ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਓਇ ਜੁ ਦੀਸਹਿ; ਅੰਬਰਿ ਤਾਰੇ ॥
oe ju deeseh; anbar taare |
Sant Singh KhalsaThe stars which are seen in the sky
Manmohan SinghThose stars which are seen in the sky,
Manmohan Singh (Punjabi)ਉਹ ਜੋ ਦਿਸ ਰਹੇ ਅਸਮਾਨ ਵਿੱਚ ਨਛਤ੍ਰ ਹਨ,
Fareedkot Teekaਵਹੁ ਜੋ ਅਕਾਸ ਮੇਂ ਤਾਰੇ ਦੀਸਤੇ ਹੈਂ॥
Prof. Sahib Singhਉਹ ਤਾਰੇ ਜੋ ਅਕਾਸ਼ ਵਿਚ ਦਿੱਸ ਰਹੇ ਹਨ,ਪਦ ਅਰਥ ਓਇ = {ਇਹ ਲਫ਼ਜ਼ 'ਓਹ' ਤੋਂ 'ਬਹੁ-ਵਚਨ' (Plural) ਹੈ}। ਦੀਸਹਿ = ਦਿੱਸ ਰਹੇ ਹਨ। ਅੰਬਰਿ = ਅੰਬਰ ਵਿਚ, ਅਕਾਸ਼ ਵਿਚ।
SikhNet (Spanish)Las estrellas que uno ve en los cielos,
ਕਿਨਿ ਓਇ ਚੀਤੇ; ਚੀਤਨਹਾਰੇ ॥੧॥
kin oe cheete; cheetanahaare |1|
Sant Singh Khalsa- who is the painter who painted them? ||1||
Manmohan Singhwho is the painter, who has painted them?
Manmohan Singh (Punjabi)ਉਹ ਕਿਹੜੇ ਚਿੱਤਰਕਾਰ ਨੇ ਚਿਤਰੇ ਹਨ?
Fareedkot Teekaਸੋ ਕਿਸ ਚਤੇਰੇ ਨੇ ਚੀਤੇ ਹੈਂ? ਭਾਵ ਈਸ੍ਵਰ ਰਚਤ ਹੈਂ॥੧॥
Prof. Sahib Singhਕਿਸ ਚਿੱਤ੍ਰਕਾਰ ਨੇ ਚਿੱਤਰੇ ਹਨ? ॥੧॥ਪਦ ਅਰਥ ਕਿਨਿ = ਕਿਸ ਨੇ? ਚੀਤੇ = ਚਿੱਤਰੇ ਹਨ। ਚੀਤਨਹਾਰੇ = ਚਿੱਤ੍ਰਕਾਰ ਨੇ ॥੧॥
SikhNet (Spanish)¿quién es el que las ha plantado ahí tan alto? (1)
ਕਹੁ ਰੇ ਪੰਡਿਤ; ਅੰਬਰੁ ਕਾ ਸਿਉ ਲਾਗਾ ॥
kahu re panddit; anbar kaa siau laagaa |
Sant Singh KhalsaTell me, O Pandit, what is the sky attached to?
Manmohan SinghSay, O Pandit, to what is the sky attached?
Manmohan Singh (Punjabi)ਦੱਸ ਹੇ ਪੰਡਤ! ਅਸਮਾਨ ਕਾਹਦੇ ਨਾਲ ਜੁੜਿਆ ਹੋਇਆ ਹੈ।
Fareedkot Teekaਹੇ ਪੰਡਤ! ਤੂੰ ਕਹੁ (ਅੰਬਰੁ) ਅਕਾਸ ਕਿਸ ਕੇ ਸਾਥ ਲਗਾ ਹੈ, ਆਕਾਸ ਕਰ ਉਪਲਖਤ ਉਪਰ ਕੇ ਲੋਕ ਜਾਨਣੇ, ਭਾਵ ਇਹ ਕਿ ਤਿਸ ਪਰਮੇਸ੍ਵਰ ਕੀ ਸਤਾ ਕਰ ਇਸਥਿਤ ਹੈ॥
Prof. Sahib Singhਦੱਸ, ਹੇ ਪੰਡਿਤ! ਅਕਾਸ਼ ਕਿਸ ਦੇ ਸਹਾਰੇ ਹੈ?ਪਦ ਅਰਥ ਅੰਬਰੁ = ਅਕਾਸ਼। ਕਾ ਸਿਉ = ਕਿਸ ਨਾਲ, ਕਿਸ ਦੇ ਆਸਰੇ?
SikhNet (Spanish)Di, oh erudito, ¿quién es el que soporta el cielo tapizado de estrellas?
