ॥

aape paavak; aape pavanaa |

Sant Singh KhalsaHe Himself is the fire, and He Himself is the wind.
Manmohan SinghGod Himself is the fire and Himself the wind.
Manmohan Singh (Punjabi)ਹਰੀ ਖੁਦ ਅੱਗ ਹੈ, ਖੁਦ ਹੀ ਹਵਾ।
Fareedkot Teekaਆਪ ਹੀ ਅਗਨੀ ਹੈ ਔਰ ਆਪ ਹੀ ਪਵਨ ਹੈ॥
Prof. Sahib Singhਖਸਮ (ਪ੍ਰਭੂ) ਆਪ ਹੀ ਅੱਗ ਹੈ, ਆਪ ਹੀ ਹਵਾ ਹੈ।

ਪਦ ਅਰਥ ਆਪੇ = ਆਪ ਹੀ। ਪਾਵਕੁ = ਅੱਗ। ਪਵਨਾ = ਹਵਾ।

SikhNet (Spanish)El Señor Mismo es el fuego, Él Mismo es el aire,

ਜਾਰੈ ਖਸਮੁ; ਤ ਰਾਖੈ ਕਵਨਾ ॥੧॥

jaarai khasam; ta raakhai kavanaa |1|

Sant Singh KhalsaWhen our Lord and Master wishes to burn someone, then who can save him? ||1||
Manmohan SinghWhen the Master wishes to burn then who can save?
Manmohan Singh (Punjabi)ਜਦ ਮਾਲਕ ਹੀ ਸਾੜਨਾ ਲੋੜਦਾ ਹੈ, ਤਦ ਕੌਣ ਬਚਾ ਸਕਦਾ ਹੈ?
Fareedkot Teekaਜਬ ਮਾਲਕ ਜਾਰੇਗਾ ਤਬ ਕੌਨ ਰਾਖੇਗਾ, ਭਾਵ ਯਹਿ ਕਿ ਕੋਈ ਨਹੀਂ ਰਖ ਸਕਤਾ ॥੧॥
Prof. Sahib Singhਜੇ ਉਹ ਆਪ ਹੀ (ਜੀਵ ਨੂੰ) ਸਾੜਨ ਲੱਗੇ, ਤਾਂ ਕੌਣ ਬਚਾ ਸਕਦਾ ਹੈ? ॥੧॥

ਪਦ ਅਰਥ ਜਾਰੈ = ਸਾੜਦਾ ਹੈ। ਤ = ਤਾਂ। ਕਵਨਾ = ਕੌਣ? ॥੧॥

SikhNet (Spanish)si Él quiere destruir a alguien, ¿quién lo podrá salvar?(1)

ਰਾਮ ਜਪਤ; ਤਨੁ ਜਰਿ ਕੀ ਨ ਜਾਇ ॥

raam japat; tan jar kee na jaae |

Sant Singh KhalsaWhen I chant the Lord's Name, what does it matter if my body burns?
Manmohan SinghWhat if even my body is burnt, when I am repeating the Lord's Name?
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਦਿਆਂ, ਕੀ ਹੋਇਆ, ਭਾਵੇਂ ਮੇਰਾ ਸਰੀਰ ਭੀ ਬੇਸ਼ਕ ਸੜ ਜਾਵੇ?
Fareedkot Teekaਹੇ ਭਾਈ! ਰਾਮ ਜਪਤੇ ਹੂਏ ਸਰੀਰ ਜਲ ਕਿਉਂ ਨ ਜਾਵੇ ਅਰਥਾਤ ਬੇਸ਼ਕ ਜਲ ਜਾਵੇ॥
Prof. Sahib Singhਪ੍ਰਭੂ ਦਾ ਸਿਮਰਨ ਕਰਦਿਆਂ (ਉਸ ਦਾ) ਸਰੀਰ ਭੀ ਭਾਵੇਂ ਸੜ ਜਾਏ (ਉਹ ਰਤਾ ਪਰਵਾਹ ਨਹੀਂ ਕਰਦਾ)

ਪਦ ਅਰਥ ਰਾਮ ਜਪਤ = ਪ੍ਰਭੂ ਦਾ ਸਿਮਰਨ ਕਰਦਿਆਂ। ਕੀ ਨ = ਕਿਉਂ ਨ? ਭਾਵੇਂ, ਬੇਸ਼ੱਕ। ਜਰਿ ਕੀ ਨ ਜਾਇ = ਬੇਸ਼ਕ ਸੜ ਜਾਏ।

SikhNet (Spanish)¿Cómo es que uno, que contempla al Señor, puede ser consumido por el fuego?

