ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨ ॥
raag gondd baanee ravidaas jeeo kee ghar 2 |
Sant Singh KhalsaRaag Gond, The Word Of Ravi Daas Jee, Second House:
Manmohan SinghRag Gond, Hymns of Ravidas Ji.
Manmohan Singh (Punjabi)ਰਾਗ ਗੌਂਡ ਰਵਿਦਾਸ ਜੀ ਦੀ ਬਾਣੀ।
Prof. Sahib Singhਰਾਗ ਗੋਂਡ, ਘਰ ੨ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Rag Gond, Palabras del Reverendo Ravidas-yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮੁਕੰਦ ਮੁਕੰਦ; ਜਪਹੁ ਸੰਸਾਰ ॥
mukand mukand; japahu sansaar |
Sant Singh KhalsaMeditate on the Lord Mukanday, the Liberator, O people of the world.
Manmohan SinghMeditate thou on thy God, the Dispenser of salvation, O man.
Manmohan Singh (Punjabi)ਤੂੰ ਮੁਕਤੀ ਦੇਣਹਾਰ ਆਪਣੇ ਵਾਹਿਗੁਰੂ ਦਾ ਸਿਮਰਨ ਕਰ, ਹੇ ਬੰਦੇ!
Fareedkot Teekaਹੇ ਸੰਸਾਰੀ ਲੋਕੋ! ਮੁਕੰਦ ਕੋ ਹੀ ਮਨ ਬਾਣੀ ਕਰ ਕੇ ਜਪੋ॥
Prof. Sahib Singhਹੇ ਲੋਕੋ! ਮੁਕਤੀ-ਦਾਤੇ ਪ੍ਰਭੂ ਨੂੰ ਸਦਾ ਸਿਮਰੋ,ਪਦ ਅਰਥ ਮੁਕੰਦ = {Skt. मुकुन्द = मुकुं ददाति इति = One who gives salvation} ਮੁਕਤੀ-ਦਾਤਾ ਪ੍ਰਭੂ। ਸੰਸਾਰ = ਹੇ ਸੰਸਾਰ! ਹੇ ਲੋਕੋ!
SikhNet (Spanish)Habita, oh mundo, en tu Emancipador, tu Dios,
ਬਿਨੁ ਮੁਕੰਦ; ਤਨੁ ਹੋਇ ਅਉਹਾਰ ॥
bin mukand; tan hoe aauhaar |
Sant Singh KhalsaWithout Mukanday, the body shall be reduced to ashes.
Manmohan SinghWithout God, the Emancipator, thy body shalt be reduced to ashes.
Manmohan Singh (Punjabi)ਮੁਕਤੀ ਦੇਣ ਵਾਲੇ ਵਾਹਿਗੁਰੂ ਦੇ ਬਗੈਰ, ਤੇਰੀ ਦੇਹ ਸੁਆਹ ਹੋ ਜਾਵੇਗੀ।
Fareedkot Teekaਬਿਨਾਂ ਮੁਕੰਦ ਕੇ ਜਾਪ ਤੇ ਤਨ ਨਿਸਫਲ ਹੋਵੈਗਾ (ਅਉ) ਪੁਨਹ ਪ੍ਰਲੋਕ ਮੇਂ ਹਾਰ ਆਵੈਗਾ॥
Prof. Sahib Singhਉਸ ਦੇ ਸਿਮਰਨ ਤੋਂ ਬਿਨਾ ਇਹ ਸਰੀਰ ਵਿਅਰਥ ਹੀ ਚਲਾ ਜਾਂਦਾ ਹੈ।ਪਦ ਅਰਥ ਅਉਹਾਰ = {Skt. अवहार्य = to be taken away} ਨਾਸਵੰਤ (ਭਾਵ, ਵਿਅਰਥ ਜਾਣ ਵਾਲਾ)।
SikhNet (Spanish)pues sin la Gracia del Señor, tu cuerpo será reducido a polvo.
ਸੋਈ ਮੁਕੰਦੁ; ਮੁਕਤਿ ਕਾ ਦਾਤਾ ॥
soee mukand; mukat kaa daataa |
Sant Singh KhalsaMukanday is the Giver of liberation.
