ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਬ੍ਰਹਮੁ ਬਿੰਦੇ. ਸੋ ਬ੍ਰਾਹਮਣੁ ਕਹੀਐ; ਜਿ ਅਨਦਿਨੁ ਹਰਿ ਲਿਵ ਲਾਏ ॥
braham binde. so braahaman kaheeai; ji anadin har liv laae |
Sant Singh KhalsaOne who understands God, who lovingly centers his mind on the Lord night and day, is called a Brahmin.
Manmohan SinghHe, who understands the Lord, and night and day fixes his attention on Him, is called a Brahman.
Manmohan Singh (Punjabi)ਜੋ ਸੁਆਮੀ ਨੂੰ ਸਮਝਦਾ ਹੈ ਅਤੇ ਰੈਣ ਦਿਹੁੰ ਹਰੀ ਨਾਲ ਆਪਣੀ ਬਿਰਤੀ ਜੋੜਦਾ ਹੈ, ਉਹ ਬ੍ਰਾਹਮਣ ਆਖਿਆ ਜਾਂਦਾ ਹੈ।
Fareedkot Teekaਜੋ ਰਾਤ ਦਿਨ ਹਰਿ ਮੇਂ ਲਿਉ ਲਗਾਇ ਰਹੇ ਅਰ ਬ੍ਰਹਮ ਕੋ (ਬਿੰਦੇ) ਜਾਨੈ ਸੋ ਬ੍ਰਹਮਣ ਕਹੀਤਾ ਹੈ॥
Prof. Sahib Singhਜੋ ਮਨੁੱਖ ਬ੍ਰਹਮ ਨੂੰ ਬਿੰਦਦਾ ਹੈ (ਪਰਮਾਤਮਾ ਨੂੰ ਪਛਾਣਦਾ ਹੈ) ਜੋ ਹਰ ਵੇਲੇ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ, ਉਸ ਨੂੰ ਬ੍ਰਾਹਮਣ ਕਹਿਣਾ ਚਾਹੀਦਾ ਹੈ,ਪਦ ਅਰਥ ਬ੍ਰਹਮੁ = ਪਰਮਾਤਮਾ। ਬਿੰਦੇ = ਜਾਣੇ। ਜਿ = ਜੋ।
SikhNet (Spanish)Aquél que conoce al Dios Brahma es conocido como un Brahmán.
ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ; ਹਉਮੈ ਰੋਗੁ ਤਿਸੁ ਜਾਏ ॥
satigur puchhai sach sanjam kamaavai; haumai rog tis jaae |
Sant Singh KhalsaConsulting the True Guru, he practices Truth and self-restraint, and he is rid of the disease of ego.
Manmohan SinghConsulting the True Guru, he practises truth and self-restraint and he is rid of the disease of pride.
Manmohan Singh (Punjabi)ਸੱਚੇ ਗੁਰਾਂ ਦੀ ਸਲਾਹ ਲੈਂ, ਉਹ ਸੱਚ ਤੇ ਸਵੈ-ਰੋਕਥਾਮ ਕਮਾਉਂਦਾ ਹੈ ਅਤੇ ਉਸ ਦੀ ਹੰਕਾਰ ਦੀ ਬੀਮਾਰੀ ਦੂਰ ਹੋ ਜਾਂਦੀ ਹੈ।
Fareedkot Teekaਔਰ ਸਤਗੁਰੋਂ ਸੇ ਪੂਛ ਕਰ ਕੇ ਸਚ ਸੰਜਮ ਕਮਾਵਤਾ ਰਹੈ, ਤਿਸ ਬ੍ਰਾਹਮਨ ਕਾ ਹੰਤਾ ਮਮਤਾ ਰੋਗ ਜਾਤਾ ਹੈ॥
Prof. Sahib Singh(ਉਹ ਬ੍ਰਾਹਮਣ) ਸਤਿਗੁਰੂ ਦੇ ਕਹੇ ਤੇ ਤੁਰਦਾ ਹੈ 'ਸੱਚ' ਰੂਪ ਸੰਜਮ ਰੱਖਦਾ ਹੈ, (ਤੇ ਇਸ ਤਰ੍ਹਾਂ) ਉਸ ਦਾ ਹਉਮੈ-ਰੋਗ ਦੂਰ ਹੁੰਦਾ ਹੈ;ਪਦ ਅਰਥ ਸਤਿਗੁਰ ਪੁਛੈ = ਸਤਿਗੁਰੂ ਨੂੰ ਪੁੱਛੇ। ਸੰਜਮੁ = ਬੰਦਸ਼, ਪਾਬੰਦੀ, ਮਰਯਾਦਾ।
SikhNet (Spanish)Siempre está entonado en Dios, e instruido por el Verdadero Guru, practica la Verdad y la autodisciplina y se quita de la aflicción del ego.
ਹਰਿ ਗੁਣ ਗਾਵੈ. ਗੁਣ ਸੰਗ੍ਰਹੈ; ਜੋਤੀ ਜੋਤਿ ਮਿਲਾਏ ॥
har gun gaavai. gun sangrahai; jotee jot milaae |
Sant Singh KhalsaHe sings the Glorious Praises of the Lord, and gathers in His Praises; his light is blended with the Light.
Manmohan SinghGod's praise he sings, God's praise he amasses and his light blends with the Supreme Light.