ਬੂਝੈ; ਬੂਝਨਹਾਰੁ ਸਭਾਗਾ ॥੧॥ ਰਹਾਉ ॥
boojhai; boojhanahaar sabhaagaa |1| rahaau |
Sant Singh KhalsaVery fortunate is the knower who knows this. ||1||Pause||
Manmohan SinghVery fortunate is the knower, who knows this. Pause.
Manmohan Singh (Punjabi)ਵੱਡੇ ਭਾਗਾਂ ਵਾਲਾ ਹੈ ਉਹ ਜਾਨਣ ਵਾਲਾ ਜੋ ਇਸ ਨੂੰ ਜਾਣਦਾ ਹੈ। ਠਹਿਰਾਉ।
Fareedkot Teekaਪਰੰਤੂ ਇਹੁ ਸਮਝ ਕੋਈ ਸ੍ਰੇਸ਼ਟ ਭਾਗੋਂ ਵਾਲਾ ਬੁਝਨ ਹਾਰ ਹੀ ਬੂਝੇਗਾ॥੧॥ ਰਹਾਉ ॥
Prof. Sahib Singhਕੋਈ ਭਾਗਾਂ ਵਾਲਾ ਸਿਆਣਾ ਬੰਦਾ ਹੀ ਇਸ (ਰਮਜ਼ ਨੂੰ) ਸਮਝਦਾ ਹੈ ॥੧॥ ਰਹਾਉ ॥ਪਦ ਅਰਥ ਬੂਝਨਹਾਰੁ = ਬੁੱਝਣ ਵਾਲਾ, ਸਿਆਣਾ ॥੧॥ ਰਹਾਉ ॥
SikhNet (Spanish)Es el vidente afortunado el que conoce la Verdad. (1-Pausa)
ਸੂਰਜ ਚੰਦੁ; ਕਰਹਿ ਉਜੀਆਰਾ ॥
sooraj chand; kareh ujeeaaraa |
Sant Singh KhalsaThe sun and the moon give their light;
Manmohan SinghThe sun and the moon diffuse light.
Manmohan Singh (Punjabi)ਸੂਰਜ ਅਤੇ ਚੰਦ੍ਰਮਾ ਚਾਨਣ ਕਰਦੇ ਹਨ।
Fareedkot Teekaਔਰ ਜਿਸ ਕੀ ਸਤਾ ਕੋ ਪਾਇ ਕਰ ਸੂਰਜ ਔਰ ਚੰਦ੍ਰਮਾ ਉਜਿਆਲਾ ਕਰਤੇ ਹੈਂ॥
Prof. Sahib Singh(ਇਹ ਜੋ) ਸੂਰਜ ਤੇ ਚੰਦ੍ਰਮਾ (ਆਦਿਕ ਜਗਤ ਵਿਚ) ਚਾਨਣ ਕਰ ਰਹੇ ਹਨ,ਪਦ ਅਰਥ ਕਰਹਿ = ਕਰ ਰਹੇ ਹਨ। ਉਜਿਆਰਾ = ਚਾਨਣਾ।
SikhNet (Spanish)El sol y la luna brillan con resplandor,
ਸਭ ਮਹਿ ਪਸਰਿਆ; ਬ੍ਰਹਮ ਪਸਾਰਾ ॥੨॥
sabh meh pasariaa; braham pasaaraa |2|
Sant Singh KhalsaGod's creative extension extends everywhere. ||2||
Manmohan SinghIn everything the Lord's extension is pervading.
Manmohan Singh (Punjabi)ਹਰ ਸ਼ੈ ਅੰਦਰ ਪ੍ਰਭੂ ਦਾ ਹੀ ਪਸਾਰਾ ਫੈਲਿਆ ਹੋਇਆ ਹੈ।
Fareedkot Teekaਜੋ ਸਭ ਪਸਾਰਾ ਹੈ ਤਿਸ ਮੇਂ ਸੋ ਬ੍ਰਹਮ ਬਿਆਪਿਆ ਹੈ॥੨॥☬ਜੇ ਕਹੇ ਐਸੇ ਬਿਆਪਕ ਬ੍ਰਹਮ ਕੋ ਸਭੀ ਜੀਵ ਕਿਉਂ ਨਹੀਂ ਜਾਨਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singh(ਇਹਨਾਂ) ਸਭਨਾਂ ਵਿਚ ਪ੍ਰਭੂ ਦੀ ਜੋਤਿ ਦਾ (ਹੀ) ਪ੍ਰਕਾਸ਼ ਖਿਲਰਿਆ ਹੋਇਆ ਹੈ ॥੨॥ਪਦ ਅਰਥ ਬ੍ਰਹਮ ਪਸਾਰਾ = ਪ੍ਰਭੂ ਦਾ ਖਿਲਾਰਾ, ਪ੍ਰਭੂ ਦੀ ਜੋਤਿ ਦਾ ਪ੍ਰਕਾਸ਼ ॥੨॥
