ੴ

ਸਿੱਖਬਾਣੀ · SikhBani

ਗਉੜੀ ਕਬੀਰ ਜੀ ॥

gaurree kabeer jee
Bhagat Kabir Ji ਭਗਤ ਕਬੀਰ ਜੀ · Raag Gauree · Ang 329 · 9 lines
Translations

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਦੇਇ ਮੁਹਾਰ; ਲਗਾਮੁ ਪਹਿਰਾਵਉ ॥

dee muhaar; lagaam pahiraavau |

Sant Singh KhalsaI have grasped the reins and attached the bridle;
Manmohan SinghTo inflict defeat on worldly love is putting the bridle to my mind's steed,
Manmohan Singh (Punjabi)ਸੰਸਾਰੀ ਮੌਹ ਨੂੰ ਸ਼ਿਕਸਤ ਦੇਣੀ ਆਪਣੇ ਮਨ-ਕੋਤਲ ਨੂੰ ਕੰਡਿਆਲਾ ਪਾਉਣਾ ਹੈ,
Fareedkot Teekaਜੋ ਮੋਹ ਕਾ ਹਾਰ ਦੇਣਾ ਅਰਥਾਤ ਤਿਆਗ ਦੇਣਾ ਹੈ ਇਹ ਵਿਰਾਗ ਰੂਪੀ (ਮੁਹਾਰ) ਪੂਜੀ ਦਿਤੀ ਹੈ ਔਰ ਪਰਮੇਸ੍ਵਰ ਮੇਂ ਲਗਣਾ ਅਰਥਾਤ ਅਤੀ ਪ੍ਰੀਤੀ ਕਾ ਪਰਵਾਹ ਏਹ ਲਗਾਮ ਪਹਰਾਵਤਾ ਹੂੰ॥
Prof. Sahib Singhਮੈਂ ਤਾਂ (ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਦੀ) ਪੂਜੀ ਦੇ ਕੇ (ਪ੍ਰੇਮ ਦੀ ਲਗਨ ਦੀ) ਲਗਾਮ ਪਾਂਦਾ ਹਾਂ,

ਪਦ ਅਰਥ ਦੇਇ = ਦੇ ਕੇ, ਪਾ ਕੇ। ਮੁਹਾਰ = ਘੋੜੇ ਦੀ ਪੂਜੀ ਜੋ ਮੂੰਹ ਤੋਂ ਤੰਗ ਨਾਲ ਹੇਠਲੇ ਪਾਸੇ ਬੱਧੀ ਹੁੰਦੀ ਹੈ {ਭਾਵ, ਮੂੰਹ-ਹਾਰ, ਮੂੰਹ ਨੂੰ ਬੰਦ ਕਰਨਾ, ਨਿੰਦਾ-ਉਸਤਿਤ ਤੋਂ ਬਚ ਕੇ ਰਹਿਣਾ}। ਲਗਾਮੁ = (ਭਾਵ) ਪ੍ਰੇਮ ਦੀ ਲਗਨ। ਲਗਾਮ ਪਹਿਰਾਵਉ = ਮੈਂ ਲਗਾਮ ਚੜ੍ਹਾਵਾਂ, ਭਾਵ, ਮਨ ਨੂੰ ਪ੍ਰੇਮ ਦੀ ਲਗਨ ਲਾਵਾਂ।

