ਹਰਿ ਸੁਖਦਾਤਾ ਮਨਿ ਵਸੈ; ਹਉਮੈ ਜਾਇ ਗੁਮਾਨੁ ॥
har sukhadaataa man vasai; haumai jaae gumaan |
ਨਾਨਕ. ਨਦਰੀ ਪਾਈਐ; ਤਾ ਅਨਦਿਨੁ ਲਾਗੈ ਧਿਆਨੁ ॥੨॥
naanak. nadaree paaeeai; taa anadin laagai dhiaan |2|
ਹਰਿ ਸੁਖਦਾਤਾ ਮਨਿ ਵਸੈ; ਹਉਮੈ ਜਾਇ ਗੁਮਾਨੁ ॥
har sukhadaataa man vasai; haumai jaae gumaan |
ਨਾਨਕ. ਨਦਰੀ ਪਾਈਐ; ਤਾ ਅਨਦਿਨੁ ਲਾਗੈ ਧਿਆਨੁ ॥੨॥
naanak. nadaree paaeeai; taa anadin laagai dhiaan |2|
ਪਉੜੀ ॥
paurree |
ਸਤੁ ਸੰਤੋਖੁ ਸਭੁ ਸਚੁ ਹੈ; ਗੁਰਮੁਖਿ ਪਵਿਤਾ ॥
sat santokh sabh sach hai; guramukh pavitaa |
ਪਦ ਅਰਥ ਸਭੁ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ।
ਅੰਦਰਹੁ ਕਪਟੁ ਵਿਕਾਰੁ ਗਇਆ; ਮਨੁ ਸਹਜੇ ਜਿਤਾ ॥
andarahu kapatt vikaar geaa; man sahaje jitaa |
ਪਦ ਅਰਥ ਸਹਿਜੇ = ਸੌਖਾ ਹੀ।
ਤਹ ਜੋਤਿ ਪ੍ਰਗਾਸੁ ਅਨੰਦ ਰਸੁ; ਅਗਿਆਨੁ ਗਵਿਤਾ ॥
teh jot pragaas anand ras; agiaan gavitaa |
ਪਦ ਅਰਥ ਤਹ = ਓਥੇ, ਉਸ ਅਵਸਥਾ ਵਿਚ। ਅਨੰਦ ਰਸੁ = ਆਤਮਕ ਅਨੰਦ ਦੀ ਚਾਟ।
ਅਨਦਿਨੁ ਹਰਿ ਕੇ ਗੁਣ ਰਵੈ; ਗੁਣ ਪਰਗਟੁ ਕਿਤਾ ॥
anadin har ke gun ravai; gun paragatt kitaa |
ਸਭਨਾ ਦਾਤਾ ਏਕੁ ਹੈ; ਇਕੋ ਹਰਿ ਮਿਤਾ ॥੯॥
sabhanaa daataa ek hai; iko har mitaa |9|
ਸਲੋਕੁ ਮਃ ੩ ॥
salok mahalaa 3 |
ਬ੍ਰਹਮੁ ਬਿੰਦੇ. ਸੋ ਬ੍ਰਾਹਮਣੁ ਕਹੀਐ; ਜਿ ਅਨਦਿਨੁ ਹਰਿ ਲਿਵ ਲਾਏ ॥
braham binde. so braahaman kaheeai; ji anadin har liv laae |
ਪਦ ਅਰਥ ਬ੍ਰਹਮੁ = ਪਰਮਾਤਮਾ। ਬਿੰਦੇ = ਜਾਣੇ। ਜਿ = ਜੋ।
ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ; ਹਉਮੈ ਰੋਗੁ ਤਿਸੁ ਜਾਏ ॥
satigur puchhai sach sanjam kamaavai; haumai rog tis jaae |
ਪਦ ਅਰਥ ਸਤਿਗੁਰ ਪੁਛੈ = ਸਤਿਗੁਰੂ ਨੂੰ ਪੁੱਛੇ। ਸੰਜਮੁ = ਬੰਦਸ਼, ਪਾਬੰਦੀ, ਮਰਯਾਦਾ।