Manmohan SinghHe the Lord is the Bestower of salvation.
Manmohan Singh (Punjabi)ਉਹ ਸੁਆਮੀ ਮੁਕਤੀ ਦਾ ਦਾਤਾਰ ਹੈ।
Fareedkot Teekaਵਹੀ ਮੁਕੰਦ ਮੁਕਤੀ ਦਾ ਦਾਤਾ ਹੈ; ਵਾ ਜੋ ਮੁਕਤੀ ਕੋ ਦੇਵੈ ਸੋ ਕਹੀਏ ਮੁਕੰਦੁ॥
Prof. Sahib Singhਉਹ ਪ੍ਰਭੂ ਹੀ ਦੁਨੀਆ ਦੇ ਬੰਧਨਾਂ ਤੋਂ ਮੇਰੀ ਰਾਖੀ ਕਰ ਸਕਦਾ ਹੈ।
SikhNet (Spanish)Sólo tu Señor te puede emancipar;
ਸੋਈ ਮੁਕੰਦੁ; ਹਮਰਾ ਪਿਤ ਮਾਤਾ ॥੧॥
soee mukand; hamaraa pit maataa |1|
Sant Singh KhalsaMukanday is my father and mother. ||1||
Manmohan SinghThat Lord is my Father and mother.
Manmohan Singh (Punjabi)ਉਹ ਪ੍ਰਭੂ ਮੇਰਾ ਬਾਬਲ ਅਤੇ ਅੰਮੜੀ ਹੈ।
Fareedkot Teekaਓਹੀ ਮੁਕੰਦ ਹਮਾਰਾ ਮਾਤਾ ਪਿਤਾ ਹੈ॥੧॥
Prof. Sahib Singhਮੇਰਾ ਤਾਂ ਮਾਂ ਪਿਉ ਹੀ ਉਹ ਪ੍ਰਭੂ ਹੈ ॥੧॥
SikhNet (Spanish)sólo Él es tu Padre y tu Madre.(1)
ਜੀਵਤ ਮੁਕੰਦੇ; ਮਰਤ ਮੁਕੰਦੇ ॥
jeevat mukande; marat mukande |
Sant Singh KhalsaMeditate on Mukanday in life, and meditate on Mukanday in death.
Manmohan SinghLiving remember thou the Lord and remembering thou the Lord, whilst dying.
Manmohan Singh (Punjabi)ਜੀਉਂਦਾ ਹੋਇਆ ਤੂੰ ਸਾਹਿਬ ਦਾ ਸਿਮਰਨ ਕਰ ਅਤੇ ਸਾਹਿਬ ਦਾ ਸਿਮਰਨ ਕਰ ਤੂੰ ਮਰਦਾ ਹੋਇਆ ਭੀ।
Fareedkot Teekaਜੋ ਸੇਵਕ ਹੈਂ ਵਹੁ ਜੀਵਤੇ ਭੀ ਮੁਕੰਦਰੂਪ ਹੈਂ ਔਰੁ ਜਬ ਮਰਤੇ ਹੈਂ ਤਬ ਭੀ ਮੁਕੰਦ ਮੇਂ ਸਮਾਵਤੇ ਹੈਂ॥
Prof. Sahib Singhਬੰਦਗੀ ਕਰਨ ਵਾਲਾ ਜਿਊਂਦਾ ਭੀ ਪ੍ਰਭੂ ਨੂੰ ਸਿਮਰਦਾ ਹੈ ਤੇ ਮਰਦਾ ਭੀ ਉਸੇ ਨੂੰ ਯਾਦ ਕਰਦਾ ਹੈ (ਸਾਰੀ ਉਮਰ ਹੀ ਪ੍ਰਭੂ ਨੂੰ ਚੇਤੇ ਰੱਖਦਾ ਹੈ)ਪਦ ਅਰਥ ਜੀਵਤ = ਜੀਊਂਦਿਆਂ, ਸਾਰੀ ਉਮਰ। ਮਰਤ = ਮਰਨ ਵੇਲੇ ਭੀ।
SikhNet (Spanish)Aquél que alaba a su Señor, tanto en la vida como en la muerte,
ਤਾ ਕੇ ਸੇਵਕ ਕਉ; ਸਦਾ ਅਨੰਦੇ ॥੧॥ ਰਹਾਉ ॥
taa ke sevak kau; sadaa anande |1| rahaau |
Sant Singh KhalsaHis servant is blissful forever. ||1||Pause||
Manmohan SinghHis slave is ever in bliss. Pause.