ਰਾਮ ਨਾਮ; ਚਿਤੁ ਰਹਿਆ ਸਮਾਇ ॥੧॥ ਰਹਾਉ ॥

raam naam; chit rahiaa samaae |1| rahaau |

Sant Singh KhalsaMy consciousness remains absorbed in the Lord's Name. ||1||Pause||
Manmohan SinghIn the Master's Name, my mind remains absorbed. Pause.
Manmohan Singh (Punjabi)ਮਾਲਕ ਦੇ ਨਾਮ ਅੰਦਰ ਮੇਰਾ ਮਨ ਲੀਨ ਰਹਿੰਦਾ ਹੈ। ਠਹਿਰਾਉ।
Fareedkot Teekaਮੇਰਾ ਤੋ ਚਿਤ ਰਾਮ ਨਾਮ ਮੇਂ ਸਮਾ ਰਹਾ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਦਾ) ਮਨ ਪ੍ਰਭੂ ਦੇ ਨਾਮ ਵਿਚ ਜੁੜ ਰਿਹਾ ਹੈ ॥੧॥ ਰਹਾਉ ॥
SikhNet (Spanish)Sí, ¿aquél que tiene su mente imbuida en el Señor, el Dios? (1-Pausa)

ਕਾ ਕੋ ਜਰੈ; ਕਾਹਿ ਹੋਇ ਹਾਨਿ ॥

kaa ko jarai; kaeh hoe haan |

Sant Singh KhalsaWho is burned, and who suffers loss?
Manmohan SinghWhose house burns and who suffers loss?
Manmohan Singh (Punjabi)ਕੀਹਦਾ ਘਰ ਸੜਦਾ ਹੈ ਤੇ ਕਿਸ ਦਾ ਨੁਕਸਾਨ ਹੁੰਦਾ ਹੈ?
Fareedkot Teekaਜਬ ਸਰਬ ਰੂਪੀ ਵਹੀ ਹੈ ਤਬ ਕਿਸ ਕਾ ਜਲਤਾ ਹੈ ਔਰ ਕਿਸ ਕਾ ਨੁਕਸਾਨ ਹੋਤਾ ਹੈ॥
Prof. Sahib Singh(ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ) ਨਾਹ ਕਿਸੇ ਦਾ ਕੁਝ ਸੜਦਾ ਹੈ, ਤੇ ਨਾਹ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ;

ਪਦ ਅਰਥ ਕਾ ਕੋ = ਕਿਸ ਦਾ ਕੁਝ? ਕਾਹਿ = ਕਿਸ ਦਾ? ਹਾਨਿ = ਹਾਨੀ, ਨੁਕਸਾਨ।

SikhNet (Spanish)Di, ¿quién es quemado, y quién pierde?

