ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਅੰਤਰਿ ਕਪਟੁ ਮਨਮੁਖ ਅਗਿਆਨੀ; ਰਸਨਾ ਝੂਠੁ ਬੋਲਾਇ ॥
antar kapatt manamukh agiaanee; rasanaa jhootth bolaae |
Sant Singh KhalsaWithin the ignorant self-willed manmukh is deception; with his tongue, he speaks lies.
Manmohan SinghWith in the mind of the ignorant apostate, is deceit and with his tongue he utters falsehood.
Manmohan Singh (Punjabi)ਬੇਸਮਝ ਅਧਰਮੀ ਤੇ ਹਿਰਦੇ ਅੰਦਰ ਛਲ-ਫਰੇਬ ਹੈ। ਆਪਣੀ ਜੀਭ ਨਾਲ ਉਹ ਕੁੜ ਬਕਦਾ ਹੈ।
Fareedkot Teekaਔਰ ਜੋ ਅਗਿਆਨੀ ਮਨਮੁਖ ਹੈਂ ਤਿਸ ਕੇ ਅੰਤਸਕਰਨ ਮੇਂ ਕਪਟ ਰਹਤਾ ਹੈ, ਰਸਨਾ ਸੇ ਝੂਠ ਬੋਲਤਾ ਬੋਲਾਉਤਾ ਹੈ ਅਰਥਾਤ ਅੰਤਰ ਔਰ ਅਰ ਬਾਹਰ ਔਰ ਦਿਖਾਵਤਾ ਹੈ॥
Prof. Sahib Singhਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜਾਹਲ ਹੈ, ਉਸ ਦੇ ਅੰਦਰ ਖੋਟ ਹੈ ਤੇ ਜੀਭ ਨਾਲ ਝੂਠ (ਭਾਵ, ਅੰਦਰਲੇ ਖੋਟ ਦੇ ਉਲਟ) ਬੋਲਦਾ ਹੈ (ਭਾਵ, ਅੰਦਰੋਂ ਹੋਰ ਤੇ ਬਾਹਰੋਂ ਹੋਰ);ਪਦ ਅਰਥ ਰਸਨਾ = ਜੀਭ ਨਾਲ।
SikhNet (Spanish)El ignorante egocéntrico es mañoso y no habla más que falsedad,
ਕਪਟਿ ਕੀਤੈ. ਹਰਿ ਪੁਰਖੁ, ਨ ਭੀਜੈ; ਨਿਤ ਵੇਖੈ ਸੁਣੈ ਸੁਭਾਇ ॥
kapatt keetai. har purakh, na bheejai; nit vekhai sunai subhaae |
Sant Singh KhalsaPracticing deception, he does not please the Lord God, who always sees and hears with natural ease.
Manmohan SinghBy practising guile, the Omnipotent Lord is pleased not, He ever sees and hears all with natural ease and love.
Manmohan Singh (Punjabi)ਛਲ ਕਰਨ ਦੁਆਰਾ, ਸਰਬ ਸ਼ਕਤੀਵਾਨ ਸੁਆਮੀ ਪ੍ਰਸੰਨ ਨਹੀਂ ਹੁੰਦਾ। ਉਹ ਕੁਦਰੀਤ ਸਹਿਜ ਤੇ ਪਿਆਰ ਨਾਲ ਸਾਰਿਆਂ ਨੂੰ ਸਦਾ ਦੇਖਦਾ ਤੇ ਸੁਣਦਾ ਹੈ।
Fareedkot Teekaਜੋ ਹਰਿ ਨਿਤ੍ਯ ਹੀ (ਸੁਭਾਇ) ਨਿਰਜਤਨ ਦੇਖ ਅਰ ਸੁਨ ਰਹਾ ਹੈ, ਸੋ ਹਰਿ ਪੁਰਖ ਕਪਟ ਕਰਨੇ ਸੇ ਨਹੀਂ (ਭੀਜੈ) ਪ੍ਰਸੰਨ ਹੋਤਾ॥