Manmohan Singh (Punjabi)ਉਸ ਦਾ ਗੋਲਾ ਸਦੀਵ ਹੀ ਖੁਸ਼ੀ ਅੰਦਰ ਵਿਚਰਦਾ ਹੈ। ਠਹਿਰਾਉ।
Fareedkot Teekaਤਿਸ ਕੇ ਸੇਵਕ ਕੋ ਸਦਾ ਹੀ ਅਨੰਦ ਹੈ॥੧॥ ਰਹਾਉ ॥
Prof. Sahib Singhਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੂੰ ਸਦਾ ਹੀ ਅਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਤਾ ਕੇ = ਉਸ ਮੁਕੰਦ ਦੇ ॥੧॥ ਰਹਾਉ ॥
SikhNet (Spanish)es Su Devoto y siempre está en Éxtasis.(1-Pausa)
ਮੁਕੰਦ; ਮੁਕੰਦ; ਹਮਾਰੇ ਪ੍ਰਾਨੰ ॥
mukand; mukand; hamaare praanan |
Sant Singh KhalsaThe Lord, Mukanday, is my breath of life.
Manmohan SinghThe Lord Master is my very life.
Manmohan Singh (Punjabi)ਸੁਆਮੀ ਮਾਲਕ ਮੇਰੀ ਜਿੰਦ-ਜਾਨ ਹੈ।
Fareedkot Teekaਹਮਾਰੇ ਪ੍ਰਾਨ ਔ ਸਰੀਰੁ ਕਾ ਰਛਕ ਮੁਕੰਦ ਹੀ ਹੈ॥
Prof. Sahib Singhਪ੍ਰਭੂ ਦਾ ਸਿਮਰਨ ਮੇਰੀ ਜਿੰਦ (ਦਾ ਆਸਰਾ ਬਣ ਗਿਆ) ਹੈ,ਪਦ ਅਰਥ ਪ੍ਰਾਨੰ = ਜਿੰਦ, ਆਸਰਾ।
SikhNet (Spanish)Nuestro Emancipador, nuestro Dios, es nuestra respiración vital;
ਜਪਿ ਮੁਕੰਦ; ਮਸਤਕਿ ਨੀਸਾਨੰ ॥
jap mukand; masatak neesaanan |
Sant Singh KhalsaMeditating on Mukanday, one's forehead will bear the Lord's insignia of approval.
Manmohan SinghContemplating the Lord, thy forehead shall bear the in sign of approval.
Manmohan Singh (Punjabi)ਸੁਆਮੀ ਦਾ ਆਰਾਧਨ ਕਰਨ ਦੁਆਰਾ, ਤੇਰੇ ਮੱਥੇ ਤੇ ਪ੍ਰਵਾਨਗੀ ਦਾ ਚਿੰਨ੍ਹ ਲੱਗ ਜਾਵੇਗਾ।
Fareedkot Teekaਸੋ ਮੁਕੰਦ ਕੋ ਜਪਤੇ ਹੈਂ ਜਿਨ ਕੇ ਮਸਤਕ ਮੇਂ ਸ੍ਰੇਸ੍ਟ (ਨੀਸਾਨੰ) ਲੇਖ ਲਿਖਾ ਹੂਆ ਹੈ॥
Prof. Sahib Singhਪ੍ਰਭੂ ਨੂੰ ਸਿਮਰ ਕੇ ਮੇਰੇ ਮੱਥੇ ਉੱਤੇ ਭਾਗ ਜਾਗ ਪਏ ਹਨ;ਪਦ ਅਰਥ ਮਸਤਕਿ = ਮੱਥੇ ਉੱਤੇ। ਨੀਸਾਨੰ = ਨਿਸ਼ਾਨ, ਨੂਰ।
SikhNet (Spanish)meditando en nuestro Emancipador, nuestra vida es aprobada.