ਨਟ ਵਟ ਖੇਲੈ; ਸਾਰਿਗਪਾਨਿ ॥੨॥

natt vatt khelai; saarigapaan |2|

Sant Singh KhalsaThe Lord plays, like the juggler with his ball. ||2||
Manmohan SinghGod plays like the juggler's ball.
Manmohan Singh (Punjabi)ਮਦਾਰੀ ਦੇ ਵੱਟੇ ਵਾਙੂ ਹਰੀ ਖੇਡਦਾ ਹੈ।
Fareedkot Teekaਜੈਸੇ ਨਟ ਅਨੇਕ ਸ੍ਵਾਂਗ ਕਰ ਕੇ ਖੇਲਤਾ ਹੈ, ਤੈਸੇ ਸਰਬ ਰੂਪ ਹੋ ਕਰ ਹਾਥ ਮੇਂ ਸਾਰੰਗ ਨਾਮੁ ਧਨਖ ਕੇ ਧਾਰਨੇ ਵਾਲਾ ਬਿਸਨ ਹੀ ਖੇਡ ਰਹਾ ਹੈ। ਵਾ ਜੈਸੇ ਮਦਾਰੀ ਕਾ ਬੇਟਾ ਉਸ ਕੇ ਕਹਣੇ ਕਰ ਕਭੀ ਗੁਲੇਲ ਕੇ ਊਪਰ ਚੜਤਾ ਹੈ ਕਬੀ ਨੀਚੇ ਆਵਤਾ ਹੈ, ਤੈਸੇ ਸਭ ਚੜਾਉ ਉਤਰਾਉ ਪਰਮੇਸ੍ਵਰ ਕਾ ਹੈ॥੨॥
Prof. Sahib Singhਪ੍ਰਭੂ ਆਪ ਹੀ (ਸਭ ਥਾਈਂ) ਨਟਾਂ ਦੇ ਭੇਸਾਂ ਵਾਂਗ ਖੇਡ ਰਿਹਾ ਹੈ, (ਭਾਵ, ਕਿਤੇ ਆਪ ਹੀ ਨੁਕਸਾਨ ਕਰ ਰਿਹਾ ਹੈ, ਤੇ ਕਿਤੇ ਆਪ ਹੀ ਉਹ ਨੁਕਸਾਨ ਸਹਿ ਰਿਹਾ ਹੈ) ॥੨॥

ਪਦ ਅਰਥ ਵਟ = ਵਟਾਉ, ਭੇਸ। ਸਾਰਿਗਪਾਨਿ = {ਸਾਰਿਗ = ਧਨਖ। ਪਾਨਿ = ਹੱਥ। ਜਿਸ ਦੇ ਹੱਥ ਵਿਚ ਸਾਰਿਗ ਧਨਖ ਹੈ, ਜੋ ਸਭ ਜੀਵਾਂ ਨੂੰ ਮਾਰਨ ਵਾਲਾ ਭੀ ਹੈ} ਪਰਮਾਤਮਾ ॥੨॥

SikhNet (Spanish)Es sólo el Señor quien juega Su juego. (2)

ਕਹੁ ਕਬੀਰ; ਅਖਰ ਦੁਇ ਭਾਖਿ ॥

kahu kabeer; akhar due bhaakh |

Sant Singh KhalsaSays Kabeer, chant the two letters of the Lord's Name - Raa Maa.
Manmohan SinghSays Kabir, utter the two letters (composing the word Ram, meaning God).
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ (ਰਾਮ ਦੇ) ਦੋ ਅੱਖਰ ਉਚਾਰਨ ਕਰ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਦੋ ਅਖਰ ਜੋ ਰਾਮ ਨਾਮ ਹੈਂ ਤਿਸ ਕੋ ਉਚਾਰਤੇ ਹੈਂ॥
Prof. Sahib Singh(ਇਸ ਵਾਸਤੇ) ਕਬੀਰ ਆਖਦਾ ਹੈ- (ਤੂੰ ਤਾਂ) ਇਹ ਨਿੱਕੀ ਜਿਹੀ ਗੱਲ ਚੇਤੇ ਰੱਖ,