ਹਰਿ ਗੁਣ ਗਾਵੈ. ਗੁਣ ਸੰਗ੍ਰਹੈ; ਜੋਤੀ ਜੋਤਿ ਮਿਲਾਏ ॥
har gun gaavai. gun sangrahai; jotee jot milaae |
ਪਦ ਅਰਥ ਸੰਗ੍ਰਹੈ = ਇਕੱਠੇ ਕਰੇ।
ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ; ਜਿ ਹਉਮੈ ਮੇਟਿ ਸਮਾਏ ॥
eis jug meh ko viralaa braham giaanee; ji haumai mett samaae |
ਪਦ ਅਰਥ ਜੁਗ = ਭਾਵ, ਮਨੁੱਖਾ ਜਨਮ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਚੱਲ ਰਿਹਾ}।
ਨਾਨਕ. ਤਿਸ ਨੋ ਮਿਲਿਆ ਸਦਾ ਸੁਖੁ ਪਾਈਐ; ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥
naanak. tis no miliaa sadaa sukh paaeeai; ji anadin har naam dhiaae |1|
ਮਃ ੩ ॥
mahalaa 3 |
ਅੰਤਰਿ ਕਪਟੁ ਮਨਮੁਖ ਅਗਿਆਨੀ; ਰਸਨਾ ਝੂਠੁ ਬੋਲਾਇ ॥
antar kapatt manamukh agiaanee; rasanaa jhootth bolaae |
ਪਦ ਅਰਥ ਰਸਨਾ = ਜੀਭ ਨਾਲ।
ਕਪਟਿ ਕੀਤੈ. ਹਰਿ ਪੁਰਖੁ, ਨ ਭੀਜੈ; ਨਿਤ ਵੇਖੈ ਸੁਣੈ ਸੁਭਾਇ ॥
kapatt keetai. har purakh, na bheejai; nit vekhai sunai subhaae |
ਪਦ ਅਰਥ ਕਪਟਿ ਕੀਤੈ = ਕਪਟ ਕੀਤਿਆਂ {ਨੋਟ: ਲਫ਼ਜ਼ 'ਕਪਟਿ' ਵਿਆਕਰਣ ਅਨੁਸਾਰ 'ਅਧਿਕਰਣ ਕਾਰਕ' ਹੈ, ਲਫ਼ਜ਼ 'ਕੀਤੈ' ਭੀ ਏਸੇ 'ਕਾਰਕ' ਵਿਚ ਹੈ। ਅੰਗਰੇਜ਼ੀ ਵਿਚ ਇਸ ਬਨਾਵਟ ਨੂੰ Locative Absolute ਕਹੀਦਾ ਹੈ; ਸੰਸਕ੍ਰਿਤ ਵਿਚ ਇਹ ਵਿਆਕਰਣਿਕ ਬਣਤਰ ਬਹੁਤ ਮਿਲਦੀ ਹੈ, ਓਥੋਂ ਹੀ ਇਹ ਪੁਰਾਣੀ ਪੰਜਾਬੀ ਵਿਚ ਆਈ। ਸੋ ਏਥੇ 'ਕਪਟਿ' ਦਾ ਅਰਥ 'ਕਪਟ ਨਾਲ' ਕਰਨਾ ਗ਼ਲਤ ਹੈ}। ਸੁਭਾਇ = ਸੁਤੇ ਹੀ।
ਦੂਜੈ ਭਾਇ ਜਾਇ ਜਗੁ ਪਰਬੋਧੈ; ਬਿਖੁ ਮਾਇਆ ਮੋਹ ਸੁਆਇ ॥
doojai bhaae jaae jag parabodhai; bikh maaeaa moh suaae |
ਪਦ ਅਰਥ ਪਰਬੋਧੈ = ਜਗਾਂਦਾ ਹੈ, ਉਪਦੇਸ਼ ਕਰਦਾ ਹੈ। ਸੁਆਇ = ਸੁਆਰਥ ਨਾਲ।
ਇਤੁ ਕਮਾਣੈ. ਸਦਾ ਦੁਖੁ ਪਾਵੈ; ਜੰਮੈ ਮਰੈ ਫਿਰਿ ਆਵੈ ਜਾਇ ॥
eit kamaanai. sadaa dukh paavai; jamai marai fir aavai jaae |