ਸੇਵ ਮੁਕੰਦ; ਕਰੈ ਬੈਰਾਗੀ ॥
sev mukand; karai bairaagee |
Sant Singh KhalsaThe renunciate serves Mukanday.
Manmohan SinghThe renouncer serves Master.
Manmohan Singh (Punjabi)ਤਿਆਗੀ ਆਪਣੇ ਮਾਲਕ ਦੀ ਘਾਲ ਕਮਾਉਂਦਾ ਹੈ।
Fareedkot Teekaਬੈਰਾਗਮਾਨ ਮੁਕੰਦ ਕੀ ਸੇਵਾ ਕਰਤੇ ਹੈਂ॥
Prof. Sahib Singhਪ੍ਰਭੂ ਦੀ ਭਗਤੀ (ਮਨੁੱਖ ਨੂੰ) ਵੈਰਾਗਵਾਨ ਕਰ ਦੇਂਦੀ ਹੈ,ਪਦ ਅਰਥ ਸੇਵ ਮੁਕੰਦ = ਮੁਕੰਦ ਦੀ ਸੇਵਾ। ਬੈਰਾਗੀ = ਵੈਰਾਗਵਾਨ।
SikhNet (Spanish)Es sólo el hombre de Compasión, que habita en Él;
ਸੋਈ ਮੁਕੰਦੁ; ਦੁਰਬਲ ਧਨੁ ਲਾਧੀ ॥੨॥
soee mukand; durabal dhan laadhee |2|
Sant Singh KhalsaMukanday is the wealth of the poor and forlorn. ||2||
Manmohan SinghI, the powerless one, have found that Emancipator as my wealth.
Manmohan Singh (Punjabi)ਮੈਂ, ਨਿਤਾਣੇ ਨੇ ਉਸ ਮੁਕਤੀ ਦੇ ਦਾਤੇ ਨੂੰ ਆਪਣੀ ਦੌਲਤ ਵੱਜੋ ਪਰਾਪਤ ਕਰ ਲਿਆ ਹੈ।
Fareedkot Teekaਵੁਹੀ ਮੁਕੰਦੁ ਨਿਰਬਲੋਂ ਕਾ ਬਲ ਹੈ ਔਰ ਨਿਰਧਨੋਂ ਨੇ, ਭਾਵ ਤਿਆਗੀ ਬੈਰਾਗਵਾਨੋਂ ਨੇ ਧਨ ਕੀ ਖੇਪ ਲਾਦੀ ਅਰਥਾਤ ਪਾਈ ਹੈ॥੨॥
Prof. Sahib Singhਮੈਨੂੰ ਗ਼ਰੀਬ ਨੂੰ ਪ੍ਰਭੂ ਦਾ ਨਾਮ ਹੀ ਧਨ ਲੱਭ ਪਿਆ ਹੈ ॥੨॥ਪਦ ਅਰਥ ਦੁਰਬਲ = ਕਮਜ਼ੋਰ ਨੂੰ, ਨਿਰਧਨ ਨੂੰ। ਲਾਧੀ = (ਮੈਨੂੰ) ਲੱਭਾ ॥੨॥
SikhNet (Spanish)el humilde de mí ha sido bendecido con el Tesoro de ese Emancipador. (2)
ਏਕੁ ਮੁਕੰਦੁ; ਕਰੈ ਉਪਕਾਰੁ ॥
ek mukand; karai upakaar |
Sant Singh KhalsaWhen the One Liberator does me a favor,
Manmohan SinghWhen the one Deliverer does me a favour,
Manmohan Singh (Punjabi)ਜਦ ਇਕ ਮੁਕਤੀ ਦੇਣਹਾਰ ਮੇਰਾ ਭਲਾ ਕਰਦਾ ਹੈ,
Fareedkot Teekaਜੇ ਵਹੁ ਮੁਕੰਦ ਹਮਾਰੇ ਪਰ ਉਪਕਾਰ ਕਰੇ॥
Prof. Sahib Singhਜੇ ਇੱਕ ਪਰਮਾਤਮਾ ਮੇਰੇ ਉੱਤੇ ਮਿਹਰ ਕਰੇ,ਪਦ ਅਰਥ ਉਪਕਾਰੁ = ਮਿਹਰ, ਭਲਾਈ।
SikhNet (Spanish)Si nuestro Liberador, nuestro Dios, nos muestra Su Compasión,
ਹਮਰਾ ਕਹਾ ਕਰੈ ਸੰਸਾਰੁ ॥
hamaraa kahaa karai sansaar |
Sant Singh Khalsathen what can the world do to me?