SikhNet (Spanish)pero es el Señor Quien prevalece en todo. (2)
ਕਹੁ ਕਬੀਰ; ਜਾਨੈਗਾ ਸੋਇ ॥
kahu kabeer; jaanaigaa soe |
Sant Singh KhalsaSays Kabeer, he alone knows this,
Manmohan SinghSays Kabir, he alone shall know this,
Manmohan Singh (Punjabi)ਕਬੀਰ ਜੀ ਆਖਦੇ ਹਨ, ਕੇਵਲ ਓਹੀ ਇਸ ਨੂੰ ਸਮਝੇਗਾ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਸੋ ਪੁਰਸ਼ ਜਾਨੇਗਾ॥
Prof. Sahib Singhਕਬੀਰ ਆਖਦਾ ਹੈ- (ਇਸ ਭੇਤ ਨੂੰ) ਓਹੀ ਮਨੁੱਖ ਸਮਝੇਗਾ,ਪਦ ਅਰਥ ਸੋਇ = ਉਹੀ ਮਨੁੱਖ।
SikhNet (Spanish)Dice Kabir, sólo aquél que tiene a Dios en su corazón,
ਹਿਰਦੈ ਰਾਮੁ; ਮੁਖਿ ਰਾਮੈ ਹੋਇ ॥੩॥੨੯॥
hiradai raam; mukh raamai hoe |3|29|
Sant Singh Khalsawhose heart is filled with the Lord, and whose mouth is also filled with the Lord. ||3||29||
Manmohan Singhin whose heart is the Lord and in whose mouth too, is the Lord.
Manmohan Singh (Punjabi)ਜਿਸ ਦੇ ਦਿਲ ਵਿੱਚ ਪ੍ਰਭੂ ਹੈ ਅਤੇ ਜਿਸ ਦੇ ਮੂੰਹ ਵਿੱਚ ਭੀ ਪ੍ਰਭੂ ਹੈ।
Fareedkot Teekaਜਿਸ ਕੇ ਹਿਰਦੇ ਮੇਂ ਭੀ ਰਾਮ ਔਰ ਮੁਖ ਮੇਂ ਭੀ ਰਾਮ ਹੋਵੇ॥੩॥੨੯॥☬ਕਿਸੀ ਕਰਮ ਕਾਂਡੀ ਨੇ ਪ੍ਰਸ਼ਨ ਕੀਆ ਕਿ ਹੇ ਕਬੀਰ ਜੀ ਆਪ ਬੇਦ ਔਰ ਸਿੰਮ੍ਰਤੀਆਂ ਕਰ ਕੇ ਕਥਤ ਜੋ ਕਰਮ ਹੈਂ ਤਿਨ ਕੋ ਕਿਉਂ ਨਹੀਂ ਮਾਨਤੇ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਦੇ ਹਿਰਦੇ ਵਿਚ ਪ੍ਰਭੂ ਵੱਸ ਰਿਹਾ ਹੈ, ਤੇ ਮੂੰਹ ਵਿਚ (ਭੀ) ਕੇਵਲ ਪ੍ਰਭੂ ਹੀ ਹੈ (ਭਾਵ, ਜੋ ਮੂੰਹੋਂ ਭੀ ਪ੍ਰਭੂ ਦੇ ਗੁਣ ਉਚਾਰ ਰਿਹਾ ਹੈ) ॥੩॥੨੯॥ਪਦ ਅਰਥ ਹਿਰਦੈ = ਹਿਰਦੇ ਵਿਚ। ਮੁਖਿ = ਮੂੰਹ ਵਿਚ। ਰਾਮੈ = ਰਾਮ ਹੀ {ਰਾਮ ਈ=ਰਾਮੈ} ॥੩॥੨੯॥
* ਸ਼ਬਦ ਦਾ ਭਾਵ: ਇਸ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਤੇ ਆਸਰਾ ਦੇਣ ਵਾਲਾ ਪ੍ਰਭੂ ਆਪ ਹੀ ਹੈ, ਉਸ ਦੀ ਆਪਣੀ ਹੀ ਜੋਤਿ ਦਾ ਪ੍ਰਕਾਸ਼ ਹਰ ਥਾਂ ਹੋ ਰਿਹਾ ਹੈ, ਪਰ ਇਸ ਗੱਲ ਦੀ ਸਮਝ ਸਿਰਫ਼ ਉਸ ਮਨੁੱਖ ਨੂੰ ਹੀ ਪੈਂਦੀ ਹੈ ਜੋ ਪ੍ਰਭੂ ਦੀ ਬੰਦਗੀ ਕਰਦਾ ਹੈ।੨੯।
SikhNet (Spanish)en sus labios tiene el Verdadero Conocimiento.(3‑29)