SikhNet (Spanish)He aplicado el freno al caballo bronco de mi mente,

ਸਗਲ ਤ ਜੀਨੁ; ਗਗਨ ਦਉਰਾਵਉ ॥੧॥

sagal ta jeen; gagan dauraavau |1|

Sant Singh Khalsaabandoning everything, I now ride through the skies. ||1||
Manmohan Singhand the abandonment of everything is to course it towards heaven.
Manmohan Singh (Punjabi)ਅਤੇ ਸਭ ਕੁਛ ਦਾ ਤਿਆਗ ਇਸ ਨੂੰ ਅਸਮਾਨ ਵਿੱਚ ਭਜਾਉਣਾ ਹੈ।
Fareedkot Teekaਸਰਬ ਕਾ ਜੋ (ਤ ਜੀਨ) ਤਿਆਗ ਕੀਆ ਹੈ ਏਹੀ ਮੇਂ ਜੀਨ ਪਹਰਾਵਤਾ ਹੂੰ॥☬ਪ੍ਰਸ਼ਨ: ਮਨ ਘੋੜੇ ਕੋ ਦੌਰਾਵਤੇ ਕਹਾਂ ਹੋ?☬ਉੱਤ੍ਰ: (ਗਗਨ) ਚੈਤੰਨ ਅਕਾਸ ਮੇਂ ਦੌੜਾਵਤਾ ਹੂੰ, ਭਾਵ ਏਹ ਕਿ ਬ੍ਰਹਮ ਕਾ ਮਨਨ ਕਰਤਾ ਹੂੰ॥੧॥☬ਪ੍ਰਸ਼ਨ: ਆਪ ਅਸਵਾਰੀ ਕੈਸੇ ਕਰਤੇ ਹੋ?☬ਉੱਤ੍ਰ:
Prof. Sahib Singhਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ-ਇਹ ਕਾਠੀ ਪਾ ਕੇ (ਮਨ ਨੂੰ) ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ (ਭਾਵ, ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ) ॥੧॥

ਪਦ ਅਰਥ ਸਗਲਤ = ਸਰਬ-ਵਿਆਪਕਤਾ। ਗਗਨ = ਅਕਾਸ਼; ਭਾਵ, ਦਸਮ-ਦੁਆਰ। ਗਗਨ ਦਉਰਾਵਉ = ਦਸਮ ਦੁਆਰ ਵਿਚ ਦੁੜਾਵਾਂ, ਮੈਂ ਪ੍ਰਭੂ ਦੇ ਦੇਸ਼ ਦੀਆਂ ਉਡਾਰੀਆਂ ਲਵਾਵਾਂ; ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਾਂ ॥੧॥

SikhNet (Spanish)y domando desde mi silla las pasiones, paseo a gusto por todos los cielos. (1)

ਅਪਨੈ ਬੀਚਾਰਿ; ਅਸਵਾਰੀ ਕੀਜੈ ॥

apanai beechaar; asavaaree keejai |

Sant Singh KhalsaI made self-reflection my mount,
Manmohan SinghSelf-reflection I have make my ride.
Manmohan Singh (Punjabi)ਸਵੈ-ਸੋਚ-ਬੀਚਾਰ ਨੂੰ ਮੈਂ ਆਪਣੀ ਸਵਾਰੀ ਬਣਾਇਆ ਹੈ।
Fareedkot Teekaਆਤਮਾ ਕੇ ਬੀਚਾਰ ਮੇਂ ਜੋ ਰਹਣਾ ਕੀਆ, ਆਤਮ ਬ੍ਰਹਮ ਰੂਪ ਹੈ, ਏਹ ਮਨ ਘੋੜੇ ਪਰ ਅਸਵਾਰੀ ਕਰੀਏ ਵਾ ਹਮ ਕਰਤੇ ਹੈਂ ਤੁਮ ਭੀ ਕਰੋ॥☬ਪ੍ਰਸ਼ਨ: ਈਹਾਂ ਪਾਇੜੇ ਕੌਣ ਹੈਂ?☬ਉੱਤ੍ਰ:
Prof. Sahib Singh(ਆਓ, ਭਾਈ!) ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ (ਭਾਵ, ਅਸਾਡਾ ਅਸਲਾ ਕੀਹ ਹੈ, ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਵੀਏ;

ਪਦ ਅਰਥ ਅਪਨੈ ਬੀਚਾਰਿ = ਆਪਣੇ ਆਪ ਦੀ ਵਿਚਾਰ ਤੇ, ਆਪਣੇ ਸਰੂਪ ਦੇ ਗਿਆਨ = (ਰੂਪ ਘੋੜੇ) ਉਤੇ। ਅਸਵਾਰੀ ਕੀਜੈ = ਸਵਾਰ ਹੋ ਜਾਈਏ।