Manmohan Singhthen, what can the world do unto me?
Manmohan Singh (Punjabi)ਤਾਂ ਜਗਤ ਮੈਨੂੰ ਕੀ ਕਰ ਸਕਦਾ ਹੈ?
Fareedkot Teekaਤੌ ਸੰਸਾਰੁ ਹਮਾਰਾ ਕਿਆ ਕਰ ਸਕਤਾ ਹੈ॥
Prof. Sahib Singhਤਾਂ (ਮੈਨੂੰ ਚਮਾਰ ਚਮਾਰ ਆਖਣ ਵਾਲੇ ਇਹ) ਲੋਕ ਮੇਰਾ ਕੁਝ ਭੀ ਵਿਗਾੜ ਨਹੀਂ ਸਕਦੇ।ਪਦ ਅਰਥ ਕਹਾ ਕਰੈ = ਕੁਝ ਵਿਗਾੜ ਨਹੀਂ ਸਕਦਾ।
SikhNet (Spanish)¿qué mal nos puede hacer el mundo?
ਮੇਟੀ ਜਾਤਿ; ਹੂਏ ਦਰਬਾਰਿ ॥
mettee jaat; hooe darabaar |
Sant Singh KhalsaErasing my social status, I have entered His Court.
Manmohan SinghEffacing my caste, I have become the Lord's courtier.
Manmohan Singh (Punjabi)ਆਪਣੀ ਜਾਤੀ ਨੂੰ ਮੇਟ ਕੇ, ਮੈਂ ਪ੍ਰਭੂ ਦਾ ਦਰਬਾਰੀ ਹੋ ਗਿਆ ਹਾਂ।
Fareedkot Teekaਜਾਤੀ ਕੀ ਹੰਗ ਮੇਟੀ ਹੈ ਔ ਦਰਬਾਰੀ ਹੂਏ ਹੈਂ, ਭਾਵ ਸੇ ਮੁਕੰਦ ਹੂਏ ਹੈਂ॥
Prof. Sahib Singhਹੇ ਪ੍ਰਭੂ! (ਤੇਰੀ ਭਗਤੀ ਨੇ) ਮੇਰੀ (ਨੀਵੀਂ) ਜਾਤ (ਵਾਲੀ ਢਹਿੰਦੀ ਕਲਾ ਮੇਰੇ ਅੰਦਰੋਂ) ਮਿਟਾ ਦਿੱਤੀ ਹੈ, ਕਿਉਂਕਿ ਮੈਂ ਸਦਾ ਤੇਰੇ ਦਰ ਤੇ ਹੁਣ ਰਹਿੰਦਾ ਹਾਂ;ਪਦ ਅਰਥ ਦਰਬਾਰਿ = ਦਰਬਾਰੀ, ਪ੍ਰਭੂ ਦੀ ਹਜ਼ੂਰੀ ਵਿਚ ਵੱਸਣ ਵਾਲੇ।
SikhNet (Spanish)A Él no Le importa nuestra casta, podemos llegar a Él.
ਤੁਹੀ ਮੁਕੰਦ; ਜੋਗ. ਜੁਗ ਤਾਰਿ ॥੩॥
tuhee mukand; jog. jug taar |3|
Sant Singh KhalsaYou, Mukanday, are potent throughout the four ages. ||3||
Manmohan SinghThou, O Lord, art Omnipotent to save the mortals in the ages.