Prof. Sahib Singh(ਇਸ ਤਰ੍ਹਾਂ) ਠੱਗੀ ਕੀਤਿਆਂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, (ਕਿਉਂਕਿ) ਉਹ ਸੁਤੇ ਹੀ (ਅਸਾਡਾ ਹਰੇਕ ਲੁਕਵਾਂ ਕੰਮ ਭੀ) ਵੇਖਦਾ ਹੈ ਤੇ (ਲੁਕਵਾਂ ਬੋਲ ਤੇ ਖ਼ਿਆਲ ਭੀ) ਸੁਣਦਾ ਹੈ।ਪਦ ਅਰਥ ਕਪਟਿ ਕੀਤੈ = ਕਪਟ ਕੀਤਿਆਂ {ਨੋਟ: ਲਫ਼ਜ਼ 'ਕਪਟਿ' ਵਿਆਕਰਣ ਅਨੁਸਾਰ 'ਅਧਿਕਰਣ ਕਾਰਕ' ਹੈ, ਲਫ਼ਜ਼ 'ਕੀਤੈ' ਭੀ ਏਸੇ 'ਕਾਰਕ' ਵਿਚ ਹੈ। ਅੰਗਰੇਜ਼ੀ ਵਿਚ ਇਸ ਬਨਾਵਟ ਨੂੰ Locative Absolute ਕਹੀਦਾ ਹੈ; ਸੰਸਕ੍ਰਿਤ ਵਿਚ ਇਹ ਵਿਆਕਰਣਿਕ ਬਣਤਰ ਬਹੁਤ ਮਿਲਦੀ ਹੈ, ਓਥੋਂ ਹੀ ਇਹ ਪੁਰਾਣੀ ਪੰਜਾਬੀ ਵਿਚ ਆਈ। ਸੋ ਏਥੇ 'ਕਪਟਿ' ਦਾ ਅਰਥ 'ਕਪਟ ਨਾਲ' ਕਰਨਾ ਗ਼ਲਤ ਹੈ}। ਸੁਭਾਇ = ਸੁਤੇ ਹੀ।
SikhNet (Spanish)pero no es a través de mañas que el Señor puede ser complacido, pues Él ve y comprende a todos con toda facilidad.
ਦੂਜੈ ਭਾਇ ਜਾਇ ਜਗੁ ਪਰਬੋਧੈ; ਬਿਖੁ ਮਾਇਆ ਮੋਹ ਸੁਆਇ ॥
doojai bhaae jaae jag parabodhai; bikh maaeaa moh suaae |
Sant Singh KhalsaIn the love of duality, he goes to instruct the world, but he is engrossed in the poison of Maya and attachment to pleasure.
Manmohan SinghThrough duality he goes and instructs the world He is engrossed in the love-attachment and relish of poisonous wealth.
Manmohan Singh (Punjabi)ਦਵੈਤ-ਭਾਵ ਰਾਹੀਂ ਜਾ ਕੇ ਉਹ ਲੋਕਾਂ ਨੂੰ ਸਿਖਮਤ ਦਿੰਦਾ ਹੈ। ਜ਼ਹਿਰੀਲੀ ਧਨ-ਦੌਲਤ ਦੇ ਮੋਹ ਅਤੇ ਸੁਆਦ ਅੰਦਰ ਉਹ ਖੱਚਤ ਹੋ ਰਿਹਾ ਹੈ।
Fareedkot Teekaਅਗਿਆਨ ਕਰਕੈ (ਬਿਖੁ) ਜਹਿਰ ਰੂਪ ਮਾਇਆ ਕੇ (ਸੁਆਇ) ਲਾਭ ਕੇ ਵਾਸਤੇ ਦ੍ਵੈਤ ਭਾਉ ਮੇਂ ਜਾਇ ਕਰ ਸੰਸਾਰ ਕੋ (ਪਰਬੋਧੈ) ਉਪਦੇਸ ਕਰਤੇ ਹੈਂ॥
Prof. Sahib Singh(ਮਨਮੁਖ) ਆਪ ਮਾਇਆ ਦੇ ਮੋਹ ਵਿਚ ਹੈ ਪਰ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦਾ ਹੈ; ਜ਼ਹਿਰੀਲੀ ਧਨ-ਦੌਲਤ ਦੇ ਮੋਹ ਅਤੇ ਸੁਆਦ ਅੰਦਰ ਉਹ ਖੱਚਤ ਹੋ ਰਿਹਾ ਹੈ।ਪਦ ਅਰਥ ਪਰਬੋਧੈ = ਜਗਾਂਦਾ ਹੈ, ਉਪਦੇਸ਼ ਕਰਦਾ ਹੈ। ਸੁਆਇ = ਸੁਆਰਥ ਨਾਲ।
SikhNet (Spanish)El mundo está acostumbrado a la dualidad y permanece inconsciente debido al paliativo que Maya ofrece.