Manmohan Singh (Punjabi)ਰੱਬ ਦਾ ਜੱਸ ਉਹ ਗਾਉਂਦਾ ਹੈ, ਰੱਬ ਦਾ ਜੱਸ ਹੀ ਉਹ ਇਕੱਤਰ ਕਰਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਮਿਲ ਜਾਂਦਾ ਹੈ।
Fareedkot Teekaਐਸਾ ਬ੍ਰਹਮਣ ਹਰਿ ਗੁਣ ਗਾਉਤਾ ਹੈ ਔ ਹਰਿ ਗੁਣੋਂ ਕਾ ਸੰਗ੍ਰਹ ਕਰਤਾ ਹੈ ਔਰ (ਜੋਤੀ) ਅਕਾਲ ਪੁਰਖ ਮੇਂ ਅਪਨੀ ਜੋਤਿ ਕੋ ਮਿਲਾਉਤਾ ਹੈ॥
Prof. Sahib Singhਉਹ ਹਰੀ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਇਕੱਤ੍ਰ ਕਰਦਾ ਹੈ ਤੇ ਪਰਮ-ਜੋਤਿ ਵਿਚ ਆਪਣੀ ਆਤਮਾ ਮਿਲਾਈ ਰੱਖਦਾ ਹੈ।ਪਦ ਅਰਥ ਸੰਗ੍ਰਹੈ = ਇਕੱਠੇ ਕਰੇ।
SikhNet (Spanish)Él canta las Alabanzas del Señor, recolecta para sí el provecho de las Alabanzas y se funde en la Luz de Dios.
ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ; ਜਿ ਹਉਮੈ ਮੇਟਿ ਸਮਾਏ ॥
eis jug meh ko viralaa braham giaanee; ji haumai mett samaae |
Sant Singh KhalsaIn this world, one who knows God is very rare; eradicating ego, he is absorbed in God.
Manmohan SinghIn this world, there is hardly any knower of the Lord, who eradicating his ego, becomes absorbed in Him.
Manmohan Singh (Punjabi)ਇਸ ਜਹਾਨ ਵਿੱਚ ਕੋਈ ਟਾਂਵਾਂ ਟੱਲਾ ਹੀ ਪ੍ਰਭੂ ਨੂੰ ਜਾਨਣ ਵਾਲਾ ਹੈ, ਜੋ ਆਪਣੀ ਸਵਂੈ-ਹੰਗਤਾ ਨੂੰ ਮੇਟ ਕੇ ਉਸ ਅੰਦਰ ਲੀਨ ਹੁੰਦਾ ਹੈ।
Fareedkot Teekaਇਸ ਕਲਜੁਗ ਮੇਂ ਪਰੰਤੂ ਐਸਾ ਬ੍ਰਹਮ ਗਿਆਨੀ ਬ੍ਰਹਮਣ ਕੋਈ ਬਿਰਲਾ ਹੈ, ਜੋ ਜਗ੍ਯਾਸੂਓਂ ਕੀ ਹੰਤਾ ਮਮਤਾ ਕੋ ਮਿਟਾਇ ਕਰ ਬ੍ਰਹਮ ਮੇਂ ਮਿਲਾਇ ਦੇਤਾ ਹੈ॥
Prof. Sahib Singhਮਨੁੱਖ ਜਨਮ ਵਿਚ ਕੋਈ ਵਿਰਲਾ ਬ੍ਰਹਮ ਨੂੰ ਜਾਣਨ ਵਾਲਾ ਹੈ ਜੋ ਹਉਮੈ ਦੂਰ ਕਰ ਕੇ ਬ੍ਰਹਮ ਵਿਚ ਜੁੜਿਆ ਰਹਿੰਦਾ ਹੈ।ਪਦ ਅਰਥ ਜੁਗ = ਭਾਵ, ਮਨੁੱਖਾ ਜਨਮ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਚੱਲ ਰਿਹਾ}।
SikhNet (Spanish)Es extraordinario encontrar en esta época oscura a alguien Sabio, quien ha erradicado su ego y se ha inmergido en el Señor.
ਨਾਨਕ. ਤਿਸ ਨੋ ਮਿਲਿਆ ਸਦਾ ਸੁਖੁ ਪਾਈਐ; ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥
naanak. tis no miliaa sadaa sukh paaeeai; ji anadin har naam dhiaae |1|
Sant Singh KhalsaO Nanak, meeting him, peace is obtained; night and day, he meditates on the Lord's Name. ||1||
Manmohan SinghNanak, eternal peace is attained by meeting him, who night and day reflects over the Name of God.
Manmohan Singh (Punjabi)ਨਾਨਕ, ਉਸ ਨੂੰ ਭੇਟਣ ਦੁਆਰਾ ਸਦੀਵੀ ਆਰਾਮ ਸਦੀਵ ਆਰਾਮ ਪ੍ਰਾਪਤ ਹੁੰਦਾ ਹੈ, ਜੋ ਰਾਤ ਦਿਨ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਜੋ ਰਾਤਿ ਦਿਨ ਹਰਿ ਨਾਮੁ ਧਿਆਉਨੇ ਹਾਰਾ ਬ੍ਰਹਮ ਗਿਆਨੀ ਹੈ, ਤਿਸ ਕੇ ਮਿਲਨੇ ਕਰ ਕੇ ਨਿਤ੍ਯੁ ਸੁਖ ਪਾਈਤਾ ਹੈ॥੧॥
Prof. Sahib Singhਹੇ ਨਾਨਕ! ਜੋ (ਬ੍ਰਹਮਗਿਆਨੀ ਬ੍ਰਾਹਮਣ) ਹਰ ਵੇਲੇ ਨਾਮ ਸਿਮਰਦਾ ਹੈ ਉਸ ਨੂੰ ਮਿਲਿਆਂ ਸਦਾ ਸੁਖ ਮਿਲਦਾ ਹੈ ॥੧॥
SikhNet (Spanish)Dice Nanak, realizando a Dios uno está siempre en Éxtasis y habita para siempre en el Nombre. (1)