Manmohan Singh (Punjabi)ਤੂੰ ਹੇ ਸੁਆਮੀ! ਸਾਰਿਆਂ ਯੁੱਗਾਂ ਅੰਦਰ ਪ੍ਰਾਣੀਆਂ ਦਾ ਪਾਰ ਉਤਾਰਾ ਕਰਨ ਲਈ ਸਰਬ-ਸ਼ਕਤੀਮਾਨ ਹੈਂ।
Fareedkot Teekaਹੇ ਜੀਵ! ਤੂੰ ਭੀ ਮੁਕੰਦ ਮੇਂ ਬਿਰਤੀ ਕੋ ਜੋੜਨਾ ਕਰ। ਇਸ ਕਲਜੁਗ ਮੇਂ ਅਪਨੇ ਆਪ ਕੋ ਤਾਰ ਲੈ; ਵਾ ਐਸੇ ਬੇਨਤੀ ਕਰੈ: ਹੇ ਮੁਕੰਦ! ਤੂੰ ਜੋਗ ਕੀ ਜੁਗਤੀ ਦੇ ਕਰ ਤਾਰਨੇ ਵਾਲਾ ਹੈਂ॥੩॥
Prof. Sahib Singhਤੂੰ ਹੀ ਸਦਾ ਮੈਨੂੰ (ਦੁਨੀਆ ਦੇ ਬੰਧਨਾਂ ਤੇ ਮੁਥਾਜੀਆਂ ਤੋਂ) ਪਾਰ ਲੰਘਾਉਣ ਵਾਲਾ ਹੈਂ ॥੩॥ਪਦ ਅਰਥ ਜੋਗ ਜੁਗ = ਜੁਗਾਂ ਜੁਗਾਂ ਵਿਚ। ਤਾਰਿ = ਤਾਰਨਹਾਰ ॥੩॥
SikhNet (Spanish)Tú, oh Señor, eres nuestro Único Liberador y Salvador, época tras época. (3)
ਉਪਜਿਓ ਗਿਆਨੁ; ਹੂਆ ਪਰਗਾਸ ॥
aupajio giaan; hooaa paragaas |
Sant Singh KhalsaSpiritual wisdom has welled up, and I have been enlightened.
Manmohan SinghThe divine knowledge has welled up and I am knowledge enlightened.
Manmohan Singh (Punjabi)ਬ੍ਰਹਿਮ-ਬੋਧ ਉਤਪੰਨ ਹੋ ਗਿਆ ਹੈ ਅਤੇ ਮੈਨੂੰ ਚਾਨਣ ਹੋ ਗਿਆ ਹੈ।
Fareedkot Teekaਜਬ ਮੁਕੰਦ ਕਾ (ਗਿਆਨੁ) ਬਿਚਾਰ ਉਪਜਿਆ ਤਬ ਪ੍ਰਕਾਸ ਉਤਪੰਨ ਹੂਆ, ਭਾਵ ਆਤਮ ਅਨਾਤਮ ਕੋ ਭਿੰਨ ਭਿੰਨ ਕਰਿ ਕੈ ਜਾਨਿਆ॥
Prof. Sahib Singh(ਪ੍ਰਭੂ ਦੀ ਬੰਦਗੀ ਨਾਲ ਮੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ, ਚਾਨਣ ਹੋ ਗਿਆ ਹੈ।ਪਦ ਅਰਥ ਪਰਗਾਸ = ਚਾਨਣ।
SikhNet (Spanish)En mí ha sido edificada la Sabiduría y mi mente está Iluminada,
ਕਰਿ ਕਿਰਪਾ; ਲੀਨੇ ਕੀਟ ਦਾਸ ॥
kar kirapaa; leene keett daas |
Sant Singh KhalsaIn His Mercy, the Lord has made this worm His slave.
Manmohan SinghThe Lord has mercifully made this worm as His slave.