ਇਤੁ ਕਮਾਣੈ. ਸਦਾ ਦੁਖੁ ਪਾਵੈ; ਜੰਮੈ ਮਰੈ ਫਿਰਿ ਆਵੈ ਜਾਇ ॥
eit kamaanai. sadaa dukh paavai; jamai marai fir aavai jaae |
Sant Singh KhalsaBy doing so, he suffers in constant pain; he is born and then dies, and comes and goes again and again.
Manmohan SinghBy so doing, he ever suffers misery. He is born and dies and comes and goes again and again.
Manmohan Singh (Punjabi)ਇਸ ਤਰ੍ਹਾਂ ਕਰਨ ਦੁਆਰਾ, ਉਹ ਹਮੇਸ਼ਾਂ ਮੁਸੀਬਤ ਝਾਗਦਾ ਹੈ। ਉ ਜੰਮਦਾ ਤੇ ਮਰਦਾ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਇਸ ਕਮਾਈ ਸੇ ਜਨਮ ਕਰ ਆਉਤੇ ਹੈਂ ਮਰ ਕਰ ਜਾਤੇ ਹੈਂ, ਸਦਾ ਦੁਖ ਹੀ ਪਾਉਤੇ ਰਹਤੇ ਹੈਂ॥
Prof. Sahib Singhਇਹ ਕਰਤੂਤ ਕੀਤਿਆਂ ਉਹ ਸਦਾ ਦੁੱਖ ਪਾਂਦਾ ਹੈ, ਜੰਮਦਾ ਹੈ, ਮਰਦਾ ਹੈ, ਮੁੜ ਜੰਮਦਾ ਹੈ ਮਰਦਾ ਹੈ,ਪਦ ਅਰਥ ਇਤੁ ਕਮਾਣੈ = ਇਹ ਕਮਾਇਆਂ {ਨੋਟ: 'ਇਤੁ' ਪੜਨਾਂਵ 'ਇਸੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ, ਜਿਵੇਂ ਉਪਰ ਲਫ਼ਜ਼ 'ਕਪਟਿ' ਹੈ। 'ਕਮਾਣੈ' ਭੀ ਏਸੇ ਕਾਰਕ ਵਿਚ ਹੈ}।
SikhNet (Spanish)De esta forma el sufrimiento es inminente, y uno va y viene vida tras vida.
ਸਹਸਾ. ਮੂਲਿ ਨ ਚੁਕਈ; ਵਿਚਿ ਵਿਸਟਾ ਪਚੈ ਪਚਾਇ ॥
sahasaa. mool na chukee; vich visattaa pachai pachaae |
Sant Singh KhalsaHis doubts do not leave him at all, and he rots away in manure.
Manmohan SinghHis doubt leaves him not at all and in ordure, he rots and putrefies.
Manmohan Singh (Punjabi)ਉਸ ਦਾ ਸੰਦੇਹ ਮੂਲੋਂ ਹੀ ਉਸ ਨੂੰ ਨਹੀਂ ਛੱਡਦਾ। ਗੰਦਗੀ ਅੰਦਰ ਹੀ ਉਹ ਗਲ ਸੜ ਜਾਂਦਾ ਹੈ।
Fareedkot Teekaਤਿਨ ਕੀ ਚਿੰਤਾ ਕਭੀ ਦੂਰ ਨਹੀਂ ਹੋਤੀ, ਬਿਸਟਾ ਕੇ ਬੀਚ ਆਪ ਪਚੇ ਰਹਤੇ ਹੈਂ ਅਰ ਔਰੋਂ ਕੋ ਪਚਾਉਤੇ ਹੈਂ ਅਰਥਾਤ ਬਾਰੰਬਾਰ ਗਰਭ ਕੇ ਦੁਖ ਸਹਿਤੇ ਹੈਂ॥
Prof. Sahib Singhਉਸ ਦਾ ਅੰਦਰਲਾ ਤੌਖਲਾ ਕਦੇ ਮਿਟਦਾ ਹੀ ਨਹੀਂ, ਉਹ ਮਾਨੋ, ਮੈਲੇ ਵਿਚ ਪਿਆ ਸੜਦਾ ਰਹਿੰਦਾ ਹੈ।ਪਦ ਅਰਥ ਸਹਸਾ = ਤੌਖਲਾ। ਨਾਮੋ = ਨਾਮ ਹੀ।
SikhNet (Spanish)La duda se ancla en él y es consumido por la impureza.
ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ; ਤਿਸੁ ਗੁਰ ਕੀ ਸਿਖ ਸੁਣਾਇ ॥
jis no kripaa kare meraa suaamee; tis gur kee sikh sunaae |
Sant Singh KhalsaOne, unto whom my Lord Master shows His Mercy, listens to the Guru's Teachings.
Manmohan SinghHe to whom my Master shows mercy, him He causes to hear Guru's instruction.
Manmohan Singh (Punjabi)ਜਿਸ ਉਤੇ ਮੈਂਡਾ ਮਾਲਕ ਮਿਹਰ ਧਾਰਦਾ ਹੈ, ਉਸ ਨੂੰ ਗੁਰਾਂ ਦਾ ਉਪਦੇਸ਼ ਸ੍ਰਵਣ ਕਰਾਉਂਦਾ ਹੈ।
Fareedkot Teekaਮੇਰਾ ਸੁਆਮੀ ਅਕਾਲ ਪੁਰਖ ਜਿਸ ਕੋ ਕਿਰਪਾ ਕਰਤਾ ਹੈ, ਤਿਸ ਕੋ ਗੁਰ ਕੀ ਸਿਖਿਆ ਸਰਵਣ ਕਰਾਉਤਾ ਹੈ॥
Prof. Sahib Singhਪਰ, ਜਿਸ ਮਨੁੱਖ ਉਤੇ ਮੇਰਾ ਮਾਲਕ ਮਿਹਰ ਕਰਦਾ ਹੈ ਉਸ ਨੂੰ ਗੁਰੂ ਦਾ ਉਪਦੇਸ਼ ਸੁਣਾਂਦਾ ਹੈ;
SikhNet (Spanish)Aquél que vive en la Gracia del Señor es instruido todo el tiempo por la Sabiduría del Guru.
ਹਰਿ ਨਾਮੁ ਧਿਆਵੈ. ਹਰਿ ਨਾਮੋ ਗਾਵੈ; ਹਰਿ ਨਾਮੋ ਅੰਤਿ ਛਡਾਇ ॥੨॥
har naam dhiaavai. har naamo gaavai; har naamo ant chhaddaae |2|
Sant Singh KhalsaHe meditates on the Lord's Name, and sings the Lord's Name; in the end, the Lord's Name will deliver him. ||2||
Manmohan SinghGod's Name, he remembers, God's Name he sings and God's Name delivers him, in the end.
Manmohan Singh (Punjabi)ਰੱਬ ਦਾ ਨਾਮ ਉਹ ਸਿਮਰਦਾ ਹੈ, ਰੱਬ ਦਾ ਨਾਮ ਉਹ ਗਾਇਨ ਕਰਦਾ ਹੈ ਤੇ ਰੱਬ ਦਾ ਨਾਮ ਹੀ ਅਖੀਰ ਨੂੰ ਉਸ ਦੀ ਬੰਖ-ਖਲਾਸ ਕਰਾਉਂਦਾ ਹੈ।
Fareedkot Teekaਸੋ ਗੁਰਮੁਖ ਹਰਿ ਨਾਮ ਕਾ ਹੀ ਧਿਆਉਨਾ ਹਰਿ ਨਾਮ ਕਾ ਹੀ ਗਾਉਨ ਕਰਤਾ ਹੈ, ਹਰਿ ਨਾਮ ਕੀ ਤਿਸ ਕੋ ਅੰਤ ਕੋ ਛੁਡਾਇ ਲੇਤਾ ਹੈ॥੨॥
Prof. Sahib Singhਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਹੀ ਗਾਉਂਦਾ ਹੈ, ਨਾਮ ਹੀ ਉਸ ਨੂੰ ਆਖ਼ਰ (ਇਸ ਸਹਸੇ ਤੋਂ) ਛੁਡਾਂਦਾ ਹੈ ॥੨॥
SikhNet (Spanish)Él canta las Alabanzas del Señor y habita en ellas; y a través de Su Nombre, por fin es liberado. (2)