ੴ

ਸਿੱਖਬਾਣੀ · SikhBani

ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥

kabeer saakat te sookar bhalaa raakhai aachhaa gaau
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1372 · 2 lines
Translations

ਕਬੀਰ. ਸਾਕਤ ਤੇ ਸੂਕਰ ਭਲਾ; ਰਾਖੈ ਆਛਾ ਗਾਉ ॥

kabeer. saakat te sookar bhalaa; raakhai aachhaa gaau |

Sant Singh KhalsaKabeer, even a pig is better than the faithless cynic; at least the pig keeps the village clean.
Manmohan SinghKabir, better than an infidel is a swine, which keeps the village clean.
Manmohan Singh (Punjabi)ਕਬੀਰ, ਅਧਰਮੀ ਨਾਲੋ ਸੂਰ ਚੰਗਾ ਹੈ, ਜੋ ਪਿੰਡਾਂ ਨੂੰ ਸਾਫ ਸੁਧਰਾ ਰਖਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਾਕਤ ਤੇ ਸੂਰ ਹੀ ਭਲਾ ਹੈ, ਜੋ ਮਲ ਭਖਨ ਕਰ ਕੇ ਗਾਉਂ ਕੋ ਸਾਫ ਕਰ ਕੇ ਅਛਾ ਰਾਖਤਾ ਹੈ॥
Prof. Sahib Singhਹੇ ਕਬੀਰ! (ਕੁਟੰਬ ਦੇ ਗਹਗਚ ਵਿਚ ਪੈ ਕੇ ਪਰਮਾਤਮਾ ਨੂੰ ਵਿਸਾਰ ਦੇਣ ਵਾਲੇ) ਸਾਕਤ ਨਾਲੋਂ ਤਾਂ ਸੂਰ ਹੀ ਚੰਗਾ ਜਾਣੋ (ਪਿੰਡ ਦੇ ਦੁਆਲੇ ਦਾ ਗੰਦ ਖਾ ਕੇ) ਪਿੰਡ ਨੂੰ ਸਾਫ਼-ਸੁਥਰਾ ਰੱਖਦਾ ਹੈ।

ਪਦ ਅਰਥ ਸਾਕਤ ਤੇ = ਰੱਬ ਨਾਲੋਂ ਟੁੱਟੇ ਹੋਏ ਮਨੁੱਖ ਤੋਂ। ਸੂਕਰ = ਸੂਰ। ਭਲਾ = ਚੰਗਾ। ਆਛਾ = ਸਾਫ਼। ਗਾਉ = ਪਿੰਡ।

SikhNet (Spanish)Kabir, aún la puerca es mejor que el cínico sin Fe, por lo menos la puerca conserva limpia su villa,

ਉਹੁ ਸਾਕਤੁ ਬਪੁਰਾ ਮਰਿ ਗਇਆ; ਕੋਇ. ਨ ਲੈਹੈ ਨਾਉ ॥੧੪੩॥

auhu saakat bapuraa mar geaa; koe. na laihai naau |143|

Sant Singh KhalsaWhen the wretched, faithless cynic dies, no one even mentions his name. ||143||
Manmohan SinghWhen he, the wretched materialist dies, no one even mentions his name.
Manmohan Singh (Punjabi)ਜਦ ਉਹ, ਨਾਂ ਮੁਰਾਦ ਮਾਦਾ ਪ੍ਰਸਤ ਮਰ ਜਾਂਦਾ ਹੈ ਕੋਈ ਉਸ ਦਾ ਨਾਮ ਤਕ ਨਹੀਂ ਲੈਂਦਾ।
Fareedkot Teekaਕਿਉਂ ਕਿ ਜਬ ਓਹ ਸਾਕਤ ਵਿਚਾਰਾ ਮਰ ਜਾਤਾ ਹੈ ਤਬ ਤਿਸ ਕਾ ਨਾਮ ਭੀ ਕੋਈ ਨਹੀਂ ਲੇਤਾ ਹੈ ਔ ਸੂਰ ਮਰੇ ਨੂੰ ਲੋਕ ਯਾਦ ਕਰਤੇ ਹੈਂ, ਭਾਵ ਯੇਹ ਸਾਕਤ ਪੁਰਸ਼ ਸੂਕਰ ਤੇ ਭੀ ਨੀਚ ਹੈ॥੧੪੩॥
Prof. Sahib Singhਜਦੋਂ ਉਹ ਮੰਦ-ਭਾਗੀ ਸਾਕਤ ਮਰ ਜਾਂਦਾ ਹੈ ਕਿਸੇ ਨੂੰ ਉਸ ਦਾ ਚੇਤਾ ਭੀ ਨਹੀਂ ਰਹਿ ਜਾਂਦਾ (ਭਾਵੇਂ ਉਹ ਜਿਊਂਦਿਆਂ ਕਿਤਨਾ ਹੀ ਵੱਡਾ ਬਣ ਬਣ ਬਹਿੰਦਾ ਰਿਹਾ ਹੋਵੇ) ॥੧੪੩॥

ਪਦ ਅਰਥ ਬਪੁਰਾ = ਵਿਚਾਰਾ; ਬਦ-ਨਸੀਬ। ਕੋਇ ਨਾਉ ਨ ਲੈ ਹੈ = ਕੋਈ ਉਸ ਦਾ ਨਾਮ ਭੀ ਨਹੀਂ ਲੈਂਦਾ, ਕਿਸੇ ਨੂੰ ਉਸ ਦਾ ਚੇਤਾ ਭੀ ਨਹੀਂ ਰਹਿ ਜਾਂਦਾ ॥੧੪੩॥

* ਨੋਟ: ਇਥੇ ਸਾਕਤ ਅਤੇ ਸੂਕਰ ਦੇ ਜੀਵਨ ਦਾ ਟਾਕਰਾ ਕਰ ਕੇ ਦੱਸਿਆ ਹੈ ਕਿ ਦੋਹਾਂ ਵਿਚੋਂ ਸੂਕਰ ਨੂੰ ਚੰਗਾ ਜਾਣੋ। ਸਾਕਤ ਸਾਰੀ ਉਮਰ ਗੰਦੇ-ਮੰਦੇ ਵਿਕਾਰਾਂ ਵਿਚ ਪਿਆ ਰਹਿੰਦਾ ਹੈ, ਸੂਕਰ ਗੰਦ ਖਾਂਦਾ ਹੈ। ਪਰ ਸਾਕਤ ਤਾਂ ਕਈ ਗ਼ਰੀਬ ਬੰਦਿਆਂ ਨੂੰ ਦੁੱਖ ਦੇਂਦਾ ਰਿਹਾ ਹੋਵੇਗਾ, ਤੇ ਸੂਕਰ ਪਿੰਡ ਦੀ ਸਫ਼ਾਈ ਰੱਖ ਕੇ ਪਿੰਡ ਦੀ ਸੇਵਾ ਹੀ ਕਰਦਾ ਰਿਹਾ।

SikhNet (Spanish)cuando el desgraciado cínico sin Fe muere, nadie ni siquiera menciona su nombre. (143)
Answers quote the Granth verbatim with Ang citations. AI commentary is not Gurbani and not a religious ruling.