ੴ

ਸਿੱਖਬਾਣੀ · SikhBani

ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ ॥

sat santokh sabh sach hai guramukh pavitaa
Guru Amardas Ji ਗੁਰੂ ਅਮਰਦਾਸ ਜੀ · Raag Gujri · Ang 512 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਤੁ ਸੰਤੋਖੁ ਸਭੁ ਸਚੁ ਹੈ; ਗੁਰਮੁਖਿ ਪਵਿਤਾ ॥

sat santokh sabh sach hai; guramukh pavitaa |

Sant Singh KhalsaThe Gurmukh is totally truthful, content and pure.
Manmohan SinghThe one resigned to Guru's will is immaculate. He is the embodiment of all chastity, contentment and truthfulness.
Manmohan Singh (Punjabi)ਗੁਰੂ-ਅਨੁਸਾਰੀ ਪ੍ਰਾਣੀ ਪਵਿੱਤ੍ਰ ਹੈ। ਉਹ ਪਾਕ-ਦਾਮਨੀ ਸੰਤੁਸ਼ਟਤਾ ਅਤੇ ਸਚਾਈ ਸਮੂਹ ਦਾ ਸਰੂਪ ਹੈ।
Fareedkot Teekaਗੁਰਮੁਖੋਂ ਮੇਂ ਸਤ ਸੰਤੋਖ ਔਰ ਸਤ ਸਰੂਪ ਕਾ ਜਾਨਨਾ ਏਹ ਸਭ ਪ੍ਰਕਾਰ ਕੇ ਗੁਣ ਹੈਂ ਇਸੀ ਤੇ ਵੁਹ ਪਵਿਤ੍ਰ ਹੈਂ॥
Prof. Sahib Singhਜੋ ਮਨੁੱਖ ਗੁਰੂ ਦਾ ਹੋ ਕੇ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਸ ਨੂੰ ਸਤ ਸੰਤੋਖ ਪ੍ਰਾਪਤ ਹੁੰਦਾ ਹੈ,

ਪਦ ਅਰਥ ਸਭੁ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ।

SikhNet (Spanish)Aquél que voltea hacia Dios, es puro, y se vuelve la encarnación de la Verdad y del Contentamiento.

ਅੰਦਰਹੁ ਕਪਟੁ ਵਿਕਾਰੁ ਗਇਆ; ਮਨੁ ਸਹਜੇ ਜਿਤਾ ॥

andarahu kapatt vikaar geaa; man sahaje jitaa |

Sant Singh KhalsaDeception and wickedness have departed from within him, and he easily conquers his mind.
Manmohan SinghDeception and Wickedness depart from within him and he easily conquers his mind.
Manmohan Singh (Punjabi)ਉਸ ਦੇ ਅੰਦਰੋਂ ਛਲ-ਫਰੇਬ ਅਤੇ ਬਦੀ ਦੂਰ ਹੋ ਜਾਂਦੇ ਹਨ ਅਤੇ ਸੁਖੈਨ ਹੀ ਉਹ ਆਪਣੇ ਮਨ ਉਤੇ ਫਤਿਹ ਪਾ ਲੈਂਦਾ ਹੈ।
Fareedkot Teekaਤਿਨ ਕੇ ਅੰਤਸਕਰਨ ਸੇ ਕਪਟ ਰੂਪ ਵਿਕਾਰ ਦੂਰ ਹੋ ਗਇਆ ਹੈ ਔਰ ਅਪਨੇ ਮਨ ਕੋ ਸ੍ਵਭਾਵਕ ਹੀ ਜੀਤ ਲਿਆ ਹੈ॥
Prof. Sahib Singhਉਸ ਦੇ ਮਨ ਵਿਚੋਂ ਖੋਟ ਤੇ ਵਿਕਾਰ ਦੂਰ ਹੋ ਜਾਂਦਾ ਹੈ, ਉਹ ਸੌਖੇ ਹੀ ਮਨ ਨੂੰ ਵੱਸ ਕਰ ਲੈਂਦਾ ਹੈ;

ਪਦ ਅਰਥ ਸਹਿਜੇ = ਸੌਖਾ ਹੀ।

SikhNet (Spanish)La maña y la maldad del interior se van, y uno conquista su mente de la forma más sencilla.