ਪਦ ਅਰਥ ਭਾਖਿ = ਆਖ। ਅਖਰ ਦੁਇ = ਦੋਵੇਂ ਅੱਖਰ, ਦੋ ਹੀ ਗੱਲਾਂ, ਇਕ ਨਿੱਕੀ ਜਿਹੀ ਗੱਲ।

SikhNet (Spanish)Dice Kabir, recita las dos letras del Nombre del Señor, Ra Ma,

ਹੋਇਗਾ ਖਸਮੁ; ਤ ਲੇਇਗਾ ਰਾਖਿ ॥੩॥੩੩॥

hoeigaa khasam; ta leeigaa raakh |3|33|

Sant Singh KhalsaIf He is your Lord and Master, He will protect you. ||3||33||
Manmohan SinghIf God be my Husband, then, He will protect me.
Manmohan Singh (Punjabi)ਜੇਕਰ ਵਾਹਿਗੁਰੂ ਮੇਰਾ ਮਾਲਕ ਹੈ, ਤਾਂ ਉਹ ਮੈਨੂੰ ਬਚਾ ਲਏਗਾ।
Fareedkot Teekaਜੋ ਕੋਈ ਹਮਾਰਾ ਖਸਮ ਹੋਵੇਗਾ ਸੋ ਰਾਖ ਲੇਵੇਗਾ। ਇਤਨੇ ਮੇਂ ਅਗਨੀ ਸਾਂਤ ਹੋ ਗਈ॥੩॥੩੩॥
Prof. Sahib Singhਕਿ ਜੇ ਖ਼ਸਮ ਨੂੰ ਮਨਜ਼ੂਰ ਹੋਵੇਗਾ ਤਾਂ (ਜਿਥੇ ਕਿਤੇ ਲੋੜ ਪਏਗੀ, ਆਪ ਹੀ) ਬਚਾ ਲਏਗਾ ॥੩॥੩੩॥

ਪਦ ਅਰਥ ਹੋਇਗਾ ਖਸਮੁ = ਜੇ ਮਾਲਕ ਹੋਵੇਗਾ, ਜੇ ਖਸਮ ਨੂੰ ਮਨਜ਼ੂਰ ਹੋਵੇਗਾ। ਲੇਇਗਾ ਰਾਖਿ = ਬਚਾ ਲਏਗਾ ॥੩॥੩੩॥

* ਸ਼ਬਦ ਦਾ ਭਾਵ: ਸਿਮਰਨ ਦੀ ਬਰਕਤਿ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ ਆਪ ਹੀ ਹਰ ਥਾਂ ਰਾਖਾ ਹੈ, ਹੋਰ ਕੋਈ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ; ਉਹ ਆਪ ਹੀ ਜਗਤ ਦੀ ਹਰੇਕ ਖੇਡ, ਖੇਡ ਰਿਹਾ ਹੈ।੩੩।

SikhNet (Spanish)porque si Él es tu Maestro, entonces te protegerá. (3-33)

Open this shabad →

Shabad Bhagat Kabir Ji Raag Gauree continues on Ang 330

ਗਉੜੀ ਕਬੀਰ ਜੀ ਦੁਪਦੇ₂ ॥

gaurree kabeer jee dupade₂ |

Sant Singh KhalsaGauree, Kabeer Jee, Dho-Padhay:
Manmohan SinghGauri Kabir Ji. Dupde.
Manmohan Singh (Punjabi)ਗਉੜੀ ਕਬੀਰ ਜੀ ਦੁਪਦੇ।
Prof. Sahib Singh

ਪਦ ਅਰਥ ਦੁਪਦੇ = ਦੋ ਪਦਾਂ ਵਾਲੇ ਸ਼ਬਦ {ਪਦ = ਬੰਦ, Stanza}, ਦੋ ਬੰਦਾਂ ਵਾਲੇ ਸ਼ਬਦ।

SikhNet (Spanish)Gauri Kabir yi, Du-Padas.

ਨਾ ਮੈ; ਜੋਗ ਧਿਆਨ ਚਿਤੁ ਲਾਇਆ ॥

naa mai; jog dhiaan chit laaeaa |

Sant Singh KhalsaI have not practiced Yoga, or focused my consciousness on meditation.
Manmohan SinghI have not applied my though or mind to the way of Yoga.
Manmohan Singh (Punjabi)ਮੈਂ ਯੋਗ ਦੀ ਵਿਦਿਆ ਫਲ ਆਪਣਾ ਖਿਆਲ ਜਾ ਮਨ ਨਹੀਂ ਦਿਤਾ।
Fareedkot Teekaਪ੍ਰਸ਼ਨ: ਮੈਨੇ ਜੋਗ ਮਾਰਗ ਕੇ ਧਿਆਨ ਰੂਪ ਅੰਗ ਕਰ ਕੇ ਪਰਮੇਸ੍ਵਰ ਮੇਂ ਚਿਤ ਨਹੀਂ ਲਾਇਆ?☬ਜੇ ਕਹੇ ਨ ਧਿਆਨ ਕਰਣੇ ਮੇਂ ਕੌਣ ਕਾਰਣ ਹੈ? ਤਿਸ ਪਰ ਕਹਤੇ ਹੈਂ:
Prof. Sahib Singhਮੈਂ ਤਾਂ ਜੋਗ (ਦੇ ਦੱਸੇ ਹੋਏ) ਧਿਆਨ (ਭਾਵ, ਸਮਾਧੀਆਂ) ਦਾ ਗਹੁ ਨਹੀਂ ਕੀਤਾ,