Manmohan Singh (Punjabi)ਦਇਆ ਧਾਰ ਕੇ, ਪ੍ਰਭੂ ਨੇ ਇਸ ਕੀੜੇ ਨੂੰ ਆਪਣਾ ਗੋਲਾ ਬਣਾ ਲਿਆ ਹੈ।
Fareedkot Teekaਜੋ (ਕੀਟ) ਅਤੀ ਨਿਮ੍ਰਤਾ ਸੰਯੁਕਤ ਹੂਏ ਹੈਂ, ਸੋ ਦਾਸ ਕ੍ਰਿਪਾ ਕਰ ਕੇ ਅਪਨੇ ਮੇਂ ਅਭੇਦ ਕਰ ਲੀਨੇ ਹੈਂ॥
Prof. Sahib Singhਮਿਹਰ ਕਰ ਕੇ ਮੈਨੂੰ ਨਿਮਾਣੇ ਦਾਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ।ਪਦ ਅਰਥ ਕੀਟ = ਕੀੜੇ, ਨਿਮਾਣੇ।
SikhNet (Spanish)pues el Señor, en Su Misericordia, de un gusano que era, me ha vuelto Suyo.
ਕਹੁ ਰਵਿਦਾਸ; ਅਬ ਤ੍ਰਿਸਨਾ ਚੂਕੀ ॥
kahu ravidaas; ab trisanaa chookee |
Sant Singh KhalsaSays Ravi Daas, now my thirst is quenched;
Manmohan SinghSays Ravidas, my desire has now been quenched.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਹੁਣ ਮੇਰੀ ਖਾਹਿਸ਼ ਬੁੱਝ ਗਈ ਹੈ।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਅਬ ਔਰ ਤ੍ਰਿਸਨਾ ਤੌ ਚੂਕ ਗਈ ਹੈ॥
Prof. Sahib Singhਰਵਿਦਾਸ ਆਖਦਾ ਹੈ- ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ,ਪਦ ਅਰਥ ਚੂਕੀ = ਮੁੱਕ ਗਈ।
SikhNet (Spanish)Dice Ravidas, mi ansiedad se ha disuelto para siempre
ਜਪਿ ਮੁਕੰਦ; ਸੇਵਾ ਤਾਹੂ ਕੀ ॥੪॥੧॥
jap mukand; sevaa taahoo kee |4|1|
Sant Singh KhalsaI meditate on Mukanday the Liberator, and I serve Him. ||4||1||
Manmohan SinghI contemplate my Lord and perform His service.
Manmohan Singh (Punjabi)ਮੈਂ ਸੁਆਮੀ ਦਾ ਸਿਮਰਨ ਕਰਦਾ ਅਤੇ ਉਸ ਦੀ ਹੀ ਘਾਲ ਕਮਾਉਂਦਾ ਹਾਂ।
Fareedkot Teekaਬਾਣੀ ਕਰਿ ਮੁਕੰਦ ਕੋ ਜਪਤੇ ਹੈਂ, ਪੁਨਹ ਸਰੀਰ ਕਰਿ ਸੇਵਾ ਭੀ ਤਿਸੀ ਕੀ ਕਰਤੇ ਹੈਂ॥੪॥੧॥☬ਕਿਸੀ ਨੇ ਕਿਹਾ ਕਿ ਹੇ ਭਗਤ ਜੀ! ਅਮਕਾ ਪੁਰਸ ਸਾਧੂਓਂ ਕੀ ਨਿੰਦਾ ਕਰਤਾ ਹੈ ਅਰ ਅਪਨੇ ਕੋ ਤਰਿਆ ਮਾਨਤਾ ਹੈ। ਤਿਸ ਪਰ ਕਹਿਤੇ ਹੈਂ:
Prof. Sahib Singhਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ, ਨਿੱਤ ਪ੍ਰਭੂ ਦੀ ਹੀ ਭਗਤੀ ਕਰਦਾ ਹਾਂ ॥੪॥੧॥ਪਦ ਅਰਥ ਤਾਹੂ ਕੀ = ਉਸ ਮੁਕੰਦ ਦੀ ਹੀ। ਜਪਿ = ਜਪੀਂ, ਮੈਂ ਜਪਦਾ ਹਾਂ ॥੪॥੧॥
* ਸ਼ਬਦ ਦਾ ਭਾਵ: ਪਰਮਾਤਮਾ ਦਾ ਸਿਮਰਨ ਕਰਿਆ ਕਰੋ। ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ, ਤ੍ਰਿਸ਼ਨਾ ਮੁਕਾ ਦੇਂਦਾ ਹੈ।
SikhNet (Spanish)y ahora medito en mi Señor y no sirvo a nadie más que a Él (4-1)