ਤਹ ਜੋਤਿ ਪ੍ਰਗਾਸੁ ਅਨੰਦ ਰਸੁ; ਅਗਿਆਨੁ ਗਵਿਤਾ ॥

teh jot pragaas anand ras; agiaan gavitaa |

Sant Singh KhalsaThere, the Divine Light and the essence of bliss are manifest, and ignorance is eliminated.
Manmohan SinghDivine light and ambrosial glee are manifested there in his mind, and he loses his ignorance.
Manmohan Singh (Punjabi)ਉਥੇ ਉਸ ਦੇ ਰਿਦੇ ਅੰਦਰ ਰੱਬੀ ਨੂਰ ਅਤੇ ਅੰਮ੍ਰਿਤ-ਮਈ ਖੁਸ਼ੀ ਪ੍ਰਕਾਸ਼ ਹੋ ਜਾਂਦੇ ਹਨ ਅਤੇ ਉਸ ਦੀ ਬੇਸਮਝੀ ਜਾਂਦੀ ਰਹਿੰਦੀ ਹੈ।
Fareedkot Teekaਤਹਾਂ, ਭਾਵ ਤਿਸ ਮਨ ਮੇਂ ਜੋਤੀ ਅਕਾਲ ਪੁਰਖ ਕਾ ਪ੍ਰਕਾਸ਼ ਹੂਆ ਹੈ ਔਰ ਆਤਮਾ ਆਨੰਦ ਕਾ ਰਸ ਆਇਆ ਹੈ ਔ ਅਗਿਆਨ ਗਵਾਇ ਦੀਆ ਹੈ॥
Prof. Sahib Singhਇਸ ਅਵਸਥਾ ਵਿਚ (ਅੱਪੜ ਕੇ ਉਸ ਦੇ ਅੰਦਰ ਪਰਮਾਤਮਾ ਦੀ) ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ,

ਪਦ ਅਰਥ ਤਹ = ਓਥੇ, ਉਸ ਅਵਸਥਾ ਵਿਚ। ਅਨੰਦ ਰਸੁ = ਆਤਮਕ ਅਨੰਦ ਦੀ ਚਾਟ।

SikhNet (Spanish)La mente es iluminada, la oscuridad de la ignorancia es disipada y uno habita en Éxtasis.

ਅਨਦਿਨੁ ਹਰਿ ਕੇ ਗੁਣ ਰਵੈ; ਗੁਣ ਪਰਗਟੁ ਕਿਤਾ ॥

anadin har ke gun ravai; gun paragatt kitaa |

Sant Singh KhalsaNight and day, he sings the Glorious Praises of the Lord, and manifests the excellence of the Lord.
Manmohan SinghNight and day, he sings God's praise and announces his excellences.
Manmohan Singh (Punjabi)ਰੈਣ ਦਿਹੁੰ ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਉਸ ਦੀਆਂ ਬਜ਼ੁਰਗੀਆਂ ਨੂੰ ਉਜਾਗਰ ਕਰਦਾ ਹੈ।
Fareedkot Teekaਰਾਤ ਦਿਨ ਹਰੀ ਕੇ ਗੁਣ ਮੇਂ ਰਮਣ ਕਰਤਾ ਹੈ ਔਰ ਹਰਿ ਕੇ ਗੁਣੋਂ ਕੋ ਪ੍ਰਗਟ ਕਰਤਾ ਹੈ; ਵਾ ਹਰੀ ਗੁਣੋਂ ਨੇ ਤਿਸ ਪੁਰਸ ਕੋ ਪ੍ਰਗਟ ਕੀਆ ਹੈ॥
Prof. Sahib Singh(ਫਿਰ) ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਉਸ ਦੇ ਅੰਦਰ ਪਰਗਟ ਹੋ ਜਾਂਦੇ ਹਨ;
SikhNet (Spanish)Uno canta siempre las Alabanzas del Señor, y a través de las Alabanzas de Dios es conocido.

ਸਭਨਾ ਦਾਤਾ ਏਕੁ ਹੈ; ਇਕੋ ਹਰਿ ਮਿਤਾ ॥੯॥

sabhanaa daataa ek hai; iko har mitaa |9|

Sant Singh KhalsaThe One Lord is the Giver of all; the Lord alone is our friend. ||9||
Manmohan SinghThe Lord is the Donator of all. God alone is the mortal friend.
Manmohan Singh (Punjabi)ਇਕ ਸੁਆਮੀ ਹੀ ਸਾਰਿਆਂ ਦਾ ਦਾਤਾਰ ਹੈ। ਕੇਵਲ ਵਾਹਿਗੁਰੂ ਹੀ ਪ੍ਰਾਣੀ ਦਾ ਮਿੱਤ੍ਰ ਹੈ।
Fareedkot Teekaਹਰਿ ਜੋ ਏਕ ਸਭ ਜੀਵੋਂ ਕਾ ਦਾਤਾ ਹੈ, ਸੋਈ ਏਕ ਗੁਰਮੁਖੋਂ ਕਾ ਮਿਤ੍ਰ ਹੈ॥੯॥
Prof. Sahib Singh(ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਇਕ ਪ੍ਰਭੂ ਸਾਰੇ ਜੀਵਾਂ ਦਾ ਦਾਤਾ ਹੈ ਤੇ ਮਿੱਤਰ ਹੈ ॥੯॥
SikhNet (Spanish)El Señor es el Único Dios y es siempre Benévolo; sí, Él es el Único Amigo. (9)
Answers quote the Granth verbatim with Ang citations. AI commentary is not Gurbani and not a religious ruling.