ਪਦ ਅਰਥ ਇਤੁ ਕਮਾਣੈ = ਇਹ ਕਮਾਇਆਂ {ਨੋਟ: 'ਇਤੁ' ਪੜਨਾਂਵ 'ਇਸੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ, ਜਿਵੇਂ ਉਪਰ ਲਫ਼ਜ਼ 'ਕਪਟਿ' ਹੈ। 'ਕਮਾਣੈ' ਭੀ ਏਸੇ ਕਾਰਕ ਵਿਚ ਹੈ}।
ਸਹਸਾ. ਮੂਲਿ ਨ ਚੁਕਈ; ਵਿਚਿ ਵਿਸਟਾ ਪਚੈ ਪਚਾਇ ॥
sahasaa. mool na chukee; vich visattaa pachai pachaae |
ਪਦ ਅਰਥ ਸਹਸਾ = ਤੌਖਲਾ। ਨਾਮੋ = ਨਾਮ ਹੀ।
ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ; ਤਿਸੁ ਗੁਰ ਕੀ ਸਿਖ ਸੁਣਾਇ ॥
jis no kripaa kare meraa suaamee; tis gur kee sikh sunaae |
ਹਰਿ ਨਾਮੁ ਧਿਆਵੈ. ਹਰਿ ਨਾਮੋ ਗਾਵੈ; ਹਰਿ ਨਾਮੋ ਅੰਤਿ ਛਡਾਇ ॥੨॥
har naam dhiaavai. har naamo gaavai; har naamo ant chhaddaae |2|
ਪਉੜੀ ॥
paurree |
ਜਿਨਾ ਹੁਕਮੁ ਮਨਾਇਓਨੁ; ਤੇ ਪੂਰੇ ਸੰਸਾਰਿ ॥
jinaa hukam manaaeon; te poore sansaar |
ਪਦ ਅਰਥ ਮਨਾਇਓਨੁ = ਮਨਾਇਆ ਉਸ ਨੇ। ਪੂਰੇ = ਸਰਬ ਗੁਣ-ਸੰਪੂਰਣ।
ਸਾਹਿਬੁ ਸੇਵਨੑਿ ਆਪਣਾ; ਪੂਰੈ ਸਬਦਿ ਵੀਚਾਰਿ ॥
saahib sevana aapanaa; poorai sabad veechaar |
ਪਦ ਅਰਥ ਸਬਦਿ = ਸਬਦ ਵਿਚ। ਵੀਚਾਰਿ = ਵਿਚਾਰ ਕਰਨ ਨਾਲ।
ਹਰਿ ਕੀ ਸੇਵਾ ਚਾਕਰੀ; ਸਚੈ ਸਬਦਿ ਪਿਆਰਿ ॥
har kee sevaa chaakaree; sachai sabad piaar |
ਪਦ ਅਰਥ ਚਾਕਰੀ = ਸੇਵਾ।
ਹਰਿ ਕਾ ਮਹਲੁ. ਤਿਨੑੀ ਪਾਇਆ; ਜਿਨੑ ਹਉਮੈ ਵਿਚਹੁ ਮਾਰਿ ॥
har kaa mehal. tinaee paaeaa; jina haumai vichahu maar |
ਪਦ ਅਰਥ ਮਹਲੁ = ਘਰ, ਹਜ਼ੂਰੀ।
ਨਾਨਕ. ਗੁਰਮੁਖਿ ਮਿਲਿ ਰਹੇ; ਜਪਿ ਹਰਿ ਨਾਮਾ ਉਰ ਧਾਰਿ ॥੧੦॥
naanak. guramukh mil rahe; jap har naamaa ur dhaar |10|
ਪਦ ਅਰਥ ਉਰ = ਹਿਰਦਾ ॥੧੦॥
ਸਲੋਕੁ ਮਃ ੩ ॥
salok mahalaa 3 |
ਗੁਰਮੁਖਿ ਧਿਆਨ ਸਹਜ ਧੁਨਿ ਉਪਜੈ; ਸਚਿ ਨਾਮਿ ਚਿਤੁ ਲਾਇਆ ॥
guramukh dhiaan sehaj dhun upajai; sach naam chit laaeaa |
ਪਦ ਅਰਥ ਧਿਆਨ = ਜੁੜੀ ਹੋਈ ਸੁਰਤਿ। ਧੁਨਿ = ਸੁਰ, ਰੌ। ਸਹਜ ਧੁਨਿ = ਸਹਜ ਦੀ ਧੁਨਿ, ਅਡੋਲਤਾ ਦੀ ਰੌ। ਧਿਆਨ ਧੁਨਿ = ਜੁੜੀ ਸੁਰਤਿ ਦੀ ਰੌ।
ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ; ਹਰਿ ਕਾ ਨਾਮੁ ਮਨਿ ਭਾਇਆ ॥
guramukh anadin rahai rang raataa; har kaa naam man bhaaeaa |
ਗੁਰਮੁਖਿ ਹਰਿ ਵੇਖਹਿ. ਗੁਰਮੁਖਿ ਹਰਿ ਬੋਲਹਿ; ਗੁਰਮੁਖਿ. ਹਰਿ ਸਹਜਿ ਰੰਗੁ ਲਾਇਆ ॥
guramukh har vekheh. guramukh har boleh; guramukh. har sehaj rang laaeaa |
ਪਦ ਅਰਥ ਸਹਜਿ = ਸਹਜ ਵਿਚ, ਅਡੋਲਤਾ ਵਿਚ। ਰੰਗੁ = ਪਿਆਰ।
ਨਾਨਕ. ਗੁਰਮੁਖਿ ਗਿਆਨੁ ਪਰਾਪਤਿ ਹੋਵੈ; ਤਿਮਰ ਅਗਿਆਨੁ ਅਧੇਰੁ ਚੁਕਾਇਆ ॥
naanak. guramukh giaan paraapat hovai; timar agiaan adher chukaaeaa |
ਪਦ ਅਰਥ ਤਿਮਰੁ = ਹਨੇਰਾ।
ਜਿਸ ਨੋ ਕਰਮੁ ਹੋਵੈ ਧੁਰਿ ਪੂਰਾ; ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ ॥੧॥
jis no karam hovai dhur pooraa; tin guramukh har naam dhiaaeaa |1|
ਪਦ ਅਰਥ ਕਰਮੁ = ਬਖ਼ਸ਼ਸ਼। ਧੁਰਿ = ਧੁਰੋਂ, ਰੱਬ ਵਲੋਂ। ਤਿਨਿ = ਉਸ ਨੇ। ਤਿਨਿ ਗੁਰਮੁਖਿ = ਉਸ ਗੁਰਮੁਖ ਨੇ ॥੧॥
ਮਃ ੩ ॥
mahalaa 3 |
ਸਤਿਗੁਰੁ. ਜਿਨਾ ਨ ਸੇਵਿਓ; ਸਬਦਿ. ਨ ਲਗੋ ਪਿਆਰੁ ॥
satigur. jinaa na sevio; sabad. na lago piaar |
ਪਦ ਅਰਥ ਧੁਨਿ = ਸੁਰ, ਰੌ।
ਸਹਜੇ ਨਾਮੁ. ਨ ਧਿਆਇਆ; ਕਿਤੁ ਆਇਆ ਸੰਸਾਰਿ ॥
sahaje naam. na dhiaaeaa; kit aaeaa sansaar |
ਪਦ ਅਰਥ ਕਿਤੁ = ਕਿਸ ਲਈ (ਨੋਟ: 'ਕਿਤੁ' ਵਿਆਕਰਣ ਅਨੁਸਾਰ ਲਫ਼ਜ਼ 'ਕਿਸੁ' ਤੋਂ 'ਕਰਣ ਕਾਰਕ' ਹੈ, 'ਅਧਿਕਰਣ' ਵਿਚ ਭੀ ਇਹੀ ਰੂਪ ਹੁੰਦਾ ਹੈ, ਜਿਵੇਂ, 'ਇਸੁ' ਤੋਂ 'ਇਤੁ')।
ਫਿਰਿ ਫਿਰਿ ਜੂਨੀ ਪਾਈਐ; ਵਿਸਟਾ ਸਦਾ ਖੁਆਰੁ ॥
fir fir joonee paaeeai; visattaa sadaa khuaar |
ਪਦ ਅਰਥ ਧੁਨਿ = ਸੁਰ, ਰੌ।
ਕੂੜੈ ਲਾਲਚਿ ਲਗਿਆ; ਨਾ ਉਰਵਾਰੁ. ਨ ਪਾਰੁ ॥
koorrai laalach lagiaa; naa uravaar. na paar |
ਪਦ ਅਰਥ ਉਰਵਾਰੁ = ਉਰਲਾ ਬੰਨਾ। ਪਾਰੁ = ਪਾਰਲਾ ਪਾਸਾ।