SikhNet (Spanish)Ahora visito y voy a donde me place,

ਸਹਜ ਕੈ ਪਾਵੜੈ; ਪਗੁ ਧਰਿ ਲੀਜੈ ॥੧॥ ਰਹਾਉ ॥

sehaj kai paavarrai; pag dhar leejai |1| rahaau |

Sant Singh Khalsaand in the stirrups of intuitive poise, I placed my feet. ||1||Pause||
Manmohan SinghIn the stirrup of Divine knowledge I have placed my foot. Pause.
Manmohan Singh (Punjabi)ਬ੍ਰਹਮ-ਗਿਆਨ ਦੀ ਰਕਾਬ ਵਿੱਚ ਮੈਂ ਆਪਣਾ ਪੈਰ ਟਿਕਾ ਲਿਆ ਹੈ। ਠਹਿਰਾਉ।
Fareedkot Teekaਗਿਆਨ ਕੇ ਪਾਵੜੇ ਪਰ ਬੁਧੀ ਰੂਪੀ ਪੈਰੋਂ ਕੋ ਧਰ ਲੀਜੀਏ, ਹਮਨੇ ਧਰੇ ਹੈਂ॥੧॥ ਰਹਾਉ ॥☬ਜੇ ਕਹੇ ਚਾਬਕ ਸਮ ਕੌਣ ਬੋਲੀ ਦੇ ਕਰ ਮਨ ਰੂਪ ਘੋੜੇ ਕੋ ਫੇਰਤੇ ਹੋ? ਤਿਸ ਪਰ ਕਹਤੇ ਹੈਂ:
Prof. Sahib Singhਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ), ਅਤੇ ਆਪਣੀ ਅਕਲ-ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿਚ ਰੱਖੀ ਰੱਖੀਏ ॥੧॥ ਰਹਾਉ ॥

ਪਦ ਅਰਥ ਪਾਵੜੈ = ਰਕਾਬ ਵਿਚ। ਸਹਜ = ਸ਼ਾਂਤੀ, ਅਡੋਲਤਾ। ਸਹਜ ਕੈ ਪਾਵੜੈ = ਸਹਿਜ ਅਵਸਥਾ ਦੀ ਰਕਾਬ ਵਿਚ। ਪਗੁ = ਪੈਰ, ਬੁੱਧੀ-ਰੂਪ ਪੈਰ, ਤਾਂ ਜੋ ਡਿੱਗ ਨਾ ਪਈਏ {ਮਨ ਨੀਵਾਂ, ਮਤਿ ਉੱਚੀ, ਮਤਿ ਕਾ ਰਾਖਾ ਵਾਹਿਗੁਰੂ; ਇਸ ਅਰਦਾਸ ਵਿਚ ਏਹੀ ਭਾਵ ਹੈ ਕਿ ਅਕਲ ਪ੍ਰਭੂ ਦੇ ਅਧੀਨ ਰਹਿ ਕੇ ਸਹਿਜ ਅਵਸਥਾ ਵਿਚ ਟਿਕੀ ਰਹੇ ਅਤੇ ਮਨ ਉਤੇ ਕਾਬੂ ਰੱਖੇ}। ਧਰਿ ਲੀਜੈ = ਰੱਖ ਲਈਏ ॥੧॥ ਰਹਾਉ ॥

SikhNet (Spanish)pues mis pies están puestos sobre los estribos del Equilibrio. (1-Pausa)

