ੴ

ਸਿੱਖਬਾਣੀ · SikhBani

ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ ॥

kabeer gahagach pario kuttanb kai kaantthai reh geo raam
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1372 · 2 lines
Translations

ਕਬੀਰ. ਗਹਗਚਿ ਪਰਿਓ ਕੁਟੰਬ ਕੈ; ਕਾਂਠੈ ਰਹਿ ਗਇਓ, ਰਾਮੁ ॥

kabeer. gahagach pario kuttanb kai; kaantthai reh geo, raam |

Sant Singh KhalsaKabeer, the mortal has fallen into the grip of family life, and the Lord has been set aside.
Manmohan SinghKabir, man has fallen into the grip of family and the Lord has been set aside.
Manmohan Singh (Punjabi)ਕਬੀਰ ਬੰਦਾ ਟੱਬਰ-ਕਬੀਲੇ ਦੀ ਪਕੜ ਵਿੱਚ ਆ ਗਿਆ ਹੈ ਤੇ ਸੁਆਮੀ ਇਕ ਪਾਸੇ ਹੀ ਰਹਿ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਹ ਜੀਵ ਕੁਟੰਬ ਕੇ ਬਿਖੇ (ਗਹਗਚਿ) ਤਦਾਕਾਰ ਹੋ ਕਰ ਪੜ ਰਹਿਆ ਹੈ, ਤਿਸ ਕਰ ਰਾਮ ਸੋ ਇਹ ਕਿਨਾਰੇ ਹੀ ਰਹਿ ਗਇਆ ਹੈ; ਵਾ ਰਾਮ ਕਿਨਾਰੇ ਪਰ ਹੀ ਰਹਿ ਗਇਆ, ਭਾਵ ਪ੍ਰਾਪਤਿ ਨਾ ਹੂਆ॥
Prof. Sahib Singhਹੇ ਕਬੀਰ! ਜੋ ਮਨੁੱਖ ਟੱਬਰ ਦੇ ਗਾੜ੍ਹ ਵਿਚ ਹੀ ਫਸਿਆ ਰਹਿੰਦਾ ਹੈ, ਪਰਮਾਤਮਾ (ਦਾ ਭਜਨ ਉਸ ਦੇ ਹਿਰਦੇ ਤੋਂ) ਲਾਂਭੇ ਹੀ ਰਹਿ ਜਾਂਦਾ ਹੈ।

ਪਦ ਅਰਥ ਗਹਗਚਿ = ਗਾੜ੍ਹ ਵਿਚ, ਰੌਣਕ ਵਿਚ, ਘਮਸਾਨ ਵਿਚ। ਕੁਟੰਬ ਕੈ ਗਹਗਚਿ = ਟੱਬਰ ਦੇ ਝੰਬੇਲੇ ਵਿਚ। ਪਰਿਓ = ਪਿਆ ਰਿਹਾ, ਫਸਿਆ ਰਿਹਾ। ਕਾਂਠੈ = ਕੰਢੇ ਤੇ, ਲਾਂਭੇ ਹੀ; ਇਕ-ਪਾਸੇ ਹੀ।

SikhNet (Spanish)Kabir, el mortal ha caído en las garras de la vida familiar y ha hecho a un lado al Señor,

ਆਇ ਪਰੇ ਧਰਮ ਰਾਇ ਕੇ; ਬੀਚਹਿ ਧੂਮਾ ਧਾਮ ॥੧੪੨॥

aae pare dharam raae ke; beecheh dhoomaa dhaam |142|

Sant Singh KhalsaThe messengers of the Righteous Judge of Dharma descend upon the mortal, in the midst of all his pomp and ceremony. ||142||
Manmohan SinghThe myrmidons of the Righteous Judge, descend on the mortal in the midst of his pomp.
Manmohan Singh (Punjabi)ਉਸ ਦੀ ਸ਼ਾਨ-ਸ਼ੋਕਤ ਦੇ ਵਿਚਕਾਰ ਹੀ ਧਰਮ ਰਾਜੇ ਦੇ ਫਰੇਸ਼ਤੇ ਪ੍ਰਾਣੀ ਉਤੇ ਆ ਪੈਦੇ ਹਨ।
Fareedkot Teekaਇਤਨੇ ਮੇਂ ਹੀ ਧਰਮਰਾਇ ਕੇ ਦੂਤ ਆਨ ਪੜੇ ਹੈਂ। ਤਿਨੋਂ ਨੇ ਆਵਤਿਆਂ ਹੀ ਇਸ ਸਰੀਰ ਰੂਪੀ (ਧਾਮ) ਘਰ ਕੇ ਬੀਚ (ਧੂਮਾ) ਧੂਮ ਪਾਇ ਦਿਤੀ ਅਰਥਾਤ ਰੌਲਾ ਪਾਇ ਦੀਆ ਹੈ॥੧੪੨॥
Prof. Sahib Singhਇਸ ਰੌਲੇ-ਗੌਲੇ ਵਿਚ ਹੀ ਫਸੇ ਹੋਏ ਦੇ ਪਾਸ ਧਰਮਰਾਜ ਦੇ ਭੇਜੇ ਹੋਏ ਦੂਤ ਆ ਅੱਪੜਦੇ ਹਨ ('ਰਾਮੁ ਨ ਚੇਤਿਓ, ਜਰਾ ਪਹੂੰਚਿਓ ਆਇ') ॥੧੪੨॥

ਪਦ ਅਰਥ ਧਰਮਰਾਇ ਕੇ = ਧਰਮਰਾਜ ਦੇ ਭੇਜੇ ਹੋਏ ਦੂਤ। ਆਇ ਪਰੇ = ਆ ਅੱਪੜੇ। ਬੀਚਹਿ = ਵਿਚੇ ਹੀ। ਧੂਮਧਾਮ = ਰੌਲਾ-ਗੌਲਾ ॥੧੪੨॥

SikhNet (Spanish)el mensajero del Juez Dhármico de la Rectitud ha descendido en medio de toda su pompa y ceremonia. (142)
Answers quote the Granth verbatim with Ang citations. AI commentary is not Gurbani and not a religious ruling.