ਪਦ ਅਰਥ ਚਿਤੁ ਲਾਇਆ = ਮਨ ਜੋੜਿਆ, ਖ਼ਿਆਲ ਕੀਤਾ, ਗਹੁ ਕੀਤਾ।

SikhNet (Spanish)No he puesto mi mente a meditar o a hacer Yoga, pero sin tener en la vida ecuanimidad,

ਬਿਨੁ ਬੈਰਾਗ; ਨ ਛੂਟਸਿ ਮਾਇਆ ॥੧॥

bin bairaag; na chhoottas maaeaa |1|

Sant Singh KhalsaWithout renunciation, I cannot escape Maya. ||1||
Manmohan SinghWithout Lord's love I cannot escape from mammon.
Manmohan Singh (Punjabi)ਪ੍ਰਭੂ ਦੀ ਪ੍ਰੀਤ ਦੇ ਬਗੈਰ, ਮੈਂ ਮੋਹਨੀ ਪਾਸੋਂ ਖਲਾਸੀ ਨਹੀਂ ਪਾ ਸਕਦਾ।
Fareedkot Teekaਮੈਂ ਵੈਰਾਗ ਸੇ ਬਿਨਾਂ ਹਾਂ, ਇਸੀ ਕਰ ਮੇਰੇ ਮਨ ਸੇ ਮਾਇਆ ਨਹੀਂ ਛੂਟਤੀ; ਭਾਵ ਏਹ ਕਿ ਜਬ ਤਕ ਮਾਇਆ ਮੇਂ ਮਨ ਲਗ ਰਹਾ ਹੈ ਤਬ ਤਕ ਧਿਆਨੁ ਨਹੀਂ ਹੋਤਾ ਹੈ॥੧॥
Prof. Sahib Singh(ਕਿਉਂਕਿ ਇਸ ਨਾਲ ਵੈਰਾਗ ਪੈਦਾ ਨਹੀਂ ਹੁੰਦਾ, ਅਤੇ) ਵੈਰਾਗ ਤੋਂ ਬਿਨਾ ਮਾਇਆ (ਦੇ ਮੋਹ) ਤੋਂ ਖ਼ਲਾਸੀ ਨਹੀਂ ਹੋ ਸਕਦੀ ॥੧॥

ਪਦ ਅਰਥ ਬੈਰਾਗ = ਸੰਸਾਰ ਦੇ ਮੋਹ ਤੋਂ ਉਪਰਾਮਤਾ। ਛੂਟਸਿ = ਦੂਰ ਹੋਵੇਗੀ। ਨ ਛੂਟਸਿ = ਖ਼ਲਾਸੀ ਨਹੀਂ ਹੋਵੇਗੀ ॥੧॥

SikhNet (Spanish)¿cómo pueden las amarras de Maya ser abolidas?(1)

ਕੈਸੇ ਜੀਵਨੁ ਹੋਇ. ਹਮਾਰਾ ॥

kaise jeevan hoe. hamaaraa |

Sant Singh KhalsaHow have I passed my life?
Manmohan SinghHow shall I pass my life,
Manmohan Singh (Punjabi)ਮੇਰੀ ਜਿੰਦਗੀ ਕਿਸ ਤਰ੍ਹਾਂ ਬਤੀਤ ਹੋਵੇਗੀ,
Fareedkot Teekaਤਬ ਹਮਾਰਾ ਜੀਵਨ ਕੈਸੇ ਹੋਵੇ ਅਰਥਾਤ ਨਹੀਂ ਹੋਤਾ॥
Prof. Sahib Singh(ਪ੍ਰਭੂ ਦੇ ਨਾਮ ਦਾ ਆਸਰੇ ਬਿਨਾਂ ਅਸੀਂ ਸਹੀ) ਜੀਵਨ ਜੀਊ ਹੀ ਨਹੀਂ ਸਕਦੇ,
SikhNet (Spanish)¿Cómo he ido a través de mi vida?

Open this shabad (7 lines, Angs 329-330) →

Ang 329 of 1430