ਚਲੁ ਰੇ ਬੈਕੁੰਠ; ਤੁਝਹਿ ਲੇ ਤਾਰਉ ॥

chal re baikuntth; tujheh le taarau |

Sant Singh KhalsaCome, and let me ride you to heaven.
Manmohan SinghCome, O steed, let me drive thee to the Lord's Mansion.
Manmohan Singh (Punjabi)ਆ ਹੇ ਕੋਤਲ! ਮੈਂ ਤੈਨੂੰ ਮਾਲਕ ਦੇ ਮੰਦਰ ਨੂੰ ਲੈ ਚੱਲਾ।
Fareedkot Teekaਰੇ ਮਨ ਘੋੜੇ! (ਬੈਕੁੰਠ) ਅਬਨਾਸੀ ਪਦ ਮੇਂ ਚਲੁ ਤੇਰੇ ਕੋ ਸੰਸਾਰ ਸਮੁੰਦਰ ਸੇ ਤਾਰ ਲੇਵਉਂ, ਤਰਨੇ ਮੇਂ ਅਸੰਕਾ ਨਹੀਂ ਦਰਿਆਈ ਘੋੜੇ ਤਰ ਜਾਤੇ ਹੈਂ॥
Prof. Sahib Singhਚੱਲ, ਹੇ (ਮਨ-ਰੂਪ ਘੋੜੇ)! ਤੈਨੂੰ ਬੈਕੁੰਠ ਦੇ ਸੈਰ ਕਰਾਵਾਂ;

ਪਦ ਅਰਥ ਚਲੁ ਰੇ = ਹੇ (ਮਨ!) ਤੁਰ। ਤੁਝਹਿ = (ਹੇ ਮਨ!) ਤੈਨੂੰ। ਤਾਰਉ = ਤਰਾਵਾਂ, ਤਾਰੀਆਂ ਲਵਾਵਾਂ। ਬੈਕੁੰਠ ਤਾਰਉ = ਬੈਕੁੰਠ ਦੀਆਂ ਤਾਰੀਆਂ ਲਵਾਵਾਂ।

SikhNet (Spanish)Ven, oh mi mente, déjame llevarte al Paraíso del Señor,

ਹਿਚਹਿ ਤ; ਪ੍ਰੇਮ ਕੈ ਚਾਬੁਕ ਮਾਰਉ ॥੨॥

hicheh ta; prem kai chaabuk maarau |2|

Sant Singh KhalsaIf you hold back, then I shall strike you with the whip of spiritual love. ||2||
Manmohan SinghIf thou jib, then, I will strike thee with the whip of Lord's love.
Manmohan Singh (Punjabi)ਜੇਕਰ ਤੂੰ ਅੜੀ ਕਰੇਗਾ ਤਾਂ ਮੈਂ ਤੈਨੂੰ ਪ੍ਰਭੂ ਦੀ ਪ੍ਰੀਤ ਦੀ ਚਾਬਕ ਮਾਰਾਂਗਾ।
Fareedkot Teekaਜੇ ਕਰ ਪਰਮੇਸ੍ਵਰ ਕੀ ਤਰਫ ਸੇ (ਹਿਚਹਿ) ਮੁੜੇਗਾ ਤੋ ਤੇਰੇ ਕੋ ਪ੍ਰੇਮ ਕੇ ਚਾਬਕ ਮਾਰੂੰਗਾ॥੨॥
Prof. Sahib Singhਜੇ ਅੜੀ ਕੀਤੀਓਈ, ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ ॥੨॥

ਪਦ ਅਰਥ ਹਿਚਹਿ = ਜੇ ਤੂੰ ਅੜੀ ਕਰੇਂਗਾ ॥੨॥

SikhNet (Spanish)y si te paras y te demoras, te voy a dar con el látigo del Amor del Señor. (2)

ਕਹਤ ਕਬੀਰ; ਭਲੇ ਅਸਵਾਰਾ ॥

kehat kabeer; bhale asavaaraa |

Sant Singh KhalsaSays Kabeer, those who remain detached from the
Manmohan SinghSays Kabir they are the good riders,
Manmohan Singh (Punjabi)ਕਬੀਰ ਜੀ ਆਖਦੇ ਹਨ, ਉਹ ਚੰਗੇ ਸਵਾਰ ਹਨ,
Fareedkot Teekaਕਬੀਰ ਜੀ ਕਹਤੇ ਹੈਂ: ਵਹੁ ਸ੍ਰੇਸ਼ਟ ਅਸਵਾਰ ਹੈਂ॥
Prof. Sahib Singhਕਬੀਰ ਆਖਦਾ ਹੈ-(ਇਹੋ ਜਿਹੇ) ਸਿਆਣੇ ਅਸਵਾਰ (ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ),

ਪਦ ਅਰਥ ਭਲੇ = ਚੰਗੇ, ਸਿਆਣੇ।

SikhNet (Spanish)Oh buen jinete, mente mía, Kabir te pide, que te eleves más allá del conocimiento textual de los

ਬੇਦ ਕਤੇਬ ਤੇ; ਰਹਹਿ ਨਿਰਾਰਾ ॥੩॥੩੧॥

bed kateb te; raheh niraaraa |3|31|

Sant Singh KhalsaVedas, the Koran and the Bible are the best riders. ||3||31||
Manmohan Singhwho remain aloof from the Vedas and the Muslim religious books.
Manmohan Singh (Punjabi)ਜੋ ਵੇਦਾਂ ਅਤੇ ਮੁਸਲਮਾਨੀ ਮਜ਼ਹਬੀ ਪੁਸਤਕਾਂ ਤੋਂ ਅਟੰਕ ਵਿਚਰਦੇ ਹਨ।
Fareedkot Teekaਜਿਨੋਂ ਕਾ ਮਨ ਬੇਦ ਕੇ ਕਹੇ ਹੂਏ ਕਰਮ ਕਾਂਡੋ ਸੇ ਔਰ ਕਤਾਬੋਂ ਕੀ ਕਹੀ ਹੂਈ ਸ਼ਰਾ ਸੇ ਨਿਆਰਾ ਰਹਤਾ ਹੈ, ਭਾਵ ਏਹ ਕਿ ਬੇਦ ਬੰਧਨ ਸੇ ਰਹਤ ਹੈਂ॥੩॥੩੧॥☬ਏਕ ਰਜੋ ਗੁਣੀ ਭੋਗੀ ਪੁਰਸ ਮ੍ਰਿਤਕ ਹੂਆ। ਤਿਸ ਕੋ ਦੇਖ ਕਰ ਜਨਮ ਮਰਨ ਕੀ ਨਿਵਿਰਤੀ ਕੇ ਵਾਸਤੇ ਪਰਮੇਸ੍ਵਰ ਆਗੇ ਬੇਨਤੀ ਕਰਤੇ ਹੈਂ:
Prof. Sahib Singhਵੇਦਾਂ ਤੇ ਕਤੇਬਾਂ (ਨੂੰ ਸੱਚੇ ਝੂਠੇ ਆਖਣ ਦੇ ਝਗੜੇ) ਤੋਂ ਵੱਖਰੇ ਰਹਿੰਦੇ ਹਨ ॥੩॥੩੧॥

ਪਦ ਅਰਥ ਤੇ = ਤੋਂ। ਨਿਰਾਰਾ = ਨਿਰਾਲਾ, ਵੱਖਰਾ। ਰਹਹਿ = ਰਹਿੰਦੇ ਹਨ ॥੩॥੩੧॥

* ਸ਼ਬਦ ਦਾ ਭਾਵ: ਹੋਰਨਾਂ ਮਤਾਂ ਦੇ ਧਰਮ-ਪੁਸਤਕਾਂ ਨੂੰ ਨਿੰਦਣ ਦੇ ਥਾਂ, ਧਰਮ ਦਾ ਸਹੀ ਰਸਤਾ ਇਹ ਹੈ ਕਿ ਆਪਣੇ ਅਸਲੇ ਪਰਮਾਤਮਾ ਨੂੰ ਸਦਾ ਚੇਤੇ ਰੱਖੀਏ, ਤੇ ਇਸ ਤਰਾਂ ਮਨ ਨੂੰ ਵਿਕਾਰਾਂ ਵਿਚ ਨਾਹ ਡੋਲਣ ਦੇਈਏ। ਜੋ ਮਨੁੱਖ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਨਾਲ ਪ੍ਰੇਮ ਜੋੜਦਾ ਹੈ ਉਹ ਮਾਨੋ ਬੈਕੁੰਠ ਵਿਚ ਉਡਾਰੀਆਂ ਲਾਉਂਦਾ ਹੈ!।੩੧।

SikhNet (Spanish)Vedas y de los libros sagrados y comprendas su Esencia. (3-31)
Answers quote the Granth verbatim with Ang citations. AI commentary is not Gurbani and not a religious ruling.